Tobacco Day ਅਨਮੋਲ ਜ਼ਿੰਦਗੀਆਂ ਨੂੰ ਨਿਗਲ ਰਿਹਾ ਤੰਬਾਕੂ

ਤੰਬਾਕੂ ਦਾ ਸੇਵਨ ਕਿਸ ਹੱਦ ਤੱਕ ਜ਼ਿੰਦਗੀਆਂ ਨੂੰ ਨਿਗਲ ਰਿਹਾ ਹੈ, ਇਹ ਸ਼ਾਇਦ ਹੀ ਤੰਬਾਕੂ ਦੀ ਵਰਤੋਂ ਕਰਨ ਵਾਲੇ ਲੋਕ ਕਦੇ ਸੋਚ ਪਾਉਂਦੇ ਹੋਣ ਪਰ ਸੱਚਾਈ ਇਹ ਹੈ ਕਿ ਸ਼ੁਰੂਆਤੀ ਦਿਨਾਂ ’ਚ ਮਜ਼ੇ ਲਈ ਸ਼ੁਰੂ ਕੀਤਾ ਗਿਆ ਤੰਬਾਕੂ ਦੀ ਵਰਤੋਂ ਬਾਅਦ ’ਚ ਵੱਡੀਆਂ ਬਿਮਾਰੀਆਂ ਨੂੰ ਜਨਮ ਦਿੰਦਾ ਹੈ ਅਤੇ ਫਿਰ ਵੀ ਨਾ ਸਮਝਣ ਤਾਂ ਮੌਤ ਦਾ ਕਾਰਨ ਬਣਦੇ ਹੋਏ ਵੀ ਦੇਰ ਨਹੀਂ ਲੱਗਦੀ

ਇਸ ਲਈ ਵਿਸ਼ਵ ਤੰਬਾਕੂ ਰੋਕੂ ਦਿਵਸ ’ਤੇ ਇਹ ਪ੍ਰਣ ਲੈਣਾ ਹੋਵੇਗਾ ਕਿ ਤੰਬਾਕੂ ਨੂੰ ਜੀਵਨ ਤੋਂ ਦੂਰ ਕਰੋ ਅਤੇ ਆਸ-ਪਾਸ ਦੇ ਏਰੀਆ ’ਚ ਵੀ ਲੋਕਾਂ ਨੂੰ ਇਸ ਲਈ ਜਾਗਰੂਕ ਕਰੋ ਹਾਲਾਂਕਿ ਡੇਰਾ ਸੱਚਾ ਸੌਦਾ ਵੱਲੋਂ ਇਸ ਵੱਲ ਵੱਡੇ ਕਦਮ ਉਠਾਏ ਗਏ ਹਨ ਡੇਰਾ ਸੱਚਾ ਸੌਦਾ ਦੀ ਸੱਦੇ ’ਤੇ ਕਰੋੜਾਂ ਲੋਕਾਂ ਨੇ ਤੰਬਾਕੂ ਅਤੇ ਹੋਰ ਨਸ਼ੀਲੇ ਪਦਾਰਥਾਂ ਤੋਂ ਤੌਬਾ ਕੀਤੀ ਹੈ ਐਨਾ ਹੀ ਨਹੀਂ, ਡੇਰਾ ਸੱਚਾ ਸੌਦਾ ਵੱਲੋਂ ਕਈ ਅਭਿਆਨ ਚਲਾ ਕੇ ਤੰਬਾਕੂ ਅਤੇ ਨਸ਼ੇ ਦਾ ਸੇਵਨ ਨਾ ਕਰਨ ਬਾਰੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾਂਦਾ ਹੈ ਤਾਂ ਕਿ ਸਮਾਜ ਦੇ ਲੋਕ ਸਿਹਤਮੰਦ ਰਹਿਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਉੱਜਲ ਹੋਵੇ

Also Read :-

ਡੇਰਾ ਸੱਚਾ ਸੌਦਾ ਦੀ ਅਪੀਲ ’ਤੇ ਕਰੋੜਾਂ ਨੇ ਛੱਡੀ ਲਤ, ਅਭਿਆਨ ਨੂੰ ਤੇਜ਼ੀ ਦੇਣ ’ਚ ਜੁਟੇ ਡੇਰਾ ਸ਼ਰਧਾਲੂ

ਦੁਨੀਆਂ ’ਚ ਧੂੰਆਂ ਰਹਿਤ ਤੰਬਾਕੂ ਦੇ ਸੇਵਨ ਨਾਲ ਹੋਣ ਵਾਲੀ ਮੌਤ ਦੀ ਗਿਣਤੀ ਕਾਫੀ ਤੇਜੀ ਨਾਲ ਵਧੀ ਹੈ ਪਿਛਲੇ ਕੁਝ ਸਾਲਾਂ ’ਚ ਮੌਤ ਦਾ ਅੰਕੜਾ ਤਿੰਨ ਗੁਣਾ ਵਧ ਗਿਆ ਹੈ ਡਬਲਿਊਐੱਚਓ ਦੀ ਇੱਕ ਰਿਪੋਰਟ ਅਨੁਸਾਰ ਤੰਬਾਕੂ ਨਾਲ ਹਰ ਸਾਲ 80 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੁੰਦੀ ਹੈ ਉਨ੍ਹਾਂ ਮੌਤਾਂ ’ਚੋਂ 7 ਮਿਲੀਅਨ ਤੋਂ ਜ਼ਿਆਦਾ ਸਿੱਧੇ ਤੰਬਾਕੂ ਦੀ ਵਰਤੋਂ ਦਾ ਨਤੀਜਾ ਹੈ, ਜਦਕਿ ਲਗਭਗ 1.2 ਮਿਲੀਅਨ ਗੈਰ-ਸਿਗਰਟਨੋਸ਼ੀ ਕਰਨ ਵਾਲੇ ਦੂਜੇ ਦੇ ਧੂੰਏ ਦੇ ਸੰਪਰਕ ’ਚ ਆਉਣ ਦਾ ਨਤੀਜਾ ਹੈ ਰਿਸਰਚ ਮੁਤਾਬਕ, ਦੁਨੀਆਂ ਭਰ ’ਚ ਧੂੰਆਂ ਰਹਿਤ ਤੰਬਾਕੂ ਦੀ ਵਰਤੋਂ ਨਾਲ ਹੋਣ ਵਾਲੀਆਂ ਬਿਮਾਰੀਆਂ ਦੇ 70 ਫੀਸਦੀ ਰੋਗੀ ਭਾਰਤ ’ਚ ਹਨ ਅਜਿਹੇ ’ਚ ਭਾਰਤ ਵਾਸੀਆਂ ਨੂੰ ਇਸ ਵੱਲ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ ਭਾਰਤ ’ਚ ਆਮ ਤੌਰ ’ਤੇ ਇਹ ਦੇਖਿਆ ਗਿਆ ਹੈ ਕਿ ਨੌਜਵਾਨੀ ’ਚ ਹੀ ਤੰਬਾਕੂ ਜਾਂ ਸਿਗਰਟਨੋਸ਼ੀ ਦੀ ਆਦਤ ਪੈ ਜਾਂਦੀ ਹੈ, ਜੋ ਕਿ ਸਮਾਂ ਪੈਣ ’ਤੇ ਸਰੀਰ ਨੂੰ ਖੋਖਲਾ ਬਣਾ ਦਿੰਦੀ ਹੈ

ਜਾਣੋ ਕਿਹੜੀਆਂ-ਕਿਹੜੀਆਂ ਬਿਮਾਰੀਆਂ ਨੂੰ ਜਨਮ ਦਿੰਦਾ ਹੈ ਤੰਬਾਕੂ

ਤੰਬਾਕੂ ਦੀ ਵਰਤੋਂ ਲੋਕ ਵੱਖ-ਵੱਖ ਤਰ੍ਹਾਂ ਨਾਲ ਕਰਦੇ ਹਨ ਕੋਈ ਸਿੱਧੇ ਮੂੰਹ ’ਚ ਤੰਬਾਕੂ ਰੱਖ ਕੇ ਇਸ ਦੀ ਵਰਤੋਂ ਨਸ਼ੇ ਦੇ ਰੂਪ ’ਚ ਕਰਦਾ ਹੈ ਤਾਂ ਕੋਈ ਬੀੜੀ-ਸਿਗਰਟ ਜ਼ਰੀਏ ਤੰਬਾਕੂ ਦੀ ਵਰਤੋਂ ਕਰਦਾ ਹੈ ਕਿਸੇ ਵੀ ਤਰ੍ਹਾਂ ਕੀਤੀ ਗਈ ਤੰਬਾਕੂ ਦੀ ਵਰਤੋਂ ਵਿਅਕਤੀ ਲਈ ਖ਼ਤਰਨਾਕ ਹੈ ਇਸ ਦੀ ਵਰਤੋਂ ਨਾਲ ਆਮ ਤੌਰ ’ਤੇ ਮੂੰਹ, ਗਲ, ਫੇਫੜੇ, ਸੰਘ, ਭੋਜਨ ਪਾਈਪ, ਮੂਤਰ ਨਲੀ, ਗੁਰਦਾ, ਛੋਟੀ ਅੰਤੜੀ, ਵੱਡੀ ਅੰਤੜੀ, ਸੈਰੇਵਿਕਸ ਕੈਂਸਰ, ਬ੍ਰੋਂਕਾਈਟਿਸ ਅਤੇ ਇੰਫੀਸੀਆ ਤੋਂ ਇਲਾਵਾ ਸਾਹ ’ਚ ਤਕਲੀਫ ਦੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ ਇਸ ਦੀ ਵਰਤੋਂ ਨਾਲ ਦਿਲ, ਖੂਨ ਸਬੰਧੀ ਰੋਗ, ਚਮੜੀ ਰੋਗ, ਸ਼ੂਗਰ, ਅਲਸਰ, ਪੇਟ ਰੋਗ, ਹੱਡੀਆਂ ਦਾ ਕਮਜ਼ੋਰ ਹੋਣਾ, ਮੋਤੀਆਬਿੰਦ ਵਰਗੇ ਰੋਗ ਤੇਜ਼ੀ ਨਾਲ ਵਧਦੇ ਹਨ

ਹਾਨੀਕਾਰਕ ਪਦਾਰਥ ਹੁੰਦੇ ਹਨ ਤੰਬਾਕੂ ਦੇ ਧੂੰਏ ’ਚ

ਤੰਬਾਕੂ ਦੀ ਵਰਤੋਂ ’ਚ ਕਿੰਨਾ ਨੁਕਸਾਨ ਹੁੰਦਾ ਹੈ, ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਤੰਬਾਕੂ ਦੇ ਧੂੰਏ ’ਚ ਵੀ ਜਿਆਦਾ ਹਾਨੀਕਾਰਕ ਪਦਾਰਥ ਪਾਏ ਜਾਂਦੇ ਹਨ ਤੰਬਾਕੂ ਦੇ ਧੂੰਏ ’ਚ ਜ਼ਹਿਰੀਲੀ ਗੈਸ ਕਾਰਬਨ-ਮੋਨੋਆਕਸਾਈਡ ਹੁੰਦੀ ਹੈ ਸਿਗਰਟਨੋਸ਼ੀ ਕਰਨ ਵਾਲਿਆਂ ਦੇ ਖੂਨ ’ਚ ਇਹ ਗੈਸ ਆਕਸੀਜਨ ਨੂੰ ਉਨ੍ਹਾਂ ਦੀਆਂ ਮਾਸਪੇਸ਼ੀਆਂ ਅਤੇ ਅੰਗਾਂ ਤੱਕ ਪਹੁੰਚਾਉਣ ਤੋਂ ਰੋਕਦੀ ਹੈ ਲੰਬੇ ਸਮੇਂ ਤੱਕ ਸਿਗਰਟਨੋਸ਼ੀ ਕਰਨ ਵਾਲਿਆਂ ਦੇ ਸਰੀਰ ਦੇ ਹਵਾ ਦੇ ਮਾਰਗ ’ਚ ਬਲਗਮ ਪੈਦਾ ਜ਼ਿਆਦਾ ਹੁੰਦੀ ਹੈ, ਜਿਸ ਨਾਲ ਰੋਗੀ ਨੂੰ ਇਸ ਨੂੰ ਖੰਘ ਰਾਹੀਂ ਬਾਹਰ ਕੱਢਣਾ ਮੁਸ਼ਕਲ ਹੋ ਜਾਂਦਾ ਹੈ ਸਿਗਰਟਨੋਸ਼ੀ ਕਰਨ ਵਾਲੇ ਵਿਅਕਤੀ ਦੇ ਸਰੀਰ ਦੀਆਂ ਧਮਨੀਆਂ ’ਚ ਆਕਸੀਜਨ ਦਾ ਸੰਚਾਰ ਠੀਕ ਢੰਗ ਨਾਲ ਨਹੀਂ ਹੋ ਪਾਉਂਦਾ, ਇਸ ਨਾਲ ਫੇਫੜਿਆਂ ਦੇ ਰੋਗ, ਸਾਹ ਦੇ ਰੋਗ, ਦਿਲ ਦੇ ਰੋਗ, ਨਪੁੰਸਕਤਾ ਵਰਗੇ ਲੱਛਣ ਸਾਹਮਣੇ ਆਉਂਦੇ ਹਨ ਸਿਗਰਟ ਦੇ ਧੂੰਏ ’ਚ ਮੌਜ਼ੂਦ ਜ਼ਹਿਰ ਕਾਰਨ ਸਰੀਰ ਦੀ ਪ੍ਰਤੀ-ਰੱਖਿਆ ਪ੍ਰਣਾਲੀ ਕਮਜ਼ੋਰ ਹੋ ਸਕਦੀ ਹੈ, ਜਿਸ ਨਾਲ ਕੈਂਸਰ ਕੋਸ਼ਿਕਾਵਾਂ ਨੂੰ ਨਸ਼ਟ ਕਰਨਾ ਹੋਰ ਵੀ ਮੁਸ਼ਕਲ ਹੋ ਜਾਂਦਾ ਹੈ

ਇਹ ਪਦਾਰਥ ਹੁੰਦੇ ਹਨ ਸਰੀਰ ਨੂੰ ਖਤਮ ਕਰਨ ’ਚ ਸਹਾਇਕ

  • ਸਿਗਰਟਨੋਸ਼ੀ ਦੇ ਧੂੰਏ ’ਚ ਟਾਰ ਪਾਇਆ ਜਾਂਦਾ ਹੈ ਜੋ ਕਿ ਗਹਿਰਾ ਅਤੇ ਚਿਪਚਿਪਾ ਹੁੰਦਾ ਹੈ ਅਤੇ ਇਹ ਫੇਫੜੇ ਦੇ ਟਿਸ਼ੂ, ਦੰਦਾਂ ਅਤੇ ਨਹੁੰਆਂ ਨੂੰ ਖਰਾਬ ਕਰ ਦਿੰਦਾ ਹੈ
  • ਤੰਬਾਕੂ ਧੂੰਏ ’ਚ ਆਰਸੈਨਿਕ, ਬੇਰੀਲੀਅਮ, ਕੋਬਾਲਟ, ਕ੍ਰੋਮੀਅਮ, ਕੈਡਮੀਅਮ, ਲੈੱਡ ਅਤੇ ਨਿਕਲ ਵਰਗੇ ਕਈ ਕਾਰਸੀਨੋਜੈਨਿਕ ਪਦਾਰਥ ਹੁੰਦੇ ਹਨ
  • ਤੰਬਾਕੂ ਦੇ ਧੂੰਏ ’ਚ ਵੀ ਰੇਡੀਓਧਰਮੀ ਪਦਾਰਥ ਹੁੰਦੇ ਹਨ, ਜੋ ਕਾਰਸੀਨੋਜੈਨਿਕ ਹੁੰਦੇ ਹਨ
  • ਆਕਸੀਡਾਈਜਿੰਗ ਕੈਮੀਕਲ ਜ਼ਿਆਦਾ ਪ੍ਰਤੀਕ੍ਰਿਆਸ਼ੀਲ ਪਦਾਰਥ ਹੁੰਦੇ ਹਨ ਜੋ ਸਿਗਰਟਨੋਸ਼ੀ ਕਰਨ ਵਾਲੇ ਦੇ ਦਿਲ, ਮਾਸਪੇਸ਼ੀਆਂ ਅਤੇ ਖੂਨ ਦੀਆਂ ਨਾੜੀਆਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ

ਤੰਬਾਕੂ ਦਾ ਸੇਵਨ ਕਦੇ ਨਹੀਂ ਕਰਨਾ ਚਾਹੀਦਾ ਇਹ ਸਰੀਰ ਲਈ ਬਹੁਤ ਨੁਕਸਾਨਦਾਇਕ ਹੈ ਤੰਬਾਕੂ ਖਾਣ ਨਾਲ ਕਈ ਤਰ੍ਹਾਂ ਦੇ ਕੈਂਸਰ ਹੋਣ ਦੀ ਸੰਭਾਵਨਾ ਹੁੰਦੀ ਹੈ, ਜਿਵੇਂ ਬੁੱਲ੍ਹ ਦਾ, ਜੀਭ ਦਾ, ਮੂੰਹ ਦਾ, ਭੋਜਨ ਨਲੀ ਦਾ, ਗਲੇ ਦਾ, ਪੇਟ ਦਾ, ਬੱਚੇਦਾਨੀ ਦਾ, ਵੱਡੀ ਅੰਤੜੀ ਦਾ, ਮੂਤਰ ਥੈਲੀ ਦਾ, ਫੇਫੜਿਆਂ ਦਾ ਕੈਂਸਰ ਇਸ ਤੋਂ ਇਲਾਵਾ ਹੋਰ ਕਈ ਬਿਮਾਰੀਆਂ ਲੱਗ ਸਕਦੀਆਂ ਹਨ, ਜਿਵੇਂ ਤੇਜ਼ਾਬ ਬਣਨਾ, ਅਲਸਰ ਹੋਣਾ, ਦਿਲ ਦਾ ਦੌਰਾ ਪੈਣਾ, ਪੈਰਾਂ ਦਾ ਗਲਣਾ, ਲਕਵਾ ਹੋਣਾ, ਹਾਈ ਬਲੱਡ ਪ੍ਰੈਸ਼ਰ, ਟੀਬੀ ਹੋਣਾ, ਸਰੀਰ ’ਚ ਡੀਐੱਨਏ ਦਾ ਨਸ਼ਟ ਹੋਣਾ
-ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ

ਡੇਰੇ ਦੀ ਸਿੱਖਿਆ ਨਿਰੋਗ ਕਾਇਆ, ਖੁਸ਼ਹਾਲ ਜੀਵਨ

ਡੇਰਾ ਸੱਚਾ ਸੌਦਾ ਦਾ ਹਮੇਸ਼ਾ ਤੋਂ ਹੀ ਇਹ ਯਤਨ ਰਿਹਾ ਹੈ ਕਿ ਲੋਕਾਂ ਦਾ ਜੀਵਨ ਖੁਸ਼ਹਾਲ ਹੋਵੇ ਅਤੇ ਉਨ੍ਹਾਂ ਨੂੰ ਜ਼ਿੰਦਗੀ ’ਚ ਰੋਗ-ਸੰਤਾਪ ਵਰਗਾ ਦਰਦ ਕਦੇ ਨਾ ਝੱਲਣਾ ਪਵੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਇੱਕ ਸੱਦੇ ’ਤੇ ਲੱਖਾਂ ਲੋਕ ਇਕੱਠਿਆਂ ਤੰਬਾਕੂ ਵਰਗੇ ਨਸ਼ੀਲੇ ਪਦਾਰਥਾਂ ਨੂੰ ਹਮੇਸ਼ਾ ਲਈ ਤਿਆਗਇਆ ਪੂਜਨੀਕ ਗੁਰੂ ਜੀ ਅਕਸਰ ਸਤਿਸੰਗਾਂ ’ਚ ਸਮਝਾਉਂਦੇ ਹਨ ਕਿ ਤੰਬਾਕੂ, ਗੁਟਖਾ ਵਰਗੇ ਨਸ਼ੀਲੇ ਪਦਾਰਥਾਂ ਨੂੰ ਬਣਾਉਣ ’ਚ ਜੋ ਸਮੱਗਰੀ ਵਰਤੀ ਜਾਂਦੀ ਹੈ,

ਉਸ ਦਾ ਨਾਂਅ ਸੁਣਨ ਨਾਲ ਹੀ ਲੋਕਾਂ ਨੂੰ ਘਿਰਨਾ ਆਉਣ ਲੱਗੇਗੀ ਪਰ ਚਮਕਦੀ ਪੈਕਿੰਗ ’ਚ ਇਹ ਪਦਾਰਥ ਲੋਕਾਂ ਨੂੰ ਲੁਭਾਵਣੇ ਲੱਗਦੇ ਹਨ ਆਪ ਜੀ ਫਰਮਾਉਂਦੇ ਹਨ ਕਿ ਇਸ ਪਦਾਰਥ ’ਚ ਹਾਥੀ ਦੀ ਲਿੱਦ, ਸੀਵਰੇਜ਼ ਦਾ ਕਚਰਾ, ਗੰਦੇ ਕੈਮੀਕਲ ਆਦਿ ਦਾ ਮਿਸ਼ਰਨ ਕੀਤਾ ਜਾਂਦਾ ਹੈ, ਜੋ ਇਨਸਾਨ ਨੂੰ ਗੰਦਗੀ ਦੇ ਨਾਲ-ਨਾਲ ਭਿਆਨਕ ਬਿਮਾਰੀਆਂ ਵੀ ਦਿੰਦੇ ਹਨ ਆਪ ਜੀ ਨੇ ਹਮੇਸ਼ਾ ਸੰਗਤ ਨੂੰ ਨਸ਼ੀਲੇ ਪਦਾਰਥਾਂ ਤੋਂ ਬਚਣ ਦਾ ਸੰਦੇਸ਼ ਦਿੰਦੇ ਹਨ ਜ਼ਿਕਰਯੋਗ ਹੈ ਕਿ ਡੇਰਾ ਸੰਚਾ ਸੌਦਾ ਨੇ 75 ਸਾਲ ਦੇ ਆਪਣੇ ਸੁਨਹਿਰੇ ਇਤਿਹਾਸ ’ਚ ਹਮੇਸ਼ਾ ਸਮਾਜ ਭਲਾਈ ਲਈ ਕੰਮ ਕੀਤਾ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!