Teach Child - sachi shiksha punjabi

ਬੱਚੇ ਨੂੰ ਸਮਝਣਾ ਵੀ ਸਿਖਾਓ

ਜ਼ਿਆਦਾਤਰ ਇਹ ਦੇਖਿਆ ਜਾਂਦਾ ਹੈ ਕਿ ਮਾਵਾਂ ਆਪਣੇ ਬੱਚੇ ਦੇ ਮੁਕਾਬਲੇ ਗੁਆਂਢੀ ਦੇ ਬੱਚੇ ਨੂੰ ਜ਼ਿਆਦਾ ਬੋਲਦੇ ਦੇਖ ਕੇ ਚਿੰਤਤ ਹੋ ਜਾਂਦੀ ਹੈ ਕਿ ਆਖਰ ਉਨ੍ਹਾਂ ਦਾ ਬੱਚਾ ਕਿਉਂ ਨਹੀਂ ਐਨਾ ਬੋਲਦਾ? ਉਨ੍ਹਾਂ ਦਾ ਬੱਚਾ ਐਨਾ ਚੰਚਲ ਅਤੇ ਸਮਾਰਟ ਕਿਉਂ ਨਹੀਂ ਹੈ? ਉਹ ਦੋ-ਤਿੰਨ ਸ਼ਬਦਾਂ ਤੋਂ ਜਿਆਦਾ ਕਿਉਂ ਨਹੀਂ ਬੋਲ ਪਾਉਂਦਾ ਹੈ ਗੁਆਂਢੀ ਦਾ ਬੱਚਾ ਸਾਰਿਆਂ ਦੇ ਖਿੱਚ ਦਾ ਕੇਂਦਰ ਬਣਿਆ ਰਹਿੰਦਾ ਹੈ ਉਨ੍ਹਾਂ ਦਾ ਬੱਚਾ ਅਜਿਹਾ ਕਿਉਂ ਨਹੀਂ ਹੈ? ਇਹ ਸਭ ਗੱਲਾਂ ਨਿਰਾਧਾਰ ਹਨ

ਬੱਚਿਆਂ ਨੂੰ ਇਹ ਸ਼ਬਦ ਸਿੱਖਣ ਦੀ ਸਮਰੱਥਾ ਪੈਦਾਇਸ਼ੀ ਨਹੀਂ ਮਿਲਦੀ ਸਗੋਂ ਉਨ੍ਹਾਂ ਦੇ ਆਸ-ਪਾਸ ਦਾ ਵਾਤਾਵਰਨ (ਜਿਸ ’ਚ ਲੋਕ ਆਪਸ ’ਚ ਗੱਲਾਂ ਕਰਦੇ ਹਨ) ਸ਼ਬਦਾਂ ਅਤੇ ਵਾਕਾਂ ਨੂੰ ਸਿੱਖਣ ਲਈ ਪ੍ਰੇਰਿਤ ਕਰਦਾ ਹੈ ਸ਼ੁਰੂ-ਸ਼ੁਰੂ ’ਚ ਉਸ ਦਾ ਬੋਲਣਾ ਜ਼ਰੂਰ ਉਸ ਦੇ ਜੀਂਸ ’ਤੇ ਆਧਾਰਿਤ ਹੁੰਦਾ ਹੈ ਪਰ ਇਹ ਜ਼ਰੂਰੀ ਨਹੀਂ ਕਿ ਜੇਕਰ ਤੁਸੀਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਦਰਮਿਆਨ ਜ਼ਿਆਦਾ ਬੋਲਦੇ ਹੋ ਤਾਂ ਤੁਹਾਡੇ ਬੱਚਾ ਵੀ ਅਜਿਹਾ ਹੀ ਬਣੇਗਾ

Also Read :-

ਜਦੋਂ ਤੁਹਾਡਾ ਬੱਚਾ ਸ਼ਬਦ ਬੋਲਣਾ ਸ਼ੁਰੂ ਕਰੇ ਤਾਂ ਤੁਹਾਨੂੰ ਉਸ ਦਾ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ ਉਹ ਕੀ ਕਹਿ ਰਿਹਾ ਹੈ? ਕੀ ਕਹਿਣਾ ਚਾਹੁੰਦਾ ਹੈ? ਤੁਹਾਡੇ ਤੋਂ ਬਿਹਤਰ ਕੋਈ ਨਹੀਂ ਜਾਣ ਸਕਦਾ ਜਦੋਂ ਉਹ ਕੁਝ ਕਹਿਣਾ ਚਾਹ ਰਿਹਾ ਹੋਵੇ ਅਤੇ ਉਸ ਨਾਲ ਮਿਲਦਾ-ਜੁਲਦਾ ਦੂਜਾ ਸ਼ਬਦ ਕਹਿ ਦਿੰਦਾ ਹੈ ਤਾਂ ਤੁਹਾਨੂੰ ਉਸ ਨੂੰ ਸ਼ਾਬਾਸ਼ੀ ਦੇਣੀ ਚਾਹੀਦੀ ਹੈ ਨਾ ਕਿ ਉਸ ਨੂੰ ‘ਨਹੀਂ-ਨਹੀਂ’ ਕਹਿ ਕੇ ਚੁੱਪ ਕਰਾ ਦੇਣਾ ਚਾਹੀਦਾ ਹੈ ਬੱਚੇ ਨੂੰ ਇਹ ਅਹਿਸਾਸ ਦਿਵਾਓ ਕਿ ਉਸ ਨੇ ਕੁਝ ਬੋਲ ਕੇ ਬਹੁਤ ਵਧੀਆ ਕੰਮ ਕੀਤਾ ਹੈ ਤੁਹਾਡਾ ਇਹ ਰਵੱਈਆ ਉਸ ਨੂੰ ਹੋਰ ਸ਼ਬਦ ਬੋਲਣ ਲਈ ਪ੍ਰੇਰਿਤ ਕਰੇਗਾ ਹੌਲੀ-ਹੌਲੀ ਤੁਹਾਨੂੰ ਇਹ ਮਹਿਸੂਸ ਹੋਵੇਗਾ ਕਿ ਤੁਹਾਡੇ ਲਾਡਲੇ ਵੱਲੋਂ ਬੋਲੇ ਸ਼ਬਦ ਅਤੇ ਵਾਕਿਆ ਤੁਹਾਡੇ ਰੋਜ਼ਾਨਾ ਦੇ ਕੰਮਾਂ ਨਾਲ ਮੇਲ ਖਾਂਦੇ ਹਨ

ਬੱਚਾ ਜਦੋਂ ਇੱਕ ਸਾਲ ਦਾ ਹੁੰਦਾ ਹੈ ਤਾਂ ਉਸ ਦੇ ਵੱਲੋਂ ਬੋਲੇ ਜਾਣ ਵਾਲੇ ਸ਼ਬਦਾਂ ਦੀ ਗਿਣਤੀ ਤਿੰਨ-ਚਾਰ ਹੀ ਹੁੰਦੀ ਹੈ ਹੌਲੀ-ਹੌਲੀ ਉਹ ਵੱਡਾ ਹੁੰਦਾ ਜਾਂਦਾ ਹੈ ਅਤੇ ਉਸ ਦੇ ਵੱਲੋਂ ਬੋਲੇ ਜਾਣ ਵਾਲੇ ਸ਼ਬਦਾਂ ਦੀ ਗਿਣਤੀ ਵੀ ਵਧਦੀ ਜਾਂਦੀ ਹੈ ਤੁਸੀਂ ਦੇਖਿਆ ਹੋਵੇਗਾ ਕਿ ਬੱਚਾ ਸ਼ੁਰੂਆਤ ’ਚ ਉਹੀ ਸ਼ਬਦ ਉਚਾਰਿਤ ਕਰਦਾ ਹੈ ਜੋ ਉਸ ਦੀਆਂ ਜ਼ਰੂਰਤਾਂ ਨਾਲ ਸਬੰਧਿਤ ਹੁੰਦੇ ਹਨ ਜਿਵੇਂ ਮਾਂ, ਦੁੱਧ ਜਾਂ ਕਿਸੇ ਮਨਪਸੰਦ ਖਿਡੌਣੇ ਦਾ ਨਾਂਅ ਆਦਿ

ਬੱਚੇ ਨੂੰ ਬੋਲਣਾ ਸਿਖਾਉਣਾ ਅਤੇ ਉਸ ਦੇ ਸ਼ਬਦ ਭੰਡਾਰ ’ਚ ਵਾਧਾ ਕਰਨ ਲਈ ਤੁਸੀਂ ਕਈ ਉਪਾਅ ਕਰ ਸਕਦੇ ਹੋ ਜਿਵੇਂ ਉਸ ਨੂੰ ਛੋਟੀਆਂ-ਛੋਟੀਆਂ ਕਵਿਤਾਵਾਂ ਅਤੇ ਗਾਣੇ ਸੁਣਾ ਸਕਦੇ ਹੋ ਉਸ ਨੂੰ ਰੰਗੀਨ ਤਸਵੀਰ ਦਿਖਾ ਕੇ ਪੜ੍ਹਾ ਸਕਦੇ ਹੋ ਇਸ ਤਰ੍ਹਾਂ ਉਸ ਨੂੰ ਤੁਸੀਂ ਸ਼ਬਦਾਂ ਦਾ ਭੰਡਾਰ ਦੇ ਸਕਦੇ ਹੋ ਸ਼ੁਰੂ-ਸ਼ੁਰੂ ’ਚ ਬੱਚਾ ਜਦੋਂ ਬੋਲਣਾ ਸਿੱਖੇ ਤਾਂ ਉਸੇ ਹਾਵ-ਭਾਵ ਦੇ ਰੂਪ ’ਚ ਸਿੱਖਣ ਦੇ ਮੌਕੇ ਦਿਓ ਬੱਚੇ ਨਾਲ ਲਗਾਤਾਰ ਬੋਲਦੇ ਰਹੋ ਪਾਪਾ ਕਿੱਥੇ ਹੈ, ਤੁਹਾਡਾ ਖਿਡੌਣਾ ਕਿੱਥੇ ਰੱਖਿਆ ਹੈ,

ਦੁੱਧ ਕਿੱਥੇ ਪੀਓਗੇ ਆਦਿ ਸਵਾਲ ਬੱਚੇ ਨਾਲ ਕਰਦੇ ਰਹੋ ਪਰ ਐਨਾ ਵੀ ਧਿਆਨ ਰੱਖੋ ਕਿ ਲਗਾਤਾਰ ਬੋਲਦੇ ਰਹਿਣਾ ਵੀ ਚੰਗੀ ਗੱਲ ਨਹੀਂ ਹੈ ਸਮੱਸਿਆ ਮਾਤਾ-ਪਿਤਾ ਦੀ ਬੱਚੇ ਨਾਲ ਬੋਲਣ ਦੀ ਨਹੀਂ ਹੁੰਦੀ ਸਗੋਂ ਬੱਚੇ ਦੀ ਦੂਜਿਆਂ ਨਾਲ ਘੱਟ ਬੋਲਣ ਦੀ ਹੁੰਦੀ ਹੈ ਤੁਸੀਂ ਖੁਦ ਮਹਿਸੂਸ ਕਰ ਸਕਦੇ ਹੋ ਕਿ ਜੇਕਰ ਕੋਈ ਲਗਾਤਾਰ ਤੁਹਾਡੇ ਸਾਹਮਣੇ ਬੋਲਦਾ ਹੀ ਚਲਿਆ ਜਾਵੇਗਾ ਤਾਂ ਤੁਹਾਨੂੰ ਕਿਹੋ-ਜਿਹਾ ਮਹਿਸੂਸ ਹੋਵੇਗਾ? ਠੀਕ ਇਸੇ ਤਰ੍ਹਾਂ ਬੱਚੇ ਦੇ ਸੁਭਾਅ ਨੂੰ ਵੀ ਧਿਆਨ ’ਚ ਰੱਖੋ ਕਿਤੇ ਤੁਹਾਡਾ ਲਗਾਤਾਰ ਬੋਲਣਾ ਬੱਚੇ ਦੇ ਮਨ ’ਚ ਬੋਲਣ ਪ੍ਰਤੀ ਅਰੁਚੀ ਨਾ ਪੈਦਾ ਕਰ ਦੇਵੇ ਅਤੇ ਉਹ ਘੱਟ ਬੋਲਣ ਵਾਲਾ ਬਣ ਜਾਵੇ ਇਸ ਲਈ ਉਸ ਨੂੰ ਜ਼ਿਆਦਾ ਬੋਲਣ ਦੀ ਬਜਾਇ ਸਮਝਣ ਲਈ ਪ੍ਰੇਰਿਤ ਕਰੋ
ਸ਼ਿਖਾ ਚੌਧਰੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!