ਜਿੱਤ ਹਮੇਸ਼ਾ ਸੱਚ ਦੀ ਹੁੰਦੀ ਹੈ ਸ਼ੁੱਭ ਦੁਸਹਿਰਾ ਤਿਉਹਾਰ ਵਿਸ਼ੇਸ਼ 24 ਅਕਤੂਬਰ
ਦੁਸਹਿਰਾ ਸ਼ਬਦ ਸੁਣਦੇ ਹੀ ਦਿਲੋ-ਦਿਮਾਗ ’ਚ ਇੱਕ ਅਕਸ ਦਿਖਣ ਲੱਗਦਾ ਹੈ, ਜੋ ਬੁਰਾਈ ਦਾ ਪ੍ਰਤੀਕ ਸੀ ਉਹ ਰਾਵਣ, ਜੋ ਸ਼ਕਤੀਸ਼ਾਲੀ ਸੀ, ਬ੍ਰਹਮਗਿਆਨੀ ਸੀ, ਭਗਵਾਨ ਸ਼ਿਵ ਦਾ ਪਰਮ ਭਗਤ ਸੀ, ਪਰ ਇਨ੍ਹਾਂ ਸਭ ਦੇ ਬਾਵਜ਼ੂਦ ਉਹ ਦੁਸ਼ਟ ਸੀ, ਕਿਉਂਕਿ ਉਸ ਨੇ ਮਾਤਾ ਸੀਤਾ ਦਾ ਹਰਨ ਕੀਤਾ ਅਤੇ ਇਸ ਪਾਪ ਲਈ ਖੁਦ ਭਗਵਾਨ ਸ੍ਰੀ ਰਾਮਚੰਦਰ ਜੀ ਨੇ ਉਨ੍ਹਾਂ ਨੂੰ ਮਿਟਾ ਕੇ ਸਮਾਜ ’ਚ ਗਿਆਨ ਦਾ ਸੰਚਾਰ ਕੀਤਾ ਕਿ ਬੁਰਾਈ ਕਿੰਨੀ ਵੀ ਬਲਵਾਨ ਕਿਉਂ ਨਾ ਹੋਵੇ, ਪਰ ਜਿੱਤ ਹਮੇਸ਼ਾ ਸੱਚ ਦੀ ਹੁੰਦੀ ਹੈ
ਇਹੀ ਕਾਰਨ ਹੈ ਕਿ ਹਰੇਕ ਸਾਲ ਦੁਸਹਿਰੇ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਇਸ ਵਾਰ ਦੁਸਹਿਰੇ ਦੇ ਤਿਉਹਾਰ ਦੇ ਸ਼ੁੱਭ ਮੌਕੇ ’ਤੇ ਆਓ ਜਾਣਦੇ ਹਾਂ ਰਾਵਣ ਅਤੇ ਉਸ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ, ਜੋ ਸ਼ਾਇਦ ਤੁਸੀਂ ਪਹਿਲਾਂ ਕਦੇ ਨਹੀਂ ਸੁਣੀਆਂ ਹੋਣਗੀਆਂ:
- ਰਾਵਣ ਭਗਵਾਨ ਸ਼ਿਵ ਦਾ ਪਰਮ ਭਗਤ ਸੀ, ਜਿਸ ਨੇ ਮਹਾਂਦੇਵ ਨੂੰ ਖੁਸ਼ ਕਰਨ ਲਈ 10 ਵਾਰ ਸਿਰ ਕੱਟ ਕੇ ਚੜ੍ਹਾਇਆ ਸੀ, ਪਰ ਹਰ ਵਾਰ ਭਗਵਾਨ ਸ਼ਿਵ ਦੀ ਕ੍ਰਿਪਾ ਨਾਲ ਉਸ ਦਾ ਸਿਰ ਵਾਪਸ ਜੁੜ ਗਿਆ ਉਦੋਂ ਤੋਂ ਉਸ ਨੂੰ ਦਸ਼ਾਨਨ ਕਿਹਾ ਜਾਣ ਲੱਗਾ
- ਰਾਵਣ ਦੇ ਦਸ ਸਿਰ ਨੂੰ ਉਸ ਦੀ ਮਾਇਆ ਨਾਲ ਵੀ ਜੋੜ ਕੇ ਦੇਖਿਆ ਜਾਂਦਾ ਹੈ ਮਾਨਤਾ ਹੈ ਕਿ ਉਸ ਦੇ ਕੋਲ ਇੱਕ 9 ਮਨੀਆਂ ਦੀ ਮਾਲਾ ਸੀ, ਜਿਸ ਦੇ ਪ੍ਰਭਾਵ ਨਾਲ ਲੋਕਾਂ ਨੂੰ ਉਸ ਦੇ 10 ਸਿਰ ਹੋਣ ਦਾ ਭਰਮ ਪੈਦਾ ਹੁੰਦਾ ਸੀ ਇੱਕ ਮਾਨਤਾ ਇਹ ਵੀ ਹੈ ਕਿ ਸ੍ਰੀ ਰਾਮ ਨੇ ਰਾਵਣ ਦੇ ਦਸਾਂ ਸਿਰਾਂ ਦਾ ਖਾਤਮਾ ਕੀਤਾ ਸੀ, ਜਿਸ ਦੇ ਪ੍ਰਤੀਕ ਵਜੋਂ ਆਪਣੇ ਅੰਦਰ ਦੀਆਂ 10 ਬੁਰਾਈਆਂ ਨੂੰ ਖ਼ਤਮ ਕਰਨ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਪਾਪ, ਕਾਮ, ਕ੍ਰੋਧ, ਮੋਹ, ਲੋਭ, ਘਮੰਡ, ਸਵਾਰਥ, ਜਲਣ, ਹੰਕਾਰ, ਅਣਮਨੁੱਖਤਾ ਅਤੇ ਅਨਿਆਂ ਉਹ ਦਸ ਬੁਰਾਈਆਂ ਹਨ
- ਰਾਵਣ ਨੂੰ ਤੰਤਰ-ਮੰਤਰ ਅਤੇ ਜੋਤਿਸ਼ੀ ਦਾ ਬਹੁਤ ਚੰਗਾ ਗਿਆਨ ਸੀ ਰਾਵਣ ਵੱਲੋਂ ਲਿਖੀ ਗਈ ਰਾਵਣ ਸੰਹਿਤਾ ਨੂੰ ਜੋਤਿਸ਼ ਵਿੱਦਿਆ ’ਚ ਇੱਕ ਮਹੱਤਵਪੂਰਨ ਗ੍ਰੰਥ ਮੰਨਿਆ ਜਾਂਦਾ ਹੈ
- ਰਾਵਣ ਨੂੰ ਸੰਗੀਤ ਦਾ ਬਹੁਤ ਸ਼ੌਂਕ ਸੀ ਮਾਨਤਾ ਹੈ ਕਿ ਰਾਵਣ ਜਦੋਂ ਵੀਣਾ ਵਜਾਉਂਦਾ ਸੀ, ਤਾਂ ਉਸ ਨੂੰ ਸੁਣਨ ਲਈ ਦੇਵਤਾ ਵੀ ਪ੍ਰਿਥਵੀਲੋਕ ਆ ਜਾਂਦੇ ਸਨ
- ਰਾਵਣ ਆਪਣੀ ਤਾਕਤ ਨਾਲ ਗ੍ਰਹਿਾਂ ਨੂੰ ਵੀ ਆਪਣੇ ਵੱਸ ’ਚ ਕਰਨ ਦੀ ਸਮਰੱਥਾ ਰੱਖਦਾ ਸੀ ਰਾਵਣ ਐਨਾ ਪਰਾਕ੍ਰਮੀ ਅਤੇ ਗਿਆਨੀ ਸੀ ਕਿ ਉਸ ਨੂੰ ਮਾਰਨ ਲਈ ਖੁਦ ਭਗਵਾਨ ਨੂੰ ਅਵਤਾਰ ਲੈਣਾ ਪਿਆ
- ਰਾਵਣ ਨੇ ਬ੍ਰਹਮਾ ਜੀ ਤੋਂ ਅਮਰਤਾ ਦਾ ਵਰਦਾਨ ਮੰਗਦੇ ਸਮੇਂ ਕਿਹਾ ਸੀ ਕਿ ਉਸ ਦੀ ਮੌਤ ਮਨੁੱਖ ਵਾਨਰਾਂ ਤੋਂ ਇਲਾਵਾ ਕਿਸੇ ਹੋਰ ਤੋਂ ਸੰਭਵ ਨਾ ਹੋ ਸਕੇ, ਕਿਉਂਕਿ ਉਹ ਇਨ੍ਹਾਂ ਦੋਵਾਂ ਨੂੰ ਤੁੱਛ ਸਮਝਦਾ ਅਤੇ ਉਸ ਨੂੰ ਆਪਣੀਆਂ ਸ਼ਕਤੀਆਂ ’ਤੇ ਬਹੁਤ ਜ਼ਿਆਦਾ ਅਭਿਮਾਨ ਸੀ
- ਸੋਨੇ ਦੀ ਲੰਕਾ ਦਾ ਨਿਰਮਾਣ ਭਗਵਾਨ ਵਿਸ਼ਵਕਰਮਾ ਨੇ ਕੀਤਾ ਸੀ, ਜਿਸ ’ਤੇ ਰਾਵਣ ਤੋਂ ਪਹਿਲਾਂ ਕੁਬੇਰ ਦਾ ਰਾਜ ਸੀ ਰਾਵਣ ਨੇ ਜ਼ੋਰ ਦੇ ਦਮ ’ਤੇ ਆਪਣੇ ਭਰਾ ਕੁਬੇਰ ਤੋਂ ਲੰਕਾਪੁਰੀ ਖੋਹ ਲਈ ਸੀ
- ਰਾਵਣ ’ਚ ਕਈ ਬੁਰਾਈਆਂ ਤੋਂ ਬਾਅਦ ਕਈ ਖਾਸ ਗੁਣ ਵੀ ਸਨ, ਜਿਵੇਂ ਰਾਵਣ ਆਪਣੇ ਸਾਰੇ ਕੰਮਾਂ ਨੂੰ ਪੂਰੀ ਦ੍ਰਿੜ੍ਹਤਾ, ਲਗਨ ਅਤੇ ਮਿਹਨਤ ਨਾਲ ਕਰਦਾ ਸੀ ਉਸ ਨੇ ਆਪਣੇ ਜੀਵਨ ’ਚ ਕਈ ਵਾਰ ਮੁਸ਼ਕਲ ਤਪੱਸਿਆ ਕੀਤੀ
- ਮਾਨਤਾ ਹੈ ਕਿ ਰਾਵਣ ਸੰਪੂਰਨ ਜਗਤ ’ਤੇ ਜਿੱਤ ਦੀ ਕਾਮਨਾ ਕਰਨ ਲਈ ਜਦੋਂ ਨਿਕਲਿਆ ਤਾਂ ਉਸ ਦਾ ਯੁੱਧ ਯਮਦੇਵ ਨਾਲ ਵੀ ਹੋਇਆ ਅਜਿਹੇ ’ਚ ਜਿਵੇਂ ਹੀ ਯਮਰਾਜ ਨੇ ਰਾਵਣ ਦੇ ਪ੍ਰਾਣ ਲੈਣੇ ਚਾਹੇ ਤਾਂ ਬ੍ਰਹਮਾ ਜੀ ਨੇ ਅਜਿਹਾ ਕਰਨ ਤੋਂ ਯਮਦੇਵ ਨੂੰ ਰੋਕ ਦਿੱਤਾ, ਕਿਉਂਕਿ ਉਸ ਦੀ ਮੌਤ ਕਿਸੇ ਦੇਵਤਾ ਦੇ ਹੱਥੋਂ ਸੰਭਵ ਨਹੀਂ ਸੀ
- ਮਾਨਤਾ ਹੈ ਕਿ ਜਦੋਂ ਰਾਵਣ ਨਾਲ ਯੁੱਧ ਕਰਦੇ-ਕਰਦੇ ਇੱਕ ਸਮਾਂ ਅਜਿਹਾ ਵੀ ਆਇਆ, ਜਦੋਂ ਪ੍ਰਭੂ ਸ੍ਰੀ ਰਾਮ ਰਾਵਣ ਦੀ ਮਾਇਆ ਤੋਂ ਪ੍ਰੇਸ਼ਾਨ ਹੋ ਕੇ ਨਿਰਾਸ਼ ਹੋਣ ਲੱਗੇ ਸਨ, ਤਾਂ ਅਗਸਤਿਆ ਮੁਨੀ ਨੇ ਉਨ੍ਹਾਂ ਨੂੰ ਯਾਦ ਦਿਵਾਇਆ ਕਿ ਤੁਸੀਂ ਸੂਰਿਆਵੰਸ਼ੀ ਹੋ, ਜਿਨ੍ਹਾਂ ਦੀ ਸਾਧਨਾ ਕਰਨ ’ਤੇ ਜਿੱਤ ਦੀ ਪ੍ਰਾਪਤੀ ਹੁੰਦੀ ਹੈ ਤਾਂ ਭਗਵਾਨ ਸੂਰਿਆ ਦਾ ਧਿਆਨ ਕਰਕੇ ਰਾਵਣ ਦੀ ਨਾਭੀ ’ਚ ਤੀਰ ਮਾਰ ਕੇ ਉਸ ਦਾ ਖਾਤਮਾ ਕੀਤਾ
- ਸ੍ਰੀ ਰਾਮ ਵੱਲੋਂ ਮਾਰੇ ਗਏ ਤੀਰ ਤੋਂ ਬਾਅਦ ਜਦੋਂ ਰਾਵਣ ਆਪਣੇ ਅਖੀਰਲੇ ਸਾਹ ਲੈ ਰਿਹਾ ਸੀ, ਤਾਂ ਭਗਵਾਨ ਰਾਮ ਨੇ ਆਪਣੇ ਭਰਾ ਲਛਮਣ ਨੂੰ ਉਨ੍ਹਾਂ ਕੋਲ ਸਿੱਖਿਆ ਲੈਣ ਲਈ ਭੇਜਿਆ ਸੀ ਤਾਂ ਰਾਵਣ ਨੇ ਮਰਦੇ ਸਮੇਂ ਲਛਮਣ ਨੂੰ ਦੱਸਿਆ ਕਿ ਜੀਵਨ ’ਚ ਕਿਸੇ ਵੀ ਸ਼ੁੱਭ ਕੰਮ ਨੂੰ ਜਿੰਨੀ ਜਲਦੀ ਹੋਵੇ, ਕਰ ਲੈਣਾ ਚਾਹੀਦਾ ਹੈ, ਉਸ ’ਚ ਭੁੱਲ ਕੇ ਵੀ ਦੇਰੀ ਨਹੀਂ ਕਰਨੀ ਚਾਹੀਦੀ ਹੈ
- ਅਜਿਹਾ ਕਿਹਾ ਜਾਂਦਾ ਹੈ ਕਿ 17ਵੀਂ ਸ਼ਤਾਬਦੀ ’ਚ ਮੈਸੂਰ ਦੇ ਰਾਜਾ ਦੇ ਆਦੇਸ਼ ’ਤੇ ਦੁਸਹਿਰੇ ਦਾ ਪਹਿਲਾ ਤਿਉਹਾਰ ਉਸ ਸਮੇਂ ਮਨਾਇਆ ਗਿਆ ਸੀ
- ਇਹ ਤਿਉਹਾਰ ਸਿਰਫ ਭਾਰਤ ’ਚ ਨਹੀਂ, ਸਗੋਂ ਬੰਗਲਾਦੇਸ਼ ਅਤੇ ਨੇਪਾਲ ਗੁਆਂਢੀ ਦੇਸ਼ਾਂ ’ਚ ਵੀ ਮਨਾਇਆ ਜਾਂਦਾ ਹੈ ਇਸ ਨੂੰ ਮਲੇਸ਼ੀਆ ’ਚ ਕੌਮੀ ਛੁੱਟੀ ਦੇ ਰੂਪ ’ਚ ਵੀ ਸ਼ਾਮਲ ਕੀਤਾ ਗਿਆ ਹੈ
Table of Contents
ਦੁਸਹਿਰੇ ਦਾ ਅਰਥ
ਸਦਾ ਸੱਚ ਕੀ ਜੀਤ
ਗੜ੍ਹ ਟੁਟੇਗਾ ਝੂਠ ਕਾ,
ਕਰੇ ਸੱਤਿਆ ਸੇ ਪ੍ਰੀਤ
ਸੱਚਾਈ ਕੀ ਰਾਹ ਪਰ,
ਲਾਖ ਬਿਛੇ ਹੋਂ ਸ਼ੂਲ
ਬਿਨਾਂ ਰੁਕੇ ਚਲਤੇ ਰਹੇ,
ਸ਼ੂਲ ਬਣੇਂਗੇ ਫੂਲ
ਕ੍ਰੋਧ, ਕਪਟ, ਕਟੁਤਾ, ਕਲਹਿ, ਚੁਗਲੀ, ਅੱਤਿਆਚਾਰ, ਦਗਾ, ਦੁਵੇਸ਼, ਅੰਨਿਆ, ਛੱਲ, ਰਾਵਣ ਦਾ ਪਰਿਵਾਰ
ਰਾਮ ਚਿਰੰਤਨ ਚੇਤਨਾ,
ਰਾਮ ਸਨਾਤਨ ਸੱਤਿਆ
ਰਾਵਣ ਵੈਰ-ਵਿਕਾਰ ਹੈ,
ਰਾਵਣ ਹੈ ਦੁਸ਼ਕ੍ਰਤਿਆ
ਵਰਤਮਾਨ ਕਾ ਦਸ਼ਾਨਨ,
ਯਾਨੀ ਭ੍ਰਿਸ਼ਟਾਚਾਰ
ਦੁਸ਼ਹਿਰਾ ਪਰ ਕਰੇਂ,
ਹਮ ਇਸਕਾ ਸੰਹਾਰ
ਅਜ਼ਹਰ ਹਾਸ਼ਮੀ
ਕਥਾ ਇਹ ਸ਼੍ਰੀ ਰਾਮ ਦੀ
ਬਹੁਤ ਹੀ ਮਹਾਨ ਹੈ
ਅਧਰਮ ’ਤੇ ਧਰਮ ਦੀ
ਜਿੱਤ ਦਾ ਪ੍ਰਮਾਣ ਹੈ
ਕਥਾ ਇਹ ਸ੍ਰੀ ਰਾਮ ਦੀ
ਬਹੁਤ ਹੀ ਮਹਾਨ ਹੈ
ਸਤਿਯੁੱਗ ’ਚ ਜਨਮ ਲੈ ਕੇ ਜਦੋਂ
ਰਾਵਣ ਧਰਤੀ ’ਤੇ ਆਇਆ ਸੀ
ਇਸ ਧਰਤੀ ਦੇ ਵਾਸੀਆਂ ’ਤੇ
ਘੋਰ ਸੰਕਟ ਛਾਇਆ ਸੀ
ਨਾ ਜਾਣਦਾ ਸੀ ਅੰਤ ਉਸਦਾ
ਖੁਦ ਦਾ ਅਭਿਮਾਨ ਹੈ
ਕਥਾ ਇਹ ਸ੍ਰੀ ਰਾਮ ਦੀ
ਬਹੁਤ ਹੀ ਮਹਾਨ ਹੈ
ਲੈਣ ਲਈ ਬਦਲਾ ਭੈਣ ਦਾ
ਸੀਤਾ ਨੂੰ ਹਰ ਲਿਆ ਸੀ
ਭੈਣ ਦੀ ਸੀ ਨੱਕ ਕੱਟੀ
ਆਪਣਾ ਸਿਰ ਕੱਟਵਾਇਆ ਸੀ,
ਬੁਰੇ ਕੰਮ ਦਾ ਬੁਰਾ ਨਤੀਜਾ
ਵਿਧੀ ਦਾ ਇਹ ਵਿਧਾਨ ਹੈ
ਕਥਾ ਇਹ ਸ੍ਰੀ ਰਾਮ ਦੀ
ਬਹੁਤ ਹੀ ਮਹਾਨ ਹੈ
ਹਨੂੰਮਾਨ ਨੇ ਵੀ ਜਾ ਲੰਕਾ
ਅੱਗ ਨਾਲ ਜਲਾਈ ਸੀ
ਰਾਵਣ ਦੇ ਸਾਰੇ ਵੀਰਾਂ ਨੂੰ
ਵਾਟਿਕਾ ’ਚ ਧੂੜ ਚੱਟਾਈ ਸੀ,
ਸਾਲਾਂ ਪੁਰਾਣੀ ਘਟਨਾ ਦੇ
ਉਪਲਬੱਧ ਅੱਜ ਵੀ ਨਿਸ਼ਾਨ ਹਨ
ਕਥਾ ਇਹ ਸ੍ਰੀ ਰਾਮ ਦੀ
ਬਹੁਤ ਹੀ ਮਹਾਨ ਹੈ
ਅੰਗਦ ਨੂੰ ਦੇਖ ਕੇ ਰਾਵਣ
ਫਿਰ ਵੀ ਨਾ ਸਮਝ ਪਾਇਆ ਸੀ
ਬੁੱਧੀ ਗਈ ਮਾਰੀ ਸੀ
ਅੰਤ ਨੇੜੇ ਆਇਆ ਸੀ,
ਅਜਿਹੇ ਸਮੇਂ ’ਚ ਸੱਚਾਈ
ਸੁਣਦੇ ਨਾ ਕਿਸੇ ਦੇ ਕੰਨ ਹਨ
ਕਥਾ ਇਹ ਸ੍ਰੀ ਰਾਮ ਦੀ
ਬਹੁਤ ਹੀ ਮਹਾਨ ਹੈ
ਰਣਸ਼ੇਤਰ ’ਚ ਜਦੋਂ ਉਤਰੇ
ਰਾਵਣ ਨੂੰ ਰਾਮ ਨੇ ਮਾਰਿਆ
ਬੁਰਾਈ ਕਿਸ ਤਰ੍ਹਾਂ ਹਾਰੀ
ਜਾਣਦਾ ਹੈ ਜਗ ਸਾਰਾ
ਅਧਰਮ ’ਤੇ ਧਰਮ ਦੀ
ਜਿੱਤ ਦਾ ਪ੍ਰਮਾਣ ਹੈ
ਕਥਾ ਇਹ ਸ੍ਰੀ ਰਾਮ ਦੀ
ਬਹੁਤ ਹੀ ਮਹਾਨ ਹੈ