newborn care and precautions - sachi shiksha punjabi

ਨਵਜਾਤ ਬੱਚੇ ਦੀ ਸੰਭਾਲ ਅਤੇ ਸਾਵਧਾਨੀਆਂ

ਬੱਚਿਆਂ ਨੂੰ ਸੁਰੱਖਿਅਤ ਅਤੇ ਸਿਹਤਮੰਦ ਰੱਖਣ ਲਈ ਛੋਟੀਆਂ-ਛੋਟੀਆਂ ਗੱਲਾਂ ’ਤੇ ਧਿਆਨ ਦੇ ਕੇ ਉਨ੍ਹਾਂ ਨੂੰ ਹਰ ਮੁਸੀਬਤ ਤੋਂ ਬਚਾਇਆ ਜਾ ਸਕਦਾ ਹੈ ਖਾਸ ਕਰਕੇ ਉਨ੍ਹਾਂ ਦੀ ਮਾਲਸ਼ ਅਤੇ ਨਹਾਉਣ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਨਾਲ ਹੀ ਨੰਨ੍ਹੇ ਬੱਚਿਆਂ ਦੀ ਰੋਗ ਪ੍ਰਤੀਰੋਧਕ ਸਮੱਰਥਾ ਕਾਫੀ ਘੱਟ ਹੁੰਦੀ ਹੈ

Also Read :-

ਇਸ ਲਈ ਉਸ ਦੀ ਸਹੀ ਦੇਖਭਾਲ ਅਤੇ ਪਾਲਣ-ਪੋਸ਼ਣ ’ਚ ਥੋੜ੍ਹੀ ਸਾਵਧਾਨੀ ਉਸ ਨੂੰ ਮਜ਼ਬੂਤ ਬਣਾਉਂਦੀ ਹੈ

ਮਾਲਸ਼ ਬਣਾਏਗੀ ਮਜ਼ਬੂਤ:

ਬੱਚਾ ਕਿਉਂਕਿ ਮਾਂ ਦੇ ਗਰਭ ’ਚ ਬੰਨਿ੍ਹਆ ਹੋਇਆ ਹੁੰਦਾ ਹੈ ਅਖੀਰ ਉਸ ਦੇ ਜੋੜਾਂ ਨੂੰ ਖੋਲ੍ਹਣ ਲਈ ਅਤੇ ਹੱਡੀਆਂ ਦੀ ਮਜ਼ਬੂਤੀ ਲਈ ਮਾਲਸ਼ ਸਭ ਤੋਂ ਅਹਿਮ ਹੈ ਅਕਸਰ ਲੋਕ ਮਾਲਸ਼ ਲਈ ਦਾਈ ’ਤੇ ਨਿਰਭਰ ਰਹਿੰਦੇ ਹਨ ਪਰ ਕੋਸ਼ਿਸ਼ ਇਹੀ ਕਰੋ ਕਿ ਬੱਚੇ ਦੀ ਮਾਲਸ਼ ਕੋਈ ਰਿਸ਼ਤੇਦਾਰ ਜਿਵੇਂ ਦਾਦੀ, ਨਾਨੀ, ਭੂਆ ਜਾਂ ਫਿਰ ਮਾਂ ਹੀ ਕਰੇ ਮਾਂ ਦੇ ਹੱਥਾਂ ਦਾ ਪਿਆਰ ਭਰਿਆ ਤਾਲਮੇਲ ਬੱਚਿਆਂ ਨੂੰ ਸੁਰੱਖਿਆ ਦਾ ਅਹਿਸਾਸ ਦਿਵਾਉਂਦਾ ਹੈ ਬੱਚੇ ਲਈ ਮਾਲਸ਼ ਬਹੁਤ ਜ਼ਰੂਰੀ ਹੈ ਅਤੇ ਰੋਜ਼ਾਨਾ ਬੱਚੇ ਨੂੰ ਨਹਾਉਣ ਤੋਂ ਪਹਿਲਾਂ ਉਸ ਦੀ ਮਾਲਸ਼ ਜ਼ਰੂਰ ਕਰਨੀ ਚਾਹੀਦੀ ਹੈ ਮਾਲਸ਼ ਨਾਲ ਨਾ ਸਿਰਫ਼ ਬੱਚੇ ਦੇ ਸਰੀਰ ਨੂੰ ਜ਼ਰੂਰੀ ਪੋਸ਼ਣ ਮਿਲਦਾ ਹੈ ਸਗੋਂ ਉਸ ਦੇ ਸਰੀਰ ਦੀ ਕਸਰਤ ਵੀ ਹੁੰਦੀ ਹੈ

ਕਿਵੇਂ ਕਰੀਏ ਮਾਲਸ਼:

ਬੱਚੇ ਦੀ ਮਾਲਸ਼ ਲਈ ਬੇਬੀ ਆੱਇਲ, ਸਰ੍ਹੋਂ ਜਾਂ ਜੈਤੂਨ ਦੇ ਤੇਲ ਦੀ ਚੋਣ ਕਰੋ ਮਾਲਸ਼ ਕਰਨ ਦਾ ਸਭ ਤੋਂ ਸਹੀ ਤਰੀਕਾ ਇਹ ਹੈ ਕਿ ਤੁਸੀਂ ਜਿਸ ਕਮਰੇ ’ਚ ਬੱਚੇ ਦੀ ਮਾਲਸ਼ ਕਰਨ ਜਾ ਰਹੇ ਹੋ, ਉਸ ਦੀਆਂ ਖਿੜਕੀਆਂ ਅਤੇ ਦਰਵਾਜ਼ੇ ਚੰਗੀ ਤਰ੍ਹਾਂ ਬੰਦ ਕਰ ਦਿਓ ਤਾਂ ਕਿ ਬਾਹਰ ਦੀ ਹਵਾ ਬੱਚੇ ਨੂੰ ਪ੍ਰਭਾਵਿਤ ਨਾ ਕਰੇ ਫਿਰ ਤੁਸੀਂ ਆਪਣੇ ਪੈਰ ਫੈਲਾ ਕੇ ਬੱਚੇ ਨੂੰ ਆਪਣੇ ਦੋਨਾਂ ਪੈਰਾਂ ਵਿਚਕਾਰ ਲਿਟਾਓ ਅਤੇ ਆਪਣੇ ਹੱਥਾਂ ’ਚ ਆੱਇਲ ਲਗਾ ਕੇ ਬੱਚੇ ਦੀ ਮਾਲਸ਼ ਸ਼ੁਰੂ ਕਰੋ ਮਾਲਸ਼ ਦੀ ਸ਼ੁਰੂਆਤ ਹਮੇਸ਼ਾ ਬੱਚੇ ਦੇ ਪੈਰਾਂ ਤੋਂ ਕਰੋ ਫਿਰ ਹਲਕੇ ਹੱਥਾਂ ਨਾਲ ਉਸ ਦੇ ਪੇਟ ਅਤੇ ਛਾਤੀ ਦੀ ਮਾਲਸ਼ ਕਰੋ ਉਸ ਤੋਂ ਬਾਅਦ ਬੱਚੇ ਨੂੰ ਪੇਟ ਸਹਾਰੇ ਉਲਟਾ ਲਿਟਾ ਕੇ ਉਸ ਦੀ ਪਿੱਠ ਅਤੇ ਕਮਰ ਦੀ ਮਾਲਸ਼ ਕਰੋ ਅਤੇ ਸਭ ਤੋਂ ਅਖੀਰ ’ਚ ਬੱਚੇ ਦੇ ਸਿਰ ਦੀ ਮਾਲਸ਼ ਕਰੋ

ਮਾਲਸ਼ ਦੇ ਫਾਇਦੇ:

ਮਾਲਸ਼ ਨਾਲ ਬੱਚੇ ਦੀਆਂ ਮਾਸਪੇਸ਼ੀਆਂ ਨੂੰ ਕਸਰਤ ਅਤੇ ਆਰਾਮ ਮਿਲਦਾ ਹੈ ਅਤੇ ਬੱਚਾ ਤਨਾਅ-ਥਕਾਣ ਮੁਕਤ ਹੋ ਕੇ ਆਰਾਮ ਦੀ ਨੀਂਦ ਸੌਂਦਾ ਹੈ ਮਾਲਸ਼ ਕਰਦੇ ਸਮੇਂ ਸਾਵਧਾਨੀ ਵਰਤੋਂ ਕਿ ਹੱਥ ਕੋਮਲਤਾ ਨਾਲ ਚੱਲੇ ਅਤੇ ਬੱਚੇ ਦੇ ਨਾਜ਼ੁਕ ਅੰਗਾਂ ਨੂੰ ਕੋਈ ਝਟਕਾ ਨਾ ਲੱਗੇ

ਬੱਚੇ ਨੂੰ ਨਹਾਉਣਾ:

ਮਾਲਸ਼ ਦੇ ਕੁਝ ਸਮੇਂ ਬਾਅਦ ਬੱਚੇ ਨੂੰ ਨਹਾਓ ਮਾਲਸ਼ ਤੋਂ ਬਾਅਦ ਨਹਾਉਣ ਨਾਲ ਬੱਚੇ ਦੀ ਚਮੜੀ ਸਿਹਤਮੰਦ ਹੁੰਦੀ ਹੈ ਸਭ ਤੋਂ ਪਹਿਲਾਂ ਸਾਰੇ ਜ਼ਰੂਰੀ ਸਮਾਨ ਜਿਵੇਂ ਬੇਬੀ ਸ਼ੈਂਪੂ, ਬੇਬੀ ਸੋਪ, ਟਾਵੇਲ ਆਦਿ ਆਪਣੇ ਕੋਲ ਪਹਿਲਾਂ ਹੀ ਰੱਖ ਲਓ ਤਾਂ ਕਿ ਤੁਹਾਨੂੰ ਵਿੱਚ ਦੀ ਉੱਠਣਾ ਨਾ ਪਵੇ ਬੱਚੇ ਨੂੰ ਨਹਾਉਂਦੇ ਸਮੇਂ ਤੁਹਾਡੀ ਇਹੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਉਹ ਪਾਣੀ ਤੋਂ ਡਰਨ ਦੀ ਬਜਾਇ ਨਹਾਉਣ ’ਚ ਆਨੰਦ ਅਤੇ ਖੁਸ਼ੀ ਦਾ ਅਨੁਭਵ ਕਰੇ ਕਿਉਂਕਿ ਬੱਚਾ ਜਨਮ ਤੋਂ ਪਹਿਲਾਂ ਮਾਂ ਦੇ ਪੇਟ ’ਚ ਪਾਣੀ ’ਚ ਹੀ ਹੁੰਦਾ ਹੈ ਅਖੀਰ ਉਹ ਪਹਿਲੀ ਵਾਰ ਨਹਾਉਣ ਨਾਲ ਬਹੁਤ ਜ਼ਿਆਦਾ ਵਿਚਲਤ ਨਹੀਂ ਹੁੰਦਾ ਬਰਸ਼ਤੇ ਪਾਣੀ ਥੋੜ੍ਹਾ ਗਰਮ ਹੋਵੇ ਜਦੋਂ ਤੱਕ ਤੁਹਾਡਾ ਬੱਚਾ ਛੋਟਾ ਹੈ ਉਦੋਂ ਤੱਕ ਤੁਸੀਂ ਉਸ ਨੂੰ ਰਸੋਈ ਦੀ ਸਿੰਕ ਜਾਂ ਇੱਕ ਛੋਟੀ ਜਿਹੀ ਪਲਾਸਟਿਕ ਦੀ ਬਾਲਟੀ ’ਚ ਨਹਿਲਾ ਸਕਦੇ ਹੋ ਨਵਜਾਤ ਬੱਚਿਆਂ ਨੂੰ ਰੋਜ਼ਾਨਾ ਨਹਾਉਣ ਦੀ ਜ਼ਰੂਰਤ ਨਹੀਂ ਹੁੰਦੀ ਇੱਕ ਹਫਤੇ ’ਚ ਇੱਕ ਜਾਂ ਦੋ ਵਾਰ ਨਹਾਉਣਾ ਉਨ੍ਹਾਂ ਲਈ ਕਾਫੀ ਹੈ

ਨਹਿਲਾਉਂਦੇ ਸਮੇਂ ਰੱਖੋ ਧਿਆਨ:

  • ਆਪਣੇ ਬੱਚੇ ਨੂੰ ਇੱਕ ਮਿੰਟ ਲਈ ਵੀ ਇਕੱਲਾ ਨਾ ਛੱਡੋ ਕਿਉਂਕਿ ਬੱਚਾ ਇੱਕ ਇੰਚ ਤੋਂ ਵੀ ਘੱਟ ਗਹਿਰਾਈ ਵਾਲੇ ਪਾਣੀ ’ਚ 60 ਸੈਕਿੰਡ ਤੋਂ ਵੀ ਘੱਟ ਸਮੇਂ ’ਚ ਡੁੱਬ ਸਕਦਾ ਹੈ
  • ਕਦੇ ਬੱਚਿਆਂ ਨੂੰ ਅਜਿਹੇ ਟੱਬ ’ਚ ਨਾ ਰੱਖੋ, ਜਿਸ ’ਚ ਪਾਣੀ ਖੁੱਲ੍ਹਾ ਹੋਵੇ ਕਿਉਂਕਿ ਅਜਿਹੇ ’ਚ ਪਾਣੀ ਦਾ ਤਾਪਮਾਨ ਜਾਂ ਉਸ ਦੀ ਗਹਿਰਾਈ ਬਦਲ ਸਕਦੀ ਹੈ ਜੋ ਬੱਚੇ ਲਈ ਨੁਕਸਾਨਦਾਇਕ ਹੋ ਸਕਦੀ ਹੇ
  • ਬਾਥਟੱਬ ਨੂੰ ਲਗਭਗ ਆਪਣੇ ਬੱਚੇ ਦੇ ਮੋਢੇ ਤੱਕ ਦੀ ਉੱਚਾਈ ਤੱਕ ਪਾਣੀ ਰੱਖੋ ਅਜਿਹੇ ਪਾਣੀ ਦਾ ਇਸਤੇਮਾਲ ਕਰੋ ਜੋ ਗੁਣਗੁਣਾ ਹੋਵੇ ਪਰ ਗਰਮ ਨਹੀਂ
  • ਹੌਲੀ-ਹੌਲੀ ਆਪਣੇ ਬੱਚੇ ਨੂੰ ਟੱਬ ’ਚ ਉਤਾਰੋ ਪਹਿਲਾਂ ਉਸ ਦੇ ਪੈਰ, ਫਿਰ ਉਸ ਦੀ ਗਰਦਨ ਅਤੇ ਸਿਰ ਨੂੰ ਸਹਾਰਾ ਦਿਓ ਨਹਿਲਾਉਣ ਦੌਰਾਨ ਉਸ ’ਤੇ ਲਗਾਤਾਰ ਕੱਪ ਨਾਲ ਪਾਣੀ ਪਾਉਂਦੇ ਰਹੋ ਤਾਂ ਕਿ ਉਸ ਨੂੰ ਠੰਡ ਨਾ ਲੱਗੇ
  • ਉਸ ਦੇ ਸਿਰ ਨੂੰ ਗਿੱਲੇ ਅਤੇ ਸਾਬਣ ਨਾਲ ਭਰੇ ਸਪੰਜ ਨਾਲ ਸਾਫ ਕਰੋ
  • ਹਫਤੇ ’ਚ ਇੱਕ ਵਾਰ ਬੱਚੇ ਦਾ ਸਿਰ ਕਿਸੇ ਚੰਗੇ ਬੇਬੀ ਸ਼ੈਂਪੂ ਨਾਲ ਜ਼ਰੂਰ ਧੋਣਾ ਚਾਹੀਦਾ ਹੈ
  • ਸ਼ੈਂਪੂ ਕਰਦੇ ਸਮੇਂ ਇਸ ਗੱਲ ਦਾ ਧਿਆਨ ਜ਼ਰੂਰ ਰੱਖੋ ਕਿ ਸ਼ੈਂਪੂ ਬੱਚੇ ਦੀਆਂ ਅੱਖਾਂ ’ਚ ਨਾ ਜਾਏ
  • ਉਸ ਦੀਆਂ ਅੱਖਾਂ ਅਤੇ ਚਿਹਰੇ ਨੂੰ ਸਾਫ ਕਰਨ ਲਈ ਹਲਕੀ ਗਿੱਲੀ ਰੂੰ ਦੇ ਟੁਕੜਿਆਂ ਦਾ ਇਸਤੇਮਾਲ ਕਰੋ
  • ਨਵਜਾਤ ਦੇ ਨਾਜ਼ੁਕ ਅੰਗਾਂ ਦੀ ਰੋਜ਼ਾਨਾ ਸਫਾਈ ਜ਼ਰੂਰੀ ਹੈ
  • ਬੱਚੇ ਦੇ ਪ੍ਰਾਈਵੇਟ ਪਾਰਟਸ, ਅੰਡਰ ਆਰਮਸ ਅਤੇ ਗਰਦਨ ਦੀ ਸਫਾਈ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ
  • ਬੱਚੇ ਦੇ ਕੰਨ ਅਤੇ ਨੱਕ ਦੀ ਸਫਾਈ ਕਰਦੇ ਸਮੇਂ ਵਿਸ਼ੇਸ਼ ਸਾਵਧਾਨੀ ਵਰਤਣੀ ਚਾਹੀਦੀ ਹੈ ਸਿਰਫ਼ ਮੁਲਾਇਮ ਸੂਤੀ ਕੱਪੜੇ ਦੇ ਕੋਨੇ ਨਾਲ ਬੱਚੇ ਦੇ ਕੰਨ ਦਾ ਬਾਹਰੀ ਹਿੱਸਾ ਸਾਫ ਕਰਨਾ ਚਾਹੀਦਾ ਹੈ
  • ਨਹਿਲਾਉਣ ਦੇ ਤੁਰੰਤ ਬਾਅਦ ਬੱਚੇ ਦਾ ਸਿਰ ਸੁੱਕੇ ਤੌਲੀਏ ਨਾਲ ਪੂੰਝੋ ਨਹੀਂ ਤਾਂ ਬੱਚੇ ਨੂੰ ਜ਼ੁਕਾਮ ਹੋ ਸਕਦਾ ਹੈ

ਜ਼ਰੂਰਤ ਸੂਰਜ ਦੀ ਰੌਸ਼ਨੀ ਦੀ:

ਜ਼ਿਆਦਾਤਰ ਲੋਕ ਸੋਚਦੇ ਹਨ ਕਿ ਬੱਚਿਆਂ ਨੂੰ ਘਰ ਤੋਂ ਬਾਹਰ ਨਹੀਂ ਲੈ ਜਾਣਾ ਚਾਹੀਦਾ ਹੈ ਲੋਕ ਭੁੱਲ ਜਾਂਦੇ ਹਨ ਕਿ ਲੰਬੇ ਸਮੇਂ ਤੱਕ ਬੱਚਿਆਂ ਨੂੰ ਘਰ ’ਚ ਰੱਖਣਾ ਨੁਕਸਾਨਦਾਇਕ ਹੋ ਸਕਦਾ ਹੈ ਇਸ ਨਾਲ ਉਹ ਸੂਰਜ ਤੋਂ ਮਿਲਣ ਵਾਲੇ ਵਿਟਾਮਿਨ-ਡੀ ਨਹੀਂ ਲੈ ਸਕਣਗੇ, ਨਾਲ ਹੀ ਉਨ੍ਹਾਂ ਦੇ ਸਰੀਰ ’ਚ ਆਕਸੀਜਨ ਦੀ ਕਮੀ ਵੀ ਹੋ ਸਕਦੀ ਹੈ ਇਸ ਲਈ ਬੱਚੇ ਨੂੰ ਘਰ ’ਚ ਬੰਦ ਕਰਨ ਤੋਂ ਬਿਹਤਰ ਹੈ ਉਨ੍ਹਾਂ ਨੂੰ ਬਾਹਰ ਦੀ ਲਗਾਤਾਰ ਸੈਰ ਕਰਵਾਈ ਜਾਏ, ਤਾਂ ਕਿ ਉਹ ਵੀ ਖੁੱਲ੍ਹੀ ਹਵਾ ’ਚ ਸਾਹ ਲੈ ਸਕੇ ਅਤੇ ਬਾਹਰ ਦੀ ਤਾਜ਼ੀ ਹਵਾ ਉਨ੍ਹਾਂ ਦੇ ਫੇਫੜਿਆਂ ਤੱਕ ਪਹੁੰਚ ਸਕੇ ਇਸ ਤਰ੍ਹਾਂ ਜਦੋਂ ਤੁਸੀਂ ਛੋਟੇ ਬੱਚੇ ਦਾ ਪੂਰਾ ਧਿਆਨ ਰੱਖੋਂਗੇ ਤਾਂ ਤੁਹਾਡਾ ਬੱਚਾ ਹਮੇਸ਼ਾ ਸਿਹਤਮੰਦ ਅਤੇ ਖੁਸ਼ ਰਹੇਗਾ

ਹੋਰ ਸਾਵਧਾਨੀਆਂ:

  • ਜਨਮ ਤੋਂ ਬਾਅਦ ਹੀ ਬੱਚੇ ਨੂੰ ਦੁੱਧ ਪਿਆਉਣਾ ਸ਼ੁਰੂ ਕਰੋ ਪਹਿਲਾ ਦੁੱਧ ਆਉਣ ’ਚ ਕੁਝ ਸਮਾਂ ਲੱਗਦਾ ਹੈ ਪਰ ਇਸ ਲਈ ਯਤਨ ਸ਼ੁਰੂ ਕਰ ਦਿਓ
  • ਜੇਕਰ ਬੱਚੇ ਨੂੰ ਬਾਹਰ ਦਾ ਦੁੱਧ ਦੇਣਾ ਪਵੇ ਤਾਂ ਹੋ ਸਕੇ ਤਾਂ ਸਟੀਲ ਦੀ ਕਟੋਰੀ-ਚਮਚ ਦੀ ਵਰਤੋਂ ਕਰੋ
  • ਜੇਕਰ ਬੋਤਲ ਨਾਲ ਦੁੱਧ ਪਿਲਾ ਰਹੇ ਹੋ ਤਾਂ ਬੋਤਲ ’ਚ ਜੰਮੇ ਹੋਏ ਦੁੱਧ ’ਚ ਕੀਟਾਣੂਆਂ ਦੇ ਵਿਕਸਤ ਹੋਣ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ ਅਖੀਰ ਇਹ ਜ਼ਰੂਰੀ ਹੈ ਕਿ ਦੁੱਧ ਪਿਆਉਣ ਤੋਂ ਪਹਿਲਾਂ ਬੋਤਲ ਨੂੰ ਸਾਬਣ ਅਤੇ ਬੁਰਸ਼ ਨਾਲ ਅੰਦਰ ਤੱਕ ਸਾਫ ਕਰੋ
  • ਜੇਕਰ ਤਾਜ਼ਾ ਦੁੱਧ ਲੈਂਦੇ ਹੋ ਤਾਂ ਉਸ ਨੂੰ ਚੰਗੀ ਤਰ੍ਹਾਂ ਉੱਬਾਲਣ ਤੋਂ ਬਾਅਦ ਹੀ ਵਰਤੋ
  • ਥੋੜ੍ਹੀ-ਥੋੜ੍ਹੀ ਦੇਰ ’ਚ ਬੱਚੇ ਦੀ ਨੈਪੀ ਬਦਲਣਾ ਭਲੇ ਹੀ ਥਕਾ ਦੇਣ ਵਾਲਾ ਕੰਮ ਹੈ ਪਰ ਬੱਚੇ ਨੂੰ ਨੈਪੀ ਰੈਸ਼ੇਜ਼ ਤੋਂ ਬਚਾਉਣ ਲਈ ਅਜਿਹਾ ਕਰਨਾ ਬਹੁਤ ਜ਼ਰੂਰੀ ਹੈ
  • ਨੈਪੀ ਬਦਲਣ ਤੋਂ ਪਹਿਲਾਂ ਤੁਸੀਂ ਸਾਫ਼ ਨੈਪੀ, ਕਾੱਟਨ ਵੂਲ ਅਤੇ ਬੈਰੀਅਰ ਕਰੀਮ ਇਹ ਸਭ ਜ਼ਰੂਰ ਬੱਚਿਆਂ ਕੋਲ ਰੱਖ ਲਓ, ਉਸ ਤੋਂ ਬਾਅਦ ਹੀ ਬੱਚੇ ਦੀ ਨੈਪੀ ਬਦਲੋ ਫਿਰ ਥੋੜ੍ਹਾ ਜਿਹੀ ਬੈਰੀਅਰ ਕਰੀਮ ਲਗਾਓ ਅਤੇ ਬੇਬੀ ਪਾਊਡਰ ਛਿੜਕੋ ਗੈਸ ਦੀ ਵਜ੍ਹਾ ਨਾਲ ਬੱਚਿਆਂ ਦੇ ਪੇਟ ’ਚ ਦਰਦ ਹੁੰਦਾ ਹੈ ਅਤੇ ਉਹ ਬਹੁਤ ਰੋਂਦੇ ਹਨ

ਇਸ ਦਰਦ ਨੂੰ ਕਾੱਲਿਕ ਪੇਨ ਕਹਿੰਦੇ ਹਨ ਜੇਕਰ ਬੱਚੇ ਦੇ ਪੇਟ ’ਚ ਦਰਦ ਹੁੰਦਾ ਹੈ ਤਾਂ ਉਹ ਲਗਾਤਾਰ ਰੋਂਦਾ ਰਹਿੰਦਾ ਹੈ ਇਸ ਦੇ ਲਈ ਤੁਸੀਂ ਆਪਣੇ ਮੋਢੇ ’ਤੇ ਬੱਚੇ ਦਾ ਸਿਰ ਟਿਕਾ ਕੇ ਉਸ ਦੀ ਪਿੱਠ ’ਤੇ ਹੱਥ ਫੇਰਦੇ ਹੋਏ, ਉਸ ਨੂੰ ਡੱਕਾਰ ਦਿਵਾਓ ਇਸ ਨਾਲ ਬੱਚੇ ਨੂੰ ਆਰਾਮ ਮਹਿਸੂਸ ਹੁੰਦਾ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!