make a great career after mca professionals

ਐੱਮਸੀਏ ਪ੍ਰੋਫੈਸ਼ਨਲਸ ਤੋਂ ਬਾਅਦ ਬਣਾਓ ਸ਼ਾਨਦਾਰ ਕਰੀਅਰ

ਮਾੱਡਰਨ ਟੈਕਨੋਲਾੱਜੀ ਨਾਲ ਪੂਰੀ ਦੁਨੀਆ ’ਚ ਆਈਟੀ ਸੈਕਟਰ ਲਗਾਤਾਰ ਵਿਕਸਤ ਹੋ ਰਿਹਾ ਹੈ ਟੈਕਨੋਲਾੱਜੀ ਤੋਂ ਬਿਨ੍ਹਾਂ ਹੁਣ ਅਸੀਂ ਆਪਣੀ ਡੇਲੀ ਲਾਈਫ ’ਚ ਕਿਸੇ ਵੀ ਚੀਜ਼ ਦੀ ਕਲਪਨਾ ਨਹੀਂ ਕਰ ਸਕਦੇ ਹਾਂ ਇਸੇ ਤਰ੍ਹਾਂ, ਕੰਪਿਊਟਰ ਅਤੇ ਟੈਕਨੋਲਾੱਜੀ ’ਚ ਵਿਸ਼ੇਸ਼ ਕਰੀਅਰ ਆਪਸ਼ਨਜ਼ ’ਚੋਂ ਇੱਕ ਹਨ

ਐੱਮਸੀਏ ਭਾਵ ਮਾਸਟਰ ਆਫ਼ ਕੰਪਿਊਟਰ ਐਪਲੀਕੇਸ਼ਨ ਇਨਫਾਰਮੇਸ਼ਨ ਟੈਕਨੋਲਾੱਜੀ ਦੀਆਂ ਵੱਖ-ਵੱਖ ਫੀਲਡਾਂ ’ਚ ਅੱਜ-ਕੱਲ੍ਹ ਐੱਮਸੀਏ ਗ੍ਰੈਜ਼ੂਏਸ਼ਨ ਦੀ ਮੰਗ ਲਗਾਤਾਰ ਤੇਜ਼ੀ ਨਾਲ ਵਧ ਰਹੀ ਹੈ ਕੋਈ ਵੀ ਅਜਿਹਾ ਐੱਮਸੀਏ ਗ੍ਰੈਜੂਏਟ, ਜਿਸ ਦੇ ਕੋਲ ਸੂਟੇਬਲ ਐਨਾਲਿਟੀਕਲ ਅਤੇ ਲੈਂਗਵੇਜ਼ ਸਕਿੱਲ ਹਨ, ਆਈਟੀ ਸੈਕਟਰ ਦੀਆਂ ਵੱਖ-ਵੱਖ ਫੀਲਡਾਂ ’ਚ ਬੜੀ ਆਸਾਨੀ ਨਾਲ ਸੂਟੇਬਲ ਜਾੱਬ ਹਾਸਲ ਕਰ ਸਕਦਾ ਹੈ

Also Read :-

ਇੰਟਰਨੈਸ਼ਨਲ ਲੇਵਲ ’ਤੇ ਵੀ ਇੰਡੀਅਨ ਐੱਮਸੀਏ ਗ੍ਰੈਜੂਏਸ਼ਨ ਦੀ ਮੰਗ ਲਗਾਤਾਰ ਵਧ ਰਹੀ ਹੈ

ਜਾੱਬ ਆਫ਼ਰਸ/ਕਰੀਅਰ ਆਪਸ਼ਨਜ਼:

ਐੱਮਸੀਏ ਤਹਿਤ ਕਈ ਕਾਰਜ ਖੇਤਰ ਸ਼ਾਮਲ ਹਨ ਅਤੇ ਤੁਸੀਂ ਆਪਣੇ ਇੰਟਰਸਟ, ਜੋਸ਼ ਅਤੇ ਰੁਝਾਨ ਦੇ ਆਧਾਰ ’ਤੇ ਹੀ ਆਪਣੇ ਲਈ ਇੱਕ ਲਾਭਕਾਰੀ ਕਰੀਅਰ ਆਪਸ਼ਨ ਚੁਣੋ

ਐੱਮਸੀਏ ਕਰਨ ਤੋਂ ਬਾਅਦ ਉਪਲੱਬਧ ਵੱਖ-ਵੱਖ ਕਰੀਅਰ ਆਪਸ਼ਨਜ਼ ਦਾ ਬਿਓਰਾ ਹੇਠ ਲਿਖੇ ਅਨੁਸਾਰ ਹੈ:

ਐਪ ਡਿਵੈਲਪਰ:

ਇਸ ਫੈਕਟ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਹੈ ਕਿ ਹੁਣ ਪੂਰਾ ਸੰਸਾਰ ਮੋਬਾਈਲ ਐਪ ਇੱਕ ਜੋਨ ਦੇ ਤੌਰ ’ਤੇ ਇੱਕਜੁਟ ਹੋ ਗਿਆ ਹੈ ਕਿਸੇ ਵੀ ਛੋਟੇ ਪ੍ਰੋਡਕਟ ਜਾਂ ਸਰਵਿਸ ਲਈ, ਤੁਹਾਨੂੰ ਇੱਕ ਮੋਬਾਇਲ ਐਪ ਮਿਲ ਜਾਏਗਾ ਇਸ ਵਜ੍ਹਾ ਨਾਲ ਐਪ ਡਿਵੈਲਪਰਾਂ ਦੀ ਮੰਗ ਕਾਫੀ ਵਧ ਗਈ ਹੈ ਇਹ ਰੋਲ ਮੁੱਖ ਤੌਰ ’ਤੇ ਆਈਓਐੱਸ, ਐਂਡਰਾਇਡ, ਬਲੈਕਬੇਰੀ ਅਤੇ ਵਿੰਡੋਜ਼ ਪਲੇਟਫਾਰਮਸ ਲਈ ਮੋਬਾਇਲ ਐਪਲੀਕੇਸ਼ਨ ’ਤੇ ਵਿਚਾਰ ਕਰਨ, ਉਸ ਦੀ ਡਿਜ਼ਾਈਨਿੰਗ ਅਤੇ ਨਿਰਮਾਣ ਕਾਰਜ ’ਤੇ ਆਧਾਰਿਤ ਹੈ ਅੱਜ-ਕੱਲ੍ਹ, ਹਰੇਕ ਕੰਪਨੀ ਆਪਣੇ ਪ੍ਰੋਡਕਟ ਅਤੇ ਸਰਵਿਸਜ਼ ਨੂੰ ਮੋਬਾਇਲ ਐਪਾਂ ਜ਼ਰੀਏ ਪ੍ਰਮੋਟ ਕਰਕੇ ਮਾਰਕਿਟੇਬਲ ਬਣਾਉਣਾ ਚਾਹੁੰਦੀ ਹੈ ਇਸ ਲਈ, ਤੁਸੀਂ ਇੱਕ ਐਪ ਡਿਵੈਲਪਰ ਦੇ ਤੌਰ ’ਤੇ ਕਿਸੇ ਵੀ ਕੰਪਨੀ ’ਚ ਆਸਾਨੀ ਨਾਲ ਕੋਈ ਜਾੱਬ ਪ੍ਰਾਪਤ ਕਰ ਸਕਦੇ ਹੋ ਬਸ਼ਰਤੇ ਤੁਹਾਡੇ ਕੋਲ ਉਪਯੁਕਤ ਸਕਿੱਲ ਸੈੱਟ ਅਤੇ ਸਿੱਖਣ ਦਾ ਜੋਸ਼ ਹੋਵੇ ਅਤੇ ਤੁਸੀਂ ਨਵੇਂ ਮਾਰਕਿਟ ਟਰੈਂਡਸ ਤੋਂ ਪੂਰੀ ਤਰ੍ਹਾਂ ਅਪਡੇਟਡ ਰਹੋ

ਬਿਜਨੈੱਸ ਐਨਾਲਿਸਟ:

ਜੇਕਰ ਤੁਸੀਂ ਮਹੱਤਵਪੂਰਨ ਇਸ਼ੂਜ਼ ਨੂੰ ਐਨਾਲਾਈਜ਼ ਕਰਨ ’ਚ ਕੁਸ਼ਲ ਹੋ ਅਤੇ ਤੁਹਾਡੇ ਕੋਲ ਫੈਸਲਾ ਲੈਣ ਦੀ ਸਮਰੱਥਾ ਦੇ ਨਾਲ ਹੀ ਵਧੀਆ ਪ੍ਰਾਬਲਮ ਸਾਲਵਿੰਗ ਸਕਿੱਲ ਹਨ, ਤਾਂ ਬਿਜਨੈੱਸ ਐਨਾਲਿਸਟ ਦੀ ਜਾੱਬ ਪ੍ਰੋਫਾਇਲ ਤੁਹਾਡੇ ਲਈ ਹੀ ਬਣੀ ਹੈ ਇੱਕ ਬਿਜ਼ਨੈੱਸ ਐਨਾਲਿਸਟ ਦਾ ਕੰਮ ਬਿਜਨੈੱਸ ਦੇ ਟੈਕਨੀਕਲ ਅਤੇ ਨਾਨ-ਟੈਕਨੀਕਲ ਪਹਿਲੂਆਂ ਦਾ ਪਤਾ ਕਰਨਾ ਅਤੇ ਉਨ੍ਹਾਂ ਦੇ ਅਨੁਸਾਰ ਮਹੱਤਵਪੂਰਨ ਬਦਲਾਵਾਂ ਬਾਰੇ ਸੁਝਾਅ ਦੇਣਾ ਹੈ ਇੱਕ ਐੱਮਸੀਏ ਗ੍ਰੇਜੂਏਟ ਦੇ ਤੌਰ ’ਤੇ, ਅਜਿਹਾ ਮੰਨਿਆ ਜਾਂਦਾ ਹੈ ਕਿ ਤੁਹਾਡੇ ਕੋਲ ਬਿਹਤਰੀਨ ਡਾਟਾ-ਕਰੰਚਿੰਗ ਸਕਿੱਲ ਹੈ ਜੇਕਰ ਤੁਸੀਂ ਇਨ੍ਹਾਂ ਸਕਿੱਲਾਂ ਨੂੰ ਆਪਣੇ ਬਿਜਨੈੱਸ ਅਤੇ ਪ੍ਰੋਡਕਟ ਮੈਨੇਜਮੈਂਟ ਸਕਿੱਲ ਦੇ ਨਾਲ ਮਿਲਾ ਦਿਓ ਤਾਂ ਯਕੀਨਨ ਤੁਸੀਂ ਇਸ ਫੀਲਡ ’ਚ ਕਾਫ਼ੀ ਤਰੱਕੀ ਕਰੋਂਗੇ

ਸਾਫਟਵੇਅਰ ਡਿਵੈਲਪਰ/ਪ੍ਰੋਗਰਾਮਰ/ਇੰਜੀਨੀਅਰ

ਆਮ ਤੌਰ ’ਤੇ ਹਰੇਕ ਤੀਸਰਾ ਐੱਮਸੀਏ ਗ੍ਰੈਜੂਏਟ ਇੱਕ ਸਾਫਟਵੇਅਰ ਡਿਵੈਲਪਰ ਦੇ ਤੌਰ ’ਤੇ ਕੰਮ ਕਰਨਾ ਪਸੰਦ ਕਰਦਾ ਹੈ ਸਾੱਫਟਵੇਅਰ ਡਿਵੈਲਪਰਜ਼ ਮੁੱਖ ਰੂਪ ਨਾਲ ਜਟਿਲ ਸਾੱਫਟਵੇਅਰ ਸਿਸਟਮ ਸਬੰਧੀ ਸੋਚ-ਵਿਚਾਰ ਕਰਨ, ਉਸਦੀ ਡਿਜ਼ਈਨਿੰਗ ਅਤੇ ਮੈਨਟੇਨ ਰੱਖਣ ਨਾਲ ਸਬੰਧਿਤ ਸਾਰੇ ਕਾਰਜ ਕਰਦੇ ਹਨ ਉਨ੍ਹਾਂ ਦਾ ਕੰੰਮ ਆਪਣੇ ਕਲਾਇੰਟ ਸਰਵਿਸਜ਼ ਉਪਲੱਬਧ ਕਰਵਾਉਣਾ ਅਤੇ ਕਲਾਇੰਟਾਂ ਦੀ ਜ਼ਰੂਰਤ ਦੇ ਆਧਾਰ ’ਤੇ ਸਾੱਫਟਵੇਅਰ ਸਿਸਟਮ ਨੂੰ ਡਿਜਾਇਨ ਕਰਨਾ ਹੁੰਦਾ ਹੈ ਇਹ ਬਹੁਤ ਚੁਣੌਤੀਪੂਰਨ ਪਰ ਰਚਨਾਤਮਕ ਫੀਲਡ ਹੈ, ਜਿੱਥੇ ਤੁਸੀਂ ਟਿਪੀਕਲ ਕੋਡਿੰਗ ਸਕਿੱਲਾਂ ਨਾਲ ਕਿਤੇ ਅੱਗੇ ਵਧ ਕੇ ਆਪਣਾ ਟੈਲੰਟ ਦਿਖਾ ਸਕਦੇ ਹੋ

ਟ੍ਰਬਲਸ਼ੂਟਰ:

ਕੋਈ ਵੀ ਕੰਪਨੀ ਇੱਕ ਟ੍ਰਬਲਸ਼ੂਟਰ ਤੋਂ ਬਿਨ੍ਹਾਂ ਅੱਜ-ਕੱਲ੍ਹ ਆਪਣਾ ਕੰਮ ਜਾਂ ਵਪਾਰ ਨਹੀਂ ਕਰ ਸਕਦੀ ਹੈ ਇੱਕ ਟ੍ਰਬਲਸ਼ੂਟਰ ਕੰਪਿਊਟਰ ਹਾਰਡਵੇਅਰ ਅਤੇ ਸਾੱਫਟਵੇਅਰ ਦੀ ਪ੍ਰਾੱਬਲਮਾਂ ਦੀ ਜਾਂਚ ਕਰਦਾ ਹੈ ਅਤੇ ਜਿਨ੍ਹਾਂ ਨੂੰ ਟੈਕਨੋਲਾੱਜੀ ਦੀ ਜ਼ਰੂਰਤ ਹੁੰਦੀ ਹੈ, ਉਨ੍ਹਾਂ ਨੂੰ ਟੈਕਨੋਲਾੱਜੀ ਉਪਲੱਬਧ ਕਰਵਾਉਂਦਾ ਹੈ ਕਿਸੇ ਵੀ ਕੰਪਨੀ ’ਚ ਜੇਕਰ ਕੋਈ ਆਈਟੀ ਇਸ਼ੂ ਪੈਦਾ ਹੁੰਦਾ ਹੈ ਤਾਂ ਇਹ ਟ੍ਰਬਲਸ਼ੂਟਰ ਦਾ ਕੰਮ ਹੈ ਕਿ ਉਸ ਪ੍ਰਾੱਬਲਮ/ਇਸ਼ੂ ਨੂੰ ਸਮਾਂ ਰਹਿੰਦੇ ਫਿਕਸ ਕਰੋ ਤਾਂ ਕਿ ਪ੍ਰੋਜੈਕਟਸ ਨਿਰਧਾਰਤ ਸਮੇਂ ’ਤੇ ਪੂਰੇ ਕੀਤੇ ਜਾ ਸਕਣ ਉਨ੍ਹਾਂ ਦੀ ਇਹ ਵੀ ਜ਼ਿੰਮੇਵਾਰੀ ਹੁੰਦੀ ਹੈ ਕਿ ਸਾੱਫਟਵੇਅਰ ਇੰਜੀਨੀਅਰਾਂ ਅਤੇ ਹੋਰ ਸਟਾਫ ਲਈ ਜ਼ਰੂਰੀ ਰਿਸੋਰਸਜ਼ ਨੂੰ ਮੈਨਟੇਨ ਰੱਖੇ ਜੇਕਰ ਤੁਹਾਨੂੰ ਚੁਣੌਤੀਆਂ ਸਵੀਕਾਰ ਕਰਨਾ ਚੰਗਾ ਲਗਦਾ ਹੈ ਅਤੇ ਜਦੋਂ ਵੀ ਕੋਈ ਕੰਮ ਤੁਹਾਨੂੰ ਸੌਂਪਿਆ ਜਾਂਦਾ ਹੈ ਤਾਂ ਤੁਸੀਂ ਚੰਗੇ ਰਿਜ਼ਲਟ ਦੇਣ ਵਾਲੇ ਸਾੱਲਿਊਸ਼ਨ ਪੇਸ਼ ਕਰਨ ’ਚ ਕੁਸ਼ਲ ਹੋ ਤਾਂ ਇਹ ਜਾੱਬ ਤੁਹਾਡੇ ਲਈ ਬਿਲਕੁਲ ਪਰਫੈਕਟ ਹੈ

ਸਿਸਟਮ ਐਨਾਲਿਸਟ:

ਇੱਕ ਸਿਸਟਮ ਐਨਾਲਿਸਟ ਦੀ ਜਾੱਬ ਸੰਬੰਧ ਬਿਜਨੈੱਸ ਨੂੰ ਚਲਾਉਣ ਲਈ ਅਤੇ ਕੁਸ਼ਲਤਾ ਵਧਾਉਣ ਲਈ ਇਨੋਵੇਟਿਵ ਆਈਟੀ ਸੋਲਿਊਸ਼ਨ ਮੌਡਿਊਲਸ ਬਾਰੇ ਸੋਚ ਵਿਚਾਰ ਕਰਨਾ ਅਤੇ ਉਨ੍ਰਾਂ ਨੂੰ ਡਿਜ਼ਾਇਨ ਕਰਨਾ ਹੈ ਇੱਕ ਸਿਸਟਮ ਐਨਾਲਿਸਟ ਦੇ ਤੌਰ ’ਤੇ, ਤੁਹਾਨੂੰ ਕਲਾਇੰਟਾਂ ਦੀਆਂ ਜ਼ਰੂਰਤਾਂ ਅਨੁਸਾਰ ਸਾੱਫਟਵੇਅਰ ਡਿਵੈਲਪਮੈਂਟ ਦੇ ਉਦੇਸ਼ ਨਾਲ ਵਧੀਆ ਆਈਟੀ ਸਾੱਲਿਊਸ਼ਨ ਸਿਸਟਮ ਡਿਜ਼ਾਇਨ ਕਰਨ ਲਈ ਕਰੇਂਟ ਬਿਜ਼ਨੈੱਸ, ਬਿਜ਼ਨੈੱਸ ਪ੍ਰੋਸੈਸਜ਼ ਅਤੇ ਮਾੱਡਲਾਂ ਨੂੰ ਵਿਸਥਾਰ ਨਾਲ ਪੜ੍ਹਨਾ ਚਾਹੀਦਾ ਹੈ ਸਿਸਟਮ ਐਨਾਲਿਸਟਸ ਕਲਾਇੰਟਾਂ ਅਤੇ ਸਾਫਟਵੇਅਰ ਡਿਵੈਲਪਰਾਂ ਦਰਮਿਆਨ ਇੱਕ ਮਹੱਤਵਪੂਰਨ ਵਿਅਕਤੀ ਜਾਂ ਅਧਿਕਾਰੀ ਦੇ ਤੌਰ ’ਤੇ ਕੰਮ ਕਰਦੇ ਹਨ

ਸਾੱਫਟਵੇਅਰ ਐਪਲੀਕੇਸ਼ਨ ਆਰਕੀਟੈਕਟ:

ਜੇਕਰ ਤੁਸੀਂ ਵਿਜਿਊਲਾਈਜੇਸ਼ਨ ਅਤੇ ਇਮੇਜੀਨੇਟਿਵ ਸਕਿੱਲਾਂ ’ਚ ਮਾਹਿਰ ਹੋ ਤਾਂ ਸਾੱਫਟਵੇਅਰ ਆਰਕੀਟੇਕਟ ਦਾ ਰੋਲ ਤੁਹਾਡੇ ਲਈ ਇੱਕ ਬਿਹਤਰੀਨ ਕਰੀਅਰ ਆੱਪਸ਼ਨ ਸਾਬਤ ਹੋਵੇਗਾ ਸਾਫਟਵੇਅਰ ਆਰਕੀਟੈਕਟਸ ਆਈਟੀ ਪ੍ਰੋਡਕਟਾਂ ਅਤੇ ਸਰਵਿਸਜ਼ ਦੇ ਡਿਜਾਇਨ ਅਤੇ ਆਰਕੀਟੈਕਚਰ ’ਚ ਉੱਚ ਪੱਧਰ ਦੇ ਫੈਸਲੇ ਲੈਣ ਦੀ ਪ੍ਰਕਿਰਿਆ ’ਚ ਸ਼ਾਮਲ ਹੁੰਦੇ ਹਨ ਕਿਸੇ ਸਾੱਫਟਵੇਅਰ ਐਪਲੀਕੇਸ਼ਨ ਆਰਕੀਟੈਕਟ ਦੀ ਮਹੱਤਵਪੂਰਨ ਜ਼ਿੰਮੇਵਾਰੀ ’ਚ ਟੈਕਨੀਕਲ ਮੈਨੂਅਲਸ ਅਤੇ ਪ੍ਰੋਟੋਕਾੱਲ ਜਿਵੇਂ ਕਿ ਟੂਲ, ਪਲੇਟਫਾਰਮਸ ਅਤੇ ਸਾਫ਼ਟਵੇਅਰ ਕੋਡਿੰਗ ਸਟੈਂਡਰਡਸ ਤਿਆਰ ਕਰਨਾ ਸ਼ਾਮਲ ਹਨ ਉਹ ਕਈ ਸਾਫਟਵੇਅਰ ਆਰਕੀਟੈਕਚਰਲ ਮਾਡਲਾਂ ਦੇ ਸੁਚਾਰੂ ਰੂਪ ਤੋਂ ਕੰਮ ਕਰਨ ਲਈ ਜ਼ਿੰਮੇਵਾਰ ਹੁੰਦੇ ਹਨ

ਸਾਫਟਵੇਅਰ ਕੰਸਲਟੈਂਟ:

ਕੰਸਲਟੈਂਸੀ ਅੱਜ-ਕੱਲ੍ਹ ਇੱਕ ਪ੍ਰਸਿੱਧ ਕਰੀਅਰ ਆੱਪਸ਼ਨ ਦੇ ਤੌਰ ’ਤੇ ਉੱਭਰੀ ਹੈ ਇੱਕ ਸਾੱਫਟਵੇਅਰ ਕੰਸਲਟੈਂਟ ਦਾ ਕੰਮ ਬਿਜਨੈੱਸ ਪ੍ਰੋਸੈੱਸ ਦਾ ਮੁਲਾਂਕਣ ਅਤੇ ਵਿਸ਼ਲੇਸ਼ਣ ਕਰਨ ਦੇ ਨਾਲ-ਨਾਲ ਬਿਜਨੈੱਸ ਨੂੰ ਹੁਨਰ ਸਹਿਤ ਚਲਾਉਣ ਲਈ ਸਭ ਤੋਂ ਵਧੀਆ ਸਾਫਟਵੇਅਰ ਸਾੱਲਿਊਸ਼ਨਜ਼ ਅਤੇ ਹੋਰ ਉਪਯੁਕਤ ਫੀਡਬੈੱਕ ਉਪਲੱਬਧ ਕਰਵਾਉਣਾ ਹੁੰਦਾ ਹੈ ਕਿਸੇ ਸਾੱਫਟਵੇਅਰ ਕੰਸਲਟੈਂਟ ਦਾ ਸਭ ਤੋਂ ਪਹਿਲਾ ਟੀਚਾ ਕੰਪਨੀ ਦੀ ਸੈਲ ਪ੍ਰੋਸੈੱਸ ਨੂੰ ਵਧਾਉਣ ਲਈ ਕਾੱਸਟ-ਇਫੈਕਟਿਵ ਬਿਜ਼ਨੈੱਸ ਸਾੱਲਿਊਸ਼ਨਜ਼ ਉਪਲੱਬਧ ਕਰਵਾਉਣਾ ਹੈ ਇਸ ਪੇਸ਼ੇ ਦੀ ਸਭ ਤੋਂ ਖਾਸ ਗੱਲ ਤਾਂ ਇਹ ਹੈ ਕਿ ਇਹ ਪੇਸ਼ਾ ਤੁਹਾਨੂੰ ਪੂਰੀ ਫਾਈਨੈਂਸ਼ੀਅਲ ਆਜ਼ਾਦੀ ਦਿੰਦਾ ਹੈ ਕਿਉਂਕਿ ਤੁਸੀਂ ਇਸ ਜਾੱਬ ਪ੍ਰੋਫਾਈਲ ਤਹਿਤ ਆਪਣੀ ਕੰਸਲਟੈਂਸੀ ਸਰਵਿਸ ਸ਼ੁਰੂ ਕਰ ਸਕਦੇ ਹੋ

ਟੈਕਨੀਕਲ ਰਾਈਟਰ:

ਜੇਕਰ ਤੁਹਾਡੇ ਕੋਲ ਬਿਹਤਰੀਨ ਟੈਕਨੀਕਲ ਸਕਿੱਲਾਂ ਤੋਂ ਕਾਫ਼ੀ ਵਧੀਆ ਲੇਖਨ ਕੌਸ਼ਲ ਹੋ ਤਾਂ ਤੁਸੀਂ ਟੈਕਨੀਕਲ ਰਾਈਟਿੰਗਾਂ ਨੂੰ ਆਪਣੇ ਕਰੀਅਰ ਆੱਪਸ਼ਨ ਦੇ ਤੌਰ ’ਤੇ ਚੁਣ ਸਕਦੇ ਹੋ ਇਸ ਦੇ ਲਈ ਤੁਹਾਡੇ ’ਚ ਗੈਜੇਟਸ ਅਤੇ ਰਾਈਟਿੰਗ ਨਾਲ ਲਗਾਅ ਹੋਣ ਦੇ ਨਾਲ ਹੀ ਲੇਟੈਸਟ ਟੈਕਨੋਲਾੱਜੀਜ਼ ਬਾਰੇ ਜਾਣਕਾਰੀ ਪ੍ਰਾਪਤ ਕਰਨ ਦਾ ਪੈਸ਼ਨ ਜ਼ਰੂਰ ਹੋਣਾ ਚਾਹੀਦਾ ਹੈ ਆਮ ਤੌਰ ’ਤੇ ਇੱਕ ਟੈਕਨੀਕਲ ਰਾਈਟਰ ਯੂਜ਼ਰ ਗਾਇਡਸ/ਮੈਨਿਊਲਜ਼, ਪ੍ਰੋਡਕਟ ਡਿਸੀਕ੍ਰਪਸ਼ਨ, ਵ੍ਹਾਈਟ ਪੇਪਰ, ਪ੍ਰੋਜੈਕਟ ਪਲਾਨਜ਼ ਅਤੇ ਡਿਜ਼ਾਇਨ ਸਪੇਸੀਫਿਕੇਸ਼ਨਜ਼ ਵਰਗੇ ਟੈਕਨੀਕਲ ਡਾਕਿਓਮੈਂਟਸ ਲਿਖਣ ਦਾ ਕੰਮ ਕਰਦਾ ਹੈ

ਵੈੱਬ ਡਿਜ਼ਾਇਨਰ ਅਤੇ ਡਿਵੈਲਪਰ:

ਇੰਟਰਨੈੱਟ ਅਤੇ ਆੱਨਲਾਈਨ ਮਾਰਕੀਟਿੰਗ ਦੇ ਲਗਾਤਾਰ ਵਿਕਾਸ ਦੇ ਨਾਲ ਹੀ ਵੈੱਬ-ਡਿਜ਼ਾਈਨਿੰਗ ਦੀ ਮੰਗ ’ਚ ਬਹੁਤ ਜ਼ਿਆਦਾ ਵਾਧਾ ਹੋਇਆ ਹੈ ਕਿਸੇ ਵੈੱਬ ਡਿਜਾਇਨਰ ਦਾ ਕੰਮ ਕਲਾਇੰਟਾਂ ਵੱਲੋਂ ਦਿੱਤੇ ਗਏ ਸੰਖੇਪ ਬਿਓਰੇ ਦੇ ਆਧਾਰ ’ਤੇ ਵੈੱਬਸਾਈਟਾਂ ਬਾਰੇ ਸੋਚ-ਵਿਚਾਰ ਕਰਨਾ, ਵੈੱਬਸਾਈਟਾਂ ਨੂੰ ਡਿਜ਼ਾਇਨ ਅਤੇ ਡਵੈਲਪ ਕਰਨ ਨਾਲ ਸਬੰਧਿਤ ਕਾਰਜ ਕਰਨਾ ਹੁੰਦਾ ਹੈ ਇੱਕ ਵੈੱਬ ਡਿਜ਼ਾਇਨਰ ਦੇ ਤੌਰ ’ਤੇ, ਤੁਹਾਨੂੰ ਕਾਫ਼ੀ ਕਲਪਨਾਸ਼ੀਲ ਹੋਣਾ ਚਾਹੀਦਾ ਹੈ ਅਤੇ ਤੁਹਾਡੇ ਕੋਲ ਬਿਹਤਰੀਨ ਆਕਰਸ਼ਕ ਵੈੱਬਸਾਈਟ ਡਿਜ਼ਾਇਨ ਕਰਨ ਲਈ ਰੰਗ, ਫਾਨਟ ਸਟਾਇਲ ਅਤੇ ਲੇਆਊਟਸ ਸਬੰਧੀ ਤੁਹਾਡੇ ਕੋਲ ਉਪਯੁਕਤ ਕ੍ਰਿਏਟਿਵ ਸੈਂਸ ਜ਼ਰੂਰ ਹੋਣੇ ਚਾਹੀਦੇ ਹਨ ਇਸ ਤੋਂ ਇਲਾਵਾ ਐੱਚਟੀਐੱਮਐੱਲ ਅਤੇ ਫਲੈਸ਼ ਦੀ ਚੰਗੀ ਜਾਣਕਾਰੀ ਹੋਣ ਦੇ ਨਾਲ ਹੀ ਤੁਹਾਡੇ ਕੋਲ ਡਰੀਮਵੀਵਰ, ਸੀਸੀਐੱਸ, ਫੋਟੋਸ਼ਾਪ ਅਤੇ ਈਲੇਸਟਰੇਟਰ ਵਰਗੇ ਸਾਫਟਵੇਅਰ ਦੀ ਵੀ ਵਧੀਆ ਜਾਣਕਾਰੀ ਹੋਣੀ ਚਾਹੀਦੀ ਹੈ

ਐੱਮਸੀਏ ਫਰੈਸ਼ਰਾਂ ਦੀ ਸੈਲਰੀ:

ਐੱਮਸੀਏ ਕੈਂਡੀਡੇਟਾਂ ਦੀ ਸ਼ੁਰੂਆਤੀ ਸੈਲਰੀ ਹਰੇਕ ਕੈਂਡੀਡੇਟਾਂ ਦੇ ਟੈਲੰਟ ਅਤੇ ਸਕਿੱਲ ਲੇਵਲ ਦੇ ਨਾਲ ਹੀ ਉਨ੍ਹਾਂ ਦੇ ਵਰਕ ਏਰੀਆ ਅਤੇ ਜਿੰਮੇਵਾਰੀਆਂ ਦੇ ਆਧਾਰ ’ਤੇ ਵੱਖ-ਵੱਖ ਹੁੰਦੀ ਹੈ ਐੱਮਸੀਏ ਗ੍ਰੈਜੂਏਟਾਂ ਦੀ ਐਂਟਰੀ ਲੇਵਲ ਸੈਲਰੀ ਦੀ ਲਿਸਟ, ਉਨ੍ਹਾਂ ਦੇ ਵੱਖ-ਵੱਖ ਰੂਲਾਂ ਅਨੁਸਾਰ ਹੇਠਾਂ ਦਿੱਤੀ ਜਾ ਰਹੀ ਹੈ:

  • ਐਪ ਡਿਵੈਲਪਰ: ਰੁਪਏ 20,000-35000 ਰੁਪਏ
  • ਆਈਟੀ ਅਸਿਸਟੈਂਟ: ਰੁਪਏ 10,000-20,000 ਰੁਪਏ
  • ਹਾਰਡਵੇਅਰ ਇੰਜੀਨੀਅਰ: 15,000 ਰੁਪਏ-25000 ਰੁਪਏ
  • ਸਾੱਫਟਵੇਅਰ ਇੰਜੀਨੀਅਰ/ਡਿਵੈਲਪਰ: ਰੁਪਏ 21,000-47, 500 ਰੁਪਏ
  • ਵੈੱਬ ਡਿਜ਼ਾਇਨਰ ਅਤੇ ਡਿਵੈਲਪਰ: ਰੁਪਏ 25, 000-55,000 ਰੁਪਏ

ਐੱਮਸੀਏ ਤੋਂ ਬਾਅਦ ਹਾਇਰ ਸਟੱਡੀ ਦੇ ਆੱਪਸ਼ਨਜ਼:

ਆਪਣੀ ਐੱਮਸੀਏ ਪੂਰੀ ਕਰਨ ਤੋਂ ਬਾਅਦ, ਤੁਸੀਂ ਐੱਮਈ (ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ) ਕਰ ਸਕਦੇ ਹੋ ਜੇਕਰ ਤੁਸੀਂ ਆਪਣੀ ਐੱਮਸੀਏ ਪੂਰੀ ਕਰਨ ਤੋਂ ਬਾਅਦ ਵੀ ਆਪਣੀ ਪੜ੍ਹਾਈ ਜਾਰੀ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਐੱਮਈ (ਕੰਪਿਊਟਰ ਸਾਇੰਸ ਐਂਡ ਇੰਜੀਨੀਰਿੰਗ) ਕਰ ਸਕਦੇ ਹੋ ਕੰਪਿਊਟਰ ਸਾਇੰਸ ’ਚ ਪੀਐੱਚਡੀ ਕਰਨ ਲਈ ਟਾੱਪ ਇੰਸਟੀਚਿਊਟ ਦੀ ਲਿਸਟ ਹੇਠ ਲਿਖੇ ਹੈ:

  • ਬੰਗਾਲ ਇੰਜੀਨੀਰਿੰਗ ਐਂਡ ਸਾਇੰਸ ਯੂਨੀਵਰਸਿਟੀ (ਬੀਈਐੱਸਯੂ), ਕੋਲਕਾਤਾ
  • ਡਿਪਾਰਟਮੈਂਟ ਆਫ਼ ਕੰਪਿਊਟਰ ਸਾਇੰਸ, ਬਨਾਰਸ ਹਿੰਦੂ ਯੂਨੀਵਰਸਿਟੀ (ਬੀਐੱਚਯੂ)
  • ਇੰਡੀਅਨ ਇੰਸਟੀਚਿਊਟ ਆਫ਼ ਟੈਕਨੋਲਾੱਜੀ, ਦਿੱਲੀ
  • ਇੰਡੀਅਨ ਇੰਸਟੀਚਿਊਟ ਆਫ਼ ਟੈਕਨੋਲਾੱਜੀ, ਗੁਹਾਟੀ
  • ਇੰਡੀਅਨ ਇੰਸਟੀਚਿਊਟ ਆਫ਼ ਟੈਕਨੋਲਾੱਜੀ, ਹੈਦਰਾਬਾਦ
  • ਇੰਡੀਅਨ ਇੰਸਟੀਚਿਊਟ ਆਫ਼ ਟੈਕਨੋਲਾੱਜੀ, ਕਾਨ੍ਹਪੁਰ
  • ਇੰਡੀਅਨ ਇੰਸਟੀਚਿਊਟ ਆਫ਼ ਟੈਕਨੋਲਾੱਜੀ, ਮੁੰਬਈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!