ਲਾਈਵੇ ਨੈੱਟਵਰਕ ਦਾ ਹਿੱਸਾ ਹੈ ਭਾਰਤੀ ਉੱਪ ਮਹਾਂਦੀਪ

9 ਮਈ ਦੇ ਵਿਸ਼ਵ ਪ੍ਰਵਾਸੀ ਪੰਛੀ ਦਿਵਸ ’ਤੇ ਇੱਕ ਤੋਂ ਦੂਜੇ ਦੇਸ਼ਾਂ ’ਚ ਪ੍ਰਵਾਸ ਕਰਨ ਵਾਲੇ ਪੰਛੀਆਂ ਦਾ ਜ਼ਿਕਰ ਲਾਜ਼ਮੀ ਹੋ ਜਾਦਾ ਹੈ ਦੁਨੀਆਂਭਰ ’ਚ ਜੀਵ-ਜੰਤੂਆਂ ਅਤੇ ਪਸ਼ੂ-ਪੰਛੀਆਂ ਦੀਆਂ ਲੱਖਾਂ ਪ੍ਰਵਾਸੀ ਪ੍ਰਜਾਤੀਆਂ ਹਨ, ਜੋ ਆਪਣੀ ਹੋਂਦ ਲਈ ਇੱਕ ਦੇਸ਼ ਤੋਂ ਦੂਜੇ ਦੇਸ਼ ਦੀਆਂ ਹੱਦਾਂ ਤੋਂ ਵੀ ਅੱਗੇ ਦਾ ਸਫਰ ਤੈਅ ਕਰਦੇ ਹਨ

ਇਨ੍ਹਾਂ ’ਚ ਬਹੁਤ ਸਾਰੀਆਂ ਪ੍ਰਜਾਤੀਆਂ ਦੇ ਹੋਂਦ ’ਤੇ ਹੁਣ ਖਤਰਾ ਪੈਦਾ ਹੋ ਗਿਆ ਹੈ ਇਨ੍ਹਾਂ ਪ੍ਰਜਾਤੀਆਂ ਨੂੰ ਬਚਾਉਣ ਅਤੇ ਇਨ੍ਹਾਂ ਦਾ ਜੀਵਨ ਆਸਾਨ ਬਣਾਉਣ ਲਈ ਬੀਤੇ ਸਾਲ ਗੁਜਰਾਤ ’ਚ ਪ੍ਰਵਾਸੀ ਪ੍ਰਜਾਤੀਆਂ ਦੀ ਸੁਰੱਖਿਆ ਦੇ ਵਿਸ਼ੇ ’ਤੇ 13ਵੀਂ ਕਾਨਫਰੰਸ ਆਫ ਪਾਰਟੀਜ਼ (ਕਾੱਪ) ਸੰਮੇਲਨ ਹੋਇਆ ਸੀ ਜਿਸ ’ਚ ਧਰਤੀ ਨੂੰ ਜੋੜ ਕੇ ਰੱਖਣ ’ਚ ਇਨ੍ਹਾਂ ਪ੍ਰਜਾਤੀਆਂ ਦੀ ਭੂਮਿਕਾ ਅਤੇ ਉਨ੍ਹਾਂ ਦਾ ਆਪਣੇ ਘਰਾਂ ’ਚ ਸਵਾਗਤ ਕਰਨਾ ਟਾੱਪਿਕ ਖਾਸ ਸੀ ਜ਼ਿਕਰਯੋਗ ਹੈ

Also Read :- ਗੰਭੀਰ ਖ਼ਤਰੇ ’ਚ ਹੈ ਭਾਰਤੀ ਚਿੱਤੀਦਾਰ ਬਾਜ਼ ਦੀ ਪ੍ਰਜਾਤੀ

ਕਿ ਸੰਮੇਲਨ ’ਚ ਪ੍ਰਵਾਸੀ ਪ੍ਰਜਾਤੀਆਂ ਦੀ ਬਿਹਤਰ ਸੁਰੱਖਿਆ ਲਈ 130 ਦੇਸ਼ਾਂ ਦੇ ਵਾਤਾਵਰਨ ਮਾਹਿਰਾਂ, ਸੋਧਕਰਤਾਵਾਂ ਅਤੇ ਜੈਵ-ਵਿਭਿੰਨਤਾ ਖੇਤਰ ਦੇ ਲੋਕਾਂ ਨੇ ਇੱਕ ਸੁਰ ’ਚ ਕਿਹਾ ਸੀ ਕਿ ‘ਯੁੱਗਾਂ ਤੱਕ, ਵਣਜੀਵਾਂ ਅਤੇ ਉਨ੍ਹਾਂ ਦੇ ਵਾਤਾਵਰਨ ਦੀ ਸੁਰੱਖਿਆ ਭਾਰਤ ਦੇ ਅਜਿਹੇ ਸੱਭਿਆਚਾਰ ਲੋਕਾਚਾਰ ਦਾ ਹਿੱਸਾ ਰਿਹਾ ਹੈ, ਜੋ ਦਇਆ ਅਤੇ ਸਹਿ-ਹੋਂਦ ਦੀ ਸੁਰੱਖਿਆ ਲਈ ਇਹ ਕਾਨਫਰੰਸ ਕੌਮਾਂਤਰੀ ਪੱਧਰ ’ਤੇ ਕਾਨੂੰਨੀ ਅਧਿਕਾਰ ਦਿੰਦਾ ਹੈ

ਭਾਰਤ ਕਈ ਪ੍ਰਵਾਸੀ ਜਾਨਵਰਾਂ ਅਤੇ ਪੰਛੀਆਂ ਦਾ ਅਸਥਾਈ ਘਰ ਹੈ ਅਮੂਰ ਫਾਲਕਣ, ਬਾਰ ਹੈਡੇਡ ਘੀਸ, ਬਲੈਕ ਨੈਕਲੇਸ ਕਰੇਨ, ਮਰੀਨ ਟਰਟਲ, ਡੂਗੋਂਗ, ਹੰਪਬੈਕ ਵਹੇਲ ਆਦਿ ਇਨ੍ਹਾਂ ’ਚੋਂ ਕੁਝ ਮਹੱਤਵਪੂਰਨ ਪ੍ਰਜਾਤੀਆਂ ਹਨ ਭਾਰਤੀ ਉੱਪ-ਮਹਾਂਦੀਪ ਮੁੱਖ ਪੰਛੀ ਲਾਈਵੇ ਨੈੱਟਵਰਕ ਦਾ ਹਿੱਸਾ ਹਨ ਇਸ ਨੂੰ ਮੱਧ ਏਸ਼ਿਆਈ ਉੱਡਾਣ ਮਾਰਗ ਵੀ ਕਹਿੰਦੇ ਹਨ ਇਸ ਦੇ ਅਧੀਨ ਆਰਕਟਿਕ ਅਤੇ ਹਿੰਦ ਮਹਾਂਸਾਗਰ ਦੇ ਵਿਚਕਾਰ ਦਾ ਖੇਤਰ ਆਉਂਦਾ ਹੈ ਇਸ ਖੇਤਰ ’ਚ ਜਲ ਪੰਛੀਆਂ ਦੀਆਂ 182 ਪ੍ਰਜਾਤੀਆਂ ਦੀ ਘੱਟ ਤੋਂ ਘੱਟ 279 ਆਬਾਦੀ ਪਾਈ ਜਾਂਦੀ ਹੈ, ਜਿਸ ’ਚੋਂ 29 ਪ੍ਰਜਾਤੀਆਂ ਵਿਸ਼ਵ ਤੌਰ ’ਤੇ ਸੰਕਟ ਦੀ ਸਥਿਤੀ ’ਚ ਹਨ ਭਾਰਤ ਨੇ ਮੱਧ ਏਸ਼ਿਆਈ ਲਾਈਵੇ ਅਧੀਨ ਪ੍ਰਵਾਸੀ ਪ੍ਰਜਾਤੀਆਂ ਦੀ ਸੁਰੱਖਿਆ ਲਈ ਕੌਮੀ ਕਾਰਜ ਯੋਜਨਾ ਵੀ ਸ਼ੁਰੂ ਕੀਤੀ ਹੈ

ਪ੍ਰਵਾਸੀ ਪ੍ਰਜਾਤੀਆਂ ਦੀ ਸੁਰੱਖਿਆ ’ਤੇ ਜਲਵਾਯੂ ਪਰਿਵਰਤਨ, ਸਮੁੰਦਰੀ ਪ੍ਰਦੂਸ਼ਣ ਅਤੇ ਪਲਾਸਟਿਕ ਪ੍ਰਦੂਸ਼ਣ ਦਾ ਡੂੰਘਾ ਅਸਰ ਪੈ ਰਿਹਾ ਹੈ ਯੂਐੱਨ ਵਾਤਾਵਰਨ ਏਜੰਸੀ ਦੀ ਕਾਰਜਕਾਰੀ ਪ੍ਰਬੰਧਕ ਇੰਗਰ ਐਂਡਰਸਨ ਨੇ ਇੱਕ ਰਿਪੋਰਟ ਦਾ ਜ਼ਿਕਰ ਕਰਦੇੇ ਹੋਏ ਦੱਸਿਆ ਕਿ ਇੱਕ ਵੱਡੀ ਚਿੰਤਾ, ਟੁੱਟ ਕੇ ਖਿੰਡ ਜਾਣ ਵਾਲੇ ਉਤਪਾਦਾਂ ਨਾਲ ਜੁੜੀ ਹੈ, ਜਿਵੇਂ ਕਿ ਪਲਾਸਟਿਕ ਦੇ ਬਾਰੀਕ ਕਣ, ਅਤੇ ਬੇਹੱਦ ਘੱਟ ਮਾਤਰਾ ’ਚ ਮਿਲਾਏ ਜਾਣ ਵਾਲੇ ਰਸਾਇਣਕ ਪਦਾਰਥ ਇਹ ਜ਼ਹਿਰੀਲੇ ਹਨ ਅਤੇ ਮਨੁੱਖੀ ਸਿਹਤ, ਵਣਜੀਵਨ ਸਿਹਤ ਅਤੇ ਈਕੋ-ਸਿਸਟਮ ਲਈ ਨੁਕਸਾਨਦੇਹ ਹਨ ਸਮੁੰਦਰ ’ਚ ਕਚਰੇ ਦੀ ਕੁੱਲ ਮਾਤਰਾ ’ਚੋਂ 85 ਫੀਸਦੀ ਪਲਾਸਟਿਕ ਹੀ ਹੈ ਸਾਲ 2040 ਤੱਕ ਇਸ ਦੀ ਮਾਤਰਾ ਤਿੰਨ ਗੁਣਾ ਹੋਣ ਦੀ ਉਮੀਦ ਹੈ ਇਹ ਕੰਢੀ ਲਾਈਨ ਪ੍ਰਤੀ ਮੀਟਰ ਹਿੱਸੇ ’ਚ ਲਗਭਗ 50 ਕਿੱਲੋਗ੍ਰਾਮ ਪਲਾਸਟਿਕ ਹੈ,

ਇਸ ਨਾਲ ਸਮੁੰਦਰੀ ਜੀਵ-ਜੰਤੂਆਂ, ਪੰਛੀਆਂ ਅਤੇ ਦੁਧਾਰੂ ਪਸ਼ੂਆਂ ਲਈ ਇੱਕ ਵੱਡਾ ਜ਼ੋਖਮ ਪੈਦਾ ਹੋਣ ਦਾ ਖਦਸ਼ਾ ਹੈ ਪਲਾਸਟਿਕ ਦੇ ਬੁਰੇ ਅਸਰਾਂ ਨਾਲ ਮਨੁੱਖ ਸਰੀਰ ਵੀ ਅਛੂਤਾ ਨਹੀਂ ਹੈ ਸਮੁੰਦਰੀ ਭੋਜਨ, ਪੀਣ ਵਾਲੇ ਪਾਣੀ ਅਤੇ ਸਾਧਾਰਨ ਲੂਣ ’ਚ ਵੀ ਮਿਲ ਜਾਣ ਵਾਲੇ ਪਲਾਸਟਿਕ ਦਾ ਸੇਵਨ ਨੁਕਸਾਨਦੇਹ ਹੈ ਦੂਜੇ ਪਾਸੇ ਹਵਾ ’ਚ ਲਟਕੇ ਬਾਰੀਕ ਕਣ, ਚਮੜੀ ਨਾਲ ਲੱਗਦੇ ਅਤੇ ਸਾਹ ਜ਼ਰੀਏ ਵੀ ਇਨਸਾਨ ਦੇ ਅੰਦਰ ਆ ਸਕਦੇ ਹਨ ਸਿੰਗਲ ਵਰਤੋਂ ਵਾਲੇ ਪਲਾਸਟਿਕ ਵਾਤਾਵਰਨ ਦੀ ਸੁਰੱਖਿਆ ਲਈ ਚੁਣੌਤੀ ਹੈ ਹਾਲਾਂਕਿ ਭਾਰਤ ਸਰਕਾਰ ਇਸ ਦੀ ਵਰਤੋਂ ’ਚ ਕਮੀ ਲਿਆਉਣ ਲਈ ਮਿਸ਼ਨ ਮੋਡ ’ਚ ਹੈ ਪੰਛੀਆਂ ਲਈ ਕੰਮ ਕਰਨ ਵਾਲੀ ਸੰਸਥਾ ਕਾੱਪ ਦੇ ਸੰਮੇਲਨ ’ਚ ਪ੍ਰਵਾਸੀ ਪੰਛੀਆਂ ਜਨਸੰਖਿਆ ’ਚ ਹੋ ਰਹੀ ਕਮੀ ਦਾ ਹੱਲ ਕੱਢਣਾ ਅਤੇ ਇਨ੍ਹਾਂ ਦੇ ਰਹਿਣ ਦੇ ਠਿਕਾਣਿਆਂ ਨੂੰ ਸੁਰੱਖਿਅਤ ਕਰਨਾ ਖਾਸ ਚਰਚਾ ਦਾ ਵਿਸ਼ਾ ਰਿਹਾ ਪ੍ਰਵਾਸੀ ਪੰਛੀਆਂ ਦੀ ਘਟਦੀ ਜਨਸੰਖਿਆ ਨੂੰ ਸਾਲ 2027 ਤੱਕ ਰੋਕਣਾ ਇਸ ਯੋਜਨਾ ਦੇ ਅਸਥਾਈ ਟੀਚਿਆਂ ’ਚ ਸ਼ਾਮਲ ਹੈ

ਰੋਚਕ ਗੱਲਾਂ:

  • ਭਾਰਤ ਦੇਸ਼ ’ਚ ਮੰਗੋਲੀਆ ਤੋਂ ਆ ਕੇ ਸਦੀਆਂ ਗੁਜਾਰਨ ਵਾਲੇ ਪੰਛੀ ਅਤੇ ਮੰਗੋਲੀਆ ’ਚ ਜਾ ਕੇ ਗਰਮੀਆਂ ਗੁਜਾਰਨ ਵਾਲੇ ਪੰਛੀ ਹੰਸ ਦੋਵੇਂ ਦੇਸ਼ਵਾਸੀਆਂ ਨੂੰ ਹੈਰਾਨੀ ’ਚ ਪਾ ਦਿੰਦੇ ਹਨ ਭਾਰਤ ਦਾ ਸਭ ਤੋਂ ਪ੍ਰਸਿੱਧ ਰਾਜਹੰਸ ਆਪਣੇ ਦੇਸ਼ ’ਚ ਸਰਦੀਆਂ ਗੁਜ਼ਾਰਦਾ ਹੈ ਅਤੇ ਤਿੱਬਤ ਜਾ ਕੇ ਮਾਨਸਰੋਵਰ ਝੀਲ ਕਿਨਾਰੇ ਅੰਡਾ ਦਿੰਦਾ ਹੈ
  • ਕਰਨਾਟਕ ਸੂਬੇ ਦੇੇ ਸ੍ਰੀਰੰਗਪੱਟਨਮ ’ਚ ਸਥਿਤ, ਰੰਗਨਾਥਿੱਟੂ ਪੰਛੀ ਪਾਰਕ ’ਚ ਕਾਵੇਰੀ ਨਦੀ ਦੇ ਤਟ ’ਤੇ ਸਥਿਤ ਛੇ ਵੱਖ-ਵੱਖ ਟਾਪੂ ਹਨ ਇਹ ਸੂਬੇ ਦਾ ਸਭ ਤੋਂ ਵੱਡਾ ਪੰਛੀ ਪਾਰਕ ਹੈ ਅਤੇ ਪ੍ਰਵਾਸੀ ਪੰਛੀਆਂ ਦੀਆਂ ਕੁਝ ਸਭ ਤੋਂ ਆਕਰਸ਼ਕ ਪ੍ਰਜਾਤੀਆਂ ਦਾ ਘਰ ਹੈ
  • ਕੈਰੋਲਾ ਦੇ ਪੈਰੋਟੀਆ ਨੂੰ ਪੰਛੀਆਂ ਦੀ ਰਾਣੀ ਦੇ ਰੂਪ ’ਚ ਜਾਣਿਆ ਜਾਂਦਾ ਹੈ ਉੱਤਰ ਗੋਲਡਨ ਤਿੱਤਰ ਪਾਏ ਜਾਣ ਵਾਲੇ ਦੁਰਲੱਭ ਪੰਛੀਆਂ ’ਚੋਂ ਇੱਕ ਹੈ
  • ਸਭ ਤੋਂ ਛੋਟਾ ਪ੍ਰਵਾਸੀ ਪੰਛੀ ਛੋਟੀ ਜਲਰੰਕ (ਵਜ਼ਨ 15 ਗ੍ਰਾਮ ਜਿੰਨਾ) ਆਰਕਟਿਕ ਖੇਤਰ ਤੋਂ ਭਾਰਤ ਪਹੁੰਚਣ ਲਈ 8000 ਕਿਮੀ. ਤੋਂ ਜ਼ਿਆਦਾ ਦੀ ਯਾਤਰਾ ਕਰਦਾ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!