ਪੈਸੇ ਲੈਣੇ ਨਹੀਂ, ਦੇਣ ਦੀ ਸੋਚ ਨੇ ਮਨਜੀਤ ਕੁਮਾਰੀ ਨੂੰ ਬਣਾਇਆ ਆਤਮਨਿਰਭਰ
ਇੱਕ ਮਹਿਲਾ ਕਿਉਂ ਕਿਸੇ ’ਤੇ ਆਤਮਨਿਰਭਰ ਰਹੇ ਕਿਉਂ ਨਾ ਉਹ ਪਰਿਵਾਰ ਤੋਂ ਪੈਸੇ ਮੰਗਣ ਦੀ ਬਜਾਇ ਦੇਣ ਦੇ ਲਾਇਕ ਬਣੇ ਇਸ ਸੋਚ ਨੇ ਸਿਰਫ 10ਵੀਂ ਪਾਸ ਮਨਜੀਤ ਕੁਮਾਰੀ ਨੂੰ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ ਖੁਦ ਦੀ ਪ੍ਰੇਰਨਾ ਨਾਲ ਅੱਜ ਉਹ ਆਤਮਨਿਰਭਰ ਬਣ ਕੇ ਦੂਜੀਆਂ ਮਹਿਲਾਵਾਂ ਨੂੰ ਵੀ ਅੱਗੇ ਵਧਾ ਰਹੀ ਹੈ, ਉਨ੍ਹਾਂ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਕਰ ਰਹੀ ਹੈ
ਪਿੰਡ ਨਾਹਰਪੁਰ ਮਾਨੇਸਰ ਦੀ ਰਹਿਣ ਵਾਲੀ ਮਨਜੀਤ ਕੁਮਾਰੀ ਦੱਸਦੀ ਹੈ ਕਿ ਉਨ੍ਹਾਂ ਦੇ ਪਿਤਾ ਜੀ ਅਤੇ ਦਾਦਾ ਜੀ ਬਿਮਾਰ ਰਹਿੰਦੇ ਸਨ ਦਾਦੀ ਦਾ ਦੇਹਾਂਤ ਹੋ ਚੁੱਕਿਆ ਸੀ ਦਾਦਾ ਜੀ ਆਪਣੇ ਸਾਹਮਣੇ ਉਨ੍ਹਾਂ ਦੀ ਸ਼ਾਦੀ ਕਰਨਾ ਚਾਹੁੰਦੇ ਸਨ, ਇਸ ਲਈ 10ਵੀਂ ਜਮਾਤ ਪਾਸ ਕਰਦੇ ਹੀ 17 ਸਾਲ ਦੀ ਉਮਰ ’ਚ ਉਨ੍ਹਾਂ ਦੀ ਸ਼ਾਦੀ ਖਵਾਸਪੁਰ ਪਿੰਡ ਨਿਵਾਸੀ ਬਲਜੀਤ ਯਾਦਵ ਨਾਲ ਹੋ ਗਈ
ਸਹੁਰਾ ਪਰਿਵਾਰ ’ਚ ਵੀ ਹਾਲਾਤ ਕੁਝ ਜ਼ਿਆਦਾ ਵਧੀਆ ਨਹੀਂ ਸਨ ਆਰਥਿਕ ਤੰਗੀ ਉੱਥੇ ਨਜ਼ਰ ਆਈ ਉਹ ਕਹਿੰਦੀ ਹੈ ਕਿ ਉਸ ਦੀ ਸ਼ੁਰੂ ਤੋਂ ਹੀ ਸੋਚ ਇਹੀ ਰਹੀ ਕਿ ਉਹ ਕਿਸੇ ’ਤੇ ਵੀ ਬੋਝ ਬਣ ਕੇ ਨਹੀਂ ਰਹੇਗੀ ਭਾਵ ਉਹ ਖੁਦ ਅਜਿਹਾ ਕੰਮ ਕਰਕੇ ਜਿਸ ਨਾਲ ਪਰਿਵਾਰ ਦੀ ਆਰਥਿਕ ਤੰਗੀ ਦੂਰ ਹੋਵੇ ਅਤੇ ਪਰਿਵਾਰ ਤੋਂ ਪੈਸੇ ਮੰਗਣ ਦੀ ਬਜਾਇ ਉਹ ਦੇਣ ਵਾਲੀ ਬਣੇ ਅੱਗੇ ਪੜ੍ਹਨ ਦਾ ਮਨ ਸੀ, ਪਰ ਹਾਲਾਤ ਇਸ ਦੀ ਇਜਾਜ਼ਤ ਨਹੀਂ ਦੇ ਰਹੇ ਸਨ ਉਸ ਨੇ ਸੋਚਿਆ ਕਿ ਭਲੇ ਹੀ ਉਹ ਘੱਟ ਪੜ੍ਹੀ ਹੈ, ਪਰ ਉੁਸ ਨੇ ਖਾਲੀ ਨਹੀਂ ਬੈਠਣਾ
Also Read :-
ਅੱਗੇ ਵਧਣ ਦੀ ਸ਼ੁਰੂਆਤ ਮਨਜੀਤ ਕੁਮਾਰੀ ਨੇ ਹਰਿਆਣਾ ਸੂਬਾ ਗ੍ਰਾਮੀਣ ਆਜੀਵਕਾ ਮਿਸ਼ਨ ਨਾਲ ਜੁੜ ਕੇ ਕੀਤੀ ਮਿਸ਼ਨ ’ਚ ਕੰਮ ਕਰਨ ਵਾਲੀ ਦੀਪਤੀ ਢੀਂਢਸਾ ਦੀ ਪ੍ਰੇਰਨਾ ਨਾਲ ਉਨ੍ਹਾਂ ਨੇ ਨਾਰੀ ਸ਼ਕਤੀ ਮਹਿਲਾ ਖੁਦ ਮੱਦਦ ਸਮੂਹ ਬਣਾਇਆ ਜਿਸ ਦੇ ਬੈਨਰ ਹੇਠ ਉਨ੍ਹਾਂ ਨੇ ਆਪਣੇ ਅਤੇ ਪਿੰਡ ਦੀਆਂ ਮਹਿਲਾਵਾਂ ਦਾ ਵਿਕਾਸ ਸ਼ੁਰੂ ਕੀਤਾ ਸਿਰਫ 100 ਰੁਪਏ ਤੋਂ ਸ਼ੁਰੂਆਤ ਕਰਕੇ ਤਿੰਨ-ਚਾਰ ਮਹੀਨਿਆਂ ਬਾਅਦ 200-200 ਰੁਪਏ ਇਕੱਠੇ ਕਰਕੇ ਸਮੂਹ ’ਚ ਫੰਡ ਜੁਟਾਇਆ ਉਨ੍ਹਾਂ ਨੇ ਖੇਤੀ ਵਿਗਿਆਨ ਕੇਂਦਰ ਸ਼ਿਕੋਹਪੁਰ ਤੋਂ ਸੋਇਆ ਨਟ, ਅਚਾਰ, ਨਮਕੀਨ, ਬਾਜਰੇ ਦੇ ਲੱਡੂ, ਆਂਵਲਾ, ਕੈਂਡੀ, ਆਂਵਲਾ ਆਚਾਰ ਆਦਿ ਬਣਾਉਣ ਦੀ ਸਿਖਲਾਈ ਲਈ ਸਿਖਲਾਈ ਤੋਂ ਬਾਅਦ ਉਨ੍ਹਾਂ ਨੂੰ ਕੇਂਦਰ ਤੋਂ ਹੀ ਪੈਕਿੰਗ ਦੀ ਮਸ਼ੀਨ ਵੀ ਦਿੱਤੀ ਗਈ
Table of Contents
ਇੱਥੋਂ ਉਨ੍ਹਾਂ ਦੀ ਪ੍ਰੋਫੈਸ਼ਨਲ ਮਹਿਲਾ ਦੇ ਰੂਪ ’ਚ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਹੋਈ
ਗਰੀਬ ਤਬਕੇ ਦੀਆਂ ਮਹਿਲਾਵਾਂ ਦਾ ਕੀਤਾ ਉੱਥਾਨ
ਮਨਜੀਤ ਕੁਮਾਰੀ ਕਹਿੰਦੀ ਹੈ ਕਿ ਮੇਰੀ ਤਰ੍ਹਾਂ ਬਾਕੀ ਮਹਿਲਾਵਾਂ ਵੀ ਅੱਗੇ ਵਧਣ, ਆਤਮਨਿਰਭਰ ਬਣਨ, ਇਸ ਲਈ ਉਨ੍ਹਾਂ ਨੇ ਦੂਜੀਆਂ ਮਹਿਲਾਵਾਂ ਨੂੰ ਵੀ ਸਿਖਲਾਈ ਦਿਵਾਈ ਇਸ ’ਚ ਉਹ ਮਹਿਲਾਵਾਂ ਸ਼ਾਮਲ ਕੀਤੀਆਂ, ਜਿਨ੍ਹਾਂ ਨੂੰ ਕੋਈ ਪੈਸੇ ਉੱਧਾਰ ਤੱਕ ਨਹੀਂ ਦਿੰਦਾ ਸੀ ਜੇਕਰ ਕੋਈ ਦਿੰਦਾ ਸੀ ਤਾਂ ਉਨ੍ਹਾਂ ਤੋਂ ਜ਼ਿਆਦਾ ਵਿਆਜ ਵਸੂਲਦਾ ਸੀ ਬੀਪੀਐੱਲ ਪਰਿਵਾਰਾਂ ਦੀਆਂ ਅਜਿਹੀਆਂ ਮਹਿਲਾਵਾਂ ਨੂੰ ਉਨ੍ਹਾਂ ਨੇ ਕਦਮ-ਕਦਮ ’ਤੇ ਸਾਥ ਦਿੱਤਾ ਅਤੇ ਮੁੱਖ ਧਾਰਾ ’ਚ ਲੈ ਕੇ ਆਈ
200 ਮਹਿਲਾਵਾਂ ਨੂੰ ਦਿਖਾਇਆ ਬੈਂਕ ਦਾ ਰਸਤਾ
ਮਨਜੀਤ ਕੁਮਾਰੀ ਦੱਸਦੀ ਹੈ ਕਿ ਪੈਸੇ ਦੀ ਹਰ ਕਿਸੇ ਨੂੰ ਦਿੱਕਤ ਰਹਿੰਦੀ ਹੈ ਅਸੀਂ ਭਲੇ ਹੀ ਕਿਸੇ ਨੂੰ ਪੈਸਾ ਨਾ ਦੇ ਸਕੀਏ, ਪਰ ਉਸ ਨੂੰ ਰੁਜ਼ਗਾਰ ਦੇ ਲਾਇਕ ਬਣਾ ਕੇ ਉਸ ਦਾ ਜੀਵਨ ਬਦਲ ਸਕਦੇ ਹਾਂ ਉਹ ਕਹਿੰਦੀ ਹੈ ਕਿ ਉਸ ਨੂੰ ਵੀ ਜਦੋਂ ਜ਼ਰੂਰਤ ਹੁੰਦੀ ਹੈ ਤਾਂ ਪਤੀ, ਸੱਸ, ਸਹੁਰਾ ਜਾਂ ਫਿਰ ਮਾਂ-ਬਾਪ ਤੋਂ ਪੈਸੇ ਮੰਗਣੇ ਪੈਂਦੇ ਸਨ ਜਦੋਂ ਸੋਚਿਆ ਕਿ ਕੋਈ ਮਹਿਲਾ ਕਿਸੇ ਤੋਂ ਪੈਸੇ ਮੰਗਣ ਦੀ ਬਜਾਇ ਪੈਸੇ ਦੇਣ ਵਾਲੀ ਕਿਉਂ ਨਾ ਬਣੇ ਗ੍ਰਹਿਸਥ ਜੀਵਨ ’ਚ ਕਦੇ ਬੈਂਕ ਦਾ ਮੂੰਹ ਤੱਕ ਨਹੀਂ ਦੇਖਿਆ ਸੀ, ਪਰ ਅੱਜ ਮਨਜੀਤ ਕੁਮਾਰੀ ਨੇ ਆਪਣੇ ਪਿੰਡ ਦੀਆਂ ਕਰੀਬ 200 ਮਹਿਲਾਵਾਂ ਨੂੰ ਹਰਿਆਣਾ ਗ੍ਰਾਮੀਣ ਬੈਂਕ ਨਾਲ ਜੋੜ ਦਿੱਤਾ ਹੈ ਇਸ ਦੇ ਲਈ ਉਨ੍ਹਾਂ ਨੂੰ ਬੈਂਕ ਵੱਲੋਂ ਸਨਮਾਨਿਤ ਵੀ ਕੀਤਾ ਗਿਆ
ਲੋਕਾਂ ਨੇ ਹੌਸਲਾ ਗਿਰਾਉਣ ਲਈ ਵੀ ਕੀਤੇ ਯਤਨ
ਆਪਣੇ ਇਸ ਕੰਮ ਨੂੰ ਲੈ ਕੇ ਮਨਜੀਤ ਕੁਮਾਰੀ ਨੂੰ ਪਿੰਡ ਤੋਂ ਵੀ ਬਹੁਤ ਕੁਝ ਸੁਣਨ ਨੂੰ ਮਿਲਿਆ ਲੋਕਾਂ ਨੇ ਉਨ੍ਹਾਂ ਦਾ ਹੌਸਲਾ ਗਿਰਾਉਣ ਦੇ ਵੀ ਯਤਨ ਕੀਤੇ ਹਨ ਜਦੋਂ ਉਹ ਘਰੋਂ ਨਿੱਕਲਦੀ ਤਾਂ ਲੋਕ ਕਹਿੰਦੇ ਸਨ ਇਨ੍ਹਾਂ ਨੂੰ ਕੁਝ ਨਹੀਂ ਮਿਲਣਾ ਐਵੇਂ ਹੀ ਬੈਗ ਚੁੱਕ ਕੇ ਚਲੀਆਂ ਜਾਂਦੀਆਂ ਹਨ ਅਤੇ ਸ਼ਾਮ ਨੂੰ ਆ ਜਾਣਗੀਆਂ ਮਨਜੀਤ ਕੁਮਾਰੀ ਨੇ ਪਿੰਡ ਵਾਲਿਆਂ ਦੀਆਂ ਅਜਿਹੀਆਂ ਬੋਲੀਆਂ ਨੂੰ ਹੀ ਆਪਣਾ ਮਜ਼ਬੂਤ ਹਥਿਆਰ ਬਣਾਇਆ ਹਾਂ, ਉਨ੍ਹਾਂ ਨੇ ਇਹ ਗੱਲਾਂ ਜਦੋਂ ਘਰ ਦੱਸੀਆਂ ਤਾਂ ਪਰਿਵਾਰ ਨੂੰ ਬੁਰਾ ਲੱਗਦਾ ਪਰ ਉਸ ਨੇ ਸੋਚਿਆ ਕਿ ਜਦੋਂ ਕਦਮ ਵਧਾ ਦਿੱਤਾ ਹੈ ਤਾਂ ਹੁਣ ਕੁਝ ਕਰਕੇ ਹੀ ਦਿਖਾਉਣਾ ਹੈ ਉਸ ਦੇ ਕੰਮ ’ਚ ਪਤੀ, ਸੱਸ, ਸਹੁਰਾ ਅਤੇ ਹੋਰ ਪਰਿਵਾਰ ਵਾਲਿਆਂ ਦਾ ਪੂਰਾ ਸਹਿਯੋਗ ਮਿਲਿਆ
ਘਰ ’ਚ ਹੀ ਬਣਾਈ ਵਰਕਸ਼ਾਪ
ਮਨਜੀਤ ਕੁਮਾਰੀ ਨੇ ਖਵਾਸਪੁਰ ਪਿੰਡ ’ਚ ਆਪਣੇ ਘਰ ’ਚ ਹੀ ਸਾਰੇ ਪ੍ਰੋਡਕਟ ਬਣਾਉਣ ਲਈ ਵਰਕਸ਼ਾਪ ਬਣਾ ਰੱਖੀ ਹੈ ਉਹ ਆਚਾਰ, ਸੋਇਆ ਨਟ, ਬਾਜਰੇ ਦੇ ਲੱਡੂ, ਬਾਜਰੇ ਦੀ ਨਮਕੀਨ, ਆਂਵਲੇ ਦੇ ਲੱਡੂ, ਮੁਰੱਬਾ, ਆਚਾਰ, ਗੂੰਦ ਦੇ ਲੱਡੂ ਅਤੇ ਸੀਜਨ ਅਨੁਸਾਰ ਮਠਿਆਈ ਬਣਾਉਂਦੀ ਹੈ ਘਰ ’ਚ ਸਾਰਾ ਕੰਮ ਹੋਣ ਕਾਰਨ ਬੱਚਿਆਂ ਅਤੇ ਪਰਿਵਾਰ ਦੀ ਸੰਭਾਲ ਹੋ ਜਾਂਦੀ ਹੈ ਅਤੇ ਆਪਣਾ ਕੰਮ ਵੀ ਕਰ ਲੈਂਦੀ ਹੈ ਉਨ੍ਹਾਂ ਦੇ ਦੋ ਬੱਚੇ ਇੱਕ ਬੇਟੀ (10) ਅਤੇ ਇੱਕ ਬੇਟਾ (4) ਹੈ ਉਨ੍ਹਾਂ ਦੇ ਪਤੀ ਬਲਜੀਤ ਯਾਦਵ ਖੇਤੀ ਕਰਦੇ ਹਨ, ਪਰ ਖੇਤੀ ’ਚ ਹੁਣ ਕੋਈ ਖਾਸ ਬੱਚਤ ਨਹੀਂ ਹੁੰਦੀ ਇਹ ਵੀ ਮਨਜੀਤ ਦਾ ਸਵੈ-ਰੁਜ਼ਗਾਰ ਦੇ ਖੇਤਰ ’ਚ ਆਉਣ ਦਾ ਵੱਡਾ ਕਾਰਨ ਹੈ ਉਸ ਦੀ ਵਜ੍ਹਾ ਨਾਲ ਹੁਣ ਪਿੰਡ ਦੀਆਂ ਗਰੀਬ ਮਹਿਲਾਵਾਂ ਨੂੰ ਵੀ ਫਾਇਦਾ ਹੋਇਆ ਹੈ ਨਾਰੀ ਸ਼ਕਤੀ ਮਹਿਲਾ ਉਨ੍ਹਾਂ ਦੇ ਗਰੁੱਪ ਦਾ ਨਾਂਅ ਹੈ
ਮਹਿਲਾਵਾਂ ਨੂੰ ਪਿੰਡ ’ਚ ਹੀ ਮਿਲਿਆ ਰੁਜ਼ਗਾਰ
ਮਨਜੀਤ ਕੁਮਾਰੀ ਦੇ ਯਤਨਾਂ ਨਾਲ ਹੀ ਹੁਣ ਪਿੰਡ ਦੀਆਂ ਕਾਫੀ ਮਹਿਲਾਵਾਂ ਨੂੰ ਪਿੰਡ ’ਚ ਹੀ ਰੁਜ਼ਗਾਰ ਮਿਲ ਚੁੱਕਿਆ ਹੈ ਕੋਈ ਮਹਿਲਾ ਬੁਟੀਕ ਚਲਾ ਰਹੀ ਹੈ ਤਾਂ ਕੋਈ ਬਿਊਟੀ ਪਾਰਲਰ ਤਾਂ ਕਿਸੇ ਦੀ ਕੱਪੜੇ ਦੀ ਦੁਕਾਨ ਹੈ ਆਪਣੇ ਪਿੰਡ ’ਚ ਹੀ 15 ਸਵੈ ਸਹਾਇਤਾ ਗਰੁੱਪ ਮਨਜੀਤ ਕੁਮਾਰੀ ਨੇ ਬਣਾ ਦਿੱਤੇ ਹਨ ਪਿੰਡ ਦੀ ਲਗਭਗ ਹਰ ਮਹਿਲਾ ਨੂੰ ਉਨ੍ਹਾਂ ਨੇ ਕੋਈ ਨਾ ਕੋਈ ਕੰਮ ਜ਼ਰੂਰ ਦਿੱਤਾ ਹੈ ਮਨਜੀਤ ਕੁਮਾਰੀ ਪਟੌਦੀ ਤੋਂ ਸੁਸ਼ੀਲਾ ਦੇਵੀ ਦਾ ਧੰਨਵਾਦ ਕਰਦੀ ਹੈ, ਜੋ ਉਨ੍ਹਾਂ ਦੀ ਰਿਪੋਰਟ ਤਿਆਰ ਕਰਦੀ ਹੈ