health and beauty benefits of honey

ਸਿਹਤ ਅਤੇ ਸੁੰਦਰਤਾ ਦਾ ਖ਼ਜ਼ਾਨਾ ਹੈ ਸ਼ਹਿਦ health and beauty benefits of honey

ਹਿੰਦੂ ਧਰਮ ’ਚ ਸ਼ਹਿਦ ਨੂੰ ਪੰਚਤਤਾਂ ’ਚੋਂ ਪੰਜਵਾਂ ਤੱਤ ਮੰਨਿਆ ਜਾਂਦਾ ਹੈ-ਦੁੱਧ, ਘਿਓ, ਦਹੀ, ਖੰਡ ਅਤੇ ਸ਼ਹਿਦ ਅੰਗਰੇਜ਼ੀ ’ਚ ਸ਼ਹਿਦ ਨੂੰ ‘ਹਨੀ’ ਕਿਹਾ ਜਾਂਦਾ ਹੈ ਸਾਰੇ ਸੰਸਾਰ ’ਚ ਸ਼ਹਿਦ ਦੀ ਖੂਬ ਵਰਤੋਂ ਕੀਤੀ ਜਾਂਦੀ ਹੈ ਸ਼ਹਿਦ ’ਚ ਪ੍ਰੋਟੀਨ ਦੀ ਮਾਤਰਾ ਘੱਟ ਹੁੰਦੀ ਹੈ ਕਿਉਂਕਿ ਇਸ ਦੇ ਮੈਲੇ ਰੰਗ ਨੂੰ ਦੂਰ ਕਰਨ ਲਈ ਇਸ ਨੂੰ ਕਈ ਵਾਰ ਫਿਲਟਰ ਕੀਤਾ ਜਾਂਦਾ ਹੈ ਸ਼ਹਿਦ ਦਾ ਰੰਗ ਮਧੂਮੱਖੀਆਂ ਦੇ ਆਹਾਰ ’ਤੇ ਨਿਰਭਰ ਕਰਦਾ ਹੈ ਅਤੇ ਸਵਾਦ ਮਧੂਮੱਖੀਆਂ ਵੱਲੋਂ ਵੱਖ-ਵੱਖ ਫੁੱਲਾਂ ਤੋਂ ਲਏ ਪਰਾਗ ’ਤੇ ਨਿਰਭਰ ਹੁੰਦਾ ਹੈ

ਸ਼ਹਿਦ ਦਵਾਈ ਦੇ ਰੂਪ ’ਚ:-

ਸ਼ਹਿਦ ਇੱਕ ਸ਼ਕਤੀਸ਼ਾਲੀ ਟਾੱਨਿਕ ਹੈ ਇੱਕ ਚਮਚ ਸ਼ਹਿਦ ਪੀਣ ਨਾਲ ਵਿਅਕਤੀ ਨੂੰ ਦਸ ਮਿੰਟ ਤੋਂ ਘੱਟ ਸਮੇਂ ’ਚ ਊਰਜਾ ਪ੍ਰਾਪਤ ਹੁੰਦੀ ਹੈ ਸ਼ਹਿਦ ਉਨ੍ਹਾਂ ਲੋਕਾਂ ਨੂੰ ਹਰ ਰੋਜ਼ ਜ਼ਰੂਰ ਲੈਣਾ ਚਾਹੀਦਾ ਹੈ ਜੋ ਸਰੀਰਕ ਮਿਹਨਤ ਕਰਦੇ ਹਨ ਅਤੇ ਥਕਾਣ ਜ਼ਿਆਦਾ ਮਹਿਸੂਸ ਕਰਦੇ ਹਨ ਸ਼ਹਿਦ ਨੂੰ ਕਦੇ ਖਾਲੀ ਪੇਟ ਨਹੀਂ ਲੈਣਾ ਚਾਹੀਦਾ ਹੈ ਜੇਕਰ ਸਵੇਰੇ ਖਾਲੀ ਪੇਟ ਲੈਣਾ ਵੀ ਹੋਵੇ ਤਾਂ ਉਸ ’ਚ ਪਾਣੀ ਮਿਲਾ ਕੇ ਪਤਲਾ ਕਰਕੇ ਲੈਣਾ ਚਾਹੀਦਾ ਹੈ ਖਾਲੀ ਪੇਟ ਸ਼ਹਿਦ ਲੈਣ ਨਾਲ ਪੇਟ ਦਰਦ ਦੀ ਸ਼ਿਕਾਇਤ ਹੋ ਸਕਦੀ ਹੈ ਸ਼ਹਿਦ ਦਾ ਲਗਾਤਾਰ ਸੇਵਨ ਚੰਗੀ ਸਿਹਤ ਬਣਾਏ ਰੱਖਣ ’ਚ ਸਹਾਇਕ ਹੁੰਦਾ ਹੈ

  • ਸ਼ਹਿਦ ਰੋਗ ਪ੍ਰਤੀਰੋਧਕ ਸ਼ਕਤੀ ਦਾ ਵਿਕਾਸ ਕਰਦਾ ਹੈ ਸ਼ਹਿਦ ਪਾਣੀ ਤੋਂ ਇਲਾਵਾ ਦੁੱਧ, ਮਲਾਈ, ਮੱਖਣ ਨਾਲ ਵੀ ਲਿਆ ਜਾ ਸਕਦਾ ਹੈ ਤੇਜ਼ ਦਿਮਾਗ ਲਈ ਬਾਦਾਮ ਰਾਤ ਨੂੰ ਭਿਓਂ ਕੇ ਰੱਖੋ ਅਤੇ ਸਵੇਰੇ ਛਿਲਕਾ ਉਤਾਰ ਕੇ ਦੋ ਚਮਚ ਸ਼ਹਿਦ ਨਾਲ ਖਾਓ ਇਹ ਇੱਕ ‘ਦਿਮਾਗੀ ਟਾੱਨਿਕ’ ਹੈ
  • ਸ਼ਹਿਦ ਸਰਦੀ ਅਤੇ ਖੰਘ ’ਚ ਪ੍ਰਭਾਵੀ ਢੰਗ ਨਾਲ ਕੰਮ ਕਰਦਾ ਹੈ ਬੱਚਿਆਂ ’ਚ ਸ਼ੁਰੂ ਤੋਂ ਹੀ ਸ਼ਹਿਦ ਲੈਣ ਦੀ ਚੰਗੀ ਆਦਤ ਪਾਉਣੀ ਚਾਹੀਦੀ ਹੈ ਦੁੱਧ ’ਚ ਮਿਠਾਸ ਲਈ ਖੰਡ ਦੀ ਬਜਾਇ ਸ਼ਹਿਦ ਮਿਲਾ ਕੇ ਦੇਣਾ ਚਾਹੀਦਾ ਹੈ ਸ਼ਹਿਦ ਦਾ ਸੇਵਨ ਖੰਡ ਦੇ ਸੇਵਨ ਤੋਂ ਜ਼ਿਆਦਾ ਸਿਹਤ ਲਈ ਲਾਭਦਾਇਕ ਹੈ ਗਲ ਦੇ ਸੋਧ ਲਈ ਗਰਮ ਦੁੱਧ ਨਾਲ ਸ਼ਹਿਦ ਲੈਣਾ ਚਾਹੀਦਾ ਹੈ ਖੰਘ ’ਚ ਸ਼ਹਿਦ, ਅਦਰਕ ਦਾ ਰਸ, ਨਿੰਬੂ ਦਾ ਰਸ ਮਿਲਾ ਕੇ ਲੈਣਾ ਚਾਹੀਦਾ ਹੈ ਅਜਿਹੇ ’ਚ ਸ਼ਹਿਦ ਦੀ ਮਾਤਰਾ ਅਦਰਕ ਅਤੇ ਨਿੰਬੂ ਰਸ ਤੋਂ ਤਿੰਨ ਚਾਰ ਗੁਣਾ ਜ਼ਿਆਦਾ ਹੋਣੀ ਚਾਹੀਦੀ ਹੈ ਇੱਕ ਕੱਪ ਖੌਲਦੇ ਪਾਣੀ ’ਚ ਇੱਕ ਦੋ ਚਮਚ ਸ਼ਹਿਦ ਗਰਮ-ਗਰਮ ਪੀਣ ਨਾਲ ਦਮਾ ਦੇ ਰੋਗੀਆਂ ਨੂੰ ਕਾਫੀ ਆਰਾਮ ਮਿਲਦਾ ਹੈ ਅਤੇ ਉਹ ਤਰੋਤਾਜ਼ਾ ਮਹਿਸੂਸ ਕਰਦੇ ਹਨ
  • ਵਜ਼ਨ ਘੱਟ ਕਰਨ ਲਈ ਸ਼ਹਿਦ ਉਪਯੋਗੀ ਮੰਨਿਆ ਜਾਂਦਾ ਹੈ ਸ਼ਹਿਦ ਲੈਣ ਨਾਲ ਚਰਬੀ ਜਲਣ ਦੀ ਕਿਰਿਆ ਤੇਜ਼ ਹੋ ਜਾਂਦੀ ਹੈ ਜਿਸ ਨਾਲ ਸ਼ਹਿਦ ਚਰਬੀ ਨੂੰ ਘੱਟ ਕਰਦਾ ਹੈ ਸ਼ਹਿਦ ਗੈਸ ਪੈਦਾ ਨਹੀਂ ਕਰਦਾ ਚੱਕਰ ਆਉਣ ਦੀ ਸਥਿਤੀ ’ਚ ਅਤੇ ਮਿਚਲੀ ਵਾਲੇ ਰੋਗੀਆਂ ਲਈ 1/2 ਚਮਚ ਅਦਰਕ ਦਾ ਰਸ, ਅੱਧਾ ਚਮਚ ਦਾ ਨਿੰਬੂ ਦਾ ਰਸ, ਇੱਕ ਚਮਚ ਸ਼ਹਿਦ ਮਿਲਾ ਕੇ ਲੈਣਾ ਚਾਹੀਦਾ ਹੈ, ਜੋ ਲਾਭਕਾਰੀ ਸਿੱਧ ਹੋਵੇਗਾ ਬੁਖਾਰ ਤੋਂ ਬਾਅਦ ਪਾਚਣ ਕਿਰਿਆ ਗੜਬੜਾ ਜਾਂਦੀ ਹੈ ਅਜਿਹੇ ’ਚ ਸ਼ਹਿਦ ਊਰਜਾ ਦਿੰਦਾ ਹੈ
  • ਬੱਚਿਆਂ ਨੂੰ ਸ਼ਹਿਦ ਕਈ ਰੂਪ ’ਚ ਫਾਇਦਾ ਪਹੁੰਚਾਉਂਦਾ ਹੈ ਛੋਟੇ ਬੱਚਿਆਂ ਨੂੰ ਸ਼ਹਿਦ ਚਟਾਉਣ ਨਾਲ ਸਿਹਤਮੰਦ ਦੰਦ ਅਤੇ ਮਜ਼ਬੂਤ ਅੰਗਾਂ ਦਾ ਵਿਕਾਸ ਹੁੰਦਾ ਹੈ ਜੋ ਬੱਚੇ ਬਿਸਤਰ ’ਤੇ ਪੇਸ਼ਾਬ ਕਰਦੇ ਹਨ ਉਨ੍ਹਾਂ ਨੂੰ ਸ਼ਹਿਦ ਲਗਾਤਾਰ ਦੇਣ ਨਾਲ ਵਿਸ਼ੇਸ਼ ਪ੍ਰਭਾਵ ਹੁੰਦਾ ਹੈ ਅਨੀਮੀਆ ਦੇ ਰੋਗੀਆਂ ਨੂੰ ਸ਼ਹਿਦ ਦਾ ਸੇਵਨ ਅੰਮ੍ਰਿਤ ਸਮਾਨ ਹੈ ਇਹ ਖੂਨ ’ਚ ਹੀਮੋਗਲੋਬਿਨ ਅਤੇ ਆਇਰਨ ਦਾ ਉੱਚਿਤ ਸੰਤੁਲਨ ਬਣਾਏ ਰੱਖਣ ’ਚ ਸਹਾਇਕ ਹੁੰਦਾ ਹੈ

    ਸੁੰਦਰਤਾ ਅਤੇ ਚੰਗੇ ਰੰਗ-ਰੂਪ ਲਈ:-

    ਰੈਗੂਲਰ ਤੌਰ ’ਤੇ ਸ਼ਹਿਦ ਦੇ ਸੇਵਨ ਨਾਲ ਰੰਗ-ਰੂਪ ’ਚ ਨਿਖਾਰ ਆਉਂਦਾ ਹੈ ਮੱਧਮ ਅਕਾਰ ਦੇ ਨਿੰਬੂ ਦੇ ਰਸ ਨਾਲ ਇੱਕ ਚਮਚ ਸ਼ਹਿਦ ਹਰ ਰੋਜ਼ ਸਵੇਰੇ ਨਾਸ਼ਤੇ ਤੋਂ ਪਹਿਲਾਂ ਲੈਣ ਨਾਲ ਰੰਗ ਸਾਫ਼ ਰਹਿੰਦਾ ਹੈ ਅਤੇ ਵਜ਼ਨ ਘੱਟ ਕਰਨ ’ਚ ਵੀ ਮੱਦਦ ਮਿਲਦੀ ਹੈ ਸ਼ਹਿਦ ਲੋਸ਼ਨ ਵੀ ਘਰ ’ਚ ਬਣਾਇਆ ਜਾ ਸਕਦਾ ਹੈ ਇਹ ਲੋਸ਼ਨ ਚਮੜੀ ਨੂੰ ਸੁੰਦਰ ਬਣਾਉਣ ਦੇ ਨਾਲ ਉਸ ਨੂੰ ਤਾਜ਼ਾ ਰਖਦਾ ਹੈ ਅਤੇ ਉਸ ਦਾ ਪੋਸ਼ਣ ਵੀ ਕਰਦਾ ਹੈ ਇਹ ਲੋਸ਼ਨ ਦੋ ਚਮਚ ਛਾਣੇ ਹੋਏ ਸ਼ਹਿਦ ’ਚ ਇੱਕ ਚਮਚ ਬਾਦਾਮ ਦਾ ਤੇਲ ਮਿਲਾ ਕੇ ਤਿਆਰ ਕੀਤਾ ਜਾਂਦਾ ਹੈ

  • ਚਿਹਰੇ ਅਤੇ ਗਰਦਨ ਦੀ ਚਮੜੀ ਨੂੰ ਪਹਿਲਾਂ ਚੰਗੀ ਤਰ੍ਹਾਂ ਸਾਬਣ ਨਾਲ ਸਾਫ਼ ਕਰ ਲਓ ਉਸ ਤੋਂ ਬਾਅਦ ਇਹ ਲੋਸ਼ਨ ਚਿਹਰੇ, ਗਰਦਨ, ਬਾਂਹ ਅਤੇ ਹੱਥਾਂ ’ਤੇ ਚੰਗੀ ਤਰ੍ਹਾਂ ਲਾਓ ਅੱਧੇ ਘੰਟੇ ਬਾਅਦ ਇਸ ਨੂੰ ਗੁਣਗੁਣੇ ਪਾਣੀ ਨਾਲ ਧੋ ਕੇ ਨਰਮ, ਮੁਲਾਇਮ ਕੱਪੜੇ ਨਾਲ ਸਾਫ਼ ਕਰ ਲਓ ਕੁਝ ਦਿਨਾਂ ’ਚ ਚਮੜੀ ’ਤੇ ਨਿਖਾਰ ਆ ਜਾਏਗਾ ਹਫ਼ਤੇ ’ਚ ਇੱਕ ਵਾਰ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ ਸ਼ਹਿਦ ’ਚ ਰੋਮਕੂਪ ਵੀ ਬੰਦ ਕਰਨ ’ਚ ਮੱਦਦ ਮਿਲਦੀ ਹੈ
  • ਸਾਫ਼-ਸੁਥਰੇ ਰੰਗ ਲਈ ਸ਼ਹਿਦ ਦਾ ਮਾਸਕ ਚਿਹਰੇ ’ਤੇ ਲਾਓ ਇੱਕ ਚਮਚ ਸ਼ਹਿਦ, ਇੱਕ ਚਮਚ ਆਟਾ, ਕੁਝ ਬੂੰਦਾਂ ਗੁਲਾਬ ਜਲ ਦੀਆਂ ਮਿਲਾ ਕੇ ਪੇਸਟ ਤਿਆਰ ਕਰ ਲਓ ਚਿਹਰੇ ਅਤੇ ਖੁੱਲ੍ਹੀ ਚਮੜੀ ’ਤੇ ਅੱਧੇ ਘੰਟੇ ਤੱਕ ਇਸ ਲੇਪ ਨੂੰ ਸਾਵਧਾਨੀਪੂਰਵਕ ਲਾਓ ਅੱਧੇ ਘੰਟੇ ਬਾਅਦ ਠੰਡੇ ਪਾਣੀ ਨਾਲ ਚਮੜੀ ਨੂੰ ਧੋ ਲਓ ਇਹ ਮਾਸਕ ਇੱਕ ਮਹੀਨੇ ਤੱਕ ਹਫ਼ਤੇ ’ਚ ਦੋ ਵਾਰ ਲਾ ਸਕਦੇ ਹੋ
  • ਇਸ ਪ੍ਰਕਾਰ ਸ਼ਹਿਦ ਮਨੁੱਖ ਨੂੰ ਵੱਖ-ਵੱਖ ਰੂਪਾਂ ’ਚ ਲਾਭ ਪਹੁੰਚਾਉਂਦਾ ਹੈ ਇਸ ਤੋਂ ਇਲਾਵਾ ਊਰਜਾ ਦੇ ਕੇ ਇੱਕ ਮੁੱਲਵਾਨ ਵਸਤੂ ਦੇ ਰੂਪ ’ਚ ਕੰਮ ਕਰਦਾ ਹੈ
    ਸੁਨੀਤਾ ਗਾਬਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!