Vaisakhi -sachi shiksha punjabi

ਨਵੀਆਂ ਉਮੰਗਾਂ ਅਤੇ ਉਮੀਦਾਂ ਦਾ ਤਿਉਹਾਰ ਹੈ ਵਿਸਾਖੀ

ਵਿਸਾਖੀ ਸਾਡਾ ਕੌਮੀ ਤਿਉਹਾਰ ਹੈ, ਇਹ ਸਾਡੀ ਏਕਤਾ ਅਤੇ ਅਖੰਡਤਾ ਨੂੰ ਦਰਸਾਉਂਦਾ ਹੈ ਵਿਸਾਖੀ ਭਾਰਤ ਦੇ ਵੱਖ-ਵੱਖ ਸੂਬਿਆਂ ’ਚ ਵੱਖ-ਵੱਖ ਤਰ੍ਹਾਂ ਨਾਲ ਮਨਾਇਆ ਜਾਂਦਾ ਹੈ ਇਹ ਤਿਉਹਾਰ ਵਿਸਾਖ ਦੀ ਸੂਰਜ ਸੰਕ੍ਰਾਂਤੀ ਨੂੰ ਮਨਾਇਆ ਜਾਂਦਾ ਹੈ ਜੋ 13 ਅਪਰੈਲ ਨੂੰ ਆਉਂਦੀ ਹੈ ਹਿੰਦੂ ਪੁਰਾਣਾਂ ਅਨੁਸਾਰ ਸੂਰਜ ਇਸ ਦਿਨ ਆਪਣੀ ਜਮਾਤ ’ਚ ਉੱਚ ਬਿੰਦੂ ’ਤੇ ਪਹੁੰਚਦਾ ਹੈ ਧਰਤੀ ’ਤੇ ਨਵੇਂ ਜਨਜੀਵਨ ਦਾ ਸੰਚਾਰ ਹੁੰਦਾ ਹੈ ਹਰਿਆਲੀ ਵਧਣ ਲੱਗਦੀ ਹੈ ਅਤੇ ਫਸਲਾਂ ਪੱਕ ਕੇ ਤਿਆਰ ਹੋ ਜਾਂਦੀ ਹੈ

ਵਿਸਾਖੀ ਦੀ ਰੁੱਤ ਬਦਲਾਅ ਦਾ ਤਿਉਹਾਰ ਮੰਨਿਆ ਜਾਂਦਾ ਹੈ ਠੰਡ ਦੀ ਠਿਠੁਰਨ ਅਤੇ ਗਰਮੀ ਦੀ ਜਲਨ ਦਰਮਿਆਨ ਦਾ ਸੁਹਾਵਣਾ ਮੌਸਮ ਹੁੰਦਾ ਹੈ ਵਿਸਾਖੀ ਪੰਜਾਬੀਆਂ ਦੀ ਤਰੱਕੀ, ਮਿਹਨਤ ਅਤੇ ਜੁਝਾਰੂਪਣ ਦਾ ਪ੍ਰਤੀਕ ਹੈ ਮੁੱਖ ਕਣਕ ਦੇ ਖੇਤਰ ’ਚ ਕਣਕ ਦੀ ਫਸਲ ਨੂੰ ਮੁੱਖ ਮੰਨਿਆ ਜਾਂਦਾ ਹੈ, ਇਹ ਦਿਨ ਫਸਲ ਪੱਕਣ ਦੇ ਰੂਪ ’ਚ ਮਨਾਇਆ ਜਾਂਦਾ ਹੈ, ਜਦਕਿ ਕਿਸਾਨਾਂ ਨੂੰ ਸਾਲਭਰ ਦੀ ਕਮਾਈ ਪ੍ਰਾਪਤ ਹੁੰਦੀ ਹੈ ਇਸ ਪ੍ਰਥਾ ਨੇ ਫਸਲ ਕਟਾਈ ਦੀ ਪ੍ਰਥਾ ਨੂੰ ਧਾਰਮਿਕ ਪਵਿੱਤਰਤਾ ਪ੍ਰਦਾਨ ਕੀਤੀ

ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਦੇ ਲੋਕਾਂ ’ਚ ਇਹ ਤਿਉਹਾਰ ਬਹੁਤ ਉੱਚਾ ਮੁਕਾਮ ਧਾਰਨ ਕਰ ਚੁੱਕਾ ਹੈ ਪੰਜਾਬ ਦੇ ਲੋਕ ਇਸ ਦਿਨ ਆਪਣੀ ਖੁਸ਼ੀ ਨੂੰ ਭੰਗੜੇ ਦੇ ਰੂਪ ’ਚ ਪੇਸ਼ ਕਰਦੇ ਹਨ ਪੰਜਾਬ ’ਚ ਭੰਗੜਾ ਅਤੇ ਵਿਸਾਖੀ ’ਚ ਗੂੜ੍ਹਾ ਸਬੰਧ ਹੈ ਭੰਗੜਾ ਫਸਲ ਕਟਾਈ ਦਾ ਪ੍ਰਤੀਕ ਹੈ ਪੰਜਾਬ ਦੇ ਲੋਕ-ਗੀਤ ‘ਤੇਰੇ ਕਣਕਾਂ ਦੀ ਰਾਖੀ ਅੜਿਆ ਹੁਣ ਮੈਂ ਨਹੀਂ ਬਹਿੰਦੀ’ ਕਣਕਾਂ ਦੀ ਮੁੱਕ ਗਈ ਰਾਖੀ ਜੱਟਾ ਆਈ ਵਿਸਾਖੀ ਆਦਿ ਗੀਤ ਵਾਤਾਵਰਨ ਨੂੰ ਹੋਰ ਸੁਹਾਵਣਾ ਬਣਾ ਦਿੰਦੇ ਹਨ

ਅੱਜ ਦੇ ਦਿਨ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਪਵਿੱਤਰ ਨਦੀਆਂ ’ਚ ਸਵੇਰੇ ਇਸ਼ਨਾਨ ਕਰਨਾ ਸ਼ੁੱਭ ਮੰਨਿਆ ਜਾਂਦਾ ਹੈ ਸਵੇਰੇ ਪੋਹ ਫੁੱਟਣ ਤੋਂ ਪਹਿਲਾਂ ਧਾਰਮਿਕ ਪੁਰਸ਼ ਅਤੇ ਔਰਤਾਂ ਦੀਆਂ ਟੋਲੀਆਂ ਨੇੜਲੇ ਸਰੋਵਰ ਅਤੇ ਨਦੀਆਂ ਵੱਲ ਵੱਧਣ ਲੱਗਦੀਆਂ ਹਨ ਵਿਸ਼ਵ ਭਰ ’ਚ ਬੋਧ ਲੋਕ 2500 ਤੋਂ ਜ਼ਿਆਦਾ ਸਾਲਾਂ ਤੋਂ ਇਸ ਨੂੰ ਮਨਾਉਂਦੇ ਆ ਰਹੇ ਹਨ

ਮਹਾਰਾਜਾ ਰਣਜੀਤ ਸਿੰਘ ਨੇ ਅੱਜ ਹੀ ਦੇ ਦਿਨ ਲਾਹੌਰ ’ਤੇ ਜਿੱਤ ਪ੍ਰਾਪਤ ਕਰਕੇ ਆਪਣਾ ਰਾਜਨੀਤਕ ਹੋਂਦ ਪਾਉਣੀ ਸ਼ੁਰੂ ਕੀਤੀ ਸੀ ਇਸ ਤਿਉਹਾਰ ਨੂੰ ਮਹਾਂਭਾਰਤ ਕਾਲ ਦੀ ਇੱਕ ਘਟਨਾ ਨਾਲ ਜੋੜਿਆ ਜਾਂਦਾ ਹੈ, ਜਦੋਂ ਪਾਂਡਵ ਭਾਈ ਕੌਰਵਾਂ ਦੇ ਹੱਥੋਂ, ਜੂਏ ’ਚ ਆਪਣਾ ਸਭ ਕੁਝ ਹਾਰ ਬੈਠੇ ਤਾਂ ਅਗਿਆਤਵਾਸ ਸਮੇਂ ਪਾਂਡਵਾਂ ਨੇ ਦ੍ਰੋਪਦੀ ਦੇ ਇਸ਼ਨਾਨ ਇੱਛਾ ਦੀ ਪੂਰਤੀ ਲਈ ਪਿੰਜੌਰ ’ਚ ਇੱਕ ਧਾਰਾ ਮੰਡਲ ਦਾ ਨਿਰਮਾਣ ਕੀਤਾ ਸੀ

ਤਾਮਿਲਨਾਡੂ ਸੂਬੇ ’ਚ ਇਸ ਨੂੰ ਨਵੇਂ ਸਾਲ ਦਿਵਸ ਦੇ ਰੂਪ ’ਚ ਚਿਤਰਾਰ ਪਿਰਵਿ ਦੇ ਨਾਂਅ ਨਾਲ ਪੁਕਾਰਦੇ ਹਨ ਇਸ ਦੇ ਦੂਜੇ ਦਿਨ 14 ਅਪਰੈਲ ਨੂੰ ਬੰਗਾਲੀ ਅਤੇ ਨੇਪਾਲੀ ਨਵੇਂ ਸਾਲ ਦੇ ਦਿਨ ਦੇ ਰੂਪ ’ਚ ਮਨਾਉਂਦੇ ਹਨ, ਜਿਸ ਨੂੰ ਚੇਰੋਵਾ ਕਿਹਾ ਜਾਂਦਾ ਹੈ ਬਿਹਾਰ ’ਚ ਵਿਸਾਖੀ ਦੇ ਦਿਨ ਲੋਕ ਸੰਤੁਆ ਸੰਕ੍ਰਾਂਤੀ ਮਨਾਉਂਦੇ ਹਨ ਉਸ ਦਿਨ ਲੋਕ ਨਦੀ, ਤਲਾਬਾਂ, ਸਰੋਵਰਾਂ ’ਚ ਇਸ਼ਨਾਨ ਕਰਦੇ ਹਨ ਅਤੇ ਸੱਤੂ ਦਾਨ ਕਰਦੇ ਹਨ ਅਤੇ ਖੁਦ ਖਾਂਦੇ ਹਨ

ਇਸੇ ਦਿਨ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ-ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਸਿੱਖ ਧਰਮ ਨੂੰ ਨਵੀਂ ਦਿਸ਼ਾ ਦਿੱਤੀ ਸੀ ਇਸੇ ਤਰ੍ਹਾਂ ਵਿਸਾਖੀ ਜਿੱਥੇ ਖੁਸ਼ੀਆਂ ਦਾ ਤਿਉਹਾਰ ਹੈ, ਦੂਜੇ ਪਾਸੇ ਸਾਡੀ ਆਜ਼ਾਦੀ ਦਾ ਵੀ ਪ੍ਰਤੀਕ ਹੈ ਦਮਨ ਅਤੇ ਅੱਤਿਆਚਾਰ ਦੇ ਵਿਰੁੱਧ ਵਿਸਾਖੀ ਭਾਰਤੀ ਲੋਕਾਂ ਦੇ ਸੰਘਰਸ਼ ਦਾ ਪ੍ਰਤੀਕ ਹੈ ਰੋਲੇਟ ਐਕਟ ਦੇ ਵਿਰੁੱਧ 13 ਅਪਰੈਲ, 1919 ਨੂੰ ਵਿਸਾਖੀ ਵਾਲੇ ਦਿਨ ਜਲਿਆਂ ਵਾਲੇ ਬਾਗ ’ਚ ਬਹੁਤ ਵੱਡੀ ਜਨਹਾਨੀ ਹੋ ਗਈ ਅੰਗਰੇਜ਼ੀ ਹਕੂਮਤ ਦੇ ਪ੍ਰਸਿੱਧ ਜਨਰਲ ਐਡੀਨਾਲਡ ਐਡਵਰਡ ਹੈਰੀ ਡਾਇਰ ਦੇ ਆਦੇਸ਼ ’ਤੇ ਅੰਗਰੇਜ਼ ਫੌਜ ਨੇ ਅੰਨੇ੍ਹਵਾਹ ਗੋਲੀਆਂ ਚਲਾ ਕੇ ਲਾਸ਼ਾਂ ਦੇ ਢੇਰ ਲਗਾ ਦਿੱਤੇ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!