ਇੰਟਰਵਿਊ ਲਈ ਜ਼ਰੂਰੀ ਟਿਪਸ
ਮੁਬਾਰਕਾਂ ਹੋਣ, ਇੰਟਰਵਿਊ ਲਈ ਸੱਦਾ ਆਇਆ ਹੈ ਉਂਜ ਤਾਂ ਤੁਸੀਂ ਪੂਰੀ ਤਿਆਰੀ ਕਰੋਂਗੇ ਹੀ, ਪਰ ਸਾਡੀਆਂ ਕੁਝ ਗੱਲਾਂ ’ਤੇ ਵੀ ਧਿਆਨ ਦਿਓ ਅਤੇ ਖੁਦ ਨੂੰ ਥੋੜ੍ਹਾ ਹੋਰ ਸੰਵਾਰ ਲਓ, ਜਿਸ ਨਾਲ ਤੁਹਾਡੀ ਸਫਲਤਾ ਤੈਅ ਹੋ ਜਾਵੇ!
ਲਓ ਪੇਸ਼ ਹੈ ਇੰਟਰਵਿਊ ਦੇ ਉਹ ਪੰਜਾਹ ਟਿਪਸ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਜੀਵਨ ਦੀ ਸਫਲਤਾ ਨੂੰ ਪ੍ਰਾਪਤ ਕਰ ਸਕਦੇ ਹੋ
ਕਾਲ-ਲੈਟਰ (ਬੁਲਾਵਾ ਪੱਤਰ) ਮਿਲਦੇ ਹੀ ਮਿਤੀ ਅਤੇ ਸਮਾਂ ਯਾਦ ਕਰ ਲਓ ਚੰਗਾ ਹੋਵੇਗਾ ਕਿ ਘਰ ’ਚ ਟੰਗੇ ਕੈਲੰਡਰ ’ਤੇ ਉਸ ਮਿਤੀ ’ਤੇ ਨਿਸ਼ਾਨ ਲਾ ਲਓ
- ਇੰਟਰਵਿਊ ਦੀ ਤਿਆਰੀ ਲਈ ਮਿੱਤਰਾਂ ਅਤੇ ਪਰਿਵਾਰ ਦਾ ਸਹਿਯੋਗ ਅਤੇ ਉਨ੍ਹਾਂ ਦੇ ਤਜ਼ਰਬੇ ਦਾ ਲਾਭ ਲਿਆ ਜਾ ਸਕਦਾ ਹੈ
- ਆਪਣੇ ਕਮਜ਼ੋਰ ਬਿੰਦੂਆਂ ਨੂੰ ਜਾਣੋ ਅਤੇ ਉਨ੍ਹਾਂ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰੋ
- ਤੁਹਾਡੇ ਤੋਂ ਪਹਿਲਾਂ ਜੋ ਵੀ ਇੰਟਰਵਿਊ ਦੇਣ ਗਏ ਹੋਣ ਅਤੇ ਸਫਲ ਹੋ ਗਏ ਹੋਣ, ਉਨ੍ਹਾਂ ਨਾਲ ਸੰਪਰਕ ਕਰਕੇ ਉਨ੍ਹਾਂ ਦਾ ਮਾਰਗਦਰਸ਼ਨ ਪ੍ਰਾਪਤ ਕਰੋ
- ਅਖਬਾਰ ਅਤੇ ਮੈਗਜ਼ੀਨਾਂ ਨੂੰ ਪੜ੍ਹੋ ਅਤੇ ਵੱਖ-ਵੱਖ ਤਰ੍ਹਾਂ ਦੇ ਅਖਬਾਰ ਬੁਲੇਟਿਨਾਂ ਨੂੰ ਸੁਣ ਕੇ ਘਟਨਾਵਾਂ ਨੂੰ ਨੋਟ ਕਰਦੇ ਜਾਓ
- ਆਪਣੀਆਂ ਰੁਚੀਆਂ, ਪੜ੍ਹਾਈ ਨਾਲ ਸਬੰਧਿਤ ਵਿਸ਼ਿਆਂ, ਸਮਾਜਿਕ ਵਿਸ਼ਿਆਂ ਅਤੇ ਜਿਸ ਜਗ੍ਹਾ ਤੁਸੀਂ ਰਹਿੰਦੇ ਹੋ, ਉੱਥੋਂ ਦੇ ਹਾਲਾਤਾਂ, ਦਰਸ਼ਨਯੋਗ ਅਤੇ ਇਤਿਹਾਸਕ ਸਥਾਨਾਂ ਦੇ ਵਿਸ਼ਿਆਂ ਦੀ ਜਾਣਕਾਰੀ ਹਾਸਲ ਕਰ ਲਓ ਜਿਸ ਅਹੁਦੇ ਲਈ ਇੰਟਰਵਿਊ ਲਈ ਜਾ ਰਹੇ ਹੋ, ਉਸ ਦੀ ਵੀ ਜਾਣਕਾਰੀ ਹਾਸਲ ਕਰੋ
- ਨਿਸ਼ਚਿਤ ਸਥਾਨ (ਵੈਨਿਊ) ਦੀੇ ਜੇਕਰ ਜਾਣਕਾਰੀ ਨਹੀਂ ਹੈ ਤਾਂ ਪਹਿਲਾਂ ਹੀ ਇੱਕ ਵਾਰ ਉਸ ਸਥਾਨ ਨੂੰ ਜਾ ਕੇ ਦੇਖ ਲੈਣਾ ਚਾਹੀਦਾ ਹੈ
- ਕੱਪੜਿਆਂ ਦੀ ਚੋਣ ਆਪਣੀ ਸਹੂਲਤ ਅਨੁਸਾਰ ਕਰੋ ਕੱਪੜੇ ਨਾ ਜ਼ਿਆਦਾ ਢਿੱਲੇ ਅਤੇ ਨਾ ਹੀ ਜ਼ਿਆਦਾ ਭੀੜੇ ਅਤੇ ਫੈਸ਼ਨੇਬਲ ਹੀ ਹੋਣ
- ਨਵੇਂ ਕੱਪੜਿਆਂ ਨੂੰ ਪਹਿਨ ਕੇ ਇੰਟਰਵਿਊ ਦੇਣ ਲਈ ਨਾ ਜਾਓ ਕੱਪੜੇ ਸਾਫ ਅਤੇ ਪ੍ਰੈੱਸ ਕੀਤੇ ਹੋਣੇ ਚਾਹੀਦੇ ਹਨ
- ਤੇਜ਼ ਪਰਫਿਊਮ ਦੀ ਵਰਤੋਂ ਨਾ ਕਰੋ ਵਾਲਾਂ ਅਤੇ ਨਹੁੰਆਂ ’ਤੇ ਵੀ ਧਿਆਨ ਦਿਓ
- ਬੂਟ ਚੰਗੀ ਤਰ੍ਹਾਂ ਪਾਲਿਸ਼ ਕੀਤੇ ਹੋਣੇ ਚਾਹੀਦੇ ਹਨ ਨਵੇਂ ਬੂਟਾਂ ਦੀ ਵਰਤੋਂ ਬਿਲਕੁਲ ਨਾ ਕਰੋ
- ਮਿੱਥੇ ਦਿਨ ਪਹਿਨੀ ਜਾਣ ਵਾਲੇ ਡਰੈੱਸ ਕਾਫੀ ਸਮਾਂ ਪਹਿਲਾਂ ਤੋਂ ਹੀ ਤਿਆਰ ਕਰ ਲਓ ਸੰਭਵ ਹੋਵੇ ਤਾਂ ਦੋ ਡਰੈੱਸਾਂ ਤਿਆਰ ਰੱਖੋ
- ਜੇਕਰ ਆਪਣੇ ਵਾਹਨ ’ਤੇ ਜਾਣਾ ਹੋਵੇ, ਤਾਂ ਘੱਟ ਤੋਂ ਘੱਟ ਤਿੰਨ ਦਿਨ ਪਹਿਲਾਂ ਉਸ ਨੂੰ ਤਿਆਰ ਕਰਕੇ ਰੱਖ ਲਓ ਤਾਂ ਕਿ ਐਨ ਸਮੇਂ ’ਤੇ ਧੋਖਾ ਨਾ ਦੇ ਜਾਵੇ
- ਬੁਲਾਵਾ ਪੱਤਰ, ਓਰਿਜ਼ਨਲ ਸਰਟੀਫਿਕੇਟ ਅਤੇ ਉਨ੍ਹਾਂ ਦੀ ਕਾਪੀਆਂ (ਨਾ ਮੰਗੀਆਂ ਗਈਆਂ ਹੋਣ ਤਾਂ ਵੀ) ਫੋਟੋ, ਪੈਨ, ਜਾਣ-ਪਛਾਣ ਪੱਤਰ (ਜੇਕਰ ਕੋਈ ਹੋਵੇ ਤਾਂ) ਵੀ ਆਪਣੇ ਨਾਲ ਰੱਖ ਲਓ
- ਮੌਸਮ ਦੇ ਅਨੁਕੂਲ ਮੇਕਅੱਪ ਕੀਤਾ ਜਾ ਸਕਦਾ ਹੈ
- ਖਾਣ-ਪੀਣ ਦਾ ਵਿਸ਼ੇੇਸ਼ ਧਿਆਨ ਰੱਖੋ, ਖਾਸ ਕਰਕੇ ਗਰਮੀ ਦੇ ਮੌਸਮ ’ਚ ਤਾਂ ਕਿ ਪੇਟ ਖਰਾਬ ਨਾ ਹੋਵੇ ਜਾਂ ਹੋਰ ਸਿਹਤ ਸਬੰਧੀ ਪ੍ਰੇਸ਼ਾਨੀਆਂ ਨਾ ਹੋਣ
- ਮੀਂਹ ’ਚ ਕੱਪੜੇ ਖਰਾਬ ਨਾ ਹੋਣ, ਅਜਿਹੀ ਵਿਵਸਥਾ ਜ਼ਰੂਰ ਰੱਖੋ
- ਨਾਲ ਇੱਕ ਰੂਮਾਲ ਜਾਂ ਨੇਪਕਿਨ ਜ਼ਰੂਰ ਰੱਖੋ
- ਸਮੇਂ ਦੀ ਜਾਣਕਾਰੀ ਲਈ ਹੱਥ ’ਚ ਘੜੀ ਜ਼ਰੂਰ ਬੰਨ੍ਹ ਲਓ
- ਤੈਅ ਸਮੇਂ ਤੋਂ ਅੱਧਾ ਘੰਟਾ ਪਹਿਲਾਂ ਹੀ ਪਹੁੰਚਣ ਦੀ ਕੋਸ਼ਿਸ਼ ਕਰੋ
- ਸਥਾਨ ’ਤੇ ਪਹੁੰਚਦੇ ਹੀ ਕਾਊਂਟਰ ’ਤੇ ਪੁੱਛਗਿੱਛ ਕਰੋ ਅਤੇ ਰਸਮਾਂ ਨੂੰ ਪੂਰਾ ਕਰਕੇ ਆਪਣੀ ਕ੍ਰਮ ਗਿਣਤੀ ਅਤੇ ਨਿਰਦੇਸ਼ ਲੈ ਲਓ ਤੈਅ ਜਗ੍ਹਾ ’ਤੇ ਬੈਠ ਕੇ ਇੰਤਜ਼ਾਰ ਕਰੋ
- ਸਾਥੀਆਂ ਨਾਲ ਗੱਲ ਕਰੋ ਪਰ ਕਿਸੇ ਨਾਲ ਉਲਝੋ ਨਾ ਨਾ ਖੁਦ ਪਰੇਸ਼ਾਨ ਹੋਵੋ ਅਤੇ ਨਾ ਹੀ ਦੂਜਿਆਂ ਨੂੰ ਪਰੇਸ਼ਾਨ ਕਰੋ
- ਨਾਲ ਕੋਈ ਪੱਤਰ-ਮੈਗਜ਼ੀਨ ਜ਼ਰੂਰ ਲੈ ਜਾਓ ਤਾਂ ਕਿ ਖਾਲੀ ਸਮੇਂ ਦੀ ਵਰਤੋਂ ਕਰ ਸਕੋ
- ਪਾਨ, ਪਾਨ ਮਸਾਲਾ, ਸਿਗਰਟ ਆਦਿ ਨਾ ਲਓ, (ਵਿਸ਼ੇਸ਼ ਤੌਰ ’ਤੇ ਪੁਰਸ਼ ਵਰਗ) ਖੁਦ ’ਤੇ ਕਾਬੂ ਰੱਖੋ ਕਮਰੇ ’ਚ ਜਾਣ ਤੋਂ ਪਹਿਲਾਂ ਇਹ ਤੈਅ ਕਰ ਲਓ ਕਿ ਤੁਹਾਡੇ ਮੂੰਹ ’ਚੋਂ ਕਿਸੇ ਪ੍ਰਕਾਰ ਦੀ ਕੋਈ ਬਦਬੂ ਨਾ ਆ ਰਹੀ ਹੋਵੇ
- ਜ਼ਿਆਦਾ ਇੰਤਜ਼ਾਰ ਵੀ ਕਰਨਾ ਪਵੇ ਤਾਂ ਉਤਾਵਲੇ ਨਾ ਹੋਵੋ ਹੋ ਸਕਦਾ ਹੈ, ਤੁਹਾਡੀ ਸਹਿਨਸ਼ੀਲਤਾ ਦੀ ਜਾਂਚ ਕੀਤੀ ਜਾ ਰਹੀ ਹੋਵੇ
- ਇੰਟਰਵਿਊ ਵਾਲੇ ਕਮਰੇ ’ਚ ਦਾਖਲ ਹੋਣ ਤੋਂ ਪਹਿਲਾਂ ਰਸਮੀਂ ਤੌਰ ’ਤੇ ਹਲਕੀ ਦਸਤਕ ਦਿਓ, ਫਿਰ ਸੰਭਵ ਹੋਵੇ ਤਾਂ ਇਜਾਜ਼ਤ ਲੈ ਕੇ ਅੰਦਰ ਜਾਓ
- ਇੱਕ ਸਹਿਜ਼ ਮੁਸਕਾਨ ਨਾਲ ਬੋਰਡ ਦੇ ਮੈਂਬਰਾਂ ਨੂੰ ਨਮਸਕਾਰ ਕਰੋ ਜੇਕਰ ਕੋਈ ਔਰਤ ਮੈਂਬਰ ਹੋਵੇ ਤਾਂ ਉਸ ਨੂੰ ਪਹਿਲਾਂ ਨਮਸਕਾਰ ਕਰੋ
- ਅੰਦਰ ਜਾਣ ਤੋਂ ਬਾਅਦ ਦਰਵਾਜ਼ਾ ਬਿਨਾਂ ਆਵਾਜ਼ ਬੰਦ ਕਰ ਦਿਓ
- ਕੋਈ ਗੈਰ-ਜ਼ਰੂਰੀ ਕੰਮ ਨਾ ਕਰਕੇ ਸੁਣਨ ਵਾਸਤੇ ਸਜਗ ਰਹੋ, ਪਰ ਬੋਲਣ ਦੀ ਸ਼ੁਰੂਆਤ ਨਾ ਕਰੋ
- ਸਵਾਲ ਨੂੰ ਧਿਆਨਪੂਰਵਕ ਸੁਣੋ ਅਤੇ ਸਮਝੋ ਅਤੇ ਬਾਅਦ ’ਚ ਹੀ ਉੱਤਰ ਦਿਓ ਵਿਚਕਾਰ ਨਾ ਬੋਲੋ
- ਉੱਤਰ ’ਚ ਗੈਰ-ਜ਼ਰੂਰਤਮੰਦ ਗੱਲਾਂ ਦਾ ਜ਼ਿਕਰ ਨਾ ਕਰੋ ਉੱਤਰ ਜਿਆਦਾ ਲੰਬਾ ਅਤੇ ਛੋਟਾ ਨਾ ਹੋਵੇ
- ਇਨ੍ਹਾਂ ਟਿਪਸਾਂ ਨੂੰ ਧਿਆਨ ’ਚ ਰੱਖ ਕੇ ਤੁਸੀਂ ਇੰਟਰਵਿਊ ਦੇਣ ਜਾਓ ਸਫਲਤਾ ਤੁਹਾਡੇ ਕਦਮ ਚੁੰਮੇਗੀ
ਆਨੰਦ ਕੁਮਾਰ ਅਨੰਤ