ਵੈੱਜ਼ ਸਪਰਿੰਗ ਰੋਲ

Vegetable Spring Rolls ਬਣਾਉਣ ਦੀ ਸਮੱਗਰੀ:

  • ਮੈਦਾ-100 ਗ੍ਰਾਮ,
  • ਪੱਤਾ ਗੋਭੀ-200 ਗ੍ਰਾਮ,
  • ਸ਼ਿਮਲਾ ਮਿਰਚ-ਅੱਧਾ ਕੱਪ,
  • ਗਾਜ਼ਰ-ਅੱਧਾ ਕੱਪ,
  • ਗੰਢਾ-ਅੱਧਾ ਕੱਪ,
  • ਪਨੀਰ-100 ਗ੍ਰਾਮ,
  • ਨਿਊਡਲਸ ਉੱਬਲੇ-1/2 ਕੱਪ,
  • ਹਰੀ ਮਿਰਚ-1,
  • ਅਦਰਕ-1/2 ਇੰਚ ਟੁਕੜਾ,
  • ਕਾਲੀ ਮਿਰਚ-ਚੌਥਾਈ ਟੀ ਸਪੂਨ,
  • ਲਾਲ ਮਿਰਚ-ਚੌਥਾਈ ਟੀ ਸਪੂਨ,
  • ਅਜਿਨੋ ਮੋਟੋ-ਚੌਥਾਈ ਟੀ ਸਪੂਨ,
  • ਸੋਇਆ ਸਾੱਸ-1 ਟੀ ਸਪੂਨ,
  • ਚਿੱਲੀ ਸਾੱਸ-1 ਟੀ ਸਪੂਨ,
  • ਟੋਮੇਟੋ ਸਾੱਸ-1ਟੀ ਸਪੂਨ,
  • ਲੂਣ-ਸਵਾਦ ਅਨੁਸਾਰ

Vegetable Spring Rolls ਬਣਾਉਣ ਦੀ ਵਿਧੀ

ਸਭ ਤੋਂ ਪਹਿਲਾਂ ਸਟਫਿੰਗ ਬਣਾਉਣ ਲਈ ਕੜਾਹੀ ’ਚ ਇੱਕ ਚਮਚ ਤੇਲ ਪਾ ਕੇ ਗਰਮ ਕਰੋ ਇਸ ’ਚ ਕੱਟੀ ਹੋਈ ਪੱਤਾ ਗੋਭੀ, ਗੰਢਾ, ਸ਼ਿਮਲਾ ਮਿਰਚ, ਗਾਜਰ, ਅਦਰਕ, ਹਰੀ ਮਿਰਚ ਅਤੇ ਪਨੀਰ ਪਾਓ ਅਤੇ ਇਸ ਨੂੰ ਇੱਕ ਮਿੰਟ ਤੱਕ ਭੁੰਨੋ ਇਸ ’ਚ ਕਾਲੀ ਮਿਰਚ, ਲਾਲ ਮਿਰਚ, ਅਜੀਨੋਮੋਟੋ, ਸੋਇਆ ਸਾੱਸ, ਚਿੱਲੀ ਸਾੱਸ, ਟੋਮੇਟੋ ਸਾੱਸ ਅਤੇ ਥੋੜ੍ਹਾ ਜਿਹਾ ਲੂਣ ਪਾ ਕੇ ਮਿਕਸ ਕਰ ਲਓ ਹੁਣ

ਇਸ ’ਚ ਉੱਬਾਲੇ ਹੋਏ ਨਿਊਡਲਸ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ ਅਤੇ ਘੱਟ ਤੋਂ ਘੱਟ 3-4 ਮਿੰਟਾਂ ਤੱਕ ਪਕਾਓ, ਨਿਊਡਲਾਂ ਨੂੰ ਹਿਲਾਉਂਦੇ ਰਹੋ ਹੁਣ ਮੈਦੇ ਨੂੰ ਚੰਗੀ ਤਰ੍ਹਾਂ ਗੁੰਨ੍ਹ ਕੇ ਰੋਟੀ ਵਰਗਾ ਵੇਲ ਲਓ ਅਤੇ ਹਲਕੀ-ਹਲਕੀ ਸੇਕ ਲਓ ਇਸ ਰੋਟੀ ਦੇ ਇੱਕ ਕੋਨੇ ’ਚ ਥੋੜ੍ਹਾ ਸਟਫਿੰਗ ਰੱਖੋ ਅਤੇ ਤਿੰਨ ਚੌਥਾਈ ਰੋਲ ਕਰੋ ਹੁਣ ਇਸ ਨੂੰ ਸੈਂਟਰ ਵੱਲ ਇੱਕ-ਇੱਕ ਕਰਕੇ ਦੋਵੇਂ ਪਾਸਿਆਂ ਤੋਂ ਮੋੜ ਲਓ ਇਸ ਨੂੰ ਪੂਰੀ ਤਰ੍ਹਾਂ ਰੋਲ ਕਰੋ ਅਤੇ ਕਿਨਾਰੇ ਨੂੰ ਮੈਦੇ-ਪਾਣੀ ਦਾ ਘੋਲ ਲਗਾ ਕੇ ਚਿਪਕਾ

ਦਿਓ ਇੱਕ ਨਾਨਸਟਿੱਕ ਪੈਨ ’ਚ ਤੇਲ ਪਾ ਕੇ ਮੀਡੀਅਮ ਸੇਕੇ ’ਤੇ ਗਰਮ ਕਰੋ ਉਸ ’ਚ ਵੈੱਜ਼ ਸਪਰਿੰਗ ਰੋਲ ਪਾ ਕੇ ਡੀਪ ਫਰਾਈ ਕਰੋ ਹੁਣ ਇੱਕ ਪਲੇਟ ’ਚ ਕੱਢ ਲਓ ਅਤੇ ਰੋਲ ਨੂੰ ਤਿੰਨ ਬਰਾਬਰ-ਬਰਾਬਰ ਪੀਸਾਂ ’ਚ ਕੱਟ ਲਓ ਤੁਹਾਡਾ ਟੈਸਟੀ ਵੈੱਜ ਸਪਰਿੰਗ ਰੋਲ ਬਣ ਕੇ ਤਿਆਰ ਹੈ ਚਾਹ ਨਾਲ ਆਨੰਦ ਮਾਣੋ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!