Increase Your Popularity -sachi shiksha punjabi

ਇੰਜ ਵਧੇਗੀ ਤੁਹਾਡੀ ਪਾਪੁਲਰਿਟੀ

ਹਰ ਕੋਈ ਚਾਹੁੰਦਾ ਹੈ ਕਿ ਉਹ ਆਪਣੇ ਬਿਜਨੈੱਸ, ਪ੍ਰੋਫੈਸ਼ਨਲ ਫੀਲਡ, ਮਿੱਤਰਾਂ ਅਤੇ ਇਲਾਕੇ ਦੇ ਲੋਕਾਂ ਦਰਮਿਆਨ ਪਾਪੁਲਰ ਹੋਵੇ, ਲੋਕ ਉਸ ਨੂੰ ਮਿਲਣਾ ਚਾਹੁਣ ਅਤੇ ਉਸ ਦੇ ਬਾਰੇ ਪਾਜੀਟਿਵ ਵਿਚਾਰ ਰੱਖਣ ਜੇਕਰ ਤੁਸੀਂ ਵੀ ਅਜਿਹਾ ਚਾਹੁੰਦੇ ਹੋ ਤਾਂ ਦੁਨੀਆਂ ਦੇ ਨਾਮੀ-ਗਿਰਾਮੀ ਮਾਹਿਰਾਂ ਵੱਲੋਂ ਦੱਸੇ ਗਏ ਇਨ੍ਹਾਂ ਤਰੀਕਿਆਂ ਨੂੰ ਅਜ਼ਮਾ ਕੇ ਦੇਖੋ

ਜਿਨ੍ਹਾਂ ਨਾਲ ਦੋਸਤੀ ਚਾਹੁੰਦੇ ਹੋ, ਉਨ੍ਹਾਂ ਨਾਲ ਸਮਾਂ ਬਿਤਾਓ:-

ਮਨੋਵਿਗਿਆਨਕਾਂ ਦਾ ਕਹਿਣਾ ਹੈ ਕਿ ਲੋਕ ਉਨ੍ਹਾਂ ਵਿਅਕਤੀਆਂ ਨੂੰ ਜ਼ਿਆਦਾ ਪਸੰਦ ਕਰਦੇ ਹਨ ਜਿਨ੍ਹਾਂ ਨੂੰ ਉਹ ਜਾਣਦੇ ਹਨ ਅਜਿਹਾ ‘ਮੇਅਰ ਐਕਸਪੋਜ਼ਰ ਇਫੈਕਟ’ ਕਾਰਨ ਹੁੰਦਾ ਹੈ ਕੈਨੇਡਾ ਦੇ ਮਨੋਵਿਗਿਆਨੀ ਡਾ. ਪੈਟਰਿਕ ਕੀਲਨ ਕਹਿੰਦੇ ਹਨ ਕਿ ਸਾਨੂੰ ਆਪਣੇ ਸਰਕਲ ਦੇ ਲੋਕਾਂ ਨਾਲ ਲਗਾਤਾਰ ਕਿਸੇ ਸਮਾਜਿਕ, ਧਾਰਮਿਕ, ਵਪਾਰਕ ਜਾਂ ਨਿੱਜੀ ਗਤੀਵਿਧੀਆਂ ’ਚ ਟੱਚ ’ਚ ਰਹਿਣਾ ਚਾਹੀਦਾ ਹੈ ਲੋਕਾਂ ਨਾਲ ਤੁਸੀਂ ਜਿੰਨਾ ਸਮਾਂ ਬਿਤਾਓਗੇ, ਉਨ੍ਹਾਂ ਦਰਮਿਆਨ ਓਨੇ ਹੀ ਪਾਪੁਲਰ ਰਹੋਂਗੇ

ਲੋਕਾਂ ਬਾਰੇ ਚੰਗੀ ਟਿੱਪਣੀ ਕਰੋ:-

ਜਦੋਂ ਤੁਸੀਂ ਪਿੱਠ ਪਿੱਛੇ ਦੂਜਿਆਂ ਦੀ ਬੁਰਾਈ ਕਰਦੇ ਹੋ ਜਾਂ ਉਨ੍ਹਾਂ ਲਈ ਘਟੀਆ ਟਿੱਪਣੀ ਆਦਿ ਕਰਦੇ ਹੋ ਤਾਂ ਤੁਹਾਡੇ ਬਾਰੇ ਲੋਕਾਂ ਦੀ ਗਲਤ ਰਾਇ ਬਣਦੀ ਹੈ ਉਹ ਤੁਹਾਨੂੰ ਈਰਖਾਲੂ, ਚੁਗਲਖੋਰ ਅਤੇ ਘਟੀਆ ਸੋਚ ਵਾਲਾ ਇਨਸਾਨ ਸਮਝਣ ਲਗਦੇ ਹਨ ਲੋਕਾਂ ਦੇ ਅਣਕਾਨਸ਼ੀਅਸ ਮਨ ’ਚ ਇਹ ਗੱਲ ਬੈਠ ਜਾਂਦੀ ਹੈ ਕਿ ਜ਼ਰੂਰ ਤੁਸੀਂ ਉਨ੍ਹਾਂ ਲਈ ਵੀ ਪਿੱਠ ਪਿੱਛੇ ਇੰਜ ਹੀ ਬੋਲਦੇ ਹੋਵੋਗੇ ਪ੍ਰੋ. ਰਿਚਰਡ ਵਾਈਜ਼ਮੈਨ ਨੇ ਆਪਣੀ ਕਿਤਾਬ ‘59 ਸੈਕਿੰਡਸ-ਥਿੰਕ ਅ ਲਿਟਿਲ, ਚੇਂਜ ਆਲਾਟ’ ’ਚ ਲਿਖਿਆ ਹੈ, ‘ਆਪਣੇ ਦੋਸਤਾਂ ਅਤੇ ਸਹਿਕਰਮਚਾਰੀਆਂ ਦੇ ਵਿਸ਼ੇ ’ਚ ਚੰਗੀਆਂ ਗੱਲਾਂ ਕਹੋਂਗੇ ਤਾਂ ਤੁਹਾਨੂੰ ਚੰਗੇ ਇਨਸਾਨ ਦੇ ਰੂਪ ’ਚ ਦੇਖਿਆ ਜਾਵੇਗਾ

ਮੁਸਕਰਾਉਂਦੇ ਰਹੋ:-

ਸਟੈਨਫੋਰਡ ਯੂਨੀਵਰਸਿਟੀ ਦੀ ਹਾਲ ਹੀ ’ਚ ਹੋਈ ਇੱਕ ਸਟੱਡੀ ਤੋਂ ਸਾਬਤ ਹੁੰਦਾ ਹੈ ਕਿ ਜੇਕਰ ਤੁਸੀਂ ਕਿਸੇ ਨੂੰ ਪਹਿਲੀ ਵਾਰ ਮੁਸਕਰਾਉਂਦੇ ਹੋਏ ਮਿਲਦੇ ਹੋ ਤਾਂ ਇਸ ਗੱਲ ਦੀਆਂ ਕਾਫੀ ਸੰਭਾਵਨਾਵਾਂ ਹਨ ਕਿ ਉਹ ਤੁਹਾਨੂੰ ਲੰਬੇ ਸਮੇਂ ਤੱਕ ਯਾਦ ਰੱਖੇਗਾ ਯੂਨੀਵਰਸਿਟੀ ਆਫ ਡਿਊਸਬਰਗ ਐਸੱਨ ਦੀ ਇੱਕ ਸਟੱਡੀ ਮੁਤਾਬਕ ਜਦੋਂ ਤੁਸੀਂ ਕਿਸੇ ਨੂੰ ਮੁਸਕਰਾਉਂਦੇ ਹੋਏ ਗੱਲਬਾਤ ਕਰਦੇ ਹੋ ਤਾਂ ਸਾਹਮਣੇ ਵਾਲਾ ਪਾਜੀਟਿਵ ਫੀਲ ਕਰਦਾ ਹੈ ਤੁਸੀਂ ਚਾਹੁੰਦੇ ਹੋ ਕਿ ਦੁਨੀਆਂ ਤੁਹਾਨੂੰ ਪਸੰਦ ਕਰਨ ਲੱਗ ਜਾਵੇ ਤਾਂ ਲੋਕਾਂ ਨਾਲ ਮੁਸਕਰਾ ਕੇ ਮਿਲਣਾ ਸ਼ੁਰੂ ਕਰ ਦਿਓ

ਐਨਰਜੈਟਿਕ ਰਹੋ:-

ਜੇਕਰ ਤੁਸੀਂ ਆਪਣੇ ਆਸ-ਪਾਸ ਦੇ ਲੋਕਾਂ ਨੂੰ ਪ੍ਰਭਾਵਿਤ ਕਰਨਾ ਚਾਹੁੰਦੇ ਹੋ ਤਾਂ ਹਮੇਸ਼ਾ ਐਨਰਜੈਟਿਕ ਰਹਿਣਾ ਬੇਹੱਦ ਜ਼ਰੂਰੀ ਹੈ ਨਿਊਯਾਰਕ ਯੂਨੀਵਰਸਿਟੀ ਦੇ ਸੋਧਕਰਤਾਵਾਂ ਨੇ ‘ਚਮੇਲੇਆਨ ਇਫੈਕਟ’ ਦਾ ਜ਼ਿਕਰ ਕੀਤਾ ਹੈ ਇਹ ਉਦੋਂ ਹੁੰਦਾ ਹੈ, ਜਦੋਂ ਲੋਕ ਇੱਕ-ਦੂਜੇ ਦੇ ਵਿਹਾਰ ਦੀ ਕਾਪੀ ਕਰਦੇ ਹਨ ਇਹ ਕਾਪੀ ਪਸੰਦ ਵੱਲ ਇਸ਼ਾਰਾ ਕਰਦੀ ਹੈ ਇਸੇ ਸਟੱਡੀ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਪਸੰਦ ਕਰਨ ਦੀ ਸੋਚ ਉਮੀਦਵਾਰ ਦੀ ਸਪੀਡ ਅਤੇ ਐਨਰਜ਼ੀ ’ਤੇ ਕਾਫੀ ਹੱਦ ਤੱਕ ਨਿਰਭਰ ਕਰਦੀ ਹੈ ਜੇਕਰ ਉਨ੍ਹਾਂ ਦਾ ਬਾਡੀ ਮੂਵਮੈਂਟ ਖੁਦ ’ਤੇ ਭਰੋਸੇ ਦੇ ਰੂਪ ਨਾਲ ਝਲਕਦਾ ਹੈ ਤਾਂ ਤੁਸੀਂ ਖੁਦ ਨੂੰ ਬਿਹਤਰ ਤਰੀਕੇ ਨਾਲ ਪੇਸ਼ ਕਰ ਪਾਉਂਦੇ ਹੋ

ਮਸਤ ਅਤੇ ਜ਼ਿੰਦਾਦਿਲ ਰਹੋ:-

ਹਵਾਈ ਯੂਨੀਵਰਸਿਟੀ ’ਚ ਮਨੋਵਿਗਿਆਨਕ ਦੇ ਪ੍ਰੋਫੈਸਰ ਇਲੇਨ ਹੈਟਫੀਲਡ ਕਹਿੰਦੇ ਹਨ, ‘ਮੂਢ ਸੰਕਾਰਮਕ ਹੁੰਦਾ ਹੈ ਜੇਕਰ ਤੁਸੀਂ ਉਦਾਸ, ਨਿਰਾਸ਼ ਅਤੇ ਦੁਖੀ ਨਜ਼ਰ ਆਉਂਦੇ ਹੋ ਤਾਂ ਤੁਹਾਡੇ ਇਰਦ-ਗਿਰਦ ਮੌਜ਼ੂਦ ਲੋਕ ਵੀ ਗੰਭੀਰ ਅਤੇ ਉਦਾਸ ਹੋ ਜਾਂਦੇ ਹਨ ਸੱਚ ਇਹ ਹੈ ਕਿ ਅਜਿਹੇ ਵਿਅਕਤੀ ਨੂੰ ਕੋਈ ਪਸੰਦ ਨਹੀਂ ਕਰਦਾ ਜੋ ਹਰ ਸਮੇਂ ਆਪਣੀਆਂ ਸਮੱਸਿਆਵਾਂ ਦਾ ਰੋਣਾ ਰੋਂਦਾ ਹੈ ਲੋਕ ਖਿੜੇ ਦਿਲ, ਜਿੰਦਾਦਿਲ ਅਤੇ ਹੱਸਣ ਵਾਲੀ ਪ੍ਰਵਿਰਤੀ ਦੇ ਇਨਸਾਨ ਨੂੰ ਪਸੰਦ ਕਰਦੇ ਹਨ ਜੋ ਉਨ੍ਹਾਂ ਨੂੰ ਹਸਾ ਸਕੇ ਅਤੇ ਉਨ੍ਹਾਂ ਦਾ ਦਿਲ ਬਹਿਲਾ ਸਕੇ, ਇਸ ਲਈ ਜੇਕਰ ਤੁਸੀਂ ਪਾਪੁਲਰ ਹੋਣਾ ਹੈ ਤਾਂ ਉਦਾਸੀ ਦੀਆਂ ਪਰਤਾਂ ਨੂੰ ਉਖਾੜ ਸੁੱਟੋ ਅਤੇ ਖੁਸ਼ਮਿਜਾਜ਼ੀ ਬਣ ਕੇ ਰਹੋ

ਇੱਕੋ ਜਿਹੀ ਆਦਤ ਵਾਲੇ ਲੋਕਾਂ ਨਾਲ ਮਿਲੋ:-

ਇੱਕੋਂ ਜਿਹੀ ਰੁਚੀ ਅਤੇ ਹੌਬੀ ਵਾਲੇ ਲੋਕ ਇੱਕ-ਦੂਜੇ ਨੂੰ ਖੂਬ ਪਸੰਦ ਕਰਦੇ ਹਨ ਹਰ ਕੋਈ ਆਪਣੇ ਵਰਗੀ ਪਸੰਦ ਰੱਖਣ ਵਾਲੇ ਅਤੇ ਵਿਚਾਰਾਂ ’ਚ ਸਮਾਨਤਾ ਰੱਖਣ ਵਾਲੇ ਵਿਅਕਤੀ ਨੂੰ ਚਾਹੁੰਦਾ ਹੈ ਵਿਗਿਆਨਕ ਇਸ ਨੂੰ ‘ਸਿਮਿਲਰਿਟੀ ਅਟ੍ਰੈਕਸ਼ਨ ਇਫੈਕਟ’ ਕਹਿੰਦੇ ਹਨ ਦੁਨੀਆਂ ਦੇ ਪਾਪੁਲਰ ਲੀਡਰਾਂ ’ਚ ਤੁਹਾਨੂੰ ਇਹ ਖਾਸੀਅਤ ਨਜ਼ਰ ਆਵੇਗੀ ਉਹ ਕਿਤੇ ਵੀ ਜਾਂਦੇ ਹਨ, ਤਾਂ ਸਥਾਨਕ ਲੋਕਾਂ ਵੱਲੋਂ ਬਣਾਏ ਵਿਅੰਜਨ ਚੱਖ ਕੇ ਉਸ ਨੂੰ ਆਪਣਾ ਪਸੰਦੀਦਾ ਵਿਅੰਜਨ ਦੱਸਦੇ ਹਨ, ਉੱਥੋਂ ਦੀ ਵੇਸਭੂਸ਼ਾ ਪਹਿਨ ਕੇ ਉਨ੍ਹਾਂ ਵਰਗੇ ਦਿਖਣ ਦੀ ਕੋਸ਼ਿਸ਼ ਕਰਦੇ ਹਨ ਇਸ ਨਾਲ ਲੋਕਾਂ ’ਚ ਉਨ੍ਹਾਂ ਦੀ ਪ੍ਰਸਿੱਧੀ ਵਧ ਜਾਂਦੀ ਹੈ ਇਸ ਲਈ ਲੋਕਾਂ ਨਾਲ ਮਿਲੋ ਤਾਂ ਆਪਸ ’ਚ ਸਮਾਨਤਾਵਾਂ ਖੋਜੋ, ਭਿੰਨਤਾਵਾਂ ਨਹੀਂ

ਜਿਹੋ ਜਿਹਾ ਵਿਹਾਰ ਤੁਸੀਂ ਚਾਹੁੰਦੇ ਹੋ, ਵੈਸਾ ਕਰੋ:-

ਯੂਨੀਵਰਸਿਟੀ ਆਫ ਵਾਟਰ ਲੂ ਅਤੇ ਯੂਨੀਵਰਸਿਟੀ ਆਫ ਮਾਨੀਟੋਬਾ, ਕੈਨੇਡਾ ਦੇ ਮਨੋਵਿਗਿਆਨਕਾਂ ਨੇ ਪਾਇਆ ਕਿ ਤੁਸੀਂ ਜੈਸਾ ਵਿਹਾਰ ਦੂਜਿਆਂ ਨਾਲ ਕਰਦੇ ਹੋ, ਵੈਸਾ ਹੀ ਪਾਉਂਦੇ ਹੋ ਇਸ ਲਈ ਜੇਕਰ ਤੁਸੀਂ ਚੰਗੇ ਵਿਹਾਰ ਅਤੇ ਸਨਮਾਨ ਦੀ ਉਮੀਦ ਕਰਦੇ ਹੋ ਤਾਂ ਤੁਸੀਂ ਵੀ ਲੋਕਾਂ ਨਾਲ ਚੰਗਾ ਵਿਹਾਰ ਕਰੋ ਜਰਨਲ ‘ਸੋਸ਼ਲ ਇੰਫਲੂਐਂਸ’ ’ਚ ਪ੍ਰਕਾਸ਼ਿਤ ਸਟੱਡੀ ਮੁਤਾਬਕ ਜੋ ਲੋਕ ਮਿਲਦੇ ਹੀ ਹੱਥ ਮਿਲਾਉਂਦੇ ਹਨ ਜਾਂ ਮੋਢੇ ’ਤੇ ਜੋਸ਼ ਨਾਲ ਹੱਥ ਰੱਖਦੇ ਹਨ, ਉਹ ਲੋਕਾਂ ਦੇ ਚਹੇਤੇ ਬਣ ਜਾਂਦੇ ਹਨ ਯੂਨੀਵਰਸਿਟੀ ਆਫ ਮਿਸੀਸਿਪੀ ਦੇ ਇੱਕ ਸਟੱਡੀ ਤੋਂ ਵੀ ਸਾਬਤ ਹੋਇਆ ਹੈ ਕਿ ਜੇਕਰ ਤੁਸੀਂ ਗੱਲਬਾਤ ਦੌਰਾਨ ਆਪਣੇ ਹੱਥਾਂ ਨੂੰ ਸਾਹਮਣੇ ਵਾਲੇ ਦੇ ਮੋਢਿਆਂ ਜਾਂ ਪਿੱਠ ’ਤੇ ਰੱਖਦੇ ਹੋ ਤਾਂ ਉਸ ਦੇ ਅੰਦਰ ਤੁਹਾਡੇ ਪ੍ਰਤੀ ਭਰੋਸਾ ਪੈਦਾ ਹੁੰਦਾ ਹੈ
ਸ਼ਿਖਰ ਚੰਦ ਜੈਨ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!