Walk at all Ages -sachi shiksha punjabi

ਹਰ ਉਮਰ ’ਚ ਕਰੋ ਵਾਕਿੰਗ

Also Read :-

ਸਵੇਰੇ-ਸ਼ਾਮ ਸੈਰ ਬਹੁਤ ਜ਼ਰੂਰੀ: ਪੂਜਨੀਕ ਗੁਰੂ ਜੀ

walk-at-all-agesਤੰਦਰੁਸਤ ਰਹਿਣ ਲਈ ਸੈਰ ਦਾ ਮਹੱਤਵ ਸਮਝਾਉਂਦੇ ਹੋਏ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਕਈ ਬਹੁਮੁੱਲੇ ਟਿੱਪਸ ਦੱਸੇ ਹਨ ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਖਾਣਾ ਖਾਣ ਤੋਂ ਬਾਅਦ ਹਰ ਰੋਜ਼ 1 ਕਿ.ਮੀ. ਸੈਰ ਕਰਨੀ ਚਾਹੀਦੀ ਹੈ ਰੋਜ਼ ਸਵੇਰੇ ਅਤੇ ਸ਼ਾਮ ਘੱਟ ਤੋਂ ਘੱਟ 15 ਮਿੰਟ ਸਿਮਰਨ ਜ਼ਰੂਰ ਕਰੋ ਅਤੇ ਇਸ ਤਰ੍ਹਾਂ ਦੋ ਸਮੇਂ ਸੈਰ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ, ਇੱਕ ਸਵੇਰੇ ਖਾਲੀ ਪੇਟ ਅਤੇ ਦੂਜਾ ਰਾਤ ਨੂੰ ਖਾਣਾ ਖਾਣ ਤੋਂ ਕੁਝ ਸਮਾਂ ਬਾਅਦ ਜੇਕਰ ਤੁਸੀਂ ਸੈਰ ਦੀ ਇਸ ਰੂਟੀਨ ਨੂੰ ਅਪਣਾਉਂਦੇ ਹੋ ਤਾਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚੇ ਰਹੋਂਗੇ

ਕੀ ਤੁਸੀਂ ਕਸਰਤ ਦੇ ਰੂਪ ’ਚ ਰੋਜ਼ਾਨਾ ਵਾਕਿੰਗ (ਚਹਿਲ-ਕਦਮੀ) ਕਰ ਰਹੇ ਹੋ? ਜੇਕਰ ਨਹੀਂ ਤਾਂ ਅੱਜ ਤੋਂ ਹੀ ਸ਼ੁਰੂ ਕਰ ਦਿਓ ਗਾਲਿਬ ਦਾ ਸ਼ੇਅਰ ਗੌਰ ਫਰਮਾਓ ‘ਸੈਰ ਕਰ ਦੁਨੀਆ ਕੀ ਗਾਫਿਲ, ਫਿਰ ਯਹ ਜ਼ਿੰਦਗਾਨੀ ਕਹਾਂ, ਜ਼ਿੰਦਗਾਨੀ ਗਰ ਰਹੀ ਭੀ, ਤੋ ਫਿਰ ਯਹ ਜਵਾਨੀ ਕਹਾਂ’ ਹੁਣ ਗਾਲਿਬ ਵਰਗੇ ਤਜ਼ਰਬੇਕਾਰ ਵਿਅਕਤੀ ਨੇ ਇੰਜ ਹੀ ਤਾਂ ਨਹੀਂ ਕਿਹਾ ਹੋਵੇਗਾ, ਇਸ ਸ਼ੇਅਰ ਲਈ ਕੋਈ ਤਾਂ ਗੱਲ ਰਹੀ ਹੋਵੇਗੀ ਆਪਣੀ ਸਿਹਤ ਲਈ ਦੂਰ-ਦਰਾਜ ਦੀ ਸੈਰ ਨਾ ਸਹੀ ਆਸ-ਪਾਸ ਦੇ ਇਲਾਕੇ ’ਚ ਤੁਸੀਂ ਚਹਿਲ-ਕਦਮੀ ਤਾਂ ਕਰ ਹੀ ਸਕਦੇ ਹੋ ਜੇਕਰ ਸਿਹਤਮੰਦ ਰਹਿਣਾ ਹੈ ਤਾਂ ਇਹ ਚਹਿਲ-ਕਦਮੀ ਬਹੁਤ ਜ਼ਰੂਰੀ ਵੀ ਹੈ

ਬਹੁਤ ਕੰਮ ਦੀ ਚੀਜ਼ ਹੈ ਵਾਕਿੰਗ (ਚਹਿਲ-ਕਦਮੀ)

ਭਾਵੇਂ ਹੀ ਤੁਸੀਂ ਜਵਾਨ ਹੋ ਜਾਂ ਨਾ ਹੋ, ਪਰ ਪੈਦਲ ਚੱਲਣਾ ਕਦੇ ਨਾ ਭੁੱਲੋ ਕਿਉਂਕਿ ਪੈਦਲ ਚੱਲਣ ਦਾ ਮਤਲਬ ਹੈ ਡਾਕਟਰ ਤੋਂ ਦੂਰ ਜਾਣਾ, ਪੈਦਲ ਚੱਲਣ ਦਾ ਮਤਲਬ ਹੈ ਸਰੀਰ ਤੋਂ ਮੋਟਾਪੇ ਨੂੰ ਦੂਰ ਰੱਖਣਾ, ਪੈਦਲ ਚੱਲਣ ਦਾ ਮਤਲਬ ਹੈ ਪਾਚਣ ਸ਼ਕਤੀ ਨੂੰ ਸਹੀ ਰੱਖਣਾ ਅਤੇ ਬੁਢਾਪੇ ਨੂੰ ਜਲਦੀ ਆਉਣ ਤੋਂ ਰੋਕਣਾ ਤਾਂ ਹੁਣ ਤੁਸੀਂ ਸਮਝ ਸਕਦੇ ਹੋ ਕਿ ਵਾੱਕਿੰਗ (ਚਹਿਲ-ਕਦਮੀ) ਭਾਵ ਪੈਦਲ ਚੱਲਣਾ ਕਿੰਨੇ ਕੰਮ ਦੀ ਚੀਜ਼ ਹੈ

ਪੜ੍ਹੋ ਅਤੇ ਜਾਣੋ

ਆਓ, ਵਾਕਿੰਗ (ਚਹਿਲ-ਕਦਮੀ) ਅਤੇ ਪੈਰਾਂ ਦੀ ਕਸਰਤ ਨਾਲ ਜੁੜੀਆਂ ਕੁਝ ਜਾਣਕਾਰੀਆਂ ਸ਼ੇਅਰ ਕਰਦੇ ਹਾਂ ਜੇਕਰ ਤੁਸੀਂ ਗੌਰ ਨਾਲ ਪੜ੍ਹੋਗੇ ਤਾਂ ਯਕੀਨੀ ਤੌਰ ’ਤੇ ਇਸ ਲੇਖ ਨੂੰ ਪੜ੍ਹਨ ਦੇ ਨਾਲ ਤੁਸੀਂ ਘੰੁਮਣ ਚਲੇ ਜਾਓਗੇ ਇਸ ਨਾਲ ਅੱਖਾਂ ਨੂੰ ਵੀ ਸਕੂਨ ਮਿਲੇਗਾ ਅਤੇ ਮਨ ਨੂੰ ਵੀ, ਤਨ ਤਾਂ ਮਜ਼ਬੂਤ ਹੋਵੇਗਾ ਹੀ ਇੱਕ ਵਿਅਕਤੀ ਦੀਆਂ ਹੱਡੀਆਂ ਦਾ 50 ਪ੍ਰਤੀਸ਼ਤ ਅਤੇ ਮਾਸਪੇਸ਼ੀਆਂ ਦਾ 50 ਪ੍ਰਤੀਸ਼ਤ ਦੋ ਪੈਰਾਂ ’ਚ ਹੈ ਮਨੁੱਖੀ ਸਰੀਰ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਮਜ਼ਬੂਤ ਜੋੜ ਅਤੇ ਹੱਡੀਆਂ ਵੀ ਪੈਰਾਂ ’ਚ ਹਨ ਇਸ ਲਈ ਇਨ੍ਹਾਂ ਜੋੜਾਂ ਨੂੰ ਮਜ਼ਬੂਤ ਬਣਾਈ ਰੱਖਣ ਲਈ 3000 ਤੋਂ 7000 ਕਦਮ ਹਰ ਰੋਜ਼ ਚੱਲੋ

ਵਾਕਿੰਗ (ਚਹਿਲ-ਕਦਮੀ) ਮਤਲਬ ਫੈਟ ਬਰਨਿੰਗ

ਮਜ਼ਬੂਤ ਹੱਡੀਆਂ, ਮਜ਼ਬੂਤ ਮਾਸਪੇਸ਼ੀਆਂ ਅਤੇ ਲਚੀਲੇ ਜੋੜ ਆਇਰਨ ਤ੍ਰਿਕੋਣ’ ਬਣਾਉਂਦੇ ਹਨ ਜੋ ਸਭ ਤੋਂ ਮਹੱਤਵਪੂਰਨ ਭਾਰ ਭਾਵ ਤੁਹਾਡੇ ਸਰੀਰ ਨੂੰ ਝੱਲਦੇ ਹਨ ਜੀਵਨ ’ਚ ਮਨੁੱਖੀ ਗਤੀਵਿਧੀ ਦਾ 70 ਪ੍ਰਤੀਸ਼ਤ ਅਤੇ ਊਰਜਾ ਦਾ ਜਲਣਾ ਦੋ ਪੈਰਾਂ ਨਾਲ ਚੱਲ ਕੇ ਹੀ ਕੀਤਾ ਜਾਂਦਾ ਹੈ ਜੇਕਰ ਇਸ ਫੈਟ ਦੀ ਬਰਨਿੰਗ ਨਾ ਹੋਵੇ ਤਾਂ ਫਿਰ ਸਰੀਰ ਮੋਟਾ ਅਤੇ ਥੁਲਥੁਲਾ ਹੋਣ ਦੇ ਨਾਲ-ਨਾਲ ਭਾਰੀ ਅਤੇ ਕੰਮ ਨਾ ਕਰਨਯੋਗ ਵੀ ਹੁੰਦਾ ਚਲਿਆ ਜਾਂਦਾ ਹੈ, ਇਸ ਲਈ ਪੈਰਾਂ ਨੂੰ ਥੋੜ੍ਹਾ ਕਸ਼ਟ ਦਿੰਦੇ ਰਹੋ ਅਤੇ ਚੱਲਦੇ ਰਹੋ

ਕਿੰਨਾ ਚੱਲੋ

ਤੁਸੀਂ ਇਹ ਜਾਣ ਲਓ ਕਿ ਪੈਰ ਸਰੀਰ ਦੇ ਲੋਕੋਮੋਸ਼ਨ ਦਾ ਕੇਂਦਰ ਹਨ ਦੋਵਾਂ ਪੈਰਾਂ ’ਚ ਇਕੱਠੇ ਮਨੁੱਖੀ ਸਰੀਰ ਦੀਆਂ ਨਾੜਾਂ ਦਾ 50 ਪ੍ਰਤੀਸ਼ਤ, ਖੂਨ ਦੀਆਂ ਨਾੜਾਂ ਦਾ 50 ਪ੍ਰਤੀਸ਼ਤ ਅਤੇ ਖੂਨ ਦਾ 50 ਪ੍ਰਤੀਸ਼ਤ ਉਨ੍ਹਾਂ ਜ਼ਰੀਏ ਵਹਿ ਰਿਹਾ ਹੈ ਇਹ ਸਭ ਤੋਂ ਵੱਡਾ ਸੰਚਾਰ ਨੈਟਵਰਕ ਹੈ, ਜੋ ਸਰੀਰ ਨੂੰ ਜੋੜਦਾ ਹੈ ਇਸ ਲਈ ਤੰਤਰ ਨੂੰ ਮਜ਼ਬੂਤ ਕਰਨ ਲਈ ਬਿਨਾਂ ਨਾਗਾ ਪਾਏ ਘੱਟ ਤੋਂ ਘੱਟ 30 ਤੋਂ 40 ਮਿੰਟ ਜਾਂ ਫਿਰ 3 ਤੋਂ 5 ਕਿੱਲੋਮੀਟਰ ਤਾਂ ਜ਼ਰੂਰ ਰੋਜ਼ਾਨਾ ਤੁਰੋ

ਦਿਲ ਅਤੇ ਫੇਫੜੇ ਵੀ ਕਰੋ ਮਜ਼ਬੂਤ

ਜਦੋਂ ਪੈਰ ਸਿਹਤਮੰਦ ਹੁੰਦੇ ਹਨ ਤਾਂ ਖੂਨ ਦਾ ਪ੍ਰਵਾਹ ਸੁਚਾਰੂ ਰੂਪ ਨਾਲ ਵਹਿੰਦਾ ਹੈ, ਇਸ ਲਈ ਜਿਹੜੇ ਲੋਕਾਂ ਕੋਲ ਮਜ਼ਬੂਤ ਪੈਰ ਦੀਆਂ ਮਾਸਪੇਸ਼ੀਆ ਹਨ, ਉਨ੍ਹਾਂ ਕੋਲ ਯਕੀਨੀ ਤੌਰ ’ਤੇ ਨਾਲ ਇੱਕ ਮਜ਼ਬੂਤ ਦਿਲ ਹੋਵੇਗਾ ਭਾਵ ਜੇਕਰ ਦਿਲ ਮਜ਼ਬੂਤ ਰੱਖਣਾ ਹੈ, ਹਾਰਟ ਅਟੈਕ ਤੋਂ ਬਚਣਾ ਹੈ ਅਤੇ ਫੇਫੜੇ ਵੀ ਠੀਕ ਰੱਖਣੇ ਹਨ ਤਾਂ ਸਾਫ਼ ਵਾਤਾਵਰਨ ’ਚ ਘੁੰਮਣ ਦੀ ਐਕਸਰਸਾਈਜ਼ ਜ਼ਰੂਰ ਕਰੋ

ਦਿਮਾਗ ਦੀ ਬੱਤੀ ਜਲਾਓ, ਬੁਢਾਪਾ ਰੋਕੋ

ਉਮਰ ਵਧਣ ਦੀ ਸ਼ੁਰੂਆਤ ਪੈਰਾਂ ਤੋਂ ਉੱਪਰ ਵੱਲ ਨੂੰ ਹੁੰਦੀ ਹੈ ਜਿਵੇਂ-ਜਿਵੇਂ ਵਿਅਕਤੀ ਵੱਡਾ ਹੁੰਦਾ ਹੈ, ਦਿਮਾਗ ਅਤੇ ਪੈਰਾਂ ’ਚ ਨਿਰਦੇਸ਼ਾਂ ਦੇ ਸੰਚਾਰ ਦੀ ਸਟੀਕਤਾ ਅਤੇ ਰਫਤਾਰ ਘੱਟ ਹੋ ਜਾਂਦੀ ਹੈ, ਇਸ ਦੇ ਉਲਟ ਜਦੋਂ ਵਿਅਕਤੀ ਨੌਜਵਾਨ ਹੁੰਦਾ ਹੈ ਤਾਂ ਦਿਮਾਗ ਅਤੇ ਸਰੀਰ ਦੇ ਅੰਗਾਂ ਦਾ ਤਾਲਮੇਲ ਬਿਹਤਰ ਹੁੰਦਾ ਹੈ ਜੇਕਰ ਮਨ ਸਰੀਰ ਅਤੇ ਦਿਮਾਗ ਦੇ ਸੰਤੁਲਨ ਨੂੰ ਬਣਾਈ ਰੱਖਣਾ ਹੈ ਤਾਂ ਫਿਰ ਸਵੇਰੇ ਜਿੰਨਾ ਸੰਭਵ ਹੋਵੇ ਓਸ ਨਾਲ ਸਵੇਰ-ਸਾਰ ਘਾਹ ’ਤੇ ਨੰਗੇ ਪੈਰ ਚੱਲਣਾ ਬਹੁਤ ਜ਼ਰੂਰੀ ਹੈ

ਕਿਸੇ ਵੀ ਉਮਰ ’ਚ ਕਰੋ ਵਾੱਕਿੰਗ (ਚਹਿਲ-ਕਦਮੀ)

ਇਸ ਤੋਂ ਇਲਾਵਾ ਹੱਡੀਆਂ ਤੋਂ ਕੈਲਸ਼ੀਅਮ ਸਮਾਂ ਬੀਤਣ ਨਾਲ ਜਲਦੀ ਜਾਂ ਦੇਰ ’ਚ ਘਟਦਾ ਜਾਂਦਾ ਹੈ, ਜਿਸ ਨਾਲ ਬਜ਼ੁਰਗਾਂ ਨੂੰ ਹੱਡੀ ਦੇ ਫਰੈਕਚਰ ਦਾ ਖਤਰਾ ਵਧ ਜਾਂਦਾ ਹੈ ਬਜ਼ੁਰਗਾਂ ’ਚ ਹੱਡੀ ਦੇ ਫਰੈਕਚਰ ਆਸਾਨੀ ਨਾਲ ਪੇਚੀਦਗੀ ਦੀ ਇੱਕ ਲੜੀ ਦੀ ਸ਼ੁਰੂਆਤ ਕਰ ਸਕਦੇ ਹਨ, ਖਾਸ ਤੌਰ ’ਤੇ ਦਿਮਾਗ ’ਚ ਕਲਾੱਟਿੰਗ ਵਰਗੇ ਖਤਰਨਾਕ ਰੋਗ ਕੀ ਤੁਸੀਂ ਜਾਣਦੇ ਹੋ ਕਿ 15 ਪ੍ਰਤੀਸ਼ਤ ਬਜ਼ੁਰਗ ਰੋਗੀ ਆਮ ਤੌਰ ’ਤੇ ਪੱਟ-ਹੱਡੀ ਫਰੈਕਚਰ ਦੇ ਇੱਕ ਸਾਲ ਦੇ ਅੰਦਰ ਜ਼ਿਆਦਾਤਰ ਮਰ ਜਾਂਦੇ ਹਨ ਇਸ ਦੀ ਵਜ੍ਹਾ ਹੁੰਦੀ ਹੈ ਅਜਿਹੀ ਸਥਿਤੀ ’ਚ ਪੈਰਾਂ ਨਾਲ ਸਹੀ ਤਰੀਕੇ ਨਾਲ ਸਰੀਰ ਦਾ ਵਜ਼ਨ ਨਾ ਚੁੱਕ ਪਾਉਣਾ ਅਤੇ ਗਤੀਸ਼ੀਲਤਾ ਘੱਟ ਹੋ ਜਾਣ ਦੀ ਵਜ੍ਹਾ ਨਾਲ ਵਿਅਕਤੀ ’ਚ ਨਿਰਾਸ਼ਾ ਵੀ ਵਧ ਜਾਂਦੀ ਹੈ ਉਹ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਨ ਲਗਦਾ ਹੈ ਅਤੇ ਇੱਕ ਤਰ੍ਹਾਂ ਦੇ ਡਿਪੈ੍ਰੇਸ਼ਨ ਦਾ ਸ਼ਿਕਾਰ ਹੋ ਕੇ ਅਖੀਰ ਮੌਤ ਨੂੰ ਪ੍ਰਾਪਤ ਹੁੰਦਾ ਹੈ ਪੈਰਾਂ ਦੀ ਕਸਰਤ ਕਰਨੀ, 60 ਸਾਲ ਦੀ ਉਮਰ ਤੋਂ ਬਾਅਦ ਵੀ ਕੀਤੀ ਜਾ ਸਕਦੀ ਹੈ ਇਹ ਨਾ ਸਮਝੋ ਕਿ ਹੁਣ ਬਹੁਤ ਦੇਰ ਹੋ ਗਈ ਕਿਉਂਕਿ ਚੰਗੇ ਕੰਮਾਂ ਲਈ ਕਦੇ ਵੀ ਦੇਰ ਨਹੀਂ ਹੁੰਦੀ ਹੈ

ਹਾਲਾਂਕਿ ਸਾਡੇ ਪੈਰ ਹੌਲੀ-ਹੌਲੀ ਸਮੇਂ ਦੇ ਨਾਲ ਬੁੱਢੇ ਹੋ ਜਾਣਗੇ, ਸਾਡੇ ਪੈਰਾਂ ਦੀ ਕਸਰਤ ਜੀਵਨਭਰ ਦਾ ਕੰਮ ਹੈ 3000-7000 ਕਦਮ ਚੱਲਣ ’ਤੇ ਸਿਰਫ਼ ਯਕੀਨੀ ਤੌਰ ’ਤੇ ਪੈਰਾਂ ਨੂੰ ਮਜ਼ਬੂਤ ਕਰਕੇ, ਕੋਈ ਵੀ ਅੱਗੇ ਦੀ ਉਮਰ ਵਧਣ ਤੋਂ ਰੋਕ ਸਕਦਾ ਹੈ ਜਾਂ ਘੱਟ ਕਰ ਸਕਦਾ ਹੈ
ਡਾ. ਘਣਸ਼ਿਆਮ ਬਾਦਲ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!