Teqball -sachi shiksha punjabi

Teqball ਟੇਕਬਾਲ ਮੁੰਬਈ ਵਰਤਮਾਨ ’ਚ ਭਾਰਤ ਲਈ ਭਾਰਤ ਦਾ ਸਭ ਤੋਂ ਵੱਡਾ ਤੇ ਸਭ ਤੋਂ ਸਫ਼ਲ ਕਲੱਬ ਹੈ

ਅੱਜ ਦੇ ਨੌਜਵਾਨਾਂ ’ਚ ਅਨੌਖੇ ਤੇ ਸਾਹਸੀ ਖੇਡਾਂ ਦਾ ਰੁਝਾਨ ਬਹੁਤ ਵਧ ਰਿਹਾ ਹੈ ਇਸ ਲੜੀ ’ਚ ਟੇਕਬਾਲ ਮੌਜੂਦਾ ਸਮੇਂ ’ਚ ਵਧ ਰਹੀਆਂ ਖੇਡਾਂ ’ਚੋਂ ਇੱਕ ਹੈ, ਜਿੱਥੇ ਹਰ ਕੌਮਾਂਤਰੀ ਫੁੱਟਬਾਲ ਕਲੱਬ ਦਾ ਆਪਣਾ ਟੇਕਬਾਲ ਟੇਬਲ ਹੈ ਟੇਕਬਾਲ ਦਾ ਰੁਝਾਨ ਭਾਰਤ ਦੇ ਨੌਜਵਾਨਾਂ ’ਚ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ ਦੱਸ ਦੇਈਏ ਕਿ ਇਹ ਖੇਡ ਟੇਬਲ ਟੇਨਿਸ, ਵਾਲੀਬਾਲ ਤੇ ਫੁੱਟਬਾਲ ਦਾ ਮਿਸ਼ਰਨ ਹੈ ਇਹ ਇੱਕ ਅਜਿਹੀ ਖੇਡ ਹੈ, ਜਿਸ ਵਿੱਚ ਤੇਜ਼ੀ, ਫੁਰਤੀ ਤੇ ਸੰਯਮ ਦੀ ਜ਼ਰੂਰਤ ਹੁੰਦੀ ਹੈ ਖੇਡ ਬਾਰੇ ਸਭ ਤੋਂ ਵਧੀਆ ਗੱਲ ਇਹ ਹੈ ਕਿ ਇਸ ਵਿੱਚ ਉਮਰ ਹੱਦ ਜਾਂ ਕਿਸੇ ਦੀ ਕੋਈ ਮਨਾਹੀ ਨਹੀਂ ਹੈ।

ਟੇਕਬਾਲ ਦੀ ਸ਼ੁਰੂਆਤ :

ਟੇਕਬਾਲ ਦੀ ਸ਼ੁਰੂਆਤ 2012 ’ਚ ਹੰਗਰੀ ’ਚ ਹੋਈ ਤੇ ਇਹ ਪਹਿਲੀ ਵਾਰ 2014 ’ਚ ਖੇਡੀ ਗਈ ਇਸ ਨੂੰ ਦੋ ਖਿਡਾਰੀਆਂ ਵਿਚਕਾਰ ਸਿੰਗਲ ਖੇਡ ਰੂਪ ’ਚ ਜਾਂ ਚਾਰ ਖਿਡਾਰੀਆਂ ਦੇ ਜੋੜੇ ਖੇਡ ਦੇ ਰੂਪ ’ਚ ਖੇਡਿਆ ਜਾ ਸਕਦਾ ਹੈ ਪਿਛਲੇ ਸਮੇਂ ’ਚ ਕਈ ਵਿਸ਼ਵ ਪੱਧਰੀ ਫੁੱਟਬਾਲ ਖਿਡਾਰੀ ਖੇਡ ਵੱਲ ਆਕਰਸ਼ਿਤ ਹੋਏ ਤੇ ਉਨ੍ਹਾਂ ਵੱਲੋਂ 2021 ’ਚ ਏਸ਼ੀਆਈ ਬੀਚ ਖੇਡਾਂ, 2023 ’ਚ ਕ੍ਰਾਕੋ ਯੂਰੋਪੀ ਖੇਡਾਂ, 2023 ’ਚ ਕੰਬੋਡੀਆ ਏਸ਼ੀਆਈ ਸਮੁੰਦਰੀ ਖੇਡਾਂ ’ਚ ਹਿੱਸਾ ਲੈਣ ਤੋਂ ਬਾਅਦ, ਹੁਣ ਇਸ ਖੇਡ ਦੇ ਓਲੰਪਿਕ ’ਚ ਖੇਡ ਨੂੰ ਸ਼ਾਮਲ ਕਰਨ ਦਾ ਟੀਚਾ ਹੈ।

ਰੈਂਕਿੰਗ ਤੇ ਟ੍ਰੇਨਿੰਗ :

ਵਿਨੀਤ ਨੇ ਅੱਗੇ ਕਿਹਾ ਕਿ ਅਸੀਂ ਨਾ ਸਿਰਫ ਵਿਦਿਆਰਥੀਆਂ ਨੂੰ ਸਰਵੋਤਮ ਫਿਜ਼ੀਕਲ (ਸਰੀਰਕ) ਟ੍ਰੇਨਿੰਗ ਦੇਣ ’ਚ ਜੁਟੇ ਹੋਏ ਹਾਂ, ਸਗੋਂ ਉਨ੍ਹਾਂ ਨੂੰ ਮਾਨਸਿਕ ਰੂਪ ’ਤੇ ਮਜ਼ਬੂਤ ਬਣਾਉਣ ਲਈ ਵੀ ਕੰਮ ਕਰ ਰਹੇ ਹਾਂ ਟੇਕਬਾਲ ਇੱਕ ਅਜਿਹੀ ਖੇਡ ਹੈ ਜੋ ਤੁਹਾਡੇ ਫੁੱਟਬਾਲ ਕੌਸ਼ਲ ਨੂੰ ਨਵੇਂ ਪੱਧਰ ’ਤੇ ਲਿਜਾਣ ਦਾ ਕੰਮ ਕਰਦਾ ਹੈ ਟੇਕਬਾਲ ਮੁੰਬਈ ਵਰਤਮਾਨ ’ਚ ਵਿਸ਼ਵ ਰੈਂਕਿੰਗ ’ਚ 51ਵੇਂ ਸਥਾਨ ’ਤੇ ਹੈ ਇੱਥੇ ਐਥਲੀਟਾਂ ਨੂੰ ਪੇਸ਼ੇਵਰ ਤੌਰ ’ਤੇ ਅੱਗੇ ਵਧਣ ਲਈ ਹਫ਼ਤੇ ’ਚ ਘੱਟ ਤੋਂ ਘੱਟ 3-4 ਵਾਰ ਸਿਖਲਾਈ ਦਿੱਤੀ ਜਾਂਦੀ ਹੈ।

ਭਵਿੱਖ ਦੀਆਂ ਯੋਜਨਾਵਾਂ :

ਵਿਨੀਤ ਨੇ ਕਿਹਾ ਕਿ ਵਰਤਮਾਨ ’ਚ ਸਾਡੇ ਕੋਲ ਬੰਬੇ ’ਚ ਸਿਰਫ ਇੱਕ ਕੇਂਦਰ ਹੈ, ਪਰ ਮੁੰਬਈ ’ਚ ਖੇਡ ਪ੍ਰਤੀ ਜਾਗਰੂਕਤਾ ਤੇ ਪਹੰਚ ਵਧਾਉਣ ਲਈ ਵੱਖ-ਵੱਖ ਕਲੱਬਾਂ ਨਾਲ ਸਾਂਝੇ ਰੂਪ ’ਚ ਖੇਡਣ ਜਾਂ ਟਾਈਅਪ ਕਰਨ ਦਾ ਟੀਚਾ ਹੈ ਸਾਡਾ ਉਦੇਸ਼ ਇਸ ਖੇਡਾਂ ਨੂੰ ਸਕੂਲਾਂ ’ਚ ਸ਼ਾਮਲ ਕਰਨਾ ਵੀ ਹੈ ਤਾਂ ਕਿ ਖਿਡਾਰੀਆਂ ਨੂੰ ਜ਼ਮੀਨੀ ਪੱਧਰ ਵਿਕਸਿਤ ਕੀਤਾ ਜਾ ਸਕੇ,

ਕਿਉਂਕਿ ਇਹ ਖੇਡ ਬਿਨਾ ਕਿਸੇ ਸਰੀਰਕ ਸੰਪਰਕ ਤੋਂ ਜ਼ਖਮੀ ਹੋਏ ਬਿਨਾ ਖੇਡਿਆ ਜਾਂਦਾ ਹੈ? ਤਾਂ ਇਸ ਲਈ ਇਹ ਵਿਦਿਆਰਥੀਆਂ ਲਈ ਸੁਰੱਖਿਅਤ ਵੀ ਹੈ ਸਾਡੇ ਕੋਲ ਇਕਰਾਰਨਾਮਾ ਦੇ ਆਧਾਰ ’ਤੇ ਪ੍ਰੀਮੀਅਮ ਕੁਆਲਿਟੀ ਸਪੋਰਟਸਵੇਅਰ ਨਿਰਮਾਤਾ ਰਾਇਲ ਸਪੋਰਟਵੇਅਰ ਸਾਡੇ ਨਾਲ ਜਰਸੀ ਪਾਰਟਨਰ ਦੇ ਰੂਪ ’ਚ ਹੈ

ਦੱਸ ਦੇਈਏ ਕਿ ਰਾਸ਼ਟਰੀ ਅਖਬਾਰ ਸੱਚ ਕਹੂੰ ਤੇ ਮਾਸਿਕ ਮੈਗਜ਼ੀਨ ਸੱਚੀ ਸ਼ਿਕਸ਼ਾ ਇਸ ਲੀਗ ’ਚ ਮੀਡੀਆ ਪਾਰਟਨਰ ਹੈ।

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!