these yoga exercises will provide relief from depression -sachi shiksha punjabi

ਡਿਪ੍ਰੈਸ਼ਨ ਤੋਂ ਛੁਟਕਾਰਾ ਦਿਵਾਉਣਗੇ ਇਹ ਯੋਗ ਅਭਿਆਸ

ਯੋਗ ਕਈ ਸਰੀਰਕ ਅਤੇ ਮਾਨਸਿਕ ਪ੍ਰੇਸ਼ਾਨੀਆਂ ਦੇ ਇਲਾਜ ’ਚ ਮੱਦਦਗਾਰ ਸਾਬਤ ਹੋ ਸਕਦਾ ਹੈ ਹਾਲ ਹੀ ਦੇ ਅਧਿਐਨਾਂ ਤੋਂ ਪਤਾ ਚੱਲਦਾ ਹੈ ਕਿ ਯੋਗ ਤਨਾਅ ਦੇ ਅਸਰ ਨੂੰ ਘੱਟ ਕਰ ਸਕਦਾ ਹੈ, ਚਿੰਤਾ ਅਤੇ ਅਵਸਾਦ ਨੂੰ ਘੱਟ ਕਰਨ ’ਚ ਵੀ ਮੱਦਦ ਕਰ ਸਕਦਾ ਹੈ ‘‘ਸਾਡਾ ਮਨ ਇੱਕ ਜਿਉਂਦਾ, ਸਾਹ ਲੈਣ ਵਾਲਾ ਜੀਵ ਹੈ, ਜਿਸ ਨੂੰ ਫਲਣ-ਫੁੱਲਣ ਲਈ ਇੱਕ ਪੌਦੇ ਵਾਂਗ ਰੋਜ਼ਾਨਾ ਦੇਖਭਾਲ ਦੀ ਜ਼ਰੂਰਤ ਹੁੰਦੀ ਹੈ ਇੱਕ ਪੌਦੇ ਨੂੰ ਧੁੱਪ, ਪਾਣੀ, ਪੋਸ਼ਕ ਮਿੱਟੀ ਅਤੇ ਖਾਦ ਦੀ ਜ਼ਰੂਰਤ ਹੁੰਦੀ ਹੈ

ਅਕਸ਼ਰ ਯੋਗ ਸੰਸਥਾਨਾਂ ਦੇ ਸੰਸਥਾਪਕ ਹਿਮਾਲਿਅਨ ਸਿੱਧਾ ਅਕਸ਼ਰ ਨੇ ਇੱਕ ਇੰਸਟਾਗ੍ਰਾਮ ਪੋਸਟ ’ਚ ਇਸ ਦੇ ਬਾਰੇ ਦੱਸਿਆ ਹੈ ਉਨ੍ਹਾਂ ਲਿਖਿਆ- ਯੋਗ, ਧਿਆਨ ਅਤੇ ਦਿਮਾਗੀ ਸਿਖਲਾਈ ਵਰਗੇ ਅਧਿਆਤਮਿਕ ਅਭਿਆਸ ਜੀਵਨ ’ਤੇ ਸਕਾਰਾਤਮਕ ਅਸਰ ਪਾਉਂਦੇ ਹਨ ਇਸੇ ਤਰ੍ਹਾਂ, ਅਵਸਾਦ ਨੂੰ ਘੱਟ ਕਰਨ ’ਚ ਯੋਗ ਦੇ ਮਹੱਤਵ ’ਤੇ ਗੱਲ ਕਰਦੇ ਹੋਏ ਸਰਵ ਯੋਗ ਸਟੂਡੀਓ ਦੇ ਸੰਸਥਾਪਕ ਸਰਵੇਸ਼ ਸ਼ਸ਼ੀ ਨੇ ਇੰਸਟਾਗ੍ਰਾਮ ’ਤੇ ਲਿਖਿਆ, ਅਵਸਾਦ ਸਿਰਫ ਉਦਾਸ ਮਹਿਸੂਸ ਕਰਨ ਤੋਂ ਕਿਤੇ ਜ਼ਿਆਦਾ ਹੈ ਇਹ ਇੱਕ ਅਸਲ ਸਥਿਤੀ ਹੈ ਜੋ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ ਉਨ੍ਹਾਂ ਲਿਖਿਆ ਕਿ ਅਵਸਾਦ ਨੂੰ ਘੱਟ ਕਰਨ ਲਈ ਯੋਗ ਦਾ ਸਹਾਰਾ ਲਿਆ ਜਾ ਸਕਦਾ ਹੈ

ਸੇਤੂਬੰਧ ਆਸਨ:

ਸੇਤੂ ਬੰਧ ਸੰਸਕ੍ਰਿਤ ਸ਼ਬਦ ‘‘ਸੇਤੂ’’ ਤੋਂ ਲਿਆ ਗਿਆ ਹੈ, ਜਿਸ ਦਾ ਅਰਥ ਹੈ ਪੁਲ ਅਤੇ ‘‘ਬੰਧ’’ ਜਿਸ ਦਾ ਅਰਥ ਹੈ ਤਾਲਾ ਜਾਂ ਬੰਨ੍ਹਣਾ ਇਹ ਪਿੱਠ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਦਾ ਹੈ, ਲੱਕ ’ਚ ਤਨਾਅ ਤੋਂ ਰਾਹਤ ਦਿੰਦਾ ਹੈ, ਛਾਤੀ, ਗਰਦਨ ਅਤੇ ਰੀੜ੍ਹ ਨੂੰ ਫੈਲਾਉਂਦਾ ਹੈ ਅਤੇ ਦਿਮਾਗ ਨੂੰ ਸ਼ਾਂਤ ਕਰਦਾ ਹੈ ਹਾਲਾਂਕਿ, ਅਕਸ਼ਰ ਨੇ ਸਲਾਹ ਦਿੱਤੀ ਕਿ ਜੇਕਰ ਤੁਹਾਨੂੰ ਗਰਦਨ ’ਚ ਸੱਟ ਜਾਂ ਕਮਰ ਦੀ ਸਮੱਸਿਆ ਹੈ ਤਾਂ ਇਸ ਤੋਂ ਬਚਣਾ ਚਾਹੀਦਾ ਹੈ ਗਰਭਗਤੀ ਔਰਤਾਂ ਨੂੰ ਇਹ ਆਸਨ ਤੀਜੀ ਤਿਮਾਹੀ ’ਚ ਡਾਕਟਰ ਦੀ ਮਨਜ਼ੂਰੀ ਤੋਂ ਬਾਅਦ ਹੀ ਕਰਨਾ ਚਾਹੀਦਾ ਹੈ

ਕਿਵੇਂ ਕਰੀਏ

  • ਲੱਕ ਦੇ ਸਹਾਰੇ ਲੇਟ ਜਾਓ
  • ਆਪਣੇ ਗੋਡਿਆਂ ਨੂੰ ਮੋੜੋ ਅਤੇ ਆਪਣੇ ਪੈਰਾਂ ਨੂੰ ਕੂਹਣੀ ਤੋਂ ਅਲੱਗ ਰੱਖੋ
  • ਆਪਣੀਆਂ ਬਾਹਵਾਂ ਨੂੰ ਆਪਣੇ ਸਰੀਰ ਦੇ ਕੋਲ ਰੱਖਦੇ ਹੋਏ ਅਤੇ ਆਪਣੀਆਂ ਹਥੇਲੀਆਂ ਨੂੰ ਹੇਠਾਂ ਵੱਲ ਰੱਖਦੇ ਹੋਏ, ਸਾਹ ਲਓ ਅਤੇ ਹੌਲੀ-ਹੌਲੀ ਆਪਣੇ ਹੇਠਲੇ, ਮੱਧ ਅਤੇ ਉੱਪਰੀ ਹਿੱਸੇ ਨੂੰ ਫਰਸ਼ ਤੋਂ ਉੱਪਰ ਚੁੱਕੋ
  • ਹੁਣ, ਇਸ ਅਵਸਥਾ ਨੂੰ ਲਗਭਗ ਇੱਕ ਮਿੰਟ ਤੱਕ ਰੋਕੋ, ਅਤੇ ਅਵਸਥਾ ਛੱਡਦੇ ਹੀ ਸਾਹ ਛੱਡੋ

ਬਾਲ ਆਸਨ:

ਬਾਲ ਆਸਨ ’ਚ, ਸਰੀਰ ਗਰਭ ’ਚ ਜਦੋਂ ਭਰੁਣ ਹੁੰਦਾ ਹੈ ਉਸ ਸਥਿਤੀ ਵਾਂਗ ਲੱਗਦਾ ਹੈ ਇਸ ਨੂੰ ਅਰਾਮ ਦੀ ਅਵਸਥਾ ਰੂਪ ’ਚ ਜਾਣਿਆ ਜਾਂਦਾ ਹੈ ਅਤੇ ਕਮਰ ਦਰਕ ਤੋਂ ਰਾਹਤ ਦਿਵਾਉਣ ’ਚ ਮੱਦਦ ਕਰਦਾ ਹੈ ਇਹ ਛਾਤੀ, ਕਮਰ ਅਤੇ ਮੋਢਿਆਂ ਦੇ ਤਨਾਅ ਨੂੰ ਦੂਰ ਕਰਕੇ ਤਨਾਅ ਅਤੇ ਚਿੰਤਾ ਨੂੰ ਦੂਰ ਕਰਨ ’ਚ ਵੀ ਮੱਦਦ ਕਰਦਾ ਹੈ ਇਸ ਦੇ ਬਾਰੇ ਦੱਸਦੇ ਹੋਏ ਅਕਸ਼ਰ ਨੇ ਲਿਖਿਆ ਕਿ ਇਹ ਤੁਹਾਨੂੰ ਬਿਹਤਰ ਸਾਹ ਲੈਣ ’ਚ ਮੱਦਦ ਕਰਦਾ ਹੈ ਅਤੇ ਸਰੀਰ ਅਤੇ ਦਿਮਾਗ ’ਤੇ ਸ਼ਾਂਤ ਅਸਰ ਪਾਉਂਦਾ ਹੈ

ਇਹ ਸਲਾਹ ਦਿੱਤੀ ਜਾਂਦੀ ਹੈ ਕਿ ਗਰਭਵਤੀ ਔਰਤਾਂ, ਜੋੜਾਂ ਦੇ ਦਰਦ, ਹਾਈ ਬਲੱਡ ਪ੍ਰੈਸ਼ਰ, ਗੋਡਿਆਂ ’ਚ ਸੱਟ ਜਾਂ ਦਸਤ ਤੋਂ ਪੀੜਤ ਲੋਕਾਂ ਨੂੰ ਆਸਨ ਦਾ ਅਭਿਆਸ ਕਰਨ ਤੋਂ ਬਚਣਾ ਚਾਹੀਦਾ ਹੈ

ਕਿਵੇਂ ਕਰੀਏ

  • ਜ਼ਮੀਨ ’ਤੇ ਅੱਡੀਆਂ ਸਹਾਰੇ ਬੈਠ ਜਾਓ
  • ਆਪਣੇ ਗੋਡਿਆਂ ਅਤੇ ਪੈਰਾਂ ਨੂੰ ਫਰਸ਼ ’ਤੇ ਟਿਕਾ ਕੇ ਰੱਖੋ ਹੌਲੀ-ਹੌਲੀ ਅੱਗੇ ਵੱਲ ਝੁਕੋ ਤਾਂ ਕਿ ਤੁਹਾਡਾ ਮੱਥਾ ਜ਼ਮੀਨ ਨੂੰ ਛੂਹੇ
  • ਸਾਹ ਛੱਡੋ ਅਤੇ ਆਪਣੇ ਦੋਵੇਂ ਹੱਥਾਂ ਨੂੰ ਸਾਈਡ ’ਚ ਰੱਖੋ, ਤੁਹਾਡੀਆਂ ਹਥੇਲੀਆਂ ਫਰਸ਼ ਨੂੰ ਛੂਹ ਰਹੀਆਂ ਹੋਣ ਆਪਣੀ ਛਾਤੀ ਨੂੰ ਹੌਲੀ-ਹੌਲੀ ਅੰਦਰ ਲਿਆਓ
  • ਇਸ ਅਵਸਥਾ ’ਚ 45 ਸੈਕਿੰਡ ਤੋਂ ਇੱਕ ਮਿੰਟ ਤੱਕ ਰਹੋ ਅਤੇ ਸਾਹ ਲੈਂਦੇ ਰਹੋ

ਅਧੋਮੁਖਾ ਸਾਹ ਆਸਨ:

ਇਸ ਨੂੰ ਡਾਊਨਵਰਡ ਡੌਗ ਪੋਜ਼ ਦੇ ਰੂਪ ’ਚ ਵੀ ਜਾਣਿਆ ਜਾਂਦਾ ਹੈ ਕਿਉਂਕਿ ਇਹ ਆਪਣੇ ਸਰੀਰ ਨੂੰ ਖਿੱਚਣ ਵਾਲੇ ਕੁੱਤੇ ਦੇ ਸਮਾਨ ਹੈ, ਸੂਰਜ ਨਮਸਕਾਰ ਕਰਦੇ ਸਮੇਂ ਇਸ ਆਸਨ ਦਾ ਅਭਿਆਸ ਕੀਤਾ ਜਾਂਦਾ ਹੈ ਇਹ ਮੋਢੇ ਦੇ ਬਲੇਡ ਅਤੇ ਰੀੜ੍ਹ ਵਿਚਕਾਰ ਬਲੱਡ ਸਰਕੂਲੇਸ਼ਨ ’ਚ ਸੁਧਾਰ ਕਰਦਾ ਹੈ ਇਹ ਸਾਹ ਪ੍ਰਣਾਲੀ ਲਈ ਫਾਇਦੇਮੰਦ ਹੈ, ਕਿਉਂਕਿ ਇਹ ਫੇਫੜਿਆਂ ਨੂੰ ਮਜ਼ਬੂਤ ਕਰਦਾ ਹੈ, ਪਾਚਣ ’ਚ ਸੁਧਾਰ ਕਰਦਾ ਹੈ, ਸਰੀਰ ਨੂੰ ਊਰਜਾ ਦਿੰਦਾ ਹੈ, ਅਰਾਮ ਦਿੰਦਾ ਹੈ ਅਤੇ ਮਨ ਨੂੰ ਸ਼ਾਂਤ ਕਰਕੇ ਥਕਾਣ ਨੂੰ ਦੂਰ ਕਰਦਾ ਹੈ

  • ਅਕਸ਼ਰ ਨੇ ਕਾਰਪਲ ਟਨਲ ਸਿੰਡਰੋਮ,
  • ਡਾਈਰਿਆ ਤੋਂ ਪੀੜਤ ਲੋਕਾਂ,
  • ਆਪਣੇ ਅੰਤਿਮ ਤਿਮਾਹੀ ’ਚ ਗਰਭਵਤੀ ਔਰਤਾਂ,
  • ਬਾਹਾਂ,
  • ਕੂਹਣੀਆਂ,
  • ਮੋਢਿਆਂ ਜਾਂ ਕਮਰ ’ਤੇ ਸੱਟ,
  • ਹਾਈ ਬਲੱਡ ਪ੍ਰੈਸ਼ਰ,
  • ਸਿਰਦਰਦ,
  • ਇੱਕ ਅਲੱਗ ਰੇਟਿਨਾ ਜਾਂ ਕਮਜ਼ੋਰ ਅੱਖ ਵਾਲਿਆਂ ਨੂੰ ਇਸ ਆਸਨ ਨੂੰ ਛੱਡਣ ਦੀ ਸਲਾਹ ਦਿੱਤੀ

ਕਿਵੇਂ ਕਰੀਏ

  • ਪੈਰਾਂ ਨੂੰ ਮਿਲਾ ਕੇ ਸਿੱਧੇ ਖੜ੍ਹੇ ਹੋ ਜਾਓ ਫਰਸ਼ ’ਤੇ ਗੋਡੇ ਟੋਕੇ ਅਤੇ ਹੱਥਾਂ ਨੂੰ ਫਰਸ਼ ’ਤੇ ਰੱਖੋ ਪੱਟਾਂ ਅਤੇ ਬਾਹਵਾਂ ਨੂੰ ਫਰਸ਼ ’ਤੇ ਸਿੱਧਾ ਰੱਖੋ ਤੁਸੀਂ ਆਪਣੇ ਪੈਰਾਂ ਦੀਆਂ ਪਿਛਲੀਆਂ ਮਾਸਪੇਸ਼ੀਆਂ ’ਚ ਖਿਚਾਅ ਮਹਿਸੂਸ ਕਰੋਂਗੇ ਡੂੰਘੇ ਸਾਹ ਲਓ ਇੱਕ ਜਾਂ ਦੋ ਮਿੰਟ ਇਸੇ ਸਥਿਤੀ ’ਚ ਰਹੋ ਅਤੇ ਫਿਰ ਉੱਪਰ ਆ ਜਾਓ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!