ਜਦੋਂ ਸੇਵਾਦਾਰਾਂ ਨੇ ਘੱਗਰ ’ਚ ਪਏ 20 ਫੁੱਟ ਡੂੰਘੇ ਪਾੜ ਨੂੰ ਬੰਨਿ੍ਹਆ ਤਾਂ ਦੇਖਣ ਵਾਲੇ ਹੈਰਾਨ ਰਹਿ ਗਏ

ਜੋ ਮੰਜ਼ਿਲੋਂ ਕੋ ਪਾਨਾ ਚਾਹਤੇ ਹੈ, ਵੋ ਸ਼ੇਰ ਸੀ ਹਿੰਮਤ ਰਖਤੇ ਹੈਂ, ਸਮੁੰਦਰ ਮੇਂ ਤੈਰਤੇ ਹੀ ਨਹੀਂ, ਪੱਥਰ ਕੇ ਪੁਲ ਭੀ ਬਨਾ ਦੇਤੇ ਹੈਂ ਜੀ ਹਾਂ, ਮਾਨਵਤਾ ਦੀ ਸੇਵਾ ਦੇ ਉਦੇਸ਼ਪੂਰਤੀ ਲਈ ਗਠਿਤ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਜਾਂਬਾਜ਼ਾਂ ਦਾ ਜਜ਼ਬਾ ਵੀ ਕੁਝ ਅਜਿਹਾ ਹੀ ਕਰ ਦਿਖਾਉਣ ਦਾ ਹੈ ਉਸ ਦਿਨ ਪਹਾੜਾਂ ’ਚ ਭਾਰੀ ਮੀਂਹ ਕਾਰਨ ਘੱਗਰ ਨਦੀ ਓਵਰਫਲੋ ਹੋ ਕੇ ਸਰਸਾ ਸ਼ਹਿਰ ਦੇ ਪਿੰਡ ਚਾਮਲ ਦੇ ਆਸ-ਪਾਸ ਬੰਨ੍ਹਾਂ ਨੂੰ ਤੋੜਦੀ ਜਾ ਰਹੀ ਸੀ ਦਰਜਨਾਂ ਪਿੰਡ ਡੁੱਬਣ ਕਿਨਾਰੇ ਸਨ ਚਾਮਲ ਪਿੰਡ ਦੇ ਕੋਲ ਬੰਨ੍ਹ ਬੈਠ ਗਿਆ ਅਤੇ ਦੇਖਦੇ ਹੀ ਦੇਖਦੇ 70 ਫੁੱਟ ਦਾ ਪਾੜ ਪੈ ਗਿਆ

ਪਿੰਡ ਦੀਆਂ ਪੰਚਾਇਤਾਂ ਦੀ ਅਪੀਲ ’ਤੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਆਪਣੇ ਪੂਰਨ ਮੁਰਸ਼ਿਦ ਡਾ. ਐੱਮਐੱਸਜੀ ਦੀ ਪਾਵਨ ਪ੍ਰੇਰਨਾ ਦਾ ਪਾਲਣ ਕਰਦੇ ਹੋਏ ਮੋਰਚਾ ਸੰਭਾਲਿਆ ਸੈਂਕੜੇ ਸੇਵਾਦਾਰ ਪੁਰਾਣੀ ਚਾਮਲ ਪਿੰਡ ਦੇ ਨੇੜੇ ਰੱਤਾ ਖੇੜਾ ਸਾਈਫਨ ’ਤੇ ਪਹੁੰਚੇ ਅਤੇ ਇੱਥੇ ਸੇਵਾਦਾਰ ਆਪਣੀ ਜ਼ਿੰਦਗੀ ਦਾਅ ’ਤੇ ਲਗਾਉਂਦੇ ਹੋਏ ਸਾਈਫਨ ਦੇ ਅੱਗੇ ਕਰੀਬ 70 ਫੁੱਟ ਲੰਬੇ ਅਸਥਾਈ ਬੰਨ੍ਹ ਬਣਾਉਣ ਦੇ ਸੇਵਾ-ਕਾਰਜ ’ਚ ਜੁਟ ਗਏ ਹਾਲਾਂਕਿ ਡੂੰਘਾਈ ਜ਼ਿਆਦਾ ਹੋਣ ਅਤੇ ਪੈਂਦੇ ਮੀਂਹ ਕਾਰਨ ਇਹ ਕੰਮ ਐਨਾ ਅਸਾਨ ਨਹੀਂ ਸੀ,

ਪਰ ਸੇਵਾਦਾਰਾਂ ਦੇ ਹੌਂਸਲੇ ਘੱਟ ਨਹੀਂ ਹੋਏ ਅਤੇ ਸੇਵਾਦਾਰ ਬਿਨ੍ਹਾਂ ਥੱਕੇ, ਬਿਨਾਂ ਰੁਕੇ ਅਤੇ ਬਿਨਾਂ ਡਰੇ ਮੀਂਹ ’ਚ ਵੀ ਬੰਨ੍ਹ ਨੂੰ ਬੰਨਣ ’ਚ ਜੁਟੇ ਰਹੇ ਕਰੀਬ 70 ਫੁੱਟ ਲੰਬੇ ਬੰਨ੍ਹ ’ਚੋਂ 50 ਫੁੱਟ ਬੰਨ੍ਹ ਤਾਂ ਸੇਵਾਦਾਰਾਂ ਅਤੇ ਪਿੰਡ ਵਾਲਿਆਂ ਨੇ ਅਸਾਨੀ ਨਾਲ ਪੂਰ ਦਿੱਤਾ ਪਰ ਅੱਗੇ ਦਾ 20 ਫੁੱਟ ਬੰਨ੍ਹ ਬਣਾਉਣਾ ਮੁਸ਼ਕਿਲ ਸੀ, ਕਿਉਂਕਿ 20 ਫੁੱਟ ਬੰਨ੍ਹ ’ਚ ਪਾਣੀ ਦੀ ਡੂੰਘਾਈ 20 ਤੋਂ 25 ਫੁੱਟ ਸੀ ਅਤੇ ਸੇਵਾਦਾਰ ਇਸ ’ਚ ਸਿੱਧਾ ਉੱਤਰ ਨਹੀਂ ਸਕਦੇ ਸਨ ਪਰ ਸੇਵਾਦਾਰਾਂ ਨੇ ਫਿਰ ਵੀ ਹਾਰ ਨਹੀਂ ਮੰਨੀ ਅਤੇ ਕਰੇਨ ਦੀ ਮੱਦਦ ਨਾਲ ਪਹਿਲਾਂ ਡੂੰਘਾਈ ਵਾਲੀ ਥਾਂ ’ਤੇ ਬਾਂਸਾਂ ਦੀ ਮੱਦਦ ਨਾਲ ਸੁਰੱਖਿਆ ਦੀਵਾਰ ਖਿੱਚੀ ਅਤੇ ਉਨ੍ਹਾਂ ’ਚ ਲੱਕੜੀਆਂ ਦੀਆਂ ਜਾਲੀਆਂ ਲਗਾਈਆਂ

ਤਾਂ ਕਿ ਪਾਣੀ ਦੇ ਵਹਾਅ ਨੂੰ ਦੂਜੇ ਪਾਸੇ ਮੋੜਿਆ ਜਾ ਸਕੇ ਬਾਅਦ ’ਚ ਸੇਵਾਦਾਰਾਂ ਨੇ ਮਨੁੱਖੀ ਚੇਨ ਬਣਾ ਕੇ ਇਕੱਠੇ ਉੱਥੇ ਮਿੱਟੀ ਦੇ ਥੈਲਿਆਂ ਦੀ ਭਰਤ ਪਾਉਣੀ ਸ਼ੁਰੂ ਕਰ ਦਿੱਤੀ ਸੇਵਾਦਾਰਾਂ ਨੂੰ ਸੇਵਾ ਦੇ ਕਾਰਜ ਕਰਦੇ ਦੇਖ ਕੇ ਮੌਜ਼ੂਦ ਅਧਿਕਾਰੀਆਂ, ਪਿੰਡ ਵਾਲਿਆਂ ਅਤੇ ਸੂਬੇ ਦੇ ਬਿਜਲੀ ਅਤੇ ਜੇਲ੍ਹ ਮੰਤਰੀ ਚੌਧਰੀ ਰਣਜੀਤ ਸਿੰਘ ਦੇ ਨਾਲ-ਨਾਲ ਉੱਥੇ ਮੌਜ਼ੂਦ ਐੱਨਡੀਆਰਐੱਫ ਦੇ ਜਵਾਨ ਵੀ ਦੰਗ ਰਹਿ ਗਏ ਅਗਲੀ ਸਵੇਰ ਸਭ ਤੋਂ ਪਹਿਲਾਂ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਐੱਨਡੀਆਰਐੱਫ ਦੇ ਜਵਾਨਾਂ ਨਾਲ ਮਿਲ ਕੇ ਬੰਨ੍ਹ ਬਣਾਉਣ ਸਬੰਧੀ ਰਣਨੀਤੀ ਬਣਾਈ ਇਸ ਤੋਂ ਬਾਅਦ ਪੂਰੇ ਬੰਨ੍ਹ ’ਚ ਮੋਟਾ ਰੱਸਾ ਪਾਇਆ ਗਿਆ

ਜਿਸ ਦੀ ਮੱਦਦ ਨਾਲ ਸੇਵਾਦਾਰ ਬੰਨ੍ਹ ਬਣਾਉਣ ਵਾਲੀ ਥਾਂ ’ਤੇ ਉੱਤਰੇ ਦੂਜੇ ਪਾਸੇ ਸੇਵਾਦਾਰਾਂ ਨੇ ਪਿੰਡ ਵਾਲਿਆਂ ਨੂੰ ਨਾਲ ਲੈ ਕੇ ਹਜ਼ਾਰਾਂ ਮਿੱਟੀ ਦੇ ਥੈਲੇ ਭਰੇ ਅਤੇ ਬਾਅਦ ’ਚ ਇਕੱਠੇ ਸੇਵਾਦਾਰਾਂ ਨੇ ਲਾਈਨ ਬਣਾ ਕੇ ਭਰੇ ਹੋਏ ਥੈਲਿਆਂ ਨਾਲ ਬੰਨ੍ਹ ਬਣਾਉਣਾ ਸ਼ੁਰੂ ਕੀਤਾ ਅਤੇ ਆਖਰਕਾਰ ਬੰਨ੍ਹ ਨੂੰ ਫਿਰ ਤੋਂ ਪੂਰ ਦਿੱਤਾ ਪਿੰਡ ਵਾਲਿਆਂ ਦਾ ਕਹਿਣਾ ਸੀ ਕਿ ਜੇਕਰ ਰੱਤਾ ਖੇੜਾ ਖਰੀਫ ਚੈਨਲ ਦਾ ਅਸਥਾਈ ਬੰਨ੍ਹ ਨਾ ਬੱਝਦਾ ਤਾਂ ਇਹ ਕਈ ਪਿੰਡਾਂ ’ਚ ਤਬਾਹੀ ਦਾ ਮੰਜਰ ਲਿਆ ਸਕਦਾ ਸੀ

ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਸਰਸਾ ਜ਼ਿਲ੍ਹੇ ਦੇ ਪਿੰਡ ਮੁਸਾਹਿਬਵਾਲਾ, ਬੁਰਜਕਰਮਗੜ੍ਹ, ਪਨਿਹਾਰੀ, ਸਹਾਰਨੀ ਅਤੇ ਫਰਵਾਈ ਕਲਾਂ ’ਚ ਵੱਖ-ਵੱਖ ਟੀਮਾਂ ਬਣਾ ਕੇ ਸੇਵਾ ਦਾ ਕਾਰਜ ਕੀਤਾ ਸੇਵਾਦਾਰਾਂ ਨੇ ਪਨਿਹਾਰੀ, ਬੁਰਜਕਰਮਗੜ੍ਹ ਆਦਿ ਹੋਰ ਪਿੰਡਾਂ ਦੇ ਚਾਰੇ ਪਾਸੇ ਬੰਨ੍ਹਾਂ ’ਤੇ ਮਿੱਟੀ ਨਾਲ ਭਰੇ ਗੱਟੇ ਲਾ ਕੇ ਬੰਨ੍ਹਾਂ ਨੂੰ ਮਜ਼ਬੂਤੀ ਦਿੱਤੀ ਜਦਕਿ ਮੁਸਾਹਿਬ ਵਾਲਾ ’ਚ ਪਾਣੀ ਨਾਲ ਘਿਰੀਆਂ ਢਾਣੀਆਂ ’ਚੋਂ ਆਪਣੀ ਜਾਨ ਜ਼ੋਖਮ ’ਚ ਪਾ ਕੇ ਉਨ੍ਹਾਂ ਦਾ ਸਮਾਨ ਸੁਰੱਖਿਅਤ ਥਾਂ ਤੱਕ ਪਹੁੰਚਾਇਆ

ਖਾਸ ਗੱਲ ਇਹ ਹੈ ਕਿ ਹੜ੍ਹ ਪ੍ਰਭਾਵਿਤਾਂ ਦੀ ਮੱਦਦ ਕਰਨ ’ਚ ਜੁਟੇ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਖੁਦ ਦਾ ਖਰਚਾ ਕਰਕੇ ਖੁਦ ਦੇ ਵਾਹਨਾਂ ਰਾਹੀਂ ਹੜ੍ਹ ਪ੍ਰਭਾਵਿਤਾਂ ਕੋਲ ਪਹੁੰਚੇ ਐਨਾ ਹੀ ਨਹੀਂ, ਸੇਵਾਦਾਰ ਆਪਣੇ ਖਾਣ-ਪੀਣ ਸਮੇਤ ਸਾਰੀਆਂ ਖਾਧ ਸਮੱਗਰੀਆਂ ਅਤੇ ਹੜ੍ਹ ਰਾਹਤ ਕੰਮ ਦੇ ਔਜ਼ਾਰ ਵੀ ਆਪਣੇ ਨਾਲ ਲੈ ਕੇ ਪਹੁੰਚੇ ਨਾਲ ਹੀ ਸੇਵਾਦਾਰਾਂ ਨੇ ਹੜ੍ਹ ਗ੍ਰਸਤ ਇਲਾਕੇ ਦੇ ਪਿੰਡ ਵਾਲਿਆਂ ਨੂੰ ਖਾਧ ਸਮੱਗਰੀ, ਪੈਕਟ ਭੋਜਨ, ਜ਼ਰੂਰੀ ਦਵਾਈਆਂ ਸਮੇਤ ਹੋਰ ਜ਼ਰੂਰੀ ਵਸਤੂਆਂ ਵੀ ਪਹੁੰਚਾਈਆਂ

ਇਸ ਦੌਰਾਨ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਦਾ ਜਜ਼ਬਾ ਦੇਖਦੇ ਹੀ ਬਣ ਰਿਹਾ ਸੀ ਅਤੇ ਹਰ ਕੋਈ ਸੇਵਾਦਾਰਾਂ ਦੀ ਸੇਵਾ ਭਾਵਨਾ ਦੀ ਤਾਰੀਫ ਕਰਨ ਤੋਂ ਨਹੀਂ ਥੱਕ ਰਿਹਾ ਸੀ ਕਿਉਂਕਿ ਸੇਵਾਦਾਰ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਕਰੀਬ 8 ਤੋਂ 10 ਫੁੱਟ ਪਾਣੀ ’ਚ ਮਨੁੱਖੀ ਚੇਨ ਬਣਾ ਕੇ ਹੱਥ ਵਾਲੀ ਕਿਸ਼ਤੀ ਦੀ ਮੱਦਦ ਨਾਲ ਲੋਕਾਂ ਦੇ ਘਰਾਂ ’ਚੋਂ ਉਨ੍ਹਾਂ ਦਾ ਇੱਕ-ਇੱਕ ਕੀਮਤੀ ਸਮਾਨ ਬਾਹਰ ਲਿਆ ਰਹੇ ਸਨ

85 ਮੈਂਬਰ ਜੀਤ ਬਜਾਜ ਇੰਸਾਂ ਨੇ ਦੱਸਿਆ ਕਿ ਹੜ੍ਹ ਪੀੜਤਾਂ ਦੀ ਮੱਦਦ ਲਈ ਸ਼ਾਹ ਮਸਤਾਨਾ ਜੀ ਧਾਮ ’ਚ ਸਵੇਰੇ-ਸ਼ਾਮ ਪੀੜਤਾਂ ਲਈ ਲੰਗਰ-ਭੋਜਨ ਤਿਆਰ ਕੀਤਾ ਗਿਆ ਸੇਵਾਦਾਰਾਂ ਵੱਲੋਂ ਹਰ ਰੋਜ਼ 200 ਤੋਂ ਜ਼ਿਆਦਾ ਲੋਕਾਂ ਲਈ ਤਿਆਰ ਕੀਤਾ ਗਿਆ ਪੈਕਟ ਭੋਜਨ ਸਵੇਰੇ-ਸ਼ਾਮ ਭੇਜਿਆ ਜਾਂਦਾ ਉੱਥੇ ਜਿੱਥੇ-ਜਿੱਥੇ ਵੀ ਹੜ੍ਹ ਪੀੜਤ ਇਲਾਕਿਆਂ ’ਚ ਲੰਗਰ-ਭੋਜਨ, ਦਵਾਈਆਂ ਦੀ ਜ਼ਰੂਰਤ ਹੁੰਦੀ ਹੈ, ਉੱਥੇ ਉਨ੍ਹਾਂ ਦੀ ਟੀਮ ਪਹੁੰਚ ਕੇ ਉਪਰੋਕਤ ਸਮਾਨ ਦਿੱਤਾ ਗਿਆ ਜਦਕਿ ਹੜ੍ਹ ਰਾਹਤ ਕਾਰਜ ’ਚ ਜੁਟੇ ਪਿੰਡ ਵਾਲਿਆਂ ਅਤੇ ਸੇਵਾਦਾਰਾਂ ਲਈ ਵੀ ਲੰਗਰ-ਭੋਜਨ ਭਿਜਵਾਇਆ ਗਿਆ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!