ਸਵੇਰੇ ਜਲਦੀ ਉੱਠੋ, ਸਿਹਤਮੰਦ ਰਹੋ
ਹਰੇਕ ਮਨੁੱਖ ਇਹ ਚਾਹੁੰਦਾ ਹੈ ਕਿ ਉਹ ਸਿਹਤਮੰਦ ਰਹੇ ਅਤੇ ਲੰਮੀ ਉਮਰ ਜੀਵੇ ਵੈਸੇ ਤਾਂ ਮਾਨਸਿਕ ਅਤੇ ਸਰੀਰਕ ਸਿਹਤਮੰਦ ਨੂੰ ਬਣਾਏ ਰੱਖਣ ਲਈ ਬਹੁਤ ਸਾਰੇ ਤਰੀਕੇ ਹਨ ਪਰ ਸਵੇਰੇ ਜਲਦੀ ਉੱਠਣਾ ਸਭ ਤੋਂ ਆਸਾਨ ਤਰੀਕਾ ਹੈ ਸਵੇਰੇ ਸੂਰਜ ਨਿੱਕਲਣ ਤੋਂ ਪਹਿਲਾਂ ਉੱਠਣਾ ਸਿਹਤਮੰਦ ਲਈ ਬਹੁਤ ਹਿੱਤਕਾਰੀ ਮੰਨਿਆ ਜਾਂਦਾ ਹੈ ਪਖਾਨੇ ਆਦਿ ਤੋਂ ਵਿਹਲੇ ਹੋ ਕੇ ਸਵੇਰੇ ਸੈਰ ਲਈ ਨਿਕਲਿਆ ਜਾ ਸਕਦਾ ਹੈ ਯੋਗ ਆਸਨ ਅਤੇ ਕਸਰਤ ਵੀ ਸਰੀਰਕ ਅਤੇ ਮਾਨਸਿਕ ਸਿਹਤ ਲਈ ਅਤਿਅੰਤ ਉੱਤਮ ਹੈ ਸਵੇਰ ਦੇ ਸਮੇਂ ਮਾਸਪੇਸ਼ੀਆਂ ਤਨਾਅਮੁਕਤ ਹੁੰਦੀਆਂ ਹਨ ਅਤੇ ਉਨ੍ਹਾਂ ’ਚ ਮੌਜ਼ੂਦ ਲਚੀਲਾਪਣ ਕਸਰਤ ਲਈ ਬਹੁਤ ਲਾਭਦਾਇਕ ਹੁੰਦਾ ਹੈ
ਸਵੇਰੇ ਦੇਰ ਨਾਲ ਜਾਗਣ ਨਾਲ ਵਿਅਕਤੀ ਦੇ ਦਿਲੋ-ਦਿਮਾਗ ’ਤੇ ਆਲਸ ਹਾਵੀ ਰਹਿੰਦਾ ਹੈ ਜਦਕਿ ਸਵੇਰੇ ਜਲਦੀ ਜਾਗਣ ਵਾਲੇ ਵਿਅਕਤੀ ’ਚ ਇਸ ਦੀ ਤੁਲਨਾ ’ਚ ਤਾਜ਼ਗੀ ਹੁੰਦੀ ਹੈ ਵੈਸੇ ਵੀ ਇਸ ਸਮੇਂ ਮਨ ਇੱਕ ਦਮ ਸ਼ਾਂਤ ਅਤੇ ਖੁਸ਼ ਹੁੰਦਾ ਹੈ ਸਵੇਰੇ ਜਲਦੀ ਉੱਠਣ ਨਾਲ ਯਾਦਦਾਸ਼ਤ ਵੀ ਤੇਜ਼ ਹੁੰਦੀ ਹੈ ਵਿਦਿਆਰਥੀ ਸੂਰਜ ਨਿਕਲਣ ਤੋਂ ਪਹਿਲਾਂ ਉੱਠ ਕੇ ਪੜ੍ਹਾਈ ਕਰਨ ਤਾਂ ਉਹ ਪ੍ਰੀਖਿਆ ਦੀ ਵਧੀਆ ਤਿਆਰੀ ਕਰਕੇ ਸਫਲਤਾ ਪਾ ਸਕਦੇ ਹਨ
ਦਿਨਭਰ ਦੀ ਭੱਜ-ਦੌੜ ਅਤੇ ਜਲਦਬਾਜ਼ੀ ਤੋਂ ਮੁਕਤੀ ਪਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਜਲਦੀ ਉੱਠਿਆ ਜਾਵੇ ਸਵੇੇਰੇ ਉੱਠਣ ਨਾਲ ਵਿਅਕਤੀ ਆਪਣੇ ਮਹੱਤਵਪੂਰਨ ਕੰਮਾਂ ਨੂੰ ਅਸਾਨੀ ਨਾਲ ਚਿੰਤਾਮੁਕਤ ਹੋ ਕੇ ਪੂਰਾ ਕਰ ਲੈਂਦਾ ਹੈ ਇਸ ਸਮੇਂ ਹਵਾ ਪ੍ਰਦੂਸ਼ਣ ਅਤੇ ਸ਼ੋਰ ਪ੍ਰਦੂਸ਼ਣ ਦੀ ਸਮੱਸਿਆ ਨਾਂਹ ਦੇ ਬਰਾਬਰ ਹੁੰਦਾ ਹੈ ਸਵੇਰ ਦੀ ਤਾਜ਼ੀ ਹਵਾ ’ਚ ਲੰਮੇ ਸਾਹ ਲੈਣਾ ਸ਼ਾਇਦ ਇਸ ਲਈ ਹਿੱਤਕਾਰੀ ਮੰਨਿਆ ਗਿਆ ਹੈ
ਦੇਰ ਨਾਲ ਉੱਠਣ ਵਾਲਾ ਵਿਅਕਤੀ ਖੁਦ ਹੀ ਕਈ ਬਿਮਾਰੀਆਂ ਨੂੰ ਸੱਦਾ ਦੇ ਦਿੰਦਾ ਹੈ ਕਿਉਂਕਿ ਦੇਰ ਨਾਲ ਉੱਠਣ ’ਤੇ ਅਜਿਹਾ ਮਹਿਸੂਸ ਹੁੰਦਾ ਹੈ ਕਿ ਦਿਨ ਬਹੁਤ ਛੋਟਾ ਹੈ ਅਤੇ ਉਹ ਹਰੇਕ ਕੰਮ ਜਲਦਬਾਜ਼ੀ ’ਚ ਨਿਪਟਾਉਂਦਾ ਹੈ ਦਿਨਭਰ ਰੁੱਝੇ ਰਹਿਣ ਕਾਰਨ ਵਿਅਕਤੀ ਨਾ ਤਾਂ ਢੰਗ ਨਾਲ ਆਰਾਮ ਕਰ ਪਾਉਂਦਾ ਹੈ ਅਤੇ ਨਾ ਹੀ ਢੰਗ ਨਾਲ ਖਾ ਪੀ ਸਕਦਾ ਹੈ ਇਸ ਤਰ੍ਹਾਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਉਸ ਨੂੰ ਘੇਰੇ ਰੱਖਦੀਆਂ ਹਨ
ਅੱਜ ਦਾ ਕੰਮ ਕੱਲ੍ਹ ’ਤੇ ਛੱਡਣ ਦੀ ਆਦਤ ਵੀ ਵਿਗੜਦੀ ਹੈ ਤੇ ਦੇਰ ਨਾਲ ਉੱਠਣਾ ’ਤੇ ਵਿਅਕਤੀ ਕੰਮ ਨੂੰ ਢੰਗ ਨਾਲ ਨਹੀਂ ਕਰ ਪਾਉਂਦਾ ਉਹ ਹੌਲੀ-ਹੌਲੀ ਕੰਮ ਤੋਂ ਜੀਅ ਚੁਰਾਉਣ ਲੱਗਦਾ ਹੈ ਅਤੇ ਵਿਹਲੇਪਣ ਦੀ ਆਦਤ ਉਸ ਦੇ ਅੰਦਰ ਘਰ ਕਰ ਜਾਂਦੀ ਹੈ ਜਲਦੀ ਸੌਂ ਕੇ ਜਲਦੀ ਉੱਠਣ ਵਾਲਾ ਵਿਅਕਤੀ ਸਿਹਤਮੰਦ ਅਤੇ ਬੁੱਧੀਮਾਨ ਬਣਦਾ ਹੈ ਕਿਉਂਕਿ ਉਹ ਦਿਨਭਰ ਐਕਟਿਵ ਰਹਿੰਦਾ ਹੈ ਅਤੇ ਆਲਸ ਉਸ ਦੇ ਕੋਲ ਤੱਕ ਨਹੀਂ ਆਉਂਦਾ
ਵੈਸੇ ਤਾਂ ਅੱਜ-ਕੱਲ੍ਹ ਮਨੁੱਖ ਦੀ ਰੂਟੀਨ ’ਚ ਬਹੁਤ ਬਦਲਾਅ ਆ ਗਿਆ ਹੈ ਅਤੇ ਉਸ ਦੇ ਲਈ ਰਾਤ ਨੂੰ ਜਲਦੀ ਸੌਣਾ ਕਾਫੀ ਔਖਾ ਹੈ ਪਰ ਯਤਨ ਇਹੀ ਹੋਣਾ ਚਾਹੀਦਾ ਹੈ ਕਿ ਰਾਤ ਨੂੰ ਜਲਦੀ ਸੌਂ ਕੇ ਸਵੇਰੇ ਜਲਦੀ ਉੱਠਿਆ ਜਾਵੇ ਰਾਤ ਨੂੰ ਜਲਦੀ ਸੌਣ ਨਾਲ ਸਰੀਰ ਨੂੰ ਪੂਰਾ ਆਰਾਮ ਮਿਲ ਜਾਂਦਾ ਹੈ ਅਤੇ ਜਲਦੀ ਜਾਗਣ ’ਚ ਮੱਦਦ ਵੀ ਮਿਲਦੀ ਹੈ ਇਸ ਨਾਲ ਨੀਂਦ ਦੀ ਸਮੱਸਿਆ ਵੀ ਨਹੀਂ ਹੁੰਦੀ ਸਵੇਰੇ ਸਰੀਰ ਦੀਆਂ ਮਾਸਪੇਸ਼ੀਆਂ ਅਤੇ ਹੋਰ ਤੰਤਰ ਤਰੋ-ਤਾਜ਼ਾ ਹੁੰਦੇ ਹਨ
ਅਕਸਰ ਕਿਹਾ ਜਾਂਦਾ ਹੈ ਕਿ ਸਿਹਤਮੰਦ ਸਰੀਰ ’ਚ ਹੀ ਸਿਹਤਮੰਦ ਮਨ ਦਾ ਵਾਸ ਹੁੰਦਾ ਹੈ ਸਰੀਰਕ ਗੈਰ-ਸਿਹਤਮੰਦ ਕਈ ਮਾਨਸਿਕ ਬਿਮਾਰੀਆਂ ਦਾ ਵੀ ਕਾਰਨ ਬਣ ਜਾਂਦੀ ਹੈ ਜੇਕਰ ਰਾਤ ਨੂੰ ਦੇਰ ਨਾਲ ਸੌਂਵੋ ਅਤੇ ਸਵੇਰੇ ਜਲਦੀ ਉੱਠੋ ਤਾਂ ਇਸ ਨਾਲ ਸਰੀਰ ਨੂੰ ਲਾਭ ਦੀ ਬਜਾਇ ਹਾਨੀ ਹੀ ਹੋਵੇਗੀ ਕਿਉਂਕਿ ਵਿਅਕਤੀ ਨੂੰ ਪੂਰੀ ਨੀਂਦ ਨਹੀਂ ਮਿਲ ਪਾਉਂਦੀ ਅਤੇ ਵਿਅਕਤੀ ਦਾ ਮਨ ਚਿੜਚੜਾ ਹੋ ਜਾਂਦਾ ਹੈ ਅਤੇ ਉਹ ਆਪਣੇ ਮਹੱਤਵਪੂਰਨ ਕੰਮ ਠੀਕ ਢੰਗ ਨਾਲ ਪੂਰਾ ਨਹੀਂ ਕਰ ਪਾਉਂਦਾ
ਸਰੀਰ ਅਤੇ ਮਨ ਦੋਵਾਂ ਨੂੰ ਸਿਹਤਮੰਦ ਰੱਖਣ ਲਈ ਜ਼ਰੂਰੀ ਹੈ ਕਿ ਸਮੇਂ ’ਤੇ ਸੌਂਵੋ ਅਤੇ ਸਵੇਰੇ ਜਲਦੀ ਉੱਠੋ ਇਹ ਇਸ ਤਰ੍ਹਾਂ ਨਾਲ ਵੀ ਲਾਭਦਾਇਕ ਹੈ ਕਿ ਜਲਦੀ ਉੱਠ ਕੇ ਵਿਅਕਤੀ ਮਹੱਤਵਪੂਰਨ ਕੰਮਾਂ ਨੂੰ ਕਰਨ ਤੋਂ ਪਹਿਲਾਂ ਭਲੀਭਾਂਤੀ ਸੋਚ ਵਿਚਾਰ ਕਰ ਸਕਦਾ ਹੈ ਕਿਉਂਕਿ ਉਸ ਦੇ ਕੋਲ ਇਸ ਦੇ ਲਈ ਲੋਂੜੀਦਾ ਸਮਾਂ ਹੁੰਦਾ ਹੈ
ਇਸ ਨਾਲ ਵਿਅਕਤੀ ਆਪਣੇ ਰੂਟੀਨ ਨੂੰ ਸੁਚਾਰੂ ਰੂਪ ਨਾਲ ਸਮਾਂਬੱਧ ਕਰਕੇ ਕੰਮਾਂ ਨੂੰ ਅੰਜ਼ਾਮ ਦੇ ਸਕਦਾ ਹੈ ਸਰੀਰ ਨੂੰ ਸਿਹਤਮੰਦ ਰੱਖਣ ਦਾ ਕਾਰਗਰ ਉਪਾਅ ਹੈ-ਕਸਰਤ ਇਹ ਕਰਨਾ ਉਦੋਂ ਸੰਭਵ ਹੋ ਸਕਦਾ ਹੈ ਜਦੋਂ ਸਵੇਰੇ ਜਲਦੀ ਉੱਠਿਆ ਜਾਵੇ ਸਰੀਰ ਅਤੇ ਮਨ ਨੂੰ ਸਦਾ ਨਿਰੋਗ ਅਤੇ ਖੁਸ਼ ਰੱਖਣ ਲਈ ਸਵੇਰੇ ਜਲਦੀ ਉੱਠੋ