ਸੁਪਰ ਮਹਿਲਾ ਬਣਨ ਦਾ ਚੱਕਰ
ਬਚਪਨ ਤੋਂ ਹੀ ਲੜਕੀਆਂ ਨੂੰ ਇਹ ਸਿਖਾਇਆ ਜਾਂਦਾ ਹੈ ਕਿ ਉਸ ਨੂੰ ਸਾਰੇ ਕੰਮ ਆਉਣੇ ਚਾਹੀਦੇ ਹਨ, ਜਿਸ ਨਾਲ ਉਸ ਨਾਲ ਜੁੜੇ ਸਾਰੇ ਲੋਕ ਖੁਸ਼ ਰਹਿਣ ਜੇਕਰ ਕੋਈ ਵੀ, ਕਿਤੇ ਵੀ ਉਸ ਤੋਂ ਨਾਖੁਸ਼ ਹੋਇਆ ਤਾਂ ਇਸ ਦਾ ਮਤਲਬ ਹੈ ਕਿ ਉਸ ਦੇ ਕੰਮ ’ਚ ਕਿਤੇ ਨਾ ਕਿਤੇ ਗੜਬੜੀ ਹੋਈ ਹੈ ਉਸ ਨੂੰ ਸਿਖਾਇਆ ਜਾਂਦਾ ਹੈ ਕਿ ਉਹ ਹਰ ਕੰਮ ’ਚ ਪਰਫੈਕਟ ਰਹੇ ਉਹ ਜੀਵਨ ਚੰਗੀ ਬੇਟੀ, ਚੰਗੀ ਭੈਣ, ਚੰਗੀ ਨੂੰਹ, ਚੰਗੀ ਪਤਨੀ ਅਤੇ ਚੰਗੀ ਮਾਂ ਬਣਨ ’ਚ ਹੀ ਗੁਜ਼ਾਰ ਦਿੰਦੇ ਹਨ
ਇਨ੍ਹਾਂ ਸਭ ਜਦੋ-ਜ਼ਹਿਦ ’ਚ ਉਹ ਇੱਕ ਔਰਤ ਹੋਂਦ ਨੂੰ ਹੀ ਭੁੱਲ ਜਾਂਦੀ ਹੈ ਉਹ ਭੁੱਲ ਜਾਂਦੀ ਹੈ ਕਿ ਉਹ ਵੀ ਕੁਝ ਹੈ ਖੁਦ ਨੂੰ ਪਰਫੈਕਟ ਵੂਮਨ ਸਾਬਤ ਕਰਨ ਦੇ ਚੱਕਰ ’ਚ ਉਹ ਹੀਨ-ਭਾਵਨਾ ਦੀ ਸ਼ਿਕਾਰ ਹੁੰਦੀ ਚਲੀ ਜਾਂਦੀ ਹੈ ਉਹ ਆਪਣੇ ਆਸ-ਪਾਸ ਦੇ ਦਬਾਅ ਨਾਲ ਆਪਣੀ ਸ਼ਖਸੀਅਤ ਨਿਖਾਰਨਾ ਹੀ ਭੁੱਲ ਜਾਂਦੀ ਹੈ
Also Read :-
- ਬੱਚਿਆਂ ਨੂੰ ਫਾਸਟ ਫੂਡ ਨਹੀਂ, ਦੁੱਧ ਘਿਓ ਖਵਾਓ
- ਬੱਚੇ ਨਹੀਂ ਹੋਣਗੇ ਬਿਮਾਰ ਇਮਿਊਨਿਟੀ ਵਧਾਉਣਗੇ ਇਹ ਅਸਾਨ ਟਿਪਸ
- ਕਿਚਨ ਗੈਜੇਟ ਵੀ ਮੰਗਦੇ ਹਨ ਦੇਖਭਾਲ
- ਪੌਸ਼ਟਿਕ ਭੋਜਨ ਬਣਾਉਣ ਲਈ
ਦਰਅਸਲ ਗੱਲ ਇਹ ਹੈ ਕਿ ਉਸ ਦੇ ਆਸ-ਪਾਸ ਦੇ ਲੋਕ ਤਾਂ ਉਸ ਤੋਂ ਬਿਹਤਰੀਨ ਹੋਣ ਦੀਆਂ ਉਮੀਦਾਂ ਰੱਖਦੇ ਹੀ ਹਨ ਪਰ ਮਹਿਲਾ ਖੁਦ ਹੀ ਇਹ ਉਮੀਦ ਰੱਖਦੀ ਹੈ ਕਿ ਉਸ ਨੂੰ ਪਰਫੈਕਟ ਵੂਮਨ ਹੋਣਾ ਚਾਹੀਦਾ ਹੈ ਉਸਨੂੰ ਘਰ-ਬਾਹਰ ਦਾ ਸਭ ਕੰਮ ਆਉਣਾ ਚਾਹੀਦਾ ਹੈ ਇੱਕ ਮਹਿਲਾ ਨੂੰ ਇਹ ਲੱਗਦਾ ਹੈ ਕਿ ਉਸ ਨੂੰ ਰਸੋਈ ਦੇ ਹਰ ਕੰਮ ’ਚ ਨਿਪੁੰਨ ਹੋਣਾ ਚਾਹੀਦਾ ਹੈ ਉਸ ਨੂੰ ਅਜਿਹਾ ਖਾਣਾ ਬਣਾਉਣਾ ਆਵੇ ਜਿਸ ਦੀਆਂ ਸਭ ਤਾਰੀਫਾਂ ਕਰਨ ਅਤੇ ਉਸ ਤੋਂ ਵਧੀਆ ਖਾਣਾ ਕੋਈ ਬਣਾ ਵੀ ਨਾ ਸਕੇ
ਘਰ ’ਚ ਕੋਈ ਮਹਿਮਾਨ ਆਵੇ ਤਾਂ ਉਸ ਦੀ ਮੇਜ਼ਬਾਨੀ ’ਚ ਉਸ ਦੇ ਵੱਲੋਂ ਕੋਈ ਕਮੀ ਨਾ ਹੋਵੇ ਤਾਂ ਕਿ ਚਾਰ ਥਾਵਾਂ ਬਾਹਰ ਜਾ ਕੇ ਉਸ ਦੀਆਂ ਉਹ ਤਾਰੀਫਾਂ ਕਰਨ ਕਿ ਉਸ ਤੋਂ ਚੰਗਾ ਮੇਜ਼ਬਾਨ ਕਿੱਥੇ? ਇਸੇ ਤਰ੍ਹਾਂ ਘਰ ਦੀ ਸਾਫ-ਸਫਾਈ ’ਚ ਉਹ ਸਭ ਤੋਂ ਅੱਗੇ ਹੋਣ ਬੱਚਿਆਂ ਦੀ ਪੜ੍ਹਾਈ ’ਚ ਪੂਰੀ ਤਰ੍ਹਾਂ ਮੱਦਦਗਾਰ ਹੋਣ ਉਨ੍ਹਾਂ ਨੂੰ ਅਨੁਸ਼ਾਸਨ ਸਿਖਾਓ ਉਨ੍ਹਾਂ ਦੇ ਦੋਸਤ ਬਣੋ ਅਤੇ ਜੀਵਨ ’ਚ ਉਨ੍ਹਾਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰੋ
ਪਤੀ ਦੇ ਹਰ ਕੰਮ ਨੂੰ ਤਿਆਰ ਰੱਖੋ ਉਸ ਤੋਂ ਕੁਝ ਟੋਕੇ ਬਿਨਾਂ ਉਸ ਦੇ ਹਰ ਫੈਸਲੇ ਨੂੰ ਮੰਨੋ, ਸਾਰੀਆਂ ਰਿਸ਼ਤੇਦਾਰੀਆਂ ਨੂੰ ਨਿਭਾਓ, ਰਾਸ਼ਨ-ਬਿਜਲੀ-ਪਾਣੀ ਦਾ ਬਿੱਲ ਸੰਭਾਲੋ, ਜੇਕਰ ਕੰਮਕਾਜ਼ੀ ਹੋ ਤਾਂ ਦਫਤਰ ’ਚ ਵੀ ਆਪਣਾ ਬਿਹਤਰੀਨ ਕੰਮ ਕਰਕੇ ਦਿਖਾਓ, ਇਸ ਤੋਂ ਇਲਾਵਾ ਦਿੱਖੋ ਵੀ ਇੱਕਦਮ ਹੀਰੋਇਨਾਂ ਵਾਂਗ ਟਿਪ-ਟਾਪ, ਅਜਿਹੀਆਂ ਹੁੰਦੀਆਂ ਸੁਪਰ ਵੂਮਨ
ਕੁਝ ਤਾਂ ਸਾਡਾ ਸਮਾਜ ਹੀ ਸ਼ੁਰੂ ਤੋਂ ਔਰਤਾਂ ਨੂੰ ਜ਼ਿਆਦਾ ਕੰਮ ਦੇ ਬੋਝ ਦੇ ਹੇਠਾਂ ਦਬਾਉਂਦਾ ਆਇਆ ਹੈ ਉਸ ’ਤੇ ਹੁਣ ਇਹ ਪਰਫੈਕਟਸ਼ਨਿਸਟ ਦਾ ਬੋਝ ਪਰਿਵਾਰ ’ਚ ਸਭ ਤੋਂ ਜ਼ਿਆਦਾ ਜ਼ਿੰਮੇਵਾਰੀਆਂ ਉਨ੍ਹਾਂ ਕੋਲ ਹਨ ਘਰ ’ਚ ਕੋਈ ਕੰਮ ਵਿਗੜਿਆ ਨਹੀਂ ਕਿ ਦੂਜਿਆਂ ਤੋਂ ਪਹਿਲਾਂ ਉਹ ਖੁਦ ਨੂੰ ਹੀ ਇਸ ਦਾ ਦੋਸ਼ੀ ਮੰਨਣ ਲੱਗਦੀਆਂ ਹਨ ਉਹ ਹਮੇਸ਼ਾ ਇਸ ਡਰ ਤੋਂ ਡਰੀਆਂ ਰਹਿੰਦੀਆਂ ਹਨ ਕਿ ਕਿਤੇ ਕੋਈ ਕੰਮ ਢੰਗ ਨਾਲ ਨਾ ਹੋਇਆ ਤਾਂ ਪਰਿਵਾਰ ’ਚ ਉਨ੍ਹਾਂ ਦੀ ਉਹ ਥਾਂ ਖੋਹ ਜਾਵੇਗੀ ਜਿਸ ਨੂੰ ਪਾਉਣ ਲਈ ਉਹ ਯਤਨ ਕਰ ਰਹੀਆਂ ਹਨ ਜ਼ਰਾ ਜਿਹੀ ਗੜਬੜੀ ਤੋਂ ਉਹ ਹੀਨ-ਭਾਵਨਾ ਨਾਲ ਗ੍ਰਸਤ ਹੋ ਜਾਂਦੀ ਹੈ
ਕੁਝ ਸਮਾਂ ਪਹਿਲਾਂ ਔਰਤਾਂ ਨੂੰ ਸਾਡੇ ਦੇਸ਼ ’ਚ ਪਰਿਵਾਰ ਤੱਕ ਹੀ ਸੀਮਤ ਮੰਨਿਆ ਜਾਂਦਾ ਸੀ ਬਾਹਰ ਦੇ ਸਾਰੇ ਕੰਮ ਪੁਰਸ਼ ਹੀ ਦੇਖਦੇ ਸਨ ਔਰਤਾਂ ਦਾ ਜੀਵਨ ਸਿਰਫ ਘਰ ਦੀ ਚਾਰਦੀਵਾਰੀ ਤੱਕ ਹੀ ਸੀਮਤ ਸੀ ਇਸੇ ਚਾਰਦੀਵਾਰੀ ਅੰਦਰ ਉਨ੍ਹਾਂ ਨੂੰ ਆਪਣੀ ਕੁਸ਼ਲਤਾ, ਰਚਨਾਤਮਕਤਾ ਅਤੇ ਨਿਪੁੰਨਤਾ ਦਾ ਸਬੂਤ ਦੇਣਾ ਹੁੰਦਾ ਸੀ ਚਾਰਦੀਵਾਰੀ ’ਚ ਵੀ ਬੇਹੱਦ ਮੁਸ਼ਕਲਾਂ ਸਨ
ਆਪਣੇ ਗੁਣਾਂ ਅਤੇ ਹੁਨਰ ਨੂੰ ਸਾਬਤ ਕਰਨ ਲਈ ਔਰਤਾਂ ਨੇ ਹੌਲੀ-ਹੌਲੀ ਬਾਹਰ ਦੀ ਦੁਨੀਆਂ ’ਚ ਕਦਮ ਰੱਖਿਆ ਬਾਹਰ ਨਿਕਲ ਕੇ ਉਨ੍ਹਾਂ ਨੇ ਇਹ ਸਾਬਤ ਕਰ ਦਿਖਾਇਆ ਹੈ ਕਿ ਉਹ ਵੀ ਦੁਨੀਆਂ ’ਚ ਕਾਫੀ ਕੁਝ ਕਰ ਸਕਦੀਆਂ ਹਨ ਉਨ੍ਹਾਂ ਦੀ ਰੂਟੀਨ ’ਚ ਕਾਫੀ ਬਦਲਾਅ ਆਇਆ ਪਰ ਗ੍ਰਹਿਸਥੀ ਨਾਲ ਜੁੜੀਆਂ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ’ਚ ਕੋਈ ਬਦਲਾਅ ਨਹੀਂ ਆਇਆ
ਪਰਿਵਾਰ ਉਨ੍ਹਾਂ ਤੋਂ ਇਹ ਉਮੀਦ ਕਰਦਾ ਹੈ ਕਿ ਅੱਠ ਘੰਟੇ ਦੀ ਡਿਊਟੀ ਆਫਿਸ ’ਚ ਨਿਭਾਉਣ ਤੋਂ ਬਾਅਦ ਉਹ ਘਰ ’ਚ ਇੱਕ ਘਰੇਲੂ ਮਹਿਲਾ ਵਾਂਗ ਆਪਣੇ ਸਾਰੇ ਕੰਮ ਨਿਪਟਾਉਣ ਆਫਿਸ ’ਚ ਵੀ ਉਨ੍ਹਾਂ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਆਪਣਾ ਬਿਹਤਰੀਨ ਕਰਕੇ ਦਿਖਾਉਣ ਅਤੇ ਘਰ ’ਤੇ ਤਾਂ ਉਸ ਤੋਂ ਸਾਰਿਆਂ ਦੀਆਂ ਉਮੀਦਾਂ ਜੁੜੀਆਂ ਹੀ ਰਹਿੰਦੀਆਂ ਹਨ ਅਜਿਹੇ ’ਚ ਉਹ ਆਪਣੀ ਸ਼ਖਸੀਅਤ ਭੁੱਲ ਜਾਂਦੀਆਂ ਹਨ
ਅਜਿਹਾ ਲੱਗਦਾ ਹੈ ਕਿ ਮੰਨੋ ਅੱਜ ਔਰਤਾਂ ਦਾ ਜੀਵਨ ਸੰਘਰਸ਼ ਬਣ ਗਿਆ ਹੈ ਘਰ ’ਚ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਅਤੇ ਬਾਹਰ ਆਫਿਸ ਦੀਆਂ ਜ਼ਿੰਮੇਵਾਰੀਆਂ ਉਹ ਆਪਣੀ ਪਸੰਦ-ਨਾਪਸੰਦ ਭੁੱਲ ਗਈਆਂ ਹਨ ਉਨ੍ਹਾਂ ਨੂੰ ਦੂਜਿਆਂ ਦੀ ਪਸੰਦ ਨੂੰ ਆਪਣੇ ਉੱਪਰ ਥੋਪਣਾ ਪੈ ਰਿਹਾ ਹੈ ਉਹ ਆਪਣੇ ਸੁੱਖ-ਦੁੱਖ ਦਾ ਅਹਿਸਾਸ ਹੀ ਨਹੀਂ ਕਰ ਪਾਉਂਦੀਆਂ
ਜ਼ਰੂਰਤ ਹੈ ਆਪਣੇ ਵਿਸ਼ੇ ’ਚ ਆਪਣੇ ਆਸ-ਪਾਸ ਅਤੇ ਪਰਿਵਾਰ ਦੇ ਲੋਕਾਂ ਨੂੰ ਜਾਗਰੂਕ ਬਣਾਉਣ ਦੀ ਆਪਣੀ ਪਹਿਲ ਦਾ ਖਿਆਲ ਰੱਖੋ ਘਰ ਦੇ ਹਰੇਕ ਮੈਂਬਰ ਨੂੰ ਇਹ ਦੱਸੋ ਕਿ ਤੁਸੀਂ ਉਨ੍ਹਾਂ ਲਈ ਬਹੁਤ ਕੁਝ ਕਰ ਰਹੇ ਹੋ ਪਰ ਕੁਝ ਆਪਣੇ ਲਈ ਵੀ ਕਰਨਾ ਚਾਹੁੰਦੇ ਹੋ ਘਰ ਦੇ ਹਰ ਮੈਂਬਰ ਤੋਂ ਘਰ ਦੇ ਕਿਸੇ ਨਾ ਕਿਸੇ ਕੰਮ ’ਚ ਮੱਦਦ ਜ਼ਰੂਰ ਲਓ ਇਸ ਨਾਲ ਤੁਹਾਡਾ ਕੰਮ ਵੀ ਅਸਾਨ ਹੋਵੇਗਾ ਅਤੇ ਤੁਹਾਨੂੰ ਵੀ ਇਹ ਅਹਿਸਾਸ ਹੋਵੇਗਾ ਕਿ ਪਰਿਵਾਰ ਵੀ ਤੁਹਾਡੇ ਲਈ ਕੁਝ ਸੋਚਦਾ ਹੈ
ਸ਼ਿਖਾ ਚੌਧਰੀ