Feet Care -sachi shiksha punjabi
ਗਰਮੀਆਂ ’ਚ ਕਰੋ ਪੈਰਾਂ ਦੀ ਖਾਸ ਦੇਖਭਾਲ
ਸੁੰਦਰ ਅਤੇ ਸਿਹਤਮੰਦ ਪੈਰਾਂ ਦੀ ਚਾਹਤ ਆਖਰ ਕਿਸ ਨੂੰ ਨਹੀਂ ਹੁੰਦੀ ਪਰ ਗਰਮੀਆਂ ਆਉਂਦੇ ਹੀ ਜਿਆਦਾਤਰ ਲੋਕਾਂ ਨੂੰ ਆਪਣੇ ਪੈਰਾਂ ਦੀ ਚਿੰਤਾ ਸਤਾਉਣ ਲੱਗਦੀ ਹੈ ਜ਼ਿਆਦਾਤਰ ਲੋਕਾਂ ਨੂੰ ਪੈਰਾਂ ’ਚ ਜ਼ਿਆਦਾ ਪਸੀਨਾ ਆਉਣਾ, ਥਕਾਣ ਅਤੇ ਜਲਨ ਮਹਿਸੂਸ ਹੋਣਾ ਅਤੇ ਪੈਰਾਂ ’ਚ ਇਨਫੈਕਸ਼ਨ ਵਰਗੀਆਂ ਦਿੱਕਤਾਂ ਝੱਲਣੀਆਂ ਪੈਂਦੀਆਂ ਹਨ ਕਈ ਵਾਰ ਪੈਰਾਂ ’ਚ ਫੰਗਲ ਇਨਫੈਕਸ਼ਨ ਨਾਲ ਚਮੜੀ ਗਲਣ ਵੀ ਲੱਗਦੀ ਹੈ ਅਜਿਹੇ ’ਚ ਪੈਰਾਂ ਦੀ ਖਾਸ ਦੇਖਭਾਲ ਕਰਨ ਦੀ ਜ਼ਰੂਰਤ ਹੁੰਦੀ ਹੈ  ਸੁੰਦਰ ਅਤੇ ਸਿਹਤਮੰਦ ਪੈਰਾਂ ਦੀ ਚਾਹਤ ਆਖਰ ਕਿਸ ਨੂੰ ਨਹੀਂ ਹੁੰਦੀ ਪਰ ਗਰਮੀਆਂ ਆਉਂਦੇ ਹੀ ਜ਼ਿਆਦਾਤਰ ਲੋਕਾਂ ਨੂੰ ਆਪਣੇ ਪੈਰਾਂ ਦੀ ਚਿੰਤਾ ਸਤਾਉਣ ਲੱਗਦੀ ਹੈ

ਕਿਉਂ ਹੁੰਦਾ ਹੈ ਪੈਰਾਂ ’ਚ ਇਨਫੈਕਸ਼ਨ:

  • ਦੇਰ ਤੱਕ ਬੰਦ ਬੂਟ ਪਹਿਨਣ ਕਾਰਨ ਪੈਰਾਂ ’ਚ ਜ਼ਿਆਦਾ ਪਸੀਨਾ ਆਉਂਦਾ ਹੈ ਉਂਗਲਾਂ ’ਚ ਪਸੀਨਾ ਜਮ੍ਹਾ ਹੋਣ ਕਾਰਨ ਫੰਗਲ ਇਨਫੈਕਸ਼ਨ ਹੋਣ ਦਾ ਡਰ ਰਹਿੰੰਦਾ ਹੈ
  • ਜ਼ੁਰਾਬਾਂ ਜ਼ਿਆਦਾ ਦੇਰ ਤੱਕ ਪਹਿਨਣ ਨਾਲ ਜਾਂ ਰੋਜ਼ ਨਾ ਬਦਲਣ ਨਾਲ ਵੀ ਫੰਗਸ ਇਨਫੈਕਸ਼ਨ ਹੋ ਸਕਦਾ ਹੈ ਇਸ ਦੀ ਵਜ੍ਹਾ ਨਾਲ ਈਚਿੰਗ ਦੀ ਪ੍ਰੇਸ਼ਾਨੀ ਪੈਦਾ ਹੋ ਸਕਦੀ ਹੈ ਇਹ ਇਨਫੈਕਸ਼ਨ ਸਿਰਫ ਪੈਰਾਂ ਦੀਆਂ ਉਂਗਲਾਂ ’ਚ ਹੀ ਨਹੀਂ ਸਗੋਂ ਨਹੁੰਆਂ ’ਚ ਵੀ ਹੋ ਸਕਦੀ ਹੈ
  • ਇਹ ਇਨਫੈਕਸ਼ਨ ਫੰਗਲ ਜਾਂ ਬੈਕਟੀਰੀਆ ਦੋਵੇਂ ਹੋ ਸਕਦੇ ਹਨ ਇੱਕ ਦੂਜੇ ਦੇ ਬੂਟ ਪਹਿਨਣ ਨਾਲ ਵੀ ਇਨਫਕੈਸ਼ਨ ਹੋ ਸਕਦਾ ਹੈ ਨੰਗੇ ਪੈਰ ਚੱਲਣ ਕਾਰਨ ਵੀ ਐਲਰਜ਼ੀ ਹੋ ਸਕਦੀ ਹੈ ਜੇਕਰ ਪੈਰਾਂ ’ਚ ਮੱਸੇ ਹੋਣ ਤਾਂ ਗਰਮੀ ’ਚ ਇਨਫੈਕਸਨ ਜਾਂ ਐਲਰਜ਼ੀ ਹੋਣ ਦਾ ਖਤਰਾ ਵਧ ਸਕਦਾ ਹੈ

ਇਨਫੈਕਸ਼ਨ ਤੋਂ ਬਚਾਅ:

  • ਗਰਮੀਆਂ ’ਚ ਜ਼ਿਆਦਾ ਦੇਰ ਤੱਕ ਬੂਟ ਨਹੀਂ ਪਹਿਨਣੇ ਚਾਹੀਦੇ ਹਨ
  • ਕਿਸੇ ਦੂਜੇ ਵਿਅਕਤੀ ਦੀਆਂ ਜ਼ੁਰਾਬਾਂ ਨਹੀਂਪਹਿਨਣੀਆਂ ਚਾਹੀਦੀਆਂ ਕਿਉਂਕਿ ਦੂਜਿਆਂ ਦੀਆਂ ਜ਼ੁਰਾਬਾਂ ਪਹਿਨਣ ਨਾਲ ਪੈਰਾਂ ’ਚ ਈਚਿੰਗ ਹੋ ਸਕਦੀ ਹੈ ਜੋ ਇੰਫੈਕਸ਼ਨ ਦਾ ਕਾਰਨ ਬਣ ਸਕਦੀ ਹੈ
  • ਬੂਟ ਖੁੱਲ੍ਹੇ ਹੋਣੇ ਚਾਹੀਦੇ ਹਨ ਲਗਾਤਾਰ ਬੂਟ ਪਹਿਨਣ ਵਾਲਿਆਂ ਨੂੰ ਦਿਨ ’ਚ ਇੱਕ ਵਾਰ ਵਿੱਚ ਦੀ ਬੂਟ ਖੋਲ੍ਹ ਲੈਣੇ ਚਾਹੀਦੇ ਹਨ ਤਾਂ ਕਿ ਪੈਰਾਂ ਨੂੰ ਹਵਾ ਲੱਗ ਸਕੇ
  • ਜ਼ੁਰਾਬਾਂ ਸਾਫ ਅਤੇ ਸੂਤੀ ਹੋਣੀਆਂ ਚਾਹੀਦੀਆਂ ਹਨ ਨਾਈਲੋਨ ਦੀਆਂ ਜ਼ੁਰਾਬਾਂ ਪਹਿਨਣ ਤੋਂ ਗਰਮੀਆਂ ’ਚ ਬਚਣਾ ਚਾਹੀਦਾ ਹੈ
  • ਚਮੜੇ ਦੇ ਬੂਟ ਵੀ ਜ਼ਿਆਦਾ ਦੇਰ ਤੱਕ ਨਹੀਂ ਪਹਿਨਣੇ ਚਾਹੀਦੇ ਬੂਟ ਦੇਰ ਤੱਕ ਪਹਿਨਣ ਨਾਲ ਪੈਰਾਂ ’ਚ ਕਾੱਰਨ ਹੋ ਸਕਦਾ ਹੈ ਅਤੇ ਪੈਰਾਂ ਦੀ ਚਮੜੀ ਵੀ ਖਰਾਬ ਹੋ ਸਕਦੀ ਹੈ ਨੰਗੇ ਪੈਰ ਚੱਲਣ-ਫਿਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ
  • ਪਸੀਨਾ ਜਿਆਦਾ ਆਉਣ ਲੱਗੇ ਤਾਂ ਜ਼ਿਆਦਾ ਦੇਰ ਤੱਕ ਬੂਟ ਨਾ ਪਹਿਨੋ ਹੋ ਸਕੇ ਤਾਂ ਗਰਮੀਆਂ ’ਚ ਖੁੱਲ੍ਹੇ ਬੂਟ ਜਾਂ ਸੈਂਡਲ ਪਹਿਨੋ
  • ਜੇਕਰ ਪੈਰਾਂ ’ਚ ਖੁਜਲੀ ਜਾਂ ਖਾਰਸ਼ ਹੋਵੇ ਤਾਂ ਪੈਰਾਂ ਨੂੰ ਹਮੇਸ਼ਾ ਸਾਫ ਰੱਖੋ
  • ਰੋਜ ਜ਼ੁਰਾਬਾਂ ਬਦਲਦੇ ਰਹੋ ਬੂਟਾਂ ਨੂੰ ਵੀ ਧੁੱਪ ’ਚ ਰੱਖੋ ਤਾਂ ਕਿ ਉਨ੍ਹਾਂ ’ਚੋਂ ਬਦਬੂ ਨਾ ਆਵੇ
  • ਜ਼ਿਆਦਾ ਤੰਗ ਬੂਟ ਪਹਿਨਣ ਨਾਲ ਪੈਰਾਂ ’ਚ ਜਖ਼ਮ ਹੋ  ਸਕਦੇ ਹਨ ਜਿਸ ਕਾਰਨ ਬੈਕਟੀਰੀਆ ਜਾਂ ਫੰਗਲ ਇਨਫੈਕਸ਼ਨ ਹੋਣ ਦਾ ਖ਼ਤਰਾ ਰਹਿੰਦਾ ਹੈ ਜੇਕਰ ਪੈਰਾਂ ’ਚ ਜ਼ਖ਼ਮ ਹੋਵੇ ਤਾਂ ਕਿਸੇ ਚੰਗੇ ਸਪੈਸ਼ਲਿਸਟ ਨੂੰ ਦਿਖਾਓ
  • ਪੈਰਾਂ ਨੂੰ ਇਨਫੈਕਸ਼ਨ ਤੋਂ ਬਚਾਉਣ ਲਈ ਹਫਤੇ ’ਚ ਦੋ ਜਾਂ ਤਿੰਨ ਵਾਰ ਗੁਣਗੁਣੇ ਪਾਣੀ ਦੀ ਬਾਲਟੀ ’ਚ ਪੋਟੈਸ਼ੀਅਮ ਪਰਮੈਗਨੇਟ ਪਾ ਕੇ ਪੈਰਾਂ ਨੂੰ ਉਸ ’ਚ ਰੱਖੋ

ਹੱਥ-ਪੈਰ ਹੋ ਜਾਣ ਕਾਲੇ ਤਾਂ…

ਗਰਮੀਆਂ ’ਚ ਤੇਜ਼ ਧੁੱਪ ਦਾ ਅਸਰ ਸਾਡੀ ਚਮੜੀ ’ਤੇ ਸਾਫ ਦਿਸਣ ਲਗਦਾ ਹੈ ਲਗਾਤਾਰ ਧੁੱਪ ’ਚ ਰਹਿਣ ਨਾਲ ਨਾ ਸਿਰਫ ਚਿਹਰਾ, ਸਗੋਂ ਹੱਥ-ਪੈਰ ਦੀ ਚਮੜੀ ਵੀ ਕਾਲੀ ਪੈ ਜਾਂਦੀ ਹੈ ਤੁਸੀਂ ਕੁਝ ਘਰੇਲੂ ਉਪਾਅ ਦੀ ਮੱਦਦ ਨਾਲ ਹੱਥਾਂ-ਪੈਰਾਂ ਦੀ ਟੈਨਿੰਗ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ
ਆਓ ਜਾਣਦੇ ਹਾਂ ਕਿਵੇਂ:-

ਐਲੋਵੇਰਾ:

ਜੇਕਰ ਤੁਹਾਡੇ ਹੱਥ-ਪੈਰ ਧੁੱਪ ’ਚ ਕਾਲੇ ਹੋ ਗਏ ਹੋਣ, ਤਾਂ ਤੁਸੀਂ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਐਲੋਵੇਰਾ ਜੈੱਲ ਲਗਾਓ ਅਜਿਹਾ ਕਰਨ ਨਾਲ ਚਮੜੀ ਦਾ ਕਾਲਾਪਣ ਦੂਰ ਹੋਵੇਗਾ ਅਤੇ ਚਮੜੀ ਚਮਕਦਾਰ ਵੀ ਬਣੇਗੀ

ਨਿੰਬੂ:

ਨਿੰਬੂ ਦੇ ਰਸ ’ਚ ਭਰਪੂਰ ਮਾਤਰਾ ’ਚ ਵਿਟਾਮਿਨ-ਸੀ ਹੁੰਦਾ ਹੈ, ਜੋ ਚਮੜੀ ਦੀ ਰੰਗਤ ਨੂੰ ਹਲਕਾ ਕਰਨ ’ਚ ਮੱਦਦ ਕਰਦਾ ਹੈ ਇਸ ਦੇ ਲਈ ਤੁਸੀਂ ਦੋ ਚਮਚ ਨਿੰਬੂ ਦੇ ਰਸ ’ਚ ਦੋ ਚਮਚ ਗੁਲਾਬ ਜਲ ਮਿਲਾਓ ਫਿਰ ਇਸ ਨੂੰ ਕਾੱਟਨ ਦੀ ਮੱਦਦ ਨਾਲ ਆਪਣੇ ਹੱਥ ਅਤੇ ਪੈਰਾਂ ’ਤੇ ਲਗਾਓ ਲਗਭਗ ਅੱਧੇ ਘੰਟੇ ਬਾਅਦ ਪਾਣੀ ਨਾਲ ਧੋ ਲਓ ਇਸ ਦਾ ਲਗਾਤਾਰ ਇਸਤੇਮਾਲ ਕਰਨ ਨਾਲ ਤੁਹਾਨੂੰ ਜਲਦ ਹੀ ਫਰਕ ਨਜ਼ਰ ਆਉਣ ਲੱਗੇਗਾ

ਆਲੂ ਦਾ ਰਸ:

ਆਲੂ ਛਿੱਲ ਕੇ ਕੱਦੂਕਸ਼ ਕਰ ਲਓ ਹੁਣ ਇਸ ਨੂੰ ਚੰਗੀ ਨਿਚੋੜ ਕੇ, ਇਸ ਦਾ ਰਸ ਕੱਢ ਲਓ ਇਸ ਰਸ ਨੂੰ ਆਪਣੇ ਹੱਥਾਂ ਅਤੇ ਪੈਰਾਂ ’ਤੇ ਲਗਾਓ ਅਤੇ ਕੁਝ ਦੇਰ ਲਈ ਸੁੱਕਣ ਦਿਓ ਉਸ ਤੋਂ ਬਾਅਦ ਪਾਣੀ ਨਾਲ ਧੋ ਲਓ

ਖੀਰਾ:

ਖੀਰਾ ਨਾ ਸਿਰਫ ਚਮੜੀ ਨੂੰ ਠੰਢਕ ਪਹੁੰਚਾਉਂਦਾ ਹੈ, ਸਗੋਂ ਟੈਨਿੰਗ ਨੂੰ ਵੀ ਦੂਰ ਕਰਦਾ ਹੈ ਜੇਕਰ ਤੁਹਾਡੇ ਹੱਥ-ਪੈਰ ਧੁੱਪ ਦੀ ਵਜ੍ਹਾ ਨਾਲ ਕਾਲੇ ਹੋ ਗਏ ਹਨ, ਤਾਂ ਕਾੱਟਨ ਬਾਲ ਨੂੰ ਖੀਰੇ ਦੇ ਰਸ ’ਚ ਡੁਬੋ ਹੁਣ ਇਸ ਰਸ ਨੂੰ ਆਪਣੇ ਹੱਥਾਂ ਅਤੇ ਪੈਰਾਂ ’ਤੇ ਲਗਾਓ 15 ਤੋਂ 20 ਮਿੰਟਾਂ ਬਾਅਦ ਪਾਣੀ ਨਾਲ ਧੋ ਲਓ

ਦਹੀਂ:

ਦਹੀਂ ਚਮੜੀ ਨੂੰ ਮਾਈਸ਼ਰਾਈਜ਼ ਕਰਨ ਨਾਲ ਚਮੜੀ ਨੂੰ ਨਿਖਾਰਨ ’ਚ ਵੀ ਮੱਦਦ ਕਰਦਾ ਹੈ ਇਸ ਦੇ ਲਈ ਤੁਸੀਂ ਤਿੰਨ ਚਮਚ ਦਹੀਂ ’ਚ ਅੱਧਾ ਛੋਟਾ ਚਮਚ ਹਲਦੀ ਮਿਲਾਓ ਇਸ ਪੇਸਟ ਨੂੰ ਆਪਣੇ ਹੱਥ ਅਤੇ ਪੈਰਾਂ ’ਤੇ ਲਗਾਓ 15 ਤੋਂ 20 ਮਿੰਟਾਂ ਬਾਅਦ ਪਾਣੀ ਨਾਲ ਧੋ ਦਿਓ ਇਸ ਦੇ ਲਗਾਤਾਰ ਇਸਤੇਮਾਲ ਨਾਲ ਤੁਹਾਡੀ ਚਮੜੀ ਮੁਲਾਇਮ ਅਤੇ ਚਮਕਦਾਰ ਬਣੇਗੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!