Mehndi -sachi shiksha punjabi

Mehndi ਮਹਿੰਦੀ ਦੇ ਹਨ ਰੂਪ ਅਨੇਕ ਮਹਿੰਦੀ ਦਾ ਨਾਂਅ ਆਉਂਦੇ ਹੀ ਧਿਆਨ ਹੱਥਾਂ ’ਤੇ ਜਾਂਦਾ ਹੈ ਅਤੇ ਡਿਜ਼ਾਇਨ ਦੀ ਕਲਪਨਾ ’ਚ ਗੁਆਚ ਜਾਂਦਾ ਹੈ ਕਿ ਮਹਿੰਦੀ ਲਗਾਉਣ ਤੋਂ ਬਾਅਦ ਅਜਿਹੇ ਲੱਗਾਂਗੇ ਪਹਿਲਾਂ ਤਾਂ ਮਹਿੰਦੀ ਵਿਆਹ, ਤਿਉਹਾਰ ਅਤੇ ਕਿਸੇ ਖਾਸ ਤਿਉਹਾਰ ’ਤੇ ਹੀ ਲਗਾਈ ਜਾਂਦੀ ਸੀ ਹੁਣ ਤਾਂ ਸ਼ੌਕੀਆ ਤੌਰ ’ਤੇ ਮਹਿੰਦੀ ਜਦੋਂ ਮਨ ਚਾਹੇ, ਪਾਰਲਰ ਜਾ ਕੇ ਅਸਾਨੀ ਨਾਲ ਲਗਵਾਈ ਜਾ ਸਕਦੀ ਹੈ ਖਾਸ ਕਰਕੇ ਦੁੱਲਹਣ ਤਾਂ ਮਹਿੰਦੀ ਤੋਂ ਬਿਨਾਂ ਅਧੂਰੀ ਜਿਹੀ ਲਗਦੀ ਹੈ ਹੁਣ ਮਹਿੰਦੀ ਦੇ ਬਹੁਤ ਸਾਰੇ ਰੂਪ ਹਨ ਜੋ ਚਾਹੇ, ਉਸ ਰੂਪ ਨਾਲ ਆਪਣੇ ਹੱਥਾਂ ਨੂੰ ਸਜਾ-ਸੰਵਾਰ ਸਕਦੇ ਹਾਂ

Also Read :-

ਪਰੰਪਰਾਗਤ ਮਹਿੰਦੀ

ਮਹਿੰਦੀ ਹੱਥਾਂ ’ਤੇ ਲਗਾਉਣਾ ਭਾਰਤੀ ਪਰੰਪਰਾ ਦਾ ਅਨੋਖਾ ਹਿੱਸਾ ਹੈ ਪ੍ਰਾਚੀਨ ਸਮੇਂ ’ਚ ਮਹਿੰਦੀ ਬਹੁਤ ਸਾਧਾਰਨ ਤਰੀਕੇ ਨਾਲ ਲਗਾਈ ਜਾਂਦੀ ਸੀ ਹਥੇਲੀ ਦੇ ਵਿੱਚੋ-ਵਿੱਚ ਵੱਡੀ ਜਿਹੀ ਬਿੰਦੀ ਅਤੇ ਉਂਗਲਾਂ ਦੇ ਪੋਰਾਂ ਨੂੰ ਮਹਿੰਦੀ ਨਾਲ ਭਰ ਦਿੱਤਾ ਜਾਂਦਾ ਸੀ ਸੁੱਕ ਜਾਣ ਤੋਂ ਬਾਅਦ ਗੋਰੇ-ਗੋਰੇ ਹੱਥਾਂ ’ਚ ਲਾਲ ਰੰਗ ਬਹੁਤ ਸੁੰਦਰ ਲੱਗਦਾ ਸੀ ਪ੍ਰਾਚੀਨ ਸਮੇਂ ’ਚ ਦੂਜਾ ਪ੍ਰਚੱਲਿਤ ਡਿਜ਼ਾਇਨ ਮੁੱਠੀ ਬੰਦ ਕਰਕੇ ਮਹਿੰਦੀ ਲਗਾਉਣ ਦਾ ਸੀ ਹਥੇਲੀ ਦੇ ਵਿੱਚੋ-ਵਿੱਚ ਮਹਿੰਦੀ ਲਗਾ ਕੇ ਮੁੱਠੀ ਬੰਦ ਕਰ ਸੁੱਕਣ ਤੱਕ ਐਵੇਂ ਹੀ ਰੱਖਿਆ ਜਾਂਦਾ ਸੀ ਸੁੱਕ ਜਾਣ ਤੋਂ ਬਾਅਦ ਬੜਾ ਸੁੰਦਰ ਜਿਹਾ ਮੁੱਠੀ ਦਾ ਡਿਜ਼ਾਇਨ ਬਣਦਾ ਸੀ ਵਿੱਚੋ-ਵਿੱਚ ਇੱਕ ਅਜੀਬ ਜਿਹੀ ਸ਼ਕਲ ਬਣਦੀ ਸੀ,

ਕਦੇ ਉਹ ਅੱਖ ਦੀ ਤਰ੍ਹਾਂ ਲੱਗਦੀ ਤਾਂ ਕਦੇ ਮੱਛੀ ਵਾਂਗ ਹੁਣ ਵੀ ਲੋਕ ਬਾਜ਼ਾਰੋਂ ਮਹਿੰਦੀ ਨਹੀਂ ਲਗਵਾਉਂਦੇ ਹਨ, ਇਹੀ ਡਿਜ਼ਾਇਨ ਘਰ ਖੁਦ ਲਗਾ ਲੈਂਦੇ ਹਨ ਹੱਥਾਂ ਦੇ ਪਿੱਛੇ ਬਾਹਾਂ ਤੱਕ ਮਹਿੰਦੀ ਦੇ ਡਿਜ਼ਾਇਨ ਬਣਾਏ ਜਾਂਦੇ ਹਨ ਪੈਰਾਂ ਤੋਂ ਲੈ ਕੇ ਅੱਧੀਆਂ ਲੱਤਾਂ ’ਤੇ ਵੀ ਮਹਿੰਦੀ ਲਗਾਉਣ ਦਾ ਚਲਨ ਵਧ ਗਿਆ ਹੈ ਉਸ ਤੋਂ ਇਲਾਵਾ ਬਾਜੂਬੰਦ, ਗਰਦਨ ਦੇ ਪਿੱਛੇ-ਨਾਭੀ ਕੋਲ ਡਿਜ਼ਾਇਨ ਬਣਵਾਉਣ ਦਾ ਵੀ ਚਲਨ ਹੈ ਖਾਸ ਕਰਕੇ ਦੁੱਲਹਣ ਨੂੰ ਲਗਾਉਣ ਵਾਲੀ ਮਹਿੰਦੀ ਤਾਂ ਲਾਜਵਾਬ ਹੁੰਦੀ ਹੈ ਉਸ ਨੂੰ ਲਗਾਉਣ ’ਚ ਕਈ ਘੰਟੇ ਲੱਗਦੇ ਹਨ

ਅਰੇਬਿਕ ਸਟਾਇਲ ਮਹਿੰਦੀ

ਇਹ ਭਾਰਤੀ ਮਹਿੰਦੀ ਤੋਂ ਅਲੱਗ ਹੁੰਦੀ ਹੈ ਇਸ ’ਚ ਜ਼ਿਆਦਾਤਰ ਬੇਲ ਵਾਲੇ ਫੁੱਲ ਪੱਤਿਆਂ ਦੇ ਡਿਜ਼ਾਇਨ ਹੁੰਦੇ ਹਨ ਅੰਗੂਠੇ ਕੋਲ ਦੀ ਉਂਗਲੀ ਤੋਂ ਸ਼ੁਰੂ ਕਰਕੇ ਹਥੇਲੀ ਦੇ ਆਖਰ ਤੱਕ ਲੈ ਜਾਂਦੇ ਹਨ ਹਥੇਲੀ ਦੇ ਦੋਵੇਂ ਪਾਸੇ ਖਾਲੀ ਰਹਿੰਦਾ ਹੈ ਇਨ੍ਹਾਂ ਦੇ ਡਿਜ਼ਾਇਨਾਂ ਨੂੰ ਭਰਿਆ ਨਹੀਂ ਜਾਂਦਾ ਇਹ ਥੋੜ੍ਹੀ ਮੋਟੀ ਹੁੰਦੀ ਹੈ ਅਤੇ ਆਊਟ-ਲਾਈਨ ਵੀ ਲਗਾਈ ਜਾਂਦੀ ਹੈ ਭਰੇ ਨਾ ਹੋਣ ਕਾਰਨ ਇਹ ਜਲਦੀ ਸੁੱਕਦੀ ਹੈ ਅਤੇ ਭਾਰਤੀ ਮਹਿੰਦੀ ਤੋਂ ਇਹ ਅਲੱਗ ਲੱਗਦੀ ਹੈ ਇਸ ਨੂੰ ਉਂਗਲਾਂ ’ਤੇ ਵੀ ਘੱਟ ਲਾਇਆ ਜਾਂਦਾ ਹੈ

ਅਫਰੀਕਨ ਮਹਿੰਦੀ

ਅਫਰੀਕਨ ਮਹਿੰਦੀ ਬੇਸਿਕਲੀ ਤਾਂ ਅਰੈਬਿਕ ਮਹਿੰਦੀ ਤੋਂ ਮਿਲੀ ਹੈ ਇਸ ’ਚ ਵੀ ਆਊਟ-ਲਾਈਨ ਬਣਾਈ ਜਾਂਦੀ ਹੈ ਉਨ੍ਹਾ ਨੂੰ ਭਰਿਆ ਨਹੀਂ ਜਾਂਦਾ ਪਰ ਇਨ੍ਹਾਂ ਦੇ ਡਿਜ਼ਾਇਨ ਫੁੱਲ ਪੱਤਿਆਂ ਵਾਲੇ ਨਾ ਹੋ ਕੇ ਜਿਊਮੈਟਰੀਕਲ ਹੁੰਦੇ ਹਨ ਜਿਵੇਂ ਟਰਾਈਐਂਗਲ, ਸਕਵੇਅਰ, ਡਾਟ, ਟਰਾਈਐਂਗਲ ਆਦਿ ਵੈਸੇ ਇਹ ਡਿਜ਼ਾਇਨ ਨਾਲ-ਨਾਲ ਬਣਾਏ ਜਾਂਦੇ ਹਨ ਇਸ ਨਾਲ ਹੱਥ ਭਰਿਆ-ਭਰਿਆ ਲਗਦਾ ਹੈ ਹੁਣ ਤਾਂ ਹਿੰਦੂ, ਮੁਸਲਿਮ, ਈਸਾਈ, ਸਿੱਖ ਹਰ ਜਾਤੀ ਦੇ ਲੋਕ ਮਹਿੰਦੀ ਬੜੇ ਸ਼ੌਂਕ ਨਾਲ ਲਗਵਾਉਂਦੇ ਹਨ ਹਿੰਦੂਆਂ ’ਚ ਕਰਵਾਚੌਥ ’ਤੇ ਅਤੇ ਮੁਸਲਿਮਾਂ ’ਚ ਈਦ ਦੇ ਤਿਉਹਾਰ ’ਤੇ ਮਹਿੰਦੀ ਦਾ ਬਹੁਤ ਕਰੇਜ਼ ਰਹਿੰਦਾ ਹੈ

ਮਹਿੰਦੀ ਦਾ ਰੰਗ ਵਧੀਆ ਲਿਆਉਣ ਲਈ

  • ਮਹਿੰਦੀ ਚੰਗੀ ਤਰ੍ਹਾਂ ਤੁਹਾਡੇ ਹੱਥਾਂ ’ਤੇ ਰਚ ਜਾਵੇ, ਉਸ ਦੇ ਲਈ ਮਹਿੰਦੀ ਨੂੰ ਘੱਟ ਤੋਂ ਘੱਟ 4 ਤੋਂ 5 ਘੰਟੇ ਤੱਕ ਲੱਗਿਆ ਰਹਿਣ ਦਿਓ ਉਂਜ ਤੁਸੀਂ ਪੂਰੀ ਰਾਤ ਮਹਿੰਦੀ ਲਗਾ ਕੇ ਵੀ ਰੱਖ ਸਕਦੇ ਹੋ
  • ਮਹਿੰਦੀ ਸੁੱਕਣ ਤੋਂ ਬਾਅਦ ਇੱਕਦਮ ਨਾ ਉਤਾਰੋ, 2-3 ਘੰਟਿਆਂ ਤੱਕ ਲੱਗੀ ਰਹਿਣ ਦਿਓ
  • ਮਹਿੰਦੀ ਸੁੱਕ ਜਾਣ ’ਤੇ ਉਸ ’ਤੇ ਨਿੰਬੂ, ਚੀਨੀ ਦਾ ਮਿਸ਼ਰਨ ਦੋ ਵਾਰ ਕੁਝ ਅੰਤਰਾਲ ’ਚ ਜ਼ਰੂਰ ਲਗਾਓ ਸੁੱਕਣ ਤੋਂ ਬਾਅਦ ਮਹਿੰਦੀ ਵਾਲੇ ਹੱਥਾਂ ਨੂੰ ਲੌਂਗ ਦਾ ਧੂੰਆਂ ਦਿਖਾਓ ਤਵੇ ’ਤੇ ਲੌਂਗ ਕਾਲੀ ਹੋਣ ਤੱਕ ਭੁੰਨੋ, ਜਦੋਂ ਧੂੰਆਂ ਉੱਠੇ ਹੱਥਾਂ ਨੂੰ ਕੁਝ ਦੂਰੀ ’ਤੇ ਰੱਖ ਕੇ ਧੂੰਆਂ ਲਓ ਮਹਿੰਦੀ ਦਾ ਰੰਗ ਖੂਬ ਡਾਰਕ ਆਏਗਾ ਚਾਹੇ ਤਾਂ ਹੱਥਾਂ ’ਤੇ ਵਿਕਸ ਵੀ ਲਗਾ ਸਕਦੇ ਹੋ
  • ਮਹਿੰਦੀ ਸੁੱਕਣ ’ਤੇ ਰੁਮਾਲ ਜਾਂ ਕਿਸੇ ਨਰਮ ਕੱਪੜੇ ਨਾਲ ਮਹਿੰਦੀ ਹਟਾ ਲਓ ਜਾਂ ਚਾਕੂ ਦੀ ਬਲੰਟ ਸਾਈਡ ਨਾਲ ਮਹਿੰਦੀ ਨੂੰ ਉਤਾਰੋ ਉਸ ਤੋਂ ਬਾਅਦ ਹੱਥ ਨਾ ਧੋਵੋ, ਉਸ ’ਤੇ ਨਾਰੀਅਲ ਦਾ ਤੇਲ ਚੋਪੜ ਲਓ
  • ਹੱਥ ਨਾਰਮਲ ਸਾਬਣ ਨਾਲ ਨਾ ਧੋਵੋ ਮਡ ਬੇਸਡ ਸਾਬਣ ਦੀ ਵਰਤੋਂ ਕਰੋ ਤਾਂ ਕਿ ਜ਼ਿਆਦਾ ਦਿਨ ਤੱਕ ਮਹਿੰਦੀ ਦਾ ਆਨੰਦ ਲੈ ਸਕੋ
  • ਮਹਿੰਦੀ ਦਾ ਰੰਗ ਹਲਕਾ ਹੋਣ ਲੱਗਦਾ ਹੈ ਤਾਂ ਹੱਥ ਗੰਦੇ ਲੱਗਣ ਲੱਗਦੇ ਹਨ ਅਜਿਹੇ ’ਚ ਪੈਚੇਜ ਨੂੰ ਹਟਾਉਣ ਲਈ ਕਾਸਮੈਟਿਕ ਬਾਡੀ ਬਲੀਚ ਦੀ ਵਰਤੋਂ ਕਰਕੇ ਹੱਥਾਂ ਦੀ ਮਹਿੰਦੀ ਸਾਫ ਕਰ ਲਓ
  • ਮਹਿੰਦੀ ਸੁਕਾਉਣ ਲਈ ਧੁੱਪ, ਪੱਖੇ ਜਾਂ ਬਲੋਅਰ ਦੀ ਵਰਤੋਂ ਨਾ ਕਰੋ ਕੁਦਰਤੀ ਤੌਰ ’ਤੇ ਮਹਿੰਦੀ ਸੁੱਕਣ ਦਿਓ
    ਸੁਨੀਤਾ ਗਾਬਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!