dera sacha sauda yaad e murshid

ਮਾਨਵਤਾ ਭਲਾਈ ਦਾ ਦੂਜਾ ਨਾਂਅ ਹੈ ਡੇਰਾ ਸੱਚਾ ਸੌਦਾ

‘ਯਾਦ-ਏ-ਮੁਰਸ਼ਿਦ’ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ 31ਵਾਂ ਫਰੀ ਆਈ ਕੈਂਪ: 10597 ਦੀ ਜਾਂਚ 417 ਅਪਰੇਸ਼ਨ

3 ਸਾਲਾਂ ਬਾਅਦ ਅੱਖਾਂ ਦੀ ਰੌਸ਼ਨੀ ਆਈ ਤਾਂ ਬੱਚਿਆਂ ਨੂੰ ਸਾਹਮਣੇ ਦੇਖ ਖਿੱਲ ਉੱਠੀ ਬਿਮਲਾ ਦੇਵੀ

ਕੁਝ ਸਾਲ ਪਹਿਲਾਂ ਅਚਾਨਕ ਮੇਰੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਸੀ, ਘਰ ਵਾਲਿਆਂ ਨੂੰ ਸਹਾਰਾ ਦੇਣਾ ਤਾਂ ਦੂਰ ਮੈਂ ਖੁਦ ਉਨ੍ਹਾਂ ਦੇ ਲਈ ਬੋਝ ਬਣ ਗਈ ਆਸ਼ਾ ਦੀ ਹਰ ਕਿਰਨ ਡੁੱਬ ਚੁੱਕੀ ਸੀ ਪਰ ਡੇਰਾ ਸੱਚਾ ਸੌਦਾ ਦੇ ਆਈ ਕੈਂਪ ਨੇ ਮੇਰੀਆਂ ਅੱਖਾਂ ਦੀ ਰੌਸ਼ਨੀ ਵਾਪਸ ਲਿਆ ਦਿੱਤੀ ਤਿੰਨ ਸਾਲਾਂ ਬਾਅਦ ਹੁਣ ਮੈਂ ਆਪਣੇ ਬੱਚਿਆਂ ਦਾ ਚਿਹਰਾ ਦੇਖ ਪਾ ਰਹੀ ਹਾਂ ਭਿਵਾਨੀ ਦੀ ਬਿਮਲਾ ਦੇਵੀ ਦੇ ਜੀਵਨ ਦੀ ਇਹ ਹਕੀਕਤ ਹੈ ਅਜਿਹੀ ਹੀ ਜਿਉਂਦੀ-ਜਾਗਦੀ ਕਹਾਣੀ ਹੈ

ਖਰਾਤੀ ਖੇੜ੍ਹਾ ਨਿਵਾਸੀ 50 ਸਾਲ ਦੇ ਮਹਿੰਦਰ ਸਿੰਘ ਦੇ ਜੀਵਨ ਦੀ ਸਿਲਾਈ ਦਾ ਕੰਮ ਕਰਕੇ ਜੀਵਨ ਗੁਜਾਰਨ ਵਾਲੇ ਮਹਿੰਦਰ ਸਿੰਘ ਨੂੰ ਪਿਛਲੇ ਦੋ ਮਹੀਨਿਆਂ ਤੋਂ ਇੱਕ ਅੱਖ ਤੋਂ ਵਿਖਾਈ ਦੇਣਾ ਬੰਦ ਹੋ ਗਿਆ ਸੀ ਉਸਦੇ ਜੀਵਨ ’ਚ ਹਨ੍ਹੇਰਾ ਛਾ ਗਿਆ, ਰੋਜ਼ਗਾਰ ਦਾ ਸਾਧਨ ਵੀ ਖ਼ਤਮ ਹੋ ਗਿਆ ਹੁਣ ਪਰਿਵਾਰ ’ਤੇ ਭੁੱਖਾ ਮਰਨ ਦੀ ਨੌਬਤ ਆਉਣ ਨੂੰ ਸੀ ਫਿਰ ਇੱਕ ਸੇਵਾਦਾਰ ਉਸਨੂੰ ਡੇਰਾ ਸੱਚਾ ਸੌਦਾ ਦੇ ਫਰੀ ਆਈ ਕੇਂਪ ’ਚ ਲੈ ਕੇ ਆਇਆਂ ਤਾਂ ਉਸਦੇ ਬੇਰੰਗ ਜੀਵਨ ’ਚ ਖੁਸ਼ੀਆਂ ਵਾਪਸ ਆਈਆਂ ਕਿਰਢਾਨ ਵਾਸੀ ਲੀਲੂ ਰਾਮ ਨੂੰ ਤਾਂ ਡੇਰਾ ਸੱਚਾ ਸੌਦਾ ਦੇ ਮਾਨਵਤਾ ਭਲਾਈ ਦੇ ਕੰਮਾਂ ਦੀ ਸੱਚਾਈ ਇਸ ਕੈਂਪ ’ਚ ਆ ਕੇ ਪਤਾ ਚੱਲੀ ਲੀਲੂ ਦਾ ਕਹਿਣਾ ਹੈ ਕਿ ਅਸਲ ’ਚ ਡੇਰਾ ਸੱਚਾ ਸੌਦਾ ਮਾਨਵਤਾ ਭਲਾਈ ਦਾ ਦੂਜਾ ਨਾਂਅ ਹੈ, ਇੱਥੋਂ ਦੀ ਸਾਰੀ ਸੰਗਤ ਹੀ ਉਸ ਫਰਿਸ਼ਤੇ ਦੀ ਤਰ੍ਹਾਂ ਹੈ, ਜਿਸਦਾ ਮਕਸਦ ਸਿਰਫ਼ ਜ਼ਰੂਰਤਮੰਦਾਂ ਦੀ ਮੱਦਦ ਕਰਨਾ ਹੀ ਹੁੰਦਾ ਹੈ

 

ਜੀ ਹਾਂ, ਅਜਿਹੀਆਂ ਕਈ ਦਿਲਚਸਪ ਕਹਾਣੀਆਂ ਦਾ ਹਰ ਸਾਲ ਆਧਾਰ ਬਣਦਾ ਹੈ ਡੇਰਾ ਸੱਚਾ ਸੌਦਾ ਵੱਲੋਂ ਲਾਇਆ ਜਾਣ ਵਾਲਾ ‘ਯਾਦ-ਏ-ਮੁਰਸ਼ਿਦ’ ਪਰਮਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਫਰੀ ਆਈ ਕੈਂਪ ਇਸ ਵਾਰ 31ਵਾਂ ਫਰੀ ਆਈ ਕੈਂਪ 285 ਜਣਿਆਂ ਦੇ ਜੀਵਨ ’ਚ ਉਜ਼ਿਆਰੇ ਦਾ ਸਬਬ ਬਣਿਆ, ਦੂਜੇ ਪਾਸੇ 10 ਹਜ਼ਾਰ ਤੋਂ ਜ਼ਿਆਦਾ ਅੱਖਾਂ ਦੇ ਰੋਗੀਆਂ ਨੂੰ ਸਹੀ ਸਲਾਹ ਤੋਂ ਇਲਾਵਾ ਫਰੀ ਡਾਕਟਰੀ ਸਹੂਲਤ ਮੁਹੱਈਆ ਕਰਵਾਈ ਗਈ ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਾਵਨ ਰਹਿਨੁਮਾਈ ’ਚ ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੀ ਪਾਵਨ ਯਾਦ ’ਚ

ਸੰਨ 1992 ’ਚ ਪਹਿਲਾ ਵਿਸ਼ਾਲ ਅੱਖਾਂ ਦਾ ਜਾਂਚ ਕੈਂਪ ਲਗਾਇਆ ਗਿਆ ਸੀ, ਜਿਸਨੂੰ ‘ਯਾਦ-ਏ-ਮੁਰਸ਼ਿਦ’ ਪਰਮਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਫਰੀ ਆਈ ਕੈਂਪ ਦਾ ਨਾਂਅ ਦਿੱਤਾ ਗਿਆ ਇਸ ਤੋਂ ਬਾਅਦ ਹਰ ਸਾਲ 12-13-14-15 ਦਸੰਬਰ ਨੂੰ ਇਸ ਕੈਂਪ ਦਾ ਆਯੋਜਨ ਹੁੰਦਾ ਹੈ ਹੁਣ ਤੱਕ ਲੱਗੇ 31 ਫਰੀ ਆਈ ਕੈਂਪਾਂ ’ਚ ਕਾਲਾ ਅਤੇ ਸਫੈਦ ਮੋਤੀਆ ਸਮੇਤ ਹੋਰ ਅੱਖਾਂ ਦੇ ਰੋਗਾਂ ਤੋਂ ਪੀੜਤ ਕਰੀਬ 30 ਹਜ਼ਾਰ ਲੋਕਾਂ ਦਾ ਮੁਫ਼ਤ ਅਪਰੇਸ਼ਨ ਹੋ ਚੁੱਕਾ ਹੈ ਜਾਣਕਾਰੀ ਅਨੁਸਾਰ ਬੀਤੀ 12 ਦਸੰਬਰ ਨੂੰ ਸ਼ੁਰੂ ਹੋਏ 31ਵੇਂ ਫਰੀ ਆਈ ਕੈਂਪ ’ਚ 10 ਹਜ਼ਾਰ 597 ਮਰੀਜ਼ਾਂ ਦੀ ਜਾਂਚ ਕੀਤੀ ਗਈ ਜਿਨ੍ਹਾਂ ’ਚ 417 ਮਰੀਜ਼ਾਂ ਨੂੰ ਅਪਰੇਸ਼ਨ ਲਈ ਚੁਣਿਆ ਗਿਆ ਇਨ੍ਹਾਂ ’ਚ 330 ਸਫੈਦ ਮੋਤੀਆ ਅਤੇ 87 ਕਾਲਾ ਮੋਤੀਆ ਦੇ ਮਰੀਜ਼ ਸ਼ਾਮਲ ਸਨ ਚਾਰ ਦਿਨਾਂ ਦੇ ਇਸ ਕੈਂਪ ’ਚ ਦੇਸ਼ਭਰ ਤੋਂ ਸਪੈਸ਼ਲਿਸਟ ਅੱਖਾਂ ਦੇ ਰੋਗਾਂ ਦੇ ਮਾਹਿਰ ਡਾਕਟਰਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ

ਜਦਕਿ ਚੁਣੇ ਗਏ ਮਰੀਜ਼ਾਂ ਦੇ ਅਪਰੇਸ਼ਨ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਸਰਸਾ ’ਚ ਬਣਾਏ ਗਏ ਅਧੁਨਿਕ ਅਪਰੇਸ਼ਨ ਥੀਏਟਰਾਂ ’ਚ ਹਸਪਤਾਲ ਦੇ ਅੱਖਾਂ ਦੇ ਰੋਗਾਂ ਦੇ ਮਾਹਿਰ ਡਾ. ਮੋਨਿਕਾ ਗਰਗ ਇੰਸਾਂ ਅਤੇ ਡਾ. ਦੀਪਕਾ ਇੰਸਾਂ ਨੇ ਕੀਤੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਮਰੀਜ਼ਾਂ ਲਈ ਵੱਖ-ਵੱਖ ਪੁਰਸ਼ ਅਤੇ ਮਹਿਲਾ ਵਾਰਡ ਬਣਾਏ ਗਏ ਸਨ ਹਸਪਤਾਲ ਦੇ ਡਾਕਟਰ ਅਤੇ ਪੈਰਾਮੈਡੀਕਲ ਸਟਾਫ ਮੈਂਬਰਾਂ ਤੋਂ ਇਲਾਵਾ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਭਾਈ-ਭੈਣਾਂ ਨੇ ਮਰੀਜ਼ਾਂ ਨੂੰ ਖਾਣਾ ਖੁਆਇਆ, ਚਾਹ-ਪਾਣੀ, ਸਮੇਂ ’ਤੇ ਦਵਾਈ ਦੇਣਾ ਅਤੇ ਬਜ਼ੁਰਗ ਮਰੀਜ਼ਾਂ ਨੂੰ ਬਾਥਰੂਮ ਆਦਿ ਲੈ ਜਾਣਾ ਵਰਗੇ ਸੇਵਾ ਦੇ ਕੰਮਾਂ ਨੂੰ ਪੂਰੇ ਤਨ-ਮਨ ਨਾਲ ਨਿਭਾਇਆ

ਬੇਮਿਸਾਲ ਸੇਵਾਭਾਵਨਾ

‘ਯਾਦ-ਏ-ਮੁਰਸ਼ਿਦ’ ਫਰੀ ਆਈ ਕੈਂਪ ’ਚ ਇਲਾਜ ਕਰਵਾਉਣ ਪਹੁੰਚੇ ਮਰੀਜ਼ਾਂ ਦੇ ਪਰਿਵਾਰ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਦੀ ਸੇਵਾ ਭਾਵਨਾ ਦੇ ਕਾਇਲ ਹੁੰਦੇ ਨਜ਼ਰ ਆਏ ਸੇਵਾਦਾਰ ਦਿਨ-ਰਾਤ ਬਜੁਰਗ ਮਰੀਜ਼ਾਂ ਦੀ ਸੇਵਾ ’ਚ ਜੁਟੇ ਰਹੇ ਰਤੀਆ ਤੋਂ ਆਪਣੇ ਪਿਤਾ ਨੂੰ ਲੈ ਕੇ ਆਏ ਕੁਲਵਿੰਦਰ ਸਿੰਘ, ਹਿਸਾਰ ਤੋਂ ਆਪਣੇ ਜੀਜਾ ਨਾਲ ਪਹੁੰਚੇ ਰਾਜੂ ਅਤੇ ਫਾਜਿਲਕਾ ਤੋਂ ਆਪਣੇ ਮਾਮੇ ਦਾ ਇਲਾਜ ਕਰਵਾਉਣ ਪਹੁੰਚੇ ਸੱਤਪਾਲ, ਨਰੇਸ਼, ਬਲਵਿੰਦਰ ਆਦਿ ਨੇ ਦੱਸਿਆ ਕਿ ਡੇਰੇ ਦੇ ਸੇਵਾਦਾਰਾਂ ’ਚ ਕਮਾਲ ਦੀ ਸੇਵਾ ਭਾਵਨਾ ਹੈ

ਸਰਦੀ ਦੇ ਮੌਸਮ ’ਚ ਉਨ੍ਹਾਂ ਦੇ ਚਿਹਰਿਆਂ ’ਤੇ ਸੇਵਾ ਦਾ ਜੋਸ਼ ਪ੍ਰਸ਼ੰਸਾਯੋਗ ਹੈ ਮਰੀਜ਼ਾਂ ਨੂੰ ਖਾਣਾ ਖੁਆਉਣਾ, ਦਵਾਈ ਦੇਣਾ, ਬਾਥਰੂਮ ਲੈ ਜਾਣਾ ਅਤੇ ਮਾਹਿਰ ਡਾਕਟਰਾਂ ਤੋਂ ਅਪਰੇਸ਼ਨ ਕਰਵਾਉਣ ਤੱਕ ਦੀ ਸੇਵਾ ਪੂਰੀ ਜ਼ਿੰਮੇਵਾਰੀ ਨਾਲ ਬਖੂਬੀ ਨਿਭਾਈ ਹੈ ਸੇਵਾਦਾਰ ਸਾਡੇ ਪਰਿਵਾਰ ਦੀ ਆਪਣੇ ਮਾਤਾ-ਪਿਤਾ ਦੀ ਤਰ੍ਹਾਂ ਸੇਵਾ ਕਰ ਰਹੇ ਹਨ ਉਨ੍ਹਾਂ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਪ੍ਰਬੰਧਨ ਕਮੇਟੀ ਵੱਲੋਂ ਮਰੀਜ਼ਾਂ ਦੇ ਪਰਿਵਾਰਾਂ ਤੱਕ ਲਈ ਖਾਣ-ਪੀਣ ਤੋਂ ਲੈ ਕੇ ਰਹਿਣ ਤੱਕ ਦੀ ਬਿਹਤਰੀਨ ਵਿਵਸਥਾ ਕੀਤੀ ਗਈ ਹੈ ਅਸਲ ’ਚ ਅਜਿਹੀ ਸੇਵਾ ਭਾਵਨਾ ਤੋਂ ਸਾਨੂੰ ਸਾਰਿਆਂ ਨੂੰ ਸਿੱਖਿਆ ਲੈਣੀ ਚਾਹੀਦੀ

ਦੂਜੇ ਪਾਸੇ ਕੈਂਪ ’ਚ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਆਪਣੀਆਂ ਸੇਵਾਵਾਂ ਦੇ ਰਹੇ ਸੰਗਰੂਰ ਨਿਵਾਸੀ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਸੰਨ 1992 ਤੋਂ ਲਗਾਤਾਰ ਇਸ ਕੈਂਪ ’ਚ ਆ ਰਹੇ ਹਨ ਇੱਥੇ ਸੇਵਾ ਕਰਕੇ ਬਹੁਤ ਖੁਸ਼ੀ ਮਿਲਦੀ ਹੈ ਬਜ਼ੁਰਗਾਂ ਦੀਆਂ ਦੁਆਵਾਂ ਮਿਲਦੀਆਂ ਹਨ ਉਸਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸਾਨੂੰ ਸਿਖਾਇਆ ਹੈ ਕਿ ਜ਼ਰੂਰਤਮੰਦਾਂ ਦੀ ਸੇਵਾ ਕਰਨਾ ਹੀ ਸੱਚੀ ਇਨਸਾਨੀਅਤ ਹੈ

ਮਾਹਿਰ ਡਾਕਟਰਾਂ ਨੇ ਦਿੱਤੀਆਂ ਸੇਵਾਵਾਂ

‘ਯਾਦ-ਏ-ਮੁਰਸ਼ਿਦ’ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ 31ਵੇਂ ਫਰੀ ਆਈ ਕੈਂਪ ’ਚ ਦਿੱਲੀ ਤੋਂ ਅੱਖਾਂ ਦੇ ਰੋਗਾਂ ਦੇ ਮਾਹਿਰ ਡਾ. ਪ੍ਰਦੀਪ ਸ਼ਰਮਾ, ਪਟਿਆਲਾ ਤੋਂ ਡਾ. ਆਰ. ਐੱਨ. ਗਠਵਾਲ, ਰਾਮਾ ਮੈਡੀਕਲ ਕਾਲਜ, ਹਾਪੁੜ ਤੋਂ ਡਾ. ਆਕਾਸ਼ ਚੌਧਰੀ, ਡਾ. ਗਾਰਗੀ ਭੱਲਾ, ਸ਼੍ਰੀਰਾਮ ਮੂਰਤੀ ਇੰਸਟੀਚਿਊਟ ਬਰੇਲੀ ਤੋਂ ਡਾ. ਰਾਮ ਮੋਹਨ ਮਿਸ਼ਰਾ, ਡਾ. ਪਾਰਸ ਅਰੋੜਾ, ਵਰਲਡ ਕਾਲਜ ਝੱਜਰ ਤੋਂ ਡਾ. ਜਿਸ਼ਾਨ ਜਾਹਿਦ, ਤੀਰੰਥਕਰ ਮੈਡੀਕਲ ਕਾਲਜ, ਮੁਰਾਦਾਬਾਦ ਤੋਂ ਡਾ. ਨੀਤਿਨ, ਸ਼ਿਰਡੀ ਸਾਈਂ ਬਾਬਾ ਮੈਡੀਕਲ ਕਾਲਜ, ਜੈਪੁਰ ਤੋਂ ਡਾ. ਦਵਿੰਦਰ ਸਿੰਘ ਰਾਠੌੜ ਤੋਂ ਇਲਾਵਾ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਸਰਸਾ ਤੋਂ ਅੱਖਾਂ ਦੇ ਰੋਗਾਂ ਦੇ ਮਾਹਿਰ ਡਾ. ਮੋਨਿਕਾ ਗਰਗ ਇੰਸਾਂ, ਡਾ. ਦੀਪਿਕਾ ਇੰਸਾਂ, ਡਾ. ਸ਼ਿੰਪਾ ਅਤੇ ਸ਼ਾਹ ਸਤਿਨਾਮ ਜੀ ਜਨਰਲ ਹਸਪਤਾਲ, ਸ੍ਰੀਗੁਰੂਸਰ ਮੋਡੀਆ ਤੋਂ ਡਾ. ਗੀਤਿਕਾ ਅਤੇ ਪੈਰਾਮੈਡੀਕਲ ਸਟਾਫ ਦੇ ਮੈਂਬਰਾਂ ਨੇ ਆਪਣੀਆਂ ਬਹੁਮੁੱਲੀਆਂ ਸੇਵਾਵਾਂ ਦਿੱਤੀਆਂ

ਚਮਤਕਾਰ:  ਦੋਵੇਂ ਅੱਖਾਂ ਖੋਹ ਚੁੱਕੀ ਬਿਮਲਾ ਦੇਵੀ ਦੇ ਲਈ ਵਰਦਾਨ ਸਾਬਿਤ ਹੋਇਆ ਕੈਂਪ

ਅੱਖਾਂ ਦੇ ਜਾਂਚ ਕੈਂਪ ’ਚ ਅੱਖਾਂ ਦਾ ਅਪਰੇਸ਼ਨ ਕਰਵਾਉਣ ਤੋਂ ਬਾਅਦ ਬਿਮਲਾ ਦੇਵੀ ਦੇ ਚਿਹਰੇ ’ਤੇ ਖੁਸ਼ੀ ਦੇ ਭਾਵ ਦੇਖਦੇ ਹੀ ਬਣ ਰਹੇ ਸਨ ਭਿਵਾਨੀ ਸ਼ਹਿਰ ਦੇ ਹਨੂੰਮਾਨ ਗੇਟ ਕੋਲ ਪਿਪਲੀ ਵਾਲੀ ਜੋਹੜੀ ਇਲਾਕੇ ’ਚ ਰਹਿਣ ਵਾਲੀ ਬਿਮਲਾ ਦੇਵੀ ਨੇ ਦੱਸਿਆ ਕਿ ਉਸਦੇ ਪਤੀ ਦੀ ਸ਼ਰਾਬ ਪੀਣ ਦੀ ਆਦਤ ਤੋਂ ਉਹ ਬੁਰੀ ਤਰ੍ਹਾਂ ਪ੍ਰੇਸ਼ਾਨ ਸੀ ਆਏ ਦਿਨ ਝਗੜਾ ਆਮ ਗੱਲ ਸੀ ਰੋ-ਰੋ ਕੇ ਦਿਨ ਕੱਟਦੇ ਸਨ ਹਰ ਸਮੇਂ ਦਿਮਾਗ ’ਚ ਟੈਨਸ਼ਨ ਬਣੀ ਰਹਿੰਦੀ ਸੀ ਇੱਕ ਦਿਨ ਅਚਾਨਕ ਉਸਦੀਆਂ ਅੱਖਾਂ ਦੀ ਰੌਸ਼ਨੀ ਜਾਂਦੀ ਰਹੀ ਇੱਕ ਤਾਂ ਪਰਿਵਾਰ ਦੀ ਆਰਥਿਕ ਹਾਲਤ ਕਮਜ਼ੋਰ, ਦੂਸਰਾ ਉਸਦੀ ਬਿਮਾਰੀ ਵਰਗੇ ਦੁੱਖਾਂ ਦਾ ਪਹਾੜ ਟੁੱਟ ਪਿਆ ਸੀ

ਕਿੱਥੇ ਤਾਂ ਉਹ ਆਪਣੇ ਬੱਚਿਆਂ ਦੀ ਸੰਭਾਲ ਕਰਦੀ ਸੀ, ਹੁਣ ਉਹ ਖੁਦ ਹੀ ਉਨ੍ਹਾਂ ਦੇ ਉੱਪਰ ਨਿਰਭਰ ਹੋ ਗਈ ਸੀ ਜਦੋਂ ਵੀ ਉਸਨੂੰ ਬਾਥਰੂਮ ਆਦਿ ਲਈ ਜਾਣਾ ਪੈਂਦਾ ਤਾਂ ਦਿਖਾਈ ਨਾ ਦੇਣ ਦੇ ਚੱਲਦਿਆਂ ਉਸਨੂੰ ਉਨ੍ਹਾਂ ਨੂੰ ਆਵਾਜ਼ ਦੇਣੀ ਪੈਂਦੀ ਸੀ ਪਰਿਵਾਰ ਵਾਲਿਆਂ ਨੇ ਰੋਹਤਕ ਪੀਜੀਆਈ ਤੱਕ ’ਚ ਦਿਖਾਇਆ, ਪਰ ਉਸਦੀਆਂ ਅੱਖਾਂ ਦੀ ਰੌਸ਼ਨੀ ਵਾਪਸ ਨਾ ਆਈ ਕਿਸੇ ਤਰ੍ਹਾਂ ਇੱਥੇ ਕੈਂਪ ’ਚ ਆਈ ਤਾਂ ਡਾਕਟਰਾਂ ਨੇ ਅਪਰੇਸ਼ਨ ਲਈ ਚੋਣ ਕਰ ਲਈ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਸਰਸਾ ਦੇ ਡਾਕਟਰ ਨੇ ਮੇਰਾ ਅਪਰੇਸ਼ਨ ਕੀਤਾ ਅਤੇ ਅੱਜ ਮੈਂ 3 ਸਾਲਾਂ ਬਾਅਦ ਆਪਣੀਆਂ ਅੱਖਾਂ ਨਾਲ ਸਭ ਕੁਝ ਸਾਫ-ਸਾਫ ਦੇਖ ਪਾ ਰਹੀ ਹਾਂ ਤਿੰਨ ਸਾਲਾਂ ਬਾਅਦ ਅੱਜ ਆਪਣੀ ਬੇਟੀ ਦਾ ਚਿਹਰਾ ਆਪਣੀਆਂ ਅੱਖਾਂ ਨਾਲ ਦੇਖਿਆ ਹੈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਮੇਰੇ ਲਈ ਭਗਵਾਨ ਹਨ, ਉਨ੍ਹਾਂ ਦੇ ਚਰਨਾਂ ’ਚ ਵਾਰ-ਵਾਰ ਨਮਨ, ਵੰਦਨ

———————————-

ਇਹ ਬੜਾ ਔਖਾ ਅਪਰੇਸ਼ਨ ਸੀ, ਪੂਜਨੀਕ ਗੁਰੂ ਜੀ ਦੀ ਰਹਿਮਤ ਨਾਲ ਕਾਮਯਾਬੀ ਮਿਲੀ: ਡਾ. ਮੋਨਿਕਾ

ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਸਰਸਾ ਦੀ ਓਥੋਮੋਲਾਜਿਸਟ (ਅੱਖਾਂ ਦੇ ਰੋਗਾਂ ਦੇ ਮਾਹਿਰ) ਡਾ. ਮੋਨਿਕਾ ਗਰਗ ਇੰਸਾਂ ਨੇ ਦੱਸਿਆ ਕਿ ਬਿਮਲਾ ਦੀਆਂ ਦੋਵੇਂ ਅੱਖਾਂ ’ਚ ਸਫੈਦ ਮੋਤੀਆ ਸੀ, ਜਿਸਨੂੰ ਡਾਕਟਰੀ ਭਾਸ਼ਾ ’ਚ ਹਾਈਪਰ ਮੈਚੁਅਰ ਕੈਟਰੈਕਟ ਕਿਹਾ ਜਾਂਦਾ ਹੈ, ਜੋ ਹਾਈ ਰਿਸਕ ਸਟੇਜ਼ ’ਤੇ ਸੀ ਇਸਦੇ ਚੱਲਦਿਆਂ ਮਰੀਜ਼ ਨੂੰ 3 ਸਾਲ ਤੋਂ ਬਿਲਕੁਲ ਦਿਖਾਈ ਨਹੀਂ ਦੇ ਰਿਹਾ ਸੀ

ਮਰੀਜ਼ ਦਾ ਸਫਲ ਇਲਾਜ ਸਾਡੇ ਲਈ ਚੁਣੌਤੀ ਤੋਂ ਘੱਟ ਨਹੀਂ ਸੀ, ਕਿਉਂਕਿ ਉਸਦਾ ਹਾਈ ਬਲੱਡ ਪ੍ਰੈਸ਼ਰ ਵੀ ਅੰਡਰ ਕੰਟਰੋਲ ਨਹੀਂ ਸੀ ਅਪਰੇਸ਼ਨ 100 ਫੀਸਦੀ ਸਫਲ ਹੋਇਆ ਅਪਰੇਸ਼ਨ ਦੇ ਅਗਲੇ ਦਿਨ ਜਦੋਂ ਮਰੀਜ਼ ਦੀ ਡਰੈਸਿੰਗ ਖੋਲ੍ਹੀ ਗਈ ਤਾਂ ਮਰੀਜ਼ ਦੀਆਂ ਅੱਖਾਂ ਦੀ ਰੌਸ਼ਨੀ ਵਾਪਸ ਆਈ ਇਹ ਸਭ ਕਮਾਲ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਰਹਿਮਤ ਨਾਲ ਹੀ ਹੋ ਸਕਿਆ ਹੈ

ਕੈਂਪ ’ਚ ਪਹੁੰਚੇ ਮਰੀਜ਼ਾਂ ਦੇ ਵਿਚਾਰ

ਪਹਿਲਾਂ ਵੀ ਕਰਵਾਇਆ ਸੀ, ਹੁਣ ਦੂਜੀ ਅੱਖ ਦਾ ਕਰਵਾਇਆ ਅਪਰੇਸ਼ਨ


ਮੈਂ ਦਿਲੋਜਾਨ ਤੋਂ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹਾਂ ਮੇਰਾ ਪਰਿਵਾਰ ਵੀ ਡੇਰੇ ਦੇ ਸੇਵਾ ਕਾਰਜਾਂ ’ਚ ਵਧ-ਚੜ੍ਹ ਕੇ ਹਿੱਸਾ ਲੈਂਦਾ ਹੈ

ਸਤਿਗੁਰੂ ਜੀ ਦੀ ਰਹਿਮਤ ਨਾਲ ਮੇਰੀ ਅੱਖ ਦਾ ਅਪਰੇਸ਼ਨ ਬੜੇ ਵਧੀਆ ਤਰੀਕੇ ਨਾਲ ਹੋਇਆ ਹੈ ਹਾਲਾਂਕਿ ਦੂਜੀ ਅੱਖ ਦਾ ਅਪਰੇਸ਼ਨ ਵੀ ਮੈਂ ਇੱਥੋਂ ਕਰਵਾਇਆ ਸੀ, ਜੋ ਹੁਣ ਬਿਲਕੁੱਲ ਠੀਕ ਹੈ
ਮੇਲਾਗੀਰ ਸਿੰਘ, ਭਾਲਗੜ੍ਹ ਪਿੰਡ
ਬਲਾਕ ਮੂਣਕ (ਪੰਜਾਬ)

—————————

ਸੇਵਾ ਦਾ ਦੂਜਾ ਨਾਂਅ ਹੈ ਡੇਰਾ ਸੱਚਾ ਸੌਦਾ

ਲੋਕਾਂ ਤੋਂ ਸੁਣਿਆ ਸੀ ਕਿ ਡੇਰਾ ਸੱਚਾ ਸੌਦਾ ਦੇ ਆਈ ਕੈਂਪ ’ਚ ਸੇਵਾਦਾਰ ਬੜੀ ਸੇਵਾ ਕਰਦੇ ਹਨ, ਬੇਸਹਾਰਿਆਂ ਦਾ ਸਹਾਰਾ ਬਣਦੇ ਹਨ, ਵੈਸੇ ਇਨ੍ਹਾਂ ਦੀ ਸਫਾਈ ਮੁਹਿੰਮ, ਖੂਨਦਾਨ, ਪੌਦੇ ਲਗਾਉਣ ਵਰਗੇ ਕਈ ਕੰਮ ਵੀ ਬੜੇ ਪ੍ਰਸਿੱਧ ਹੋਏ ਹਨ, ਪਰ ਮੇਰਾ ਮਨ ਇਹ ਗੱਲ ਮੰਨਣ ਨੂੰ ਕਦੇ ਤਿਆਰ ਨਹੀਂ ਸੀ ਕਿ ਭਲਾ ਇੰਝ ਕਿਵੇਂ ਹੋ ਸਕਦਾ ਹੈ

ਕੋਈ ਆਦਮੀ ਬਿਨਾਂ ਤਨਖਾਹ ਦੇ ਪੂਰਾ-ਪੂਰਾ ਦਿਨ ਉਨ੍ਹਾਂ ਲੋਕਾਂ ਲਈ ਭੱਜਦੌੜ ਕਰਦਾ ਹੋਵੇ, ਜੋ ਉਸਦੇ ਨਾ ਖੂਨ ਦੇ ਰਿਸ਼ਤੇ ’ਚ ਅਤੇ ਨਾ ਹੀ ਦੂਰ-ਦਰਾਜ ਤੋਂ ਰਿਸ਼ਤੇਦਾਰੀ ’ਚ ਹੋਣ ਪਰ ਡੇਰਾ ਸੱਚਾ ਸੌਦਾ ’ਚ ਆਕੇ ਇਹ ਸਭ ਵੇਖਿਆ ਕਿ ਸੇਦਾਰ ਬਿਨਾ ਸੁਆਰਥ ਸੇਵਾ ਕਰ ਰਹੇ ਹਨ
ਪਲਵਿੰਦਰ ਸਿੰਘ, ਸਕੱਤਾ ਖੇੜਾ, ਡੱਬਵਾਲੀ
—————————

ਕੈਂਪ ਤੋਂ ਮਿਲੀ ਨਵੀਂ ਜ਼ਿੰਦਗੀ

ਮੈਂ ਸਿਲਾਈ ਦਾ ਕੰਮ ਕਰਦਾ ਹਾਂ, ਦੋ ਮਹੀਨਿਆਂ ਤੋਂ ਇੱਕ ਅੱਖ ਤੋਂ ਦਿੱਖਣਾ ਬਿਲਕੁਲ ਹੀ ਬੰਦ ਹੋ ਗਿਆ ਸੀ, ਜਿਸਦੇ ਚੱਲਦਿਆਂ ਕੰਮਧੰਦਾ ਵੀ ਬੰਦ ਹੋ ਗਿਆ ਮੇਰੇ ਕੋਲ ਇਹੀ ਇੱਕ ਕੰਮ ਹੈ ਜਿਸ ਨਾਲ ਪਰਿਵਾਰ ਦਾ ਗੁਜਾਰਾ ਹੁੰਦਾ ਹੈ ਮਨ ਬੜਾ ਦੁੱਖੀ ਸੀ, ਕਿ ਹੁਣ ਕੀ ਕਰਾਂ, ਕਿਵੇਂ ਪਰਿਵਾਰ ਦਾ ਗੁਜ਼ਾਰਾ ਹੋਵੇਗਾ ਇੱਕ ਦਿਨ ਡੇਰਾ ਪ੍ਰੇਮੀ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ’ਚ ਅੱਖਾਂ ਦੀ ਜਾਂਚ ਦਾ ਕੈਂਪ ਲਗਾਇਆ ਜਾ ਰਿਹਾ ਹੈ,

ਜਿੱਥੇ ਸਾਰੀਆਂ ਸੁਵਿਧਾਵਾਂ ਮੁਫਤ ਮਿਲਣਗੀਆਂ ਕਹਿੰਦੇ ਹਨ ਡੂਬਤੇ ਕੋ ਤਿਨਕੇ ਕਾ ਸਹਾਰਾ ਹੀ ਕਾਫੀ ਹੁੰਦਾ ਹੈ, ਪਰ ਮੇਰੇ ਲਈ ਡੇਰਾ ਸੱਚਾ ਸੌਦਾ ਆਸ਼ਾ ਦੀ ਇੱਕ ਨਵੀਂ ਕਿਰਨ ਲੈ ਕੇ ਆਇਆ ਹੈ ਇੱਥੇ ਕੈਂਪ ’ਚ ਅਪਰੇਸ਼ਨ ਵੀ ਵਧੀਆ ਹੋਇਆ ਹੈ ਅਤੇ ਪੈਸਾ-ਪਾਈ ਵੀ ਖਰਚ ਨਹੀਂ ਹੋਇਆ ਸੇਵਾਦਾਰਾਂ ਨੇ ਐਨੀ ਸੰਭਾਲ ਕੀਤੀ ਹੈ, ਜੋ ਘਰਵਾਲੇ ਵੀ ਨਹੀਂ ਕਰ ਪਾਉਂਦੇ
ਮਹਿੰਦਰ ਸਿੰਘ, ਖਰਾਤੀ ਖੇੜ੍ਹਾ, ਫਤਿਆਬਾਦ
—————————

ਪਹਿਲੀ ਵਾਰ ਡੇੇਰੇ ’ਚ ਆਇਆ, ਦੇਖ ਕੇ ਰੂਹ ਖੁਸ਼ ਹੋ ਗਈ

ਮੈਨੂੰ ਇੱਕ ਅੱਖ ਤੋਂ ਦਿੱਖਣਾ ਬਿਲਕੁਲ ਹੀ ਬੰਦ ਹੋ ਗਿਆ ਸੀ ਡਾਕਟਰਾਂ ਕੋਲ ਜਾਣ ਦੀ ਹਿੰਮਤ ਨਹੀਂ ਜੁਟਾ ਪਾ ਰਿਹਾ ਸੀ, ਕਿਉਂਕਿ ਘਰ ਦੀ ਹਾਲਤ ਜ਼ਿਆਦਾ ਵਧੀਆ ਨਹੀਂ ਸੀ ਖੁਦ ਦੀ ਦੋ ਏਕੜ ਜ਼ਮੀਨ ਹੈ, ਜਿਸ ਨਾਲ ਗੁਜ਼ਾਰਾ ਚੱਲਦਾ ਹੈ ਪਿੰਡ ਦੇ ਸਤਿਸੰਗੀ ਲੋਕਾਂ ਦੀ ਮੱਦਦ ਨਾਲ ਇੱਥੇ ਡੇਰਾ ਸੱਚਾ ਸੌਦਾ ’ਚ ਪਹਿਲੀ ਵਾਰ ਆਇਆ ਹਾਂ ਮੇਰੇ ਮਨ ’ਚ ਇੱਕ ਡਰ ਜਿਹਾ ਸੀ ਕਿ ਪਤਾ ਨਹੀਂ ਕਿਹੋ ਜਿਹਾ ਮਾਹੌਲ ਹੋਵੇਗਾ

ਉੱਥੇ ਪਰ ਇੱਥੇ ਆ ਕੇ ਦੇਖਿਆ ਤਾਂ ਮੇਰੀ ਰੂਹ ਖੁਸ਼ ਹੋ ਗਈ, ਬੜੀ ਸ਼ਾਂਤੀ ਮਹਿਸੂਸ ਹੋਈ ਅੱਖ ਦਾ ਅਪਰੇਸ਼ਨ ਵੀ ਸਫਲ ਰਿਹਾ, ਅਤੇ ਵੱਡੀ ਗੱਲ, ਇਸ ’ਚ ਮੇਰਾ ਇੱਕ ਪੈਸਾ ਵੀ ਖਰਚ ਨਹੀਂ ਹੋਇਆ ਸੱਚ ਕਹਾਂ ਤਾਂ ਡੇਰਾ ਸੱਚਾ ਸੌਦਾ ਗਰੀਬਾਂ ਦਾ ਅਸਲੀ ਮੱਦਦਗਾਰ ਹੈ ਧੰਨ ਹਨ ਡੇਰੇ ਦੇ ਗੁਰੂ ਰਾਮ ਰਹੀਮ ਜੀ, ਜੋ ਸੇਵਾਦਾਰਾਂ ’ਚ ਅਜਿਹੀ ਸੇਵਾ ਭਾਵਨਾ ਭਰਦੇ ਹਨ, ਜੋ ਬਿਨਾਂ ਜਾਤ-ਪਾਤ ਦੇਖੇ ਲੋਕਾਂ ਦੀ ਸੇਵਾ ਨੂੰ ਹਮੇਸ਼ਾ ਤਿਆਰ ਰਹਿੰਦੇ ਹਨ
ਲੀਲੂ ਰਾਮ, ਕਿਰਢਾਨ, ਫਤਿਆਬਾਦ

ਗੁਰੂ ਜੀ ਦੇ ਅਸ਼ੀਰਵਾਦ ਨਾਲ ਸਭ ਠੀਕ ਹੋ ਗਿਆ

ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਫਾਰੂਖਾਬਾਦ ਤੋਂ ਯਾਦ-ਏ-ਮੁਰਸ਼ਿਦ ਕੈਂਪ ’ਚ ਪਹੁੰਚੀ ਮਾਇਆ ਦੇਵੀ ਆਪਣੀ ਅੱਖ ਦਾ ਅਪਰੇਸ਼ਨ ਹੋਣ ਤੋਂ ਬਾਅਦ ਖੁਸ਼ ਨਜ਼ਰ ਆ ਰਹੀ ਸੀ 55 ਸਾਲ ਦੀ ਮਾਇਆ ਦੇਵੀ ਨੇ ਦੱਸਿਆ ਕਿ ਮੇਰੇ ਪਿੰਡ ਦੇ ਚਾਰ ਜਣੇ ਵੀ ਇਸ ਕੈਂਪ ’ਚ ਆਏ ਹਨ,

ਜਿਨ੍ਹਾਂ ਦਾ ਅੱਖਾਂ ਦਾ ਅਪਰੇਸ਼ਨ ਹੋਇਆ ਹੈ ਪਰਿਵਾਰ ’ਚ ਪਤੀ ਅਤੇ ਦੋ ਲੜਕੇ ਹਨ, ਪਰ ਰੂਟੀਨ ਚਲਾਉਣ ਲਈ ਮਜ਼ਦੂਰੀ ’ਤੇ ਗੁਜ਼ਾਰਾ ਕਰਦਾ ਹਾਂ ਅੱਜ ਗੁਰੂ ਜੀ ਦੇ ਅਸ਼ੀਰਵਾਦ ਨਾਲ ਅੱਖ ਦਾ ਅਪਰੇਸ਼ਨ ਠੀਕ ਹੋ ਗਿਆ

ਮੇਰਾ ਪਰਿਵਾਰ ਡੇਰਾ ਸੱਚਾ ਸੌਦਾ ਦਾ ਧੰਨਵਾਦੀ ਰਹੇਗਾ ਜੋ ਲੋਕਾਂ ਨੂੰ ਮੁਫ਼ਤ ’ਚ ਇਹ ਸੁਵਿਧਾਵਾਂ ਮੁਹੱਈਆ ਕਰਵਾ ਰਿਹਾ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!