ਮਾਰਗ-ਦਰਸ਼ਕ ਹੁੰਦਾ ਹੈ ਅਧਿਆਪਕ

ਅਧਿਆਪਕ ਆਪਣੀ ਭੂਮਿਕਾ ਨੂੰ ਬਾਖੂਬੀ ਨਿਭਾਉਂਦੇ ਹੋਏ ਆਪਣੇ ਵਿਦਿਆਰਥੀਆਂ ਨੂੰ ਸਹੀ ਅਤੇ ਵਧੀਆ ਗਿਆਨ ਕਰਵਾਉਂਦਾ ਹੈ ਅਤੇ ਇੱਕ ਅਜਿਹੀ ਦਿਸ਼ਾ ਦਿਖਾਉਂਦਾ ਹੈ, ਜਿਸ ’ਤੇ ਚੱਲ ਕੇ ਵਿਦਿਆਰਥੀ ਆਪਣੀ ਸਫਲਤਾ ਅਤੇ ਤਰੱਕੀ ਦਾ ਮਾਰਗ ਤੈਅ ਕਰਦਾ ਹੈ

ਅਧਿਆਪਕ ਦਿਵਸ ਭਾਰਤ ਦੇ ਦੂਜੇ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਣਨ ਦੇ ਜਨਮ ਦਿਨ ਦੇ ਮੌਕੇ (5 ਸਤੰਬਰ) ’ਤੇ ਮਨਾਇਆ ਜਾਂਦਾ ਹੈ ਕਿਉਂਕਿ ਦੇਸ਼ ਦੇ ਸਰਵਉੱਚ ਅਹੁਦੇ ’ਤੇ ਰਹਿੰਦੇ ਹੋਏ ਵੀ ਭਾਰਤੀ ਸੱਭਿਅਤਾ ਅਤੇ ਸੰਸਕ੍ਰਿਤੀ ਨੂੰ ਅੰਗੀਕਾਰ ਕਰਕੇ ਦਾਰਸ਼ਨਿਕ ਸੁਭਾਅ ਦੇ ਆਸਥਾਵਾਨ ਹਿੰਦੂ ਵਿਚਾਰਕ ਡਾ. ਸਰਵਪੱਲੀ ਰਾਧਾਕ੍ਰਿਸ਼ਣਨ ਨੇ 40 ਸਾਲ ਤੱਕ ਪੜ੍ਹਾਇਆ ਇਸ ਲਈ 5 ਸਤੰਬਰ ਨੂੰ ਉਨ੍ਹਾਂ ਦੇ ਜਨਮ ਦਿਵਸ ’ਤੇ ਭਾਰਤ ਦੇਸ਼ ’ਚ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ ਜਦਕਿ ਕੌਮਾਂਤਰੀ ਅਧਿਆਪਕ ਦਿਵਸ 5 ਅਕਤੂਬਰ ਨੂੰ ਹੁੰਦਾ ਹੈ ਰੋਚਕ ਗੱਲ ਇਹ ਹੈ ਕਿ ਅਧਿਆਪਕ ਦਿਵਸ ਪੂਰੀ ਦੁਨੀਆਂ ’ਚ

Also Read :-

ਇੱਕ ਹੀ ਦਿਨ ਨਹੀਂ ਮਨਾਇਆ ਜਾਂਦਾ ਵੱਖ-ਵੱਖ ਦੇਸ਼ਾਂ ’ਚ ਗੁਰੂਆਂ ਦੇ ਸਨਮਾਨ ਲਈ ਅਲੱਗ-ਅਲੱਗ ਦਿਨ ਤੈਅ ਹੈ ਜੀਵਨ ਦੀਆਂ ਲੋਂੜੀਦੀਆਂ ਜ਼ਰੂਰਤਾਂ ਰੋਟੀ ਅਤੇ ਕੱਪੜਾ ਤੋਂ ਬਾਅਦ ਮਨੁੱਖ ਨੂੰ ‘ਮਨੁੱਖ’ ਕਹਾਉਣ ਲਈ ਜਿਸ ਚੀਜ਼ ਦੀ ਜ਼ਰੂਰਤ ਸ਼ਾਇਦ ਸਭ ਤੋਂ ਜ਼ਿਆਦਾ ਹੁੰਦੀ ਹੈ ਉਹ ਹੈ-ਪੜ੍ਹਾਈ ਸਰਕਾਰ ਵੀ ਪੜ੍ਹਾਈ ਨੂੰ ਦੇਸ਼ ਦੇ ਵਿਕਾਸ ਦੀ ਮੁੱਖ ਸ਼ਰਤ ਅਤੇ ਕੌਮੀ ਚਰਿੱਤਰ ਦੀ ਗਰੰਟੀ ਮੰਨਦੀ ਹੈ ਇਹੀ ਕਾਰਨ ਹੈ ਕਿ ਦੇਸ਼ ’ਚ ਹਰ ਪੱਧਰ ’ਤੇ ਪੜ੍ਹਾਈ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਹਰ ਮੁਮਕਿਨ ਕਦਮ ਚੁੱਕੇ ਜਾ ਰਹੇ ਹਨ ਪਰ ਇਹ ਕੋਸ਼ਿਸ਼ਾਂ ਉਸ ਅਧਿਆਪਕ ਤੋਂ ਬਿਨਾਂ ਪੂਰੀਆਂ ਨਹੀਂ ਹੋ ਸਕਦੀਆਂ ਹਨ, ਜੋ ਇਸ ਪੂਰੀ ਪ੍ਰਕਿਰਿਆ ਦੀ ਰੀੜ੍ਹ ਹੈ ‘ਅਧਿਆਪਕ ਅੱਖਰਾਂ ਅਤੇ ਮਾਤਰਾਵਾਂ ਦਾ ਜੋੜ ਸਿਖਾ ਕੇ ਅਜਿਹੇ ਇਨਸਾਨ ਦੀ ਰਚਨਾ ਕਰਦਾ ਹੈ, ਜੋ ਦੇਸ਼ ਦੀ ਕਿਸਮਤ ਨੂੰ ਨਵੀਂ ਦਿਸ਼ਾ ਦਿੰਦੇ ਹਨ’

ਅਸਲ ’ਚ ਅਧਿਆਪਕ ਇੱਕ ਮਾਰਗ-ਦਰਸ਼ਕ ਹੈ ਇਸ ਪੂਰੀ ਦੁਨੀਆਂ ’ਚ ਚੰਗਾ ਅਤੇ ਬੁਰਾ ਗਿਆਨ ਭਰਿਆ ਪਿਆ ਹੈ, ਇਸ ਗੱਲ ਦਾ ਗਿਆਨ ਆਖਰ ਇੱਕ ਅਧਿਆਪਕ ਹੀ ਤਾਂ ਕਰਵਾਉਂਦਾ ਹੈ ਅਧਿਆਪਕ ਆਪਣੀ ਭੂਮਿਕਾ ਨੂੰ ਬਾਖੂਬੀ ਨਿਭਾਉਂਦੇ ਹੋਏ ਆਪਣੇ ਵਿਦਿਆਰਥੀਆਂ ਨੂੰ ਸਹੀ ਅਤੇ ਵਧੀਆ ਗਿਆਨ ਕਰਵਾਉਂਦਾ ਹੈ ਅਤੇ ਇੱਕ ਅਜਿਹੀ ਦਿਸ਼ਾ ਦਿਖਾਉਂਦਾ ਹੈ, ਜਿਸ ’ਤੇ ਚੱਲ ਕੇ ਵਿਦਿਆਰਥੀ ਆਪਣੀ ਸਫਲਤਾ ਅਤੇ ਤਰੱਕੀ ਦਾ ਮਾਰਗ ਤੈਅ ਕਰਦਾ ਹੈ ਬਚਪਨ ਤੋਂ ਲੈ ਕੇ ਜਵਾਨੀ ਤੱਕ, ਵਿਅਕਤੀ ਆਪਣੇ ਅਧਿਆਪਕਾਂ ਦੀ ਸਿੱਖਿਆ ’ਤੇ ਚੱਲ ਕੇ ਹੀ ਅੱਗੇ ਵਧਦਾ ਹੈ ਇਹ ਕਹਿਣਾ ਕੋਈ ਗਲਤ ਨਹੀਂ ਹੋਵੇਗਾ ਕਿ ਅਧਿਆਪਕ ਹੀ ਉਹ ਇੱਕ ਸ਼ਖ਼ਸ ਹੈ, ਜਿਸ ਨੇ ਵਿਅਕਤੀ ਦੀ ਸ਼ਖਸੀਅਤ ਦਾ ਨਿਰਮਾਣ ਕੀਤਾ ਹੈ

ਇੱਕ ਅਧਿਆਪਕ ਆਮ ਹੁੰਦੇ ਹੋਏ ਵੀ ਮਨੁੱਖ ਨੂੰ ਮਹਾਨ ਬਣਾਉਣ ਦੀ ਤਾਕਤ ਰੱਖਦਾ ਹੈ ਜ਼ਰਾ ਸੋਚ ਕੇ ਦੇਖੋ, ਅੱਜ ਅਸੀਂ ਜੋ ਵੀ ਹਾਂ, ਭਾਸ਼ਾ, ਸੋਚ-ਵਿਚਾਰ ਅਤੇ ਵਿਹਾਰ ਨਾਲ, ਕੀ ਅਸੀਂ ਬਚਪਨ ’ਚ ਇਹੀ ਸਿੱਖਿਆ ਆਪਣੇ ਅਧਿਆਪਕ ਤੋਂ ਨਹੀਂ ਲਈ ਸੀ! ਕਿਵੇਂ ਅਸੀਂ ਬਚਪਨ ’ਚ ਸਕੂਲ ਅਤੇ ਅਧਿਆਪਕਾਂ ਵੱਲੋਂ ਦੱਸੀ ਗਈ ਹਰ ਗੱਲ, ਘਰ ਆ ਕੇ ਆਪਣੀ ਮਾਂ ਅਤੇ ਪਿਤਾ ਨੂੰ ਦੱਸਦੇ ਸੀ! ਕਿਵੇਂ ਅਸੀਂ ਆਪਣੇ ਅਧਿਆਪਕ ਦੀ ਆਗਿਆ ਦਾ ਪਾਲਣ ਕਰਦੇ ਸੀ ਅਤੇ ਉਨ੍ਹਾਂ ਵੱਲੋਂ ਦਿੱਤੀ ਜਾਣ ਵਾਲੀ ਸਜ਼ਾ ਦੇ ਡਰ ਨਾਲ ਅਸੀਂ ਜੋ ਕੁਝ ਵੀ ਕਰਦੇ ਸੀ ਅਤੇ ਉਸ ਦੀ ਬਦੌਲਤ ਹੀ ਅਸੀਂ ਅੱਜ ਇੱਕ ਮੁਕਾਮ ’ਤੇ ਖੜ੍ਹੇ ਹਾਂ

ਅਧਿਆਪਕ ਉਸ ਕਿਸਾਨ ਵਾਂਗ ਹੈ, ਜੋ ਬਚਪਨ ’ਚ ਕੋਮਲ ਮਿੱਟੀ ਨਾਲ ਸਾਡੇ ਦਿਮਾਗ ’ਚ ਗਿਆਨ ਦੇ ਅਣਗਿਣਤ ਬੀਜ ਬੀਜਦਾ ਹੈ, ਜਿਸ ਦੀ ਫਸਲ ਅਸੀਂ ਜ਼ਿੰਦਗੀ ਭਰ ਕੱਟਦੇ ਹਾਂ ਅਧਿਆਪਕ ਕਿਸੇ ਘੁਮਿਆਰ ਦੇ ਸਮਾਨ ਹਨ ਉਹ ਉੱਪਰੋਂ ਆਕਾਰ ਦਿੰਦਾ ਹੈ ਅਤੇ ਹੇਠੋਂ ਹੱਥ ਲਗਾ ਕੇ ਸਾਨੂੰ ਸੰਭਾਲੇ ਰੱਖਦਾ ਹੈ ਅਧਿਆਪਕ ਇੱਕ ਲੌਹਾਰ ਵਾਂਗ ਗਰਮ ਲੋਹੇ ’ਤੇ ਕਿੰਨੀ ਹੀ ਸੱਟ ਮਾਰੇ, ਪਰ ਉਸ ਦਾ ਉਦੇਸ਼ ਸਾਨੂੰ ਆਕਾਰ ਦੇਣਾ ਹੀ ਹੁੰਦਾ ਹੈ

ਤਾਂ ਕਦੇ ਸੋਚਿਆ ਹੈ ਕਿ ਜੇਕਰ ਅਧਿਆਪਕ ਸਾਨੂੰ ਪੜ੍ਹਨਾ ਨਾ ਸਿਖਾਉਂਦੇ, ਤਾਂ ਕੀ ਅਸੀਂ ਆਪਣੇ ਸ਼ਬਦਾਂ ’ਚ ਆਤਮ-ਵਿਸ਼ਵਾਸ ਭਰ ਪਾਉਂਦੇ? ਕੀ ਅਸੀਂ ਆਪਣੇ ਉੱਚਾਰਣ ਨੂੰ ਅਸਰਦਾਰ ਬਣਾ ਪਾਉਂਦੇ? ਛੋਟੀਆਂ-ਛੋਟੀਆਂ ਗਲਤੀਆਂ ’ਤੇ ਅਧਿਆਪਕ ਵੱਲੋਂ ਡਾਂਟੇ ਜਾਣ ’ਤੇ ਜੇਕਰ ਗਲਤੀਆਂ ਨਹੀਂ ਸੁਧਰਦੀਆਂ, ਤਾਂ ਕੀ ਸਹੀ ਅਤੇ ਗਲਤ ’ਚ ਫਰਕ ਜਾਣ ਪਾਉਂਦੇ? ਉਨ੍ਹਾਂ ਵੱਲੋਂ ਕਹਾਣੀਆਂ ਜ਼ਰੀਏ ਦਿੱਤੀਆਂ ਗਈਆਂ ਛੋਟੀਆਂ-ਛੋਟੀਆਂ ਸਿੱਖਿਆਵਾਂ ’ਚ ਜੀਵਨ ਦੇ ਕਿੰਨੇ ਸਬਕ ਛੁਪੇ ਹੁੰਦੇ ਸਨ, ਕੀ ਅੱਜ ਅਸੀਂ ਸਮਝ ਪਾਉਂਦੇ?

ਗਲਤ, ਕਿਉਂ ਗਲਤ ਹੈ ਅਤੇ ਸਹੀਂ ਕਿਉਂ ਹੈ ਸਹੀ, ਇਨ੍ਹਾਂ ਕਹਾਣੀਆਂ, ਕਿੱਸਿਆਂ ਤੋਂ ਹੀ ਤਾਂ ਅਸੀਂ ਆਪਣੇ ਛੋਟੇ ਦਿਮਾਗ ’ਚ ਵੱਡੀ-ਵੱਡੀ ਸਿੱਖਿਆ ਨੂੰ ਥਾਂ ਦੇ ਸਕੇ ਹਾਂ ਜ਼ਰਾ ਸੋਚੋ, ਜੇਕਰ ਇੱਕ ਗਲਤੀ ’ਤੇ ਵਾਰ-ਵਾਰ ਦੁਹਰਾਉਣ ਦੀ ਸਜ਼ਾ ਨਾ ਮਿਲਦੀ ਤਾਂ ਕੀ, ਕਦੇ ਅੱਗੇ ਵਧ ਪਾਉਂਦੇ ਜੀਵਨ ’ਚ? ਨਹੀਂ, ਅਸੀਂ ਉੱਥੇ ਅਟਕੇ ਨਾ ਰਹਿ ਜਾਂਦੇ

ਸ਼ੁਕਰੀਆ ਅਤੇ ਮੁਆਫੀ ਦਾ ਸਬਕ ਹੋਵੇ, ਜਾਂ ਸਵੇਰ ਦੀ ਪ੍ਰਾਰਥਨਾ, ਹਰ ਛੋਟਾ ਸਬਕ ਜੋ ਅੱਜ ਜ਼ਿੰਦਗੀ ਦੀ ਜ਼ਰੂਰਤ ਹੈ, ਉਹ ਬੀਜ ਅਧਿਆਪਕ ਨੇ ਹੀ ਬੀਜਿਆ ਸੀ, ਜੋ ਵੱਡਾ ਹੋ ਕੇ ਅੱਜ ਫਲ ਦੇਣ ਵਾਲਾ ਦਰਖੱਤ ਬਣ ਚੁੱਕਾ ਹੈ ਅਜਿਹੇ ਪਤਾ ਨਹੀਂ ਕਿੰਨੇ ਬੀਜ, ਇੱਕ ਅਧਿਆਪਕ ਬੀਜਦਾ ਹੈ, ਬਗੈਰ ਫਲ ਦੀ ਉਡੀਕ ਕੀਤੇ ਅਤੇ ਬਣ ਜਾਂਦੇ ਹਨ ਹਰੇ-ਭਰੇ ਬਾਗ, ਸਕਾਰਾਤਮਕਤਾ ਦੀ ਛਾਂ ਅਤੇ ਸਫਲਤਾ ਦੇ ਫਲਾਂ ਨਾਲ ਲੱਦੇ ਹੋਏ ਪਰ ਫਿਰ ਵੀ ਉਸ ਅਧਿਆਪਕ ਨੂੰ ਕਿਸੇ ਫਲ ਦੀ ਚਾਹਤ ਨਹੀਂ, ਸਿਵਾਏ ਤੁਹਾਡੇ ਸਨਮਾਨ ਅਤੇ ਗੌਰਵਮਈ ਕਰਨ ਵਾਲੇ ਭਾਵ ਦੇ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!