ਸਰਦੀਆਂ ’ਚ ਚਮੜੀ ਦੀ ਸਹੀ ਦੇਖਭਾਲ ਕਰਨਾ ਆਪਣੇ-ਆਪ ’ਚ ਇੱਕ ਚਿੰਤਾ ਦਾ ਵਿਸ਼ਾ ਹੈ ਜ਼ਿਆਦਾਤਰ ਲੋਕ ਪੂਰਾ ਗਿਆਨ ਨਾ ਹੋਣ ਕਾਰਨ ਚਮੜੀ ਦੀ ਦੇਖਭਾਲ ਸਹੀ ਤਰੀਕੇ ਨਾਲ ਨਹੀਂ ਕਰ ਸਕਦੇ ਉਹ ਨਹੀਂ ਜਾਣਦੇ ਕਿ ਕੀ ਸਹੀ ਹੈ ਤੇ ਕੀ ਗਲਤ ਹੈ ਸਰਦੀਆਂ ਸ਼ੁਰੂ ਹੁੰਦੇ ਹੀ ਚਮੜੀ ’ਚ ਖੁਸ਼ਕੀ, ਵਾਲਾਂ ’ਚ ਸਿੱਕਰੀ, ਅੱਡੀਆਂ ਅਤੇ ਬੁੱਲ੍ਹਾਂ ਦਾ ਪਾਟਣਾ ਆਮ ਸਮੱਸਿਆਵਾਂ ਹਨ ਠੰਢੀਆਂ, ਖੁਸ਼ਕ ਹਵਾਵਾਂ ਸਾਡੀ ਚਮੜੀ ਦੀ ਨਮੀ ਨੂੰ ਸੋਖ ਲੈਂਦੀਆਂ ਹਨ ਇਸ ਲਈ ਸਾਨੂੰ ਇਸ ਦੀ ਦੇਖਭਾਲ ਦੀ ਲੋੜ ਪੈਂਦੀ ਹੈ ਨਰਮ ਅਤੇ ਚਮਕਦਾਰ ਚਮੜੀ ਬਣਾਈ ਰੱਖਣ ਲਈ ਕੀ ਜ਼ਰੂਰੀ ਹੈ, ਇਸ ਬਾਰੇ ਜਾਣੋ। (Special Care of Skin)

ਘੱਟ ਕਰੀਮ ਦੀ ਵਰਤੋਂ ਕਰਨ ਨਾਲ ਚਮੜੀ ਖੁਸ਼ਕ ਹੁੰਦੀ ਹੈ | Special Care of Skin

ਸਰਦੀਆਂ ’ਚ ਠੰਢ ਕਾਰਨ ਸਰੀਰ ਅੰਦਰ ਸੰਚਾਰ ਹੌਲੀ ਰਫ਼ਤਾਰ ’ਚ ਹੋਣ ਕਾਰਨ ਸਰੀਰ ਦਾ ਤਾਪਮਾਨ ਵੀ ਘੱਟ ਹੋ ਜਾਂਦਾ ਹੈ ਅਤੇ ਸਰੀਰ ਸੀਵਮ ਦਾ ਉਤਪਾਦਨ ਘੱਟ ਕਰ ਪਾਉਂਦਾ ਹੈ ਸੀਵਮ ਸਾਡੀਆਂ ਤੇਲ ਗ੍ਰੰਥੀਆਂ ’ਚੋਂ ਨਿੱਕਲਣ ਵਾਲਾ ਤੇਲੀਆ ਤਰਲ ਪਦਾਰਥ ਹੁੰਦਾ ਹੈ ਜੋ ਸਾਡੀ ਚਮੜੀ ਨੂੰ ਨਰਮ ਅਤੇ ਚਮਕਦਾਰ ਬਣਾਈ ਰੱਖਣ ’ਚ ਸਾਡੀ ਮੱਦਦ ਕਰਦਾ ਹੈ ਸਰਦੀਆਂ ’ਚ ਭਰਪੂਰ ਮਾਤਰਾ ’ਚ ਸੀਵਮ ਨਾ ਬਣਨ ਨਾਲ ਚਮੜੀ ਦਾ ਬਾਹਰੀ ਹਿੱਸਾ ਖੁਸ਼ਕ ਹੋ ਜਾਂਦਾ ਹੈ ਇਸ ਲਈ ਕਰੀਮ ਲਾਉਂਦੇ ਹਾਂ ਤਾਂ ਕਿ ਉੱਪਰੀ ਚਮੜੀ ’ਚ ਨਮੀ ਬਣੀ ਰਹੇ ਉਂਜ ਕਰੀਮ ਦਾ ਅਸਰ ਚਮੜੀ ’ਤੇ ਜ਼ਿਆਦਾ ਸਮੇਂ ਤੱਕ ਨਹੀਂ ਰਹਿੰਦਾ, ਜ਼ਿਆਦਾ ਰੁੱਖੀ ਚਮੜੀ ਹੋਵੇ ਤਾਂ ਦਿਨ ’ਚ ਦੋ ਜਾਂ ਤਿੰਨ ਵਾਰ ਕਰੀਮ ਲਾ ਕੇ ਬਾਹਰੀ ਚਮੜੀ ਦੀ ਨਮੀ ਬਰਕਰਾਰ ਰੱਖੀ ਜਾ ਸਕਦੀ ਹੈ। (Special Care of Skin)

ਠੰਢ ਪ੍ਰਭਾਵਿਤ ਕਰਦੀ ਹੈ ਸਾਡੀ ਬਾਹਰੀ ਚਮੜੀ ਨੂੰ

ਇਹ ਸੱਚ ਹੈ ਕਿ ਸਰਦੀਆਂ ਦਾ ਸਭ ਤੋਂ ਜ਼ਿਆਦਾ ਅਸਰ ਸਾਡੀ ਚਮੜੀ ਦੀ ਪਹਿਲੀ ਪਰਤ ’ਤੇ ਪੈਂਦਾ ਹੈ ਠੰਢ ਨਾਲ ਬਾਹਰੀ ਚਮੜੀ ਸੁੰਗੜਨ ਲੱਗਦੀ ਹੈ ਜੇਕਰ ਧਿਆਨ ਨਾ ਰੱਖਿਆ ਜਾਵੇ ਤਾਂ ਚਮੜੀ ਦੇ ਸੈੱਲਸ ਟੁੱਟਣ ਲੱਗਦੇ ਹਨ ਅਤੇ ਹੌਲੀ-ਹੌਲੀ ਚਮੜੀ ’ਤੇ ਲਕੀਰਾਂ ਦਿਖਾਈ ਦੇਣ ਲੱਗਦੀਆਂ ਹਨ ਜੋ ਬਾਅਦ ’ਚ ਝੁਰੜੀਆਂ ਬਣ ਕੇ ਉੱਭਰਦੀਆਂ ਹਨ ਇਸ ਲਈ ਸਰਦੀਆਂ ’ਚ ਬਾਹਰੀ ਚਮੜੀ ਜਾਂ ਪਹਿਲੀ ਪਰਤ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਤਾਂ ਕਿ ਚਮੜੀ ਸੁੰਗੜੇ ਨਾ।

ਵਰਤੋਂ ’ਚ ਲਿਆਓ ਐਕਸਟ੍ਰਾ ਮਾਸ਼ਚਰਾਈਜ਼ਰ

ਉਂਜ ਤਾਂ ਚਮੜੀ ਦੀ ਨਮੀ ਨੂੰ ਬਰਕਰਾਰ ਰੱਖਣ ਲਈ ਸੀਵਮ ਦਾ ਮੁੱਖ ਯੋਗਦਾਨ ਹੁੰਦਾ ਹੈ ਪਰ ਸਰਦੀਆਂ ’ਚ ਲੋਂੜੀਦਾ ਸੀਵਮ ਨਾ ਬਣਨ ਕਾਰਨ ਸਾਨੂੰ ਚਮੜੀ ’ਤੇ ਐਕਸਟ੍ਰਾ ਮਾਸ਼ਚਰਾਈਜ਼ਰ ਦੀ ਵਰਤੋਂ ਕਰਨੀ ਚਾਹੀਦੀ ਹੈ ਮਾਸ਼ਚਰਾਈਜ਼ਰ ਯੁਕਤ ਕੋਲਡ ਕਰੀਮ ਲਾਓ ਆਲਿਵ ਆਇਲ ਦੀ ਵਰਤੋਂ ਵੀ ਸਰੀਰ ’ਤੇ ਕਰੋ, ਇਸ ਨਾਲ ਵੀ ਚਮੜੀ ਦੀ ਖੁਸ਼ਕੀ ਘੱਟ ਹੋਵੇਗੀ ਚਿਹਰੇ ’ਤੇ ਬਾਦਾਮ ਦਾ ਤੇਲ ਵੀ ਲਾ ਸਕਦੇ ਹੋ ਜਿਸ ਨਾਲ ਚਮੜੀ ਨਰਮ ਬਣੀ ਰਹੇਗੀ।

ਨਾ ਕਰੋ ਸਾਬਣ ਜਾਂ ਫੇਸਵਾਸ਼ ਦੀ ਜ਼ਿਆਦਾ ਵਰਤੋਂ

ਇਹ ਸੱਚ ਹੈ ਕਿ ਜ਼ਿਆਦਾ ਸਾਬਣ, ਫੇਸਵਾਸ਼, ਬਾਡੀਵਾਸ਼ ਦੀ ਵਰਤੋਂ ਕਰਨ ਨਾਲ ਚਮੜੀ ਹੋਰ ਖੁਸ਼ਕ ਹੁੰਦੀ ਹੈ ਜਿੰਨੀ ਵਾਰ ਤੁਸੀਂ ਇਸ ਦੀ ਵਰਤੋਂ ਕਰੋਗੇ ਓਨੀ ਚਮੜੀ ਖੁਸ਼ਕ ਹੋਵੇਗੀ ਚਿਹਰੇ ਅਤੇ ਸਰੀਰ ਦੀ ਸਫਾਈ ਲਈ ਲੇਪ ਬਣਾਓ ਇਸ ਲਈ ਦੋ ਚਮਚ ਦੁੱਧ ਦਾ ਪਾਊਡਰ, ਦੋ ਚਮਚ ਚੋਕਰ ਅਤੇ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਲੇਪ ਤਿਆਰ ਕਰੋ ਜਿਸ ਨੂੰ ਚਿਹਰੇ, ਧੌਣ, ਬਾਹਵਾਂ ਅਤੇ ਸਰੀਰ ਦੇ ਹੋਰ ਅੰਗਾਂ ’ਤੇ ਸਾਬਣ ਵਾਂਗ ਲਾਓ ਸਰੀਰ ’ਤੇ ਆਲਿਵ ਆਇਲ, ਸਰੋ੍ਹਂ ਦੇ ਤੇਲ, ਬਾਦਾਮ ਦੇ ਤੇਲ ਨਾਲ ਮਾਲਿਸ਼ ਕਰੋ ਅਤੇ ਹਲਕੇ ਕੋਸੇ ਪਾਣੀ ਨਾਲ ਨਹਾਓ ਜ਼ਿਆਦਾ ਤੇਜ਼ ਗਰਮ ਪਾਣੀ ਚਮੜੀ ਦੀ ਖੁਸ਼ਕੀ ਵਧਾਉਂਦਾ ਹੈ ਕਲੀਂਜਿੰਗ ਲਈ ਕਲੀਂਜਿੰਗ ਮਿਲਕ ਜਾਂ ਮਾਈਲਡ ਫੋਮਿੰਗ ਕਲੀਂਜਰ ਜਾਂ ਐਲਕੋਹਲ ਰਹਿਤ ਟੋਨਰ ਦੀ ਵਰਤੋਂ ਕਰ ਸਕਦੇ ਹੋ।

ਪਾਟੇ ਬੁੱਲ੍ਹਾਂ ’ਤੇ ਲਿਪਸਟਿਕ ਦੀ ਵਰਤੋਂ ਨਾ ਕਰੋ

ਸਰਦੀਆਂ ’ਚ ਬੁੱਲ੍ਹਾਂ ਦਾ ਪਾਟਣਾ ਆਮ ਪ੍ਰਕਿਰਿਆ ਹੈ, ਜਿਨ੍ਹਾਂ ਦਿਨਾਂ ’ਚ ਬੁੱਲ੍ਹ ਪਾਟੇ ਹੋਣ ਲਿਪਸਟਿਕ ਦੀ ਵਰਤੋਂ ਨਾ ਕਰੋ ਉਸ ਦੀ ਥਾਂ ਪੈਟਰੋਲੀਅਮ ਜੈਲੀ ਜਾਂ ਲਿਪ ਬਾਮ ਦੀ ਵਰਤੋਂ ਕਰੋ ਬੁੱਲ੍ਹਾਂ ’ਤੇ ਮਲਾਈ ਲਾ ਕੇ ਪੋਲੇ ਜਿਹੇ ਮਲ਼ ਦਿਓ ਤਾਂ ਕਿ ਡੈੱਡ ਸਕਿੱਨ ਨਿੱਕਲ ਜਾਵੇ ਰਾਤ ਨੂੰ ਧੁੰਨੀ ’ਤੇ ਸਰੋ੍ਹਂ ਦਾ ਤੇਲ ਜਾਂ ਥੋੜ੍ਹਾ ਜਿਹਾ ਘਿਓ ਲਾਓ ਬੁੱਲ੍ਹ ਨਹੀਂ ਪਾਟਣਗੇ।

ਧੁੱਪ ਸੇਕਦੇ ਸਮੇਂ ਸਨਬਲਾਕ ਕਰੀਮ ਲਾਉਣੀ ਨਾ ਭੁੱਲੋ

ਉਂਜ ਧੁੱਪ ਨਾਲ ਨੈਚੁਰਲ ਵਿਟਾਮਿਨ ਡੀ ਮਿਲਦਾ ਹੈ ਪਰ ਇਸ ਦੀਆਂ ਅਲਟ੍ਰਾਵਾਇਲੇਟ ਕਿਰਨਾਂ ਚਮੜੀ ਨੂੰ ਵੀ ਨੁਕਸਾਨ ਪਹੁੰਚਾਉਂਦੀਆਂ ਹਨ ਸਰਦੀਆਂ ’ਚ ਲੋਕ ਸੋਚਦੇ ਹਨ ਧੁੱਪ ਜ਼ਿਆਦਾ ਤੋਂ ਜ਼ਿਆਦਾ ਸੇਕੀਏ, ਪਰ ਧਿਆਨ ਦਿਓ, ਧੁੱਪ ’ਚ ਬੈਠਣ ਤੋਂ ਪਹਿਲਾਂ ਸਨਬਲਾਕ ਕਰੀਮ ਲਾਉਣੀ ਨਾ ਭੁੱਲੋ, ਨਹੀਂ ਤਾਂ ਸਰਦੀਆਂ ਦੀ ਧੁੱਪ ਵੀ ਚਮੜੀ ਨੂੰ ਨੁਕਸਾਨ ਪਹੁੰਚਾ ਸਕਦੀ ਹੈ।

(ਸਿਹਤ ਦਰਪਣ)

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!