take care of inverter ac and geyser -sachi shiksha punjabi

ਇਨਵਰਟਰ, ਏਸੀ ਅਤੇ ਗੀਜਰ ਦਾ ਰੱਖੋ ਧਿਆਨ

ਵੱਡੇ-ਛੋਟੇ ਸ਼ਹਿਰਾਂ ’ਚ ਇਲੈਕਟ੍ਰੋਨਿਕ ਗੈਜੇਟਸ ਦੀ ਵਰਤੋਂ ਦਿਨ ਪ੍ਰਤੀ ਦਿਨ ਵਧਦੀ ਹੀ ਜਾ ਰਹੀ ਹੈ ਇਨ੍ਹਾਂ ਗੈਜੇਟਸ ਨੇ ਸਾਨੂੰ ਅਰਾਮ ਵੀ ਬਹੁਤ ਦਿੱਤਾ ਹੈ ਪਰ ਥੋੜ੍ਹੀ-ਜਿਹੀ ਲਾਪ੍ਰਵਾਹੀ ਕਾਰਨ ਵੱਡੇ ਹਾਦਸੇ ਵੀ ਹੋ ਜਾਂਦੇ ਹਨ ਜੋ ਜਾਨ ’ਤੇ ਮੁਸੀਬਤ ਬਣ ਜਾਂਦੇ ਹਨ ਅਜਿਹੇ ’ਚ ਸਾਨੂੰ ਚਾਹੀਦਾ ਹੈ ਕਿ ਅਸੀਂ ਬਹੁਤ ਧਿਆਨਪੂਰਵਕ ਇਨ੍ਹਾਂ ਚੀਜ਼ਾਂ ਨੂੰ ਵਰਤੋਂ ’ਚ ਲਿਆਈਏ ਅਤੇ ਥੋੜ੍ਹੀ-ਜਿਹੀ ਵੀ ਖਰਾਬੀ ਹੋਣ ’ਤੇ ਲਾਪ੍ਰਵਾਹੀ ਨਾ ਵਰਤੋ ਚੰਗੇ ਮਕੈਨਿਕ ਜਾਂ ਕੰਪਨੀ ਵਾਲਿਆਂ ਨੂੰ ਵਿਖਾਓ ਤਾਂ ਕਿ ਵੱਡੇ ਹਾਦਸੇ ਤੋਂ ਬਚਿਆ ਜਾ ਸਕੇ

Also Read :-

ਇਨਵਰਟਰ ਦਾ ਰੱਖੋ ਧਿਆਨ:-

ਇਨਵਰਟਰ ’ਚ ਜੋ ਬੈਟਰੀ ਲੱਗਦੀ ਹੈ ਉਸ ’ਚੋਂ ਨਿੱਕਲਣ ਵਾਲੀ ਗੈਸ ਸਿਹਤ ਨੂੰ ਨੁਕਸਾਨ ਪਹੁੰਚਾਉਂਦੀ ਹੈ ਇਨਵਰਟਰ ਨੂੰ ਖਿੜਕੀ ਕੋਲ ਜਾਂ ਬਾਹਰ ਬਰਾਮਦੇ ’ਚ ਰੱਖੋ ਤਾਂ ਕਿ ਗੈਸ ਬਾਹਰ ਵੱਲ ਜਾਂਦੀ ਰਹੇ

  • ਜੇਕਰ ਬਿਜਲੀ ਚਲੀ ਗਈ ਹੈ ਅਤੇ ਇਨਵਰਟਰ ਕੰਮ ਨਹੀਂ ਕਰ ਰਿਹਾ ਤਾਂ ਮਾਚਿਸ ਦੀ ਰੌਸ਼ਨੀ ਨਾਲ ਇਸ ਨੂੰ ਚੈੱਕ ਨਾ ਕਰੋ ਟਾਰਚ ਬੈਸਟ ਆੱਪਸ਼ਨ ਹੈ ਇਸ ਦੀ ਵਰਤੋਂ ਕਰੋ
  • ਇਨਵਰਟਰ ’ਚ ਪਾਣੀ ਦੀ ਜਾਂਚ ਹਰ ਤਿੰਨ ਮਹੀਨਿਆਂ ਬਾਅਦ ਜ਼ਰੂਰ ਕਰਵਾਉਂਦੇ ਰਹੋ ਕਿਉਂਕਿ ਪਾਣੀ ਸੁੱਕਣ ’ਤੇ ਬੈਟਰੀ ਜ਼ਿਆਦਾ ਗਰਮ ਹੋਣ ਕਾਰਨ ਫਟ ਸਕਦੀ ਹੈ
  • ਇਨਵਰਟਰ ’ਤੇ ਕਿਸੇ ਵੀ ਧਾਤੂ ਦਾ ਬਰਤਨ ਨਾ ਰੱਖੋ ਸ਼ਾਰਟ ਸਰਕਟ ਹੋਣ ’ਤੇ ਬਰਤਨਾਂ ’ਚ ਕਰੰਟ ਆ ਸਕਦਾ ਹੈ
  • ਟੀਵੀ, ਫਰਿੱਜ਼, ਕੰਪਿਊਟਰ, ਗੀਜਰ ਵਰਗੇ ਬਿਜਲੀ ਵਾਲੇ ਸਮਾਨ ਇਨਵਰਟਰ ਤੋਂ ਦੂਰ ਰੱਖੋ ਕਦੇ ਖੁਦਾ ਨਾ ਖਾਸਤਾ ਇਨਵਰਟਰ ਫਟਣ ’ਤੇ ਇਨ੍ਹਾਂ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਪਹੁੰਚਦਾ ਹੈ
  • ਇਨਵਰਟਰ ਪਲਾਸਟਿਕ ਟਰਾਲੀ ’ਤੇ ਰੱਖੋ, ਹੋ ਸਕੇ ਤਾਂ ਤਾਰਾਂ ਵੀ ਪਲਾਸਟਿਕ ਜਾਂ ਰਬੜ ਦੇ ਕਵਰ ’ਚ ਰੱਖੋ ਤਾਂ ਕਿ ਕਰੰਟ ਫੈਲ ਨਾ ਸਕੇ

ਏਸੀ ਦਾ ਰੱਖੋ ਧਿਆਨ

  • ਏਸੀ ਦੀ ਵਾਈਰਿੰਗ ਵਧੀਆ ਕੁਆਲਿਟੀ ਦੀ ਕਰਵਾਓ ਇਸ ’ਚ ਕੰਜੂਸੀ ਨਾ ਵਰਤੋ
  • ਬੈਸਟ ਕੁਆਲਿਟੀ ਦਾ ਸਟੈਬਲਾਈਜ਼ਰ ਵਰਤੋਂ ’ਚ ਲਿਆਓ
  • ਏਸੀ ਨੂੰ ਵਾਰ-ਵਾਰ ਆੱਫ਼-ਆੱਨ ਨਾ ਕਰੋ ਕਿਉਂਕਿ ਜਦੋਂ ਅਸੀਂ ਏਸੀ ਚਲਾਉਂਦੇ ਹਾਂ ਤਾਂ 3500 ਵਾਟ ਦਾ ਲੋਡ ਪੈਂਦਾ ਹੈ ਰਨਿੰਗ ’ਚ 2000 ਵਾਟ ਰਹਿ ਜਾਂਦਾ ਹੈ ਵਾਰ-ਵਾਰ ਆੱਫ-ਆੱਨ ਕਰਨ ’ਤੇ ਏਸੀ ਨੂੰ ਨੁਕਸਾਨ ਪਹੁੰਚਦਾ ਹੈ
  • ਸਰਦੀਆਂ ’ਚ ਵੀ ਏਸੀ ਨੂੰ ਹਫ਼ਤੇ ’ਚ ਇੱਕ ਵਾਰ 5 ਮਿੰਟ ਲਈ ਚਲਾਉਂਦੇ ਰਹੋ
  • ਐਂਟੀ ਫਰਿੱਜ਼ ਕੂÇਲੰਗ ਪ੍ਰੋਟੈਕਸ਼ਨ ਸਿਸਟਮ ਨੂੰ ਮੈਨਟੇਨ ਕਰਕੇ ਰੱਖੋ
  • ਕੰਡੇਂਸਰ ਡ੍ਰੇਨ ਪਾਈਪ ਦੀ ਕੁਝ ਦਿਨਾਂ ਬਾਅਦ ਜਾਂਚ ਕਰਾਉਂਦੇ ਰਹੋ ਕਿ ਇਸ ’ਚ ਕੋਈ ਰੁਕਾਵਟ ਨਾ ਹੋਵੇ ਰੁਕਾਵਟ ਹੋਣ ’ਤੇ ਏਸੀ ਜ਼ਿਆਦਾ ਗਰਮ ਹੋ ਸਕਦਾ ਹੈ ਜੋ ਠੀਕ ਨਹੀਂ
  • ਕਮਰੇ ਦੇ ਆਕਾਰ ਦਾ ਧਿਆਨ ਰੱਖਦੇ ਹੋਏ ਏਸੀ ਦੀ ਚੋਣ ਕਰੋ
  • ਸਰਵਿਸ ਕਰਵਾਉਂਦੇ ਸਮੇਂ ਕੰਪ੍ਰੈਸਰ, ਇਵੇਪੋਰੇਟਰ, ਡੇ੍ਰਨ ਟਿਊਬ, ਤਾਰਾਂ ਦੀ ਟੁੱਟ-ਫੁੱਟ ਨੂੰ ਚੈੱਕ ਜ਼ਰੂਰ ਕਰਵਾ ਲਓ

ਗੀਜਰ ਦੀ ਕਰੋ ਸੰਭਾਲ:-

  • ਬਜ਼ਾਰ ’ਚ ਬਿਜਲੀ ਵਾਲੇ ਗੀਜਰ ਤਾਂ ਪਿਛਲੇ 4-5 ਦਹਾਕਿਆਂ ਤੋਂ ਉਪਲੱਬਧ ਹਨ ਹੁਣ ਗੈਸ ਗੀਜਰ ਵੀ ਬਜ਼ਾਰ ’ਚ ਉਪਲੱਬਧ ਹਨ ਹੁਣ ਲੋਕ ਗੈਸ ਗੀਜਰ ਦੀ ਵਰਤੋਂ ਬਿਜਲੀ ਵਾਲੇ ਗੀਜਰਾਂ ਤੋਂ ਜ਼ਿਆਦਾ ਕਰਦੇ ਹਨ ਕਿਉਂਕਿ ਉਹ ਉਨ੍ਹਾਂ ਨੂੰ ਸੁਰੱਖਿਅਤ ਲੱਗਦਾ ਹੈ ਕੋਈ ਵੀ ਗੀਜਰ ਹੋਵੇ, ਉਸ ਦੀ ਸੰਭਾਲ ਤੇ ਦੇਖਭਾਲ ਕਰਨਾ ਜ਼ਰੂਰੀ ਹੁੰਦਾ ਹੈ
  • ਗੈਸ ਗੀਜਰ ਤੋਂ ਕਰੰਟ ਦਾ ਖ਼ਤਰਾ ਤਾਂ ਨਹੀਂ ਹੁੰਦਾ ਪਰ ਗੈਸ ਲੀਕ ਕਰ ਸਕਦੀ ਹੈ ਬਿਜਲੀ ਵਾਲੇ ਗੀਜਰ ਨਾਲ ਇਹ ਡਰ ਨਹੀਂ ਹੈ
  • ਇਲੈਕਟ੍ਰਿਕ ਗੀਜਰ ’ਚ ਕੋਈ ਖਰਾਬੀ ਹੋਵੇ ਅਤੇ ਪਤਾ ਨਾ ਚੱਲੇ ਅਤੇ ਬਿਜਲੀ ਦਾ ਕਰੰਟ ਉਸ ’ਚ ਜਾਂਦਾ ਰਹੇ ਤਾਂ ਓਵਰਹੀਟ ਹੋ ਸਕਦਾ ਹੈ
  • ਇਲੈਕਟ੍ਰਿਕ ਗੀਜਰ ’ਚ ਪਾਣੀ ਕਈ ਵਾਰ ਜ਼ਿਆਦਾ ਗਰਮ ਹੋ ਜਾਂਦਾ ਹੈ ਅਤੇ ਚਮੜੀ ਨੂੰ ਨੁਕਸਾਨ ਪਹੁੰਚਦਾ ਹੈ
  • ਕਈ ਵਾਰ ਟੈਂਕੀ ’ਚ ਪਾਣੀ ਨਹੀਂ ਹੁੰਦਾ ਅਤੇ ਗੀਜਰ ਆੱਨ ਕਰ ਦਿੱਤਾ ਜਾਵੇ ਤਾਂ ਜਲਦੀ ਓਵਰਹੀਟ ਹੋ ਕੇ ਗੀਜਰ ਨੂੰ ਨੁਕਸਾਨ ਪਹੁੰਚਦਾ ਹੈ ਗੀਜਰ ਆੱਨ ਕਰਨ ਤੋਂ ਪਹਿਲਾਂ ਪਾਣੀ ਦੇ ਪ੍ਰੈਸ਼ਰ ਨੂੰ ਵੇਖ ਲਓ – ਸੁਨੀਤਾ ਗਾਬਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!