Aluminum -sachi shiksha punjabi

ਖ਼ਤਰਨਾਕ ਹੈ ਐਲੂਮੀਨੀਅਮ ਦੀ ਵਰਤੋਂ

ਐਲੂਮੀਨੀਅਮ ਦੀ ਸਰੀਰ ’ਚ ਐਂਟਰੀ ਹਾਨੀਕਾਰਕ ਨਤੀਜੇ ਦਿਖਾ ਸਕਦੀ ਹੈ ਐਲੂਮੀਨੀਅਮ ਦੀ ਸਰੀਰ ’ਚ ਐਂਟਰੀ ਕਈ ਮਾਰਗਾਂ ਤੋਂ ਸੰਭਵ ਹੈ ਪਾਣੀ ਰਾਹੀਂ, ਹਵਾ ਰਾਹੀਂ ਅਤੇ ਭੋਜਨ ਪਦਾਰਥਾਂ ਜ਼ਰੀਏ ਐਲੂਮੀਨੀਅਮ, ਮਨੁੱਖੀ ਸਰੀਰ ’ਚ ਐਂਟਰੀ ਪਾ ਜਾਂਦੀ ਹੈ ਐਲੂਮੀਨੀਅਮ ਕੁਦਰਤ ’ਚ ਬਹੁਤ ਜ਼ਿਆਦਾ ਪਾਈ ਜਾਂਦੀ ਹੈ ਜਲਦ ਪ੍ਰਤੀਕਿਰਿਆ ਕਰਨ ਦੇ ਗੁਣ ਕਾਰਨ ਅਜ਼ਾਦ ਤੌਰ ’ਤੇ ਨਾ ਮਿਲ ਕੇ ਜਟਿਲ ਯੋਗਿਕਾਂ ਦੇ ਰੂਪ ’ਚ ਕੁਦਰਤ ’ਚ ਮਿਲਦੀ ਹੈ ਕਰੀਬ 8 ਪ੍ਰਤੀਸ਼ਤ ਦੀ ਮਾਤਰਾ ’ਚ ਧਰਤੀ ਦੇ ਗਰਭ ’ਚ ਮੌਜ਼ੂਦ ਖਣਿਜ ਤੱਤਾਂ ’ਚ ਐਲੂਮੀਨੀਅਮ ਦੀ ਕ੍ਰਮ ਤੀਜਾ ਹੈ ਐਨੀ ਜ਼ਿਆਦਾ ਮਾਤਰਾ ’ਚ ਮੌਜ਼ੂਦ ਹੋਣ ਕਾਰਨ ਮਨੁੱਖ ਇਸ ਦੇ ਸੰਪਰਕ ’ਚ ਆਉਣ ਤੋਂ ਬਚ ਵੀ ਨਹੀਂ ਪਾਉਂਦਾ।

ਐਲੂਮੀਨੀਅਮ ਦੇ ਬਰਤਨਾਂ ਦੀ ਵਰਤੋਂ ਅੱਜ-ਕੱਲ੍ਹ ਬਹੁਤ ਜ਼ਿਆਦਾ ਕੀਤੀ ਜਾ ਰਹੀ ਹੈ ਵਜ਼ਨ ’ਚ ਹਲਕੇ ਹੋਣ?ਕਾਰਨ, ਜਲਦੀ ਗਰਮ ਹੋ ਜਾਣ ਕਾਰਨ ਅਤੇ ਕੀਮਤ ’ਚ ਹੋਰ ਧਾਤੂਆਂ ਤੋਂ ਸਸਤੇ ਹੋਣ ਕਾਰਨ ਅੱਜ-ਕੱਲ੍ਹ ਇਸ ਦਾ ਚਲਨ ਬਹੁਤ ਵਧ ਗਿਆ ਹੈ ਨਾ ਸਿਰਫ ਖਾਣਾ ਪਕਾਉਣ ਦੇ ਬਰਤਨ ਸਗੋਂ ਖਾਧ ਪਦਾਰਥਾਂ ਨੂੰ ਸਟੋਰ ਕਰਨ ਲਈ ਵੀ ਇਸੇ ਧਾਤੂ ਦੇ ਬਰਤਨ ਵਰਤੇ ਜਾਂਦੇ ਹਨ ਕਈ ਤਰ੍ਹਾਂ ਦੇ ਖਾਧ ਪਦਾਰਥਾਂ ਦੀ ਪੈਕਿੰਗ ਲਈ ਵੀ ਐਲੂਮੀਨੀਅਮ ਧਾਤੂ ਨਾਲ ਬਣੇ ਡੱਬੇ ਵਰਤੇ ਜਾਂਦੇ ਹਨ ਕੀ ਐਲੂਮੀਨੀਅਮ ਦਾ ਐਨੀ ਜ਼ਿਆਦਾ ਵਰਤੋਂ ਠੀਕ ਹੈ ਕੀ ਇਸ ਦੇ ਲਗਾਤਾਰ ਵਰਤੋਂ ਦਾ ਸਾਡੀ ਸਿਹਤ ’ਤੇ ਬੁਰਾ ਅਸਰ ਪੈ ਸਕਦਾ ਹੈ, ਆਓ ਇਸੇ ਵਿਸ਼ੇ ’ਤੇ ਚਰਚਾ ਕਰ ਲੈਂਦੇ ਹਾਂ।

ਐਲੂਮੀਨੀਅਮ ਦੇ ਬਣੇ ਬਰਤਨਾਂ ’ਚ ਖਾਣਾ ਪਕਾਉਣ ’ਤੇ ਵੀ ਭੋਜਨ ’ਚ ਐਲੂਮੀਨੀਅਮ ਦੀ ਮਾਤਰਾ ਵਧ ਜਾਂਦੀ ਹੈ ਪ੍ਰੈਸ਼ਰ ਕੁੱਕਰ, ਫਰਾਇੰਗ ਪੈਨ, ਚਾਹ ਬਣਾਉਣ ਦੇ ਬਰਤਨ ਅਕਸਰ ਐਲੂਮੀਨੀਅਮ ਦੇ ਹੀ ਬਣੇ ਹੁੰਦੇ ਹਨ ਅੱਜਕੱਲ੍ਹ ਭੋਜਨ ਨੂੰ ਗਰਮ ਰੱਖਣ ਦੇ ਉਦੇਸ਼ ਨਾਲ ਯਾਤਰਾਵਾਂ ਦੌਰਾਨ ਐਲੂਮੀਨੀਅਮ ਦੇ ਫਾਈਲ ’ਚ ਹੀ ਖਾਣਾ ਪੈਕ ਕੀਤਾ ਜਾਂਦਾ ਹੈ ਇਨ੍ਹਾਂ ਸਭ ਨਾਲ ਖਾਧ ਪਦਾਰਥਾਂ ’ਚ ਐਲੂਮੀਨੀਅਮ ਦੀ ਮਾਤਰਾ ਵਧਦੀ ਹੈ।

ਖਾਧ ਪਦਾਰਥਾਂ ’ਚ ਇਨ੍ਹਾਂ ਰਾਹੀਂ ਕਿੰਨਾ ਐਲੂਮੀਨੀਅਮ ਐਂਟਰ ਕਰ ਸਕਦਾ ਹੈ, ਇਹ ਕਈ ਗੱਲਾਂ ’ਤੇ ਨਿਰਭਰ ਕਰਦਾ ਹੈ ਜਿਵੇਂ ਭੋਜਨ ਨਾਲ ਇਨ੍ਹਾਂ ਦਾ ਸੰਪਰਕ ਕਿੰਨੇ ਸਮੇਂ ਤੱਕ ਰਹਿੰਦਾ ਹੈ, ਪਕਾਇਆ ਜਾਣ ਵਾਲਾ ਭੋਜਨ ਤੇਜ਼ਾਬੀ ਹੈ ਜਾਂ ਖਾਰਾ, ਪਕਾਉਣ ਦੀ ਸਮਾਂ ਕੀ ਹੈ, ਪਕਾਉਂਦੇ ਸਮੇਂ ਮਿਲਾਏ ਜਾਣ ਵਾਲੇ ਪਦਾਰਥ ਜਿਵੇਂ ਸ਼ੱਕਰ, ਲੂਣ ਆਦਿ ਸਾਡੇ ਭਾਰਤੀ ਵਿਅੰਜਨਾਂ ਅਤੇ ਮਠਿਆਈਆਂ ’ਚ ਵਰਕ ਲਾਉਣ ਦਾ ਬੜਾ ਚਲਨ ਹੈ ਅੱਜ-ਕੱਲ੍ਹ ਤਾਂ ਪਾਨ ’ਚ ਵੀ ਵਰਕ ਲਾਏ ਜਾਂਦੇ ਹਨ ਉਹ ਵਰਕ ਅਕਸਰ ਐਲੂਮੀਨੀਅਮ ਦੇ ਹੀ ਬਣੇ ਹੰੁਦੇ ਹਨ। ਇਨ੍ਹਾਂ ਵਰਕ ਯੁਕਤ ਪਦਾਰਥਾਂ ਦੀ ਵਰਤੋਂ ਨਾਲ ਅਸੀਂ ਬਿਨਾਂ ਵਜ੍ਹਾ ਸਰੀਰ ’ਚ ਹੋਰ ਜ਼ਿਆਦਾ ਐਲੂਮੀਨੀਅਮ ਦੀ ਐਂਟਰੀ ਕਰਵਾ ਲੈਂਦੇ ਹਾਂ।

ਐਲੂਮੀਨੀਅਮ ਦਾ ਬੁਰਾ ਅਸਰ

ਪਾਣੀ, ਭੋਜਨ ਅਤੇ ਦਵਾਈਆਂ ਰਾਹੀਂ ਸਰੀਰ ’ਚ ਦਾਖਲ ਐਲੂਮੀਨੀਅਮ ਦਾ ਅਵਸ਼ੋਸ਼ਣ ਅੰਤੜੀਆਂ ਰਾਹੀਂ ਹੁੰਦਾ ਹੈ ਤੇਜ਼ਾਬ ਦੀ ਮੌਜ਼ੂਦਗੀ ’ਚ ਇਹ ਅਵਸ਼ੇਸ਼ਣ ਜਿਆਦਾ ਹੰੁਦਾ ਹੈ ਜੋ ਅਵਸ਼ੋਸ਼ਿਤ ਐਲੂਮੀਨੀਅਮ ਕੱਢਿਆ ਗੁਰਦਿਆਂ (ਕਿਡਨੀ) ਰਾਹੀਂ ਜਾਂਦਾ ਹੈ ਮੂਤ ਜ਼ਰੀਏ ਜੇਕਰ ਐਲੂਮੀਨੀਅਮ ਦਾ ਸਰੀਰ ’ਚ ਐਂਟਰ ਜ਼ਿਆਦਾ ਹੋ ਜਾਂਦਾ ਹੈ ਤਾਂ ਗੁਰਦੇ ਇਸ ਨੂੰ ਕੱਢਣਾ ਵੀ ਵਧਾ ਦਿੰਦੇ ਹਨ ਪਰ ਅਜਿਹੇ ਵਿਅਕਤੀ ਜਿਨ੍ਹਾਂ ਨੂੰ ਗੁਰਦਿਆਂ ਨਾਲ ਸਬੰਧਿਤ ਰੋਗ ਹੋਣ ਜਿਸ ਨਾਲ ਉਨ੍ਹਾਂ ’ਚ ਮੂਤ ਦਾ ਨਿਕਾਸ ਸਮਾਨ?ਨਾ ਹੋਵੇ, ਅਜਿਹੇ ਲੋਕਾਂ ’ਚ ਜ਼ਿਆਦਾ ਐਲੂਮੀਨੀਅਮ ਬਗੈਰ ਸ਼ੱਕ ਹਾਨੀਕਾਰਕ ਸਿੱਟਾ ਦਿਖਾਉਂਦਾ ਹੈ ਇਨ੍ਹਾਂ ’ਚ ਐਲੂਮੀਨੀਅਮ ਦਾ ਜ਼ਹਿਰੀਲਾਪਣ ਪੈਦਾ ਹੋ ਜਾਂਦਾ ਹੈ। ਜੇਕਰ ਸਰੀਰ ’ਚ ਐਲੂਮੀਨੀਅਮ ਦਾ ਜਮਾਅ ਵਧ ਜਾਂਦਾ ਹੈ ਤਾਂ ਖੂਨ ਦੇ ਵਿਕਾਰ, ਹੱਡੀਆਂ ਦੇ ਵਿਕਾਰ ਅਤੇ ਦਿਮਾਗ ਦੇ ਵਿਕਾਰ ਪੈਦਾ ਹੋ ਜਾਂਦੇ ਹਨ।

ਹੱਡੀਆਂ ’ਚ ਹੌਲੀ ਰਫ਼ਤਾਰ ਨਾਲ ਵਿਕਾਰ ਆਉਣ ਲੱਗਦੇ ਹਨ ਗੁਰਦੇ ਦੀ ਬਿਮਾਰੀ ਤੋਂ ਪੀੜਤ ਵਿਅਕਤੀਆਂ ’ਚ ਜਿਨ੍ਹਾਂ ਨੂੰ ਲਗਾਤਾਰ ਡਾਈਲਿਸਿਸ ’ਤੇ ਰੱਖਿਆ ਜਾਂਦਾ ਰਿਹਾ ਹੋਵੇ, ਉਨ੍ਹਾਂ ’ਚ ਐਲੂਮੀਨੀਅਮ ਦਾ ਜ਼ਹਿਰੀਲੇਪਣ ਦੇ ਸਿੱਟੇ ਵਜੋਂ ਯਾਦਾਸ਼ਤ ਸ਼ਕਤੀ ਦਾ ਖ਼ਤਮ ਹੋਣਾ, ਮਾਨਸਿਕ ਸ਼ਕਤੀਆਂ ਦੀ ਕਮਜ਼ੋਰੀ, ਬੋਲਣ ਦੀ ਸਮੱਰਥਾ ’ਚ ਵਿਕਾਰ, ਆਕੜਿਆਪਣ, ਮਾਨਸਿਕ ਗੜਬੜ ਆਦਿ ਲੱਛਣ ਦਿਖਾਈ ਦਿੰਦੇ ਹਨ ਜ਼ਿਆਦਾ ਉਮਰ ਦੇ ਲੋਕਾਂ ਦੇ ਦਿਮਾਗ ਦੇ ਪ੍ਰਭਾਵਿਤ ਹੋ ਜਾਣ ਕਾਰਨ ਸੰਵੇਗ ਅਸਥਿਰਤਾ, ਮਾਨਸਿਕ ਸ਼ਕਤੀਆਂ ’ਚ ਕਮੀ ਆਉਣਾ, ਛੋਟੇ ਤੋਂ ਛੋਟੇ ਕੰਮ ’ਚ ਦਿਮਾਗ ਦੀ ਸਹੀਂ ਵਰਤੋਂ ਨਾ ਕਰ ਪਾਉਣਾ, ਲਚੀਲੇਪਣ ਦੀ ਕਮੀ ਆਦਿ ਲੱਛਣ ਦਿਖਾਈ ਦੇਣ ਲੱਗਦੇ ਹਨ 70 ਸਾਲ ਤੋਂ ਜ਼ਿਆਦਾ ਉਮਰ ਦੇ ਵਿਅਕਤੀਆਂ ’ਚ ਐਲੂਮੀਨੀਅਮ ਦੀ ਜ਼ਿਆਦਾ ਜ਼ਹਿਰੀਲੇੇਪਣ ਤੋਂ ਪੈਦਾ ਹੋਣ ਵਾਲੇ ਬੁਰੇ ਪ੍ਰਭਾਵ ਮੌਤ ਤੱਕ ਵੀ ਉਨ੍ਹਾਂ ਨੂੰ ਖਿੱਚ ਸਕਦੇ ਹਨ।

ਸ਼ਿਸ਼ੂ ਅਤੇ ਛੋਟੇ ਬੱਚਿਆਂ ’ਚ ਵੀ ਐਲੂਮੀਨੀਅਮ ਦੇ ਜ਼ਹਿਰੀਲੇਪਣ ਦੇ ਬੁਰੇ ਅਸਰ ਜਲਦ ਨਜ਼ਰ ਆਉਣ ਲੱਗਦੇ ਹਨ ਜਨਮ ਤੋਂ ਬਾਅਦ ਪਹਿਲੇ ਸਾਲ ਹੀ ਸਭ ਤੋਂ ਵੱਧ ਦਿਮਾਗ ਦਾ ਵਿਕਾਸ ਹੁੰਦਾ ਹੈ। ਜ਼ਿਆਦਾ ਐਲੂਮੀਨੀਅਮ ਦਾ ਦਿਮਾਗ ਦੀ ਨੈਗੇਟਿਵਿਟੀ ਨਾਲ ਸਿੱਧਾ ਸਬੰਧ ਜੋੜਿਆ ਜਾ ਸਕਦਾ ਹੈ ਐਲੂਮੀਨੀਅਮ ਜਾ ਕੇ ਦਿਮਾਗ ਦੀਆਂ ਕੋਸ਼ਿਕਾਵਾਂ ’ਚ ਵੀ ਜੰਮ ਜਾਂਦਾ ਹੈ।

ਨੈਸ਼ਨਲ ਇੰਸਟੀਚਿਊਟ ਆਫ ਸੈਂਟਰਲ ਹੈਲਥ ਐਂਡ ਨਿਊਰੋਲਾਜਿਕਲ ਸਾਇੰਸਜ਼, ਬੰਗਲੁਰੂ ’ਚ ਹੁਣ ਹਾਲ ਹੀ ’ਚ ਹੋਏ ਇੱਕ ਅਧਿਐਨ ਅਨੁਸਾਰ ਭਾਰਤੀ ਰੋਗੀਆਂ ’ਚ ਦੇਖੀ ਜਾਣ ਵਾਲੀ ਕਮੀ ਦੀ ਸਥਿਤੀ ਦਾ ਇੱਕ ਮਹੱਤਵਪੂਰਨ ਕਾਰਨ ਐਲੂਮੀਨੀਅਮ ਦਾ ਜ਼ਹਿਰੀਲਾਪਣ ਵੀ ਹੈ ਕਰੀਬ 30 ਤੋਂ 38 ਪ੍ਰਤੀਸ਼ਤ ਬੇਚੈਨੀ ਦੇ ਰੋਗੀਆਂ ’ਚ ਇਹ ਜ਼ਹਿਰੀਲਾਪਣ ਨਜ਼ਰ ਆਉਂਦਾ ਹੈ।

ਐਲੂਮੀਨੀਅਮ ਦੇ ਬੁਰੇ ਅਸਰ ਤੋਂ ਕਿਵੇਂ ਬਚੀਏ

  • ਬੱਚਿਆਂ ਨੂੰ ਡੱਬੇ ਦਾ ਪੈਕਟ ਵਾਲਾ ਦੁੱਧ ਜਾਂ ਡੱਬਾਬੰਦ ਸ਼ਿਸ਼ੂ ਆਹਾਰ ਨਾ ਦਿਓ ਇਹ ਐਲੂਮੀਨੀਅਮ ਦੇ ਮਹੱਤਵਪੂਰਨ ਸਰੋਤ ਹਨ ਬਿਹਤਰ ਹੈ ਕਿ ਤੁਸੀਂ ਬੱਚੇ ਨੂੰ ਮਾਤਾ ਦਾ ਹੀ ਦੁੱਧ ਪੀਣ ਨੂੰ ਦਿਓ ਅਤੇ ਜ਼ਰੂਰਤ ਪੈਣ ’ਤੇ ਘਰ ’ਚ ਬਣਾਏ ਜਾਣ ਵਾਲੇ ਖਾਧ ਪਦਾਰਥ ਦਿਓ।
  • ਜਿੱਥੋਂ ਤੱਕ ਸੰਭਵ ਹੋਵੇ, ਐਲੂਮੀਨੀਅਮ ਦੇ ਬਰਤਨਾਂ ਦੀ ਵਰਤੋਂ ਨਾ ਕਰੋ, ਨਾ ਹੀ ਖਾਣਾ ਪਕਾਉਣ ਲਈ ਅਤੇ ਨਾ ਹੀ ਖਾਧ ਸਮੱਗਰੀ ਦਾ ਜਾਂ ਪਾਣੀ ਰੱਖਣ ਲਈ ਜੇਕਰ ਤੁਸੀਂ ਖਾਣਾ ਐਲੂਮੀਨੀਅਮ ਦੇ ਬਰਤਨ ’ਚ ਪਕਾ ਵੀ ਰਹੇ ਹੋ ਤਾਂ ਬਣਦੇ ਹੀ ਉਸ ਨੂੰ ਹੋਰ ਧਾਤੂ ਦੇ ਬਣੇ ਬਰਤਨ ’ਚ ਪਾ ਦਿਓ।
  • ਐਲੂਮੀਨੀਅਮ ਫਾਇਲ ’ਚ ਲਪੇਟ ਕੇ ਖਾਣਾ ਪੈਕ ਨਾ ਕਰੋ।
  • ਦਵਾਈਆਂ ਜਿਨ੍ਹਾਂ ’ਚ ਐਲੂਮੀਨੀਅਮ ਜ਼ਿਆਦਾ ਹੋਵੇ, ਵਰਤੋਂ ’ਚ ਨਾ ਲਿਆਓ।
  • ਵਰਕ ਲੱਗੀਆਂ ਮਠਿਆਈਆਂ ਅਤੇ ਪਾਨ ਨਾ ਖਾਓ ਘਰ ’ਚ ਵੀ ਸਜਾਵਟ ਲਈ ਵਰਕ ਦੀ ਵਰਤੋਂ ਤਰ੍ਹਾਂ-ਤਰ੍ਹਾਂ ਦੇ ਖਾਧ ਪਦਾਰਥ ’ਤੇ ਨਾ ਕਰੋ।
  • ਕੈਲਸ਼ੀਅਮ ਅਤੇ ਲੋਹ-ਤੱਤ ਦੀ ਕਮੀ ਨਾ ਹੋਣ ਦਿਓ ਇਨ੍ਹਾਂ ਦੀ ਕਮੀ ਹੋਣ ’ਤੇ ਐਲੂਮੀਨੀਅਮ ਦਾ ਅਵਸ਼ੋਸ਼ਣ ਸਰੀਰ ਰਾਹੀਂ ਜ਼ਿਆਦਾ ਹੰੁਦਾ ਹੈ।

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!