ਤਰੱਕੀ ਲਈ ਸਮੇਂ ਦੀ ਕਦਰ ਕਰੋ

ਸਮੇਂ ਦਾ ਪਹੀਆ ਸਦਾ ਚੱਲਦਾ ਰਹਿੰਦਾ ਹੈ ਇਸ ’ਤੇ ਕੋਈ ਬਰੇਕ ਕੰਮ ਨਹੀਂ ਲਗਦੀ ਜੋ ਲੋਕ ਸਮੇਂ ਦੀ ਸਹੀ ਵਰਤੋਂ ਦਰਦੇ ਹਨ ਉਹ ਹੀ ਜੀਵਨ ’ਚ ਸਫਲਤਾ ਦੇ ਨਵੇਂ ਆਯਾਮ ਲਿਖਣ ’ਚ ਕਾਮਯਾਬੀ ਹਾਸਲ ਕਰ ਪਾਉਂਦੇ ਹਨ ਟਾਈਮ ਮੈਨੇਜਮੈਂਟ ਅੱਜ ਇੱਕ ਬੇਹੱਦ ਪ੍ਰਚੱਲਿਤ ਮੰਤਰ ਹੈ, ਜਿਸ ਨੇ ਟਾਈਮ ਮੈਨੇਜ਼ ਕਰਨਾ ਸਿੱਖ ਲਿਆ ਉਸ ਦੀ ਲਾਈਫ ਖੁਦ ਮੈਨੇਜ ਹੋ ਜਾਵੇਗੀ

Also Read :-

ਟਾਈਮ ਮੈਨੇਜਮੈਂਟ ਲਈ ਕੁਝ ਖਾਸ ਟਿਪਸ:-

ਚੈੱਕਲਿਸਟ ਬਣਾਓ:-

ਇਸ ਲਿਸਟ ’ਚ ਪ੍ਰਾਇਰਟੀ ਦੇ ਹਿਸਾਬ ਨਾਲ ਚੱਲਦੇ ਹੋਏ ਜੋ ਕੰਮ ਸਭ ਤੋਂ ਮਹੱਤਵਪੂਰਨ ਹੋਵੇ, ਉਸ ਨੂੰ ਪਹਿਲ ਦਿੰਦੇ ਹੋਏ ਨੰਬਰ ਇੱਕ ’ਤੇ ਲਿਖੋ ਬਾਅਦ ’ਚ ਹੋਰ ਕੰਮ ਉਨ੍ਹਾਂ ਦੇ ਮਹੱਤਤਾ ਦੇ ਹਿਸਾਬ ਨਾਲ ਲਿਖੋ ਜੋ ਬਹੁਤ ਜ਼ਰੂਰੀ ਨਹੀਂ ਹੈ, ਉਸ ਨੂੰ ਆਖਰ ’ਚ ਲਿਖੋ ਇਸ ਲਿਸਟ ਨੂੰ ਆਪਣੇ ਆਫਿਸ ਟੇਬਲ ’ਤੇ ਰੱਖੋ ਅਤੇ ਰੋਜ਼ਾਨਾ ਇਸ ਲਿਸਟ ਨੂੰ ਅਪਡੇਟ ਕਰੋ

ਟੈਨਸ਼ਨ ਨਾ ਲਓ:-

ਆਤਮਨਿਰਭਰ ਹਰ ਹਾਲ ’ਚ ਜ਼ਰੂਰੀ ਹੁੰਦਾ ਹੈ ਇਨਰ ਕਾਨਸ਼ਿਲਕਟ ਨਾਲ ਸਮਾਂ ਬੋਝਲ ਹੋ ਕੇ ਤੁਹਾਡੇ ਲਈ ਟੈਨਸ਼ਨ ਦਾ ਕਾਰਨ ਬਣ ਜਾਂਦਾ ਹੈ ਜੇਕਰ ਤੁਸੀਂ ਸ਼ਾਂਤ ਚਿੱਤ ਹੋ ਕੇ ਕੰਮ ਕਰਦੇ ਹੋ ਤਾਂ ਤੁਹਾਨੂੰ ਇਹ ਅਹਿਸਾਸ ਖੁਸ਼ੀ ਦਿੰਦਾ ਹੈ ਕਿ ਸਮਾਂ ਬੋਝ ਨਹੀਂ ਹੈ ਅਤੇ ਤੁਹਾਡੇ ਕੋਲ ਆਪਣੇ ਲਈ ਵੀ ਸਮਾਂ ਹੈ

ਸੁਚੱਜੀ ਹੋਵੇ ਜਗ੍ਹਾ:-

ਜਿੱਥੇ ਬੈਠ ਕੇ ਤੁਸੀਂ ਕੰਮ ਕਰਦੇ ਹੋ, ਉਹ ਜਗ੍ਹਾ ਸਾਫ ਅਤੇ ਸੁਚੱਜੀ ਹੋਣੀ ਚਾਹੀਦੀ ਹੈ, ਉਦੋਂ ਤੁਹਾਨੂੰ ਕੰਮ ਕਰਨ ’ਚ ਮਜ਼ਾ ਆਵੇਗਾ ਜਿਸ ਕੰਪਿਊਟਰ ਨੂੰ ਤੁਸੀਂ ਯੂਜ਼ ਕਰ ਰਹੇ ਹੋ ਉਸ ’ਚ ਗੈਰ-ਜ਼ਰੂਰੀ ਪੁਆਇੰਟ ਨੂੰ ਡਿਲੀਟ ਕਰ ਦਿਓ ਅਤੇ ਜੋ ਜ਼ਰੂਰੀ ਹੈ, ਉਨ੍ਹਾਂ ਨੂੰ ਦੋ ਜਗ੍ਹਾ ਸੇਵ ਕਰਕੇ ਰੱਖੋ

ਕੰਮ ਦੌਰਾਨ ਬਰੇਕ:-

ਇਹ ਬਹੁਤ ਜ਼ਰੂਰੀ ਹੈ ਇਨਸਾਨ ਦੀ ਇੱਕ ਹੀ ਸਟਰੈਚ ’ਤੇ ਕੰਮ ਕਰਨ ਦੀ ਸਮਰੱਥਾ ਦੀ ਵੀ ਲਿਮਟ ਹੁੰਦੀ ਹੈ ਇਨਸਾਨ ਮਸ਼ੀਨ ਤਾਂ ਹੈ ਨਹੀਂ ਅਤੇ ਰੈਸਟ ਤਾਂ ਮਸ਼ੀਨ ਨੂੰ ਵੀ ਦੇਣਾ ਪੈਂਦਾ ਹੈ ਲਗਾਤਾਰ ਬਗੈਰ ਰੈਸਟ ਦੇ ਕੰਮ ਕਰਦੇ ਰਹਿਣ ਨਾਲ ਦਿਮਾਗ ਸੁਸਤ ਹੋਣ ਦੀ ਸਥਿਤੀ ’ਚ ਆ ਸਕਦਾ ਹੈ ਇਸ ਨੂੰ ਟਾਲਣ ਲਈ ਵਿੱਚ ਦੀ ਥੋੜ੍ਹਾ ਰੈਸਟ ਕਰੋ ਸਾਫਟ ਡਰਿੰਕ, ਚਾਹ, ਕਾੱਫੀ ਜੋ ਪਸੰਦ ਹੋਵੇ, ਲਓ ਅਤੇ ਫਿਰ ਊਰਜਾਵਾਨ ਬਣ ਕੇ ਕੰਮ ’ਚ ਜੁਟ ਜਾਓ

ਨੀਂਦ ਨਾਲ ਸਮਝੌਤਾ ਨਹੀਂ:-

ਨੀਂਦ ਪੂਰੀ ਲਓ ਚੈਟਿੰਗ, ਫੇਸਬੁੱਕ, ਈਮੇਲ ਦੇ ਐਡੀਕਸ਼ਨ ਤੋਂ ਬਚੋ ਕਦੇ-ਕਦੇ ਕਿਸੇ ਪ੍ਰੋਜੈਕਟ ’ਤੇ ਦਿਨ-ਰਾਤ ਇੱਕ ਕਰਕੇ ਤੁਸੀਂ ਆਪਣਾ ਸਟੈਮਿਨਾ ਇਸ ਤਰ੍ਹਾਂ ਖਤਮ ਕਰ ਦਿੰਦੇ ਹੋ ਕਿ ਅਗਲੇ ਪ੍ਰੋਜੈਕਟ ’ਚ ਬਹੁਤ ਲੇਟ ਹੋਣ ਲੱਗਦੇ ਹੋ ਜੋ ਪਹਿਲਾਂ ਵਾਲੇ ਤੋਂ ਵੀ ਜ਼ਿਆਦਾ ਜ਼ਰੂਰੀ ਹੋ ਸਕਦਾ ਹੈ, ਇਸ ਲਈ ਬੇਹਿਸਾਬ ਨਾ ਚੱਲੋ ਕੰਮ ਤੋਂ ਜ਼ਿਆਦਾ ਤੁਸੀਂ ਖੁਦ ਮਹੱਤਵਪੂਰਨ ਹੋ, ਇਹ ਹਮੇਸ਼ਾ ਯਾਦ ਰੱਖੋ

ਆਪਣੇ-ਆਪ ਨੂੰ ਮਹੱਤਵ ਦਿਓ

ਤੁਹਾਡਾ ਮਨ ਤੁਹਾਡਾ ਇੱਕ ਚੰਗਾ ਗਾਈਡ ਹੈ ਤੁਹਾਡੀ ਸਮਰੱਥਾ ਬਾਰੇ ਭਲਾ ਉਸ ਤੋਂ ਜ਼ਿਆਦਾ ਕਿਸ ਨੂੰ ਪਤਾ ਹੋਵੇਗਾ ਕਈ ਵਾਰ ਨਾ ਚਾਹੁੰਦੇ ਹੋਏ ਵੀ ਤੁਸੀਂ ਆਫਿਸ ’ਚ ਐਨਾ ਕੰਮ ਲੈ ਲੈਂਦੇ ਹੋ ਕਿ ਸਮੇਂ ’ਤੇ ਪੂਰਾ ਨਹੀਂ ਕਰ ਪਾਉਂਦੇ ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਤੁਸੀਂ ਨਾ ਕਹਿਣ ਦੀ ਹਿੰਮਤ ਨਹੀਂ ਰੱਖਦੇ ਸਮੇਂ ’ਤੇ ਪੂਰਾ ਕੰਮ ਕਰਕੇ ਜੇਕਰ ਤੁਸੀਂ ਆਪਣੀ ਇਮੇਜ਼ ਚੰਗੀ ਬਣਾਈ ਰੱਖਣਾ ਚਾਹੁੰਦੇ ਹੋ ਤਾਂ ਨਾ ਕਹਿਣਾ ਸਿੱਖੋ ਓਨਾ ਹੀ ਕੰਮ ਲਓ ਜਿੰਨਾ ਤੁਹਾਡੇ ਵੱਸ ਦਾ ਹੈ

ਆਪਣੇ ਆਪ ਨੂੰ ਪਹਿਲਤਾ ਦਿੰਦੇ ਹੋਏ ਕੰਮ ਕਰੋ ਅਤੇ ਆਪਣੇ ਫੈਸਲੇ ਨਾਲ ਮਿਲਣ ਵਾਲੇ ਨਤੀਜਿਆਂ ਨੂੰ ਲੈ ਕੇ ਕਦੇ ਆਪਣੇ ਆਪ ਨੂੰ ਦੋਸ਼ ਨਾ ਦਿਓ, ਨਾ ਪਛਤਾਵਾ ਕਰੋ ਆਪਣੇ ਆਪ ’ਤੇ ਵਿਸ਼ਵਾਸ ਬਣਾਈ ਰੱਖੋ ਆਪਣੀ ਤਰੱਕੀ ਬਾਰੇ ਸੋਚੋ, ਦੂਜਿਆਂ ਦੀ ਨਹੀਂ ਨਾ ਦੂਜਿਆਂ ਨਾਲ ਤੁਲਨਾ ਕਰੋ, ਨਾ ਮਨ ਨਾਲ ਈਰਖਾ ਕਰੋ ਈਰਖਾ ਤੁਹਾਡੀ ਊਰਜਾ ਸੋਖ ਲਵੇਗੀ ਇਸ ਨੂੰ ਕ੍ਰਿਏਟਿਵ ਵਰਕ ’ਚ ਲਗਾਓ ਸੁਖਦ ਨਤੀਜਾ ਮਿਲੇਗਾ
ਊਸ਼ਾ ਜੈਨ ਸ਼ੀਰੀਂ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!