udaipur -sachi shiksha punjabi

ਕੁਦਰਤ ਦਾ ਘਰ ਉਦੈਪੁਰ

ਝੀਲਾਂ ਦੀ ਨਗਰੀ ਉਦੈਪੁਰ ਰਾਜਸਥਾਨ ਦੇ ਹਸੀਨ ਸ਼ਹਿਰਾਂ ’ਚੋਂ ਇੱਕ ਹੈ ਅਰਾਵਲੀ ਪਰਬਤ ਲੜੀ ਦੀਆਂ ਪਹਾੜੀਆਂ ਅਤੇ ਦਰ੍ਰਾਂ ਨਾਲ, ਚਾਰੇ ਪਾਸਿਆਂ ਤੋਂ ਘਿਰੇ ਉਦੈਪੁਰ ਨੂੰ ਮੇਵਾੜ ਦਾ ਗਹਿਣਾ, ਪੂਰਬ ਦਾ ਵੈਨਿਸ ਅਤੇ ਰਾਜਸਥਾਨ ਦਾ ਕਸ਼ਮੀਰ ਵੀ ਕਿਹਾ ਜਾਂਦਾ ਹੈ ਮਾਰਬਲ ਅਤੇ ਜਿੰਕ ਉਤਪਾਦਨ ਲਈ ਉਦੈਪੁੁਰ ਵਿਸ਼ਵ ਪ੍ਰਸਿੱਧ ਹੈ

ਅਕਬਰ ਦੀ ਫੌਜ ਨੂੰ ਚਿਤੌੜ ਤੋਂ ਖਦੇੜਦੇ ਹੋਏ ਜਦੋਂ ਮਹਾਰਾਣਾ ਉਦੈ ਸਿੰਘ ਪਹਿਲੀ ਵਾਰ ਇਸ ਥਾਂ ’ਤੇ ਪਹੁੰਚੇ ਤਾਂ ਉਨ੍ਹਾਂ ਨੂੰ ਇਹ ਥਾਂ ਵਧੀਆ ਲੱਗੀ ਫਿਰ ਤਾਂ ਵਾਰ-ਵਾਰ ਉਹ ਸ਼ਿਕਾਰ ਖੇਡਣ ਲਈ ਆਉਣ ਲੱਗੇ ਸੂਬੇ ਦੀ ਦ੍ਰਿਸ਼ਟੀ ਨਾਲ ਵੀ ਉਨ੍ਹਾਂ ਨੂੰ ਇਹ ਥਾਂ ਚਾਰੇ ਪਾਸਿਆਂ ਤੋਂ ਸੁਰੱਖਿਅਤ ਪ੍ਰਤੀਤ ਹੋਈ ਨਤੀਜੇ ਵਜੋਂ 1519 ’ਚ ਉਨ੍ਹਾਂ ਨੇ ਉਦੈਪੁਰ ਸ਼ਹਿਰ ਦੀ ਨੀਂਹ ਰੱਖੀ ਉਦੈਸਿੰਘ ਪਹਿਲੀ ਵਾਰ ਜਿਸ ਥਾਂ ਮਹਿਲਾ ਬਣਾਉਣਾ ਚਾਹੁੰਦੇ ਸਨ, ਉਸ ਨੂੰ ਇੱਕ ਸਾਧੂ ਵੱਲੋਂ ਮਨ੍ਹਾ ਕੀਤੇ ਜਾਣ ਤੋਂ ਬਾਅਦ ਤਿਆਗ ਕਰਕੇ, ਸਾਧੂ ਵੱਲੋਂ ਦੱਸੀ ਥਾਂ ’ਤੇ ਹੀ ਉਨ੍ਹਾਂ ਨੇ ਮਹਿਲ ਬਣਾਉਣਾ ਸ਼ੁਰੂ ਕੀਤਾ ਜਿੱਥੇ ਧੁਨੀ ਸੀ ਅੱਜ ਇਹ ਮਹਿਲ ਸਿਟੀ ਪੈਲੇਸ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ

ਉਦੈਪੁਰ ਨਗਰ ਦਾ ਵਿਕਾਸ ਮਹਾਰਾਣਾ ਅਮਰ ਸਿੰਘ-1 ਦੇ ਸ਼ਾਸਨ ਕਾਲ ’ਚ ਸ਼ੁਰੂ ਹੋਇਆ ਸੀ ਜੋ ਲਗਾਤਾਰ ਜਾਰੀ ਹੈ ਉਦੋਂ ਤੋਂ ਉਦੈਪੁਰ ਸ਼ਹਿਰ ’ਚ ਮਹਿਲ, ਮੰਦਰਾਂ, ਬਗੀਚਿਆਂ ਦੇ ਨਾਯਾਬ ਨਿਰਮਾਣ ਸ਼ੁਰੂ ਹੋਏ ਇੱਥੇ ਪਹਾੜੀਆਂ ਅਤੇ ਝੀਲਾਂ ਦੀ ਸ਼ਾਨਦਾਰ ਸੁੰਦਰਤਾ ਦੀ ਖਿੱਚ ਦਾ ਕੇਂਦਰ ਸੈਲਾਨੀਆਂ ਦਾ ਜਨ ਸੈਲਾਬ ਖਿੱਚਿਆ ਚਲਿਆ ਜਾਂਦਾ ਹੈ ਉਦੈਪੁਰ ਸ਼ਹਿਰ ’ਚ ਕਾਲਾਂਤਰ ’ਚ ਪਰਕੋਟਾ ਅਤੇ ਚੌੜੀ ਖਾਈ ਵੀ ਬਣੀ ਪਰ ਅਜ਼ਾਦੀ ਪ੍ਰਾਪਤੀ ਤੋਂ ਬਾਅਦ ਨਗਰ ਦੀ ਵਧਦੀ ਅਬਾਦੀ ਵਿਸਥਾਰ ਅਤੇ ਜਨ ਜਾਗਰੂਕਤਾ ਦੀ ਕਮੀ ਅਤੇ ਸੁੰਦਰੀਕਰਨ ਦੇ ਆਵੇਸ਼ ’ਚ ਖਾਈ ਦਾ ਨਾਮੋ-ਨਿਸ਼ਾਨ ਮਿਟ ਗਿਆ ਅਤੇ ਮਜ਼ਬੂਤ ਪਰਕੋਟੇ ਦੇ 11 ਦਰਵਾਜ਼ੇ ’ਚੋਂ ਸਿਰਫ ਪੰਜ ਹੀ ਅੱਜ ਬਤੌਰ ਬਾਕੀ ਬਚੇ ਹੋਏ ਹਨ ਪੂਰਬ ਵੱਲ ਸਥਿਤ ਸੂਰਜਪੋਲ ਸ਼ਹਿਰ ਦਾ ਮੁੱਖ ਗੇਟ ਹੈ

ਉਦੈਪੁਰ ਦੇ ਦਰਸ਼ਨਯੋਗ ਸਥਾਨ

ਜਗਦੀਸ਼ ਮੰਦਰ:-

ਭਗਵਾਨ ਵਿਸ਼ਨੂੰ ਨੂੰ ਸਮਰਪਿਤ ਜਗਦੀਸ਼ ਮੰਦਰ ਦਾ ਨਿਰਮਾਣ ਸੰਨ 1628-52 ਈ. ਦੇ ਮੱਧ ਮਹਾਰਾਣਾ ਜਗਦ ਸਿੰਘ-1 ਨੇ ਕਰਾਇਆ ਇਹ ਉੱਤਰ ਭਾਰਤ ਦੇ ਸਿਖ਼ਰ ਬੰਦ, ਸਭ ਤੋਂ ਵੱਡੇ ਵਿਸ਼ਨੂੰ ਮੰਦਰਾਂ ’ਚੋਂ ਇੱਕ ਹੈ ਇੱਥੇ ਭਗਵਾਨ ਵਿਸ਼ਨੂੰ ਦੀ ਚਤੁਰਭੁਜਾ ਸ਼ਿਆਮ ਮੂਰਤੀ ਬੜੀ ਮਨਮੋਹਕ ਹੈ ਮੰਦਰ ਜ਼ਿਆਦਾ ਉੱਚਾਈ ’ਤੇ ਹੋਣ ਕਾਰਨ ਸੜਕ ਤੋਂ 32 ਪੌੜੀਆਂ ਉੱਪਰ ਚੜ੍ਹ ਕੇ ਜਾਣਾ ਪੈਂਦਾ ਹੈ ਮੰਦਰ ’ਚ ਤਕਸ਼ਕ ਕਲਾ ਦਾ ਕੰਮ ਉੱਚ ਕੋਟਿ ਦਾ ਹੈ ਆਸ਼ਾਢ (ਹਾੜ)ਸ਼ੁਕਲਾ ਦਵਿਤੀਆ ਨੂੰ ਜਗਨਾਥਪੁਰੀ ਦੇ ਸਮਾਨ ਇੱਥੇ ਰਥ ਯਾਤਰਾ ਤਿਉਹਾਰ ਮਨਾਇਆ ਜਾਂਦਾ ਹੈ

ਪਿਛੋਲਾ ਝੀਲ:-

ਪਿਛੋਲਾ ਝੀਲ ਚਾਰੇ ਪਾਸਿਆਂ ਤੋਂ ਪਰਬਤ ਸ਼ੇ੍ਰਣੀਆਂ, ਨਹਾਉਣ ਦੇ ਘਾਟਾਂ, ਮਹਿਲ ਅਤੇ ਮੰਦਰ ਨਾਲ ਘਿਰੀ ਹੋਈ ਹੈ ਕਾਲਾਂਤਰ ’ਚ ਇਸ ਝੀਲ ਦਾ ਵਿਸਥਾਰ ਹੁੰਦਾ ਗਿਆ ਅੱਜ ਇਹ ਲਗਭਗ ਪੰਜ ਕਿਲੋਮੀਟਰ ਲੰਬੀ 1.6 ਕਿੱਲੋਮੀਟਰ ਚੌੜੀ ਅਤੇ 25 ਫੁੱਟ ਡੂੰਘੀ ਹੈ ਵਰਤਮਾਨ ’ਚ ਇਸ ਝੀਲ ਦਾ ਵਿਸਥਾਰ ਦੁੱਧ ਤਲਾਈ, ਅਮਰ ਕੁੰਡ, ਰੰਗ ਸਾਗਰ ਕੁਮਾਰਿਆ ਅਤੇ ਸਵਰੂਪ ਸਾਗਰ ਤੱਕ ਹੈ

ਪਿਛੋਲਾ ਝੀਲ ’ਚ ਸਥਿਤ ਛੋਟੇ ਅਤੇ ਵੱਡੇ ਟਾਪੂਆਂ ’ਤੇ ਸਮੇਂ-ਸਮੇਂ ’ਤੇ ਵੱਖ-ਵੱਖ ਮਹਾਰਾਣਿਆਂ ਵੱਲੋੋਂ ਨਿਰਮਾਣ ਕਾਰਜ ਕਰਵਾਏ ਜਾਂਦੇ ਰਹੇ ਇਨ੍ਹਾਂ ’ਚ ਜਗ ਮੰਦਰ ਅਤੇ ਜਗ ਨਿਵਾਸ ਮੁੱਖ ਹਨ ਮਹਾਰਾਜਾ ਕਰਨ ਸਿੰਘ ਨੇ 1622 ’ਚ ਤਿੰਨ ਮੰਜਿਲਾ ਗੁੰਬਦਦਾਰ ਜਗਮੰਦਰ ਜਲ ਮਹਿਲ ਦਾ ਨਿਰਮਾਣ ਕਰਵਾਇਆ ਜੋ ਬਲੂਆ ਪੱਥਰ ਨਾਲ ਬਣਿਆ ਹੈ ਜਗ ਮੰਦਰ ਦੇ ਫਰਸ਼ ’ਤੇ ਕਾਲੇ ਅਤੇ ਸਫੈਦ ਸੰਗਮਰਮਰ ਦੇ ਟਾਈਲਜ਼ ਲੱਗੇ ਹੋਏ ਹਨ

ਮੁਗਲ ਬਾਦਸ਼ਾਹ ਜਹਾਂਗੀਰ ਦੇ ਪੁੱਤਰ ਖੁੱਰਮ ਨੇ 1622-24 ਈਸਵੀ ’ਚ ਆਪਣੇ ਪਿਤਾ ਵਿਰੁੱਧ ਵਿਦਰੋਹ ਕਰਕੇ ਮੇਵਾੜ ’ਚ ਸ਼ਰਨ ਲਈ ਸੀ ਉਦੋਂ ਮਹਾਰਾਣਾ ਕਰਨ ਸਿੰਘ ਨੇ ਹੀ ਜਗ ਮੰਦਰ ’ਚ ਉਸ ਨੂੰ ਠਹਿਰਾਇਆ ਸੀ ਅਜਿਹੇ ’ਚ ਖੁੱਰਮ ਨੇ ਮਹਾਰਾਣਾ ਨਾਲ ਪੱਗ ਬੰਨ੍ਹ ਭਰਾ ਦਾ ਰਿਸ਼ਤਾ ਬਣਾਇਆ ਸੀ ਖੁੱਰਮ ਦੀ ਉਹ ਪਗੜੀ ਅੱਜ ਵੀ ਸਰਕਾਰੀ ਅਜਾਇਬ ਘਰ ਰਾਜਮਹਿਲ ’ਚ ਦੇਖੀ ਜਾ ਸਕਦੀ ਹੈ ਜਗ ਨਿਵਾਸ ਇੱਕ ਹੋਰ ਟਾਪੂ ’ਤੇ ਸਥਿਤ ਹੈ ਜਿਸ ਦਾ ਨਿਰਮਾਣ 18ਵੀਂ ਸਦੀ ’ਚ ਮਹਾਰਾਣਾ ਜਗਤ ਸਿੰਘ ਨੇ ਕਰਵਾਇਆ ਸੀ ਇਹ ਸੰਗਮਰਮਰ ਅਤੇ ਗ੍ਰੇਨਾਈਟ ਪੱਥਰ ਨਾ ਬਣਿਆ ਹੈ ਅਤੇ ਚਾਰ ਏਕੜ ’ਚ ਫੈਲਿਆ ਹੈ ਅੱਜ ਇਹ ਹੋਟਲ ਲੇਕ ਪੈਲੇਸ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ

ਗੁਲਾਬ ਬਾਗ:-

100 ਏਕੜ ਤੋਂ ਵੀ ਜ਼ਿਆਦਾ ਜ਼ਮੀਨ ’ਤੇ ਫੈਲਿਆ ਗੁਲਾਬ ਬਾਗ, ਛੋਟੇ-ਛੋਟੇ ਕਈ ਰੈਣਬਸੇਰਿਆਂ ਨੂੰ ਇਕੱਠਾ ਕਰਕੇ ਬਣਾਇਆ ਹੋਇਆ ਹੈ ਇਹ ਸੱਜਣ ਨਿਵਾਸ ਬਾਗ ਦੇ ਨਾਂਅ ਨਾਲ ਪ੍ਰਸਿੱਧ ਹੈ ਇੱਥੇ ਗੁਲਾਬ ਦੇ ਫੁੱਲਾਂ ਦੀਆਂ ਤਿੰਨ ਸੌੋ ਪੰਜਾਹ ਦੇ ਲਗਭਗ ਕਿਸਮਾਂ ਦੇਖਣ ਨੂੰ ਮਿਲਦੀਆਂ ਹਨ ਉੱਥੋਂ ਦੀ ਲਾਇਬ੍ਰੇਰੀ ’ਚ ਪੰਜਾਹ ਹਜ਼ਾਰ ਤੋਂ ਵੀ ਜ਼ਿਆਦਾ ਪੁਸਤਕਾਂ ਹਨ ਇਸ ਦੇ ਨਾਲ ਹੀ ਹਜ਼ਾਰਾਂ ਦੁਰਲੱਭ ਗ੍ਰੰਥ ਸੁਰੱਖਿਅਤ ਹਨ

ਸਹੇਲੀਆਂ ਦੀ ਰਹਿਣਗਾਹ :

ਇਹ ਅਲੰਕ੍ਰਿਤ ਬਗੀਚਾ ਕਦੇ ਸ਼ਾਹੀ ਪਰਿਵਾਰ ਦਾ ਅਰਾਮ ਸਥਾਨ ਸੀ ਰਾਜਘਰਾਣੇ ਦੀਆਂ ਲੜਕੀਆਂ ਅਕਸਰ ਇੱਥੇ ਸੈਰ ਕਰਨ ਆਉਂਦੀਆਂ ਸਨ ਇੱਥੇ ਕਈ ਤਰ੍ਹਾਂ ਦੇ ਫਵਾਰੇ, ਤਰਾਸੀਆਂ ਹੋਈਆਂ ਛਤਰੀਆਂ ਅਤੇ ਸੰਗਮਰਮਰ ਦੇ ਹਾਥੀ ਹਨ ਮਹਾਰਾਜ ਸਗਰਾਮ ਸਿੰਘ ਨੇ ਉਨ੍ਹਾਂ 48 ਸਹਾਇਕਾਂ ਲਈ ਇਸ ਬਾਗ ਦਾ ਨਿਰਮਾਣ ਕਰਵਾਇਆ ਸੀ ਜੋ ਉਸ ਸਮੇਂ ਰਾਜ ਕੁਮਾਰੀ ਨਾਲ ਆਈਆਂ ਸਨ ਬੁਗਨ ਬੇਲੀਆ, ਮੌਸਮੀ, ਸਦਾਬਹਾਰ ਫੁੱਲਾਂ ਨਾਲ ਸਜਾਏ ਇਸ ਬਾਗ ਦੇ ਛੋਟੇ-ਛੋਟੇ ਪੋਖਰਾਂ ’ਚ ਝਰਨੇ ਵਹਿੰਦੇ ਹਨ ਸਾਵਣ ਕ੍ਰਿਸ਼ਨ ਮੱਸਿਆ ਨੂੰ ਇੱਥੇ ਮੇਲਾ ਲਗਦਾ ਹੈ ਜਿਸ ’ਚ ਆਸ-ਪਾਸ ਦੇ ਪਿੰਡਾਂ ਦੇ ਹਜ਼ਾਰਾਂ ਨਰ-ਨਾਰੀ ਇਕੱਠੇ ਹੁੰਦੇ ਹਨ ਠੀਕ ਇਸ ਦੇ ਦੂਜੇ ਦਿਨ ਵੀ ਸਿਰਫ ਮਹਿਲਾਵਾਂ ਲਈ ਵੀ ਮੇਲਾ ਲਗਦਾ ਹੈ

ਫਤਹਿਸਾਗਰ ਝੀਲ:-

ਉਦੈਪੁਰ ਨਗਰ ਦੇ ਉੱਤਰ-ਪੱਛਮ ’ਚ ਲਗਭਗ 5 ਕਿੱਲੋਮੀਟਰ ਦੂਰ ਫਤਹਿ ਸਾਗਰ ਝੀਲ ਸਥਿਤ ਹੈ ਮਹਾਰਾਣਾ ਜੈ ਸਿੰਘ ਨੇ 1687 ’ਚ ਇਸ ਦਾ ਨਿਰਮਾਣ ਕਰਵਾਇਆ ਸੀ, ਉਸ ਤੋਂ ਬਾਅਦ ਮਹਾਰਾਣਾ ਫਤਹਿ ਸਿੰਘ ਨੇ ਇਸ ਝੀਲ ਨੂੰ ਵੱਡਾ ਅਤੇ ਮਜ਼ਬੂਤ ਬਣਵਾਇਆ ਇਸੇ ਕਾਰਨ ਇਸ ਦਾ ਨਾਂਅ ਫਤਹਿ ਸਾਗਰ ਝੀਲ ਪਿਆ ਪਹਾੜੀਆਂ ਨਾਲ ਘਿਰੀ ਇਹ ਝੀਲ ਅੱਖਾਂ ਲਈ ਮਨਮੋਹਕ ਦ੍ਰਿਸ਼ ਪੇਸ਼ ਕਰਦੀ ਹੈ ਇਸ ਦੇ ਉੱਤਰ ਦਿਸ਼ਾ ’ਚ ਕਾਇਸਥਾਂ ਦੀਆਂ ਕੁੱਲ ਦੇਵੀਆਂ ਨੀਮਚ ਮਾਤਾਜੀ ਦਾ ਮੰਦਰ ਹੈ ਫਤਹਿ ਸਾਗਰ ਝੀਲ ਦੇ ਵਿਚਕਾਰ ਟਾਪੂ ’ਤੇ ਨਹਿਰੂ ਪਾਰਕ ਹੈ ਇਹ ਲਗਭਗ ਸਾਢੇ ਚਾਰ ਏਕੜ ਜ਼ਮੀਨ ’ਤੇ ਫੈਲਿਆ ਹੈ ਇੱਥੇ ਫਵਾਰੇ ਦਰਸ਼ਨਯੋਗ ਹੈ ਜੋ ਚੈਨਲ ਟਾਈਪ ਅਤੇ ਪਿਰਾਮਿਡ ਵਰਗੇ ਹਨ ਸ਼ਾਮ ਦੇ ਸਮੇਂ ਫਵਾਰਿਆਂ ’ਚ ਰੰਗੀਨ ਰੌਸ਼ਨੀ ਅਦਭੁੱਤ ਦ੍ਰਿਸ਼ ਪੇਸ਼ ਕਰਦੀ ਹੈ

ਉਕਤ ਤੋਂ ਇਲਾਵਾ ਪੱਛਮੀ ਖੇਤਰ ਸੰਸਕ੍ਰਿਤਕ ਕੇਂਦਰ ਅਤੇ ਸ਼ਿਲਪ ਗ੍ਰਾਮ, ਸੱਜਣਗੜ੍ਹ, ਮਹਾਰਾਣਾ ਪ੍ਰਤਾਪ ਮੂਰਤੀ, ਸੌਰ ਵੈਦਸ਼ਾਲਾ, ਸਿਟੀ ਪੈਲੇਸ, ਭਾਰਤੀ ਲੋਕ ਕਲਾ ਮੰਡਪ, ਰਾਜਮਹਿਲ ਆਦਿ ਜਗ੍ਹਾ ਵੀ ਦਰਸ਼ਨਯੋਗ ਹੈ ਹਲਦ ਘਾਟੀ, ਏਕÇਲੰਗ, ਨਾਥਦੁਵਾਰਾ, ਕਾਂਕਰੋਲੀ, ਚਾਰਭੁਜਾ ਨੇੜਲੇ ਦਰਸ਼ਨਯੋਗ ਖੇਤਰ ਹਨ ਜੋ ਕਰੀਬ ਇੱਕ ਸੌ ਕਿਲੋਮੀਟਰ ਦੀ ਦੂਰੀ ਦਾ ਹੈ ਜਿਸ ਦਾ ਪੈਕੇਜ਼ ਟੂਰ ਵੱਲੋਂ ਇੱਕ ਦਿਨ ’ਚ ਦੌਰਾ ਕੀਤਾ ਜਾ ਸਕਦਾ ਹੈ

ਉਦੈਪੁਰ ਬੱਸ ਅਤੇ ਰੇਲ ਮਾਰਗ ਰਾਹੀਂ ਦੇਸ਼ ਦੇ ਮੁੱਖ ਨਗਰਾਂ ਨਾਲ ਜੁੜਿਆ ਹੋਇਆ ਹੈ ਜਿੱਥੇ ਹਵਾਈ ਯਾਤਰਾ ਦੀ ਸੁਵਿਧਾ ਵੀ ਉਪਲੱਬਧ ਹੈ ਰਹਿਣ ਦੀ ਉੱਤਮ ਵਿਵਸਥਾ ਦੇ ਨਾਲ-ਨਾਲ ਉਦੈਪੁਰ ’ਚ ਖਾਣ-ਪੀਣ ਦੀ ਮੁਸ਼ਕਲ ਨਹੀਂ ਹੈ
ਪਵਨ ਕੁਮਾਰ ਕੱਲਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!