Happiness -sachi shiksha punjabi
Happiness ਖੁਸ਼ੀ ਦਾ ਜ਼ਿੰਮਾ ਖੁਦ ਸੰਭਾਲੋ
ਖੁਸ਼ੀ ਕੋਈ ਅਨੋਖੀ ਚੀਜ਼ ਨਹੀਂ ਹੈ ਜੋ ਮਿਲ ਨਾ ਸਕੇ ਜੇਕਰ ਅਸੀਂ ਖੁਸ਼ ਹੋਣਾ ਚਾਹੁੰਦੇ ਹਾਂ ਤਾਂ ਅਸੀਂ ਜ਼ਰੂਰ ਖੁਸ਼ ਰਹਿ ਸਕਦੇ ਹਾਂ, ਬਸ ਜ਼ਰੂਰਤ ਹੈ ਖੁਸ਼ੀ ਦੀ ਹਰ ਉਸ ਚੀਜ਼ ਨੂੰ ਅਪਣਾਉਣ ਦੀ, ਜੋ ਖੁਸ਼ੀ ਦਿੰਦੀ ਹੈ ਆਪਣੀਆਂ ਖੁਸ਼ੀਆਂ ਦੀ ਤੁਲਨਾ ਕਿਸੇ ਹੋਰ ਨਾਲ ਨਾ ਕਰੋ ਆਪਣੇ ਆਲੇ-ਦੁਆਲੇ ਸਕਾਰਾਤਮਕ ਅਤੇ ਖੁਸ਼ਨੁੰਮਾ ਲੋਕਾਂ ਨੂੰ ਰੱਖੋ ਖੁਸ਼ੀਆਂ ਲਈ ਸਾਨੂੰ ਸਾਰਿਆਂ ਨੂੰ ਤਿਆਰ ਰਹਿਣਾ ਚਾਹੀਦਾ ਹੈ

ਤੁਹਾਨੂੰ ਪਤਾ ਹੈ ਕਿ ਨ ਤੁਸੀਂ ਖੁਸ਼ ਕਿਵੇਂ ਰਹਿਣਾ ਹੈ?

ਜਦੋਂ ਵੀ ਅਸੀਂ ਕਿਸੇ ਮੁਸ਼ਕਲ ’ਚ ਪਈਏ ਤਾਂ ਖੁਦ ’ਤੇ ਤਰਸ ਖਾਣ ਦੀ ਬਜਾਇ ਉਨ੍ਹਾਂ ਪ੍ਰੇਸ਼ਾਨੀਆਂ ’ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰੋ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਅਸੀਂਂ ਹਾਲਾਤਾਂ ਨੂੰ ਆਪਣੀ ਸੋਚ ਅਤੇ ਇੱਛਾਵਾਂ ਅਨੁਸਾਰ ਢਾਲ ਲਈਏ ਹੱਸਣ-ਖੇਡਣ ਦੀ ਸਮਝ ਤੁਹਾਡੇ ਲਈ ਮੁਸ਼ਕਲ ਸਮੇਂ ’ਚ ਵੀ ਖੁਸ਼ੀ ਲਿਆ ਸਕਦੀ ਹੈ ਸਭ ਤੋਂ ਬਿਹਤਰ ਤਰੀਕਾ ਹੈ ਮੁਸ਼ਕਲਾਂ ਨੂੰ ਸਹਿਜਤਾ ਨਾਲ ਲੈਣਾ
ਆਪਣੇ ਕੱਪੜਿਆਂ ਨੂੰ ਠੀਕ ਕਰੋ ਅਤੇ ਜਦੋਂ ਮੁਸ਼ਕਲਾਂ ਤੁਹਾਨੂੰ ਘੂਰ ਰਹੀਆਂ ਹੋਣ ਤਾਂ ਵੀ ਬਿਲਕੁਲ ਨਾ ਘਬਰਾਓ ਖੁਸ਼ੀ ਦਾ ਕੋਈ ਯਕੀਨੀ ਸੂਤਰ ਨਹੀਂ ਹੈ ਪਰ ਯਕੀਨੀ ਤੌਰ ’ਤੇ ਤੁਹਾਨੂੰ ਖੁਦ ਨੂੰ ਪਤਾ ਹੈ ਕਿ ਤੁਸੀਂ ਕਿਵੇਂ ਅਤੇ ਕਦੋਂ ਖੁਸ਼ ਹੋ ਕਦੇ ਵੀ ਇਹ ਸੋਚ ਕੇ ਤੁਸੀਂ ਖੁਸ਼ੀਆਂ ਦੇ ਪਾਤਰ ਨਾ ਹੋਵੋ ਜਾਂ ਖੁਸ਼ੀਆਂ ਤੁਹਾਡੇ ਨਸੀਬ ’ਚ ਨਹੀਂ ਹਨ, ਆਪਣੀਆਂ ਖੁਸ਼ੀਆਂ ਦਾ ਗਲ ਨਾ ਦੱਬੋ

Happiness ਕਤਾਰ ’ਚ ਵੀ ਹੋ ਤਾਂ ਰੁੱਝੇ ਰਹੋ:

 ਤੁਸੀਂਂ ਟੈਫ੍ਰਿਕ ’ਚ ਫਸ ਗਏ ਹੋ, ਲੰਮੀ ਕਤਾਰ ’ਚ ਖੜ੍ਹੇ ਹੋ, ਹਾਲਾਤ ਨੂੰ ਕੋਸਣ ਦੀ ਬਜਾਇ ਉਸ ਹਾਲਾਤ ਦਾ ਵੀ ਆਨੰਦ ਲਓ ਗੁੱਸਾ ਨਾ ਕਰਕੇ ਤੁਹਾਨੂੰ ਅਜਿਹੇ ਸਮੇਂ ’ਚ ਕੁਝ ਪੜ੍ਹਨਾ ਚਾਹੀਦਾ ਹੈ ਜਾਂ ਆਪਣੇ ਬਚੇ ਹੋਏ ਕੰਮਾਂ ਦੀ ਲਿਸਟ ਬਣਾ ਲੈਣੀ ਚਾਹੀਦੀ ਹੈ ਆਪਣੇ ਆਪ ਨਾਲ ਵਾਅਦਾ ਕਰੋ ਕਿ ਆਪਣੇ ਪ੍ਰਤੀ ਚੰਗਾ ਭਾਵ ਰੱਖੋਗੇ ਅਤੇ ਅਜਿਹੇ ਲੋਕਾਂ ਨਾਲ ਜ਼ਿਆਦਾ ਮੇਲ-ਜੋਲ ਰੱਖੋਗੇ ਜਿਨ੍ਹਾਂ ਦੀ ਸੰਗਤ ’ਚ ਤੁਸੀਂ ਖੁਸ਼ ਰਹਿੰਦੇ ਹੋ ਹਰ ਪਲ ਨੂੰ ਇੰਜ ਜੀਓ ਜਿਵੇਂ ਉਹ ਖਾਸ ਹੈ ਜੇਕਰ ਜੀਵਨ ’ਚ ਅੱਗੇ ਰਹਿਣਾ ਚਾਹੁੰਦੇ ਹੋ ਤਾਂ ਆਪਣੇ ਰੋਜ਼ਾਨਾ ਦੇ ਰੁਝੇਵਿਆਂ ਦਾ ਸਹੀ ਮੁਲਾਂਕਣ ਕਰਦੇ ਰਹਿਣਾ ਚਾਹੀਦਾ ਹੈ ਅਤੇ ਹਰ ਸੰਭਵ ਬਦਲਾਅ ਵੀ ਕਰਦੇ ਰਹੋ ਕੋਈ ਹੋਰ ਤੁਹਾਡੇ ਲਈ ਖੁਸ਼ੀ ਕਿਉਂ ਲੱਭੇ?
ਆਪਣੇ ਆਪ ਨੂੰ ਸ਼ੁਰੂ ਕਰਨ ਲਈ ਸਾਨੂੰ ਕਿਸੇ ਉਤਸ਼ਾਹ ਦੀ ਉਡੀਕ ਨਹੀਂ ਕਰਨੀ ਚਾਹੀਦੀ ਇਹ ਕੰਮ ਹੀ ਹੈ ਜੋ ਉਤਸ਼ਾਹਿਤ ਕਰਦਾ ਹੈ ਜੀਵਨ ਦੇ ਹਰ ਪਲ ਨੂੰ ਖੁਸ਼ਨੁੰਮਾ ਜਿਉਣਾ ਆਪਣੀ ਆਦਤ ਬਣਾ ਲਓ, ਨਾ ਕਿ ਕਿਸੇ ਬਾਹਰੀ ਖੁਸ਼ੀ ਦੇ ਆਉਣ ਦੀ ਉਡੀਕ ਕਰੋ ਪਰ ਨਾਲ ਹੀ ਨਾਲ ਤੁਸੀਂ ਜੀਵਨ ’ਚ ਕੀ ਚਾਹੁੰਦੇ ਹੋ ਉਸ ਸਥਿਤੀ ’ਤੇ ਧਿਆਨ ਕੇਂਦਰਿਤ ਕਰੋ ਕਦੇ ਨਾ ਸੋਚੋ ਕਿ ਦੂਜਿਆਂ ਦੇ ਟੀਚੇ ਹੀ ਤੁਹਾਡੀ ਮੰਜਿਲ ਹਨ ਜੇਕਰ ਤੁਹਾਡਾ ਕੋਈ ਤੈਅ ਟੀਚਾ ਨਹੀਂ ਹੈ ਤਾਂ ਸਭ ਤੋਂ ਪਹਿਲਾਂ ਟੀਚਾ ਤੈਅ ਕਰੋ ਇਹ ਇੱਕ ਕੌੜੀ ਸੱਚਾਈ ਹੈ ਕਿ ਜਿਸ ਕੋਲ ਜਿੰਨਾ ਕੰਮ ਕਰਨ ਦਾ ਹੁੰਦਾ ਹੈ ਉਸ ਕੋਲ ਸਮਾਂ ਵੀ ਓਨਾ ਹੀ ਘੱਟ ਹੁੰਦਾ ਹੈ ਟਾਲ-ਮਟੋਲ ਕਰਕੇ ਅਸੀਂ ਮੌਕਿਆਂ ਦਾ ਗਲ ਦੱਬ ਦਿੰਦੇ ਹਾਂ ਕਿਸੇ ਵੀ ਅਸਾਨ ਕੰਮ ਨੂੰ ਟਾਲਣਾ ਉਸ ਨੂੰ ਮੁਸ਼ਕਲ ਬਣਾ ਦਿੰਦਾ ਹੈ ਅਤੇ ਯਾਦ ਰੱਖੋ ਕਿ ਮੁਸ਼ਕਲ ਕੰਮ ਨੂੰ ਟਾਲਣਾ ਉਸ ਨੂੰ ਅਸੰਭਵ ਬਣਾ ਦਿੰਦਾ ਹੈ

ਹੱਥ ’ਤੇ ਹੱਥ ਰੱਖਣ ਜਾਂ ਜੇਬ੍ਹ ’ਚ ਹੱਥ ਪਾਉਣ ਨਾਲ ਖੁਸ਼ੀ ਨਹੀਂ ਮਿਲਦੀ:

ਇੱਕ ਚੀਜ਼ ਹਮੇਸ਼ਾ ਯਾਦ ਰੱਖੋ ਕਿ ਤੁਹਾਡੇ ਲਈ ਕੀ ਚੰਗਾ ਹੈ ਕੀ ਬੁਰਾ, ਇਹ ਤੁਹਾਡੇ ਤੋਂ ਬਿਹਤਰ ਕੋਈ ਨਹੀਂ ਸਮਝ ਸਕਦਾ ਆਪਣੇ ਆਪ ਦੇ ਸਭ ਤੋਂ ਵੱਡੇ ਮਾਹਿਰ ਤੁਸੀਂ ਖੁਦ ਹੋ ਜਦੋਂ ਤੁਸੀਂ ਆਪਣੀ ਮੰਜਿਲ ਵੱਲ ਚੱਲ ਪੈਂਦੇ ਹੋ ਤਾਂ ਭੁੱਲ ਜਾਓ ਕਿ ਲੋਕ ਤੁਹਾਡੇ ਬਾਰੇ ਕੀ ਸੋਚ ਰਹੇ ਹਨ ਆਪਣੀ ਯਾਤਰਾ ਦੌਰਾਨ ਵੀ ਖੁਸ਼ੀ ਦਾ ਆਨੰਦ ਲਓ ਉਦੋਂ ਤੱਕ ਆਰਾਮ ਨਾ ਕਰੋ ਜਦੋਂ ਤੱਕ ਤੁਸੀਂ ਉਸ ਨੂੰ ਪਾ ਨਾ ਲਓ ਕਿਸੇ ਵੀ ਚੀਜ਼ ’ਚ ਸਾਡੀ ਸਫਲਤਾ ਉਸ ’ਚ ਸਾਡੇ ਠੀਕ ਰਹਿਣ ਦੀ ਸਮਰੱਥਾ ’ਤੇ ਨਿਰਭਰ ਕਰਦੀ ਹੈ ਆਪਣੀ ਜੇਬ੍ਹ ’ਚ ਹੱਥ ਪਾ ਕੇ ਤੁਸੀਂ ਸਫਲ ਨਹੀਂ ੋਹੋ ਸਕਦੇ ਜੇਕਰ ਸਫਲਤਾ ਤੁਹਾਡੀ ਮੰਜਿਲ ਹੈ ਅਤੇ ਇਹੀ ਤੁਹਾਡੀ ਖੁਸ਼ੀ ਵੀ, ਤਾਂ ਇਸ ਲਈ ਉਸ ਵੱਲ ਵਧਣਾ ਵੀ ਜ਼ਰੂਰੀ ਹੈ
ਅਤੇ ਇਸ ਲਈ ਹੱਥ ਜੇਬ੍ਹ ’ਚ ਨਹੀਂ ਰੱਖ ਸਕਦੇ ਯਾਦ ਰੱਖੋ ਜੋ ਵੀ ਤੁਸੀਂ ਜੀਵਨ ’ਚ ਸਿੱਖਦੇ ਹੋ, ਕਰਕੇ ਹੀ ਸਿੱਖਦੇ ਹੋ ਇਹ ਉਹ ਚੀਜ਼ ਹੈ ਜੋ ਤੁਹਾਨੂੰ ਸਰਗਰਮ ਅਤੇ ਊਰਜਾਵਾਨ ਬਣਾਈ ਰੱਖਦੀ ਹੈ ਹਮੇਸ਼ਾ ਯਾਦ ਰੱਖੋ ਕਿ ਸਵਰਗ ਵੇਖਣ ਲਈ ਖੁਦ ਨੂੰ ਮਰਨਾ ਪੈਂਦਾ ਹੈ ਜੇਕਰ ਸਵਰਗ ਵੇਖਣਾ ਹੈ ਤਾਂ ਖੁਦ ਮਰਾਂਗੇ ਤਾਂ ਵੇਖਾਂਗੇ ਦੂਜਾ ਠੋਕਰ ਖਾਧੇ ਬਿਨਾ ਕੋਈ ਠਾਕੁਰ ਨਹੀਂ ਬਣਦਾ ਕੁਝ ਬਣਨਾ ਹੈ ਤਾਂ ਖੁਦ ਠੋਕਰਾਂ ਵੀ ਖਾਣੀਆਂ ਪੈਣਗੀਆਂ ਸੰਘਰਸ਼ ਵੀ ਕਰਨਾ ਹੋਵੇਗਾ ਉਦੋਂ ਉਹ ਖੁਸ਼ੀ ਮਿਲ ਸਕੇਗੀ ਅਜਿਹਾ ਨਹੀਂ ਹੋ ਸਕਦਾ ਕਿ ਠੋਕਰ ਕੋਈ ਹੋਰ ਖਾਵੇ ਅਤੇ ਠਾਕੁਰ ਤੁਸੀਂ ਬਣ ਜਾਓ
ਯਸ਼ਪਾਲ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!