Electronics and Communication Engineering

ਡਿਜੀਟਲ ਖੇਤਰ ’ਚ ਬਣਾਓ ਕਰੀਅਰ ਇਲੈਕਟ੍ਰਾਨਿਕਸ ਐਂਡ ਕਮਿਊਨਿਕੇਸ਼ਨ ਇੰਜੀਨੀਅਰਿੰਗ

ਪਿਛਲੇ ਕੁਝ ਸਮੇਂ ’ਚ ਇਲੈਕਟ੍ਰਾਨਿਕਸ ਐਂਡ ਕਮਿਊਨਿਕੇਸ਼ਨ ਇੰਜੀਨੀਅਰਿੰਗ ਦੇ ਖੇਤਰ ’ਚ ਨੌਜਵਾਨਾਂ ਦੀ ਦਿਲਚਸਪੀ ਵਧੀ ਹੈ ਡਿਜ਼ੀਟਲ ਤਕਨੀਕ ਦੇ ਪ੍ਰਸਾਰ ’ਚ ਤੇਜ਼ੀ ਆਉਣ ਕਾਰਨ ਇਸ ਖੇਤਰ ’ਚ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਏ ਹਨ ਇਲੈਕਟ੍ਰਾਨਿਕਸ ਐਂਡ ਕਮਿਊਨਿਕੇਸ਼ਨ, ਇੰਜੀਨੀਰਿੰਗ ਦੀਆਂ ਪ੍ਰਮੁੱਖ ਸ਼ਾਖਾਵਾਂ ’ਚ ਸ਼ਾਮਲ ਹੈ

ਮਾਹਿਰਾਂ ਦੀ ਮੰਨੋ ਤਾਂ ਇਸ ਖੇਤਰ ’ਚ ਰੁਜ਼ਗਾਰ ਦੀ ਕਦੇ ਕਮੀ ਨਹੀਂ ਦੇਖੀ ਗਈ ਇਸ ਕੋਰਸ ਦੀ ਚੰਗੀ ਗੱਲ ਇਹ ਹੈ ਕਿ ਨੌਜਵਾਨ ਟੈਲੀਕਾੱਮ ਇੰਡਸਟਰੀਜ਼ ਅਤੇ ਸਾਫਟਵੇਅਰ ਇੰਡਸਟਰੀਜ਼, ਦੋਵਾਂ ’ਚ ਕੰਮ ਤਲਾਸ਼ ਸਕਦੇ ਹਨ ਵੈਸੇ, ਇਹ ਖੇਤਰ ਕਾਫੀ ਵੱਡਾ ਹੈ ਇਸ ਤਹਿਤ ਮਾਈਕ੍ਰੋਵੇਵ ਅਤੇ ਆਪਟੀਕਲ ਕਮਊਨੀਕੇਸ਼ਨ, ਸਿੰਗਨਲ ਪ੍ਰੋਸੈਸਿੰਗ, ਟੈਲੀ ਕਮਊਨੀਕੇਸ਼ਨ, ਐਡਵਾਂਸਡ ਕਮਿਊਨਿਕੇਸ਼ਨ, ਮਾਈਕ੍ਰੋ-ਇਲੈਕਟ੍ਰਾਨਿਕਸ ਵਰਗੇ ਖੇਤਰ ਸ਼ਾਮਲ ਹਨ ਇੰਜੀਨੀਰਿੰਗ ਦੀ ਇਹ ਸ਼ਾਖਾ ਰੋਜ਼ਾਨਾ ਦੀ ਜ਼ਿੰਦਗੀ ’ਚ ਇੱਕ ਮਹੱਤਵਪੂਰਨ ਸਥਾਨ ਰੱਖਦੀ ਹੈ

ਡਿਜੀਟਲ ਤਕਨੀਕ ਦੇ ਪ੍ਰਸਾਰ ’ਚ ਤੇਜ਼ੀ ਆਉਣ ਕਾਰਨ ਇਸ ਖੇਤਰ ’ਚ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਏ ਹਨ ਇਲੈਕਟ੍ਰਾਨਿਕਸ ਐਂਡ ਕਮਊਨਿਕੇਸ਼ਨ, ਇੰਜੀਨੀਅਰਿੰਗ ਦੀਆਂ ਮੁੱਖ ਸ਼ਾਖਾਵਾਂ ’ਚ ਸ਼ਾਮਲ ਹੈ ਮਾਹਿਰਾਂ ਦੀ ਮੰਨੋ ਤਾਂ ਇਸ ਖੇਤਰ ’ਚ ਰੁਜ਼ਗਾਰ ਦੀ ਕਦੇ ਕਮੀ ਨਹੀਂ ਦੇਖੀ ਗਈ ਇਸ ਕੋਰਸ ਦੀ ਚੰਗੀ ਗੱਲ ਇਹ ਹੈ ਕਿ ਨੌਜਵਾਨ ਟੈਲੀਕਾੱਮ ਇੰਡਸਟਰੀਜ਼ ਅਤੇ ਸਾਫਟਵੇਅਰ ਇੰਡਸਟਰੀਜ਼, ਦੋਵਾਂ ’ਚ ਕੰਮ ਤਲਾਸ਼ ਸਕਦੇ ਹਨ

ਸਰਲ ਸ਼ਬਦਾਂ ’ਚ ਗੱਲ ਕਰੀਏ ਤਾਂ ਇੰਜੀਨੀਅਰਿੰਗ ਦੇ ਇਸ ਖੇਤਰ ਦੇ ਅਧੀਨ ਇਲੈਕਟ੍ਰਾਨਿਕ ਨੈੱਟਵਰਕ, ਇਲੈਕਟ੍ਰਿਕ ਮੈਗਨੇਟਿਕ ਫੀਲਡ, ਕੰਪਿਊਟਰ ਫੰਡਾਮੈਂਟਲ ਆਦਿ ਦੇ ਸਿਧਾਂਤਾਂ ਦਾ ਵਿਹਾਰਕ ਪ੍ਰਯੋਗ ਕੀਤਾ ਜਾਂਦਾ ਹੈ ਇਸ ਦਾ ਇਸਤੇਮਾਲ ਸਮਾਰਟਫੋਨ, ਟੇਬਲਟਸ, ਪ੍ਰੋਸੈਸਰ, ਸਮਾਰਟ ਰਿਸਟ ਵਾੱਚ, ਸਮਾਰਟ ਐੱਲਈਡੀ ਟੈਲੀਵੀਜ਼ਨ, ਲੈਪਟਾਪ, ਕੰਪਿਊਟਰ ਸਮੇਤ ਹੋਰ ਕੰਮਊਨਿਕੇਸ਼ਨ ਉਪਕਰਨਾ, ਇਲੈਕਟ੍ਰਾਨਿਕ ਗੈਜੇਟਸ ਦੇ ਵਿਕਾਸ, ਟੈਸਟਿੰਗ ਅਤੇ ਪ੍ਰੋਡਕਸ਼ਨ ਦੇ ਕੰਮ ਦੌਰਾਨ ਕੀਤਾ ਜਾਂਦਾ ਹੈ ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗਾ ਕਿ ਅੱਜ ਦੇ ਦੌਰ ’ਚ ਇੰਜੀਨੀਅਰਿੰਗ ਦੀ ਇਸ ਵਿੱਦਿਆ ਦੀ ‘ਕਟਿੰਗ ਐਜ ਟੈਕਨਾਲੋਜੀ’ ਦੇ ਤੌਰ ’ਤੇ ਪਹਿਚਾਣ ਬਣ ਚੁੱਕੀ ਹੈ

ਇੰਡਸਟਰੀ ’ਚ ਕੀ ਹਨ ਸੰਭਾਵਨਾਵਾਂ

ਜੂਨ 2021 ਦੀ ਇੱਕ ਰਿਪੋਰਟ ਅਨੁਸਾਰ ਟੈਲੀਕਾਮ ਅਤੇ ਇੰਟਰਨੈੱਟ ਸਰਵਿਸ ਪ੍ਰੋਵਾਈਡਰ ਸੈਕਟਰ ’ਚ 2020 ਦੀ ਤੁਲਨਾ ’ਚ 39 ਫੀਸਦੀ ਦਾ ਵਾਧਾ ਹੋਇਆ ਹੈ ਨਾਲ ਹੀ, ਇਸ ਤੁਲਨਾ ’ਚ ਟੈਲੀਕਾਮ ਇੰਡਸਟਰੀ ’ਚ ਸਭ ਤੋਂ ਜ਼ਿਆਦਾ ਨਿਯੁਕਤੀਆਂ ਹੋਈਆਂ ਹਨ

Also Read :-

ਅਨੁਮਾਨ ਹੈ ਕਿ ਟੈਲੀਕਾਮ ਇੰਡਸਟਰੀ ’ਚ ਇਸ ਸਾਲ ਕੰਮ ਦੇ ਜ਼ੋਰ ’ਚ ਦਸ ਫੀਸਦੀ ਦਾ ਵਾਧਾ ਹੋਵੇਗਾ ਅਤੇ ਇਸ ਦੇ ਲਈ ਭਾਰਤ ’ਚ ਆਰਟੀਫੀਸ਼ੀਅਲ ਇੰਟੈਲੀਜੈਂਸ, 5-ਜੀ ਅਤੇ ਇੰਟਰਨੈੱਟ ਆਫ਼ ਥਿੰਗਸ ਅਤੇ ਕਲਾਊਡ ਵਰਗੀਆਂ ਤਕਨੀਕਾਂ ’ਚ ਮਾਹਿਰ ਲੋਕਾਂ ਦੀ ਜ਼ਿਆਦਾ ਮੰਗ ਹੋਵੇਗੀ ਦੂਜੇ ਪਾਸੇ ਦੁਨੀਆਂ ਦੀ ਸਭ ਤੋਂ ਤੇਜ਼ ਵਿਕਾਸ ਕਰਨ ਵਾਲੀ ਇਲੈਕਟ੍ਰਾਨਿਕਸ ਸਿਸਟਮ ਡਿਜ਼ਾਇਨ ਇੰਡਸਟਰੀ ਜਲਦ ਹੀ ਦੋ ਖਰਬ ਡਾਲਰ ਦਾ ਅੰਕੜਾ ਪਾਰ ਕਰ ਜਾਏਗੀ, ਜਿਸ ’ਚ ਭਾਰਤ ਦੀ ਇਲੈਕਟ੍ਰਾਨਿਕਸ ਮੈਨਿਊਫੈਕਚਰਿੰਗ ਸਰਵਿਸ ਇੰਡਸਟਰੀ ਦੇ 2025 ਤੱਕ 6.5 ਗੁਣਾ ਵਧ ਜਾਣ ਦੀ ਉਮੀਦ ਹੈ ਮੰਨਿਆ ਜਾ ਰਿਹਾ ਹੈ ਕਿ ਭਾਰਤ ਦੀ ਕੰਜਿਊਮਰ ਇਲੈਕਟ੍ਰਾਨਿਕਸ ਐਂਡ ਐਪਲਾਐਂਸੇਜ ਇੰਡਸਟਰੀ 2025 ਤੱਕ ਵਿਸ਼ਵ ’ਚ ਪੰਜਵੇਂ ਨੰਬਰ ’ਤੇ ਪਹੁੰਚ ਜਾਏਗੀ

ਕੀ ਹੋਵੇਗਾ ਸਿੱਖਿਆ ਦਾ ਰਸਤਾ:

ਇਲੈਕਟ੍ਰਾਨਿਕਸ ਐਂਡ ਕੰਮਊਨਿਕੇਸ਼ਨ ਇੰਜੀਨੀਰਿੰਗ ਬਹੁਤ ਮਹੱਤਵਪੂਰਨ ਇੰਜੀਨੀਰਿੰਗ ਹੈ ਅਤੇ ਭਾਰਤ ਦੇ ਵੱਖ-ਵੱਖ ਸੰਸਥਾਨਾਂ ’ਚ ਹਰ ਸਾਲ ਹਜ਼ਾਰਾਂ ਵਿਦਿਆਰਥੀ ਇਸ ਕੋਰਸ ’ਚ ਐਡਮਿਸ਼ਨ ਲੈਂਦੇ ਹਨ ਇਹ ਕੋਰਸ ਵਿਦਿਆਰਥੀਆਂ ਨੂੰ ਟੈਲੀਕਾਮ ਇੰਡਸਟਰੀ ਅਤੇ ਸਾਫਟਵੇਅਰ ਇੰਡਸਟਰੀ ’ਚ ਸੰਬੰਧ ਦੋ ਵੱਖ-ਵੱਖ ਸੈਕਟਰਾਂ ’ਚ ਵੀ ਆਕਰਸ਼ਕ ਜਾੱਬ ਆੱਫਰ ਉਪਲੱਬਧ ਕਰਵਾਉਂਦਾ ਹੈ

ਡਿਪਲੋਮਾ ਕੋਰਸ:

ਇਹ ਤਿੰਨ ਸਾਲ ਦਾ ਡਿਪਲੋਮਾ ਕੋਰਸ ਦੇਸ਼ਭਰ ’ਚ ਸਥਿਤ ਸਰਕਾਰੀ ਅਤੇ ਨਿੱਜੀ ਪਾੱਲੀਟੈਕਨੀਕ ਅਤੇ ਇੰਜੀਨੀਅਰਿੰਗ ਸੰਸਥਾਨਾਂ ’ਚ ਕੀਤਾ ਜਾਂਦਾ ਹੈ ਦਾਖਲੇ ਲਈ ਜ਼ਰੂਰੀ ਹੈ ਕਿ 12ਵੀਂ ’ਚ ਮੈਥਸ-ਫਿਜ਼ੀਕਸ ਸਮੇਤ ਵਿਗਿਆਨ ਦੇ ਹੋਰ ਵਿਸ਼ੇ ਹੋਣ ਨਾਮੀ ਸੰਸਥਾਨਾਂ ’ਚ ਦਾਖਲਾ ਪ੍ਰੀਖਿਆ ਦੇ ਆਧਾਰ ’ਤੇ ਦਾਖਲੇ ਦਿੱਤੇ ਜਾਂਦੇ ਹਨ, ਜਦਕਿ ਹੋਰ ਸੰਸਥਾਨਾਂ ’ਚ 12ਵੀਂ ਦੀ ਮੈਰਿਟ ਦੇ ਆਧਾਰ ’ਤੇ ਕੋਰਸ ’ਚ ਦਾਖਲਾ ਦਿੰਦੇ ਹਨ ਇਸ ਡਿਪਲੋਮੇ ਤੋਂ ਬਾਅਦ ਬੈਚੂਲਰ ਇੰਜੀਨੀਅਰਿੰਗ ਡਿਗਰੀ ਵੀ ਲੈਟਰਲ ਐਂਟਰੀ ਜ਼ਰੀਏ ਨਾਲ ਕੀਤੀ ਜਾ ਸਕਦੀ ਹੈ ਬਾਅਦ ’ਚ ਮਾਸਟਰ ਅਤੇ ਪੀਐੱਚਡੀ ਸਰੀਖੇ ਕੋਰਸਾਂ ਦੇ ਬਦਲ ਵੀ ਹਨ

ਬੈਚਲਰ ਆਫ ਟੈਕਨੋਲਾੱਜੀ:

ਇਲੈਕਟ੍ਰਾਨਿਕਸ ਐਂਡ ਕੰਮਊਨਿਕੇਸ਼ਨ ਇੰਜੀਨੀਅਰਿੰਗ ’ਚ ਬੀ.ਟੈੱਕ. ਇੱਕ ਚਾਰ ਸਾਲ ਦਾ ਅੰਡਰਗ੍ਰੈਜੂਏਟ ਲੇਵਲ ਡਿਗਰੀ ਕੋਰਸ ਹੈ ਇਸ ਕੋਰਸ ’ਚ ਇਲੈਕਟ੍ਰਾਨਿਕਸ ਅਤੇ ਟੈਲੀਕੰਮਊਨਿਕੇਸ਼ਨ ਦੇ ਵਿਸ਼ੇ ਨੂੰ ਇਕੱਠਿਆਂ ਪੜ੍ਹਾਇਆ ਜਾਂਦਾ ਹੈ ਇਸ ਕੋਰਸ ਨੂੰ ਪੜ੍ਹਨ ਵਾਲੇ ਵਿਦਿਆਰਥੀ ਇਲੈਕਟ੍ਰਾਨਿਕ ਉਪਕਰਨਾਂ, ਸਰਕਿਟਾਂ, ਟਰਾਂਸਮੀਟਰ, ਰਸੀਵਰ, ਇੰਟੀਗ੍ਰੇਟਡ ਸਰਕਿਟਾਂ ਵਰਗੇ ਕਮਿਊਨਿਕੇਸ਼ਨ ਇਕਵਊਪਮੈਂਟ ਬਾਰੇ ਸਿੱਖਦੇ ਅਤੇ ਜਾਣਕਾਰੀ ਪ੍ਰਾਪਤ ਕਰਦੇ ਹਨ

ਕਿਸੇ ਵੀ ਅੰਡਰਗ੍ਰੈਜੂਏਟ ਲੇਵਲ ਦੇ ਇੰਜੀਨੀਅਰਿੰਗ ਕੋਰਸ ’ਚ ਐਡਮਿਸ਼ਨ ਲੈੈਣ ਲਈ ਜ਼ਰੂਰੀ ਯੋਗਤਾ ਹੈ:-

ਫਿਜ਼ੀਕਸ, ਕੈਮਿਸਟਰੀ ਅਤੇ ਮੈਥੇਮੈਟਿਕਸ ’ਚੋਂ ਕੋਈ ਇੱਕ ਵਿਸ਼ਾ ਮੁੱਖ ਵਿਸ਼ੇ ਦੇ ਤੌਰ ’ਤੇ ਲੈ ਕੇ 12ਵੀਂ ਜਮਾਤ ਜ਼ਰੂਰੀ ਹੋਣਾ ਪਾਤਰਤਾ ਲਈ ਘੱਟੋ-ਘੱਟ ਅੰਕ ਵੱਖ-ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ’ਚ ਵੱਖ-ਵੱਖ ਹੋ ਸਕਦੇ ਹਨ ਉਮੀਦਵਾਰ ਨੂੰ ਇੰਜੀਨੀਅਰਿੰਗ ਲਈ ਜੇਈਈ ਮੇਨਸ ਐਂਟਰੈਂਸ ਐਗਜਾਮ ਅਤੇ ਹੋਰ ਲਾਭਕਾਰੀ ਪ੍ਰੀਖਿਆਵਾਂ ਦੇਣੀਆਂ ਹੋਣਗੀਆਂ ਇੰਜੀਨੀਅਰਿੰਗ ਦੇ ਡਿਗਰੀ ਕੋਰਸਾਂ ਲਈ ਹੋਰ ਕਈ ਕਾਲਜਾਂ ਦੀ ਆਪਣੇ ਦਾਖਲੇ ਪ੍ਰੀਖਿਆਵਾਂ ਹਨ, ਜਿਵੇਂ ਵੀਆਈਟੀਈਈ, ਬੀਆਈਟੀਐੱਸਏਟੀ

ਕਿਸ ਤਰ੍ਹਾਂ ਦੇ ਹੋਣਗੇ ਮੌਕੇ:

  • ਇਲੈਕਟ੍ਰਾਨਿਕਸ ਐਂਡ ਕਮਿਊਨਿਕੇਸ਼ਨ ਇੰਜੀਨੀਅਰਿੰਗ ’ਚ ਟ੍ਰੇਨਿੰਗ ਹਾਸਲ ਕਰਨ ਤੋਂ ਬਾਅਦ ਇਲੈਕਟ੍ਰਾਨਿਕਸ, ਟੈਲੀ-ਕਮਿਊਨਿਕੇਸ਼ਨ, ਬਰਾੱਡ-ਕਾਸਟਿੰਗ, ਡੇਟਾ ਕਮਿਊਨਿਕੇਸ਼ਨਜ, ਇੰਟਰਨੈੱਟ, ਰਿਸਰਚ ਐਂਡ ਡਿਵੈਲਪਮੈਂਟ, ਸਿਸਟਮ ਸਪੋਰਟ, ਮਾਡਰਨ ਮਲਟੀ ਮੀਡੀਆ ਸਰਵਿਸ, ਐਵੀਏਸ਼ਨ ਐਂਡ ਐਵਿਓਨਿਕਸ, ਕੰਜ਼ਿਊਮਰ ਇਲੈਕਟ੍ਰਾਨਿਕਸ, ਰੇਡਿਓ ਐਂਡ ਟੈਲੀਵੀਜ਼ਨ, ਡਾਇਗਨੋਸਟਿੱਕ ਇਕਵਪਮੈਂਟ ਆਦਿ ਇੰਡਸਟਰੀ ’ਚ ਕਈ ਪ੍ਰਕਾਰ ਦੀਆਂ ਨੌਕਰੀਆਂ ਦੇ ਮੌਕੇ ਮਿਲ ਸਕਦੇ ਹਨ
  • ਇਸ ਤੋਂ ਇਲਾਵਾ ਇਸ ਵਿਸ਼ੇ ’ਚ ਹੁਨਰਮੰਦ ਨੌਜਵਾਨਾਂ ਨੂੰ ਡਿਫੈਂਸ ਦੇ ਖੇਤਰ ’ਚ, ਜਿਵੇਂ ਕਮਿਊਨਿਕੇਸ਼ਨ ਸੈਟੇਲਾਈਟ, ਮਿਜ਼ਾਇਲ ਆਦਿ ’ਚ ਨਿਰਮਾਣ ਜਾਂ ਸੋਧ ਆਦਿ ਦੇ ਕੰਮਾਂ ’ਚ ਵੀ ਨੌਕਰੀਆਂ ਮਿਲ ਸਕਦੀਆਂ ਹਨ
  • ਸਮੁੱਚੀ ਟ੍ਰੇਨਿੰਗ ਅਤੇ ਕੁਝ ਸਾਲਾਂ ਤੱਕ ਸਬੰਧਿਤ ਇੰਡਸਟਰੀ ’ਚ ਜਾੱਬ ਅਨੁਭਵ ਹਾਸਲ ਕਰਨ ਤੋਂ ਬਾਅਦ ਇਛੁੱਕ ਨੌਜਵਾਨ ਸਟਾਰਟਅੱਪ ਬਾਰੇ ਵੀ ਸੋਚ ਸਕਦੇ ਹਨ ਇਲੈਕਟ੍ਰਾਨਿਕਸ ਅਤੇ ਟੈਲੀਕਮਿਊਨਿਕੇਸ਼ਨ ਨਾਲ ਜੁੜੀਆਂ ਕੰਪਨੀਆਂ ਨੂੰ ਖਾਸ ਤਰ੍ਹਾਂ ਦੇ ਉਪਕਰਨ ਤਿਆਰ ਕਰਕੇ ਸਪਲਾਈ ਕਰ ਸਕਦੇ ਹਨ

ਇਸ ਖੇਤਰ ’ਚ ਕੁਝ ਅਹੁਦੇ ਇਸ ਪ੍ਰਕਾਰ ਦੇ ਹੁੰਦੇ ਹਨ:

ਇਲੈਕਟ੍ਰਾਨਿਕਸ ਇੰਜੀਨੀਅਰ:

ਇਹ ਇੰਜੀਨੀਅਰ ਵੱਖ-ਵੱਖ ਖੇਤਰਾਂ ਨਾਲ ਸਬੰਧਿਤ ਸਿਸਟਮ, ਮਸ਼ੀਨਰੀ ਨੂੰ ਕੰਟਰੋਲ ਕਰਨ ਵਾਲੇ ਉਪਕਰਨਾਂ, ਰੋਜਾਨਾ ਵਰਤੋਂ ਆਉਣ ਵਾਲੇ ਉਪਕਰਨਾਂ ਦੀ ਡਿਜ਼ਾਈਨਿੰਗ ਅਤੇ ਨਿਰਮਾਣ ਨਾਲ ਜੁੜੇ ਹੁੰਦੇ ਹਨ ਜਿਵੇਂ ਕਿ ਮੋਬਾਇਲ ਫੋਨ, ਕੰਪਿਊਟਰ, ਮਿਊਜ਼ਿਕ ਸਿਸਟਮ ਆਦਿ

ਇਲੈਕਟ੍ਰਾਨਿਕ ਡਿਜ਼ਾਇਨ ਇੰਜੀਨੀਅਰ:

ਇਹ ਇਲੈਕਟ੍ਰਾਨਿਕ ਸਿਸਟਮ ਦੇ ਡਿਜ਼ਾਇਨ ਅਤੇ ਡਿਵੈਲਪਮੈਂਟ ਲਈ ਤਕਨੀਕੀ ਸਪੋਰਟ ਉਪਲੱਬਧ ਕਰਾਉਂਦੇ ਹਨ

ਡੈਸਕਟਾੱਪ ਸਪੋਰਟ ਇੰਜੀਨੀਅਰ:

ਕੰਪਿਊਟਰ ਸਿਸਟਮ ’ਚ ਆਉਣ ਵਾਲੀਆਂ ਸਮੱਸਿਆਵਾਂ ਨੂੰ ਸਹੀ ਕਰਨ ਦੀ ਜ਼ਿੰਮੇਵਾਰੀ ਇਨ੍ਹਾਂ ’ਤੇ ਹੁੰਦੀ ਹੈ ਇਹ ਸਕਿਓਰਿਟੀ ਅਤੇ ਸਰਵਰ ਨਾਲ ਸਬੰਧਿਤ ਗੰਭੀਰ ਸਮੱਸਿਆਵਾਂ ਨੂੰ ਸੁਲਝਾਉਣ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ

ਸਰਵਿਸ ਇੰਜੀਨੀਅਰ:

ਖਾਸ ਕਰਕੇ ਉਤਪਾਦ ਦੀ ਖਰੀਦ ਤੋਂ ਬਾਅਦ ਇਹ ਆੱਫ-ਸਾਇਟ ਮੈਨਟੇਨੈਂਸ ਅਤੇ ਟੈਕਨੀਕਲ ਸਪੋਰਟ ਸਬੰਧੀ ਸੇਵਾਵਾਂ ਦਿੰਦੇ ਹਨ ਉਹ ਖਪਤਕਾਰਾਂ ਦੇ ਸੰਪਰਕ ’ਚ ਰਹਿੰਦੇ ਹਨ

ਕਮਿਊਨਿਕੇਸ਼ਨ ਇੰਜੀਨੀਅਰ:

ਕਮਿਊਨਿਕੇਸ਼ਨ ਇੰਜੀਨੀਅਰ ਦੇ ਕੰਮ ਦਾ ਅਹਿਮ ਹਿੱਸਾ ਹੁੰਦਾ ਹੈ ਡਿਜਾਇਨ ਅਤੇ ਪਲਾਨਿੰਗ ਟੀਮ ਦੇ ਕੰਮ ਦਾ ਪ੍ਰਬੰਧਨ ਕਰਦੇ ਹੋਏ ਇਲੈਕਟ੍ਰੀਕਲ ਕਮਿਊਨਿਕੇਸ਼ਨ ਸਿਸਟਮ ਨੂੰ ਡਿਜ਼ਾਇਨ ਕਰਨਾ ਅਤੇ ਉਨ੍ਹਾਂ ’ਚ ਬਿਹਤਰੀ ਲਈ ਬਦਲਾਅ ਕਰਨਾ ਉਹ ਤੁਰੰਤ ਨੈੱਟਵਰਕ ਨੂੰ ਬਿਹਤਰ ਤਰੀਕੇ ਨਾਲ ਵਿਕਸਤ ਕਰਨ ’ਚ ਵੀ ਯੋਗਦਾਨ ਦਿੰਦੇ ਹਨ

ਨੈੈੱਟਵਰਕ ਪਲਾਨਿੰਗ ਇੰਜੀਨੀਅਰ:

ਕਿਸੇ ਕੰਪਨੀ ਦੇ ਨੈੱਟਵਰਕ ਨੂੰ ਯੋਜਨਾ ਬਣਾਉਣ ਅਤੇ ਉਸ ਦੀ ਦੇਖਰੇਖ ਦਾ ਕੰਮ ਕਰਦੇ ਹਨ ਕਿਸੇ ਨਵੇਂ ਪ੍ਰੋਜੈਕਟ ਦੇ ਆਉਣ ’ਤੇ ਨੈੱਟਵਰਕ ’ਚ ਉਸ ਤਰ੍ਹਾਂ ਨਾਲ ਬਦਲਾਅ ਆਦਿ ਕਰਨਾ ਅਤੇ ਨਵੇਂ ਮਾਨਕ ਬਣਾਉਣਾ ਉਨ੍ਹਾਂ ਦੀ ਕਾਰਜ ਜ਼ਿੰਮੇਦਾਰੀਆਂ ਦਾ ਹਿੱਸਾ ਹੁੰਦਾ ਹੈ ਇਸ ਤੋਂ ਇਲਾਵਾ ਫੀਲਡ ਟੈਸਟ ਇੰਜੀਨੀਅਰ, ਇਲੈਕਟ੍ਰਾਨਿਕਸ ਐਂਡ ਕਮਿਊਨਿਕੇਸ਼ਨਜ ਕੰਸਲਟੈਂਟ, ਕਸਟਮਰ ਸਪੋਰਟ ਇੰਜੀਨੀਅਰ, ਇਲੈਕਟ੍ਰਾਨਿਕਸ ਟੈਕਨੀਸ਼ੀਅਨ, ਰਿਸਰਚ ਐਂਡ ਡਿਵੈਲਪਮੈਂਟ ਸਾਫਟਵੇਅਰ ਇੰਜੀਨੀਅਰ, ਸੀਨੀਅਰ ਸੈਲ ਮੈਨੇਜਰ, ਟੈਕਨੀਕਲ ਡਾਇਰੈਕਟਰ ਆਦਿ ਦੇ ਅਹੁਦੇ ਵੀ ਹੁੰਦੇ ਹਨ

ਤਨਖ਼ਾਹ:

ਇਹ ਕਈ ਖੇਤਰਾਂ ਨੂੰ ਮਿਲਾ ਕੇ ਬਣਿਆ ਜਾੱਬ ਖੇਤਰ ਹੈ, ਇਸ ਲਈ ਉਸ ਦੇ ਮੁਤਾਬਕ ਸੈਲਰੀ ਪੈਕਜ ਮਿਲਦਾ ਹੈ ਇਸ ਤੋਂ ਇਲਾਵਾ ਤੁਹਾਡੇ ਕੰਮ ਕੌਸ਼ਲ, ਸਿੱਖਿਆ ਅਤੇ ਨਿੱਜੀ ਯੋਗਤਾਵਾਂ, ਕੰਮ ਦੇ ਖੇਤਰ, ਅਨੁਭਵ ਸਮੇਤ ਹੋਰ ਤੱਥ ਅਹਿਮ ਭੂਮਿਕਾ ਨਿਭਾਉਂਦੇ ਹਨ ਇਸ ਖੇਤਰ ’ਚ ਸ਼ੁਰੂਆਤ ਕਰ ਰਹੇ ਗ੍ਰੇਜੂਏਟ ਦੇ ਤੌਰ ’ਤੇ ਤੁਸੀਂ 2-3 ਲੱਖ ਹਰ ਸਾਲ ਸੈਲਰੀ ਆਸਾਨੀ ਨਾਲ ਪਾ ਸਕਦੇ ਹੋ ਅਤੇ 5-7 ਸਾਲਾਂ ਦੇ ਅਨੁਭਵ ਤੋਂ ਬਾਅਦ ਤੁਹਾਨੂੰ ਹਰ ਸਾਲ 8-9 ਲੱਖ ਰੁਪਏ ਦੀ ਆਮਦਨ ਹੋ ਸਕਦੀ ਹੈ

ਪ੍ਰਮੁੱਖ ਸੰਸਥਾਨ:

  • ਇੰਡੀਅਨ ਇੰਡਸਟਰੀ ਆਫ਼ ਟੈਕਨੋਲਾੱਜੀ ਖੜਗਪੁਰ, ਪੱਛਮੀ ਬੰਗਾਲ
  • ਇੰਡੀਅਨ ਇੰਸਟੀਚਿਊਟ ਆਫ਼ ਟੈਕਨੋਲਾੱਜੀ, ਦਿੱਲੀ
  • ਇੰਡੀਅਨ ਇੰਸਟੀਚਿਊਟ ਅਤੇ ਟੈਕਨੋਲਾੱਜੀ, ਕਾਨਪੁਰ
  • ਇੰਡੀਅਨ ਇੰਸਟੀਚਿਊਟ ਆਫ਼ ਟੈਕਨੋਲਾਜੀ ਰੁੜਕੀ, ਉੱਤਰਾਖੰਡ
  • ਇੰਡੀਅਨ ਇੰਸਟੀਚਿਊਟ ਆਫ਼ ਟੈਕਨੋਲਾੱਜੀ, ਗੁਹਾਟੀ, ਅਸਮ
  • ਅੰਨਾ ਯੂਨੀਵਰਸਿਟੀ, ਚੇਨੱਈ, ਤਮਿਲਨਾਡੂ
  • ਜਾਦਵਪੁਰ ਯੂਨੀਵਰਸਿਟੀ, ਕੋਲਕਾਤਾ, ਪੱਛਮੀ ਬੰਗਾਲ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!