Good Health -sachi shiksha punjabi

ਵਧੀਆ ਸਿਹਤ ਰੱਖਣੀ ਹੋਵੇ ਤਾਂ

ਚੰਗੀ ਸਿਹਤ ਚੰਗੀ ਸ਼ਖਸੀਅਤ ਦਿੱਖ ਨੂੰ ਦਰਸਾਉਂਦੀ ਹੈ ਸਭ ਲੋਕ ਚਾਹੁੰਦੇ ਹਨ ਕਿ ਉਨ੍ਹਾਂ ਦੀ ਸਿਹਤ ਠੀਕ ਰਹੇ ਕੋਈ ਨਹੀਂ ਗੈਰ-ਸਿਹਤਮੰਦ ਹੋਣਾ ਚਾਹੁੰਦਾ ਹੈ ਸਭ ਚੁਸਤ ਅਤੇ ਫਿੱਟ ਰਹਿਣਾ ਚਾਹੁੰਦੇ ਹਨ ਕੋਈ ਪੈਦਾਇਸ਼ੀ ਬਿਮਾਰੀ ਹੈ ਤਾਂ ਗੱਲ ਵੱਖਰੀ ਹੈ ਨਹੀਂ ਤਾਂ ਆਪਣੀ ਸਿਹਤ ਠੀਕ ਰੱਖਣਾ ਆਪਣੇ ਹੱਥ ’ਚ ਹੈ

Also Read :-

ਦਿਨ ਭਰ ’ਚ ਤਰਲ ਪਦਾਰਥਾਂ ਦੀ ਕਾਫੀ ਵਰਤੋਂ ਕਰੋ

raise children in a good environmentਪਾਣੀ ਸਾਡੇ ਸਰੀਰ ਦਾ ਮੁੱਖ ਤੱਤ ਹੈ ਜਿੰਨਾ ਵਜ਼ਨ ਸਾਡਾ ਹੈ, ਉਸ ’ਚੋਂ 60 ਪ੍ਰਤੀਸ਼ਤ ਅੰਸ਼ ਪਾਣੀ ਹੁੰਦਾ ਹੈ ਸਾਡੇ ਸਰੀਰ ਦੇ ਹਰ ਸਿਸਟਮ ਦੇ ਸੁਚਾਰੂ ਚੱਲਣ ਲਈ ਪਾਣੀ ਦਾ ਮਹੱਤਵਪੂਰਨ ਯੋਗਦਾਨ ਹੈ ਚਮੜੀ ਨੂੰ ਸਾਫ ਅਤੇ ਸੁੰਦਰ ਰੱਖਣ ਲਈ ਦਿਨਭਰ ’ਚ ਖੂਬ ਪਾਣੀ ਪੀਓ ਤਾਂ ਕਿ ਚਮੜੀ ਦੀ ਕੁਦਰਤੀ ਨਮੀ ਗੁਆਚ ਨਾ ਜਾਵੇ, ਸਾਡੇ ਪਾਚਣ-ਤੰਤਰ ਨੂੰ ਵੀ ਸਹੀ ਰੱਖਦਾ ਹੈ ਨੌਜਵਾਨ ਨੂੰ ਦਿਨਭਰ ’ਚ ਦੋ ਲੀਟਰ ਪਾਣੀ ਦੀ ਜ਼ਰੂਰਤ ਹੁੰਦੀ ਹੈ

ਲੂਣ ਦੀ ਵਰਤੋਂ ’ਤੇ ਕੰਟਰੋਲ ਕਰੋ

ਜ਼ਿਆਦਾ ਲੂਣ ਦੀ ਵਰਤੋਂ ਸਰੀਰ ਨੂੰ ਫਿੱਟ ਰੱਖਣ ਦੀ ਥਾਂ ਅਣਫਿੱਟ ਰੱਖਦਾ ਹੈ ਸਬਜ਼ੀਆਂ ’ਚ ਘੱਟ ਮਾਤਰਾ ’ਚ ਲੂਣ ਪਾਓ ਖਾਣੇ ਦੇ ਨਾਲ ਆਚਾਰ, ਪਾਪੜ, ਨਮਕੀਨ ਅਤੇ ਚਟਨੀ ਅਤੇ ਦਹੀ ’ਚ ਲੂਣ ਪਾ ਕੇ ਨਾ ਖਾਓ ਇਸ ਤੋਂ ਇਲਾਵਾ ਸਬਜ਼ੀਆਂ ਦੀ ਵਿਭਿੰਨਤਾ ਤੋਂ ਬਚੋ ਡਾਕਟਰਾਂ ਅਨੁਸਾਰ ਇੱਕ ਦਿਨ ’ਚ ਛੋਟਾ ਚਮਚ ਲੂਣ ਇੱਕ ਵਿਅਕਤੀ ਲਈ ਕਾਫੀ ਹੁੰਦਾ ਹੈ

ਤਾਜ਼ਾ ਖਾਓ ਖਾਣਾ

ਖਾਣਾ ਤਾਜ਼ਾ ਬਣਿਆ ਹੋਇਆ ਖਾਓ ਅਤੇ ਖਾਣੇ ਦਾ ਨਿਸ਼ਚਿਤ ਸਮਾਂ ਰੱਖੋ ਰੋਟੀ ਸੂੜ੍ਹੇ ਸਣੇ ਬਣੀ ਹੋਈ ਖਾਓ ਤਾਂ ਕਿ ਰੇਸ਼ਾ ਸਰੀਰ ਨੂੰ ਮਿਲ ਸਕੇ

ਵਜ਼ਨ ’ਤੇ ਕੰਟਰੋਲ ਰੱਖੋ

ਉਮਰ ਅਤੇ ਕੱਦ ਅਨੁਸਾਰ ਵਜ਼ਨ ਹੋਣਾ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ ਜ਼ਿਆਦਾ ਮੋਟਾਪਾ ਕਈ ਰੋਗਾਂ ਨੂੰ ਸੱਦਾ ਦਿੰਦਾ ਹੈ ਜਿਵੇਂ ਦਿਲ ਦੇ ਰੋਗ ਅਤੇ ਡਾਈਬਿਟੀਜ਼ ਅਣਲੋਂੜੀਦੇ ਤੌਰ ’ਤੇ ਤੁਹਾਡੇ ਪਰਿਵਾਰ ਦੇ ਖਾਣ-ਪੀਣ ’ਚ ਕਬਜਾ ਜਮਾਇਆ ਹੋਇਆ ਹੈ ਤਾਂ ਆਪਣੇ ਪਰਿਵਾਰ ਦੇ ਖਾਣ-ਪੀਣ ’ਚ ਹੌਲੀ-ਹੌਲੀ ਬਦਲਾਅ ਲਿਆਓ ਸਰੀਰਕ ਸਰਗਰਮੀ ਵਧਾਓ ਤਾਂ ਕਿ ਕੁਝ ਕੈਲੋਰੀਜ਼ ਨਾਲ-ਨਾਲ ਬਰਨ ਹੁੰਦੀ ਜਾਵੇ
ਆਪਣੇ ਵਜ਼ਨ ’ਤੇ ਨਜ਼ਰ ਰੱਖੋ ਹਫਤਾਵਾਰੀ ਵਜ਼ਨ ਕਰੋ ਜੇਕਰ ਵਜ਼ਨ ਸਭ ਕੁਝ ਧਿਆਨ ਰੱਖਣ ’ਤੇ ਵੀ ਵਧ ਰਿਹਾ ਹੋਵੇ ਤਾਂ ਕਿਸੇ ਡਾਈਟੀਸ਼ੀਅਨ ਨਾਲ ਜਾਂ ਫਿਜ਼ੀਕਲ ਫਿਟਨੈੱਸ ਟ੍ਰੇਨਰ ਤੋਂ ਸਲਾਹ ਲਓ

ਤਨਾਅ ’ਤੇ ਕੰਟਰੋਲ ਰੱਖੋ

ਜ਼ਿਆਦਾ ਤਨਾਅ ਨਾਲ ਨਾ ਤਾਂ ਢੰਗ ਨਾਲ ਖਾਧਾ ਜਾਂਦਾ ਹੈ, ਨਾ ਸੁੱਤਾ ਜਾਂਦਾ ਹੈ ਜੋ ਤੁਹਾਡੀ ਸਿਹਤ ’ਤੇ ਸਿੱਧਾ ਅਸਰ ਪਾਉਂਦਾ ਹੈ ਅਜਿਹੇ ’ਚ ਤਨਾਅ ਦੇ ਕਾਰਨਾਂ ਦੀ ਸੂਚੀ ਬਣਾਓ ਅਤੇ ਵਿਚਾਰ ਕਰੋ ਕਿ ਇਨ੍ਹਾਂ ’ਚੋਂ ਕੀ ਛੱਡਿਆ ਜਾ ਸਕਦਾ ਹੈ, ਕੀ ਸਹਿਣਾ ਹੈ ਖੁਦ ਨੂੰ ਸਮਝਾਓ ਖੁਦ ਤਨਾਅ ’ਤੇ ਕੰਟਰੋਲ ਨਾ ਰੱਖ ਸਕੋ ਤਾਂ ਕਿਸੇ ਡਾਕਟਰ ਤੋਂ ਸਲਾਹ ਲਓ

ਸਰੀਰਕ ਤੌਰ ’ਤੇ ਚੁਸਤ ਰਹੋ

ਚੰਗੀ ਸਿਹਤ ਲਈ ਸਰੀਰਕ ਤੌਰ ’ਤੇ ਚੁਸਤ ਰਹਿਣਾ ਜ਼ਰੂਰੀ ਹੁੰਦਾ ਹੈ ਜਿਸ ਨਾਲ ਖੂਨ ਦੇ ਸਰੀਰ ’ਚ ਦੌਰਾ ਠੀਕ ਰਹਿੰਦਾ ਹੈ ਅਤੇ ਦਿਲ ਮਜ਼ਬੂਤ ਬਣਦਾ ਹੈ ਮਾਸਪੇਸ਼ੀਆਂ ਵੀ ਮਜ਼ਬੂਤ ਬਣਦੀਆਂ ਹਨ ਸਰੀਰਕ ਕਸਰਤ ਕਈ ਤਰ੍ਹਾਂ ਨਾਲ ਕਰ ਸਕਦੇ ਹੋ ਜ਼ਿੰਮ ਜਾ ਕੇ, ਜਾਗਿੰਗ ਕਰਕੇ, ਯੋਗ ਰਾਹੀਂ, ਐਰੋਬਿਕਸ, ਲੰਮੀ ਸੈਰ, ਤੈਰਾਕੀ, ਸਾਈਕÇਲੰਗ ਕਰਕੇ

ਬਲੱਡ ਪ੍ਰੈਸ਼ਰ, ਕੋਲੇਸਟਰਾਲ ਲੇਵਲ,

ਸ਼ੂਗਰ ਦੀ ਜਾਂਚ ਕਰਵਾਉਂਦੇ ਰਹੋ ਤਾਂ ਜੋ ਅੱਗੇ ਆਉਣ ਵਾਲੀ ਵੱਡੀ ਬਿਮਾਰੀ ਲਈ ਸਾਵਧਾਨ ਹੋ ਸਕਦੇ ਹੋ ਜੇਕਰ ਤੁਹਾਡਾ ਖੂਨ ਗਾੜ੍ਹਾ ਜ਼ਿਆਦਾ ਰਹਿੰਦਾ ਹੈ ਅਤੇ ਤੁਹਾਨੂੰ ਪਤਾ ਹੀ ਨਹੀਂ ਤਾਂ ਤੁਸੀਂ ਕਦੇ ਵੀ ਦਿਲ ਦੇ ਦੌਰੇ ਜਾਂ ਬ੍ਰੇਨ ਸਟਰੋਕ ਦਾ ਸ਼ਿਕਾਰ ਹੋ ਸਕਦੇ ਹੋ

ਇਸੇ ਤਰ੍ਹਾਂ ਖੂਨ ’ਚ ਕੋਲੇਸਟਰਾਲ ਦੀ ਜਾਂਚ ਵੀ ਜ਼ਰੂਰੀ ਹੈ ਕਿਉਂਕਿ ਕੋਲੇਸਟਰਾਲ ਜ਼ਿਆਦਾ ਹੋਣ ਨਾਲ ਦਿਲ ਦੀ ਬਿਮਾਰੀ ਹੋਣ ਦਾ ਖ਼ਤਰਾ ਵਧ ਜਾਂਦਾ ਹੈ ਸ਼ੂਗਰ ਜ਼ਿਆਦਾ ਹੋਣ ਨਾਲ ਤੁਸੀਂ ਸ਼ੂਗਰ ਦੇ ਰੋਗੀ ਬਣ ਜਾਂਦੇ ਹੋ ਜੋ ਹੋਰ ਕਈ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ

ਸ਼ਰਾਬ ਅਤੇ ਸਿਗਰਟਨੋਸ਼ੀ ਨੂੰ ਕਰੋ ਟਾਟਾ

ਸਿਗਰਟਨੋਸ਼ੀ ਸਰੀਰਕ ਸਮਰੱਥਾ ਨੂੰ ਘੱਟ ਕਰਦਾ ਹੈ, ਬਲੱਡ ਪ੍ਰੈਸ਼ਰ ਵਧਾਉਂਦਾ ਹੈ ਸਿਗਰਟਨੋਸ਼ੀ ਨਾਲ ਖੂਨ ’ਚ ਥੱਕਾ ਜੰਮਣ ਦਾ ਖ਼ਤਰਾ ਵਧਦਾ ਹੈ ਸਿਗਰਟਨੋਸ਼ੀ ਨਾਲ ਚਿਹਰੇ ’ਤੇ ਝੁਰੜੀਆਂ ਪੈਂਦੀਆਂ ਹਨ, ਦੰਦਾਂ ’ਤੇ ਧੱੱਬੇ ਅਤੇ ਫੇਫੜਿਆਂ ’ਤੇ ਅਸਰ ਪੈਂਦਾ ਹੈ ਸਿਗਰਟਨੋਸ਼ੀ ਨਾਲ ਸਰੀਰ ਨੂੰ ਕੋਈ ਲਾਭ ਨਹੀਂ ਮਿਲਦਾ ਇਸੇ ਤਰ੍ਹਾਂ ਸ਼ਰਾਬ ਲੀਵਰ ਨੂੰ ਨੁਕਸਾਨ ਪਹੁੰਚਾਉਂਦੀ ਹੈ, ਵਜ਼ਨ ਵਧਦਾ ਹੈ, ਸਰੀਰਕ ਸਮਰੱਥਾ ਘੱਟ ਹੁੰਦੀ ਹੈ, ਹਾਰਟ ਨੂੰ ਨੁਕਸਾਨ ਪਹੁੰਚਾਉਂਦੀ ਹੈ ਅਜਿਹੀਆਂ ਚੀਜ਼ਾਂ ਦੀ ਵਰਤੋਂ ਕਿਉਂ ਕੀਤੀ ਜਾਵੇ ਜੋ ਸਰੀਰ ਨੂੰ ਨੁਕਸਾਨ ਪਹੁੰਚਾਉਣ

ਪਰਸਨਲ ਹਾਈਜਿਨ ’ਤੇ ਵੀ ਧਿਆਨ ਦਿਓ

ਚੰਗੀ ਸਿਹਤ ਲਈ ਸਾਫ-ਸੁਥਰਾ ਰਹਿਣਾ, ਘਰ ਦਾ ਵਾਤਾਵਰਨ ਸਾਫ ਰੱਖਣਾ, ਹਰ ਰੋਜ਼ ਸਾਫ ਕੱਪੜੇ ਪਹਿਨਣਾ ਵੀ ਜ਼ਰੂਰੀ ਹੈ ਜੇਕਰ ਤੁਸੀਂ ਆਪਣੀ ਸਫਾਈ ’ਤੇ ਧਿਆਨ ਨਹੀਂ ਦੇਵੋਗੇ ਤਾਂ ਸਰੀਰ ਦਾ ਇਮਿਊਨ ਸਿਸਟਮ ਕਮਜ਼ੋਰ ਪੈ ਜਾਂਦਾ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!