ਚੂਹੇ ਨੇ ਘੁੰਮਿਆ ਮੇਲਾ
ਪਚਰੀ ਜੰਗਲ ’ਚ ਇੱਕ ਚੂਹਾ ਆਪਣੇ ਪਰਿਵਾਰ ਨਾਲ ਰਹਿੰਦਾ ਸੀ ਕੋਲ ਦੇ ਜੰਗਲ ਬੰਗੋਲੀ ’ਚ ਹਰ ਸਾਲ ਮੇਲਾ ਲੱਗਦਾ ਸੀ ਚੂਹੇ ਨੇ ਕਦੇ ਮੇਲਾ ਨਹੀਂ ਦੇਖਿਆ ਸੀ ਉਸ ਦੀ ਵੀ ਮੇਲਾ ਦੇਖਣ ਦੀ ਇੱਛਾ ਸੀ ਇੱਕ ਦਿਨ ਚੂਹੇ ਨੇ ਸੂਰ ਨੂੰ ਕਿਹਾ, ਸੂਰ ਭਾਈ, ਮੈਂ ਮੇਲਾ ਦੇਖਣ ਜਾਣਾ ਚਾਹੁੰਦਾ ਹਾਂ ਮੇਲਾ ਕਿਹੋ ਜਿਹਾ ਹੁੰਦਾ ਹੈ?’
ਸੂਰ ਨੇ ਕਿਹਾ, ‘ਭਾਈ, ਤੂੰ ਭੁੱਲ ਕੇ ਵੀ ਮੇਲੇ ’ਚ ਨਾ ਜਾਈਂ ਉੱਥੇ ਬਹੁਤ ਭੀੜ ਹੁੰਦੀ ਹੈ ਤੂੰ ਭੀੜ ’ਚ ਦੱਬ ਕੇ ਮਰ ਜਾਵੇਂਗਾ’ ਸੂਰ ਦੀ ਗੱਲ ਸੁਣ ਕੇ ਚੂਹਾ ਮੇਲੇ ਦਾ ਨਾਂਅ ਲੈਣ ਤੋਂ ਹੀ ਡਰਨ ਲੱਗਾ ਪਰ ਇਸ ਵਾਰ ਚੂਹੇ ਨੇ ਪੱਕਾ ਇਰਾਦਾ ਕੀਤਾ ਕਿ ਉਹ ਮੇਲਾ ਘੁੰਮਣ ਜ਼ਰੂਰ ਜਾਵੇਗਾ ਉਸ ਤੋਂ ਬਾਅਦ ਚੂਹਾ ਆਪਣੀ ਚੈਕਬੁੱਕ ਲੈ ਕੇ ਬੈਂਕ ਗਿਆ ਅਤੇ ਆਪਣੇ ਖਾਤੇ ’ਚੋਂ ਇੱਕ ਹਜ਼ਾਰ ਰੁਪਏ ਕਢਵਾ ਲਿਆਇਆ
ਦੂਜੇ ਦਿਨ ਬਣ-ਠਣ ਕੇ ਚੂਹੇ ਨੇ ਆਪਣੇ ਬੱਚਿਆਂ ਨੂੰ ਕਿਹਾ, ‘ਬੱਚਿਓ, ਮੈਂ ਮੇਲਾ ਦੇਖਣ ਜਾ ਰਿਹਾ ਹਾਂ ਤੁਸੀਂ ਆਪਣਾ ਖਿਆਲ ਰੱਖਣਾ ਮੈਂ ਸ਼ਾਮ ਤੱਕ ਵਾਪਸ ਆਊਂਗਾ’
ਚੂਹੇ ਦੇ ਬੇਟੇ ਨੇ ਕਿਹਾ, ‘ਟਾ ਟਾ ਪਾਪਾ, ਮੇਰੇ ਲਈ ਬਰਫੀ ਜ਼ਰੂਰ ਲਿਆਉਣਾ’
ਚੂਹਾ ਮੇਲੇ ’ਚ ਪਹੁੰਚਿਆ ਅਸਲ ’ਚ ਉੱਥੇ ਬਹੁਤ ਭੀੜ ਸੀ ਖੁਦ ਨੂੰ ਭੀੜ ਤੋਂ ਬਚਾਉਂਦੇ ਹੋਏ ਉਹ ਮੇਲੇ ’ਚ ਘੁੰਮਣ ਲੱਗਾ ਬੱਕਰਾ ਕੱਪੜੇ ਵੇਚ ਰਿਹਾ ਸੀ ਚੂਹੇ ਨੇ ਬੱਚਿਆਂ ਲਈ ਟੀ-ਸ਼ਰਟ ਅਤੇ ਜੀਨਸ ਖਰੀਦੀ ਕੁਝ ਅੱਗੇ ਵੱਧਣ ’ਤੇ ਉਸ ਨੂੰ ਘੋੜਾ ਝੂਲਾ ਝੁਲਾਉਂਦਾ ਮਿਲਿਆ ਚੂਹੇ ਨੇ ਕਦੇ ਝੂਲਾ ਨਹੀਂ ਝੂਲਿਆ ਸੀ, ਆਖਰ ਉਹ ਝੂਲੇ ’ਚ ਬੈਠ ਗਿਆ ਝੂਲਾ ਉੱਪਰ ਜਾਂਦਾ ਤਾਂ ਉਸ ਨੂੰ ਬਹੁਤ ਆਨੰਦ ਆਉਂਦਾ ਪਰ ਜਦੋਂ ਹੇਠਾ ਆਉਂਦਾ ਤਾਂ ਉਹ ਗੁੰਮਸੁੰਮ ਹੋ ਜਾਂਦਾ ਉਹ ਡਰ ਨਾਲ ਅੱਖਾਂ ਬੰਦ ਕਰ ਲੈਂਦਾ ਚੂਹੇ ਦੀ ਦਸ਼ਾ ਦੇਖ ਕੇ ਘੋੜਾ ਜਾਣ-ਬੁੱਝ ਕੇ ਜ਼ੋਰ-ਜੋਰ ਨਾਲ ਝੂਲਾ ਝੁਲਾਉਣ ਲੱਗਾ ਆਸ-ਪਾਸ ਖੜ੍ਹੇ ਜਾਨਵਰ ਵੀ ਚੂਹੇ ਦੀ ਹਾਲਤ ਦੇਖ ਕੇ ਹੱਸ-ਹੱਸ ਕੇ ਲੋਟਪੋਟ ਹੋ ਰਹੇ ਸਨ ਗਧਾ ਗੋਲਗੱਪੇ ਵੇਚ ਰਿਹਾ ਸੀ ਚੂਹੇ ਨੇ ਢੇਰ ਸਾਰੇ ਗੋਲਗੱਪੇ ਖਾਧੇ
ਘਰ ਵਾਪਸ ਆਉਣ ਤੋਂ ਪਹਿਲਾਂ ਚੂਹਾ ਹਾਥੀ ਦਾਦਾ ਦੇ ਫਾਈਵ ਸਟਾਰ ਹੋਟਲ ’ਚ ਬਰਫੀ ਲੈਣ ਪਹੁੰਚਿਆ ਹੋਟਲ ’ਚ ਤਰ੍ਹਾਂ-ਤਰ੍ਹਾਂ ਦੀ ਮਠਿਆਈ ਸਜੀ ਸੀ ਮਠਿਆਈ ਦੇਖ ਕੇ ਚੂਹੇ ਦੇ ਮੂੰਹ ’ਚ ਪਾਣੀ ਆ ਗਿਆ ਮਠਿਆਈ ਤੋਲ ਰਹੇ ਗੈਂਡੇ ਨੂੰ ਚੂਹੇ ਨੇ ਕਿਹਾ, ‘ਗੈਂਡਾ ਭਾਈ, ਦੋ ਕਿੱਲੋ ਬਰਫੀ ਦੇਣਾ’ ਹਾਥੀ ਦਾਦਾ ਬਰਫੀ ਦਾ ਇੱਕ ਟੁਕੜਾ ਚੂਹੇ ਨੂੰ ਦਿੰਦੇ ਹੋਏ ਬੋਲੇ, ‘ਇਹ ਬਰਫੀ ਚੱਖ ਕੇ ਦੇਖੋ’ ਚੂਹੇ ਨੇ ਸ਼ਰਮਾਉਂਦੇ ਹੋਏ ਕਿਹਾ, ‘ਹਾਥੀ ਦਾਦਾ, ਤੁਹਾਡੀ ਮਠਿਆਈ ਤਾਂ ਪੂਰੇ ਜੰਗਲ ’ਚ ਮਸ਼ਹੂਰ ਹੈ ਚੱਖਣ ਦੀ ਜ਼ਰੂਰਤ ਨਹੀਂ’ ਬਰਫੀ ਦਾ ਡੱਬਾ ਲੈ ਕੇ ਚੂਹਾ ਘਰ ਵਾਪਸ ਆ ਰਿਹਾ ਸੀ ਤਾਂ ਉਸ ਦੀ ਨਜ਼ਰ ਤਸਵੀਰਾਂ ਵੇਚ ਰਹੀ ਲੂੰਬੜੀ ’ਤੇ ਪਈ ਚੂਹੇ ਨੇ ਅਦਾਕਾਰ ਤੋਤਾ ਰਾਮ, ਅਦਾਕਾਰਾ ਚਿੜੀ ਅਤੇ ਗਾਇਕਾ ਕੋਇਲ ਰਾਣੀ ਦੀਆਂ ਤਸਵੀਰਾਂ ਖਰੀਦੀਆਂ ਤਸਵੀਰਾਂ ਨੂੰ ਲਟਕਾਉਣ ਲਈ ਉਸ ਨੇ ਦੋ ਰੁਪਏ ਦੀਆਂ ਕਿੱਲਾਂ ਵੀ ਖਰੀਦ ਲਈਆਂ
ਚੂਹਾ ਖੁਸ਼ੀ-ਖੁਸ਼ੀ ਘਰ ਵਾਪਸ ਆ ਰਿਹਾ ਸੀ ਰਸਤੇ ’ਚ ਬਰਗਦ ਦੇ ਇੱਕ ਰੁੱਖ ’ਤੇ ਇੱਕ ਬਾਂਦਰ ਰਹਿੰਦਾ ਸੀ ਉਹ ਬਹੁਤ ਚਲਾਕ ਅਤੇ ਆਲਸੀ ਸੀ ਦੂਜਿਆਂ ਦੀਆਂ ਚੀਜ਼ਾਂ ਲੁੱਟ ਕੇ ਆਪਣਾ ਪੇਟ ਭਰਦਾ ਸੀ ਮੇਲੇ ਤੋਂ ਵਾਪਸ ਆ ਰਹੇ ਚੂਹੇ ’ਤੇ ਬਾਂਦਰ ਦੀ ਨਜ਼ਰ ਪਈ ਉਹ ਸਮਝ ਗਿਆ ਕਿ ਚੂਹੇ ਦੇ ਝੋਲੇ ’ਚ ਖਾਣ ਦੀਆਂ ਚੀਜ਼ਾਂ ਹਨ ਆਖਰ ਪੁੱਛਿਆ, ‘ਚੂਹਾ ਭਾਈ, ਮੇਲਾ ਦੇਖ ਕੇ ਆ ਰਹੇ ਹੋ ਕੇ?’ ‘ਹਾਂ, ਬਹੁਤ ਮਜ਼ਾ ਆਇਆ, ‘ਚੂਹਾ ਬੋਲਿਆ
ਬਾਂਦਰ ਨੇ ਆਪਣੀ ਚਲਾਕੀ ਦਿਖਾਉਣੀ ਸ਼ੁਰੂ ਕੀਤੀ ਬੋਲਿਆ, ‘ਚੂਹਾ ਭਾਈ, ਥੋੜ੍ਹੀ ਦੇਰ ਰੁੱਖ ਦੇ ਹੇਠਾਂ ਆਰਾਮ ਕਰ ਲੈ ਫਿਰ ਚਲੇ ਜਾਣਾ’ ਚੂਹਾ ਮੰਨ ਗਿਆ ਝੋਲਾ ਰੱਖ ਕੇ ਜ਼ਮੀਨ ’ਤੇ ਲੇਟ ਗਿਆ ‘ਮੇਲੇ ’ਚ ਕੀ ਖਰੀਦਿਆ? ਬਾਂਦਰ ਨੇ ਪੁੱਛਿਆ
‘ਬੱਚਿਆਂ ਲਈ ਕੱਪੜੇ ਅਤੇ ਬਰਫੀ, ‘ਚੂਹੇ ਨੇ ਦੱਸਿਆ ਬਰਫੀ ਦਾ ਨਾਂਅ ਸੁਣਦੇ ਹੀ ਬਾਂਦਰ ਦੇ ਮੂੰਹ ’ਚ ਪਾਣੀ ਆ ਗਿਆ ਬੋਲਿਆ, ‘ਭਾਈ, ਜਲਦੀ ਛੁਪ ਜਾਓ, ਬਿੱਲੀ ਆ ਰਹੀ ਹੈ’ ਚੂਹਾ ਝੱਟ ਦੇਣੇ ਕੋਲ ਇੱਕ ਖੁੱਡ ’ਚ ਵੜ ਗਿਆ ਬਾਂਦਰ ਜਲਦੀ-ਜਲਦੀ ਚੂਹੇ ਦੇ ਝੋਲੇ ਨੂੰ ਟਟੋਲਣ ਲੱਗਾ ਟਟੋਲਣ ’ਤੇ ਉਸ ਦੇ ਹੱਥ ਇੱਕ ਪੈਕਟ ਲੱਗਾ ਬਾਂਦਰ ਨੇ ਜਿਵੇਂ ਹੀ ਉਸ ਪੈਕਟ ਨੂੰ ਦੰਦਾਂ ਨਾਲ ਦਬਾਇਆ, ਕਿੱਲਾਂ ਉਸ ਦੇ ਮੂੰਹ ’ਚ ਚੁੱਭ ਗਈਆਂ ਉਹ ਦਰਦ ਦੇ ਮਾਰੇ ਚਿਲਾਉਣ ਲੱਗਾ
ਚੂਹੇ ਨੇ ਖੁੱਡ ’ਚੋਂ ਝਾਕ ਕੇ ਦੇਖਿਆ ਉਹ ਸਮਝ ਗਿਆ ਕਿ ਬਿੱਲੀ ਦਾ ਬਹਾਨਾ ਬਣਾ ਕੇ ਬਾਂਦਰ ਉਸ ਦੀ ਬਰਫੀ ਖਾਣਾ ਚਾਹੁੰਦਾ ਸੀ ਆਖਰ ਕੋਲ ਆ ਕੇ ਬੋਲਿਆ, ‘ਭਾਈ, ਤੈਨੂੰ ਲਾਲਚ ਦੀ ਸਜ਼ਾ ਮਿਲ ਗਈ ਬਰਫੀ ਖਾਣੀ ਸੀ ਤਾਂ ਮੰਗ ਲੈਂਦਾ ਮੈਂ ਖੁਦ ਦੇ ਦਿੰਦਾ’ ਬਾਂਦਰ ਬੋਲਿਆ, ‘ਭਾਈ, ਮੈਨੂੰ ਮੁਆਫ ਕਰਨਾ ਮੈਂ ਭਵਿੱਖ ’ਚ ਅਜਿਹਾ ਕੰਮ ਨਹੀਂ ਕਰਾਂਗਾ ਮੈਨੂੰ ਆਪਣੀ ਕਰਨੀ ਦਾ ਫਲ ਮਿਲ ਗਿਆ
ਇਹ ਸੁਣ ਕੇ ਚੂਹੇ ਨੇ ਬਾਂਦਰ ਨੂੰ ਬਰਫੀ ਦੇ ਦੋ ਪੀਸ ਦਿੱਤੇ ਅਤੇ ਫਿਰ ਘਰ ਵੱਲ ਚੱਲ ਪਿਆ
ਨਰਿੰਦਰ ਦੇਵਾਂਗਨ