ਮਾਂ ਦੇ ਹੱਥ ਦੀ ਛੋਹ
ਮਾਂ ਦੇ ਹੱਥ ਦਾ ਸਪਰਸ਼ ਬੱਚੇ ਲਈ ਰਾਮਬਾਣ ਦਵਾਈ ਹੁੰਦੀ ਹੈ ਬੱਚਾ ਜਦੋਂ ਕਿਤੇ ਡਿੱਗ ਜਾਂਦਾ ਹੈ ਜਾਂ ਉੁਸ ਨੂੰ ਸੱਟ ਲੱਗ ਜਾਂਦੀ ਹੈ ਤਾਂ ਮਾਂ ਉਸ ਨੂੰ ਪਿਆਰ ਨਾਲ ਸਹਿਲਾ ਦਿੰਦੀ ਹੈ ਤਾਂ ਉਹ ਆਪਣੀ ਸੱਟ ਦੇ ਦਰਦ ਨੂੰ ਭੁੱਲ ਜਾਂਦਾ ਹੈ ਘਰ ’ਚ ਜਦੋਂ ਆਪਣੇ ਤੋਂ ਕਿਸੇ ਵੱਡੇ ਤੋਂ ਡਾਂਟ ਪੈ ਜਾਂਦੀ ਹੈ, ਤਾਂ ਬੱਚਾ ਰੋਂਦਾ ਹੋਇਆ ਆ ਕੇ ਆਪਣੀ ਮਾਂ ਨੂੰ ਸ਼ਿਕਾਇਤ ਕਰਦਾ ਹੈ ਅਤੇ ਉਦੋਂ ਮਾਂ ਸਭ ’ਤੇ ਗੁੱਸਾ ਕਰਨ ਦਾ ਉਸ ਨੂੰ ਵਿਸ਼ਵਾਸ ਦਿਵਾ ਕੇ ਚੁੱਪ ਕਰਾ ਦਿੰਦੀ ਹੈ
ਉਸ ਦਾ ਕਿਸੇ ਦੋਸਤ ਨਾਲ ਜੇਕਰ ਝਗੜਾ ਹੁੰਦਾ ਹੈ ਅਤੇ ਉਹ ਦੁਖੀ ਹੋ ਕੇ ਘਰ ਆਉਂਦਾ ਹੈ ਤਾਂ ਮਾਂ ਉਨ੍ਹਾਂ ਦੋਵਾਂ ’ਚ ਪਿਆਰ ਨਾਲ ਸੁਲ੍ਹਾ ਕਰਵਾ ਦਿੰਦੀ ਹੈ ਸਕੂਲ ’ਚ ਟੀਚਰ ਤੋਂ ਫਟਕਾਰ ਲਗਦੀ ਹੈ ਤਾਂ ਬੱਚਾ ਘਰ ਆ ਕੇ ਆਪਣੀ ਮਾਂ ਦੀ ਗੋਦ ’ਚ ਚਲਿਆ ਜਾਂਦਾ ਹੈ ਉਸ ਨੂੰ ਲੱਗਦਾ ਹੈ ਕਿ ਮਾਂ ਉਸ ਨੂੰ ਬਚਾ ਲਵੇਗੀ ਮਾਂ ਉਸ ਦੇ ਸਿਰ ’ਤੇ ਜਦੋਂ ਆਪਣਾ ਮਮਤਾ ਭਰਿਆ ਹੱਥ ਫੇਰਦੀ ਹੈ ਅਤੇ ਪਿਆਰ ਕਰਦੀ ਹੈ, ਤਾਂ ਬੱਚਾ ਜਮਾਤ ’ਚ ਹੋਏ ਆਪਣੇ ਕਥਿਤ ਤੌਰ ’ਤੇ ਅਪਮਾਨ ਨੂੰ ਭੁੱਲ ਜਾਂਦਾ ਹੈ
ਆਪਣੀ ਮਾਂ ’ਤੇ ਹਰ ਬੱਚਾ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਦਾ ਹੈ ਅਤੇ ਸੋਚਦਾ ਹੈ ਕਿ ਉਸ ਦੀ ਮਾਂ ਉਸ ਨੂੰ ਹਰ ਮੁਸੀਬਤ ਤੋਂ ਛੁਟਕਾਰਾ ਦਿਵਾ ਦੇਵੇਗੀ ਇਸੇੇ ਸੋਚ ਨਾਲ ਉਹ ਖੁਸ਼ ਹੋ ਜਾਂਦਾ ਹੈ ਆਪਣੇ ਸਾਰੇ ਦੁੱਖ-ਦਰਦ ਆਪਣੀ ਮਾਂ ਨਾਲ ਸਾਂਝਾ ਕਰਕੇ ਸਭ ਮੁਸੀਬਤਾਂ ਅਤੇ ਪ੍ਰੇਸ਼ਾਨੀਆਂ ਨੂੰ ਭੁੱਲ ਜਾਂਦਾ ਹੈ ਅਤੇ ਨਵੇਂ ਉਤਸ਼ਾਹ ਨਾਲ ਮਸਤ ਹੋ ਕੇ ਨੱਚਣ ਲਗਦਾ ਹੈ
ਇਸ ਨੂੰ ਅਸੀਂ ‘ਟਚ ਥੈਰੇਪੀ’ ਵੀ ਕਹਿ ਸਕਦੇ ਹਾਂ ਬੱਚੇ ਨੂੰ ਕਿਹੋ ਜਿਹੀ ਵੀ ਮੁਸੀਬਤ ਹੋਵੇ, ਮਾਂ ਦੀ ਛੂਹ ਨਾਲ ਹੀ ਉਹ ਸਭ ਭੁੱਲ ਜਾਂਦਾ ਹੈ ਮਾਂ ਦਾ ਪਿਆਰ ਨਾਲ ਸਿਰ ’ਤੇ ਹੱਥ ਫੇਰਨਾ ਅਤੇ ਗੋਦ ’ਚ ਲੈ ਕੇ ਪਿਆਰ ਦੇਣਾ ਹੀ ਉਸ ਦੀ ਹਰ ਮਰਜ਼ ਦੀ ਦਵਾਈ ਬਣ ਜਾਂਦਾ ਹੈ
ਈਸ਼ਵਰ ਦੀ ਕੁਦਰਤ ਹੈ ਕਿ ਮਾਂ ਨਾਲ ਉਸ ਦਾ ਸਬੰਧ ਸਭ ਤੋਂ ਜ਼ਿਆਦਾ ਹੁੰਦਾ ਹੈ ਉਹ ਨੌਂ ਮਹੀਨਿਆਂ ਤੱਕ ਮਾਤਾ ਦੇ ਗਰਭ ’ਚ ਰਹਿੰਦਾ ਹੈ ਅਤੇ ਉਸੇ ਨਾਲ ਹੀ ਜੁੜਿਆ ਹੁੰਦਾ ਹੈ ਇਹ ਸੁਰੱਖਿਆ ਕਵੱਚ ਜਨਮ ਤੋਂ ਪਹਿਲਾਂ ਮਾਂ ਵੱਲੋਂ ਉਸ ਨੂੰ ਮਿਲਦਾ ਹੈ ਇਹੀ ਕਾਰਨ ਹੈ ਕਿ ਉਹ ਆਪਣੇ ਹਰ ਕੰਮ ਲਈ ਆਪਣੀ ਮਾਂ ’ਤੇ ਹੀ ਨਿਰਭਰ ਰਹਿੰਦਾ ਹੈ ਆਪਣੀ ਹਰ ਛੋਟੀ-ਵੱਡੀ ਜਿਦ ਉਸ ਦੇ ਜ਼ਰੀਏ ਪੂਰੀ ਕਰਨ ਦੀ ਕੋਸ਼ਿਸ਼ ਕਰਦਾ ਹੈ
ਅਜਿਹਾ ਨਹੀਂ ਹੈ ਕਿ ਘਰ ਦੇ ਹੋਰ ਮੈਂਬਰ ਉਸ ਨੂੰ ਪਿਆਰ ਨਹੀਂ ਕਰਦੇ ਅਤੇ ਉਸ ਨੂੰ ਭਰੋਸਾ ਨਹੀਂ ਦਿੰਦੇ ਉਹ ਉਸ ਦੀਆਂ ਸਾਰੀਆਂ ਜ਼ਰੂਰਤਾਵਾਂ ਦਾ ਧਿਆਨ ਵੀ ਰੱਖਦੇ ਹਨ ਉਸ ਦੇ ਮਨ ਨੂੰ ਬਹਿਲਾਉਣ ਲਈ ਉਹ ਮਾਂ ਵਾਂਗ ਲੋਰੀ ਵੀ ਸੁਣਾਉਂਦੇ ਹਨ ਅਤੇ ਕਹਾਣੀ ਵੀ ਉਸ ਨੂੰ ਘੁੰਮਾਉਂਦੇ-ਫਿਰਾਉਂਦੇ ਵੀ ਹਨ ਅਤੇ ਉਸ ਦੀ ਜਿਦ ਨੂੰ ਪੂਰਾ ਕਰਦੇ ਹਨ ਐਨਾ ਸਭ ਹੋਣ ਤੋਂ ਬਾਅਦ ਵੀ ਉਸ ਨੂੰ ਮਾਂ ਦੀ ਗੋਦ ਹੀ ਚਾਹੀਦੀ ਹੁੰਦੀ ਹੈ
ਇਸ ਦਾ ਕਾਰਨ ਸਪੱਸ਼ਟ ਹੈ ਕਿ ਮਾਂ ਦੀ ਛੋਹ ਹੀ ਉਸ ਦਾ ਸਭ ਤੋਂ ਵੱਡਾ ਸਹਾਰਾ ਹੁੰਦਾ ਹੈ ਬੱਚੇ ਨੂੰ ਘਰ ਦੇ ਹੋਰ ਮੈਂਬਰ ਜੇਕਰ ਨਾ ਦਿਸਣ ਤਾਂ ਉਹ ਉਨ੍ਹਾਂ ਬਾਰੇ ਪੁੱਛਗਿੱਛ ਕਰਦਾ ਹੈ ਉਨ੍ਹਾਂ ਨੂੰ ਲੱਭਣ ਦੀ ਕੋਸ਼ਿਸ਼ ਕਰਦਾ ਹੈ ਪਰ ਜੇਕਰ ਉਹ ਕਿਤੋਂ ਖੇਡ ਕੇ ਵਾਪਸ ਆਇਆ ਹੈ ਅਤੇ ਸਕੂਲ ਤੋਂ ਆਪਣੇ ਘਰ ਵਾਪਸ ਆਇਆ ਹੈ ਤਾਂ ਆਪਣੀ ਮਾਂ ਨੂੰ ਸਾਹਮਣੇ ਨਾ ਦੇਖ ਕੇ ਰੋਣ ਲੱਗਦਾ ਹੈ, ਘਰ ’ਚ ਭਾਵੇਂ ਸਾਰੇ ਮੈਂਬਰ ਮੌਜ਼ੂਦ ਹੋਣ ਪਰ ਉਹ ਇਹ ਕਦੇ ਸਹਿਣ ਨਹੀਂ ਕਰ ਸਕਦਾ
ਕਿ ਉਸ ਦੀ ਆਪਣੀ ਮਾਂ ਉਸ ਦੀਆਂ ਅੱਖਾਂ ਤੋਂ ਪਲ ਭਰ ਲਈ ਵੀ ਦੂਰ ਹੋ ਜਾਵੇ ਮਾਹਿਰਾਂ ਦਾ ਮੰਨਣਾ ਹੈ ਕਿ ਬੱਚੇ ਦੀ ਕੋਈ ਗਲਤ ਆਦਤ ਛੁਡਾਉਣੀ ਹੋਵੇ ਜਾਂ ਉਸ ਨੂੰ ਚੰਗੇ ਸੰਸਕਾਰ ਦੇਣੇ ਹੋਣ ਤਾਂ ਉਸ ਦੇ ਸੌਂ ਜਾਣ ’ਤੇ ਜੇਕਰ ਮਾਤਾ ਉਸ ਦੇ ਸਿਰ ’ਤੇ ਹੱਥ ਫੇਰਦੇ ਹੋਏ ਗਲਤ ਆਦਤ ਛੱਡਣ ਜਾਂ ਚੰਗੇ ਸੰਸਕਾਰ ਅਪਣਾਉਣ ਲਈ ਪ੍ਰੇਰਿਤ ਕਰੇ ਤਾਂ ਬੱਚੇ ’ਤੇ ਉਸ ਕਿਰਿਆ ਦਾ ਸਕਾਰਾਤਮਕ ਅਸਰ ਪੈਂਦਾ ਹੈ
ਮਾਂ ਬੱਚੇ ਦਾ ਇਹ ਸਬੰਧ ਬਹੁਤ ਹੀ ਭਾਵਨਾਤਮਕ ਹੁੰਦਾ ਹੈ ਬੱਚਾ ਕਾਲਾ-ਗੋਲਾ, ਪਤਲਾ-ਮੋਟਾ ਅਤੇ ਅਪਾਹਜ਼ ਕਿਹੋ ਜਿਹਾ ਵੀ ਹੋਵੇ, ਉਹ ਆਪਣੀ ਮਾਂ ਦੇ ਕਲੇਜੇ ਦਾ ਟੁਕੜਾ ਹੁੰਦਾ ਹੈ, ਜਿਸ ਨੂੰ ਉਹ ਆਪਣੀ ਸੀਨੇ ਨਾਲ ਲਾ ਕੇ ਰੱਖਦੀ ਹੈ ਦੁਨੀਆਂਭਰ ਦੀਆਂ ਮੁਸੀਬਤਾਂ ਉਹ ਇਕੱਲੇ ਵੀ ਸਹਿ ਲੈਂਦੀ ਹੈ ਪਰ ਬੱਚੇ ਨੂੰ ਗਰਮ ਹਵਾ ਤੱਕ ਨਹੀਂ ਲੱਗਣ ਦਿੰਦੀ
ਬੱਚਾ ਵੀ ਇਹ ਜਾਣਦਾ-ਸਮਝਦਾ ਹੈ ਕਿ ਦੁਨੀਆਂ ’ਚ ਕੋਈ ਵੀ ਉਸ ’ਤੇ ਹੱਸ ਲਵੇ ਜਾਂ ਉਸ ਦਾ ਮਜ਼ਾਕ ਉਡਾ ਲਵੇ ਪਰ ਮਾਂ ਕਦੇ ਉਸ ਦਾ ਮਜ਼ਾਕ ਨਹੀਂ ਉਡਾਏਗੀ ਇਸ ਲਈ ਮਾਂ ਤਾਂ ਮਾਂ ਹੁੰਦੀ ਹੈ ਉਸ ਦੇ ਸਾਏ ’ਚ ਬੱਚੇ ਨੂੰ ਹਰ ਪਲ ਆਤਮਵਿਸ਼ਵਾਸ ਮਿਲਦਾ ਹੈ, ਜਿਸ ਦੇ ਸਹਾਰੇ ਉਹ ਕੁਝ ਵੀ ਕਰ ਗੁਜ਼ਰਦਾ ਹੈ
ਚੰਦਰ ਪ੍ਰਭਾ ਸੂਦ