one-nation-one-ration-card-scheme-to-be-implemented-from-june-1-all-over-country

ਗਰੀਬਾਂ ਤੇ ਮਜ਼ਦੂਰਾਂ ਨੂੰ ਮਿਲੇਗਾ ਰਾਸ਼ਨ ਸਰਕਾਰੀ ਯੋਜਨਾ: ਵਨ ਨੇਸ਼ਨ-ਵਨ ਰਾਸ਼ਨ ਕਾਰਡ

ਕੋਰੋਨਾ ਵਾਇਰਸ ਨਾਲ ਹੋਏ ਲਾੱਕਡਾਊਨ ਕਾਰਨ ਰੋਜ਼ ਕਮਾ ਕੇ ਖਾਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹ ਆਪਣੇ ਖਾਣੇ ਦਾ ਗੁਜ਼ਾਰਾ ਕਰਨ ਜਿੰਨਾ ਵੀ ਨਹੀਂ ਕਮਾ ਪਾ ਰਹੇ ਹਨ ਜਿਸ ਦੀ ਵਜ੍ਹਾ ਨਾਲ ਉਹ ਲੋਕ ਆਪਣੇ ਪਰਿਵਾਰ ਦਾ ਜੀਵਨ-ਬਸਰ ਨਹੀਂ ਕਰ ਪਾ ਰਹੇ ਹਨ ਇਸ ਸਮੱਸਿਆ ਦਾ ਹੱਲ ਕਰਨ ਲਈ ਸਰਕਾਰ ਨੇ ਇੱਕ ਜੂਨ 2020 ਤੋਂ ਵਨ ਨੇਸ਼ਨ ਵਨ ਰਾਸ਼ਨ ਕਾਰਡ ਯੋਜਨਾ ‘ਚ ਤਿੰਨ ਹੋਰ ਸੂਬੇ ਓੜੀਸ਼ਾ, ਸਿੱਕਮ ਅਤੇ ਮਿਜ਼ੋਰਮ ਨੂੰ ਜੋੜ ਦਿੱਤਾ ਹੈ

ਕੇਂਦਰ ਸਰਕਾਰ ਦੀਆਂ ਮਹੱਤਵਪੂਰਨ ਯੋਜਨਾ ਇੱਕ ਰਾਸ਼ਟਰ ਇੱਕ ਰਾਸ਼ਨ ਕਾਰਡ ਸਕੀਮ ਤਹਿਤ ਕਿਸੇ ਵੀ ਸੂਬੇ ਦੇ ਨਾਗਰਿਕ ਰਾਸ਼ਨ ਕਾਰਡ ਜ਼ਰੀਏ ਦੇਸ਼ ਦੇ ਕਿਸੇ ਵੀ ਦੂਜੇ ਸੂਬੇ ‘ਚ ਸਹੀ ਦਰ ਦੀ ਦੁਕਾਨ ਤੋਂ ਖਾਧ ਸਮੱਗਰੀ (ਰਾਸ਼ਨ) ਪ੍ਰਾਪਤ ਕਰ ਸਕਣਗੇ ਇਸ ਯੋਜਨਾ ਜ਼ਰੀਏ ਮਾਰਚ 2021 ਤੱਕ ਸਾਰੇ ਲਾਭਕਾਰੀਆਂ ਨੂੰ ਲਾਭ ਪਹੁੰਚਾਇਆ ਜਾਵੇਗਾ

ਇੱਕ ਦੇਸ਼ ਇੱਕ ਰਾਸ਼ਨ ਕਾਰਡ ਯੋਜਨਾ ਅਨੁਸਾਰ, ਰਾਸ਼ਨ ਕਾਰਡ ਧਾਰਕ ਇੱਕ ਹੀ ਰਾਸ਼ਨ ਕਾਰਡ ਦੀ ਵਰਤੋਂ ਕਰਕੇ ਦੇਸ਼ ਭਰ ‘ਚ ਕਿਸੇ ਵੀ ਐੱਫਪੀਐੱਸ ਦੁਕਾਨ ਤੋਂ ਆਪਣੇ ਹਿੱਸੇ ਦਾ ਰਾਸ਼ਨ ਪ੍ਰਾਪਤ ਕਰ ਸਕਦੇ ਹਨ ਕੋਰੋਨਾ-ਕਾਲ ‘ਚ ਦੇਸ਼ ਦੇ ਗਰੀਬ ਲੋਕਾਂ ਦੇ ਵੱਖ-ਵੱਖ ਸੂਬਿਆਂ ‘ਚ ਫਸੇ ਹੋਣ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਰਾਸ਼ਨ ਨਾ ਮਿਲਣ ਕਾਰਨ ਪ੍ਰੇਸ਼ਾਨੀ ਨੂੰ ਦੇਖਦੇ ਹੋਏ, ਇਹ ਯੋਜਨਾ ਉਨ੍ਹਾਂ ਲੋਕਾਂ ਨੂੰ ਕਾਰਗਰ ਸਾਬਤ ਹੋਵੇਗੀ

ਇੱਕ ਰਾਸ਼ਟਰ ਇੱਕ ਰਾਸ਼ਨ ਕਾਰਡ ਸਕੀਮ ਜ਼ਰੀਏ ਦੇਸ਼ ਦੇ 23 ਸੂਬਿਆਂ ਨੂੰ 67 ਕਰੋੜ ਲੋਕਾਂ ਨੂੰ ਲਾਭ ਮਿਲੇਗਾ, ਅਤੇ ਪੀਡੀਐੱਸ ਯੋਜਨਾ ਦੇ 83 ਫੀਸਦੀ ਲਾਭਕਾਰੀ ਵੀ ਇਸ ਨਾਲ ਜੋੜੇ ਜਾਣਗੇ ਅੰਕੜਿਆਂ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਇਸ ਯੋਜਨਾ ਅਧੀਨ ਮਾਰਚ 2021 ਤੱਕ ਇਸ ‘ਚ 100 ਫੀਸਦੀ ਲਾਭਕਾਰੀ ਜੁੜ ਜਾਣਗੇ ਦੇਸ਼ ਦਾ ਕੋਈ ਵੀ ਨਾਗਰਿਕ ਕਿਸੇ ਵੀ ਸੂਬੇ ਤੋਂ ਆਪਣੇ ਰਾਸ਼ਨ ਕਾਰਡ ਜ਼ਰੀਏ ਰਾਸ਼ਨ ਦੀ ਦੁਕਾਨ ਤੋਂ ਰਾਸ਼ਨ ਲੈ ਸਕੇਗਾ

ਇਸ ਯੋਜਨਾ ਨੂੰ ਪਾਇਲਟ ਪ੍ਰੋਜੈਕਟ ਦੇ ਰੂਪ ‘ਚ ਦੋ ਕਲਸਟਰ ਸੂਬਿਆਂ ਜਿਵੇਂ-ਆਂਧਰਾ ਪ੍ਰਦੇਸ਼-ਤੇਲੰਗਾਨਾ ਅਤੇ ਮਹਾਂਰਾਸ਼ਟਰ-ਗੁਜਰਾਤ ‘ਚ ਸ਼ੁਰੂ ਕਰ ਦਿੱਤੀ ਗਈ ਹੈ ਫਿਰ ਆਂਧਰਾ ਪ੍ਰਦੇਸ਼ ਦੇ ਲੋਕ ਤੇਲੰਗਾਨਾ ‘ਚ ਅਤੇ ਤੇਲੰਗਾਨਾ ਦੇ ਲੋਕ ਆਂਧਰਾ ਪ੍ਰਦੇਸ਼ ‘ਚ ਕਿਸੇ ਵੀ ਰਾਸ਼ਨ ਦੀ ਦੁਕਾਨ ਤੋਂ ਰਾਸ਼ਨ ਲੈ ਸਕਣਗੇ ਇਸੇ ਤਰ੍ਹਾਂ ਮਹਾਂਰਾਸ਼ਟਰ ਦੇ ਲੋਕ ਗੁਜਰਾਤ ‘ਚ ਅਤੇ ਗੁਜਰਾਤ ਦੇ ਲੋਕ ਮਹਾਂਰਾਸ਼ਟਰ ‘ਚ ਜਾ ਕੇ ਉੱਥੋਂ ਦੀ ਰਾਸ਼ਨ ਦੀ ਦੁਕਾਨ ਤੋਂ ਰਾਸ਼ਨ ਲੈ ਸਕਣਗੇ

ਵੰਨ ਨੇਸ਼ਨ ਵੰਨ ਰਾਸ਼ਨ ਕਾਰਡ ਕਿਉਂ ਹੈ?

ਵੰਨ ਨੇਸ਼ਨ ਵੰਨ ਰਾਸ਼ਨ ਕਾਰਡ ਯੋਜਨਾ ਇੱਕ ਤਰ੍ਹਾਂ ਦਾ ਡਿਜ਼ੀਟਲ ਰੈਵੋਲਿਊਸ਼ਨ ਹੈ ਜਿਸ ਰਾਹੀਂ ਖਾਧ ਸਰੁੱਖਿਆ ਲਾਭਾਂ ਦੀ ਪੋਰਟੀਬਿਲਟੀ ਦਾ ਕਾਰਜ ਕੀਤਾ ਜਾਏਗਾ ਇਸ ਯੋਜਨਾ ਦੇ ਕਾਰਜ ਨਾਲ ਗਰੀਬ ਪ੍ਰਵਾਸੀ ਮਜ਼ਦੂਰ ਦੇਸ਼ ਦੇ ਕਿਸੇ ਵੀ ਰਾਸ਼ਨ ਦੀ ਦੁਕਾਨ ਤੋਂ ਰਿਆਇਤੀ ਕੀਮਤਾਂ ‘ਤੇ ਚੌਲ ਅਤੇ ਕਣਕ ਦੀ ਖਰੀਦ ਕਰ ਸਕਣਗੇ

ਇੱਕ ਦੇਸ਼ ਇੱਕ ਰਾਸ਼ਨ ਕਾਰਡ ਯੋਜਨਾ ਦਾ ਉਦੇਸ਼:

ਕੇਂਦਰ ਸਰਕਾਰ ਇੱਕ ਦੇਸ਼ ਇੱਕ ਰਾਸ਼ਨ ਕਾਰਡ ਯੋਜਨਾ ਜ਼ਰੀਏ ਹੇਠ ਲਿਖੇ ਉਦੇਸ਼ਾਂ ਨੂੰ ਪੂਰਾ ਕਰਨ ਲਈ ਯਤਨਸ਼ੀਲ ਹੈ

  • ਇੱਕ ਰਾਸ਼ਟਰ ਇੱਕ ਰਾਸ਼ਨ ਕਾਰਡ ਸਕੀਮ ਰਾਹੀਂ ਦੇਸ਼ ‘ਚ ਫਰਜ਼ੀ ਰਾਸ਼ਨ ਕਾਰਡ ‘ਤੇ ਰੋਕ ਲਾਉਣ ਦਾ ਕੰਮ ਕੀਤਾ ਜਾਏਗਾ
  • ਇਹ ਯੋਜਨਾ ਦੇਸ਼ ਪੱਧਰੀ ਪੋਰਟੇਬਿਲਟੀ ਦੇਣ ਦਾ ਕੰਮ ਕਰੇਗਾ ਜਿਸ ਨਾਲ ਪੂਰੇ ਭਾਰਤ ‘ਚ ਕਿਤੋਂ ਵੀ ਤੁਸੀਂ ਰਾਸ਼ਨ ਕਾਰਡ ਰਾਹੀਂ ਲਾਭ ਲੈ ਸਕਦੇ ਹੋ
  • ਕੇਂਦਰ ਸਰਕਾਰ ਇਸ ਯੋਜਨਾ ਨੂੰ ਸਮਾਂ ਰਹਿੰਦੇ ਹੀ ਪੂਰੇ ਦੇਸ਼ ਦੇ ਵੱਖ-ਵੱਖ ਸੂਬਿਆਂ ‘ਚ ਸ਼ੁਰੂ ਕਰਨਾ ਚਾਹੁੰਦੀ ਹੈ ਜਿਸ ਨਾਲ ਜ਼ਿਆਦਾ ਤੋਂ ਜ਼ਿਆਦਾ ਲੋਕ ਇਸ ਯੋਜਨਾ ਦਾ ਲਾਭ ਲੈ ਸਕਣ
  • ਸ਼ੁਰੂ ਤੋਂ ਇਸ ਯੋਜਨਾ ਦੀ ਸ਼ੁਰੂਆਤ 17 ਸੂਬਿਆਂ ਅਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ‘ਚ ਕੀਤੀ ਜਾ ਰਹੀ ਹੈ ਇਸ ਤੋਂ ਬਾਅਦ ਇਸ ਨੂੰ ਪੂਰੇ ਦੇਸ਼ ‘ਚ ਲਾਗੂ ਕਰ ਦਿੱਤਾ ਜਾਏਗਾ
  • ਵੰਨ ਨੇਸ਼ਨ ਵੰਨ ਰਾਸ਼ਨ ਕਾਰਡ ਸਕੀਮ ਰਾਹੀਂ ਪ੍ਰਵਾਸੀ ਮਜ਼ਦੂਰਾਂ ਨੂੰ ਖਾਧ ਸੁਰੱਖਿਆ ਵਰਗੇ ਲਾਭ ਦਿੱਤੇ ਜਾਣਗੇ

ਇਨ੍ਹਾਂ ਸੂਬਿਆਂ ‘ਚ ਇਹ ਯੋਜਨਾ ਲਾਗੂ ਹੈ?

ਇਸ ਸਮੇਂ ਇਹ ਯੋਜਨਾ 17 ਸੂਬਿਆਂ ਅਤੇ ਕੇਂਦਰ ਸ਼ਾਸ਼ਿਤ ਸੂਬਿਆਂ ‘ਚ ਲਾਗੂ ਹੋ ਚੁੱਕੀ ਹੈ ਭਾਰਤ ‘ਚ ਹੋਰ ਸੂਬਿਆਂ ਰਾਹੀਂ ਇਸ ਯੋਜਨਾ ਨੂੰ 01 ਜੂਨ 2020 ਤੋਂ ਲਾਗੂ ਕਰ ਦਿੱਤਾ ਹੈ ਆਂਧਰਾ ਪ੍ਰਦੇਸ਼, ਬਿਹਾਰ, ਦਮਨ ਐਂਡ ਦੀਵ, ਗੋਆ, ਗੁਜਰਾਤ, ਹਰਿਆਣਾ, ਹਿਮਾਚਲ ਪ੍ਰਦੇਸ਼, ਝਾਰਖੰਡ, ਕਰਨਾਟਕ, ਕੇਰਲ, ਮਹਾਂਰਾਸ਼ਟਰ, ਪੰਜਾਬ, ਰਾਜਸਥਾਨ, ਤੇਲੰਗਾਨਾ, ਤ੍ਰਿਪੁਰਾ ਸੂਬਿਆਂ ‘ਚ ਇਹ ਯੋਜਨਾ ਲਾਗੂ ਹੋ ਚੁੱਕੀ ਹੈ

ਯੋਜਨਾ ‘ਚ ਨਵਾਂ ਅਪਡੇਟ

ਕੋਰੋਨਾ ਵਾਇਰਸ ਨਾਲ ਹੋਏ ਲਾੱਕਡਾਊਨ ਕਾਰਨ ਰੋਜ਼ ਕਮਾ ਕੇ ਖਾਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹ ਆਪਣੇ ਖਾਣ ਦਾ ਗੁਜ਼ਾਰਾ ਕਰਨ ਜਿੰਨਾ ਵੀ ਨਹੀਂ ਕਮਾ ਪਾ ਰਹੇ ਹਨ ਜਿਸ ਦੀ ਵਜ੍ਹਾ ਨਾਲ ਉਹ ਲੋਕ ਆਪਣੇ ਪਰਿਵਾਰ ਦਾ ਜੀਵਨ-ਬਸਰ ਨਹੀਂ ਕਰ ਪਾ ਰਹੇ ਹਨ ਇਸ ਸਮੱਸਿਆ ਦਾ ਹੱਲ ਕਰਨ ਲਈ ਸਰਕਾਰ ਨੇ ਇੱਕ ਜੂਨ 2020 ਤੋਂ ਵੰਨ ਨੇਸ਼ਨ ਵੰਨ ਰਾਸ਼ਨ ਕਾਰਡ ਯੋਜਨਾ ‘ਚ ਤਿੰਨ ਹੋਰ ਸੂਬਿਆਂ ਓੜੀਸ਼ਾ, ਸਿੱਕਮ ਅਤੇ ਮਿਜ਼ੋਰਮ ਨੂੰ ਜੋੜ ਦਿੱਤਾ ਹੈ ਇਸ ਯੋਜਨਾ ਅਨਸਾਰ ਉਨ੍ਹਾਂ ਸੂਬਿਆਂ ਦੀ ਗਿਣਤੀ 20 ਹੋ ਗਈ ਹੈ ਜਿੱਥੇ ਇੱਕ ਦੇਸ਼ ਰਾਸ਼ਨ ਯੋਜਨਾ ਨੂੰ ਲਾਗੂ ਕਰ ਦਿੱਤਾ ਗਿਆ ਹੈ

ਚਾਹੀਦੇ ਹਨ ਇਹ ਦਸਤਾਵੇਜ਼:

ਵੰਨ ਨੇਸ਼ਨ ਵੰਨ ਰਾਸ਼ਨ ਕਾਰਡ ਦਾ ਫਾਇਦਾ ਲੈਣ ਲਈ ਤੁਹਾਡੇ ਦੋ ਜ਼ਰੂਰੀ ਦਸਤਾਵੇਜ਼ ਹੋਣੇ ਚਾਹੀਦੇ ਹਨ ਪਹਿਲਾਂ ਤਾਂ ਤੁਹਾਡਾ ਰਾਸ਼ਨ ਕਾਰਡ ਅਤੇ ਦੂਜਾ ਆਧਾਰ ਕਾਰਡ ਜੇਕਰ ਤੁਸੀਂ ਕਿਸੇ ਦੂਜੇ ਸੂਬੇ ‘ਚ ਜਾ ਕੇ ਰਾਸ਼ਨ ਕਾਰਡ ਦਾ ਫਾਇਦਾ ਲੈਣਾ ਚਾਹੁੰਦੇ ਹੋ ਤਾਂ ਤੁਹਾਡਾ ਵੈਰੀਫਿਕੇਸ਼ਨ ਆਧਾਰ ਨੰਬਰ ਜ਼ਰੀਏ ਹੋਵੇਗਾ ਹਰ ਰਾਸ਼ਨ ਕਾਰਡ ਦੀ ਦੁਕਾਨ ‘ਤੇ ਇੱਕ ਇਲੈਕਟ੍ਰਾਨਿਕ ਪੁਆਇੰਟ ਆਫ਼ ਸੈਲ ਡਿਵਾਇਜ਼ ਹੋਵੇਗੀ ਇਸ ਨਾਲ ਹੀ ਆਧਾਰ ਨੰਬਰ ਜ਼ਰੀਏ ਲਾਭਕਾਰੀ ਦਾ ਵੈਰੀਫਿਕੇਸ਼ਨ ਹੋਵੇਗਾ

10 ਅੰਕਾਂ ਦਾ ਰਾਸ਼ਨ ਕਾਰਡ

ਕੇਂਦਰ ਸਰਕਾਰ ਸੂਬਿਆਂ ਨੂੰ 10 ਅੰਕਾਂ ਦਾ ਰਾਸ਼ਨ ਕਾਰਡ ਨੰਬਰ ਜਾਰੀ ਕਰੇਗੀ ਇਸ ਨੰਬਰ ‘ਚ ਪਹਿਲੇ ਦੋ ਅੰਕ ਸੂਬੇ ਦੇ ਕੋਡ ਹੋਣਗੇ ਅਤੇ ਅਗਲੇ ਦੋ ਅੰਕ ਰਾਸ਼ਨ ਕਾਰਡ ਨੰਬਰ ਹੋਣਗੇ ਇਸ ਤੋਂ ਇਲਾਵਾ ਰਾਸ਼ਨ ਨੰਬਰ ਦੇ ਨਾਲ ਇੱਕ ਅਤੇ ਦੋ ਅੰਕਾਂ ਦੇ ਸੈੱਟ ਨੂੰ ਜੋੜਿਆ ਜਾਏਗਾ ਇਸ ਨੂੰ ਦੇਸ਼ਭਰ ‘ਚ ਲਾਗੂ ਕਰਨ ਲਈ ਰਾਸ਼ਨ ਕਾਰਡਾਂ ਦੀ ਪੋਰਟੇਬਿਲਿਟੀ ਦੀ ਸਹੂਲਤ ਹੋਵੇਗੀ

ਪੁਰਾਣੇ ਰਾਸ਼ਨ ਕਾਰਡ ਦਾ ਕੀ ਹੋਵੇਗਾ?

ਕੇਂਦਰ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ‘ਵੰਨ ਨੇਸ਼ਨ, ਵੰਨ ਰਾਸ਼ਨ’ ਕਾਰਡ ਯੋਜਨਾ ਲਾਗੂ ਹੋਣ ਤੋਂ ਬਾਅਦ ਵੀ ਪੁਰਾਣਾ ਰਾਸ਼ਨ ਕਾਰਡ ਚੱਲਦਾ ਰਹੇਗਾ ਸਿਰਫ਼ ਨਵੇਂ ਨਿਯਮ ਆਧਾਰ ‘ਤੇ ਉਸ ਨੂੰ ਅਪਡੇਟ ਕੀਤਾ ਜਾਵੇਗਾ, ਜਿਸ ਨਾਲ ਉਹ ਪੂਰੇ ਦੇਸ਼ ‘ਚ ਵੈਧ ਹੋਵੇਗਾ ਵੱਖ ਤੋਂ ਕੋਈ ਨਵਾਂ ਰਾਸ਼ਨ ਕਾਰਡ ਬਣਵਾਉਣ ਦੀ ਜ਼ਰੂਰਤ ਨਹੀਂ ਹੈ ਪਹਿਲਾਂ ਤੋਂ ਜਿਨ੍ਹਾਂ ਕੋਲ ਰਾਸ਼ਨ ਕਾਰਡ ਉਨ੍ਹਾਂ ਸਭ ਨੂੰ ਉਸੇ ਰਾਸ਼ਨ ਕਾਰਡ ਦੇ ਆਧਾਰ ‘ਤੇ ਵੰਨ ਨੇਸ਼ਨ ਵੰਨ ਰਾਸ਼ਨ ਕਾਰਡ ਦਾ ਫਾਇਦਾ ਮਿਲੇਗਾ

ਸਸਤੀਆਂ ਦਰਾਂ ‘ਤੇ ਮਿਲਦਾ ਹੈ ਅਨਾਜ

ਰਾਸ਼ਟਰੀ ਖਾਧ ਸੁਰੱਖਿਆ ਐਕਟ, 2013 ਮੁਤਾਬਕ ਦੇਸ਼ ਦੇ 81 ਕਰੋੜ ਲੋਕ ਜਨ ਵੰਡ ਪ੍ਰਣਾਲੀ ਤਹਿਤ ਸਹੀ ਰੇਟਾਂ ਦੀ ਦੁਕਾਨ ਤੋਂ ਤਿੰਨ ਰੁਪਏ ਪ੍ਰਤੀ ਕਿੱਲੋਗ੍ਰਾਮ ਦੀ ਦਰ ਨਾਲ ਚੌਲ ਅਤੇ ਦੋ ਰੁਪਏ ਪ੍ਰਤੀ ਕਿੱਲੋਗ੍ਰਾਮ ਦੀ ਦਰ ਨਾਲ ਕਣਕ ਅਤੇ ਇੱਕ ਰੁਪਏ ਪ੍ਰਤੀ ਕਿੱਲੋਗ੍ਰਾਮ ਦੀ ਦਰ ਨਾਲ ਮੋਟਾ ਅਨਾਜ ਖਰੀਦ ਸਕਦੇ ਹਨ

  • ਦੇਸ਼ ਦਾ ਕੋਈ ਵੀ ਨਾਗਰਿਕ ਇਸ ਯੋਜਨਾ ਦਾ ਲਾਭ ਲੈ ਸਕਦਾ ਹੈ
  • ਜੋ ਲੋਕ ਗਰੀਬ ਅਤੇ ਰੁਜ਼ਗਾਰ ਦੀ ਤਲਾਸ਼ ‘ਚ ਇੱਕ ਸੂਬੇ ਤੋਂ ਦੂਜੇ ਸੂਬੇ ‘ਚ ਜਾਂਦੇ ਹਨ ਉਹ ਯੋਜਨਾ ਦਾ ਲਾਭ ਲੈ ਸਕਦੇ ਹਨ
  • ਕੋਈ ਵੀ ਖਰੀਦਦਾਰ ਆਪਣੇ ਰਾਸ਼ਨ ਕਾਰਡ ਦੀ ਮੱਦਦ ਨਾਲ ਆਪਣੇ ਹਿੱਸੇ ਦੇ ਅਨਾਜ ਨੂੰ ਕਿਸੇ ਵੀ ਪੀਡੀਐੱਸ ਦੁਕਾਨ ਤੋਂ ਪਾਰਦਰਸ਼ਿਤਾ ਅਤੇ ਬੜੀ ਹੀ ਅਸਾਨੀ ਨਾਲ ਖਰੀਦ ਸਕੇਗਾ
  • ਯੋਜਨਾ ਅਨੁਸਾਰ ਦੇਸ਼ ਦੇ ਕਈ ਸੂਬਿਆਂ ‘ਚ ਪੀਡੀਐੱਸ ਪ੍ਰਣਾਲੀ ਦੇ ਏਕੀਕ੍ਰਿਤ ਪ੍ਰਬੰਧਨ ਦੀ ਸ਼ੁਰੂਆਤ ਬੜੀ ਹੀ ਤੇਜ਼ੀ ਨਾਲ ਚੱਲ ਰਹੀ ਹੈ ਜਿਸ ਅਧੀਨ ਆਂਧਰਾ ਪ੍ਰਦੇਸ਼, ਗੁਜਰਾਤ, ਕਰਨਾਟਕ, ਰਾਜਸਥਾਨ, ਹਰਿਆਣਾ, ਝਾਰਖੰਡ, ਕੇਰਲ, ਤ੍ਰਿਪੁਰਾ, ਤੇਲੰਗਾਨਾ, ਮਹਾਂਰਾਸ਼ਟਰ ਆਦਿ ਸੂਬੇ ਸ਼ਾਮਲ ਹਨ

ਯੋਜਨਾ ਦਾ ਮਹੱਤਵ:

ਕੇਂਦਰ ਸਰਕਾਰ ‘ਚ ਖਾਧ ਅਤੇ ਉਪਭੋਗਤਾ ਮਾਮਲਿਆਂ ਦੇ ਮੰਤਰਾਲੇ ਰਾਹੀਂ ਇੱਕ ਦੇਸ਼-ਇੱਕ ਰਾਸ਼ਨ ਕਾਰਡ ਯੋਜਨਾ ਦੀ ਸ਼ੁਰੂਆਤ ਦੀ ਗੱਲ ਕਹੀ ਜਾ ਰਹੀ ਹੈ ਇਸ ਯੋਜਨਾ ਰਾਹੀਂ ਰਾਸ਼ਨ ਕਾਰਡ ਦੇ ਲਾਭਕਾਰੀਆਂ ਨੂੰ ਦੇਸ਼ ਪੱਧਰੀ ਪੋਰਟੇਬਿਲਿਟੀ ਦਿੱਤੀ ਜਾਏਗੀ

  • ਯੋਜਨਾ ਦਾ ਸਭ ਤੋਂ ਮਹੱਤਵਪੂਰਨ ਬਿੰਦੂ ਅੰਤਰਰਾਜ਼ੀ ਪੋਰਟੇਬਿਲਿਟੀ ਹੈ ਤੁਸੀਂ ਕਿਸੇ ਵੀ ਐੱਫਪੀਐੱਸ ਦੁਕਾਨ ਤੋਂ ਆਪਣਾ ਹੱਕ ਪਾਉਣ ਲਈ ਆਪਣੇ ਕਾਰਡ ਦੀ ਵਰਤੋਂ ਕਰ ਸਕਦੇ ਹੋ, ਚਾਹੇ ਉਹ ਉਸੇ ਸੂਬੇ ‘ਚ ਹੋਵੇ ਜਾਂ ਨਾ ਹੋਵੇ ਤੁਸੀਂ ਕਿਸੇ ਦੂਜੇ ਸੂਬੇ ਦੀ ਐੱਫਪੀਐੱਸ ਦੁਕਾਨ ਤੋਂ ਵੀ ਖਾਧ ਸਮੱਗਰੀ ਪ੍ਰਾਪਤ ਕਰ ਸਕਦੇ ਹੋ ਇਸ ਯੋਜਨਾ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਸੂਬੇ ਦਾ ਰਾਸ਼ਨ ਕਾਰਡ ਸਥਾਨਕ ਐੱਫਪੀਐੱਸ ਦੁਕਾਨ ਤੋਂ ਇਲਾਵਾ ਹੋਰ ਸੂਬੇ ਜਾਂ ਕਿਸੇ ਵੀ ਐੱਫਪੀਐੱਸ ਦੁਕਾਨ ‘ਚ ਵੈਧ ਨਹੀਂ ਸੀ
  • ਦੇਸ਼ਭਰ ‘ਚ ਤਕਨੀਕੀ ਜ਼ਰੀਏ ਇਸ ਯੋਜਨਾ ਦਾ ਕੰਮ ਕੀਤਾ ਜਾਏਗਾ ਇਸ ਦੇ ਲਈ ਹਰੇਕ ਐੈੱਫਪੀਐੱਸ ‘ਤੇ ਸਥਾਪਿਤ ਕੀਤੇ ਜਾਣ ਵਾਲੇ ਇਲੈਕਟ੍ਰਾਨਿਕ ਉਪਕਰਨਾਂ ਦੇ ਇਲੈਕਟ੍ਰਾਨਿਕ ਪੁਆਇੰਟ ਦੇ ਆਧਾਰ ‘ਤੇ ਡੇਟਾ ਨੂੰ ਇਕੱਠਾ ਕੀਤਾ ਜਾਏਗਾ ਤਕਨੀਕ ਦੇ ਆਧਾਰ ‘ਤੇ ਜੈਵ-ਮੈਟਰਿਕਸ ਰਾਹੀਂ ਅਸਲ ਲਾਭਪਾਤਰੀ ਦੀ ਪਛਾਣ ਕੀਤੀ ਜਾਏਗੀ
  • ਯੋਜਨਾ ਤਹਿਤ ਤੁਸੀਂ ਆਪਣੇ ਰਾਸ਼ਨ ਡੀਲਰ ਦੀ ਵੀ ਚੋਣ ਕਰ ਸਕਦੇ ਹੋ ਜੇਕਰ ਤੁਸੀਂ ਆਪਣੇ ਮੌਜ਼ੂਦਾ ਐੱਫਪੀਐੱਸ ਡੀਲਰ ਤੋਂ ਸੰਤੁਸ਼ਟ ਨਹੀਂ ਹੋ, ਤਾਂ ਤੁਸੀਂ ਬਿਨਾਂ ਕਿਸੇ ਸਮੱਸਿਆ ਦੇ ਹੋਰ ਡੀਲਰ ਕੋਲ ਜਾ ਸਕਦੇ ਹੋ
  • ਯੋਜਨਾ ਰਾਹੀਂ ਸਰਕਾਰ ਹਰ ਲੋੜਵੰਦ ਤੱਕ ਰਾਸ਼ਨ ਦੀ ਉਪਲੱਬਧਤਾ ਤੈਅ ਕਰਨ ਦਾ ਕੰਮ ਕਰੇਗੀ ਇਹ ਯੋਜਨਾ ਦੇਸ਼ਭਰ ‘ਚ ਰਾਸ਼ਨ ਦੀਆਂ ਦੁਕਾਨਾਂ (ਪੀਡੀਐੱਸ) ਲਈ ਪ੍ਰਵਾਸੀਆਂ ਨੂੰ ਸੰਪੂਰਨ ਪਹੁੰਚ ਪ੍ਰਦਾਨ ਕਰਦੀ ਹੈ

ਯੋਜਨਾ ਲਈ ਬਿਨੈ ਕਿਵੇਂ ਕਰੀਏ?

ਕੇਂਦਰ ਸਰਕਾਰ ਰਾਹੀਂ ਇਸ ਯੋਜਨਾ ਦੀ ਸ਼ੁਰੂਆਤ ਤੋਂ ਬਾਅਦ ਕਿਸੇ ਵੀ ਰਾਸ਼ਨ ਕਾਰਡ ਧਾਰਕ ਨੂੰ ਇਸ ਯੋਜਨਾ ਅਧੀਨ ਕਿਸੇ ਵੀ ਆਨਲਾਇਨ ਅਤੇ ਆਫਲਾਇਨ ਬਿਨੈ ਦੀ ਜ਼ਰੂਰਤ ਨਹੀਂ ਹੈ ਸਾਰੇ ਸੂਬਾ ਕੇਂਦਰਾਂ ਦੀ ਸਰਕਾਰ ਦੇ ਆਦੇਸ਼ ਅਨੁਸਾਰ ਲਾਭਕਾਰੀਆਂ ਦੇ ਰਾਸ਼ਨ ਕਾਰਡ ਫੋਨ ‘ਤੇ ਆਧਾਰ ਕਾਰਡ ਨਾਲ ਲਿੰਕ ਕਰਨ ਦਾ ਕੰਮ ਕਰਨਗੇ ਇਸ ਤੋਂ ਬਾਅਦ ਇੰਟੀਗ੍ਰੇਟਡ ਮੈਨੇਜ਼ਮੈਂਟ ਪਬਲਿਕ ਡਿਸਟੀਬਿਊਸ਼ਨ ਸਿਸਟਮ ਅਧੀਨ ਅੰਕੜਿਆਂ ਨੂੰ ਇੱਕ ਰਾਸ਼ਟਰ ਇੱਕ ਰਾਸ਼ਨ ਕਾਰਡ ਸਕੀਮ ਲਈ ਉਪਲੱਬਧ ਕਰਾ ਦਿੱਤਾ ਜਾਏਗਾ, ਜਿਸ ਨਾਲ ਦੇਸ਼ ਦੇ ਕਿਸੇ ਵੀ ਕੋਨੇ ‘ਚ ਲਾਭਪਾਤਰੀ ਨੂੰ ਰਾਸ਼ਨ ਕਾਰਡ ਦੇ ਲਾਭ ਦਿੱਤੇ ਜਾ ਸਕਣਗੇ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!