ਮੁਲਤਾਨੀ ਮਿੱਟੀ ਨਾਲ ਕਰੋ ਚਿਹਰੇ ਦੀ ਸੰਭਾਲ
ਅੱਜ ਔਰਤਾਂ ਆਪਣੀ ਸੁੰਦਰਤਾ ਪ੍ਰਤੀ ਜ਼ਿਆਦਾ ਜਾਗਰੂਕ ਹਨ ਅੱਜ ਦਾ ਯੁੱਗ ਹੈ ਹੀ ਸੁੰਦਰਤਾ ਪ੍ਰੋਡਕਟਾਂ ਦਾ ਯੁੱਗ ਫਿਰ ਸਾਡੇ ’ਚੋਂ ਕੌਣ ਆਪਣੇ ਆਪ ਨੂੰ ਬਿਊਟੀ ਕੁਈਨ ਕਹਾਉਣਾ ਪਸੰਦ ਨਹੀਂ ਕਰੇਗਾ ਨਾਰੀ ਦੀ ਇਸ ਜ਼ਰੂਰਤ ਨੂੰ ਮੱਦੇਨਜ਼ਰ ਰੱਖਦੇ ਹੋਏ ਸ਼ਿੰਗਾਰ ਦੀਆਂ ਕਈ ਛੋਟੀਆਂ-ਛੋਟੀਆਂ ਕੰਪਨੀਆਂ ਮਾਰਕਿਟ ’ਚ ਆਪਣੇ ਪੈਰ ਜ਼ਮਾਉਣ ਦੀ ਹੋੜ ’ਚ ਹਨ
ਪਰ ਇਹ ਸ਼ਿੰਗਾਰ ਪ੍ਰੋਡਕਟ ਐਨੇ ਮਹਿੰਗੇ ਹੁੰਦੇ ਹਨ ਕਿ ਅਸੀਂ ਸਭ ਇਨ੍ਹਾਂ ਨੂੰ ਖਰੀਦ ਨਹੀਂ ਸਕਦੇ ਨਿਰਾਸ਼ ਨਾ ਹੋਵੋ! ਤੁਹਾਡੇ ਲਈ ਸਸਤੇ, ਆਸਾਨੀ ਨਾਲ ਉਪਲੱਬਧ ਹੋਣ ਵਾਲੇ ਅਤੇ ਬਹੁਤ ਸਾਰੇ ਸ਼ਿੰਗਾਰ ਪ੍ਰੋਡਕਟ ਮੌਜ਼ੂਦ ਹਨ ਮੁਲਤਾਨੀ ਮਿੱਟੀ ਦੀ ਮੱਦਦ ਨਾਲ ਤੁਸੀਂ ਆਪਣੇ ਰੂਪ ਨੂੰ ਨਿਖਾਰ ਕੇ ਆਕਰਸ਼ਕ ਬਣਾ ਸਕਦੇ ਹੋ
ਇੰਜ ਕਰੋ ਮੁਲਤਾਨੀ ਮਿੱਟੀ ਦੀ ਵਰਤੋਂ:
ਮੁਲਤਾਨੀ ਮਿੱਟੀ ਦਾ ਪੈਕ ਕੁਦਰਤੀ ਐਂਟੀਸੈਪਟਿਕ ਹੈ ਇਸ ਦੀ ਵਰਤੋਂ ਨਾਲ ਤੁਸੀਂ ਆਪਣੇ ਚਿਹਰੇ ਨੂੰ ਮੁੰਹਾਸਿਆਂ, ਦਾਗ-ਧੱਬਿਆਂ ਅਤੇ ਛਾੲ੍ਹੀਆਂ ਤੋਂ ਦੂਰ ਰੱਖ ਸਕਦੇ ਹੋ ਇਸ ਦੀ ਵਰਤੋਂ ਚਮੜੀ ’ਚ ਕਸਾਅ ਲਿਆਉਂਦੀ ਹੈ
- ਮੁਲਤਾਨੀ ਮਿੱਟੀ ’ਚ ਦਹੀ ਮਿਲਾ ਕੇ ਪੇਸਟ ਬਣਾ ਲਓ ਇਸ ਪੇਸਟ ਨੂੰ 15-20 ਮਿੰਟਾਂ ਤੱਕ ਚਿਹਰੇ ’ਤੇ ਲਗਾਏ ਰੱਖੋ ਅਤੇ ਸੁੱਕਣ ’ਤੇ ਠੰਢੇ ਪਾਣੀ ਨਾਲ ਧੋ ਲਓ ਚਮੜੀ ਸਾਫ ਹੋ ਜਾਵੇਗੀ
- ਇੱਕ ਚਮਚ ਪੀਸੀ ਹੋਈ ਮੁਲਤਾਨੀ ਮਿੱਟੀ ’ਚ ਇੱਕ ਚਮਚ ਨਿੰਬੂ ਦਾ ਰਸ, ਇੱਕ ਛੋਟਾ ਚਮਚ ਵੇਸਣ, ਜ਼ਰਾ ਜਿਹੀ ਹਲਦੀ ਮਿਲਾ ਕੇ ਪੈਕ ਤਿਆਰ ਕਰੋ ਇਸ ਪੈਕ ਦੀ ਵਰਤੋਂ ਨਾਲ ਤੁਸੀਂ ਮੁੰਹਾਸਿਆਂ ਤੋਂ ਛੁਟਕਾਰਾ ਪਾ ਸਕੋਂਗੇ
- ਕਾਲੀ ਚਮੜੀ ਨੂੰ ਨਿਖਾਰਨ ਲਈ 2 ਚਮਚ ਮੁਲਤਾਨੀ ਮਿੱਟੀ ’ਚ ਇੱਕ ਚਮਚ ਸਰ੍ਹੋਂ ਦਾ ਤੇਲ, ਇੱਕ ਚਮਚ ਮਲਾਈ ਅਤੇ ਚੁਟਕੀ ਭਰ ਹਲਦੀ ਮਿਲਾਓ ਇਸ ਪੇਸਟ ਨੂੰ ਨਹਾਉਣ ਤੋਂ ਪਹਿਲਾਂ ਪੂਰੀ ਚਮੜੀ ’ਤੇ ਲਗਾਓ ਹਫਤੇ ’ਚ ਇੱਕ-ਦੋ ਵਾਰ ਇਸ ਪੇਸਟ ਦੀ ਵਰਤੋਂ ਕਰੋ
- ਮੁਲਤਾਨੀ ਮਿੱਟੀ ਦੀ ਵਰਤੋਂ ਦਹੀ, ਦੁੱਧ ਤੋਂ ਇਲਾਵਾ ਫਲਾਂ ਅਤੇ ਸਬਜ਼ੀਆਂ ਦੇ ਰਸ ਨਾਲ ਵੀ ਕੀਤਾ ਜਾ ਸਕਦਾ ਹੈ ਫਲਾਂ ਦੇ ਰਸ ਨਾਲ ਇਸ ਦੀ ਵਰਤੋਂ ਕਰਨ ਨਾਲ ਚਮੜੀ ਦੇ ਬੰਦ ਰੋਮਕੂਪ ਖੁੱਲ੍ਹ ਜਾਂਦੇ ਹਨ
- ਟਮਾਟਰ ਦੇ ਰਸ ’ਚ ਮੁਲਤਾਨੀ ਮਿੱਟੀ ਦਾ ਪੇਸਟ ਬਣਾ ਕੇ ਹਰ ਰੋਜ਼ ਚਿਹਰੇ ’ਤੇ ਲਗਾਉਣਾ ਤੁਹਾਡੀ ਚਮੜੀ ਨੂੰ ਗੋਰਾ ਅਤੇ ਸਾਫ ਕਰਦਾ ਹੈ
- ਜੇਕਰ ਤੁਹਾਡੀ ਚਮੜੀ ਤੇਲ ਵਾਲੀ ਹੈ ਤਾਂ ਮੁਲਤਾਨੀ ਮਿੱਟੀ ’ਚ ਗੁਲਾਬ-ਜਲ ਮਿਲਾ ਕੇ ਲਗਾਓ
- ਚਿਹਰੇ ਦੀਆਂ ਝੁਰੜੀਆਂ ਨੂੰ ਦੂਰ ਕਰਨ ਲਈ ਦੋ ਚਮਚ ਮੁਲਤਾਨੀ ਮਿੱਟੀ, ਦੋ ਛੋਟੇ ਚਮਚ ਖੀਰੇ ਦਾ ਰਸ ਅਤੇ ਦੋ ਬਾਦਾਮ ਦੀਆਂ ਪੀਸੀਆਂ ਗਿਰੀਆਂ ਮਿਲਾ ਕੇ ਪੈਕ ਬਣਾ ਲਓ ਇਸ ਨੂੰ ਚਿਹਰੇ ’ਤੇ ਹਫਤੇ ’ਚ ਇੱਕ ਵਾਰ ਜ਼ਰੂਰ ਲਗਾਓ ਤਾਂ ਕਿ ਝੁਰੜੀਆਂ ਦੂਰ ਹੋ ਕੇ ਚਮੜੀ ਮੁਲਾਇਮ ਅਤੇ ਸਾਫ ਹੋ ਜਾਵੇੇ
- ਖੁਸ਼ਕ ਚਮੜੀ ਲਈ ਦੋ ਚਮਚ ਮੁਲਤਾਨੀ ਮਿੱਟੀ ’ਚ ਬਾਦਾਮ ਦੇ ਤੇਲ ਜਾਂ ਸ਼ਹਿਦ ਮਿਲਾ ਕੇ ਚਿਹਰੇ ’ਤੇ ਲਗਾਓ ਸੁੱਕਣ ਤੋਂ ਬਾਅਦ ਗੁਣਗੁਣੇ ਪਾਣੀ ਨਾਲ ਧੋ ਲਓ
- ਚਿਹਰੇ ਦੇ ਨਾਲ-ਨਾਲ ਤੁਸੀਂ ਮੁਲਤਾਨੀ ਮਿੱਟੀ ਦੀ ਵਰਤੋਂ ਆਪਣੇ ਵਾਲਾਂ ਲਈ ਵੀ ਕਰ ਸਕਦੇ ਹੋ ਇਸ ਦੀ ਵਰਤੋਂ ਵਾਲਾਂ ਨੂੰ ਚਮਕਦਾਰ, ਮੁਲਾਇਮ ਅਤੇ ਕਾਲਾ ਬਣਾਉਂਦੀ ਹੈ ਦੋ ਚਮਚ ਮੁਲਤਾਨੀ ਮਿੱਟੀ ’ਚ ਦਹੀ ਅਤੇ ਨਿੰਬੂ ਦੀਆਂ ਕੁਝ ਬੂੰਦਾਂ ਮਿਲਾ ਕੇ ਵਾਲਾਂ ਦੀਆਂ ਜੜ੍ਹਾਂ ’ਚ ਲਗਾਓ
- ਪੈਕ ਹਮੇਸ਼ਾ ਬੁਰੱਸ਼ ਜਾਂ ਉਂਗਲਾਂ ਦੇ ਪੋਰਾਂ ਨਾਲ ਹੌਲੀ-ਹੌਲੀ ਲਗਾਓ ਜੇਕਰ ਤੁਸੀਂ ਪੈਕ ਦੀ ਵਰਤੋਂ ਮਹੀਨੇ ’ਚ ਤਿੰਨ-ਚਾਰ ਵਾਰ ਕਰੋਗੇ ਤਾਂ ਤੁਹਾਡੀ ਚਮੜੀ ਚਮਕਦਾਰ ਅਤੇ ਮੁਲਾਇਮ ਬਣੀ ਰਹੇਗੀ