ਗੱਲ ਨਿਰਾਲੀ ਇਨ੍ਹਾਂ ਫੁੱਲਾਂ Flowers ਦੀ

ਭਾਰਤ ’ਚ ਹਿਮਾਲਿਆ ਦੀ ਚੋਟੀ ਤੋਂ ਲੈ ਕੇ ਤਟੀ ਖੇਤਰਾਂ ’ਚ ਇੱਕ ਤੋਂ ਵਧ ਕੇ ਇੱਕ ਫੁੱਲਾਂ ਦੀਆਂ ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ ਇਨ੍ਹਾਂ ’ਚੋਂ ਬਹੁਤ ਸਾਰੇ ਫੁੱਲ ਅਤੇ ਪੌਦੇ ਦਵਾਈ ਦੀ ਵਰਤੋਂ ’ਚ ਵੀ ਆਉਂਦੇ ਹਨ ਇੱਕ ਵਿਸ਼ੇਸ਼ ਵਾਤਾਵਰਨ ਅਤੇ ਭੂਗੋਲਿਕ ਹਲਾਤਾਂ ਕਾਰਨ ਇਹ ਇੱਥੇ ਪਾਏ ਜਾਂਦੇ ਹਨ

Also Read :-

ਇਨ੍ਹਾਂ ’ਚੋਂ ਕੁਝ ਫੁੱਲਾਂ ਦੀ ਆਭਾ ਬਹੁਤ ਹੀ ਨਿਰਾਲੀ ਹੁੰਦੀ ਹੈ

ਬਲੂ ਸੈਜ:

ਹਿਮਾਲਿਆ ਦਾ ਇਹ ਫੁੱਲ ਗੁਲਸ਼ਾਮ ਦੇ ਨਾਂਅ ਨਾਲ ਪ੍ਰਸਿੱਧ ਹੈ ਤਮਿਲ ’ਚ ਇਸ ਨੂੰ ਨਾਲਾਮੁਲੀ ਅਤੇ ਕੇਰਲ ’ਚ ਨਾਲੰਬਾਰਮੂ ਕਹਿੰਦੇ ਹਨ 3 ਤੋਂ 6 ਇੰਚ ਦਾ ਇਹ ਨੀਲਾ ਫੁੱਲ ਬਗੀਚੇ ’ਚ ਉਗਾਉਣ ਵਾਲਾ ਪੌਦਾ ਹੈ ਬਿਨਾਂ ਫੁੱਲ ਦੇ ਵੀ ਇਹ ਔਸ਼ਧੀ ਪੌਦਾ ਬਹੁਤ ਸੁੰਦਰ ਲੱਗਦਾ ਹੈ ਇਹ 6 ਫੁੱਟ ਤੱਕ ਉੱਚਾ ਹੁੰਦਾ ਹੈ

ਸ਼ਜਾਇੰਟ ਹਿਮਾਲਿਅਨ ਲਿਲੀ:

ਹਿਮਾਲਿਆ ਦਾ ਇਹ ਪੌਦਾ 2 ਤੋਂ 3 ਫੁੱਟ ਤੱਕ ਲੰਬਾ ਹੁੰਦਾ ਹੈ ਇਸ ’ਚ 20 ਸੈਂਟੀਮੀਟਰ ਲੰਮੀ ਅੱਲ੍ਹ ਵਾਂਗ ਦੇ ਫੁੱਲ ਲੱਗਦੇ ਹਨ ਇਸ ਫੁੱਲ ਦੀਆਂ ਕਲੀਆਂ ਤਨੇ ’ਤੇ ਸਿੱਧੀਆਂ ਲੱਗੀਆਂ ਰਹਿੰਦੀਆਂ ਹਨ ਪਰ ਫੁੱਲ ਬਾਅਦ ’ਚ ਲਟਕ ਜਾਂਦੇ ਹਨ ਇਸ ਔਸ਼ਧੀ ਫੁੱਲ ਦੀ ਸੁਗੰਧ ਬਹੁਤ ਮਨਮੋਹਕ ਹੁੰਦੀ ਹੈ

ਬਰਡ ਆਫ ਪੈਰਾਡਾਇਜ਼:

ਸਵਰਗ ਦੇ ਪੰਛੀ ਦੀ ਕਲਪਨਾ ਦੇ ਅਨੁਸਾਰ ਅਫਰੀਕੀ ਮੂਲ ਦਾ ਇਹ ਪੌਦਾ ਕਈ ਸਾਲਾਂ ਤੱਕ ਰਹਿੰਦਾ ਹੈ ਸਟੇ੍ਰਲੀਟਿਜਿਆ ਵੰਸ਼ ਦੇ ਇਸ ਪੌਦੇ ਦੀਆਂ 5 ਉੱਪਜਾਤੀਆਂ ਹਨ ਇਸ ਫੁੱਲ ਦੇ ਪੱਤੇ ਵੀ ਕੇਲੇ ਦੇ ਦਰਖੱਤ ਵਾਂਗ ਵੱਡੇ ਹੁੰਦੇ ਹਨ ਇੱਕ ਛੋਟੀ ਜਿਹੀ ਚਿੜੀ ‘ਸਨਬਰਡ’ ਰਾਹੀਂ ਇਸ ਦਾ ਪਰਾਗਣ ਹੁੰਦਾ ਹੈ

ਮੰਡੀ ਆਰਕਿਡ:

ਇਸ ਫੁੱਲ ’ਤੇ ਬਾਂਦਰ ਦੇ ਮੂੰਹ ਵਾਂਗ ਮੂਰਤ ਦਿਖਾਈ ਦਿੰਦੀ ਹੈ ਇਸ ਲਈ ਇਹ ਮੰਡੀ ਆਰਕਿਡ ਕਹਾਉਂਦਾ ਹੈ ਇਸ ਫੁੱਲ ਦਾ ਅੰਦਰੂਨੀ ਹਿੱਸਾ ਹਰਾ-ਪੀਲਾ ਜਿਹਾ ਹੁੰਦਾ ਹੈ, ਜਿਸ ’ਤੇ ਇਹ ਬਨਾਵਟ ਹੁੰਦੀ ਹੈ ਬਾਹਰੀ ਹਿੱਸਾ ਭੂਰਾ-ਗੁਲਾਬੀ ਹੁੰਦਾ ਹੈ ਇਸ ਦੁਰਲੱਭ ਪੌਦੇ ਦੇ ਪੱਤੇ ਪਤਝੜ ’ਚ ਝੜ ਜਾਂਦੇ ਹਨ

ਅਗੈਪਿਟੀਜ:

ਹਿਮਾਲਿਆ ਘਾਟੀ, ਮਿਆਂਮਾਰ ਅਤੇ ਥਾਈਲੈਂਡ ’ਚ ਪਾਏ ਜਾਣ ਵਾਲੇ ਇਸ ਪੌਦੇ ਦਾ ਗ੍ਰੀਕ ’ਚ ਅਰਥ ਹੈ ਪਿਆਰਾ ਇਹ ਸਦਾਬਹਾਰ ਝਾੜੀ ਕਿਸੇ ਦੂਜੇ ਦਰੱਖਤ ਜਾਂ ਚੱਟਾਨ ’ਤੇ ਚੜ੍ਹ ਕੇ ਫੈਲ ਜਾਂਦੀ ਹੈ ਇਸ ਦਾ ਫੁੱਲ ਗੁਲਾਬੀ-ਲਾਲ ਹੁੰਦਾ ਹੈ ਇਸ ਪੌਦੇ ਨੂੰ ਹੈਂਗਿੰਗ ਬਾਸਕਿਟ ’ਚ ਵੀ ਲਗਾਇਆ ਜਾ ਸਕਦਾ ਹੈ

ਐਗ ਮੰਗੋਲੀਆ:

ਭਾਰਤ ’ਚ ਹਿਮ ਚੰਪਾ ਦੇ ਨਾਂਅ ਨਾਲ ਪ੍ਰਸਿੱਧ ਇਸ ਫੁੱਲ ਦਾ ਪੌਦਾ ਮੱਧਮ ਆਕਾਰ ਦਾ ਹੁੰਦਾ ਹੈ ਇਸ ਦੀ ਕਲੀ ਅੰਡਾਕਾਰ ਹੁੰਦੀ ਹੈ ਫੁੱਲ ਚਾਰ-ਪੰਜ ਇੰਚ ਦਾ ਹੁੰਦਾ ਹੈ ਭਾਰਤ ’ਚ ਇਹ ਉੱਤਰ-ਪੂਰਬ ਦੇ ਸੂਬੇ ਅਸਾਮ, ਮਨੀਪੁਰ ਅਤੇ ਸਿੱਕਮ ਆਦਿ ’ਚ ਪਾਇਆ ਜਾਂਦਾ ਹੈ ਇਸ ਦੀ ਸੁਗੰਧ ਬਹੁਤ ਮਨਮੋਹਕ ਹੁੰਦੀ ਹੈ ਇਹ ਸਜਾਵਟੀ ਦਰੱਖਤਾਂ ਦੀ ਸ਼੍ਰੇ੍ਰਣੀ ’ਚ ਆਉਂਦਾ ਹੈ

ਸ਼ੂਬਟਨ ਅਰਦਿਸਿਆ:

ਸ਼ੂਬਟਨ ਅਰਦਿਸਿਆ ਨੂੰ ਹਿੰਦੀ ’ਚ ਬਿਸੀ, ਕੰਨੜ ’ਚ ਬੁਗਾੜੀ ਅਤੇ ਬਾਂਗਲਾ ’ਚ ਬੰਜ਼ਾਮ ਕਹਿੰਦੇ ਹਨ ਇਸ ਦੀ ਝਾੜੀ 4 ਮੀਟਰ ਤੱਕ ਲੰਮੀ ਹੁੰਦੀ ਹੈ ਫੁੱਲ ਦਾ ਆਕਾਰ 2 ਸੈਂਟੀਮੀਟਰ ਤੱਕ ਹੁੰਦਾ ਹੈ, ਜੋ ਇੱਕ ਡੰਡੀ ਦੇ ਸਹਾਰੇ ਫੈਲਦਾ ਹੈ ਇਹ ਹਿਮਾਲਿਆ ਦੀ 1100 ਮੀਟਰ ਤੱਕ ਦੀ ਉੱਚਾਈ ਤੱਕ ਪਾਇਆ ਜਾਂਦਾ ਹੈ ਇਸ ਤੋਂ ਇਲਾਵਾ ਭਾਰਤ ’ਚ ਇਹ ਕਈ ਥਾਵਾਂ ’ਤੇੇ ਪਾਇਆ ਜਾਂਦਾ ਹੈ

ਆਇਸੀ ਹਿਮਾਲਿਅਨ ਡੈਫਨੇ:

ਆਇਸੀ ਹਿਮਾਲੀਅਨ ਡੈਫਨੇ ਨੂੰ ਪੇਪਰ ਡੈਫਨੇ ਵੀ ਕਹਿੰਦੇ ਹਨ ਇਹ ਪੌਦਾ ਹਿਮਾਲਿਆ ਦੀ 2 ਹਜ਼ਾਰ ਤੋਂ 3 ਹਜ਼ਾਰ ਫੁੱਟ ਦੀ ਉੱਚਾਈ ’ਤੇ ਪੱਛਮ ਨੇਪਾਲ ਤੋਂ ਸਿੱਕਮ ਅਤੇ ਪੱਛਮ ਬੰਗਾਲ ਤੱਕ ਪਾਇਆ ਜਾਂਦਾ ਹੈ ਗੁਲਾਬੀ-ਬੈਂਗਣੀ ਰੰਗ ਦੇ ਇਸ ਦੇ ਫੁੱਲ ’ਚ ਮਖਮਲੀ ਸੀ ਚਾਰ ਅੰਡਾਕਾਰ ਪੰਖੁੜੀਆਂ ਹੁੰਦੀਆਂ ਹਨ ਵਿਚਕਾਰਲਾ ਹਿੱਸਾ ਪੀਲਾ-ਨਾਰੰਗੀ ਹੁੰਦਾ ਹੈ ਇਹ ਫੁੱਲ ਗੁੱਛੇ ’ਚ ਹੁੰਦਾ ਹੈ ਇਹ ਨਵੰਬਰ ਤੋਂ ਅਪਰੈਲ ਤੱਕ ਖਿੜਦਾ ਹੈ

ਬਲੂ ਵਾਂਡਾ:

ਉੱਤਰ-ਪੂਰਬ ਭਾਰਤੀ ਮੂਲ ਦਾ ਇਹ ਪੌਦਾ ਹਿਮਾਲਿਆ ਦੀ ਢਾਈ ਤੋਂ 4 ਹਜ਼ਾਰ ਫੁੱਟ ਦੀ ਉੱਚਾਈ ’ਤੇ ਪਾਇਆ ਜਾਂਦਾ ਹੈ ਸੰਸਕ੍ਰਿਤ ’ਚ ਇਸ ਨੂੰ ਵੰਦਾਰ ਕਹਿੰਦੇ ਹਨ ਇਸੇ ਤੋਂ ਇਸ ਦਾ ਇਹ ਨਾਂਅ ਪਿਆ ਹੈ ਇਹ ਏਸ਼ੀਆ ਦਾ ਸਭ ਤੋਂ ਮੁੱਖ ਆਰਕਿਡ ਹੈ ਇਸ ਦੇ ਵੱਡੇ ਆਕਾਰ ਦੇ ਨੀਲੇ-ਬੈਂਗਣੀ ਫੁੱਲਾਂ ਦੀ ਬਹੁਤ ਡਿਮਾਂਡ ਹੈ ਜੋ ਕਾਫੀ ਸਮੇਂ ਤੱਕ ਸੁਰੱਖਿਅਤ ਰਹਿੰਦੇ ਹਨ ਇਸ ਫੁੱਲ ਦੀ ਝਾੜੀ ਦੀ ਸ਼ੋਭਾ ਬਹੁਤ ਨਿਰਾਲੀ ਹੁੰਦੀ ਹੈ
(ਉਰਵਸ਼ੀ)

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!