Take care of health - sachi shiksha punjabi

ਨੌਕਰੀ ਨੂੰ ਖਤਰਨਾਕ ਨਾ ਬਣਨ ਦਿਓ ਆਪਣੀ ਸਿਹਤ ਲਈ

ਜਿੱਥੇ ਅੱਜ ਦੇ ਯੁੱਗ ’ਚ ਔਰਤਾਂ ਦਾ ਨੌਕਰੀ ਕਰਨਾ ਇੱਕ ਆਮ ਗੱਲ ਹੋ ਗਈ ਹੈ ਉੱਥੇ ਨੌਕਰੀ ਅਤੇ ਘਰ-ਪਰਿਵਾਰ ਦੇ ਵਧਦੇ ਤਨਾਅ ਕਾਰਨ ਔਰਤਾਂ ਦੀ ਸਿਹਤ ’ਤੇ ਇਸ ਦੇ ਕਈ ਤਰ੍ਹਾਂ ਦੇ ਬੁਰੇ ਅਸਰ ਦਿਖਾਈ ਦੇ ਰਹੇ ਹਨ ਆਮ ਤੌਰ ’ਤੇ ਕੰਮਕਾਜੀ ਔਰਤਾਂ ਤਨਾਅ, ਕਮਰ ਦਰਦ, ਸਿਰ ਦਰਦ, ਲੱਤਾਂ ’ਚ ਖਿਚਾਅ, ਸਰਵਾਈਕਲ ਸਪੋਂਡਿਲਾਈਟਿਸ ਅਤੇ ਕਬਜ਼ ਵਰਗੀਆਂ ਨਵੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੀਆਂ ਹਨ

ਅਤੇ ਘਰ ਅਤੇ ਦਫਤਰ ਦੋਵਾਂ ਨਾਲ ਤਾਲਮੇਲ ਨਹੀਂ ਬਿਠਾ ਪਾਉਂਦੀਆਂ ਸਵੇਰ ਦੇ ਸਮੇਂ ਬੱਚਿਆਂ ਨੂੰ ਸਕੂਲ ਭੇਜਣਾ, ਆਪਣਾ ਅਤੇ ਪਤੀ ਦਾ ਟਿਫਨ ਪੈਕ ਕਰਨਾ, ਦਿਨ ਦੇ ਲਈ ਬੱਚਿਆਂ ਦੇ ਖਾਣੇ ਦਾ ਪ੍ਰਬੰਧ ਕਰਕੇ ਜਾਣਾ, ਫਿਰ ਸਮੇਂ ’ਤੇ ਤਿਆਰ ਹੋ ਕੇ ਦਫਤਰ ਪਹੁੰਚਣਾ ਆਪਣੇ ਆਪ ’ਚ ਬਹੁਤ ਥਕਾ ਦੇਣ ਵਾਲੀ ਰੂਟੀਨ ਹੈ ਸਵੇਰ ਦੇ ਸੀਮਤ ਘੰਟਿਆਂ ’ਚ ਐਨੇ ਕੰਮ ਕਰਨ ਨਾਲ ਬਹੁਤ ਤਨਾਅ ਪੈਦਾ ਹੋ ਜਾਂਦਾ ਹੈ

ਦਫਤਰ ਪਹੁੰਚ ਕੇ ਦਫਤਰ ਦਾ ਕੰਮ ਪੂਰਾ ਕਰਨਾ, ਫਿਰ ਤੋਂ ਬੱਸਾਂ ਦੇ ਧੱਕੇ ਖਾਂਦੇ ਹੋਏ ਘਰ ਪਹੁੰਚਣਾ, ਘਰ ਪਰਿਵਾਰ ਦੇ ਕੰਮਾਂ ’ਚ ਜੁਟ ਜਾਣਾ, ਬੱਚਿਆਂ ਦੀ ਪੜ੍ਹਾਈ ਦਾ ਧਿਆਨ ਰੱਖਣਾ, ਇਹ ਸਭ ਕੰਮਕਾਜ਼ੀ ਔਰਤਾਂ ਲਈ ਬਹੁਤ ਤਨਾਅ ਪੈਦਾ ਕਰਨ ਵਾਲਾ ਹੁੰਦਾ ਹੈ ਤਨਾਅ ਨਾਲ ਕਦੇ-ਕਦੇ ਔਰਤਾਂ ਉਦਾਸੀ ਦੀ ਸਥਿਤੀ ’ਚ ਪਹੁੰਚ ਜਾਂਦੀਆਂ ਹਨ ਜਿਸ ਨਾਲ ਨਾ ਤਾਂ ਘਰ ਨੂੰ ਸਹੀ ਤਰ੍ਹਾਂ ਚਲਾ ਪਾਉਂਦੀਆਂ ਹਨ, ਨਾ ਦਫਤਰ ਦੇ ਕੰਮਾਂ ਨੂੰ ਢੰਗ ਨਾਲ ਪੂਰਾ ਕਰ ਪਾਉਂਦੀਆਂ ਹਨ

Also Read :-

ਸਵੇਰੇ ਐਨੇ ਘੰਟੇ ਰਸੋਈ ’ਚ ਖੜ੍ਹੇ ਹੋ ਕੇ ਕੰਮ ਕਰਨ ਤੋਂ ਬਾਅਦ ਦਫਤਰ ਪਹੁੰਚ ਕੇ ਲੱਤਾਂ ਲਟਕਾ ਕੇ ਜ਼ਿਆਦਾ ਸਮਾਂ ਬੈਠਣ ਨਾਲ ਪੈਰਾਂ ਦੀ ਸੋਜ, ਗੋਡਿਆਂ ’ਚ ਦਰਦ, ਲੱਤਾਂ ’ਚ ਖਿਚਾਅ ਆਦਿ ਬਿਮਾਰੀਆਂ ਦਾ ਸ਼ਿਕਾਰ ਬਣ ਜਾਂਦੀਆਂ ਹਨ ਕੰਮਕਾਜੀ ਔਰਤਾਂ ਲੱਤ ’ਤੇ ਲੱਤ ਰੱਖ ਕੇ ਜ਼ਿਆਦਾ ਸਮੇਂ ਬੈਠਣ ਨਾਲ ਗੋਡਿਆਂ ’ਤੇ ਜ਼ਿਆਦਾ ਦਬਾਅ ਪੈਂਦਾ ਹੈ

ਕੋਸ਼ਿਸ਼ ਕਰੋ ਕਿ ਦੋਵੇਂ ਲੱਤਾਂ ’ਤੇ ਬਰਾਬਰ ਬੋਝ ਪਾਓ ਵਿੱਚ-ਵਿੱਚ ਦੀ ਬੂਟ ਉਤਾਰ ਕੇ ਪੈਰਾਂ ਨੂੰ ਆਰਾਮ ਦਿਓ, ਲਗਾਤਾਰ ਇੱਕ ਜਗ੍ਹਾ ਬੈਠ ਕੇ ਕੰਮ ਨਾ ਕਰੋ ਅਤੇ ਥੋੜ੍ਹੀ-ਥੋੜ੍ਹੀ ਦੇਰ ਬਾਅਦ ਉੱਠਦੇ-ਬੈਠਦੇ ਰਹੋ ਅਜਿਹੀਆਂ ਔਰਤਾਂ ਨੂੰ ਘਰ ਆ ਕੇ ਰਾਤ ਨੂੰ ਪੈਰਾਂ ਨੂੰ ਲੂਣ ਮਿਲੇ ਪਾਣੀ ’ਚ ਸੇਕ ਲਵਾਉਣਾ ਚਾਹੀਦਾ ਹੈ

ਸਹੀ ਹਾਲਤ ’ਚ ਨਾ ਬੈਠਣ ਨਾਲ ਅਤੇ ਝਟਕੇ ਨਾਲ ਵਾਰ-ਵਾਰ ਉੱਠਣ ਨਾਲ ਕਮਰ ਦਰਦ ਦੀ ਸ਼ਿਕਾਇਤ ਹੁੰਦੀ ਹੈ ਇਸ ਲਈ ਕੁਰਸੀ ਮੇਜ਼ ’ਤੇ ਕੰਮ ਕਰਨ ਲਈ ਸਹੀ ਹਾਲਤ ’ਚ ਬੈਠੋ ਅਤੇ ਉੱਠਦੇ ਹੋਏ ਆਰਾਮ ਨਾਲ ਉੱਠੋ ਜਿਸ ਨਾਲ ਕਮਰ ਦਰਦ ਤੋਂ ਬਚਿਆ ਜਾ ਸਕੇ
ਜ਼ਿਆਦਾ ਝੁਕ ਕੇ ਕੰਮ ਕਰਨ ਨਾਲ ਅੱਖਾਂ ’ਤੇ ਅਸਰ ਪੈਂਦਾ ਹੈ ਜਿਸ ਨਾਲ ਸਿਰ-ਦਰਦ ਦੀ ਸ਼ਿਕਾਇਤ ਵਧ ਜਾਂਦੀ ਹੈ ਲਿਖਣ ਪੜ੍ਹਨ ਦਾ ਕੰਮ ਕਰਦੇ ਸਮੇਂ ਧਿਆਨ ਰੱਖੋ ਕਿ ਰੌਸ਼ਨੀ ਦਾ ਸਹੀ ਪ੍ਰਬੰਧ ਹੋਵੇ ਸਮੇਂ-ਸਮੇਂ ’ਤੇ ਆਪਣੀਆਂ ਅੱਖਾਂ ਦੀ ਜਾਂਚ ਕਰਵਾਉਂਦੇ ਰਹੋ

ਲਗਾਤਾਰ ਲਿਖਣ-ਪੜ੍ਹਨ ਦਾ ਕੰਮ ਕਰਨ ਨਾਲ ਗਰਦਨ ਅਤੇ ਮੋਢਿਆਂ ਦੀਆਂ ਹੱਡੀਆਂ ’ਚ ਖਿਚਾਅ ਆ ਜਾਂਦਾ ਹੈ ਲਿਖਣ-ਪੜ੍ਹਨ ਦਾ ਕੰਮ ਕਰਦੇ ਸਮੇਂ ਕੁਝ ਸਮੇਂ ਲਈ ਅੱਖਾਂ ਬੰਦ ਕਰਕੇ ਆਰਾਮ ਕਰ ਲਓ, ਗਰਦਨ ਨੂੰ ਤਿੰਨ ਪਾਸੇ ਵੱਲ ਹੌਲੀ-ਹੌਲੀ ਘੁਮਾ ਕੇ ਕਸਰਤ ਕਰੋ ਧਿਆਨ ਰੱਖੋ ਕਿ ਗਰਦਨ ਨੂੰ ਅੱਗੇ ਵੱਲ ਨਾ ਝੁਕਾਓ ਖਾਣਾ-ਖਾਣ ਤੋਂ ਬਾਅਦ ਹੋ ਸਕੇ ਤਾਂ ਪੈਰ ਕੁਰਸੀ ’ਤੇ ਰੱਖ ਕੇ ਅੱਖਾਂ ਬੰਦ ਕਰਕੇ ਥੋੜ੍ਹਾ ਆਰਾਮ ਕਰ ਲਓ ਜਿਸ ਨਾਲ ਗਰਦਨ ਅਤੇ ਮੋਢਿਆਂ ਨੂੰ ਆਰਾਮ ਮਿਲ ਜਾਵੇਗਾ

ਨੌਕਰੀ ਕਰਨ ਵਾਲੀਆਂ ਔਰਤਾਂ ਨੂੰ ਕੁਝ ਗੱਲਾਂ ਹਲਕੇ ਮਨ ਨਾਲ ਲੈਣੀਆਂ ਚਾਹੀਦੀਆਂ ਹਨ, ਜਿਸ ਨਾਲ ਮਾਨਸਿਕ ਤਨਾਅ ਹੋਰ ਨਾ ਵਧੇ ਹੱਸਦੇ-ਹਸਾਉਂਦੇ ਰਹਿਣਾ ਚਾਹੀਦਾ ਹੈ, ਜਿਸ ਨਾਲ ਕੁਝ ਤਨਾਅ ਆਪਣੇ ਆਪ ਘੱਟ ਹੋ ਜਾਂਦੇ ਹਨ ਕੰਮਕਾਜ਼ੀ ਔਰਤਾਂ ਨੂੰ ਆਪਣੇ ਅਤੇ ਆਪਣੇ ਪਰਿਵਾਰ ਦੇ ਪੌਸ਼ਟਿਕ ਭੋਜਨ ’ਤੇ ਖਾਸ ਧਿਆਨ ਦੇਣਾ ਚਾਹੀਦਾ ਹੈ ਕੋਸ਼ਿਸ਼ ਕਰੋ, ਰਾਤ ਨੂੰ ਨੀਂਦ ਪੂਰੀ ਲਓ ਨੀਂਦ ਪੂਰੀ ਨਾ ਲੈਣ ’ਤੇ ਕਬਜ਼ ਦੀ ਸ਼ਿਕਾਇਤ ਹੋ ਜਾਂਦੀ ਹੈ ਕਬਜ਼ ਹੋਣ ’ਤੇ ਪੇਟ ਦੀਆਂ ਕਈ ਬਿਮਾਰੀਆਂ ਜਨਮ ਲੈ ਲੈਂਦੀਆਂ ਹਨ ਸਹੀ ਖਾਣ-ਪੀਣ ਨਾਲ ਅਤੇ ਪੂਰਾ ਆਰਾਮ ਕਰਨ ਨਾਲ ਇਸ ਤੋਂ ਬਚਿਆ ਜਾ ਸਕਦਾ ਹੈ

ਯੋਜਨਾਬੱਧ ਤਰੀਕੇ ਨਾਲ ਚੱਲਣ ’ਤੇ ਵੀ ਤਨਾਅ ਘੱਟ ਕੀਤਾ ਜਾ ਸਕਦਾ ਹੈ ਘਰ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਕੰਮਕਾਜ਼ੀ ਔਰਤਾਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ ਅਤੇ ਘਰ ਦਾ ਵਾਤਾਵਰਨ ਹਲਕਾ-ਫੁਲਕਾ ਰੱਖਣ ਦਾ ਯਤਨ ਕੀਤਾ ਜਾਣਾ ਚਾਹੀਦਾ ਹੈ ਘਰ ਦੇ ਕੰਮ ਪੂਰੇ ਨਾ ਹੋਣ ’ਤੇ ਹੀਨ-ਭਾਵਨਾ ਦਾ ਸ਼ਿਕਾਰ ਉਨ੍ਹਾਂ ਨੂੰ ਨਾ ਬਣਾਓ ਉਨ੍ਹਾਂ ’ਤੇ ਕਿਸੇ ਤਰ੍ਹਾਂ ਦਾ ਤਨਾਅ ਨਾ ਪਾਓ ਜੇਕਰ ਘਰ ਦੀ ਲਕਸ਼ਮੀ ਤਨਾਅ ਮੁਕਤ ਰਹੇਗੀ ਤਾਂ ਘਰ ਸਵਰਗ ਬਣ ਜਾਵੇਗਾ ਅਤੇ ਉਹ ਆਪਣਾ ਕੁਝ ਸਮਾਂ ਆਪਣੀ ਸਿਹਤ ਦੀ ਦੇਖ-ਰੇਖ ’ਚ ਦੇ ਸਕੇਗੀ ਸਿਹਤ ਠੀਕ ਰਹਿਣ ’ਤੇ ਉਹ ਘਰ-ਪਰਿਵਾਰ ਅਤੇ ਦਫਤਰ ਦੇ ਨਾਲ ਨਿਆਂ ਕਰ ਸਕਦੀ ਹੈ
ਨੀਤੂ ਗੁਪਤਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!