ਹੋਸਟਲ ਗੋਇੰਗ ਬੱਚੇ ਨੂੰ ਸਿਖਾਓ ਇਹ ਆਦਤਾਂ ਬਹੁਤ ਸਾਰੇ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦਿਵਾਉਣ ਲਈ ਆਪਣੇ ਘਰ ਤੋਂ ਦੂਰ ਸਕੂਲ, ਕਾਲਜ ’ਚ ਭੇਜਦੇ ਹਨ ਅਜਿਹੇ ’ਚ ਬੱਚਿਆਂ ਨੂੰ ਉੱਥੇ ਹੋਸਟਲ ’ਚ ਰਹਿਣਾ ਪੈਂਦਾ ਹੈ
Growing Hostel Child ਹੋਸਟਲ ਦਾ ਮਾਹੌਲ ਘਰ ਤੋਂ ਬਿਲਕੁਲ ਅਲੱਗ ਹੁੰਦਾ ਹੈ ਬੱਚਿਆਂ ਨੂੰ ਹੋਸਟਲ ਜਾਣ ’ਚ ਜਿੰਨੀ ਦਿੱਕਤ ਮਹਿਸੂਸ ਹੁੰਦੀ ਹੈ, ਮਾਪਿਆਂ ਲਈ ਵੀ ਬਹੁਤ ਔਖਾ ਹੁੰਦਾ ਹੈ ਇਸ ਲਈ ਮਾਤਾ-ਪਿਤਾ ਨੂੰ ਬੱਚੇ ਨੂੰ ਹੋਸਟਲ ’ਚ ਭੇਜਣ ਤੋਂ ਪਹਿਲਾਂ ਕੁਝ ਪਲਾਨਿੰਗ ਕਰਨੀ ਚਾਹੀਦੀ ਹੈ ਅਤੇ ਉਹ ਬੱਚਾ ਸਹੀ ਤਰ੍ਹਾਂ ਰਹਿ ਸਕੇ, ਇਸ ਲਈ ਉਸ ਨੂੰ ਕੁਝ ਗੱਲਾਂ ਸਿਖਾਈਆਂ ਜਾਣੀਆਂ ਜ਼ਰੂਰੀ ਹੁੰਦੀਆਂ ਹਨ
Also Read :-
- ਬੱਚਿਆਂ ਨੂੰ ਸਿਖਾਓ ਆਪਣੀਆਂ ਸਮੱਸਿਆਵਾਂ ਸੁਲਝਾਉਣਾ
- ਬੱਚਿਆਂ ਨੂੰ ਫਾਸਟ ਫੂਡ ਨਹੀਂ, ਦੁੱਧ ਘਿਓ ਖਵਾਓ
- ਬੱਚਿਆਂ ਨੂੰ ਹਾਰ ਸਵੀਕਾਰਨਾ ਵੀ ਸਿਖਾਓ
- ਬੱਚਿਆਂ ਨੂੰ ਥੋੜ੍ਹੀ ਸੱਭਿਅਤਾ ਸਿਖਾਓ
- ਬੱਚਿਆਂ ਨੂੰ ਕ੍ਰਿਐਟਿਵ ਬਣਾਉਂਦੀ ਹੈ ਪਲੇਅ ਥੈਰੇਪੀ
ਤਾਂ ਆਓ ਜਾਣਦੇ ਹਾਂ, ਅਜਿਹੀਆਂ ਹੀ ਕੁਝ ਗੱਲਾਂ ਜੋ ਹੋਸਟਲ ਗੋਇੰਗ ਬੱਚੇ ਨੂੰ ਸਿਖਾਈਆਂ ਜਾਣੀਆਂ ਚਾਹੀਦੀਆਂ ਹਨ:-
Table of Contents
ਆਤਮਨਿਰਭਰਤਾ:
ਜੇਕਰ ਤੁਸੀਂ ਬੱਚੇ ਨੂੰ ਬੰਨ੍ਹ ਕੇ ਰੱਖਦੇ ਹੋ, ਤਾਂ ਉਸ ਦੇ ਲਈ ਹੋਸਟਲ ’ਚ ਰਹਿਣਾ ਮੁਸ਼ਕਲ ਹੋ ਸਕਦਾ ਹੈ ਇਸ ਲਈ ਤੁਹਾਨੂੰ ਆਪਣੇ ਬੱਚੇ ਨੂੰ ਆਤਮਨਿਰਭਰ ਵੀ ਰਹਿਣ ਦੇਣਾ ਚਾਹੀਦਾ ਹੈ ਇਸ ਨਾਲ ਉਸ ’ਚ ਕਾਨਫੀਡੈਂਸ ਲੇਵਲ ਡਿਵੈਲਪ ਹੋਵੇਗਾ, ਨਾਲ ਹੀ ਉਹ ਜ਼ਿੰਮੇਵਾਰੀਆਂ ਲੈਣ ਲਈ ਵੀ ਤਿਆਰ ਹੋਵੇਗਾ ਇਸ ਲਈ ਬੱਚੇ ਨੂੰ ਵਾਰ-ਵਾਰ ਰੋਕਾ-ਟੋਕੀ ਨਾ ਕਰੋ ਉਸ ਨੂੰ ਕੁਝ ਫੈਸਲੇ ਖੁਦ ਲੈਣ ਦਿਓ, ਤਾਂ ਕਿ ਉਸ ਨੂੰ ਹੋਸਟਲ ’ਚ ਦਿੱਕਤ ਨਾ ਹੋਵੇ ਜੇਕਰ ਤੁਸੀਂ ਹੀ ਬੱਚੇ ਦਾ ਹਰ ਫੈਸਲਾ ਲਵੋਂਗੇ, ਤਾਂ ਉਸ ਨਾਲ ਉਸ ਨੂੰ ਬਾਅਦ ’ਚ ਹਰ ਜਗ੍ਹਾ ਤੁਹਾਡੀ ਜ਼ਰੂਰਤ ਪੈ ਸਕਦੀ ਹੈ ਅਤੇ ਹੋਸਟਲ ’ਚ ਤੁਸੀਂ ਬੱਚੇ ਨਾਲ ਨਹੀਂ ਹੁੰਦੇ ਹੋ
ਅਨੁਸ਼ਾਸਨ:
ਬੱਚੇ ਨੂੰ ਡਿਸਪਲਿਨ ਜ਼ਰੂਰ ਸਿਖਾਓ ਇਸ ਦੇ ਲਈ ਤੁਸੀਂ ਬੱਚੇ ਨੂੰ ਆਪਣਾ ਬਿਸਤਰ ਚੁੱਕਣਾ, ਬੈੱਡਸ਼ੀਟ ਵਿਛਾਉਣਾ ਸਿਖਾਓ ਆਪਣੇ ਕੱਪੜਿਆਂ, ਕਿਤਾਬਾਂ ਅਤੇ ਸਟੇਸ਼ਨਰੀ ਦੇ ਸਮਾਨ ਨੂੰ ਸਹੀ ਥਾਂ ਰੱਖਣ ਦੀ ਆਦਤ ਸਿਖਾਓ ਇਸ ਨਾਲ ਬੱਚੇ ਦਾ ਸਮਾਨ ਗੁਆਚੇਗਾ ਨਹੀਂ, ਅਤੇ ਜਦੋਂ ਉਸ ਨੂੰ ਜ਼ਰੂਰਤ ਹੋਵੇਗੀ ਤਾਂ ਆਸਾਨੀ ਨਾਲ ਮਿਲ ਜਾਵੇਗਾ ਨਾਲ ਹੀ ਬੱਚੇ ਨੂੰ ਉਸ ਦਾ ਇੱਕ ਸ਼ੈਡਿਊਲ ਅਤੇ ਰੂਟੀਨ ਨੂੰ ਫਾਲੋ ਕਰਨ ਦੀ ਆਦਤ ਪਾਓ
ਨਵੇਂ ਰਿਸ਼ਤੇ ਬਣਾਉਣਾ ਸਿਖਾਓ:
ਸਾਰੇ ਬੱਚਿਆਂ ਨੂੰ ਮਿਲਵਰਤਨ ਵਾਲੇ ਵਿਚਾਰਾਂ ਦਾ ਹੋਣਾ ਚਾਹੀਦਾ ਹੈ ਸਾਰਿਆਂ ਨਾਲ ਮਿਲ-ਜੁਲ ਕੇ ਰਹਿਣਾ ਚਾਹੀਦਾ ਹੈ ਜੇਕਰ ਤੁਸੀਂ ਬੱਚੇ ਨੂੰ ਹੋਸਟਲ ਭੇਜ ਰਹੇ ਹੋ, ਤਾਂ ਉਸ ਨੂੰ ਨਵੇਂ ਰਿਸ਼ਤੇ ਬਣਾਉਣਾ ਜ਼ਰੂਰ ਸਿਖਾਓ ਜੇਕਰ ਤੁਹਾਡਾ ਬੱਚਾ ਇਕੱਲੇ ਰਹਿਣਾ ਪਸੰਦ ਕਰਦਾ ਹੈ, ਤਾਂ ਉਸ ਨੂੰ ਨਵੇਂ ਦੋਸਤ ਬਣਾਉਣ ਲਈ ਉਤਸ਼ਾਹਿਤ ਕਰੋ ਬੱਚਿਆਂ ਨੂੰ ਵੱਖ-ਵੱਖ ਲੋਕਾਂ ਨਾਲ ਗੱਲਬਾਤ ਕਰਨ ਲਈ ਉਤਸ਼ਾਹਿਤ ਕਰੋ ਇਸ ਨਾਲ ਤੁਹਾਡਾ ਬੱਚਾ ਹੋਸਟਲ ’ਚ ਦੋਸਤਾਂ ਨਾਲ ਆਸਾਨੀ ਨਾਲ ਰਹਿ ਸਕੇਗਾ ਜੇਕਰ ਬੱਚਾ ਸਹਿਮਿਆਂ ਹੋਇਆ ਅਤੇ ਇਕੱਲਾ ਰਹਿਣ ਵਾਲਾ ਹੁੰਦਾ ਹੈ, ਤਾਂ ਉਸ ਨੂੰ ਹੋਸਟਲ ’ਚ ਦਿੱਕਤ ਹੋ ਸਕਦੀ ਹੈ ਉਹ ਇਕੱਲਾਪਣ ਮਹਿਸੂਸ ਕਰ ਸਕਦਾ ਹੈ
ਪੈਸਿਆਂ ਦੀ ਸਹੀ ਪਲਾਨਿੰਗ:
ਵੈਸੇ ਤਾਂ ਸਾਰੇ ਬੱਚਿਆਂ ਨੂੰ ਮਨੀ ਹੈਂਡÇਲੰਗ ਕਰਨਾ ਸਿਖਾਉਣਾ ਚਾਹੀਦਾ ਹੈ, ਪਰ ਜੇਕਰ ਤੁਸੀਂ ਬੱਚੇ ਨੂੰ ਹੋਸਟਲ ਭੇਜ ਰਹੇ ਹੋ, ਤਾਂ ਉਸ ਦੇ ਲਈ ਮਨੀ ਹੈਂਡÇਲੰਗ ਸਿੱਖਣਾ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਹੋਸਟਲ ’ਚ ਬੱਚੇ ਨੂੰ ਪਾਕੇਟ ਮਨੀ ਮਿਲਦੀ ਹੈ ਅਤੇ ਉਸ ਨੂੰ ਉਨ੍ਹਾਂ ਪੈਸਿਆਂ ਦੇ ਹਿਸਾਬ ਨਾਲ ਖਰਚਾ ਕਰਨਾ ਹੁੰਦਾ ਹੈ ਇਸ ਦੇ ਲਈ ਤੁਸੀਂ ਬੱਚਿਆਂ ਨੂੰ ਪੈਸਿਆਂ ਦੀ ਵੈਲਿਊ ਸਿਖਾਓ, ਤਾਂ ਕਿ ਉਹ ਫਜ਼ੂਲ ਦਾ ਖਰਚ ਕਰਨ ਤੋਂ ਬਚ ਸਕੇ ਨਾਲ ਹੀ ਬੱਚਿਆਂ ਨੂੰ ਸੇਵਿੰਗ ਕਰਨਾ ਵੀ ਜ਼ਰੂਰ ਸਿਖਾਉਣਾ ਚਾਹੀਦਾ ਪਰ ਸੇਵਿੰਗ ਦੇ ਚੱਕਰ ’ਚ ਬੱਚੇ ਨੂੰ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਮਾਰਨ ਲਈ ਬਿਲਕੁਲ ਨਾ ਕਹੋ
ਮੈਨੇਜ਼ਮੈਂਟ ਕਰਨਾ ਸਿਖਾਓ:
ਹੋਸਟਲ ਜਾਣ ਵਾਲੇ ਬੱਚਿਆਂ ਨੂੰ ਮੈਨੇਜਮੈਂਟ ਕਰਨਾ ਜ਼ਰੂਰ ਆਉਣਾ ਚਾਹੀਦਾ ਹੈ ਤੁਹਾਨੂੰ ਆਪਣੇ ਬੱਚੇ ਨੂੰ ਟਾਈਮ-ਮੈਨੇਜਮੈਂਟ, ਮਨੀ-ਮੈਨੇਜਮੈਂਟ ਅਤੇ ਦੂਜੀਆਂ ਸਾਰੀਆਂ ਚੀਜ਼ਾਂ ਨੂੰ ਮੈਨੇਜ ਕਰਨਾ ਆਉਣਾ ਚਾਹੀਦਾ ਹੈ ਜੇਕਰ ਬੱਚੇ ਨੂੰ ਮੈਨੇਜਮੈਂਟ ਆਉਂਦਾ ਹੋਵੇਗਾ, ਤਾਂ ਉਹ ਆਸਾਨੀ ਨਾਲ ਹੋਸਟਲ ਲਾਈਫ ਇਨਜੁਆਇ ਕਰ ਸਕਦਾ ਹੈ, ਨਹੀਂ ਤਾਂ ਉਸ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ
ਹੋਸਟਲ ਭੇਜਣ ਤੋਂ ਬਾਅਦ ਬੱਚੇ ਨਾਲ ਜੁੜੇ ਰਹੋ:
ਜੇਕਰ ਤੁਸੀਂ ਬੱਚੇ ਨੂੰ ਹੋਸਟਲ ਭੇਜ ਦਿੱਤਾ ਹੈ, ਤਾਂ ਉਸ ਦੇ ਨਾਲ ਹਮੇਸ਼ਾ ਕਨੈਕਟਿਡ ਰਹੋ ਤੁਸੀਂ ਭਾਵੇਂ ਕਿੰਨੇ ਵੀ ਬਿਜੀ ਹੋ, ਫਿਰ ਵੀ ਆਪਣੇ ਬੱਚੇ ਲਈ ਸਮਾਂ ਜ਼ਰੂਰ ਕੱਢੋ ਰੋਜ਼ਾਨਾ ਬੱਚੇ ਨਾਲ 2-3 ਵਾਰ ਗੱਲ ਜ਼ਰੂਰ ਕਰੋ ਬੱਚੇ ਤੋਂ ਉਸ ਦਾ ਹਾਲ-ਚਾਲ ਪੁੱਛੋ ਤੁਸੀਂ ਬੱਚੇ ਨਾਲ ਵੀਡੀਓ ਕਾਲ ’ਤੇ ਗੱਲ ਕਰ ਸਕਦੇ ਹੋ ਇਸ ਨਾਲ ਬੱਚੇ ਨੂੰ ਬਿਲਕੁਲ ਵੀ ਦੂਰ ਰਹਿਣ ਦਾ ਅਹਿਸਾਸ ਨਹੀਂ ਹੋਵੇਗਾ