ਈਸ਼ਵਰ ਦੀ ਸ਼ਰਨ ’ਚ ਜਾਓ
ਪਰਮਾਤਮਾ ਜਿਸ ਨੇ ਸਾਰੇ ਜੀਵਾਂ ਨੂੰ ਇਸ ਸੰਸਾਰ ’ਚ ਭੇਜਿਆ ਹੈ, ਸਦਾ ਉਸ ਦਾ ਧੰਨਵਾਦ ਕਰਦੇ ਰਹਿਣ ਨਾਲ ਸਾਡੀਆਂ ਪ੍ਰੇਸ਼ਾਨੀਆਂ ਖੁਸ਼ੀਆਂ ’ਚ ਬਦਲ ਜਾਂਦੀਆਂ ਹਨ ਖਾਮੋਸ਼ੀ ਨਾਲ ਉਨ੍ਹਾਂ ਦਾ ਸਾਹਮਣਾ ਕਰਨ ’ਤੇ ਉਹ ਆਮ ਤੌਰ ’ਤੇ ਘੱਟ ਹੋ ਜਾਂਦੀਆਂ ਹਨ ਹੌਸਲਾ ਧਾਰਨ ਕਰਨ ’ਤੇ ਹੌਲੀ-ਹੌਲੀ ਸਮਾਂ ਬੀਤਦੇ-ਬੀਤਦੇ ਖ਼ਤਮ ਹੋ ਜਾਂਦੀਆਂ ਹਨ
ਜੀਵਨ ’ਚ ਪ੍ਰੇਸ਼ਾਨੀਆਂ ਭਾਵੇਂ ਕਿੰਨੀਆਂ ਵੀ ਕਿਉਂ ਨਾ ਆ ਜਾਣ, ਜੇਕਰ ਉਨ੍ਹਾਂ ਬਾਰੇ ਸਦਾ ਚਿੰਤਾ ਹੀ ਕਰਦੇ ਰਹੋ ਅਤੇ ਸੋਚਦੇ ਰਹੋ ਤਾਂ ਉਹ ਘੱਟ ਹੋਣ ਦੀ ਥਾਂ ’ਤੇ ਵਧਣ ਲਗਦੀਆਂ ਹਨ ਅਤੇ ਅਜਿਹਾ ਕਰਕੇ ਮਨੁੱਖ ਆਪਣੇ ਚਾਰੇ ਪਾਸੇ ਉਦਾਸੀਆਂ ਦਾ ਇੱਕ ਘੇਰਾ ਬਣਾ ਲੈਂਦਾ ਹੈ ਫਿਰ ਉਸ ਤੋਂ ਬਾਹਰ ਨਿਕਲਣ ਲਈ ਤੜਫਦਾ ਹੋਇਆ ਹੱਥ-ਪੈਰ ਮਾਰਦਾ ਰਹਿੰਦਾ ਹੈ ਉਹ ਸਫਲ ਹੋ ਜਾਣ, ਅਜਿਹਾ ਜ਼ਰੂਰੀ ਨਹੀਂ
ਮਨੁੱਖ ਦੇ ਜੀਵਨ ’ਚ ਕਈ ਪ੍ਰੇਸ਼ਾਨੀਆਂ ਇੱਕ ਤੋਂ ਬਾਅਦ ਇੱਕ ਕਰਕੇ ਆਉਂਦੀਆਂ ਰਹਿੰਦੀਆਂ ਹਨ ਉਹ ਆਪਣੀ ਡਿੱਗਦੀ ਸਿਹਤ, ਜਿਸ ਦਾ ਇਲਾਜ ਸੰਭਵ ਨਹੀਂ, ਤੋਂ ਦੁਖੀ ਹੁੰਦਾ ਹੈ ਆਪਣੇ ਘਰ ਪਰਿਵਾਰ ਦੇ ਮੈਂਬਰਾਂ ਦੇ ਆਪਸੀ ਬੁਰੇ ਵਿਹਾਰ ਨੂੰ ਦੇਖ ਕੇ ਦੁਖੀ ਹੁੰਦਾ ਹੈ
ਕਦੇ ਉਹ ਸਨਮਾਨ ਨਾ ਦੇਣ ਵਾਲੇ ਬੱਚਿਆਂ ਦੇ ਗਲਤ ਰਸਤੇ ਪੈਣ ਜਾਣ ਕਾਰਨ ਟੁੱਟਣ ਲੱਗਦਾ ਹੈ ਆਪਣੇ ਆਰਥਿਕ ਹਾਲਾਤਾਂ ਕਾਰਨ ਉਦਾਸ ਹੋ ਜਾਂਦਾ ਹੈ ਅਜਿਹੇ ਹਾਲਾਤ ਜਦੋਂ ਬਣ ਜਾਂਦੇ ਹਨ ਤਾਂ ਉਸ ਗੰਮ ਕਾਰਨ ਉਸ ਦੇ ਬੁੱਲ੍ਹ ਸਿਓਂਤੇ ਜਾਂਦੇ ਹਨ ਅਤੇ ਉਹ ਆਪਣੀ ਪ੍ਰੇਸ਼ਾਨੀ ਨੂੰ ਕਿਸੇ ਨੂੰ ਨਹੀਂ ਕਹਿ ਪਾਉਂਦਾ ਉਸ ਦੇ ਮਨ ’ਚ ਇਹ ਡਰ ਘਰ ਕਰ ਜਾਂਦਾ ਹੈ ਕਿ ਲੋਕ ਉਸ ਬਾਰੇ ਜਾਣ ਕੇ ਕੀ ਸੋਚਣਗੇ? ਜੇਕਰ ਉਹ ਆਪਣੀਆਂ ਪ੍ਰੇਸ਼ਾਨੀਆਂ ਕਿਸੇ ਨੂੰ ਦੱਸੇਗਾ ਤਾਂ ਲੋਕ ਪਿੱਠ ਪਿੱਛੇ ਉਸ ਦਾ ਮਜ਼ਾਕ ਉਡਾਉਣਗੇ
ਜੇਕਰ ਮਨੁੱਖ ਆਪਣੀਆਂ ਸਾਰੀਆਂ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਉਨ੍ਹਾਂ ਬਾਰੇ ਹਮੇਸ਼ਾ ਸੋਚਣ ਦੀ ਥਾਂ ਉਨ੍ਹਾਂ ਦਾ ਡਟ ਕੇ ਸਾਹਮਣਾ ਕਰਦੇ ਹੋਏ ਉਨ੍ਹਾਂ ਨੂੰ ਦੂਰ ਕਰਨ ਦਾ ਉਪਾਅ ਕਰਨਾ ਚਾਹੀਦਾ ਹੈ ਮਨੁੱਖ ਨੂੰ ਕਿਸੇ ਇਨਸਾਨ ਦੇ ਦੁੱਖ ਦਾ ਕਾਰਨ ਨਹੀਂ ਬਣਨਾ ਚਾਹੀਦਾ ਦੂਜੇ ਨੂੰ ਦੁੱਖ ਦੇ ਸਮੁੰਦਰ ’ਚ ਧੱਕਣ ਦਾ ਵਿਚਾਰ ਵੀ ਮਨ ’ਚ ਨਹੀਂ ਲਿਆਉਣਾ ਚਾਹੀਦਾ ਹੈ ਇਨਸਾਨ ਕਿੰਨਾ ਵੀ ਚੰਗਾ ਕਿਉਂ ਨਾ ਹੋਵੇ, ਉਸ ਤੋਂ ਕਦੇ-ਕਦੇ ਭੁੱਲ ਤਾਂ ਹੋ ਹੀ ਜਾਂਦੀ ਹੈ ਉਸ ਨੂੰ ਉਸ ਦਾ ਪਛਤਾਵਾ ਕਰ ਲੈਣਾ ਚਾਹੀਦਾ ਹੈ ਅਤੇ ਦੂਜੇ ਦੇ ਦੁੱਖ ਨੂੰ ਕੁਝ ਹੱਦ ਤੱਕ ਘੱਟ ਕਰਨ ਲਈ ਮੁਆਫੀ ਜ਼ਰੂਰ ਲੈਣੀ ਚਾਹੀਦੀ ਹੈ
ਦੂਜੇ ਦੇ ਮਨ ’ਚ ਇਸ ਨਾਲ ਕਿੰਨਾ ਡੂੰਘਾ ਜ਼ਖਮ ਹੋ ਜਾਵੇਗਾ, ਇਸ ਦਾ ਅੰਦਾਜ਼ਾ ਵੀ ਲਾਇਆ ਨਹੀਂ ਜਾ ਸਕਦਾ ਜਿਵੇਂ ਸਮੁੰਦਰ ’ਚ ਪੱਥਰ ਸੁੱਟਣ ’ਤੇ ਇਹ ਕੋਈ ਵੀ ਨਹੀਂ ਜਾਣ ਸਕਦਾ ਕਿ ਉਹ ਸੁੱਟਿਆ ਗਿਆ ਪੱਥਰ ਉੱਥੇ ਕਿੰਨੀ ਡੂੰਘਾਈ ’ਚ ਉੱਤਰ ਗਿਆ ਹੋਵੇਗਾ, ਉਸੇ ਤਰ੍ਹਾਂ ਮਨੁੱਖ ਦੇ ਮਨ ਦੀ ਟੀਸ ਦਾ ਅੰਦਾਜ਼ਾ ਵੀ ਨਹੀਂ ਲਾਇਆ ਜਾ ਸਕਦਾ ਪੀੜਤ ਵਿਅਕਤੀ ਦੇ ਮਨ ’ਚੋਂ ਨਿੱਕਲਣ ਵਾਲੀ ਆਹ ਕਿਸੇ ਨੂੰ ਵੀ ਨਸ਼ਟ ਕਰ ਸਕਦੀ ਹੈ
ਪੇ੍ਰਸ਼ਾਨੀਆਂ ਤੋਂ ਬਚਣ ਲਈ ਹਮੇਸ਼ਾ ਚੰਗੇ ਕੰਮ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਭਲਾਈ ਦੇ ਕੰਮ ਕਰਨ ਤੋਂ ਆਪਣੇ ਆਪ ਨੂੰ ਕਦੇ ਰੋਕਣਾ ਨਹੀਂ ਚਾਹੀਦਾ ਮਨੁੱਖ ਦੀ ਭਾਵੇਂ ਪ੍ਰਸੰਸਾ ਹੋਵੇ ਜਾਂ ਨਾ ਹੋਵੇ ਉਸ ਨੂੰ ਆਪਣੇ ਸੱਚਾਈ ਦੇ ਰਸਤੇ ਤੋਂ ਦੂਰ ਨਹੀਂ ਜਾਣਾ ਚਾਹੀਦਾ ਇਸ ਤਰ੍ਹਾਂ ਕਰਨ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ ਅਤੇ ਉਹ ਆਪਣੇ ਦੁੱਖਾਂ ਨੂੰ ਸਹਿਣ ਕਰਨ ਦੀ ਸ਼ਕਤੀ ਪ੍ਰਾਪਤ ਕਰ ਲੈਂਦਾ ਹੈ ਅਜਿਹਾ ਕਰਨ ਨਾਲ ਮਨੁੱਖ ਨੂੰ ਆਪਣੇ ਜੀਵਨ ਨੂੰ ਸਮਝ ਆਉਂਦੀ ਹੈ
ਦੁੱਖਾਂ ਅਤੇ ਪ੍ਰਸ਼ਾਨੀਆਂ ਨੂੰ ਦੂਰ ਕਰਨ ਲਈ ਈਸ਼ਵਰ ਦੀ ਸ਼ਰਨ ’ਚ ਜਾਣਾ ਚਾਹੀਦਾ ਹੈ ਮਨ ਨੂੰ ਸ਼ਾਂਤ ਰੱਖਣ ਲਈ ਮਨੁੱਖ ਨੂੰ ਸਦਾ ਆਪਣੇ ਸਦਗ੍ਰੰਥਾਂ ਦਾ ਅਧਿਐਨ ਕਰਨਾ ਚਾਹੀਦਾ ਹੈ ਸੱਜਣਾਂ ਦੀ ਸੰਗਤੀ ’ਚ ਰਹਿ ਕੇ ਆਪਣੇ ਕਸ਼ਟਾਂ ਨੂੰ ਭੋਗਣ ਲਈ ਸਹੀ ਮਾਰਗ ਦੀ ਤਲਾਸ਼ ਕਰਨੀ ਚਾਹੀਦੀ ਹੈ
ਚੰਦਰ ਪ੍ਰਭਾ ਸੂਦ