ਪੂਜਨੀਕ ਬੇਪਰਵਾਹ ਸਾਈਂ ਜੀ ਦੇ ਪਾਵਨ ਬਚਨ ਹੂ-ਬ-ਹੂ ਪੂਰੇ ਹੋਏ -ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਅਪਾਰ ਰਹਿਮਤ
ਪ੍ਰੇਮੀ ਕੇਵਲ ਇੰਸਾਂ ਪੁੱਤਰ ਸ੍ਰੀ ਚੰਦ ਮਿੱਢਾ ਸ੍ਰੀ ਗੰਗਾਨਗਰ ਤੋਂ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਦੀਆਂ ਅਪਾਰ ਰਹਿਮਤਾਂ ਦਾ ਵਰਣਨ ਕਰਦਾ ਹੈ:-
ਇੱਕ ਵਾਰ ਮੇਰਾ ਤਾਇਆ ਮੋਹਰੀ ਲਾਲ ਪੁੱਤਰ ਸ੍ਰੀ ਨੱਥੂ ਰਾਮ ਡੇਰਾ ਸੱਚਾ ਸੌਦਾ ਸਰਸਾ ਗਿਆ ਹੋਇਆ ਸੀ ਉਸ ਸਮੇਂ ਸਰਸਾ ਦਰਬਾਰ ਸ਼ਾਹ ਮਸਤਾਨਾ ਜੀ ਧਾਮ ਦਾ ਮੇਨ ਗੇਟ ਦਰਬਾਰ ਦੇ ਪਿਛਲੇ ਪਾਸੇ ਭਾਵ ਉੱਤਰ-ਪੂਰਬ ਦਿਸ਼ਾ ਵਿੱਚ ਸੀ ਉੱਧਰ ਹੀ ਆਉਣ ਜਾਣ ਦਾ ਰਸਤਾ ਸੀ ਜਦੋਂ ਵਰਤਮਾਨ ਗੇਟ ਬਣਨਾ ਸੀ ਤਾਂ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਮਿਸਤਰੀ ਭਾਈ ਨੂੰ ਦੱਸਣ ਦੇ ਲਈ ਕਿ ਗੇਟ ਐਨਾ ਵੱਡਾ ਬਣਾਉਣਾ ਹੈ,
ਆਪਣੀ ਪਵਿੱਤਰ ਡੰਗੋਰੀ ਨਾਲ ਨਿਸ਼ਾਨ ਲਗਾਉਣ ਲੱਗੇ ਤਾਂ ਇੱਕ ਸੇਵਾਦਾਰ ਵਿੱਚੋਂ ਬੋਲ ਪਿਆ ਕਿ ਸਾਈਂ ਜੀ! ਸੰਗਤ ਤਾਂ ਥੋੜ੍ਹੀ ਜਿਹੀ ਹੈ, ਐਨਾ ਵੱਡਾ ਗੇਟ! ਸ਼ਹਿਨਸ਼ਾਹ ਜੀ ਉੱਥੇ ਹੀ ਰੁਕ ਗਏ ਸ਼ਹਿਨਸ਼ਾਹ ਜੀ ਨੇ ਫਰਮਾਇਆ, ‘‘ਸਾਨੂੰ ਤਾਂ ਐਨਾ ਨਜ਼ਰ ਆ ਰਿਹਾ ਕਿ ਸਰਸਾ ਸ਼ਹਿਰ ਤੋਂ ਦਰਬਾਰ ਤੱਕ ਐਨੀ ਸੰਗਤ ਹੈ, ਥਾਲੀ ਸੁੱਟੀਏ ਤਾਂ ਜ਼ਮੀਨ ’ਤੇ ਨਹੀਂ, ਸੰਗਤ ਦੇ ਸਿਰ ’ਤੇ ਰਹੇਗੀ, ਪਰ ਕਾਲ ਵਿੱਚੋਂ ਬੋਲ ਪਿਆ ਅੱਜ ਸ਼ਾਹ ਸਤਿਨਾਮ ਜੀ ਧਾਮ ਦਾ ਵੱਡਾ ਗੇਟ ਸ਼ਹਿਨਸ਼ਾਹ ਮਸਤਾਨਾ ਜੀ ਦੇ ਬਚਨਾਂ ਦੀ ਗਵਾਹੀ ਦੇ ਰਿਹਾ ਹੈ
ਇੱਕ ਵਾਰ ਮੇਰਾ ਤਾਇਆ ਮੋਹਰੀ ਲਾਲ ਸਰਸਾ ਦਰਬਾਰ ਗਿਆ ਹੋਇਆ ਸੀ ਉਸ ਸਮੇਂ ਆਵਾਜਾਈ ਦੇ ਸਾਧਨ ਘੱਟ ਸਨ ਜੋ ਸੰਗਤ ਦਰਬਾਰ ਵਿੱਚ ਆਉਂਦੀ ਸੀ, ਉਹ ਦਰਬਾਰ ਵਿੱਚ ਹੀ ਰੁਕ ਜਾਂਦੀ ਸੀ ਮਹੀਨੇਵਾਰੀ ਸਤਿਸੰਗ ਤੋਂ ਬਾਅਦ ਸੋਮਵਾਰ ਨੂੰ ਸੁਬ੍ਹਾ ਪੰਜ ਵਜੇ ਸ਼ਹਿਨਸ਼ਾਹ ਮਸਤਾਨਾ ਜੀ ਦੇ ਹੁਕਮ ਅਨੁਸਾਰ ਸੇਵਾਦਾਰਾਂ ਨੇ ਸੰਗਤ ਨੂੰ ਕਿਹਾ ਕਿ ਆਪਣੇ-ਆਪਣੇ ਘਰਾਂ ਨੂੰ ਜਾਓ ਅਤੇ ਆਪਣਾ ਕੰਮ ਧੰਦਾ ਕਰੋ ਜਦੋਂ ਕੁਝ ਸੰਗਤ ਨੇ ਹੁਕਮ ਨਹੀਂ ਮੰਨਿਆ ਤਾਂ ਸੇਵਾਦਾਰਾਂ ਨੇੇ ਸੰਗਤ ਨੂੰ ਦਰਬਾਰ ’ਚੋਂ ਬਾਹਰ ਕਰਕੇ ਗੇਟ ਬੰਦ ਕਰ ਲਿਆ ਸੇਵਾਦਾਰਾਂ ਨੂੰ ਮਜ਼ਬੂਰ ਹੋ ਕੇ ਇਹ ਬਚਨ ਮੰਨਣਾ ਪਿਆ ਉਸੇ ਵੇਲੇ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਉੱਥੇ ਆ ਗਏ ਅਤੇ ਬਚਨ ਫਰਮਾਇਆ, ‘‘ਐਸਾ ਸਮਾਂ ਆਏਗਾ, ਬਹੁਤ ਸੰਗਤ ਆਇਆ ਕਰੇਗੀ, ਆਪਣੇ ਆਪ ਵਾਪਸ ਚਲੀ ਜਾਇਆ ਕਰੇਗੀ ਅੱਜ ਲੱਖਾਂ ਦੀ ਤਦਾਦ ਵਿੱਚ ਸੰਗਤ ਆਉਂਦੀ ਹੈ ਅਤੇ ਆਗਿਆ ਮਿਲਣ ’ਤੇ ਆਪਣੇ ਆਪ ਵਾਪਸ ਚਲੀ ਜਾਂਦੀ ਹੈ
ਇੱਕ ਵਾਰ ਮੇਰਾ ਤਾਇਆ ਸ੍ਰੀ ਮੋਹਰੀ ਲਾਲ ਮਹੀਨੇਵਾਰੀ ਸਤਿਸੰਗ ’ਤੇ ਸਰਸਾ ਦਰਬਾਰ ਗਿਆ ਸ਼ਹਿਨਸ਼ਾਹ ਜੀ ਦਾ ਸਤਿਸੰਗ ਸੁਣਿਆ, ਮਨ ਨੂੰ ਸਕੂਨ ਮਿਲਿਆ, ਆਤਮਾ ਨੂੰ ਬਹੁਤ ਖੁਸ਼ੀ ਹੋਈ ਦਰਸ਼ਨਾਂ ਦੀ ਪਿਆਸ ਹੋਰ ਵਧ ਗਈ ਮਹੀਨੇਵਾਰੀ ਸਤਿਸੰਗ ਤੋਂ ਬਾਅਦ ਜੇਕਰ ਸਮਾਂ ਹੁੰਦਾ ਤਾਂ ਸ਼ਹਿਨਸ਼ਾਹ ਜੀ ਭਜਨ-ਮੰਡਲੀ ਨੂੰ ਪਿੰਡਾਂ-ਸ਼ਹਿਰਾਂ ਵਿੱਚ ਨਾਮ ਚਰਚਾ ਕਰਨ ਲਈ ਭੇਜ ਦਿੰਦੇ ਸਨ ਮੇਰੇ ਤਾਇਆ ਜੀ ਨੇ ਸ਼ਹਿਨਸ਼ਾਹ ਜੀ ਦੀ ਹਜ਼ੂਰੀ ਵਿੱਚ ਅਰਜ਼ ਕੀਤੀ ਕਿ ਸਾਡੇ ਸ਼ਹਿਰ ਸ੍ਰੀ ਗੰਗਾਨਗਰ ਵਿੱਚ ਭਜਨ-ਮੰਡਲੀ ਭੇਜ ਦਿਓ ਜੀ ਸ਼ਹਿਨਸ਼ਾਹ ਜੀ ਨੇ ਉਸੇ ਵੇਲੇ ਭਜਨ-ਮੰਡਲੀ ਨੂੰ ਆਪਣੇ ਕੋਲ ਬੁਲਾਇਆ ਅਤੇ ਪੁੱਛਿਆ ਕਿ ਤੁਸੀਂ ਨਾਮ ਚਰਚਾ ਕਰਨ ਲਈ ਕਿੱਥੇ ਜਾਓਗੇ
ਉਹਨਾਂ ਨੇ ਆਪਣੇ ਦੋਵੇਂ ਹੱਥ ਜੋੜ ਕੇ ਕਿਹਾ ਕਿ ਸਾਈਂ ਜੀ! ਜਿੱਥੋਂ ਦਾ ਤੁਸੀਂ ਹੁਕਮ ਦਿਓਗੇ, ਅਸੀਂ ਉੱਥੇ ਹੀ ਜਾਵਾਂਗੇ ਸਾਈਂ ਜੀ ਬਹੁਤ ਖੁਸ਼ ਹੋਏ ਸ਼ਹਿਨਸ਼ਾਹ ਜੀ ਨੇ ਫਰਮਾਇਆ, ਸਰਸਾ ਦਾ ਪ੍ਰੇਮ ਚਾਰ ਆਨੇ ਹੈ, ਡੱਬਵਾਲੀ ਦਾ ਅੱਠ ਆਨੇ ਹੈ, ਮਲੋਟ ਦਾ ਬਾਰਾਂ ਆਨੇ ਹੈ, ਸ੍ਰੀ ਗੰਗਾਨਗਰ ਦਾ ਸੋਲਾਂ ਆਨੇ ਪ੍ਰੇਮ ਹੈ’’ ਇਸ ’ਤੇ ਭਜਨ-ਮੰਡਲੀ ਨੇ ਹੱਥ ਜੋੜ ਕੇ ਕਿਹਾ ਕਿ ਸਾਈਂ ਜੀ, ਸਾਨੂੰ ਸ੍ਰੀ ਗੰਗਾਨਗਰ ਭੇਜ ਦਿਓ ਜੀ ਫਿਰ ਸਾਈਂ ਜੀ ਨੇ ਪ੍ਰੇਮੀ ਮੋਹਰੀ ਲਾਲ ਨੂੰ ਕਿਹਾ ਕਿ ਇਨ੍ਹਾਂ ਨੂੰ ਸਾਦੀ ਦਾਲ ਰੋਟੀ ਦੇਣੀ ਹੈ ਅੱਛਾ ਖਾਣਾ ਖਵਾ ਕੇ ਧੱਕੜ ਮੱਲ ਨਾ ਬਣਾ ਦੇਣਾ ਭਜਨ-ਮੰਡਲੀ ਵਿੱਚ ਤਿੰਨ ਭੈਣਾਂ ਤੇ ਚਾਰ ਭਾਈ ਸਨ ਸ਼ਹਿਨਸ਼ਾਹ ਜੀ ਨੇ ਭਜਨ-ਮੰਡਲੀ ਨੂੰ ਆਦੇਸ਼ ਫਰਮਾਇਆ
ਕਿ ਤੁਸੀਂ ਰਾਤ ਨੂੰ ਨਾਮ ਚਰਚਾ ਕਰਨੀ ਹੈ, ਦਿਨੇ ਸਬਜ਼ੀ ਵੇਚਣੀ ਹੈ ਜਦੋਂ ਉਹ ਸਬਜ਼ੀ ਵੇਚਣ ਲਈ ਜਾਂਦੇ ਤਾਂ ਪ੍ਰੇਮੀ ਕੇਵਲ ਇੰਸਾਂ ਪ੍ਰੇਮੀਆਂ ਦੇ ਘਰ ਦੱਸਣ ਲਈ ਉਹਨਾਂ ਨਾਲ ਜਾਂਦਾ ਕਈ ਵਾਰ ਸਬਜ਼ੀ ਵਾਲੀ ਟੋਕਰੀ ਵੀ ਚੁੱਕ ਲੈਂਦਾ ਇਸ ਤਰ੍ਹਾਂ ਸੱਤ-ਅੱਠ ਦਿਨਾਂ ਤੱਕ ਸ੍ਰੀ ਗੰਗਾਨਗਰ ਸ਼ਹਿਰ ਵਿੱਚ ਜਿੰਦਾਰਾਮ ਦਾ ਖੂਬ ਜੱਸ ਗਾਇਆ ਗਿਆ ਇਸ ਤਰ੍ਹਾਂ ਸ਼ਹਿਨਸ਼ਾਹ ਜੀ ਦੀ ਰਹਿਮਤ ਨਾਲ ਸ੍ਰੀ ਗੰਗਾਨਗਰ ਦੇ ਭਾਗ ਬਣ ਗਏ ਅਤੇ ਆਉਣ ਵਾਲੇ ਸਮੇਂ ਵਿੱਚ ਉੱਥੋਂ ਦੀਆਂ ਅਨੇਕ ਰੂਹਾਂ ਨਾਮ-ਸ਼ਬਦ ਲੈ ਕੇ ਮਾਲਕ-ਸਤਿਗੁਰੂ ਨਾਲ ਜੁੜ ਗਈਆਂ