rajpal gandhi gave new dimension to stevia cultivation

ਰਾਜਪਾਲ ਗਾਂਧੀ ਨੇ ਸਟੀਵੀਆ ਦੀ ਖੇਤੀ ਨੂੰ ਦਿੱਤਾ ਨਵਾਂ ਰੂਪ

ਸਾਲ 2014 ਦੀ ਗੱਲ ਹੈ, ਜਦੋਂ ਹਰੀ ਕ੍ਰਾਂਤੀ ਦੇ ਜਨਕ ਐੱਮਐੱਸ ਸਵਾਮੀਨਾਥਨ ਕਿਸਾਨਾਂ ਨੂੰ ਕੌਮਾਂਤਰੀ ਪੁਰਸਕਾਰ ਨਾਲ ਸਨਮਾਨਿਤ ਕਰ ਰਹੇ ਸਨ ਸਵਾਮੀਨਾਥਨ ਹਰੀ ਕ੍ਰਾਂਤੀ ਨੂੰ ਉਸ ਸਮੇਂ ਲੈ ਕੇ ਆਏ ਜਦੋਂ ਦੇਸ਼ਵਾਸੀ ਇੱਕ ਮੁੱਠੀਭਰ ਅਨਾਜ ਲਈ ਤੜਫ ਰਹੇ ਸਨ

ਸਵਾਮੀਨਾਥਨ ਨੇ ਉਸੇ ਪੁਰਸਕਾਰ ਸਮਾਰੋਹ ਦੌਰਾਨ ਕਿਹਾ ਸੀ ਕਿ ਮਿਸਟਰ ਰਾਜਪਾਲ ਗਾਂਧੀ ਵਿਲ ਬਰਿੰਗ ਸਵੀਟ ਰਿਵਾੱਲਿਊਸ਼ਨ ਇਨ ਇੰਡੀਆ ਉਨ੍ਹਾਂ ਨੇ ਚੀਨੀ ਤੋਂ ਵੀ ਜ਼ਿਆਦਾ ਮਿੱਠਾ, ਸਟੀਵੀਆ ਦੀ ਖੇਤੀ ਸ਼ੁਰੂ ਕਰਕੇ ਇੱਕ ਅਜਿਹੇ ਅੰਦੋਲਨ ਨੂੰ ਜਨਮ ਦਿੱਤਾ ਹੈ, ਜਿਸ ਨਾਲ ਨਾ ਸਿਰਫ਼ ਲੋਕਾਂ ਦਾ ਸਵਾਦ ਬਦਲੇਗਾ, ਸਗੋਂ ਕਿਸਾਨਾਂ ਨੂੰ ਵੀ ਆਮਦਨੀ ਦਾ ਇੱਕ ਬਿਹਤਰ ਜ਼ਰੀਆ ਮਿਲਣ ਵਾਲਾ ਹੈ ਸਵਾਮੀਨਾਥਨ ਨੇ ਇਹ ਗੱਲਾਂ ਸਟੀਵੀਆ ਦੀ ਖੇਤੀ ਕਰਨ ਵਾਲੇ ਰਾਜਪਾਲ ਸਿੰਘ ਗਾਂਧੀ ਲਈ ਕਹੀ

Also Read :-

ਮੁੱਖ ਤੌਰ ’ਤ ਰਾਜਪਾਲ ਗਾਂਧੀ ਪੰਜਾਬ ਦੇ ਜ਼ਿਲ੍ਹਾ ਐੱਸਬੀਐੱਸ ਨਗਰ ਦੇ ਬੰਗਾ ਦੇ ਰਹਿਣ ਵਾਲੇ ਹਨ ਉਨ੍ਹਾਂ ਨੂੰ ਦੇਸ਼ ’ਚ ਸਟੀਵੀਆ ਦੀ ਖੇਤੀ ਨੂੰ ਇੱਕ ਨਵਾਂ ਆਯਾਮ ਦੇਣ ਲਈ ਜਾਣਿਆ ਜਾਂਦਾ ਹੈ ਰਾਜਪਾਲ ਕੋਲ ਫਿਲਹਾਲ 200 ਏਕੜ ਜ਼ਮੀਨ ਹੈ, ਜਿਸ ’ਤੇ ਉਹ ਨਾ ਸਿਰਫ਼ ਸਟੀਵੀਆ ਦੀ ਖੇਤੀ ਕਰਦੇ ਹਨ, ਸਗੋਂ ਆਮ, ਐਵੋਕਾਡੋ, ਬਾਦਾਮ, ਇਲਾਇਚੀ, ਜੈਨਸਿੰਗ ਵਰਗੇ 30,000 ਤੋਂ ਜ਼ਿਆਦਾ ਦਰਖੱਤ ਵੀ ਹਨ ਉਹ ਸਟੀਵੀਆ ਦੀ ਪ੍ਰੋਸੈਸਿੰਗ ਵੀ ਕਰਦੇ ਹਨ ਉਨ੍ਹਾਂ ਦੇ ਉਤਪਾਦ ਭਾਰਤ ਤੋਂ ਇਲਾਵਾ ਜਰਮਨੀ ’ਚ ਵੀ ਭੇਜਦੇ ਹਨ ਇਸ ਪੂਰੇ ਕੰਮ ਨੂੰ ਉਹ ਆਪਣੀ ਕੰਪਨੀ ‘ਗਰੀਨ ਵੈਲੀ ਸਟੀਵੀਆ’ ਜ਼ਰੀਏ ਕਰਦੇ ਹਨ

ਕਿਵੇਂ ਮਿਲੀ ਪ੍ਰੇਰਨਾ:

ਜ਼ਿਕਰਯੋਗ ਹੈ ਕਿ ਰਾਜਪਾਲ ਗਾਂਧੀ ਸਫਲ ਕਿਸਾਨ ਦੇ ਨਾਲ-ਨਾਲ ਟੈਕਸ ਕੰਸਲਟੈਂਟ ਵੀ ਹਨ ਸ਼ੁਰੂ ਤੋਂ ਹੀ ਉਨ੍ਹਾਂ ’ਚ ਖੇਤੀ ਕਰਨ ਦੀ ਇੱਛਾ ਸੀ, ਪਰ ਉਨ੍ਹਾਂ ਕੋਲ ਜ਼ਮੀਨ ਨਹੀਂ ਸੀ ਫਿਰ 2005 ’ਚ ਉਨ੍ਹਾਂ ਨੇ ਸ਼ਹਿਰ ਤੋਂ ਕੁਝ ਕਿਲੋਮੀਟਰ ਦੂਰ, ਬਾਲਚੌਰ ’ਚ 40 ਏਕੜ ਜ਼ਮੀਨ ਖਰੀਦੀ ਅਤੇ ਖੇਤੀ ਦੀ ਸ਼ੁਰੂਆਤ ਕੀਤੀ ਇੱਥੇ ਸਭ ਤੋਂ ਚੁਣੌਤੀਪੂਰਨ ਗੱਲ ਇਹ ਸੀ ਕਿ ਉਨ੍ਹਾਂ ਦੇ ਘਰ ’ਚ ਕੋਈ ਵੀ ਖੇਤੀ ਕਰਨ ਵਾਲਾ ਨਹੀਂ ਸੀ ਉਨ੍ਹਾਂ ਦਾ ਮੰਨਣਾ ਹੈ ਕਿ ਅੱਜ-ਕੱਲ੍ਹ ਕਿਸਾਨਾਂ ਦਾ ਖੇਤੀ ਨਾਲ ਮੋਹ ਭੰਗ ਹੁੰਦਾ ਜਾ ਰਿਹਾ ਹੈ ਅਤੇ ਨੌਜਵਾਨ ਪੀੜੀ ਵਿਦੇਸ਼ ਜਾ ਰਹੀ ਹੈ, ਪਰ ਉਹ ਲੋਕਾਂ ਦੇ ਸਾਹਮਣੇ ਇੱਕ ਉਦਾਹਰਨ ਪੇਸ਼ ਕਰਨਾ ਚਾਹੁੰਦੇ ਸਨ ਕਿ ਖੇਤੀ ਘਾਟੇ ਦਾ ਸੌਦਾ ਨਹੀਂ ਹੈ, ਜੇਕਰ ਤੁਸੀਂ ਉਸ ਨੂੰ ਨਵੇਂ ਤਰੀਕੇ ਨਾਲ ਕਰੋਂਗੇ

ਖੈਰ, ਰਾਜਪਾਲ ਗਾਂਧੀ ਲਈ ਖੇਤੀ ਦਾ ਰਾਹ ਆਸਾਨ ਨਹੀਂ ਸੀ ਉਨ੍ਹਾਂ ਨੇ ਸ਼ੁਰੂਆਤੀ ਦਿਨਾਂ ’ਚ ਆਲੂ ਅਤੇ ਕਈ ਸਬਜ਼ੀਆਂ ਦੀ ਖੇਤੀ ਕੀਤੀ, ਪਰ ਉਨ੍ਹਾਂ ਨੂੰ ਉਮੀਦ ਮੁਤਾਬਕ ਕਮਾਈ ਨਹੀਂ ਹੋਈ ਫਿਰ ਉਨ੍ਹਾਂ ਨੇ ਸੋਚਣਾ ਸ਼ੁਰੂ ਕੀਤਾ ਕਿ ਇੱਥੋਂ ਦੇ ਮੌਸਮ ਅਤੇ ਮਿੱਟੀ ਦੇ ਹਿਸਾਬ ਨਾਲ ਸਭ ਤੋਂ ਜ਼ਿਆਦਾ ਕਮਾਈ ਦੇਣ ਵਾਲੀ ਫਸਲ ਕਿਹੜੀ ਹੋ ਸਕਦੀ ਹੈ

ਅਜਿਹੇ ’ਚ ਉਨ੍ਹਾਂ ਨੂੰ ਸਟੀਵੀਆ ਬਾਰੇ ਪਤਾ ਚੱਲਿਆ ਇਸ ਦੇ ਲਈ ਨਾ ਤਾਂ ਜ਼ਿਆਦਾ ਪਾਣੀ ਦੀ ਜ਼ਰੂਰਤ ਸੀ ਅਤੇ ਨਾ ਹੀ ਜ਼ਿਆਦਾ ਦੇਖਭਾਲ ਦੀ ਇਸ ਤਰ੍ਹਾਂ ਸਟੀਵੀਆ ਦੀ ਖੇਤੀ ਕਰਨ ਦਾ ਉਨ੍ਹਾਂ ਨੇ ਪੱਕਾ ਮਨ ਬਣਾ ਲਿਆ ਰਾਜਪਾਲ ਅਨੁਸਾਰ ‘ਉਸ ਦੌਰ ’ਚ ਭਾਰਤ ’ਚ ਸਟੀਵੀਆ ਦੀ ਖੇਤੀ ਕਿਤੇ ਵੀ ਨਹੀਂ ਹੁੰਦੀ ਸੀ ਉਨ੍ਹਾਂ ਨੇ ਇੰਟਰਨੈੱਟ ’ਤੇ ਵੀ ਖੂਬ ਸਰਚ ਕੀਤਾ ਤਾਂ ਉਨ੍ਹਾਂ ਨੂੰ ਸਟੀਵੀਆ ਸਬੰਧੀ ਕੋਈ ਜਾਣਕਾਰੀ ਨਹੀਂ ਮਿਲੀ ਅਤੇ ਨਾ ਹੀ ਕਿਸੇ ਐਗਰੀਕਲਚਰ ਯੂਨੀਵਰਸਿਟੀ ’ਚ ਇਸ ਦੀ ਪੜ੍ਹਾਈ ਹੁੰਦੀ ਸੀ ਫਿਰ ਵੀ ਰਾਜਪਾਲ ਨੇ ਆਪਣੇ ਬਲਬੂਤੇ ਛੇ ਏਕੜ ਜ਼ਮੀਨ ਸਟੀਵੀਆ ਦੀ ਖੇਤੀ ਦੀ ਸ਼ੁਰੂਆਤ ਕਰ ਦਿੱਤੀ ਅਤੇ ਤਿੰਨ ਮਹੀਨਿਆਂ ਬਾਅਦ ਫਸਲ ਵੀ ਆ ਗਈ

ਰਾਜਪਾਲ ਦੀ ਸਟੀਵੀਆ ਪ੍ਰੋਸੈਸਿੰਗ ਯੂਨਿਟ

ਰਾਜਪਾਲ ਲਈ ਅਸਲੀ ਚੁਣੌਤੀ ਹੁਣ ਸ਼ੁਰੂ ਹੋਈ ਉਸ ਸਮੇਂ ਇਸ ਦਾ ਕੋਈ ਇੰਤਜਾਰ ਨਹੀਂ ਸੀ ਕੁਝ ਲੋਕ 50-100 ਗ੍ਰਾਮ ਖਰੀਦ ਲੈਂਦੇ ਸਨ ਫਿਰ ਉਨ੍ਹਾਂ ਨੇ ਖੂਬ ਜਾਂਚ ਵਗੈਰਾ ਕੀਤੀ ਕਿ ਲੋਕ ਇਸ ਨੂੰ ਖਰੀਦਦੇ ਕਿਉਂ ਨਹੀਂ? ਉਨ੍ਹਾਂ ਨੇ ਖੂਬ ਜਾਣਕਾਰੀ ਜੁਟਾਈ ਅਤੇ ਦੱਸਿਆ ਕਿ ਜਪਾਨ ’ਚ ਜਿੱਥੇ 1970 ਦੇ ਦੌਰ ਤੋਂ ਹੀ 60 ਫੀਸਦੀ ਤੋਂ ਜ਼ਿਆਦਾ ਆਬਾਦੀ ਸ਼ੂਗਰ ਦੀ ਜਗ੍ਹਾ ਸਟੀਵੀਆ ਦਾ ਇਸਤੇਮਾਲ ਕਰ ਰਹੀ ਹੈ, ਉੱਥੇ ਭਾਰਤ ’ਚ ਇਸ ਦੀ ਚੀਨੀ ਬਣਾਉਣ ਲਈ ਕੋਈ ਯੂਨਿਟ ਹੀ ਨਹੀਂ ਹੈ ਅਜਿਹੇ ’ਚ ਉਨ੍ਹਾਂ ਦੇ ਦਿਮਾਗ ’ਚ ਦੋ ਹੀ ਵਿਚਾਰ ਘੁੰਮਣ ਲੱਗੇ ਕਿ ਜਾਂ ਤਾਂ ਉਹ ਸਟੀਵੀਆ ਦੀ ਖੇਤੀ ਬੰਦ ਕਰਨੀ ਹੋਵੇਗੀ ਜਾਂ ਫਿਰ ਨਵਾਂ ਯੂਨਿਟ ਲਗਾਉਣਾ ਪੲ ੇਗਾ ਆਖਰ ਉਨ੍ਹਾਂ ਨੇ ਯੂਨਿਟ ਲਗਾਉਣ ਦਾ ਫੈਸਲਾ ਕਰ ਲਿਆ ਇਸ ਤੋਂ ਬਾਅਦ ਰਾਜਪਾਲ ਨੇ ਰਿਸਰਚ ਐਂਡ ਡਿਵੈਲਪਮੈਂਟ ਲੈਬ ਦਾ ਸੈੱਟਅੱਪ ਤਿਆਰ ਕੀਤਾ ਅਤੇ ਇੱਕ ਯੂਨਿਟ ਦੀ ਸ਼ੁਰੂਆਤ ਕੀਤੀ 2012 ’ਚ ਸੈਂਟਰਲ ਮਨਿਸਟਰੀ ਆਫ਼ ਟੈਕਨੋਲਾੱਜੀ ਐਂਡ ਸਾਇੰਸ ਵੱਲੋਂ ਇੱਕ ਗਰਾਂਟ ਵੀ ਮਿਲੀ, ਪਰ ਉਸ ਸਮੇਂ ਸਟੀਵੀਆ ਨੂੰ ਖਾਧ ਸੁਰੱਖਿਆ ਮਿਆਰ ’ਤੇ ਮਾਨਤਾ ਨਹੀਂ ਮਿਲੀ ਸੀ ਅਤੇ ਇਸ ਨੂੰ ਪ੍ਰਾਪਤ ਕਰਨ ’ਚ ਉਨ੍ਹਾਂ ਨੂੰ ਤਿੰਨ ਸਾਲ ਲੱਗ ਗਏ ਨਵੰਬਰ 2015 ’ਚ ਮਾਨਤਾ ਮਿਲਣ ਤੋਂ ਬਾਅਦ 2016 ਦੇ ਸ਼ੁਰੂਆਤੀ ਦਿਨਾਂ ਨਾਲ ਉਨ੍ਹਾਂ ਦਾ ਬਿਜ਼ਨੈੱਸ ਚੰਗੀ ਤਰ੍ਹਾਂ ਚੱਲਣ ਲੱਗਿਆ

ਕੀ ਹਨ ਸਟੀਵੀਆ ਦੇ ਫਾਇਦੇ

ਰਾਜਪਾਲ ਹੁਣ ਆਪਣੀ ਅੱਧੀ ਜ਼ਮੀਨ ’ਤੇ ਸਟੀਵੀਆ ਦੀ ਖੇਤੀ ਕਰਦੇ ਹਨ ਏਨਾ ਹੀ ਨਹੀਂ, ਉਹ ਪੰਜਾਬ, ਰਾਜਸਥਾਨ, ਗੁਜਰਾਤ ਅਤੇ ਉੱਤਰ ਪ੍ਰਦੇਸ਼ ਦੇ ਕਈ ਹੋਰ ਕਿਸਾਨਾਂ ਨਾਲ ਵੀ ਜੁੜੇ ਹੋਏ ਹਨ ਅਤੇ ਉਨ੍ਹਾਂ ਤੋਂ ਬਾਇ-ਬੈਕ ਐਗਰੀਮੈਂਟ ਤਹਿਤ ਸਟੀਵੀਆ ਦੀ ਕੰਟ੍ਰੈਕਟ ਫਾਰਮਿੰਗ ਕਰਵਾਉਂਦੇ ਹਨ ਰਾਜਪਾਲ ਅਨੁਸਾਰ ਇੱਕ ਏਕੜ ’ਚ ਸਟੀਵੀਆ ਦੇ ਕਰੀਬ 30 ਹਜ਼ਾਰ ਪੌਦੇ ਲੱਗਦੇ ਹਨ ਇੱਕ ਵਾਰ ਪੌਦਾ ਲਗਾਉਣ ਤੋਂ ਬਾਅਦ ਪ ੰਜ ਸਾਲਾਂ ਤੱਕ ਸੋਚਣ ਦੀ ਕੋਈ ਜਰੂਰਤ ਨਹੀਂ ਫਸਲ ਦੀ ਕਟਾਈ ਹਰ ਮਹੀਨੇ ’ਚ ਹੁੰਦੀ ਹੈ ਇਸ ਤਰ੍ਹਾਂ ਇੱਕ ਸਾਲ ’ਚ ਤਿੰਨ-ਚਾਰ ਵਾਰ ਕਟਾਈ ਹੁੰਦੀ ਹੈ ਇੱਕ ਏਕੜ ’ਚ ਹਰ ਸਾਲ 1.5 ਤੋਂ 2 ਟਨ ਸੁੱਕੀਆਂ ਪੱਤੀਆਂ ਹੁੰਦੀਆਂ ਹਨ ਜਿਸ ਨਾਲ 2.5 ਲੱਖ ਦਾ ਰਿਟਰਨ ਆਸਾਨੀ ਨਾਲ ਲਿਆ ਜਾ ਸਕਦਾ ਹੈ ਜੇਕਰ ਇੱਕ ਪੌਦਾ ਲਗਾਉਣ ’ਚ ਦੋ ਰੁਪਏ ਦਾ ਖਰਚ ਆ ਰਿਹਾ ਹੈ, ਤਾਂ 30 ਹਜ਼ਾਰ ਪੌਦੇ ਲਗਾਉਣ ’ਚ ਕਰੀਬ 60 ਹਜ਼ਾਰ ਖਰਚ ਹੋਣਗੇ ਇਸ ਤਰ੍ਹਾਂ ਸਾਲਾਨਾ ਹਰ ਕਟਾਈ ’ਤੇ ਕਰੀਬ 15-20 ਹਜ਼ਾਰ ਦਾ ਖਰਚ ਆਉਂਦਾ ਹੈ, ਜੋ ਦੂਜੀਆਂ ਫਸਲਾਂ ਦੇ ਬਰਾਬਰ ਹੀ ਹੈ ਪਰ ਇਸ ’ਚ ਹਰ ਸਾਲ 1.5 ਲੱਖ ਦਾ ਲਾਭ ਮਿਲਦਾ ਹੈ, ਜੋ ਪਰੰਪਰਾਗਤ ਫਸਲਾਂ ਤੋਂ ਕਿਤੇ ਜ਼ਿਆਦਾ ਹੈ

ਨਹੀਂ ਪੈਂਦੀ ਜ਼ਿਆਦਾ ਦੇਖਭਾਲ ਦੀ ਜ਼ਰੂਰਤ

ਰਾਜਪਾਲ ਦੱਸਦੇ ਹਨ ਕਿ ਸਟੀਵੀਆ ਨੂੰ ਜ਼ਿਆਦਾ ਦੇਖਭਾਲ ਦੀ ਜ਼ਰੂਰਤ ਨਹੀਂ ਪੈਂਦੀ ਇਹ ਇੱਕ ਔਸ਼ਧੀ ਪੌਦਾ ਹੈ, ਜਿਸ ਵਜ੍ਹਾ ਨਾਲ ਇਸ ’ਚ ਕਦੇ ਕੀੜੇ ਨਹੀਂ ਲੱਗਦੇ ਹਨ, ਦੂਜੇ ਪਾਸੇ ਜੇਕਰ ਇੱਕ ਕਿਲੋ ਚੀਨੀ ਬਣਾਉਣ ਲਈ ਗੰਨੇ ਦੀ ਖੇਤੀ ’ਚ 1500 ਲੀਟਰ ਪਾਣੀ ਦੀ ਜ਼ਰੂਰਤ ਪੈਂਦੀ ਹੈ, ਤਾਂ ਸਟੀਵੀਆ ਲਈ ਸਿਰਫ਼ 75 ਲੀਟਰ ਪਾਣੀ ਦੀ ਜ਼ਰੂਰਤ ਹੋਵੇਗੀ ਜੋ ਕਰੀਬ ਪੰਜ ਫੀਸਦੀ ਹੈ ਸਟੀਵੀਆ ਸੂਰਜਮੁਖੀ ਪਰਿਵਾਰ ਦਾ ਪੌਦਾ ਹੈ ਇਸ ਲਈ ਇਸ ਨੂੰ ਪੂਰੀ ਧੁੱਪ ਦੀ ਜ਼ਰੂਰਤ ਪੈਂਦੀ ਹੈ ਗਰਮੀਆਂ ’ਚ ਇਸ ਦਾ ਪੌਦਾ ਤੇਜ਼ੀ ਨਾਲ ਵਧਦਾ ਹੈ

ਕਰਦੇ ਹਾਂ ਵੈਲਿਊ ਐਡੀਸ਼ਨ

ਰਾਜਪਾਲ ਦੱਸਦੇ ਹਨ ਕਿ ਸਟੀਵੀਆ ਗੁਣਾ ’ਚ ਬਿਲਕੁਲ ਤੁਲਸੀ ਵਾਂਗ ਹੈੇ ਇਸ ਲਈ ਲੋਕ ਇਸ ਨੂੰ ਮਿੱਠੀ ਤੁਲਸੀ ਵੀ ਕਹਿੰਦੇ ਹਨ ਇਸ ’ਚ ਕੋਈ ਕੈਲਰੀ ਨਹੀਂ ਹੁੰਦੀ ਅਤੇ ਇਸ ’ਚ ਕਈ ਪੋਸ਼ਕ ਤੱਤ ਹੁੰਦੇ ਹਨ ਡਾਈਬਿਟੀਜ਼ ਦੇ ਮਰੀਜ਼ ਇਸ ਨੂੰ ਖੰਡ ਦੇ ਬਦਲ ਦੇ ਰੂਪ ’ਚ ਇਸਤੇਮਾਲ ਕਰਦੇ ਹਨ ਰਾਜਪਾਲ ਸਟੀਵੀਆ ਦੇ ਪੱਤੇ ਅਤੇ ਪਾਊਡਰ ਨੂੰ ਵੇਚਣ ਤੋਂ ਇਲਾਵਾ ਕਈ ਵੈਲਿਊ ਐਡਿਡ ਪ੍ਰੋਡਕਟ ਵੀ ਬਣਾਉਂਦੇ ਹਨ ਉਹ ਸਟੀਵੀਆ ਨੂੰ ਪ੍ਰੋਸੈੱਸ ਕਰਨ ਲਈ ਏਕੋਸ ਟੈਕਨੋਲਾੱਜੀ ਦਾ ਇਸਤੇਮਾਲ ਕਰਦੇ ਹਨ

ਰਾਜਪਾਲ ਦੇ ਉੱਤਪਾਦ

ਉਨ੍ਹਾਂ ਨੇ ਸਟੀਵੀਆ ਨੂੰ ਮੋਰਿੰਗਾ, ਗਰੀਨ ਟੀ, ਹਲਦੀ ਅਤੇ ਦੁੱਧ ਵਰਗੀਆਂ ਕਈ ਚੀਜ਼ਾਂ ਦੇ ਨਾਲ ਵੀ ਲਾਂਚ ਕੀਤਾ ਹੈ ਰਾਜਪਾਲ ਵੈਲਿਊ ਐਡਿਡ ਸਟੀਵੀਆ ਨੂੰ 3000 ਰੁਪਏ ਤੋਂ 6000 ਰੁਪਏ ਕਿੱਲੋ ਤੱਕ ਵੇਚਦੇ ਹਨ

ਸੈਂਕੜੇ ਕਿਸਾਨਾਂ ਨੂੰ ਦੇ ਚੁੱਕੇ ਹਨ ਸਿਖਲਾਈ

ਰਾਜਪਾਲ 500 ਤੋਂ ਜ਼ਿਆਦਾ ਕਿਸਾਨਾਂ ਨੂੰ ਸਟੀਵੀਆ ਦੀ ਟ੍ਰੇਨਿੰਗ ਦੇ ਚੁੱਕੇ ਹਨ ਹਰਿਆਣਾ ਦੇ ਰੋਹਤਕ ’ਚ ਰਹਿਣ ਵਾਲੇ ਡਾ. ਕੁਲਭੂਸ਼ਣ ਉਨ੍ਹਾਂ ਨਾਲ ਜੁੜੇ ਅਜਿਹੇ ਹੀ ਇੱਕ ਕਿਸਾਨ ਹਨ ਕੁਲਭੂਸ਼ਣ ਪਹਿਲਾਂ ਪੰਜਾਬ ਦੇ ਖੇਤੀ ਵਿਭਾਗ ’ਚ ਇੱਕ ਅਧਿਕਾਰੀ ਸਨ ਉਹ ਕਹਿੰਦੇ ਹਨ, ਰਿਟਾਇਰ ਹੋਣ ਤੋਂ ਬਾਅਦ, ਉਸ ਨੇ ਇੱਕ ਏਕੜ ਜ਼ਮੀਨ ’ਤੇ ਸਟੀਵੀਆ ਦੀ ਖੇਤੀ ਸ਼ੁਰੂ ਕੀਤੀ ਪਹਿਲੀ ਵਾਰ ’ਚ ਕਰੀਬ ਦੋ ਕੁਇੰਟਲ ਉਤਪਾਦਨ ਹੋਇਆ ਇਸ ਨੂੰ ਉਸ ਨੇ ਰਾਜਪਾਲ ਨੂੰ ਵੇਚ ਦਿੱਤਾ ਕਣਕ ਅਤੇ ਝੋਨੇ ਵਰਗੀ ਪਰੰਪਰਾਗਤ ਫਸਲਾਂ ਦੀ ਤੁਲਨਾ ’ਚ ਇਸ ਤੋਂ ਜਿਆਦਾ ਲਾਭ ਮਿਲਦਾ ਹੈ ਅਤੇ ਲਾਗਤ ਘੱਟ ਮਿਲ ਚੁੱਕੇ ਹਨ ਕਈ ਪੁਰਸਕਾਰ 2014 ’ਚ ਐੱਮਐੱਸ ਸਵਾਮੀਨਾਥਨ ਨੇ ਰਾਜਪਾਲ ਨੂੰ ਕੌਮਾਂਤਰੀ ਪੁਰਸਕਾਰ ਨਾਲ ਸਨਮਾਨਿਤ ਕਰਨ ਤੋਂ ਬਾਅਦ ਆਪਣੇ 20 ਮੈਂਬਰੀ ਬੋਰਡ ’ਚ ਵੀ ਸ਼ਾਮਲ ਕੀਤਾ ਸੀ ਇਸ ਤੋਂ ਇਲਾਵਾ ਉਨ੍ਹਾਂ ਨੂੰ ਕਈ ਹੋਰ ਪੁਰਸਕਾਰਾਂ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਿਆ ਹੈ

ਰਾਜਪਾਲ ਗਾਂਧੀ ਨੂੰ ਕੀਤਾ ਗਿਆ ਸਨਮਾਨਿਤ

2019 ’ਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਯੰਤੀ ਮੌਕੇ ’ਤੇ ਦੁਨੀਆਂਭਰ ਦੇ 550 ਸਿੱਖਾਂ ਨੂੰ ਆਪਣੇ-ਆਪਣੇ ਖੇਤਰ ’ਚ ਮਹੱਤਵਪੂਰਨ ਯੋਗਦਾਨਾਂ ਲਈ ਸਨਮਾਨਿਤ ਕੀਤਾ ਗਿਆ, ਜਿਸ ’ਚ ਇੱਕ ਰਾਜਪਾਲ ਗਾਂਧੀ ਵੀ ਸਨ ਇਸ ’ਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਨਾਂਅ ਵੀ ਸ਼ਾਮਲ ਸੀ ਰਾਜਪਾਲ ਅਖੀਰ ’ਚ ਕਹਿੰਦੇ ਹਨ ਕਿ ਅੱਜ ਜਦੋਂ ਸਰਕਾਰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਕੋਸ਼ਿਸ਼ ਕਰ ਰਹੀ ਹੈ, ਤਾਂ ਸਟੀਵੀਆ ਦੀ ਖੇਤੀ ਉਨ੍ਹਾਂ ਲਈ ਵਰਦਾਨ ਸਾ ਬਤ ਹੋ ਸਕਦੀ ਹੈ ਇਸਨੂੰ ਦੇਸ਼ ਦੇ ਜਿਆਦਾਤਰ ਹਿੱਸਿਆਂ ’ਚ ਆਸਾਨੀ ਨਾਲ ਉਗਾਇਆ ਜਾ ਸਕਦਾ ਹੈ ਇਸ ’ਚ ਨਾ ਕਿਸਾਨਾਂ ਨੂੰ ਖਾਦ-ਪਾਣੀ ਦੇ ਪਿੱਛੇ ਜ਼ਿਆਦਾ ਖਰਚ ਕਰਨ ਦੀ ਜ਼ਰੂਰਤ ਹੈ ਅਤੇ ਨਾ ਜ਼ਿਆਦਾ ਮਿਹਨਤ ਦੀ ਬਸ ਇੱਕ ਵਾਰ ਲਾਓ ਅਤੇ ਸਾਲਾਂ ਤੱਕ ਚਿੰਤਾਮੁਕਤ ਹੋ ਜਾਓ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!