mobile app development is a better option career

ਮੋਬਾਇਲ ਐਪ ਡਿਵੈਲਪਮੈਂਟ ਹੈ ਬਿਹਤਰੀਨ ਕਰੀਅਰ ਬਦਲ

ਅੱਜ-ਕੱਲ੍ਹ ਚਾਹੇ ਕੋਈ ਸਮਾਨ ਖਰੀਦਣਾ ਹੋਵੇ, ਗਾਣੇ ਸੁਣਨੇ ਹੋਣ ਜਾਂ ਫਿਰ ਅਖਬਾਰ ਪੜ੍ਹਨਾ ਹੋਵੇ, ਗੇਮ ਖੇਡਣੀ ਹੋਵੇ, ਕੋਈ ਬਿੱਲ ਭਰਨਾ ਹੋਵੇ ਜਾਂ ਕਿਸੇ ਨੂੰ ਪੈਸੇ ਭੇਜਣੇ ਹੋਣ, ਇਹ ਸਾਰੇ ਕੰਮ ਹੁਣ ਸਮਾਰਟਫੋਨ ’ਤੇ ਹੀ ਹੋ ਜਾਂਦੇ ਹਨ ਪਰ ਕੀ ਤੁਸੀਂ ਕਦੇ ਸੋਚਿਆ ਹੈ

ਕਿ ਇਹ ਸਾਰੇ ਕੰਮ ਅਸੀਂ ਕਿਸ ਦੀ ਮੱਦਦ ਨਾਲ ਕਰ ਸਕਦੇ ਹਾਂ, ਸਹੀ ਸਮਝਿਆ ਤੁਸੀਂ, ਮੋਬਾਇਲ ’ਚ ਇੰਸਟਾਲ ਹੋਏ ਐਪਲੀਕੇਸ਼ਨ ਜ਼ਰੀਏ ਅੱਜ ਗਾਣੇ ਸੁਣਨ ਤੋਂ ਲੈ ਕੇ ਮਨੀ-ਟਰਾਂਸਫਰ ਕਰਨ ਅਤੇ ਆੱਨ-ਲਾਇਨ ਸ਼ਾੱਪਿੰਗ ਕਰਨ ਲਈ ਵੱਖ-ਵੱਖ ਮੋਬਾਇਲ ਐਪ ਉਪਲੱਬਧ ਹਨ ਕੋਰੋਨਾ ਕਾਲ ’ਚ ਲਗਭਗ ਸਾਰੇ ਦਫ਼ਤਰਾਂ ਦਾ ਕੰਮ ਘਰਾਂ ਤੋਂ ਆੱਨ-ਲਾਇਨ ਹੋਇਆ ਇਸ ਤੋਂ ਇਲਾਵਾ ਹੁਣ ਮੋਬਾਇਲ ਐਪ ’ਚ ਵੀ ਕਈ ਕੰਮਾਂ ਦੀ ਨਿਰਭਰਤਾ ਵਧਦੀ ਦਿਸ ਰਹੀ ਹੈ ਐਪ ਦੀ ਉਪਲੱਬਧਤਾ ਦੀ ਵਜ੍ਹਾ ਨਾਲ ਬਹੁਤ ਸਾਰੇ ਕੰਮ ਘਰ ਬੈਠੇ ਹੋ ਜਾਂਦੇ ਹਨ ਅਤੇ ਬਾਹਰ ਨਿਕਲਣ ਦੀ ਜ਼ਰੂਰਤ ਨਹੀਂ ਹੁੰਦੀ ਨੌਜਵਾਨਾਂ ਲਈ ਸੰਭਾਵਨਾ ਲਗਾਤਾਰ ਵਧ ਰਹੀਆਂ ਹਨ

ਇੱਥੋਂ ਤੱਕ ਕਿ ਕੋਵਿਡ-19 ਸੰਕਰਮਿਤ ਹੀ ਸਹੀ ਜਾਣਕਾਰੀ ਅਤੇ ਟੀਕਾਕਰਨ ਲਈ ਵੀ ਜਿਸ ਆਰੋਗਿਆ ਸੇਤੂ ਅਤੇ ਕੋਵਿਨ ਐਪ ਦੀ ਮੱਦਦ ਲਈ ਜਾ ਸਕਦੀ ਹੈ, ਉਹ ਵੀ ਇੱਕ ਮੋਬਾਇਲ ਐਪ ਹੀ ਹੈ ਇਸੇ ਤਰ੍ਹਾਂ ਅੱਜ ਭਲੇ ਹੀ ਬੱਚਿਆਂ ਨੂੰ ਸਕੂਲ ਦੀਆਂ ਜਮਾਤਾਂ ਲੈਣੀਆਂ ਹੋਣ ਜਾਂ ਘਰ ਦਾ ਕੋਈ ਸਮਾਨ ਮੰਗਵਾਉਣਾ ਹੋਵੇ, ਇਹ ਕੰਮ ਵੀ ਮੋਬਾਇਲ ਐਪ ਨਾਲ ਬੜੀ ਅਸਾਨੀ ਨਾਲ ਹੋ ਰਹੇ ਹਨ ਅਜਿਹੇ ’ਚ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਅੱਜ ਦੇ ਦੌਰ ’ਚ ਐਪ ਕਾਰਨ ਤੁਹਾਡਾ ਮੋਬਾਇਲ ਕਿਸੇ ਜਾਦੂ ਦੀ ਪੋਟਲੀ ਤੋਂ ਘੱਟ ਨਹੀਂ ਹੈ

ਇੱਕ ਅਨੁਮਾਨ ਅਨੁਸਾਰ, ਸਾਲ 2025 ਤੱਕ ਮੋਬਾਇਲ ਐਪ ਦਾ ਬਜ਼ਾਰ ਵਧ ਕੇ ਲਗਭਗ ਇੱਕ ਹਜ਼ਾਰ ਬਿਲੀਅਨ ਯੂਐੱਸ ਡਾਲਰ ਤੱਕ ਹੋ ਜਾਵੇਗਾ ਇੱਕ ਹੋਰ ਸਰਵੇ ਮੁਤਾਬਕ, 2030 ਤੱਕ 50 ਪ੍ਰਤੀਸ਼ਤ ਲੋਕ ਖਰੀਦਦਾਰੀ ਲਈ ਮੋਬਾਇਲ ਐਪਲੀਕੇਸ਼ਨ ਦੀ ਹੀ ਵਰਤੋਂ ਕਰਨਗੇ ਇਸ ਨਾਲ ਸਮਝਿਆ ਜਾ ਸਕਦਾ ਹੈ ਕਿ ਪ੍ਰੋਗਰਾਮਿੰਗ ਅਤੇ ਮੋਬਾਇਲ ਐਪਲੀਕੇਸ਼ਨ ਡਿਵੈਲਪਮੈਂਟ ਸਿੱਖਣਾ ਹੁਣ ਕਿੰਨਾ ਜ਼ਰੂਰੀ ਹੋ ਗਿਆ ਹੈ ਸਰਕਾਰ ਵੱਲੋਂ ਜ਼ਿਆਦਾਤਰ ਕੰਮ ਆੱਨ-ਲਾਇਨ ਜ਼ਰੀਏ ਕਰਨ ’ਤੇ ਜ਼ੋਰ ਦਿੱਤੇ ਜਾਣ ਨਾਲ ਅਗਲੇ ਸਾਲਾਂ ’ਚ ਨੌਜਵਾਨਾਂ ਲਈ ਇਸ ’ਚ ਕਰੀਅਰ ਸੰਭਾਵਨਾਵਾਂ ਹੋਰ ਤੇਜ਼ੀ ਨਾਲ ਵਧਣਗੀਆਂ

ਕਮਾਈ ਲਈ ਬਿਹਤਰੀਨ ਮੌਕੇ:

ਸਮਾਰਟਫੋਨ ਦੀ ਘੱਟ ਕੀਮਤ, ਸਸਤੀਆਂ ਦਰਾਂ ’ਤੇ ਇੰਟਰਨੈੱਟ ਸੇਵਾਵਾਂ ਦੀ ਉਪਲੱਬਧਤਾ ਅਤੇ ਕੋਰੋਨਾ ਮਹਾਂਮਾਰੀ ਤੋਂ ਬਾਅਦ ਬਦਲਦੇ ਹਲਾਤਾਂ ਕਾਰਨ ਮੋਬਾਇਲ ’ਚ ਸਭ ਦੀ ਨਿਰਭਰਤਾ ਵਧਦੀ ਜਾ ਰਹੀ ਹੈ ਇਸ ਨਾਲ ਐਪ ਦੀ ਜ਼ਰੂਰਤ ਅਤੇ ਵਰਤੋਂ ਵੀ ਵਧ ਰਹੀ ਹੈ ਸਮਾਰਟਫੋਨ ਦੀ ਵਧਦੀ ਪ੍ਰਸਿੱਧੀ ਕਾਰਨ ਹੀ ਮੋਬਾਇਲ ਐਪ ਬਣਾਉਣ ਦਾ ਅੱਜ ਵੱਡਾ ਵੈਸ਼ਵਿਕ ਬਜ਼ਾਰ ਖੜ੍ਹਾ ਹੋ ਚੁੱਕਿਆ ਹੈ, ਜਿੱਥੇ ਰੁਜ਼ਗਾਰ ਅਤੇ ਅਸੀਮਤ ਕਮਾਈ ਦੇ ਮੌਕੇ ਉਪਲੱਬਧ ਹਨ ਏਨਾ ਹੀ ਨਹੀਂ,

ਮੋਬਾਇਲ ਐਪਲੀਕੇਸ਼ਨ ਅੱਜ ਜ਼ਿਆਦਾਤਰ ਵਪਾਰਾਂ ਦਾ ਜ਼ਰੂਰੀ ਹਿੱਸਾ ਬਣ ਗਿਆ ਹੈ ਜਾਂ ਇੰਜ ਕਹੋ ਕਿ ਐਪ ਦੇ ਭਰੋਸੇ ਹੀ ਬਹੁਤ ਸਾਰੇ ਬਿਜਨੈੱਸ ਚੱਲ ਰਹੇ ਹਨ, ਜਿਵੇਂ ਕਿ ਓਲਾ, ਉਬਰ, ਅਮੇਜ਼ਨ, ਗੂਗਲ-ਪੇਅ, ਫੋਨ-ਪੇਅ, ਪੇਟੀਐੱਮ ਆਦਿ ਇੱਥੋਂ ਤੱਕ ਕਿ ਬਂੈਕਿੰਗ ਦੇ ਕੰਮ ਵੀ ਤੇਜ਼ੀ ਨਾਲ ਐਪ ਜ਼ਰੀਏ ਹੋਣ ਲੱਗੇ ਹਨ ਅੱਜ ਜੇਕਰ ਇਹ ਐਪ ਨਾ ਹੁੰਦੇ, ਤਾਂ ਸ਼ਾਇਦ ਹੀ ਇਹ ਬਿਜਨੈੱਸ ਇਸ ਰਫ਼ਤਾਰ ਨਾਲ ਅੱਗੇ ਵਧ ਪਾਉਂਦੇ ਦਰਅਸਲ, ਮੋਬਾਇਲ ਐਪ ਵੀ ਇੱਕ ਤਰ੍ਹਾਂ ਦਾ ਛੋਟਾ ਜਿਹਾ ਸਾਫਟਵੇਅਰ ਹੀ ਹੈ, ਪਰ ਇਸ ਦੀ ਵਰਤੋਂ ਮੋਬਾਇਲ ’ਚ ਕਰਦੇ ਹਾਂ

ਨੌਕਰੀਆਂ ਦੇ ਮੌਕੇ:

ਜਿਸ ਤਰ੍ਹਾਂ ਅੱਜ-ਕੱਲ੍ਹ ਆਏ ਦਿਨ ਨਵੇਂ-ਨਵੇਂ ਐਪ ਲਾਂਚ ਹੋ ਰਹੇ ਹਨ, ਉਸ ਨੂੰ ਦੇਖਦੇ ਹੋਏ ਐਪ ਡਿਵੈਲਪਰਾਂ ਦੀ ਡਿਮਾਂਡ ਵੀ ਲਗਾਤਾਰ ਵਧ ਰਹੀ ਹੈ ਟੈੱਕ ਅਤੇ ਸਾੱਫਟਵੇਅਰ ਕੰਪਨੀਆਂ ਤੋਂ ਲੈ ਕੇ ਵੈਲਿਊ ਸਰਵਿਸਾਂ ਦੇਣ ਵਾਲੀ ਕੰਪਨੀਆਂ ’ਚ ਹੁਣ ਇਨ੍ਹਾਂ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਦੇਖੀ ਜਾ ਰਹੀ ਹੈ, ਜੋ ਮੋਬਾਇਲ ਯੂਆਈ ਡਿਜ਼ਾਇਨਰ ਅਤੇ ਯੂਜ਼ਰ ਐਕਸਪੀਰੀਅੰਸ ਐਂਡ ਯੂਜ਼ੇਬਲਿਟੀ ਐਕਸਪਰਟ ਦੇ ਤੌਰ ’ਤੇ ਆਪਣੀਆਂ ਸੇਵਾਵਾਂ ਦੇ ਰਹੇ ਹਨ ਇਸ ਖੇਤਰ ’ਚ ਪ੍ਰੋਗਰਾਮਿੰਗ ’ਚ ਆਈਟੀ ਪ੍ਰੋਫੈਸ਼ਨਲਸ ਦੀ ਡਿਮਾਂਡ ਸਭ ਤੋਂ ਜ਼ਿਆਦਾ ਹੈ ਤੁਸੀਂ ਵੀ ਐਪ ਬਣਾਉਣ ਦੀ ਕੁਸ਼ਲਤਾ ਪ੍ਰਾਪਤ ਕਰਕੇ ਇਸ ਖੇਤਰ ’ਚ ਐਂਡਰਾਇਡ ਐਪ ਡਿਵੈਲਪਰ, ਐਪ ਡਿਵੈਲਪਮੈਂਟ ਕੰਸਲਟੈਂਟ, ਐਪ ਟੈਸਟਰ, ਐਪ ਡਿਵੈਲਪਮੈਂਟ ਡਿਬਗਿੰਗ ਆਦਿ ਅਹੁਦਿਆਂ ’ਤੇ ਆਪਣੇ ਲਈ ਜਾੱਬ ਤਲਾਸ਼ ਸਕਦੇ ਹਨ

ਕੋਰਸ ਅਤੇ ਯੋਗਤਾਵਾਂ:

ਆਈਓਐੱਸ 47 ਪ੍ਰਤੀਸ਼ਤ ਅਤੇ ਐਂਡਰਾਇਡ 52 ਪ੍ਰਤੀਸ਼ਤ ਦਾ ਬਜ਼ਾਰ ਲਗਭਗ ਇੱਕ ਸਮਾਨ ਹੈ ਪਰ ਆਈਓਐੱਸ ਲਈ ਐਪ ਬਣਾਉਣਾ ਐਂਡਰਾਇਡ ਦੀ ਤੁਲਨਾ ’ਚ ਅਸਾਨ ਹੈ ਹਾਲਾਂਕਿ ਦੋਵਾਂ ਲਈ ਹੀ ਐਪ ਬਣਾਉਣ ’ਚ ਅਨੁਭਵ ਅਤੇ ਕੁਸ਼ਲਤਾ ਦੀ ਜ਼ਰੂਰਤ ਹੁੰਦੀ ਹੈ ਕੁੱਲ ਮਿਲਾ ਕੇ, ਮੋਬਾਇਲ ਐਪ ਡਿਵੈਲਪ ਕਰਨ ਲਈ ਤੁਹਾਨੂੰ ਪ੍ਰੋਗਰਾਮਿੰਗ ਲੈਂਗਵੇਜ਼ ਆਉਣੀ ਚਾਹੀਦੀ ਹੈ ਫਿਰ ਚਾਹੇ ਉਹ ਜਾਵਾ ਹੋਵੇ ਜਾਂ ਫਿਰ ਪਾਇਥਨ ਜਾਵਾ ਅਤੇ ਪਾਇਥਨ ਸਿੱਖਣ ਲਈ ਤੁਸੀਂ ਯੂਟਿਊਬ ਦਾ ਸਹਾਰਾ ਲੈ ਸਕਦੇ ਹੋ ਦੂਜੇ ਪਾਸੇ ਹਿੰਦੀ ’ਚ ਅਸਾਨ ਭਾਸ਼ਾ ’ਚ ਜਾਵਾ ਅਤੇ ਪਾਇਥਨ ਦੇ ਕੋਰਸ ਫ੍ਰੀ ’ਚ ਉਪਲੱਬਧ ਹਨ ਜੇਕਰ ਪ੍ਰੋਗਰਾਮਿੰਗ ਲੈਂਗਵੇਜ਼ ਦੀ ਤੁਸੀਂ ਟੇ੍ਰਨਿੰਗ ਲੈ ਲੈਂਦੇ ਹੋ, ਤਾਂ ਤੁਹਾਨੂੰ ਐਪਲੀਕੇਸ਼ਨ ਡਿਵੈਲਪ ਕਰਨ ਦਾ ਕੋਰਸ ਕਰਨਾ ਹੋਵੇਗਾ ਕੋਰੋਨਾ ਕਾਲ ਨੂੰ ਦੇਖਦੇ ਹੋਏ ਇਹ ਕੋਰਸ ਵੀ ਤੁਸੀਂ ਆੱਨ-ਲਾਇਨ ਸਿੱਖ ਸਕਦੇ ਹੋ

ਸ਼ਾਰਟ ਟਰਮ ਕੋਰਸ ਵੀ ਹਨ ਉਪਲੱਬਧ

ਸਿੰਪਲੀਲਰਨ, ਉਡੇਮੀ ਵਰਗੇ ਕਈ ਪੋਰਟਲ ਐਪਲੀਕੇਸ਼ਨ ਡਿਵੈਲਪ ਵਰਗੇ ਕੋਰਸ ਕਰਵਾਉਂਦੇ ਹਨ, ਜਿੱਥੋਂ ਤੁਸੀਂ ਘਰ ਬੈਠੇ ਐਪਲੀਕੇਸ਼ਨ ਬਣਾਉਣਾ ਸਿੱਖ ਸਕਦੇ ਹੋ ਕੋਰਸ ਪੂਰਾ ਹੋਣ ’ਤੇ ਤੁਹਾਨੂੰ ਡਿਪਲੋਮਾ ਜਾਂ ਸਰਟੀਫਿਕੇਟ ਵੀ ਮਿਲੇਗਾ ਜੋ ਤੁਹਾਨੂੰ ਇੰਟਰਵਿਊ ਦੇ ਸਮੇਂ ਕੰਮ ਆਏਗਾ ਇਸ ਤੋਂ ਇਲਾਵਾ, ਐਪਸ ਡਿਵੈਲਪਰਸ ਦੀ ਵਧਦੀ ਡਿਮਾਂਡ ਨੂੰ ਦੇਖਦੇ ਹੋਏ ਹੀ ਅੱਜ-ਕੱਲ੍ਹ ਆਈਆਈਟੀ ਤੋਂ ਇਲਾਵਾ ਕਈ ਨਿੱਜੀ ਸੰਸਥਾਨ ਵੀ ਐਪਸ ਡਿਵੈਲਪਮੈਂਟ ’ਚ ਸ਼ਾਰਟ ਟਰਮ ਜਾਂ ਡਿਪਲੋਮਾ ਵਰਗੇ ਕੋਰਸ ਚਲਾ ਰਹੇ ਹਨ, ਜਿਸ ’ਚ ਤਿੰਨ ਮਹੀਨੇ ਦਾ ਐਡਵਾਂਸਡ ਟ੍ਰੇਨਿੰਗ ਕੋਰਸ ਵੀ ਕਰਵਾਇਆ ਜਾਂਦਾ ਹੈ ਵੈਸੇ ਤਾਂ ਕੋਈ ਵੀ ਗ੍ਰੈਜੂਏਟ ਇਸ ਨੂੰ ਸਿੱਖ ਕੇ ਅਸਾਨੀ ਨਾਲ ਨੌਕਰੀ ਪਾ ਸਕਦਾ ਹੈ, ਪਰ ਬੀਟੈੱਕ, ਬੀਸੀਏ, ਐੱਮਸੀਏ ਕੀਤੇ ਹੋਏ ਨੌਜਵਾਨਾਂ ਨੂੰ ਕੰਪਨੀਆਂ ਪਹਿਲ ਦਿੰਦੀਆਂ ਹਨ

ਸੈਲਰੀ ਪੈਕੇਜ਼:

ਇੱਕ ਮੋਬਾਇਲ ਐਪ ਬਣਾਉਣ ’ਚ ਡਿਵੈਲਪਰ 50 ਹਜ਼ਾਰ ਤੋਂ ਲੈ ਕੇ 20 ਲੱਖ ਰੁਪਏ ਤੱਕ ਵਸੂਲਦੇ ਹਨ ਅਜਿਹੇ ’ਚ ਤੁਸੀਂ ਇਸ ਦੇ ਬਜ਼ਾਰ ਅਤੇ ਇਸ ’ਚ ਅਪਾਰ ਸੰਭਾਵਨਾਵਾਂ ਦਾ ਅਨੁਮਾਨ ਲਾ ਸਕਦੇ ਹੋ ਦੂਜੇ ਪਾਸੇ, ਕਿਸੇ ਆਈਟੀ ਕੰਪਨੀ ਨੂੰ ਜੁਆਇਨ ਕਰਨ ਨਾਲ ਅਜਿਹੇ ਐਪ ਡਿਵੈਲਪਰਾਂ ਨੂੰ ਸ਼ੁਰੂਆਤ ’ਚ ਤਿੰਨ ਤੋਂ ਪੰਜ ਲੱਖ ਰੁਪਏ ਦਾ ਪੈਕੇਜ਼ ਅਸਾਨੀ ਨਾਲ ਮਿਲ ਸਕਦਾ ਹੈ ਸਭ ਤੋਂ ਚੰਗੀ ਗੱਲ ਇਹ ਹੈ ਕਿ ਵਰਕ ਫਰਾਮ ਹੋਮ ਨੂੰ ਵਾਧਾ ਮਿਲਣ ਨਾਲ ਇਹ ਕੰਮ ਘਰ ’ਚ ਵੀ ਬਹੁਤ ਚੰਗੀ ਤਰ੍ਹਾਂ ਨਾਲ ਕੀਤਾ ਜਾ ਸਕਦਾ ਹੈ

ਐਪ ਨਾਲ ਸਬੰਧਿਤ ਮਹੱਤਵਪੂਰਨ ਗੱਲਾਂ:

ਕਿਸੇ ਵੀ ਐਪ ਨੂੰ ਬਣਾਉਣ ਦੇ ਕ੍ਰਮ ’ਚ ਕਈ ਪੜਾਅ ਹੁੰਦੇ ਹਨ:

ਆਈਡੀਆ:

ਹਰੇਕ ਵਸਤੂ ਕਿਸੇ ਨਾ ਕਿਸੇ ਆਈਡੀਆ ਦੀ ਹੀ ਦੇਣ ਹੈ ਅਜਿਹੇ ’ਚ ਤੁਹਾਡਾ ਐਪ ਕਿਸ ਕੰਮ ਲਈ ਹੈ ਅਤੇ ਇਹ ਕਿਵੇਂ ਲੋਕਾਂ ਦੇ ਜੀਵਨ ਨੂੰ ਅਸਾਨ ਕਰੇਗਾ, ਇਹ ਇਸ ਦਾ ਸਭ ਤੋਂ ਮਹੱਤਵਪੂਰਨ ਪਹਿਲੂ ਹੈ

ਡਿਜ਼ਾਇਨ:

ਇਸ ਦੇ ਅਧੀਨ ਐਪਲੀਕੇਸ਼ਨ ਦੇ ਯੂਜ਼ਰ ਇੰਟਰਫੇਸ (ਯੂਆਈ) ਅਤੇ ਯੂਜ਼ਰ ਐਕਸਪੀਰੀਅੰਸ (ਯੂਐਕਸ) ਦਾ ਡਿਜ਼ਾਇਨ ਕੀਤਾ ਜਾਂਦਾ ਹੈ ਅਸਾਨ ਸ਼ਬਦਾਂ ’ਚ ਕਹੋ, ਤਾਂ ਐਪਲੀਕੇਸ਼ਨ ਵਿਕਸਤ ਕਰਨ ’ਤੇ ਕਿਵੇਂ ਦਿਖੇਗਾ ਅਤੇ ਉਸ ’ਚ ਕੀ-ਕੀ ਬਦਲ ਹੋਣਗੇ

ਡਿਵੈਲਪਮੈਂਟ:

ਇਸ ਪੜਾਅ ’ਚ ਐਪ ਲਈ ਕੋਡ ਲਿਖ ਕੇ ਉਸ ਨੂੰ ਵਿਕਸਤ ਕੀਤਾ ਜਾਂਦਾ ਹੈ, ਭਾਵ ਸਰਲ ਭਾਸ਼ਾ ’ਚ ਕਹੋ ਤਾਂ ਇਸ ’ਚ ਕੋਡਿੰਗ ਕੀਤੀ ਜਾਂਦੀ ਹੈ

ਟੈਸਟਿੰਗ:

ਐਪ ਨੂੰ ਤਿਆਰ ਕਰਨ ਤੋਂ ਬਾਅਦ ਉਸ ਦੀ ਟੈਸਟਿੰਗ ਕਰਕੇ ਗੁਣਵੱਤਾ ਅਤੇ ਕਮੀ ਦੀ ਪਹਿਚਾਣ ਕੀਤੀ ਜਾਂਦੀ ਹੈ, ਤਾਂ ਕਿ ਉਸ ’ਚ ਹੋਰ ਸੁਧਾਰ ਕੀਤਾ ਜਾ ਸਕੇ ਐਪ ਦੀ ਸੁਰੱਖਿਆ ਅਤੇ ਹੈਕਰਾਂ ਤੋਂ ਕਿਵੇਂ ਕੋਡ ਨੂੰ ਸੁਰੱਖਿਅਤ ਕਰਨਾ ਹੈ, ਇਸ ਦਾ ਵੀ ਧਿਆਨ ਇਸ ਦੌਰਾਨ ਰੱਖਿਆ ਜਾਂਦਾ ਹੈ

ਲਾਂਚ:

ਐਪ ਪਿਛਲੇ ਚਾਰ ਪੜਾਅ ਨੂੰ ਜਦੋਂ ਸਫਲਤਾਪੂਰਵਕ ਪੂਰਾ ਕਰ ਲਵੇਗਾ, ਤਾਂ ਤੁਸੀਂ ਉਸ ਨੂੰ ਪਲੇਅਸਟੋਰ ਅਤੇ ਐਪਲ ਐਪ ਸਟੋਰ ’ਤੇ ਲਾਂਚ ਕਰ ਸਕਦੇ ਹੋ

ਮਾਰਕਟਿੰਗ:

ਤੁਹਾਡਾ ਐਪ ਲੋਕਾਂ ਤੱਕ ਕਿਵੇਂ ਪਹੁੰਚੇ, ਇਸ ਦੇ ਲਈ ਤੁਹਾਨੂੰ ਰਣਨੀਤੀ ਬਣਾਉਣੀ ਹੋਵੇਗੀ ਤੁਸੀਂ ਆਪਣੇ ਐਪ ਦਾ ਪ੍ਰਚਾਰ ਫੇਸਬੁੱਕ ਜਾਂ ਹੋਰ ਸੋਸ਼ਲ ਮੀਡੀਆ ਜ਼ਰੀਏ ਵੀ ਕਰ ਸਕਦੇ ਹੋ

ਲੈਂਗਵੇਜ਼ ਸਿੱਖਣ ਤੋਂ ਕਰੋ ਸ਼ੁਰੂਆਤ:

ਜੋ ਨੌਜਵਾਨ ਐਪ ਡਿਵੈਲਪਮੈਂਟ ’ਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਸਭ ਤੋਂ ਪਹਿਲਾਂ ਕਿਸੇ ਇੱਕ ਪ੍ਰੋਗਾਰਮਿੰਗ ਲੈਂਗਵੇਜ਼ ’ਚ ਮੁਹਾਰਤ ਹਾਸਲ ਕਰਨੀ ਚਾਹੀਦੀ ਹੈ ਸੰਭਵ ਹੋਵੇ ਤਾਂ ਜਾਵਾ ਲੈਂਗਵੇਜ਼ ਸਿੱਖਣ ਤੋਂ ਸ਼ੁਰੂਆਤ ਕਰੋ, ਕਿਉਂਕਿ ਜ਼ਿਆਦਾਤਰ ਕੋਡ ਇਸੇ ਲੈਂਗਵੇਜ਼ ’ਚ ਲਿਖੇ ਜਾਂਦੇ ਹਨ ਅਤੇ ਇਸ ਨੂੰ ਸਿੱਖਣ ਤੋਂ ਬਾਅਦ ਬਾਕੀ ਪ੍ਰੋਗਰਾਮਿੰਗ ਲੈਂਗਵੇਜ਼ ਸਿੱਖਣਾ ਵੀ ਅਸਾਨ ਹੋ ਜਾਂਦਾ ਹੈ ਵੈਸੇ, ਅੱਜ-ਕੱਲ੍ਹ ਨਵੀਂ ਲੈਂਗਵੇਜ਼ ’ਚ ਕੋਟਲਿਨ ਅਤੇ ਫਲੂਟਰ ਲੈਂਗਵੇਜ਼ ਵੀ ਹਨ ਜੇਕਰ ਤੁਹਾਡੇ ਖੇਤਰ ਦੀ ਕੋਰੋਨਾ ਨੂੰ ਲੈ ਕੇ ਕੋਈ ਪਾਬੰਦੀ ਹੈ

ਤਾਂ ਤੁਸੀਂ ਆੱਨ-ਲਾਇਨ ਯੂ-ਟਿਊਬ ’ਤੇ ਹੀ ਸਿੱਖੋ, ਨਹੀਂ ਤਾਂ ਪਾਬੰਦੀ ਨਾ ਹੋਣ ’ਤੇ ਕਿਸੇ ਚੰਗੇ ਇੰਸਟੀਚਿਊਟ ’ਚ ਜਾ ਕੇ ਟ੍ਰੇਨਿੰਗ ਲੈ ਸਕਦੇ ਹੋ ਯੂ-ਟਿਊਬ ਦੀ ਟ੍ਰੇਨਿੰਗ ਨਾਲ ਤੁਹਾਡਾ ਪੈਸਾ ਵੀ ਬਚੇਗਾ ਅਤੇ ਤੁਸੀਂ ਘਰ ਬੈਠੇ ਸਿੱਖ ਵੀ ਜਾਓਗੇ ਯੂ-ਟਿਊਬ ’ਤੇ ਇਸ ਨਾਲ ਜੁੜੇ ਕੋਰਸ ਮੁਫ਼ਤ ’ਚ ਉਪਲੱਬਧ ਹਨ ਕਿਉਂਕਿ ਇਸ ਸਮੇਂ ਸਾਰੇ ਖੇਤਰ ਚਾਹੇ ਬੈਂਕਿੰਗ ਹੋਣ, ਰੇਲਵੇ, ਹਸਪਤਾਲ, ਸਿੱਖਿਆ ਦੇ ਸਥਾਨ ਸਾਰੇ ਆਪਣਾ-ਆਪਣਾ ਮੋਬਾਇਲ ਐਪ ਵਿਕਸਤ ਕਰ ਰਹੇ ਹਨ ਅਜਿਹੇ ’ਚ ਇਹ ਤੁਹਾਡੇ ਲਈ ਵੀ ਸਹੀਂ ਸਮਾਂ ਹੈ ਮੋਬਾਇਲ ਐਪਲੀਕੇਸ਼ਨ ਡਿਵੈਲਪਮੈਂਟ ਦਾ ਕੋਰਸ ਕਰਕੇ ਉਸ ’ਚ ਰੁਜ਼ਗਾਰ ਪਾਉਣ ਜਾਂ ਆਪਣਾ ਕੰਮ ਸ਼ੁਰੂ ਕਰਨ ਦਾ

ਮੁੱਖ ਸੰਸਥਾਨ:

  • ਇੰਡੀਅਨ ਇੰਸਟੀਚਿਊਟ ਆਫ਼ ਟੈਕਨੋਲਾੱਜੀ, ਮਦਰਾਸ
  • ਅਪੈਕਸ ਇੰਸਟੀਚਿਊਟ ਆਫ਼ ਮਲਟੀ ਮੀਡੀਆ, ਕੋਯੰਬਟੂਰ
  • ਐਂਡਰਾਇਡ ਇੰਸਟੀਚਿਊਟ, ਕੋਲਕਾਤਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!