ਸਰਦੀ ਦੇ ਮੌਸਮ ’ਚ ਆਮ ਤੌਰ ’ਤੇ ਲੋਕ ਜ਼ਬਰਦਸਤ ਠੰਢ ਤੋਂ ਬਚਣ ਦੇ ਉਪਾਅ ਕਰਦੇ ਰਹਿੰਦੇ ਹਨ ਪਰ ਇਸ ਦੇ ਉਲਟ ਇਸ ਮੌਸਮ ਦਾ ਮਜਾ ਵੀ ਲਿਆ ਜਾ ਸਕਦਾ ਹੈ ਸਾਡੇ ਦੇਸ਼ ’ਚ ਅਜਿਹੇ ਕਈ ਇਲਾਕੇ ਹਨ ਜਿੱਥੇ ਸਰਦੀਆਂ ’ਚ ਸੈਲਾਨੀ ਬਰਫ ਦਾ ਮਜ਼ਾ ਲੈਣ ਲਈ ਜਾਣਾ ਪਸੰਦ ਕਰਦੇ ਹਨ ਬਰਫ ਦਾ ਮਜ਼ਾ ਲੈਣ ਲਈ ਪਹਿਲਾ ਨਾਂਅ ਜੋ ਸਾਡੇ ਜ਼ਿਹਨ ’ਚ ਆਉਂਦਾ ਹੈ ਉਹ ਜੰਮੂ-ਕਸ਼ਮੀਰ ਦਾ ਹੈ ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਕਾਫ਼ੀ ਦੂਰ ਉੱਤਰ-ਪੂਰਬ ਦਾ ਤਵਾਂਗ ਵੀ ਸਰਦੀਆਂ ’ਚ ਬਰਫ ਦਾ ਮਜ਼ਾ ਲੈਣ ਦਾ ਵਧੀਆ ਟਿਕਾਣਾ ਹੈ ਬਰਫ ’ਚ ਮੌਜ਼-ਮਸਤੀ ਦਾ ਮਜ਼ਾ ਹੀ ਅਲੱਗ ਹੈ ਇਸ ਨਾਲ ਊਰਜਾ ਵੀ ਭਰਪੂਰ ਮਿਲਦੀ ਹੈ ਅਤੇ ਰਿਸ਼ਤਿਆਂ ’ਚ ਗਰਮਾਹਟ ਵੀ ਆਉਂਦੀ ਹੈ।

ਪਹਾੜਾਂ ’ਚ ਮੱਧ ਹਿਮਾਲਿਆ (1200 ਮੀਟਰ-4000 ਮੀਟਰ) ’ਚ ਸਥਿਤ ਉੱਤਰਾਖੰਡ ਦੇ ਕਈ ਹਿੱਲ ਸਟੇਸ਼ਨ ਬੇਹੱਦ ਖੂਬਸੂਰਤ ਹੋ ਜਾਂਦੇ ਹਨ ਬਰਫਬਾਰੀ ’ਚ ਨਹਾਇਆ ਪਹਾੜ ਤਾਂ ਸੈਲਾਨੀਆਂ ਨੂੰ ਆਪਣੇ ਵੱਲ ਚੁੰਬਕ ਵਾਂਗ ਖਿੱਚਦਾ ਹੈ ਦਸੰਬਰ ਦੇ ਦੂਜੇ ਹਫਤੇ ਤੋਂ ਲੈ ਕੇ ਫਰਵਰੀ ਦੇ ਅੱਧ ਤੱਕ ਉੱਤਰਾਖੰਡ ਦੇ ਕਈ ਸੈਲਾਨੀ ਸਥਾਨਾਂ ’ਤੇ ਬਰਫ ਡਿੱਗਦੀ ਹੈ ਅੰਗਰੇਜ਼ਾਂ ਦੇ ਵਸਾਏ ਸ਼ਹਿਰ ਨੈਨੀਤਾਲ ਅਤੇ ਮਸੂਰੀ ਤਾਂ ਦਿੱਲੀ ਦੇ ਨਜ਼ਦੀਕ ਹੋਣ ਅਤੇ ਰੇਲ ਸਟੇਸ਼ਨਾਂ ਦੇ ਬਿਲਕੁਲ ਨੇੜੇ ਹੋਣ ਕਾਰਨ ਸੈਲਾਨੀਆਂ ਦੀ ਪਹਿਲੀ ਪਸੰਦ ਹੈ ਇਨ੍ਹਾਂ ਦੋਵਾਂ ਹੀ ਸ਼ਹਿਰਾਂ ਤੱਕ ਦਿੱਲੀ ਤੋਂ ਸੜਕ ਰਾਹੀਂ 7 ਤੋਂ 10 ਘੰਟਿਆਂ ’ਚ ਪਹੁੰਚਿਆ ਜਾ ਸਕਦਾ ਹੈ ਮਸੂਰੀ ਅਤੇ ਨੈਨੀਤਾਲ ’ਚ ਬਰਫਬਾਰੀ ਦੀ ਚਾਦਰ ਵਿਛਦੇ ਸਾਰ ਹੀ ਦਿੱਲੀ, ਗੁੜਗਾਓਂ, ਗਾਜ਼ੀਆਬਾਦ ਅਤੇ ਉੱਤਰੀ-ਭਾਰਤ ਦੇ ਕਈ ਸ਼ਹਿਰਾਂ ਦੇ ਹਜ਼ਾਰਾਂ ਸੈਲਾਨੀ ਇਨ੍ਹਾਂ ਪਹਾੜੀ ਸੈਰ-ਸਪਾਟਾ ਵਾਲੇ ਸਥਾਨਾਂ ਵੱਲ ਭੱਜ ਪੈਂਦੇ ਹਨ।

ਨੈਨੀਤਾਲ :

ਇੱਥੇ ਬਰਫ ਨਾਲ ਖੇਡਣ ਲਈ ਸੈਲਾਨੀਆਂ ਦੀ ਪਸੰਦੀਦਾ ਜਗ੍ਹਾ ਤਾਂ ਇਤਿਹਾਸਕ ਮਾਲ ਰੋਡ ਹੀ ਹੈ, ਪਰ ਜੇਕਰ ਮਾਲ ਰੋਡ ’ਤੇ ਪਈ ਬਰਫ ਸੈਲਾਨੀਆਂ ਨੂੰ ਘੱਟ ਲੱਗੇ ਤਾਂ ਉਹ ਨੈਨੀਤਾਲ ਸ਼ਹਿਰ ਦੇ ਉੱਪਰ ਸਨੋਅ-ਵਿਊ, ਟਿਫਿਨ ਟਾੱਪ ਤੋਂ ਲੈ ਕੇ ਕਿਲਵਰੀ ਮਾਰਗ ’ਤੇ ਦੂਰ ਹਿਮਾਲਿਆ ਦਰਸ਼ਨ ਤੱਕ ਜਾ ਸਕਦੇ ਹਨ ਹਿਮਾਲਿਆ ਦਰਸ਼ਨ ਤੋਂ ਹਿਮਾਲਿਆ ਦੀਆਂ ਚੋਟੀਆਂ ਦਾ ਸ਼ਾਨਦਾਰ ਦ੍ਰਿਸ਼ ਦਿਸਦਾ ਹੈ
ਮਸੂਰੀ:- ਰਾਜਧਾਨੀ ਦੇਹਰਾਦੂਨ ਕੋਲ ਮਸੂਰੀ ’ਚ ਵੀ ਸਾਲ ’ਚ 3-4 ਵਾਰ ਬਰਫਬਾਰੀ ਹੋ ਜਾਂਦੀ ਹੈ ਬਰਫਬਾਰੀ ਦੇ ਹੁੰਦੇ ਹੀ ਸੈਲਾਨੀਆਂ ਦਾ ਹੁਜ਼ੂਮ ਮਸੂਰੀ ਆ ਜਾਂਦਾ ਹੈ ਇਸ ਭੀੜ ਨਾਲ ਮਸੂਰੀ ਦੇ ਹੇਠਾਂ ਕਿੰਗਰਰੇਗ ਤੱਕ ਦੇ ਰਸਤੇ ਜਾਮ ਹੋ ਜਾਂਦੇ ਹਨ ਮਸੂਰੀ ਅਤੇ ਨੈਨੀਤਾਲ ਅਤੇ ਉਸ ਦੇ ਆਸ-ਪਾਸ ਦੀਆਂ ਸਾਰੀਆਂ ਬਜਟ ਸ਼ੇ੍ਰਣੀਆਂ ’ਚ ਲੋੜੀਂਦੇ ਹੋਟਲ ਉਪਲੱਬਧ ਹਨ ਬਰਫਬਾਰੀ ਦਾ ਮਜ਼ਾ ਲੈਣ ਲਈ ਸੈਲਾਨੀ ਮਸੂਰੀ ਦੇ ਲਾਲ ਟਿੱਬਾ, ਕਿਨੋਗ ਹਿੱਲ, ਜਾਰਜ ਐਵਰੈਸਟ, ਗੰਨ ਹਿੱਲ ਅਤੇ ਕਲਾਊਡ ਆਦਿ ਥਾਵਾਂ ’ਤੇ ਜਾਂਦੇ ਹਨ।

ਧਨੌਲਟੀ :-

ਮਸੂਰੀ ਤੋਂ 32 ਕਿਮੀ. ਦੂਰ ਸਥਿਤ ਨਵੇਂ ਸੈਲਾਨੀ ਸਥਾਨ ਧਨੌਲਟੀ ਤੱਕ ਬਰਫਬਾਰੀ ਦਰਮਿਆਨ ਸੜਕ ਦੇ ਦੋਵੇਂ ਪਾਸੇ ਬਰਫ ਜੰਮ ਜਾਂਦੀ ਹੈ, ਇਸ ਮਾਰਗ ’ਤੇ ਉਦੋਂ ਗੱਡੀ ਚਲਾਉਣ ਦਾ ਆਨੰਦ ਦੁੱਗਣਾ ਹੋ ਜਾਂਦਾ ਹੈ ਚਮੋਲੀ ਜ਼ਿਲ੍ਹੇ ਦੇ ਜੋਸ਼ੀਮੱਠ ਤੋਂ 15 ਕਿਮੀ. ਦੂਰ ਔਲੀ ਤਾਂ ਹੁਣ ਵਿਸ਼ਵ ਪ੍ਰਸਿੱਧ ਸਕੀਇੰਗ ਕੇਂਦਰ ਅਤੇ ਸਰਦ ਰੁੱਤ ਰਿਜਾਰਟ ਦਾ ਰੂਪ ਲੈ ਚੁੱਕਾ ਹੈ ਵਿਦਿਆਰਥੀਆਂ ਲਈ ਤਾਂ ਰਹਿਣ, ਖਾਣ ਦੀ ਸੁਵਿਧਾ, ਉਪਕਰਣਾਂ, ਸਕੀ-ਲਿਫਟ ਦੀ ਉਪਲੱਬਧਤਾ ਹੈ ਸੈਲਾਨੀਆਂ ਨੂੰ ਬੇਸ਼ੱਕ ਇੱਕ ਜਾਂ ਦੋ ਦਿਨ ਸਕੀ ਕਰਨ ਲਈ ਅਤੇ ਹਰ ਸੁਵਿਧਾ ਲਈ ਅਲੱਗ ਤੋਂ ਭੁਗਤਾਨ ਕਰਨਾ ਪੈਂਦਾ ਹੈ ਰੋਪ-ਵੇ ਰਾਹੀਂ ਔਲੀ ਪਹੁੰਚ ਕੇ ਸੈਲਾਨੀ ਨਵੀਂ ਮੁਸ਼ਕਲ ’ਚ ਹੁੰਦਾ ਹੈ ਸਾਹਮਣੇ ਨੰਦਾ ਦੇਵੀ ਸਮੇਤ ਕਈ ਹਿਮਾਲਿਆ ਚੋਟੀਆਂ ਦਾ ਦ੍ਰਿਸ਼ ਦਿਸਦਾ ਹੈ।

ਕੁਮਾਊਂ :-

ਇੱਥੇ ਵੀ ਨੈਨੀਤਾਲ ਤੋਂ ਇਲਾਵਾ 8 ਹਜ਼ਾਰ ਫੁੱਟ ਦੀ ਉੱਚਾਈ ’ਤੇ ਸਥਿਤ ਮੁਕਤੇਸ਼ਵਰ ਅਤੇ ਰਾਮਗੜ੍ਹ ’ਚ ਵੀ ਚੰਗੀ ਖਾਸੀ ਬਰਫ ਪੈਂਦੀ ਹੈ ਇੱਥੋਂ ਹਿਮਾਲਿਆ ਦੇ ਸੁੰਦਰ ਦ੍ਰਿਸ਼ ਦਿਸਦੇ ਹਨ ਕੌਸਾਨੀ (6,500 ਫੁੱਟ) ਤੋਂ ਹਿਮਾਲਿਆ ਦੀ ਪੂਰੀ ਲੜੀ ਦਿਸਦੀ ਹੈ ਤਾਂ ਚੌਕੜੀ ਤੋਂ ਬਰਫਬਾਰੀ ਤੋਂ ਬਾਅਦ ਤ੍ਰਿਸ਼ੂਲ ਅਤੇ ਨੰਦਾ ਦੇਵੀ ਤੋਂ ਲੈ ਕੇ ਨੇਪਾਲ ਸਥਿਤ ਅਪੀ ਅਤੇ ਨੰਪਾ ਚੋਟੀਆਂ ਬਿਲਕੁਲ ਨਜ਼ਦੀਕ ਤੋਂ ਦਿਸਦੀਆਂ ਹਨ
ਰਾਣੀਖੇਤ:- ਇੱਥੇ ਅਨੁਕੂਲ ਮੌਸਮ ’ਚ ਸਾਲ ’ਚ ਇੱਕ-ਦੋ ਵਾਰ ਬਰਫ ਪੈ ਜਾਂਦੀ ਹੈ ਇਹ ਸਭ ਸਥਾਨ ਸੈਲਾਨੀਆਂ ਲਈ ਪਸੰਦੀਦਾ ਹੈ ਉੱਤਰਾਖੰਡ ’ਚ ਬਰਫਬਾਰੀ ਦਾ ਆਨੰਦ ਲੈਣ ਲਈ ਸੈਂਕੜੇ ਸਥਾਨ ਉਪਲੱਬਧ ਹਨ ਬਰਫ ਪੈਣ ਤੋਂ ਬਾਅਦ ਵਾਤਾਵਰਨ ਸਾਫ ਹੋ ਜਾਂਦਾ ਹੈ ਇਸ ਲਈ ਹਿਮਾਲਿਆ ਦੇ ਦ੍ਰਿਸ਼ ਹੋਰ ਵੀ ਖੂਬਸੂਰਤ ਹੋ ਜਾਂਦੇ ਹਨ ਪਰ ਬਦਲਦੇ ਮੌਸਮ ਚੱਕਰ ਬਦਲਾਅ ਕਾਰਨ ਇਹ ਕਹਿਣਾ ਹੁਣ ਮੁਸ਼ਕਲ ਹੈ ਕਿ ਸਾਲ ’ਚ ਬਰਫ ਕਦੋਂ ਅਤੇ ਕਿੰਨੀ ਵਾਰ ਪਵੇਗੀ।

ਔਲੀ :-

ਇੱਥੇ 1300 ਮੀਟਰ ਲੰਬਾ ਸਕੀਇੰਗ ਟਰੈਕ ਉਪਲੱਬਧ ਹੈ, ਜੋ ਕੌਮਾਂਤਰੀ ਮਾਨਕਾਂ ’ਤੇ ਖਰਾ ਉੱਤਰਦਾ ਹੈ ਸੈਲਾਨੀਆਂ ਦੀ ਸੁਵਿਧਾ ਲਈ 800 ਮੀਟਰ ਲੰਬੀ ਚੀਅਰ ਲਿਫਟ ਤੋਂ ਇਲਾਵਾ ਸਕੀਅਰਾਂ ਨੂੰ ਉੱਪਰ ਪਹੁੰਚਾਉਣ ਲਈ ਦੋ ਸਕੀ ਲਿਫਟ ਉਪਲੱਬਧ ਹਨ ਕੁੱਲ ਮਿਲਾ ਕੇ ਔਲੀ ’ਚ ਘੱਟ ਭਾਅ ’ਚ ਕੌਮਾਂਤਰੀ ਪੱਧਰ ਦੇ ਸਕੀ ਰਿਜਾਰਟ ਦਾ ਮਜਾ ਲਿਆ ਜਾ ਸਕਦਾ ਹੈ ਇਸ ਲਈ ਵਿਦੇਸ਼ੀ ਸੈਲਾਨੀ ਵੀ ਆਪਣੇ ਦੇਸ਼ਾਂ ’ਚ ਮਹਿੰਗੇ ਸਕੀ ਰਿਜਾਰਟਾਂ ’ਚ ਜਾਣ ਦੀ ਬਜਾਇ ਔਲੀ ਆ ਕੇ ਸਕੀਇੰਗ ਕਰਕੇ ਪੈਸਾ ਬਚਾਉਂਦੇ ਹਨ।

ਉੱਤਰਾਖੰਡ ਦੇ ਸੈਲਾਨੀ ਵਿਭਾਗ ਦਾ ਕਹਿਣਾ ਹੈ ਕਿ ਸਰਦ ਰੁੱਤ ਸੈਫ ਖੇਡਾਂ ਦੀਆਂ ਤਿਆਰੀਆਂ ਦੇ ਪੂਰਾ ਹੋਣ ਦੇ ਨਾਲ ਔਲੀ ਸਰਦ ਰੁੱਤ ਖੇਡਾਂ ਦੇ ਕੌਮਾਂਤਰੀ ਮੈਪ ’ਤੇ ਸਥਾਪਿਤ ਹੋ ਜਾਵੇਗਾ ਔਲੀ ਤੋਂ ਇਲਾਵਾ ਉੱਤਰਾਖੰਡ ’ਚ ਉੱਤਰਾਕਾਸ਼ੀ ਜ਼ਿਲ੍ਹੇ ਦਾ ਦਿਆਰਾ ਬੁਗਿਆਲ, ਦੇਹਰਾਦੂਨ ’ਚ ਚਕਰਾਤਾ ਕੋਲ ਮੁੰਡਾਲੀ, ਰੁਦਰਪ੍ਰਿਆਗ ਜ਼ਿਲ੍ਹਾ ਦਾ ਚੋਫਤਾ ਅਤੇ ਪਿਥੌਰਗੜ੍ਹ ਮੁੰਸਿਆਰੀ ਕੋਲ ਖਲੀਆ ਟਾੱਪ ਸਕੀਇੰਗ ਦੇ ਸ਼ੌਕੀਨਾਂ ਲਈ ਪਸੰਦੀਦਾ ਸੈਲਾਨੀ ਸਥਾਨ ਹਨ ਅੰਗਰੇਜ਼ਾਂ ਦੇ ਸਮੇਂ ਦੇ ਸਥਾਪਿਤ ਸੈਲਾਨੀ ਸਥਾਨਾਂ ਤੋਂ ਇਲਾਵਾ ਉੱਤਰਾਖੰਡ ’ਚ ਬਰਫਬਾਰੀ ਦਾ ਆਨੰਦ ਲੈਣ ਲਈ ਅਣਗਿਣਤ ਸਥਾਨ ਹਨ।

ਇਨ੍ਹਾਂ ’ਚ ਕਈ ਸਥਾਨ ਤਾਂ ਹੁਣ ਸੈਲਾਨੀ ਮੈਪ ’ਤੇ ਆ ਵੀ ਨਹੀਂ ਸਕੇ ਹਨ ਪੌੜੀ ਜ਼ਿਲ੍ਹੇ ਦਾ ਲੈਂਸਡਾਊਨ ਸ਼ਹਿਰ ਦਿੱਲੀ ਤੋਂ 8 ਘੰਟੇ ਦੀ ਦੂਰੀ ’ਤੇ ਸੜਕ ਮਾਰਗ ’ਤੇ ਸਥਿਤ ਹੈ ਇੱਥੇ ਗੜ੍ਹਵਾਲ ਰਾਈਫਲ ਦਾ ਰੇਜੀਮੈਂਟਲ ਸੈਂਟਰ ਹੈ ਅਤੇ ਸਾਲ ’ਚ 4-5 ਵਾਰ ਬਰਫ ਪੈਂਦੀ ਹੈ ਘੱਟ ਮਾਨਵੀ ਦਖਲਅੰਦਾਜੀ ਕਾਰਨ ਲੈਂਸਡਾਊਨ ਸ਼ਹਿਰ ’ਚ ਸੜਕਾਂ ਅਤੇ ਮਕਾਨਾਂ ਕੋਲ ਬਾਂਜ (ਓਕ), ਬੁਰਾਂਸ ਆਦਿ ਪ੍ਰਜਾਤੀਆਂ ਦੇ ਪੁਰਾਣੇ ਦਰੱਖਤਾਂ ਦੇ ਝੁੰਡ ਮਿਲਦੇ ਹਨ ਜਿਨ੍ਹਾਂ ’ਚੋਂ ਬਰਫਬਾਰੀ ਸਮੇਂ ਲੰਘਣ ’ਤੇ ਮਜਾ ਕਈ ਗੁਣਾ ਵਧ ਜਾਂਦਾ ਹੈ ਲੈਂਸਡਾਊਨ ਦੇ ਅੱਗੇ ਗੜ੍ਹਵਾਲ ਦਾ ਕਮਿਸ਼ਨਰੀ ਮੁੱਖ ਦਫਤਰ ਪੌੜੀ ਅਤੇ ਉਸ ਤੋਂ ਅੱਗੇ ਖਿਰਸੂ ਵੀ ਸਾਲ ’ਚ ਦੋ-ਤਿੰਨ ਵਾਰ ਤਾਂ ਬਰਫ ਨਾਲ ਨਹਾ ਹੀ ਜਾਂਦਾ ਹੈ ਰੁਦਰਪ੍ਰਿਆਗ ਜ਼ਿਲ੍ਹੇ ਦਾ ਚੋਫਤਾ (10 ਹਜ਼ਾਰ ਫੁੱਟ) ਅਤੇ ਦੇਵਰੀਆ ਤਾਲ ਅਤੇ ਗੁਪਤਕਾਸ਼ੀ ਕੋਲ ਜਾਖਧਾਰ ਤੋਂ ਲੈ ਕੇ ਤ੍ਰਿਜੁਗੀ ਨਾਰਾਇਣ ਤੱਕ ਸਰਦੀਆਂ ’ਚ ਖੂਬ ਬਰਫਬਾਰੀ ਹੁੰਦੀ ਹੈ।

ਇਹ ਸਥਾਨ ਵੀ ਸੜਕ ਮਾਰਗ ’ਤੇ ਸਥਿਤ ਹੈ ਇਨ੍ਹਾਂ ਕੋਲ ਕਈ ਮੰਦਰ ਅਤੇ ਧਾਰਮਿਕ ਸਥਾਨ ਹਨ ਇਸ ਲਈ ਇਸ ਸੈਲਾਨੀ ਸਰਕਿਟ ’ਚ ਜਾ ਕੇ ਯਾਤਰੀ ਨੂੰ ਬਰਫਬਾਰੀ ਦੇ ਆਨੰਦ ਦੇ ਨਾਲ ਤੀਰਥ ਸਥਾਨ ਦਾ ਲਾਭ ਵੀ ਮਿਲਦਾ ਹੈ ਬਾਂਜ, ਬੁਰਾਂਸ ਅਤੇ ਥੁਨੇਰ ਦੇ ਜੰਗਲਾਂ ’ਚ ਸਥਿਤ ਚੋਫਤਾ ਬੁਗਿਆਲ ਦੀ ਕੁਦਰਤੀ ਖੂਬਸੂਰਤੀ ਕਾਰਨ ਇਸ ਨੂੰ ਉੱਤਰਾਖੰਡ ਦਾ ਸਵਿੱਟਜ਼ਰਲੈਂਡ ਵੀ ਕਹਿੰਦੇ ਹਨ ਅਨੁਕੂਲ ਮੌਸਮ ਹੋਣ ’ਤੇ ਇੱਥੇ ਪਹਾੜਾਂ ’ਚ 6 ਫੁੱਟ ਤੱਕ ਬਰਫ ਡਿੱਗਦੀ ਹੈ ਇਸ ਲਈ ਇੱਥੋਂ ਦੇ ਹੋਟਲ ਸਰਦੀਆਂ ’ਚ ਘੱਟ ਖੁੱਲ੍ਹਦੇ ਹਨ ਸੈਲਾਨੀਆਂ ਨੂੰ 5 ਕਿਮੀ. ਹੇਠਾਂ ਦੁੱਗਲ ਬਿੱਟਾ ਤੋਂ ਬਰਫਬਾਰੀ ਦਾ ਆਨੰਦ ਲੈਣ ਪਹੁੰਚਣਾ ਪੈਂਦਾ ਹੈ ਉੱਤਰਕਾਸ਼ੀ ਜ਼ਿਲ੍ਹੇ ਦੇ ਹਰਸ਼ਿਲ ਅਤੇ ਗੰਗੋਤਰੀ ਦੀ ਸਰਦ ਰੁੱਤ ਦੀ ਪੂਜਾ ਵਾਲੀ ਥਾਂ ਮੁਖਵਾ ’ਚ ਵੀ ਸਰਦੀਆਂ ’ਚ ਚੰਗੀ ਖਾਸੀ ਬਰਫ ਪੈਂਦੀ ਹੈ।

ਉੱਤਰਕਾਸ਼ੀ ਦੇ ਚੌਰੰਗੀ ਖਾਲ ਅਤੇ ਨਚਿਕੇਤਾ ਤਾਲ ’ਚ ਤਾਂ ਟਿਹਰੀ ਦੇ ਮਹਾਰਾਜਾ ਇੱਕ ਸਦੀ ਪਹਿਲਾਂ ਵੀ ਸਕੀਇੰਗ ਦਾ ਆਨੰਦ ਲੈਣ ਜਾਂਦੇ ਸਨ ਦੇਹਰਾਦੂਨ ਜ਼ਿਲ੍ਹੇ ਦੇ ਚਕਰਾਤਾ, ਕਨਾਸਰ, ਕਥਿਆਰ, ਤਿਊਣੀ ਆਦਿ ਥਾਵਾਂ ਦੇ ਨਾਲ-ਨਾਲ ਦੂਨ ਦੀ ਪੂਰੀ ਘਾਟੀ ’ਚ ਜਬਰਦਸਤ ਬਰਫਬਾਰੀ ਹੁੰਦੀ ਹੈ ਹੁਣ ਇਹ ਥਾਵਾਂ ਵੀ ਹੌਲੀ-ਹੌਲੀ ਸੈਲਾਨੀਆਂ ਦੀ ਪਸੰਦ ’ਚ ਸ਼ੁਮਾਰ ਹੁੰਦੀਆਂ ਜਾ ਰਹੀਆਂ ਹਨ।

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!