tourist paradise madhya pradesh -sachi shiksha punjabi

ਸੈਲਾਨੀਆਂ ਦਾ ਸਵਰਗ ਮੱਧ ਪ੍ਰਦੇਸ਼
ਭਾਰਤ ਦਾ ‘ਦਿਲ ਸੂਬਾ’ ਕਹਾਉਣ ਵਾਲਾ ਮੱਧ ਪ੍ਰਦੇਸ਼ ਆਪਣੀ ਕੁਦਰਤੀ ਸੁੰਦਰਤਾ ਅਤੇ ਸੱਭਿਆਚਾਰਕ ਵਿਰਾਸਤ ਲਈ ਪ੍ਰਸਿੱਧ ਹੈ ਪ੍ਰਾਚੀਨ ਦੁਰਗ, ਧਾਰਮਿਕ ਤੀਰਥ ਸਥਾਨ, ਕੁਦਰਤੀ ਰਮਣੀਕ ਸਥਾਨ, ਕੌਮੀ ਬਾਗ ਆਦਿ ਅਜਿਹੇ ਵੇਖਣਯੋਗ ਸਥਾਨ ਹਨ ਜੋ ਸੂਬੇ ਨੂੰ ਇੱਕ ਅਨੋਖਾ ਸਨਮਾਨ ਦਿੰਦੇ ਹਨ ਸੈਲਾਨੀਆਂ ਦਾ ਸਵਰਗ ਸੂਬਾ ਆਪਣੀ ਕੁਦਰਤੀ ਸੁੰਦਰਤਾ ਨਾਲ ਹਮੇਸ਼ਾ ਮਨ ਨੂੰ ਪ੍ਰਫੁੱਲਿਤ ਕਰ ਦਿੰਦਾ ਹੈ

Also Read :-

ਇੱਥੋਂ (ਸੂਬੇ) ਦੇ ਪ੍ਰਮੁੱਖ ਦਰਸ਼ਨਯੋਗ ਸਥਾਨ ਹੇਠ ਲਿਖੇ ਅਨੁਸਾਰ ਹਨ:-

ਗਵਾਲੀਅਰ:

ਇਤਿਹਾਸਕ ਦ੍ਰਿਸ਼ਟੀ ਨਾਲ ਯਾਦਗਿਰੀ ਗਵਾਲੀਅਰ ਵਿਸ਼ੇਸ਼ ਤੌਰ ’ਤੇ ਇਤਿਹਾਸਕ ਦੁਰਗ ਲਈ ਪ੍ਰਸਿੱਧ ਹੈ ਰਾਜਾ ਸੂਰਜ ਸੈਨ ਵੱਲੋਂ ਬਣਵਾਇਆ ਗਿਆ ਕਿਲ੍ਹਾ ਅਤੇ ਰਾਜਾ ਮਾਨ ਸਿੰਘ ਵੱਲੋਂ ਆਪਣੀ ਪ੍ਰੇਮਿਕਾ ‘ਮ੍ਰਿਗਨਯਨੀ’ ਲਈ ਨਿਰਮਤ ‘ਗੁਜਰੀ ਮਹਿਲ’ ਦਰਸ਼ਨਯੋਗ ਹਨ ਇਨ੍ਹਾਂ ਤੋਂ ਇਲਾਵਾ ਮਹਾਰਾਣੀ ਸਾਂਖਿਆਰਾਜੇ ਸਿੰਧੀਆਂ ਦੀ ਸਮਾਧੀ ਆਕਰਸ਼ਕ ਹੈ ਪ੍ਰਸਿੱਧ ਸੰਗੀਤਕਾਰ ਤਾਨਸੇਨ ਅਤੇ ਅਕਬਰ ਦੇ ਗੁਰੂ ਮੁਹੰਮਦ ਗੌਸ ਦਾ ਮਕਬਰਾ ਵੀ ਗਵਾਲੀਅਰ ਦੀ ਸ਼ਾਨ ਹੈ

ਉਜੈਨ:-

ਕੁੰਭ ਦੇ ਤਿਉਹਾਰ ਕਾਰਨ ਪ੍ਰਸਿੱਧ ਸਥਾਨ ਉਜੈਨ ਪੁਰਾਤਨ ਦ੍ਰਿਸ਼ਟੀ ਨਾਲ ਵੀ ਪ੍ਰਸਿੱਧ ਹੈ ਅਵੰਤਿਕਾ ਨਗਰੀ ਜਾਂ ਉੱਜਯਿਨੀ ਦੇ ਨਾਂਅ ਨਾਲ ਪ੍ਰਸਿੱਧ ਇਹ ਸ਼ਹਿਰ ਕਦੇ ਭਗਵਾਨ ਕ੍ਰਿਸ਼ਨ ਦੀ ਪਾਠਸਾਲਾ ਸੀ ਇਹ ਕਦੇ ਕਾਲੀਦਾਸ ਦੀ ਨਗਰੀ, ਤਾਂ ਕਦੇ ਰਾਜਾ ਵਿਕਰਮਾਦਿੱਤਿਆਂ ਦੀ ਨਗਰੀ ਦੇ ਨਾਂਅ ਨਾਲ ਜਾਣਿਆ ਜਾਂਦਾ ਰਿਹਾ ਹੈ ਕਸ਼ਿਪਰਾ ਨਦੀ ਦੇ ਕਿਨਾਰੇ ’ਤੇ ਸਥਿਤ ਮਹਾਂਕਾਲੇਸ਼ਵਰ ਮਹਾਂਦੇਵ ਦਾ ਵਿਸ਼ਵ-ਪ੍ਰਸਿੱਧ ਮੰਦਰ ਬਹੁਤ ਮਹੱਤਵਪੂਰਣ ਹੈ ਮਹਾਰਾਜਾ ਜੈ ਸਿੰਘ ਵੱਲੋਂ ਨਿਰਮਿਤ ਜੰਤਰ-ਮੰਤਰ ਅਤੇ ਗੋਪਾਲ ਮੰਦਰ ਬਹੁਤ ਲੁਭਾਵਨੇ ਹਨ ਇਨ੍ਹਾਂ ਤੋਂ ਇਲਾਵਾ ਕਾਲੀਦਾਸ ਮਹਿਲ, ਸੰਦੀਪਨ ਆਸ਼ਰਮ, ਮੰਗਲਨਾਥ ਦਾ ਮੰਦਰ ਵੀ ਦਰਸ਼ਨਯੋਗ ਹੈ

ਚਿੱਤਰਕੂਟ:-

ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਦੀ ਹੱਦ ’ਤੇ ਸਥਿਤ ਇਹ ਸਥਾਨ ਧਾਰਮਿਕ ਮਹੱਤਵ ਕਾਰਨ ਪ੍ਰਸਿੱਧ ਹੈ ਅਜਿਹੀਆਂ ਦੰਤ ਕਥਾਵਾਂ ਹਨ ਕਿ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਨੇ ਇਸੇ ਸਥਾਨ ’ਤੇ ਬਾਲ ਅਵਤਾਰ ਲਿਆ ਸੀ ਆਪਣੇ ਬਨਵਾਸ ਦੌਰਾਨ ਭਗਵਾਨ ਰਾਮ ਵੀ ਇੱਥੇ ਕੁਝ ਸਮਾਂ ਰਹੇ ਸਨ ਮਹਾਂਕਵੀ ਤੁਲਸੀਦਾਸ ਵੱਲੋਂ ਰਚਿਤ ਰਮਾਇਣ ’ਚ ਵੀ ਇਸ ਸਥਾਨ ਦਾ ਜ਼ਿਕਰ ਮਿਲਦਾ ਹੈ ਆਪਣੀ ਕੁਦਰਤੀ ਸੁੰਦਰਤਾ ਦੀ ਵਜ੍ਹਾ ਨਾਲ ਇਹ ਸਥਾਨ ਮਹਿਮਾਨਾਂ ਨੂੰ ਆਕਰਸ਼ਿਤ ਕਰਨ ’ਚ ਮਜ਼ਬੂਤ ਹੈ

ਅਮਰਕੰਟਕ:-

ਨਰਮਦਾ ਨਦੀ ਦਾ ਉਸ਼ਵਮ ਸਥਾਨ ਅਤੇ ਬੇਹੱਦ ਰਮਣੀਕ ਸਥਾਨ ਅਮਰਕੰਟਕ ਪਵਿੱਤਰ ਸਥਾਨ ਹੈ ਇੱਥੇ ਦਸਵੀਂ ਸਦੀ ’ਚ ਬਣਵਾਏ ਗਏ ਮੰਦਰ ਦਰਸ਼ਨਯੋਗ ਹਨ ਇਸ ਤੋਂ ਇਲਾਵਾ ਕਪਿਲਧਾਰਾ, ਦੁਗਧ ਪ੍ਰਪਾਤ, ਸੋਨਮੂੜ੍ਹਾ, ਨਰਮਦਾ ਕੁੰਡ ਆਦਿ ਸਥਾਨ ਅਦਭੁੱਤ ਹਨ

ਸਾਂਚੀ:-

ਝਾਂਸੀ ਸਟੇਸ਼ਨ ਕੋਲ ਸਥਿਤ ਇਹ ਬੋਧ ਤੀਰਥ ਸਥਾਨ ਰਮਣੀਕ ਹੈ ਸਮਰਾਟ ਅਸ਼ੋਕ ਵੱਲੋਂ ਨਿਰਮਿਤ ਥੰਮ ਬੇਹੱਦ ਮਨ ਨੂੰ ਮੋਹਨ ਵਾਲਾ ਹੈ ਬੋਧ ਧਰਮ ਦਾ ਪ੍ਰਚਾਰ ਕਰਨ ਦੇ ਉਦੇਸ਼ ਨਾਲ ਸਮਰਾਟ ਅਸ਼ੋਕ ਨੇ ਥੰਮ, ਚੈਤਿਆ, ਮੰਦਰ ਅਤੇ ਵਿਹਾਰ ਆਦਿ ਮਹੱਤਵਪੂਰਣ ਸਥਾਨਾਂ ਦਾ ਨਿਰਮਾਣ ਕਰਵਾਇਆ ਸੀ

ਖਜੁਰਾਹੋ:-

ਚੰਦੇਲ ਰਾਜਿਆਂ ਵੱਲੋਂ ਸੰਨ 950 ਤੋਂ 1050 ਈ ਦੇ ਮੱਧ ਸਥਾਪਿਤ ਵਿਸ਼ਾਲ ਸੁੰਦਰ ਮੰਦਰ ਹਿੰਦੂ ਸਥਾਪਿਤ ਕਲਾ ਅਤੇ ਸ਼ਿਲਪ ਕਲਾ ਦੇ ਸ਼ਾਨਦਾਰ ਨਮੂਨੇ ਹਨ ਕਦੇ ਇਨ੍ਹਾਂ ਵਿਸ਼ਵ ਪ੍ਰਸਿੱਧ ਮੰਦਰਾਂ ਦੀ ਗਿਣਤੀ 85 ਸੀ ਜੋ ਹੁਣ ਘੱਟ ਕੇ ਸਿਰਫ਼ 25 ਰਹਿ ਗਈ ਹੈ ਮੁੱਖ ਤੌਰ ’ਤੇ ਤਿੰਨ ਸਮੂਹਾਂ, ਪੱਛਮੀ ਸਮੂਹ, ਪੂਰਬੀ ਸਮੂਹ, ਦੱਖਣੀ ਸਮੂਹ ’ਚ ਵੰਡੇ ਇਨ੍ਹਾਂ ਮੰਦਰਾਂ ’ਚ ਚੌਂਸਠ ਯੋਗਿਨੀ ਦਾ ਮੰਦਰ, ਜਗਦੰਬਾ ਮੰਦਰ, ਆਦਿਨਾਥ ਪਾਰਸ਼ਵਨਾਥ ਮੰਦਰ ਆਦਿ ਮੁੱਖ ਮੰਨੇ ਜਾਂਦੇ ਹਨ

ਮਹੇਸ਼ਵਰ:-

ਨਰਮਦਾ ਨਦੀ ਦੇ ਕਿਨਾਰੇ ’ਤੇ ਵਸਿਆ ਇਹ ਨਗਰ ਕਦੇ ਮਹਾਰਾਣੀ ਅਹਿਲਿਆ ਬਾਈ ਦੀ ਰਾਜਧਾਨੀ ਸੀ ਇੱਥੇ ਸੁੰਦਰ ਕਿਲਾ ਅਤੇ ਕਿਸ਼ਤੀ ਵਿਹਾਰ ਲਈ ਉੱਤਮ ਵਿਵਸਥਾ ਵੀ ਹੈ ਰੇਸ਼ਮੀ ਸਾੜੀਆਂ ਲਈ ਪ੍ਰਸਿੱਧ ਇਸ ਸਥਾਨ ’ਤੇ ਰਾਜੇਸ਼ਵਰ ਮੰਦਰ, ਹੋਲਕਰ ਪਰਿਵਾਰ ਦੀਆਂ ਛੱਤਰੀਆਂ ਬਹੁਤ ਮਨ ਨੂੰ ਭਾਉਂਦੀਆਂ ਹਨ ਇਸ ਨਗਰ ਤੋਂ ਕੁਝ ਦੂਰੀ ’ਤੇ ਓਂਕਾਰੇਸ਼ਵਰ ਦਾ ਮੰਦਰ ਸਥਿਤ ਹੈ ਦੇਸ਼ ਦੇ ਬਾਰ੍ਹਾ ਜਯੋਤੀਲਿਰਗਾਂ ’ਚੋਂ ਇੱਕ ਮਹਾਂਦੇਵ ਦਾ ਇਹ ਮੰਦਰ ਚਮਤਕਾਰੀ ਵੀ ਹੈ

ਕੇਦਾਰੇਸ਼ਵਰ:-

ਰਤਲਾਮ ਤੋਂ ਕਰੀਬ ਵੀਹ ਕਿ.ਮੀ. ਦੀ ਦੂਰੀ ’ਤੇ ਸੈਲਾਨਾ ’ਚ ਕੇਦਾਰੇਸ਼ਵਰ ਮੰਦਰ ਵੇਖਣਯੋਗ ਸਥਾਨ ਹੈ ਜ਼ਮੀਨ ਤੋਂ ਕਰੀਬ 150 ਫੁੱਟ ਹੇਠਾਂ ਡੂੰਘਾਈ ’ਚ ਝਰਨਿਆਂ ਹੇਠਾਂ ਇਹ ਮੰਦਰ ਬੇਹੱਦ ਰਮਣੀਕ ਹੈ ਇੱਥੇ ਹੀ ਸਥਿਤ ਹੈ ਵਿਸ਼ਵ ਪ੍ਰਸਿੱਧ ਕੇਕਟਸ ਗਾਰਡਨ 1500 ਤਰ੍ਹਾਂ ਦੇ ਵੱਖ-ਵੱਖ ਕੇਕਟਸ ਇੱਥੋਂ ਦੇ ਰਾਜਾ ਵੱਲੋਂ ਅੱਜ ਤੱਕ ਸੁਰੱਖਿਅਤ ਰੱਖੇ ਗਏ ਹਨ ਵਿਸ਼ਵ ਪ੍ਰਸਿੱਧ ਇਸ ਗਾਰਡਨ ਨੂੰ ਦੇਖਣ ’ਚ ਆਤਮਿਕ ਸ਼ਾਂਤੀ ਦਾ ਤਜ਼ਰਬਾ ਹੁੰਦਾ ਹੈ

ਭੇੜਾਘਾਟ:-

ਭ੍ਰਗਮਨੀ ਦੀ ਤਪੱਸਿਆਂ ਦਾ ਇਹ ਸਥਾਨ ਉਨ੍ਹਾਂ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਨਰਮਦਾ ਨਦੀ ਦੇ ਦੋਵੇਂ ਪਾਸੇ ਸਫੈਦ ਸੰਗਮਰਮਰ ਦੇ ਪਰਬਤ, ਅਦਭੁੱਤ ਦ੍ਰਿਸ਼ ਪੇਸ਼ ਕਰਦੇ ਹਨ ਇੱਥੇ ਸੈਲਾਨੀਆਂ ਲਈ ਕਿਸ਼ਤੀ ਵਿਹਾਰ ਦੀ ਵਿਵਸਥਾ ਹੈ ਜੋ ਪੂਰਨਮਾਸ਼ੀ ਦੀ ਰਾਤ ਆਪਣੀ ਵਿਸੇਸ਼ਤਾ ਲਈ ਹੁੰਦੀ ਹੈ, ਤਾਂ ਇਹ ਸਥਾਨ ਦੁੱਧ ਬਰਾਬਰ ਪ੍ਰਤੀਤ ਹੁੰਦਾ ਹੈ ਇਸ ਤੋਂ ਇਲਾਵਾ ਬਾਂਦਰ ਕੂਟਨੀ, ਚੌਸਠ ਯੋਗਿਨੀ ਮੰਦਰ ਅਤੇ ਨੰਦੀ ’ਤੇ ਸਵਾਰ ਸ਼ਿਵ ਪਾਰਬਤੀ ਦੀ ਮੂਰਤੀ ਇੱਥੋਂ ਦੇੇ ਹੋਰ ਦਰਸ਼ਨਯੋਗ ਸਥਾਨ ਹਨ

ਪਸ਼ੂਪਤੀਨਾਥ ਮੰਦਰ:-

ਰਾਜਗੜ੍ਹ ਜ਼ਿਲ੍ਹੇ ’ਚ ਵਿੰਧਿਆ ਪਰਬਤ ਦੀ 500 ਮੀਟਰ ਲੰਬੀ ਪਹਾੜੀ ’ਤੇ ਸਥਿਤ ਭਗਵਾਨ ਮਹਾਂਦੇਵ ਦਾ ਮੰਦਰ ਪ੍ਰਸਿੱਧ ਹੈ ਇਸ ’ਚ ਪੰਜ ਫੁੱਟ ਉੱਚੀ ਸ਼ਿਵ ਮੂਰਤੀ ਸਥਿਤ ਹੈ ਇਸਨੂੰ ਬੇਹੱਦ ਪ੍ਰਾਚੀਨ ਮੰਦਰਾਂ ਵਾਲੀ ਸ਼੍ਰੇਣੀ ’ਚ ਨਹੀਂ ਲਿਆ ਜਾ ਸਕਦਾ ਕਿਉਂਕਿ ਇਸਦਾ ਨਿਰਮਾਣ ਬਿਡਲਾ ਸਮੂਹ ਵੱਲੋਂ 1982 ’ਚ ਕਰਵਾਇਆ ਗਿਆ ਹੈ ਸੈਲਾਨੀ ਦੀ ਦ੍ਰਿਸ਼ਟੀ ਨਾਲ ਇਹ ਸਥਾਨ ਬਹੁਤ ਜ਼ਿਆਦਾ ਆਕਰਸ਼ਕ ਸਿੱਧ ਹੋਇਆ ਹੈ ਇਨ੍ਹਾਂ ਪ੍ਰਮੁੱਖ ਸਥਾਨਾਂ ਤੋਂ ਇਲਾਵਾ ਮੱਧ ਪ੍ਰਦੇਸ਼ ’ਚ ਅਣਗਿਣਤ ਅਜਿਹੇ ਸਥਾਨ ਵੀ ਹਨ, ਜੋ ਸੂਬੇ ਦੀ ਸ਼ੋਭਾ ’ਚ ਚਾਰ ਚੰਨ ਲਗਾਉਂਦੇ ਹਨ ਕੌਮੀ ਬਾਗ ਅਤੇ ਅਭਿਆਰਨ ਦੀ ਦ੍ਰਿਸ਼ਟੀ ਨਾਲ ਮੱਧ ਪ੍ਰਦੇਸ਼ ਮੁੱਖ ਸੂਬਾ ਹੈ

ਇੱਥੇ 11 ਕੌਮੀ ਬਾਗ ਅਤੇ 31 ਸੈਂਕਚੁਰੀ ਹਨ ਇਨ੍ਹਾਂ ’ਚ ਕਾਨਹਾ, ਕਾਂਕੇਰ, ਪੰਨਾ, ਬਾਂਧਵਗੜ੍ਹ, ਸਤਪੂੜਾ ਆਦਿ ਕੌਮੀ ਬਾਗ ਅਤੇ ਪੰਚਮੜ੍ਹੀ, ਅਚਾਨਕਮਾਰ, ਬਾਦਲਖੋਲ, ਗੋਮਰਧਾ, ਕਰੇਰਾ, ਸੈਲਾਨਾ ਆਦਿ ਮੁੱਖ ਸੈਂਕਚੁਰੀ ਹਨ ਪ੍ਰਾਚੀਨ ਗੁਫਾਵਾਂ ਦੀ ਸ਼ੇ੍ਰਣੀ ’ਚ ਵੀ ਮੱਧ ਪ੍ਰਦੇਸ਼ ਦਾ ਸਥਾਨ ਪ੍ਰਮੁੱਖ ਹੈ ਇਨ੍ਹਾਂ ਗੁਫਾਵਾਂ ’ਚ ਭਰਤੂਹਰੀ ਗੁਫਾਵਾਂ (ਉਜੈਨ), ਬਾਘ ਗੁਫਾਵਾਂ (ਮਾਂਡੂ), ਉਦੈਗਿਰੀ ਗੁਫਾਵਾਂ (ਵਿਦਿਸ਼ਾ) ਆਦਿ ਰਮਣੀਕ ਅਤੇ ਮਨ ਨੂੰ ਭਾਉਣ ਵਾਲੀਆਂ ਹਨ ਚਿੱਤਰਕੂਟ, ਚਚਾਈ, ਧੂੰਆਂਧਾਰ, ਕਪਿਲਧਾਰਾ, ਪੰਚਮੜ੍ਹੀ ਦੇ ਝਰਨੇ ਕੁਦਰਤੀ ਰਮਣੀਕ ਸਥਾਨਾਂ ’ਚ ਮਹੱਤਵਪੂਰਣ ਸਥਾਨ ਰੱਖਦੇ ਹਨ

ਇਨ੍ਹਾਂ ਤੋਂ ਇਲਾਵਾ ਕਈ ਅਜਿਹੇ ਇਤਿਹਾਸਕ ਕਿੱਸੇ ਮੱਧ ਪ੍ਰਦੇਸ਼ ਨੇ ਆਪਣੇ ’ਚ ਦਬਾਏ ਹੋਏ ਹਨ, ਜੋ ਇਸਦੇ ਮਹੱਤਵ ਨੂੰ ਹੋਰ ਵੀ ਮਾਣ ਦਿੰਦੇ ਹਨ ਭਾਰਤ ਦਾ ਦਿਲ ਸੂਬਾ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਵਾਲਾ ਪ੍ਰਮੁੱਖ ਸੂਬਾ ਹੈ ਇਸ ਸੂਬੇ ’ਚ ਆ ਕੇ ਸੈਲਾਨੀ ਜਿਸ ਸੁੱਖ ਸ਼ਾਂਤੀ ਦਾ ਅਨੁਭਵ ਕਰਦੇ ਹਨ ਉਹ ਸ਼ਬਦਾਂ ’ਚ ਬਿਆਨ ਕਰਨਾ ਮੁਸ਼ਕਿਲ ਹੈ ਐਨਾ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਮੱਧ ਪ੍ਰਦੇਸ਼ ਸੈਲਾਨੀਆਂ ਲਈ ਸਵਰਗ ਸਮਾਨ ਹੈ

ਆਸ਼ੀਸ਼ ਦਸ਼ੋਤਰ ‘ਅੰਕੁਰ’

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!