editorial -sachi shiksha punjabi

ਕਣ-ਕਣ ’ਚ ਸਮਾਇਆ ਹੈ ਸਤਿਗੁਰੂ ਦਾ ਨੂਰੇ-ਜਲਾਲ -ਸੰਪਾਦਕੀ

ਪਿਆਰੇ ਸਤਿਗੁਰੂ?ਜੀ ਦਾ ਨੂਰੇ-ਜਲਾਲ ਕਣ-ਕਣ ’ਚ ਸਮਾਇਆ ਹੋਇਆ ਹੈ ਉਸੇ ਦੇ ਨੂਰ ਨਾਲ ਹਰ ਸ਼ੈਅ ਰੌਸ਼ਨ ਹੈ ਸਤਿਗੁਰੂ ਪਿਆਰੇ ਦੇ ਦੀਦ ਦੀਆਂ ਮਿੱਠੀਆਂ ਯਾਦਾਂ ਸਿਰਫ ਇੱਕ ਇਨਸਾਨ ਨੂੰ ਹੀ ਨਹੀਂ, ਸਗੋਂ ਸਾਰੀ ਮਾਨਵਤਾ ਨੂੰ ਸੰਵਾਰ ਰਹੀਆਂ ਹਨ ਸਤਿਗੁਰੂ ਰੂਪੀ ਪਰਉਪਕਾਰਾਂ ਦੇ ਮਹਾਂ ਸਮੁੰਦਰ ਦੀਆਂ ਇਹ ਲਹਿਰਾਂ ਸਮੁੱਚੀ ਮਾਨਵਤਾ ਨੂੰ ਨਿਖਾਰ ਰਹੀਆਂ ਪ੍ਰਤੀਤ ਹੁੰਦੀਆਂ ਹਨ। ਅਜਿਹੇ ਮਹਾਨ ਰਹਿਬਰ, ਮਹਾਨ ਸਮਾਜ ਸੁਧਾਰਕ, ਮਹਾਨ ਸੱਚੇ ਦਾਰਸ਼ਨਿਕ, ਸਦਭਾਵਨਾ, ਸਾਂਝੀਵਾਲਤਾ ਦੇ ਥੰਮ੍ਹ ਸਨ ਡੇਰਾ ਸੱਚਾ ਸੌਦਾ ਦੇ ਪੂਜਨੀਕ ਦੂਜੇ ਪਾਤਸ਼ਾਹ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਡੇਰਾ ਸੱਚਾ ਸੌਦਾ ਦੇ ਅੱਜ ਕਰੋੜਾਂ ਡੇਰਾ ਸ਼ਰਧਾਲੂ, ਸਤਿਸੰਗੀ-ਪ੍ਰੇਮੀ ਪੂਜਨੀਕ ਸੱਚੇ ਰਹਿਬਰ ਨੂੰ ਉਨ੍ਹਾਂ ਦੀ 32ਵੀਂ ਪਾਵਨ ਯਾਦ ’ਤੇ ਕੋਟਿ-ਕੋਟਿ ਨਮਨ ਕਰਦੇ ਹਨ।

paavan-maha-paropakaar-divasਡੇਰਾ ਸੱਚਾ ਸੌਦਾ ਦੀ ਸਾਰੀ ਸਾਧ-ਸੰਗਤ ਪੂਜਨੀਕ ਸਤਿਗੁਰੂ ਜੀ ਦੀ ਬਹੁਤ ਹੀ ਅਹਿਸਾਨਮੰਦ, ਪੂਜਨੀਕ ਸੱਚੇ ਪਾਤਸ਼ਾਹ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਆਪਣੇ ਉੱਤਰ-ਅਧਿਕਾਰੀ ਅਤੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਮੌਜ਼ੂਦਾ ਗੁਰੂ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ 23 ਸਤੰਬਰ 1990 ਨੂੰ ਆਪਣਾ ਸਵਰੂਪ ਬਖ਼ਸ਼ ਕੇ ਆਪਣੇ ਪਵਿੱਤਰ ਕਰ-ਕਮਲਾਂ ਨਾਲ ਡੇਰਾ ਸੱਚਾ ਸੌਦਾ ਗੁਰਗੱਦੀ ’ਤੇ ਬਿਰਾਜਮਾਨ ਕਰਕੇ ਸਾਧ-ਸੰਗਤ ’ਤੇ ਬਹੁਤ ਵੱਡਾ ਉਪਕਾਰ ਕੀਤਾ ਹੈ। ਪੂਜਨੀਕ ਸਤਿਗੁਰੂ ਜੀ ਦਾ ਇਹ ਰਹਿਮੋ-ਕਰਮ ਸਾਧ-ਸੰਗਤ ਅਤੇ ਪੂਰੀ ਮਾਨਵਤਾ ਲਈ ਬਹੁਤ ਵੱਡਾ ਚਮਤਕਾਰ ਸਿੱਧ ਹੋਇਆ। ਪੂਜਨੀਕ ਪਰਮ ਪਿਤਾ ਜੀ ਦਾ ਪਿਆਰ ਪੂਜਨੀਕ ਹਜ਼ੂਰ ਪਿਤਾ ਜੀ ਤੇ ਡੇਰਾ ਸੱਚਾ ਸੌਦਾ ਅਤੇ ਸਾਰੀ ਸਾਧ-ਸੰਗਤ ਦੀ ਜਿੰਦਗੀ ਹੈ, ਪੂਜਨੀਕ ਪਰਮ ਪਿਤਾ ਜੀ ਦਾ ਪਿਆਰ ਹੀ ਸਾਡੇ ਸਾਰਿਆਂ ਦੀ ਬੰਦਗੀ, ਸਾਡੇ ਸਾਰਿਆਂ ਦੀ ਰੂਹ ਅਤੇ ਰੂਹ ਦੀ ਖੁਰਾਕ ਹੈ।

ਦਇਆ-ਰਹਿਮਤ ਦੇ ਵਿਸ਼ਾਲ ਮਹਾਂਸਾਗਰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਖੁਦ ਕੁੱਲ ਮਾਲਕ ਦੇ ਪ੍ਰਤੱਖ ਸਵਰੂਪ ਸਿ੍ਰਸ਼ਟੀ ਅਤੇ ਮਾਨਵਤਾ ਦੇ ਉੱਧਾਰ ਲਈ 25 ਜਨਵਰੀ 1919 ਨੂੰ ਜਗਤ ’ਚ ਪਧਾਰੇ। ਪੂਜਨੀਕ ਬੇਪਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਆਪ ਜੀ ਨੂੰ 28 ਫਰਵਰੀ 1960 ਨੂੰ ਡੇਰਾ ਸੱਚਾ ਸੌਦਾ ’ਚ ਬਤੌਰ ਦੂਜੇ ਪਾਤਸ਼ਾਹ ਬਿਰਾਜਮਾਨ ਕੀਤਾ ਸੀ, ਪੂਜਨੀਕ ਪਰਮ ਪਿਤਾ ਜੀ ਨੇ ਜੀਵਾਂ ਦੇ ਉੱਧਾਰ ਦੇ ਨਾਲ-ਨਾਲ ਸਮਾਜ ਅਤੇ ਮਾਨਵਤਾ ਦੀ ਭਲਾਈ ਦਾ ਵੀ ਮਹਾਨ ਰਹਿਮੋ-ਕਰਮ ਕੀਤਾ।

ਆਪ ਜੀ ਦੀ ਹੀ ਅਪਾਰ ਦਇਆ-ਮਿਹਰ ਸਦਕਾ ਡੇਰਾ ਸੱਚਾ ਸੌਦਾ ਦੀ ਸਾਢੇ ਛੇ ਕਰੋੜ ਤੋਂ ਵੀ ਵੱਧ ਸਾਧ-ਸੰਗਤ ਅੱਜ ਪੂਜਨੀਕ ਹਜ਼ੂਰ ਪਿਤਾ ਜੀ ਦੇ ਪਾਵਨ ਮਾਰਗ-ਦਰਸ਼ਨ ’ਚ ਸੁੱਖ ਪੂਰਵਕ ਖੁਸ਼ਹਾਲ ਜੀਵਨ ਜੀਅ ਰਹੀ ਹੈ, ਜਿਨ੍ਹਾਂ ਦਾ ਤਬਾਹ ਅਤੇ ਬਰਬਾਦ ਜੀਵਨ ਸੰਵਰ ਕੇ ਗੁਲੋ-ਗੁਲਜ਼ਾਰ ਹੋ ਗਿਆ ਹੋਵੇ, ਜਿਨ੍ਹਾਂ ਦੇ ਚੁੱਲ੍ਹਿਆਂ ’ਤੇ ਭੰਗ ਭੁੱਜਦੀ ਸੀ, ਚੁੱਲ੍ਹੇ ਜਲਿਆ ਨਹੀਂ ਕਰਦੇ ਸਨ, ਜੋ ਘਰ-ਪਰਿਵਾਰ ਬੁਰਾਈਆਂ ਅਤੇ ਨਸ਼ਿਆਂ ਕਾਰਨ ਅਤਿ ਗਰੀਬੀ ਦੀ ਦਲਦਲ ’ਚ ਫਸੇ ਹੋਏ ਦੁੱਖਾਂ ਦੇ ਸਮੁੰਦਰ ’ਚ ਗੋਤੇ ਖਾ ਰਹੇ ਸਨ, ਆਪ ਜੀ ਦੀਆਂ ਪਾਵਨ ਪੇ੍ਰਰਨਾਵਾਂ ਨੂੰ ਫਾਲੋ ਕਰਕੇ (ਅਪਨਾ ਕੇ) ਅੱਜ ਬਹੁਤ ਵੱਡੇ ਦਾਨਾ ਕਹਾਉਂਦੇ ਹਨ, ਸੇਵਾ-ਸਿਮਰਨ ਤੇ ਪਰਮਾਰਥ ਭਾਵ ਦੀਨ-ਦੁਖੀਆਂ ਦੀ ਨਿਹਸਵਾਰਥ ਭਾਵਨਾ ਨਾਲ ਮੱਦਦ ਕਰਨ ’ਚ ਸਭ ਤੋਂ ਅੱਗੇ ਹਨ। ਇਹ ਸਭ ਆਪ ਜੀ ਦਾ ਅਪਾਰ ਰਹਿਮੋ-ਕਰਮ ਹੈ।

ਛੋਟਾ ਪਰਿਵਾਰ ਅਤੇ ਡੇਰਾ ਸੱਚਾ ਸੌਦਾ ’ਚ ਬਿਨਾਂ ਦਾਨ-ਦਹੇਜ ਦੇ ਸਾਦਗੀਪੂਰਨ ਵਿਆਹ-ਸ਼ਾਦੀ ਦੀ ਪਾਵਨ ਮਰਿਆਦਾ ਚਲਾ ਕੇ ਸਮਾਜ ਸੁਧਾਰ ਪ੍ਰਤੀ ਆਪ ਜੀ ਨੇ ਬਹੁਤ ਹੀ ਕਾਰਗਰ ਕਦਮ ਚੁੱਕਿਆ ਹੈ ਆਪ ਜੀ ਦੀ ਪਾਵਨ ਪ੍ਰੇਰਨਾ ਨਾਲ ਡੇਰਾ ਸੱਚਾ ਸੌਦਾ ਦੀ ਕਰੋੜਾਂ ’ਚ ਸਾਧ-ਸੰਗਤ ਅੱਜ ਬਗੈਰ ਦਾਨ-ਦਹੇਜ ਦੇ ਸਾਦਗੀ ਪੂਰਨ ਵਿਆਹ ਅਤੇ ਛੋਟਾ ਪਰਿਵਾਰ ਸੁਖੀ ਪਰਿਵਾਰ (ਇੱਕ ਜਾਂ ਦੋ ਬੱਚਿਆਂ ਦਾ ਪਰਿਵਾਰ) ਦੇ ਨਿਯਮ ’ਤੇ ਚੱਲਦਿਆਂ ਹੋਇਆਂ ਜਿੱਥੇ ਖੁਦ ਬੇਫਿਕਰੀ ਨਾਲ ਖੁਸ਼ੀ ਭਰਪੂਰ ਜੀਵਨ ਗੁਜ਼ਾਰ ਰਹੇ ਹਨ ਅਤੇ ਉੱਥੇ ਦੂਜਿਆਂ ਲਈ ਵੀ ਉਦਾਹਰਨ ਬਣੇ ਹਨ ਆਪ ਜੀ ਨੇ ਡੇਰਾ ਸੱਚਾ ਸੌਦਾ, ਸਾਧ-ਸੰਗਤ ਅਤੇ ਰਾਮ-ਨਾਮ ਦੇ ਬਾਰੇ ਦਿਨ ਦੁੱਗਣੀ ਰਾਤ ਚੌਗੁਣੀ, ਕਈ ਗੁਣਾ ਵਧਣ ਦੇ ਜੋ ਬਚਨ ਫਰਮਾਏ।

ਉਨ੍ਹਾਂ ਅਨੁਸਾਰ ਪੂਜਨੀਕ ਮੌਜ਼ੂਦਾ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਾਵਨ ਰਹਿਨੁਮਾਈ ’ਚ ਡੇਰਾ ਸੱਚਾ ਸੌਦਾ ਤੇ ਸਾਧ-ਸੰਗਤ ਅੱਜ ਕਈ ਗੁਣਾ ਤਰੱਕੀ ਦੇ ਮਾਰਗ ’ਤੇ ਅੱਗੇ ਵਧ ਰਹੀ ਹੈ। ਆਪ ਜੀ ਨੇ ਡੇਰਾ ਸੱਚਾ ਸੌਦਾ ’ਚ 1991 ਤੱਕ ਭਾਵ 30-31 ਸਾਲਾਂ ’ਚ ਗਿਆਰ੍ਹਾਂ ਲੱਖ ਤੋਂ ਵੀ ਜ਼ਿਆਦਾ ਲੋਕਾਂ ਦੇ ਨਸ਼ਾ ਅਤੇ ਬੁਰਾਈਆਂ ਛੁਡਵਾ ਕੇ ਉਨ੍ਹਾਂ ਨੂੰ ਰਾਮ-ਨਾਮ ਨਾਲ ਜੋੜਿਆ ਅਤੇ ਉਨ੍ਹਾਂ ਨੂੰ ਮੌਕਸ਼-ਮੁਕਤੀ ਦਾ ਮਾਰਗ ਦਰਸਾਇਆ ਇਸ ਤਰ੍ਹਾਂ ਸੱਚਾ ਸੌਦਾ ਨਾਲ ਜੁੜ ਕੇ ਅੱਜ ਕਰੋੜਾਂ ਲੋਕ ਆਪ ਜੀ ਦੇ ਇਸ ਰਹਿਮੋ-ਕਰਮ ਨੂੰ ਪਾ ਰਹੇ ਹਨ। ਆਪ ਜੀ ਦੇ ਹੀ ਅਪਾਰ ਰਹਿਮੋ-ਕਰਮ ਸਦਕਾ ਪੂਜਨੀਕ ਮੌਜ਼ੂਦਾ ਹਜ਼ੂਰ ਪਿਤਾ ਜੀ ਦੀ ਪਾਵਨ ਰਹਿਨੁਮਾਈ ’ਚ ਡੇਰਾ ਸੱਚਾ ਸੌਦਾ ਦਾ ਨਾਂਅ ਅੱਜ ਮਾਨਵਤਾ ਭਲਾਈ ਦੇ ਕਾਰਜਾਂ ’ਚ ਪੂਰੀ ਦੁਨੀਆਂ, ਪੂਰੇ ਵਿਸ਼ਵ ’ਚ ਗੂੰਜ ਰਿਹਾ ਹੈ।

ਸੰਪਾਦਕ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!