Experiences of satsangis ਜਿਹੜੀ ਕਿਡਨੀ ’ਚ ਪਹਿਲਾਂ ਖੂਨ ਦੀਆਂ ਤਿੰਨ ਗੰਢਾਂ ਸਨ, ਉਨ੍ਹਾਂ ਦੀ ਜਗ੍ਹਾ ਬਣ ਗਏ ਪਾਵਨ ਸਵਰੂਪ -ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਪਾਰ ਰਹਿਮਤ
ਭੈਣ ਸੁਨੀਤਾ ਰਾਣੀ ਇੰਸਾਂ ਪੁੱਤਰੀ ਸ੍ਰੀ ਕਾਲੂ ਰਾਮ ਇੰਸਾਂ ਪਿੰਡ ਲੱਠਾ ਵਾਲੀ ਤਹਿਸੀਲ ਤੇ ਜ਼ਿਲ੍ਹਾ ਸ੍ਰੀ ਗੰਗਾਨਗਰ ਤੋਂ ਪਰਮ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਆਪਣੇ ’ਤੇ ਹੋਈ ਰਹਿਮਤ ਦਾ ਵਰਣਨ ਕਰਦੀ ਹੈ:-
ਸੰਨ 2020 ਦੀ ਗੱਲ ਹੈ ਕਿ ਮੇਰੇ ਪੇਟ ਵਿੱਚ ਬਹੁਤ ਜ਼ਬਰਦਸਤ ਦਰਦ ਹੋਇਆ ਜਦੋਂ ਪਿੰਡ ਦੇ ਡਾਕਟਰਾਂ ਤੋਂ ਅਰਾਮ ਨਹੀਂ ਆਇਆ ਤਾਂ ਪਰਮ ਪਿਤਾ ਸ਼ਾਹ ਸਤਿਨਾਮ ਜੀ ਸਰਵਜਨਿਕ ਹਸਪਤਾਲ ਸ੍ਰੀ ਗੁਰੂਸਰ ਮੋਡੀਆ ਤੋਂ ਚੈਕਅੱਪ ਕਰਵਾਇਆ ਡਾਕਟਰਾਂ ਨੇ ਅਲਟਰਾ-ਸਾਊਂਡ ਕਰਕੇ ਦੱਸਿਆ ਕਿ ਲੈਫਟ (ਖੱਬਾ ਪਾਸਾ) ਕਿਡਨੀ ਵਿੱਚ ਖੂਨ ਦੀਆਂ ਤਿੰਨ ਗੰਢਾਂ ਹਨ ਡਾਕਟਰ ਨੇ ਦੱਸਿਆ ਕਿ ਇਸ ਦਾ ਠੀਕ ਇਲਾਜ ਤਾਂ ਅਪਰੇਸ਼ਨ ਹੀ ਹੈ ਤੁਸੀਂ ਅਪਰੇਸ਼ਨ ਕਰਵਾ ਲਓ ਜਦੋਂ ਮੇਰੇ ਮਾਤਾ-ਪਿਤਾ ਨੇ ਅਪਰੇਸ਼ਨ ਕਰਵਾਉਣ ਤੋਂ ਅਸਮਰੱਥਤਾ ਦੱਸੀ ਤਾਂ ਡਾਕਟਰ ਨੇ ਇੱਕ ਮਹੀਨੇ ਦੀ ਦਵਾਈ ਦੇ ਦਿੱਤੀ ਅਤੇ ਕਿਹਾ ਕਿ ਮਹੀਨੇ ਤੋਂ ਬਾਅਦ ਫਿਰ ਤੋਂ ਅਲਟਰਾ-ਸਾਊਂਡ ਕਰਵਾਉਣਾ ਹੈ ਮੇਰੇ ਕਦੇ ਦਰਦ ਹੋਣ ਲੱਗ ਜਾਂਦਾ, ਕਦੇ ਹਟ ਜਾਂਦਾ, ਇਸੇ ਤਰ੍ਹਾਂ ਚੱਲਦਾ ਰਿਹਾ
ਇੱਕ ਮਹੀਨੇ ਤੋਂ ਬਾਅਦ ਜਦੋਂ ਅਲਟਰਾ-ਸਾਊਂਡ ਕਰਵਾਇਆ ਗਿਆ ਤਾਂ ਗੰਢਾਂ ਹੋਰ ਵੀ ਵੱਡੀਆਂ ਹੋ ਗਈਆਂ ਫਿਰ ਡਾਕਟਰਾਂ ਨੇ ਚਾਰ ਮਹੀਨੇ ਦੀ ਦਵਾਈ ਦਿੱਤੀ ਅਤੇ ਚਾਰ ਮਹੀਨੇ ਬਾਅਦ ਅਲਟਰਾ-ਸਾਊਂਡ ਕਰਵਾਉਣ ਨੂੰ ਕਿਹਾ ਉਸ ਤੋਂ ਬਾਅਦ ਦਵਾਈ ਲੈਣ ਨਾਲ ਮੇਰਾ ਦਰਦ ਕੁਝ ਘੱਟ ਹੋ ਗਿਆ, ਮੈਂ ਠੀਕ ਰਹਿਣ ਲੱਗੀ ਪਰ ਮੈਂ ਅਲਟਰਾ-ਸਾਊਂਡ ਨਹੀਂ ਕਰਵਾਇਆ ਦੋ ਸਾਲ ਬਾਅਦ ਸੰਨ 2022 ਵਿੱਚ ਮੇਰੇ ਪੇਟ ਵਿੱਚ ਉਸੇ ਤਰ੍ਹਾਂ ਦਰਦ ਹੋਣ ਲੱਗਾ ਮੈਂ ਪਿੰਡ ਦੇ ਡਾਕਟਰਾਂ ਤੋਂ ਦਵਾਈ ਲੈ ਲਈ, ਉਸ ਨਾਲ ਕੁਝ ਸਮੇਂ ਤੱਕ ਦਰਦ ਨਹੀਂ ਹੋਇਆ, ਫਿਰ ਕਦੇ ਥੋੜ੍ਹਾ ਦਰਦ ਹੋ ਜਾਂਦਾ, ਕਦੇ ਹਟ ਜਾਂਦਾ ਪਰ ਮੇਰੇ ਮਨ ਵਿੱਚ ਡਰ ਰਹਿੰਦਾ ਸੀ
ਕਿ ਪਤਾ ਨਹੀਂ ਕਦੋਂ ਦਰਦ ਹੋਣ ਲੱਗ ਜਾਵੇ ਮੈਂ ਆਪਣੇ ਸਤਿਗੁਰੂ ਪੂਜਨੀਕ ਹਜ਼ੂਰ ਪਿਤਾ ਜੀ ਨੂੰ ਅਰਦਾਸ ਕਰਦੀ ਰਹਿੰਦੀ ਸੀ ਕਿ ਦਵਾਈਆਂ ਨਾਲ ਆਰਾਮ ਨਹੀਂ ਆਇਆ, ਆਪ ਹੀ ਕਿਰਪਾ ਕਰੋ, ਮੈਨੂੰ ਤੰਦਰੁਸਤ ਕਰੋ ਇੱਕ ਰਾਤ ਮੈਂ ਨਾਮ ਦਾ ਸਿਮਰਨ ਕਰਦੀ ਹੋਈ ਸੌਂ ਗਈ ਤਾਂ ਰਾਤ ਦੇ ਸਮੇਂ ਸੁਫਨੇ ਵਿੱਚ ਮੈਨੂੰ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਦਰਸ਼ਨ ਹੋਏ ਹਜ਼ੂਰ ਪਿਤਾ ਜੀ ਨੇ ਮੈਨੂੰ ਪਿਆਜ ਦੀ ਚੱਟਨੀ ਤੇ ਲੱਸੀ ਨਾਲ ਲੰਗਰ ਖਵਾਇਆ ਅਤੇ ਆਪ ਵੀ ਖਾਧਾ ਉਸ ਸਮੇਂ ਹਜ਼ੂਰ ਪਿਤਾ ਜੀ ਨੇ ਬਚਨ ਫਰਮਾਇਆ, ‘‘ਬੇਟਾ! ਆਪ ਦੇ ਪਿੰਡ ਵਿੱਚ ਸਾਧ-ਸੰਗਤ ਬਹੁਤ ਹੈ, ਪਰ ਕਿਸੇ ਕਾਰਨ-ਵੱਸ ਉਹ ਆ ਨਹੀਂ ਰਹੀ ਉਹਨਾਂ ਨੂੰ ਦੁਬਾਰਾ ਸਾਧ-ਸੰਗਤ ਨਾਲ ਜੋੜੋ ਮੈਂ ਹੱਥ ਜੋੜ ਕੇ ਹਜ਼ੂਰ ਪਿਤਾ ਜੀ ਨੂੰ ਨਾਅਰਾ ਲਾ ਦਿੱਤਾ
ਪੂਜਨੀਕ ਹਜ਼ੂਰ ਪਿਤਾ ਜੀ ਦੇ ਦਰਸ਼ਨਾਂ ਨਾਲ ਮੈਨੂੰ ਐਨੀ ਖੁਸ਼ੀ ਮਿਲੀ ਜਿਸ ਦਾ ਵਰਣਨ ਹੀ ਨਹੀਂ ਹੋ ਸਕਦਾ ਪੂਜਨੀਕ ਪਿਤਾ ਜੀ ਦੇ ਦਰਸ਼ਨਾਂ ਤੋਂ ਬਾਅਦ 23 ਫਰਵਰੀ 2023 ਨੂੰ ਮੇਰੇ ਪੇਟ ਵਿੱਚ ਬਹੁਤ ਜ਼ਬਰਦਸਤ ਦਰਦ ਹੋਣ ਲੱਗਾ ਮੈਂ ਜ਼ੋਰ-ਜ਼ੋਰ ਨਾਲ ਰੋਣ ਲੱਗੀ ਮੈਨੂੰ ਪਿੰਡ ਦੇ ਡਾਕਟਰ ਤੋਂ ਦਵਾਈ ਦਿਵਾਈ ਗਈ ਉਸ ਡਾਕਟਰ ਨੇ ਮੇਰੇ ਮਾਤਾ-ਪਿਤਾ ਨੂੰ ਕਿਹਾ ਕਿ ਇਸ ਨੂੰ ਜਾਂਚ ਲਈ ਕਿਸੇ ਵੱਡੇ ਹਸਪਤਾਲ ਵਿੱਚ ਲੈ ਜਾਓ ਫਿਰ 24 ਫਰਵਰੀ 2023 ਨੂੰ ਮੈਨੂੰ ਸ੍ਰੀ ਗੰਗਾਨਗਰ ਦੇ ਪਾਰਸ ਹਸਪਤਾਲ ਵਿੱਚ ਲਿਜਾਇਆ ਗਿਆ
ਉੱਥੇ ਡਾਕਟਰ ਨੇ ਮੇਰਾ ਅਲਟਰਾ-ਸਾਊਂਡ ਕਰਵਾਇਆ ਰਿਪੋਰਟ ਨਾਰਮਲ ਆਈ ਜਿੱਥੇ ਕਿਡਨੀ ਵਿੱਚ ਪਹਿਲਾਂ ਖੂਨ ਦੀਆਂ ਤਿੰਨ ਗੰਢਾਂ ਸਨ, ਉਸੇ ਥਾਂ ’ਤੇ ਹੁਣ ਹਜ਼ੂਰ ਪਿਤਾ ਜੀ ਦੇ ਤਿੰਨ ਸਵਰੂਪ ਬਣ ਗਏ ਹੁਣ ਮੈਂ ਬਿਲਕੁਲ ਠੀਕ ਹਾਂ ਇਸ ਤਰ੍ਹਾਂ ਪੂਜਨੀਕ ਪਿਤਾ ਜੀ ਨੇ ਮੇਰਾ ਮੌਤ ਵਰਗਾ ਭਿਆਨਕ ਕਰਮ ਕੱਟ ਦਿੱਤਾ ਮੈਂ ਪੂਜਨੀਕ ਪਿਤਾ ਜੀ ਦੇ ਇਸ ਉਪਕਾਰ ਦਾ ਬਦਲਾ ਕਿਵੇਂ ਵੀ ਨਹੀਂ ਚੁਕਾ ਸਕਦੀ ਪੂਜਨੀਕ ਪਿਤਾ ਜੀ ਇਸੇ ਤਰ੍ਹਾਂ ਦਇਆ-ਮਿਹਰ ਰਹਿਮਤ ਬਣਾਈ ਰੱਖਣਾ ਜੀ