the youth liked the song mere desh ki jawani

ਨੌਜਵਾਨਾਂ ਨੂੰ ਖੂਬ ਪਸੰਦ ਆਇਆ ‘ਮੇਰੇ ਦੇਸ਼ ਕੀ ਜਵਾਨੀ’ ਗੀਤ ਵਿਊਜ਼ 1 ਕਰੋੜ ਪਾਰ

ਰਾਜਸਥਾਨ ਦੇ ਪਾਵਨ ਭੰਡਾਰੇ ਦੇ ਸ਼ੁੱਭ ਮੌਕੇ ’ਤੇ 5 ਫਰਵਰੀ ਨੂੰ ਲਾਂਚ ਹੋਇਆ ਨਵਾਂ ਗੀਤ ‘ਮੇਰੇ ਦੇੇਸ਼ ਕੀ ਜਵਾਨੀ’ ਗੀਤ ਜਗਤ ’ਚ ਬਹੁਤ ਧੁਮਾਂ ਮਚਾ ਰਿਹਾ ਹੈ ਇਸ ਸੌਂਗ ਨੂੰ ਸ਼ੁਰੂਆਤੀ ਦੋ ਦਿਨਾਂ ’ਚ 1 ਕਰੋੜ ਤੋਂ ਜ਼ਿਆਦਾ ਲੋਕਾਂ ਨੇ ਪਸੰਦ ਕੀਤਾ ਪੂਜਨੀਕ ਗੁਰੂ ਜੀ ਨੇ ਖੁਦ ਲਿਖਿਆ, ਖੁਦ ਸੰਗੀਤਬੱਧ ਕੀਤਾ ਅਤੇ ਪਵਿੱਤਰ ਮੁਖਾਰਬਿੰਦ ਤੋਂ ਖੁਦ ਹੀ ਗਾਇਆ ਹੈ ਖਾਸ ਗੱਲ ਇਹ ਵੀ ਹੈ

Also Read :-


ਕਿ ਪੂਜਨੀਕ ਗੁਰੂ ਜੀ ਵੱਲੋਂ ਇਸ ਵੀਡੀਓ ਸੌਂਗ ’ਚ ਕੀਤੀ ਗਈ ਐਡੀਟਿੰਗ ਅਤੇ ਸੀਨ ਸੀਕਵੈਂਸਿੰਗ ਕਮਾਲ ਦੀ ਹੈ ਪੂਜਨੀਕ ਗੁਰੂ ਜੀ ਨੇ ਜਿਸ ਸਹਿਜ ਅਤੇ ਸੁਭਾਵਿਕ ਅੰਦਾਜ਼ ’ਚ ਗੀਤ ਨੂੰ ਗਾਇਆ ਹੈ, ਉਹ ਵੀ ਗਜ਼ਬ ਹੈ ਪੂਜਨੀਕ ਗੁਰੂ ਜੀ ਨੇ ‘ਮੇਰੇ ਦੇਸ਼ ਕੀ ਜਵਾਨੀ’ ਗੀਤ ਜ਼ਰੀਏ ਨੌਜਵਾਨਾਂ ਨੂੰ ਸੰਦੇਸ਼ ਦਿੱਤਾ ਕਿ ਉਹ ਨਸ਼ਿਆਂ ਨੂੰ ਛੱਡ ਕੇ ਦੇਸ਼ਭਗਤੀ ਦੀ ਅਜਿਹੀ ਗੌਰਵਮਈ ਗਾਥਾ ਲਿਖਣ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਮਾਣ ਦੇ ਸਕਣ ਨੌਜਵਾਨ ਆਪਣੇ ਅੰਦਰ ਜੋਸ਼ ਨੂੰ ਜਗਾਉਣ, ਆਪਣੀਆਂ ਬੁਰੀਆਂ ਆਦਤਾਂ ਦਾ ਤਿਆਗ ਕਰ ਦੇਣ ਅਤੇ ਜੀਵਨ ਨੂੰ ਨਰਕ ਬਣਾਉਣ ਵਾਲੇ ਨਸ਼ਾ ਵਪਾਰੀਆਂ ਨੂੰ ਦੇਸ਼ ਤੋਂ ਬਾਹਰ ਕੱਢਣ ’ਚ ਪੂਰਾ ਜ਼ੋਰ ਲਗਾ ਦੇਣ ਇਹ ਦੇਸ਼ਭਗਤੀ ਗੀਤ ਬੱਚੇ, ਨੌਜਵਾਨ, ਬਜ਼ੁਰਗ ਸਭ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ

ਲੋਕਾਂ ਦੇ ਘਰਾਂ ਦੇ ਨਾਲ-ਨਾਲ ਜਨਮ ਦਿਨ, ਵਿਆਹ-ਸ਼ਾਦੀ, ਪਾਰਟੀਆਂ ’ਚ ਇਸ ਗੀਤ ਦੀ ਧਮਕ ਸੁਣਾਈ ਦੇ ਰਹੀ ਹੈ ਜ਼ਿਕਰਯੋਗ ਹੈ ਕਿ ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼, ਉੱਤਰਾਖੰਡ, ਦੇਸ਼ ਦੀ ਰਾਜਧਾਨੀ ਦਿੱਲੀ, ਬਿਹਾਰ, ਝਾਰਖੰਡ, ਮੱਧ ਪ੍ਰਦੇਸ਼ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਨਾਲ-ਨਾਲ ਵਿਦੇਸ਼ਾਂ ’ਚ ਅਮਰੀਕਾ, ਇੰਗਲੈਂਡ, ਕੈਨੇਡਾ, ਨਿਊਜੀਲੈਂਡ ’ਚ ਵੀ ਗਾਣੇ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ‘ਪਾਪ ਛੁਪਾ ਕੇ, ਪੁੰਨ ਦਿਖਾ ਕੇ’, ‘ਸਾਡੀ ਨਿੱਤ ਦੀਵਾਲੀ’, ‘ਜਾਗੋ ਦੁਨੀਆ ਦੇ ਲੋਕੋ’ ਅਤੇ ‘ਚੈਟ ਪੇ ਚੈਟ’ ਸਮੇਤ ਵੱਖ-ਵੱਖ ਗੀਤਾਂ ਨੂੰ ਵੀ ਕਰੋੜਾਂ ਲੋਕਾਂ ਦਾ ਭਰਪੂਰ ਪਿਆਰ ਮਿਲਿਆ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!