dera sacha sauda haripura dham khaira khurd district mansa punjab

… ਜਿੱਤ ਤਾਂ ਦਿਆਲ ਦੀ ਹੀ ਹੋਵੇਗੀ!
ਡੇਰਾ ਸੱਚਾ ਸੌਦਾ ਹਰੀਪੁਰਾ ਧਾਮ, ਖੈਰਾ ਖੁਰਦ, ਜ਼ਿਲ੍ਹਾ ਮਾਨਸਾ, ਪੰਜਾਬ

ਡੇਰਾ ਬਣਾ ਕੇ ਤੁਸੀਂ ਦੁਖੀ ਹੋਵੋਗੇ ਕਾਲ-ਦਿਆਲ ਦੀ ਲੜਾਈ ਹੁੰਦੀ ਰਹੇਗੀ ਪਰ ਜਿੱਤ ਦਿਆਲ ਦੀ ਹੀ ਹੋਵੇਗੀ ਜੇਕਰ ਤੁਸੀਂ ਡੇਰਾ ਬਣਾਉਣਾ ਹੀ ਹੈ ਤਾਂ ਇਸ ਦਾ ਨਾਂਅ ਹਰੀਪੁਰਾ ਧਾਮ ਰੱਖੋ ਫਿਰ ਹਰੀਪੁਰਾ ਹਰਾ-ਭਰਾ ਹੀ ਰਹੇਗਾ

ਸਰਸਾ ਤੋਂ ਕਰੀਬ 35 ਕਿੱਲੋਮੀਟਰ ਦੂਰੀ ’ਤੇ ਵਸਿਆ ਖੈਰਾ ਖੁਰਦ (ਜ਼ਿਲ੍ਹਾ ਮਾਨਸਾ) ਹਰਿਆਣਾ ਦੀ ਹੱਦ ਨਾਲ ਵਸਿਆ ਇੱਕ ਅਜਿਹਾ ਪਿੰਡ ਹੈ ਜੋ ਬਾਗੜੀ ਭਾਸ਼ਾਈ ਵਾਤਾਵਰਨ ’ਚ ਆਪਣੇ ਆਂਚਲ ’ਚ ਪੰਜਾਬੀ ਕਲਚਰ ਨੂੰ ਸਮੇਟੇ ਹੋਏ ਹੈ ਪਿੰਡ ਦੀ ਉਤਰ-ਦੱਖਣੀ ਦਿਸ਼ਾ ਵਿਚਕਾਰ ਸਰਕਾਰੀ ਸਕੂਲ ਦੇ ਸਨਮੁੱਖ ਡੇਰਾ ਸੱਚਾ ਸੌਦਾ ਹਰੀਪੁਰਾ ਧਾਮ ਦਾ ਇਤਿਹਾਸ ਕਈ ਰੋਚਕ ਪੰਨਿਆਂ ਨਾਲ ਭਰਿਆ ਹੋਇਆ ਹੈ ਰੂਹਾਨੀਅਤ ਨਜ਼ਰੀਏ ਨਾਲ ਖੇਤਰ ਦੀ ਆਬੋਹਵਾ ’ਚ ਵਿਚਾਰਕ ਵਿਰੋਧ ਦਾ ਭਾਵ ਹਮੇਸ਼ਾ ਤੋਂ ਰਿਹਾ ਹੈ, ਪਰ ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਨੇ ਸੰਨ 1954 ’ਚ ਇੱਥੇ ਚਰਨ-ਕਮਲ ਟਿਕਾ ਕੇ ਲੋਕਾਂ ਦੇ ਦਿਲੋ-ਦਿਮਾਗ ’ਚ ਰਾਮ-ਨਾਮ ਦੀ ਅਜਿਹੀ ਅਲਖ ਜਗਾਈ ਕਿ ਅੱਜ ਇੱਥੇ ਪ੍ਰੇਮ ਅਤੇ ਆਪਸੀ ਭਾਈਚਾਰੇ ਦੀ ਗੰਗਾ ਵਹਿੰਦੀ ਹੈ

ਉਸ ਦੌਰਾਨ ਪੂਜਨੀਕ ਸਾਈਂ ਜੀ ਨੇ ਕਾਲ ਨੂੰ ਉਸ ਦੀ ਭਾਸ਼ਾ ’ਚ ਹੀ ਜਵਾਬ ਦਿੱਤਾ ਅਤੇ ਅਜਿਹੇ ਬਚਨ ਫਰਮਾਏ ਜੋ ਅੱਜ ਵੀ ਭਵਿੱਖ ਦੇ ਰਾਹ ਅਸਾਨ ਕਰਦੇ ਪ੍ਰਤੀਤ ਹੁੰਦੇ ਹਨ ਜ਼ਿਕਰਯੋਗ ਹੈ ਕਿ ਜਦੋਂ ਪਿੰਡ ਵਾਲਿਆਂ ਨੇ ਪਿੰਡ ’ਚ ਡੇਰਾ ਬਣਾਉਣ ਦੀ ਗੱਲ ਕਹੀ ਤਾਂ ਪੂਜਨੀਕ ਸਾਈਂ ਜੀ ਨੇ ਬਚਨ ਫਰਮਾਇਆ, ‘ਯਹਾਂ ਡੇਰਾ ਬਨਾਕਰ ਕਿਆ ਕਰੋਗੇ, ਇਸ ਜਗਹ ਪਰ ਕਾਲ ਕਾ ਬਹੁਤ ਜ਼ੋਰ ਹੈ’ ਇਸ ’ਤੇ ਇੱਕ ਵਿਅਕਤੀ ਬੋਲ ਪਿਆ ਕਿ, ਬਾਬਾ ਜੀ! ਆਪ ਜੀ ਦੇ ਅੱਗੇ ਕਾਲ ਦਾ ਕੀ ਜ਼ੋਰ ਚੱਲ ਸਕਦਾ ਹੈ, ਤੁਸੀਂ ਡੇਰਾ ਜ਼ਰੂਰ ਬਣਾਓ ਜੀ ਇਸ ’ਤੇ ਪੂਜਨੀਕ ਸਾਈਂ ਜੀ ਨੇ ਬਚਨ ਫਰਮਾਇਆ, ‘ਯਹਾਂ ਕਾਲ-ਦਿਆਲ ਕੀ ਲੜਾਈ ਹੋਤੀ ਰਹੇਗੀ, ਲੇਕਿਨ ਜੀਤ ਦਿਆਲ ਕੀ ਹੀ ਹੋਗੀ ਅਗਰ ਆਪਨੇ ਡੇਰਾ ਬਨਾਨਾ ਹੀ ਹੈ

ਤੋ ਇਸਕਾ ਨਾਂਅ ਹਰੀਪੁਰਾ ਧਾਮ ਰੱਖੋ ਫਿਰ ਹਰੀਪੁਰਾ ਹਰਾ-ਭਰਾ ਹੀ ਰਹੇਗਾ’ ਅਜਿਹੇ ਠੋਸ ਬਚਨਾਂ ਦੇ ਨਾਲ ਡੇਰਾ ਸੱਚਾ ਸੌਦਾ ਹਰੀਪੁਰਾ ਧਾਮ ਦੀ ਨੀਂਹ ਰੱਖੀ ਗਈ ਸਾਢੇ ਛੇ ਦਹਾਕਿਆਂ ਦੇ ਆਪਣੇ ਇਸ ਸਫਰ ’ਚ ਇਹ ਦਰਬਾਰ ਲੋਕਾਂ ਲਈ ਇੱਕ ਸੰਜੀਵਨੀ ਵਾਂਗ ਕੰਮ ਕਰ ਰਿਹਾ ਹੈ ਜ਼ਿਕਰਯੋਗ ਹੈ ਕਿ ਪੂਜਨੀਕ ਸਾਈਂ ਜੀ ਨੇ ਇਸ ਦਰਬਾਰ ਨੂੰ ਲੈ ਕੇ ਇਹ ਵੀ ਬਚਨ ਫਰਮਾਇਆ ਸੀ ਕਿ ਇਹ ਦੋ ਵਾਰ ਉੱਜੜੇਗਾ, ਫਿਰ ਜਦੋਂ ਤੀਜੀ ਵਾਰ ਹਰਾ ਹੋਵੇਗਾ ਤਾਂ ਹਮੇਸ਼ਾ ਹਰਿਆ-ਭਰਿਆ ਹੀ ਰਹੇਗਾ ਕਰੀਬ ਢਾਈ ਏਕੜ ’ਚ ਫੈਲਿਆ ਇਹ ਦਰਬਾਰ ਡੇਰਾ ਸੱਚਾ ਸੌਦਾ ਦੀ ਅਜਿਹੀ ਧਰੋਹਰ ’ਚ ਸ਼ਾਮਲ ਹੈ, ਜਿੱਥੇ ਤਿੰਨੇ ਪਾਤਸ਼ਾਹੀਆਂ ਨੇ ਸਮੇਂ-ਸਮੇਂ ’ਤੇ ਪਾਵਨ ਚਰਨ-ਕਮਲ ਟਿਕਾਏ ਹਨ ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਪਿੰਡ ’ਚ ਦੋ ਵਾਰ ਪਧਾਰੇ ਹਨ

ਜਦੋਂ ਦੂਜੀ ਵਾਰ ਪੂਜਨੀਕ ਸਾਈਂ ਜੀ ਇੱਥੇ ਆਏ ਤਾਂ ਕਰੀਬ ਇੱਕ ਮਹੀਨੇ ਤੱਕ ਪਿੰਡ ਦੀ ਖੁਸ਼ਹਾਲੀ ਨੂੰ ਚਾਰ ਚੰਦ ਲਗਾਉਂਦੇ ਰਹੇ ਕਾਫੀ ਜੀਵਾਂ ਨੂੰ ਨਾਮ-ਦਾਨ ਦੇ ਕੇ ਉਨ੍ਹਾਂ ਨੂੰ ਬਿਨ੍ਹਾਂ ਕਿਸੇ ਪਾਖੰਡ ਦੇ ਰਾਮ-ਨਾਮ ਦੇ ਰਾਹ ’ਤੇ ਚੱਲਣਾ ਸਿਖਾਇਆ ਇਸ ਤੋਂ ਬਾਅਦ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ 19 ਫਰਵਰੀ 1989 ’ਚ ਵੱਡਾ ਸਤਿਸੰਗ ਫਰਮਾਇਆ, ਜਿਸ ’ਚ 1389 ਜਣਿਆਂ ਨੂੰ ਗੁਰਮੰਤਰ ਦਿੱਤਾ, ਜੋ ਉਸ ਸਮੇਂ ਦੇ ਹਿਸਾਬ ਨਾਲ ਆਪਣੇ ਆਪ ’ਚ ਇੱਕ ਰਿਕਾਰਡ ਸੀ ਕੁਝ ਲੋਕਾਂ ਦਾ ਕਹਿਣਾ ਹੈ ਕਿ ਪੂਜਨੀਕ ਪਰਮ ਪਿਤਾ ਜੀ ਇਸ ਤੋਂ ਪਹਿਲਾਂ ਵੀ ਪਿੰਡ ’ਚ ਇੱਕ ਵਾਰ ਪਧਾਰੇ ਸਨ ਸੰਨ 1960 ਤੋਂ 1990 ਦੇ ਅੰਤਰਾਲ ’ਚ ਕਾਲ ਅਤੇ ਦਿਆਲ ਦੇ ਵਿੱਚ ਕਈ ਵਾਰ ਕਸ਼ਮਕਸ਼ ਹੋਈ, ਪਰ ਹਰ ਵਾਰ ਜਿੱਤ ਦਿਆਲ ਦੀ ਹੋਈ ਇਸ ਦਰਮਿਆਨ ਹੀ ਦਰਬਾਰ ’ਚ ਵਿਸਥਾਰ ਕਾਰਜ ਵੀ ਚੱਲਦਾ ਰਿਹਾ

ਸ਼ੁਰੂਆਤੀ ਚਰਨਾਂ ’ਚ ਦਰਬਾਰ ਦੇ ਅੰਦਰ ਕੱਚੀ ਉਸਾਰੀ ਦੇ ਨਾਲ ਨਿਰਮਾਣ ਕਾਰਜ ਸ਼ੁਰੂ ਹੋਇਆ, ਜੋ ਸੰਨ 1990 ’ਚ ਕੰਕਰੀਟ ਦਾ ਅਕਾਰ ਲੈ ਚੁੱਕਿਆ ਸੀ ਦਰਬਾਰ ’ਚ ਡਬਲ ਲੇਅਰ ਦੀ ਚਾਰਦੀਵਾਰੀ ਬਣਾਈ ਗਈ ਹੈ, ਇੱਕ ਚਾਰਦੀਵਾਰੀ ਦਰਬਾਰ ਦੇ ਪੂਰੇ ਖੇਤਰ ਨੂੰ ਕਵਰ ਕਰਦੀ ਹੈ, ਤਾਂ ਦੂਜੀ ਲੇਅਰ ’ਚ ਤੇਰਾਵਾਸ ਤੋਂ ਇਲਾਵਾ ਸਾਧ-ਸੰਗਤ ਦੀ ਸੁਵਿਧਾ ਲਈ ਬਣੇ ਕਮਰਿਆਂ ਅਤੇ ਰਸੋਈ ਘਰ ਦੇ ਚਾਰੇ ਪਾਸੇ ਬਣੀ ਹੋਈ ਹੈ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਾਵਨ ਦਿਸ਼ਾ-ਨਿਰਦੇਸ਼ਨ ’ਚ ਵੀ ਇਸ ਦਰਬਾਰ ’ਚ ਕਈ ਵਿਸਥਾਰ ਕਾਰਜ ਹੋਏ ਹਨ ਬਾਹਰੀ ਦੀਵਾਰ ਨੂੰ ਨਵਾਂ ਆਕਾਰ ਦੇਣਾ, ਸਿੰਚਾਈ ਕਾਰਜ ਲਈ ਨਵਾਂ ਟਿਊਬਵੈੱਲ ਲਗਾਉਣਾ, ਵਿਹੜੇ ’ਚ ਨਾਮ-ਚਰਚਾ ਪੰਡਾਲ ਦੇ ਤੌਰ ’ਤੇ ਸ਼ੈੱਡ ਦਾ ਨਿਰਮਾਣ ਕਰਨਾ ਆਦਿ ਕਾਰਜ ਵਰਤਮਾਨ ’ਚ ਦਰਬਾਰ ਦੀ ਉੱਨਤੀ ਨੂੰ ਪ੍ਰਦਰਸ਼ਿਤ ਕਰਦੇ ਹਨ

ਪਸ਼ੂ-ਪਕਸ਼ੀਓਂ ਕੋ ਭੀ ਸੱਚਖੰਡ ਲੇ ਜਾਏਂਗੇ!

ਦੱਸਦੇ ਹਨ ਕਿ ਦਰਬਾਰ ’ਚ ਸਰੋਵਰ ਬਣਾਉਣ ਲਈ ਡਿੱਗੀ ਦੀ ਖੁਦਾਈ ਦਾ ਕੰਮ ਚੱਲ ਰਿਹਾ ਸੀ ਪਿੰਡ ’ਚ ਦੂਜੀ ਵਾਰ ਪਧਾਰੇ ਪੂਜਨੀਕ ਸਾਈਂ ਜੀ ਖੁਦ ਦੀ ਨਿਗਰਾਨੀ ’ਚ ਇਹ ਸਭ ਕੰਮ ਕਰਵਾ ਰਹੇ ਸਨ ਜਦੋਂ ਡਿੱਗੀ ਦੀ ਖੁਦਾਈ ਕਾਫੀ ਗਹਿਰੀ ਹੋ ਗਈ ਤਾਂ ਉਸ ਡਿੱਗੀ ’ਚ ਉੱਤਰ ਗਏ ਸਭ ਕੁਝ ਆਪਣੀ ਪਾਵਨ ਨਿਗਾਹਾਂ ਨਾਲ ਦੇਖ ਕੇ ਬਚਨ ਫਰਮਾਇਆ, ‘ਪੁੱਟਰ, ਗਾਂਵ ਵਾਲੋਂ ਕੋ ਹੀ ਨਹੀਂ, ਯਹਾਂ ਕੇ ਪਸ਼ੂ-ਪਕਸ਼ੀਓਂ ਕੋ ਭੀ ਸੱਚਖੰਡ ਲੇ ਜਾਏਂਗੇ’ ਦਰਅਸਲ ਦਰਬਾਰ ’ਚ ਬਣ ਰਹੀ ਇਸ ਡਿੱਗੀ ਕੋਲ ਸਰਕਾਰੀ ਖਾਲ਼ਾ ਗੁਜ਼ਰ ਰਿਹਾ ਸੀ, ਜੋ ਅੱਗੇ ਜਾ ਕੇ ਪਿੰਡ ਦੇ ਛੱਪੜ ਤੱਕ ਪਹੁੰਚਦਾ ਸੀ ਭਾਵ ਪਿੰਡ ਦੇ ਪਸ਼ੂ-ਪੰਛੀ ਜੋ ਪਾਣੀ ਪੀਂਦੇ ਸਨ, ਉਹ ਹੁਣ ਦਰਬਾਰ ਦੇ ਅੰਦਰ ਤੋਂ ਲੰਘਣ ਵਾਲੇ ਖਾਲ਼ੇ ਦਾ ਪਾਣੀ ਪੀਣਗੇ ਅਤੇ ਰੂਹਾਨੀ ਬਚਨਾਂ ਅਨੁਸਾਰ ਉਨ੍ਹਾਂ ਦਾ ਉੱਧਾਰ ਹੁੰਦਾ ਚਲਾ ਜਾਏਗਾ

ਪੂਜਨੀਕ ਪਰਮ ਪਿਤਾ ਜੀ ਨੇ ਦਿੱਤਾ ਖਰਬੂਜੇ ਦਾ ਪ੍ਰਸ਼ਾਦ

ਜਦੋਂ ਪਹਿਲੀ ਵਾਰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਇੱੱਥੇ ਪਿੰਡ ’ਚ ਪਧਾਰੇ ਤਾਂ ਉਸ ਦਿਨ ਵੀ ਸਰਪੰਚ ਸੇਠ ਰਾਮੇਸ਼ਵਰ ਦਾਸ ਦੇ ਘਰ ਉਤਾਰਾ ਸੀ ਅਚਾਨਕ ਪ੍ਰੋਗਰਾਮ ਦੇ ਚੱਲਦਿਆਂ ਕੋਈ ਵਿਸ਼ੇਸ਼ ਤਿਆਰੀ ਨਾ ਹੋ ਸਕੀ ਓਮ ਪ੍ਰਕਾਸ਼ ਇੰਸਾਂ ਦੱਸਦੇ ਹਨ ਕਿ ਇੱਕ ਦਿਨ ਪਹਿਲਾਂ ਹੀ ਪੂਜਨੀਕ ਪਰਮ ਪਿਤਾ ਜੀ ਦੇ ਆਗਮਨ ਦੀ ਜਾਣਕਾਰੀ ਮਿਲੀ ਸੀ ਸੇਠ ਰਾਮੇਸ਼ਵਰ ਦਾਸ ਦੇ ਘਰ ਹੀ ਉਤਾਰੇ ਦਾ ਪ੍ਰੋਗਰਾਮ ਤੈਅ ਹੋਇਆ ਅਚਾਨਕ ਤੈਅ ਹੋਏ ਪ੍ਰੋਗਰਾਮ ਦੇ ਚੱਲਦਿਆਂ ਸਰਪੰਚ ਸਾਹਿਬ ਦੇ ਘਰ ਅਸੀਂ ਸਾਰੇ ਤਿਆਰੀਆਂ ਕਰਨ ’ਚ ਜੁਟ ਗਏ ਮੈਂ ਮੰਡੀ ਤੋਂ ਬਿਸਤਰਾ ਤਿਆਰ ਕਰਵਾ ਕੇ ਲਿਆਇਆ ਜਿਸ ’ਚ ਨਵੀਂ ਰਜਾਈ ਅਤੇ ਗਦੈਲੇ ਸੀ ਉਸ ਤੋਂ ਬਾਅਦ ਜਿਸ ਕਮਰੇ ’ਚ ਸ਼ਾਹੀ ਉਤਾਰਾ ਹੋਣਾ ਸੀ, ਉਸ ਨੂੰ ਕੱਪੜਿਆਂ ਦੀਆਂ ਬਚੀਆਂ ਕਤਰਨਾਂ ਨਾਲ ਡਿਜਾਇਨ ਕੀਤਾ ਗਿਆ ਜਦੋਂ ਪੂਜਨੀਕ ਪਰਮ ਪਿਤਾ ਜੀ ਇੱਥੇ ਪਧਾਰੇ ਤਾਂ ਕਮਰੇ ਦੀ ਸਜਾਵਟ ਦੇਖ ਕੇ ਬਹੁਤ ਖੁਸ਼ ਹੋਏ ਬਾਅਦ ’ਚ ਮੈਨੂੰ ਬੁਲਾ ਕੇ ਖਰਬੂਜੇ ਦਾ ਪ੍ਰਸ਼ਾਦ ਦਿੱਤਾ ਅਤੇ ਭਰਪੂਰ ਪ੍ਰੇਮ ਲੁਟਾਇਆ

ਡੇਰਾ ਬਣਾਉਣਾ ਹੀ ਹੈ ਤਾਂ ਇਸ ਦਾ ਨਾਂਅ ‘ਹਰੀਪੁਰਾ ਧਾਮ’ ਰੱਖੋ, ਹਰਾ-ਭਰਾ ਹੀ ਰਹੇਗਾ!

ਸੰਨ 1954 ਦੀ ਗੱਲ ਹੈ, ਪਿੰਡ ਖੈਰਾ ਖੁਰਦ ਦੇ ਪ੍ਰੇਮੀ ਦੱਲੂ ਰਾਮ, ਡਾ. ਸੰਪਤ ਰਾਮ ਅਤੇ ਮਾਤਾ ਮੂਲੀ ਦੇਵੀ (ਸਰਪੰਚ ਸੇਠ ਰਾਮੇਸ਼ਵਰ ਦੀ ਮਾਤਾ) ਡੇਰਾ ਸੱਚਾ ਸੌਦਾ ’ਚ ਸਤਿਸੰਗ ’ਤੇ ਪਹੁੰਚੇ ਸਤਿਸੰਗ ਸੁਣਿਆ ਤਾਂ ਦਿਲ ’ਚ ਵਿਚਾਰ ਉੱਠਿਆ ਕਿ ਕਿਉਂ ਨਾ ਆਪਣੇ ਪਿੰਡ ’ਚ ਵੀ ਸਤਿਸੰਗ ਕਰਵਾਇਆ ਜਾਵੇ, ਤਾਂ ਕਿ ਪਿੰਡ ਵਾਲਿਆਂ ਦਾ ਵੀ ਉੱਧਾਰ ਹੋ ਸਕੇ ਇਨ੍ਹਾਂ ਲੋਕਾਂ ਨੇ ਸਤਿਸੰਗ ਦੇ ਸਮਾਪਤ ਹੋਣ ’ਤੇ ਪੂਜਨੀਕ ਸਾਈਂ ਜੀ ਦੇ ਸਨਮੁੱਖ ਪੇਸ਼ ਹੋ ਕੇ ਆਪਣੇ ਪਿੰਡ ਖੈਰਾ ਖੁਰਦ ’ਚ ਸਤਿਸੰਗ ਕਰਨ ਲਈ ਅਰਜ਼ ਕੀਤੀ

ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਨੇ ਉਨ੍ਹਾਂ ਦੀ ਦਿਲੀ ਭਾਵਨਾ ਨੂੰ ਸਮਝਦੇ ਹੋਏ ਉਸੇ ਪਲ ਸਤਿਸੰਗ ਮਨਜ਼ੂਰ ਕਰ ਦਿੱਤਾ ਬਚਨ ਫਰਮਾਇਆ, ‘ਆਪਕੀ ਸਤਿਸੰਗ ਮਨਜ਼ੂਰ, ਆਪ ਵਹਾਂ ਪਹੁੰਚਣੇ ਕੇ ਲੀਏ ਸਵਾਰੀ ਕਾ ਪ੍ਰਬੰਧ ਕਰ ਲਾਓ’ ਉਹ ਸਤਿਸੰਗੀ ਉਸੇ ਸਮੇਂ ਉੱਥੋਂ ਪਿੰਡ ਲਈ ਚੱਲ ਪਏ ਪਿੰਡ ਪਹੁੰਚਦੇ ਹੀ ਲੋਕਾਂ ਨੂੰ ਇਕੱਠਾ ਕਰਕੇ ਸਤਿਸੰਗ ਬਾਰੇ ਦੱਸਿਆ, ਜਿਸ ਨੂੰ ਸੁਣ ਕੇ ਸਾਰੇ ਬਹੁਤ ਖੁਸ਼ ਹੋਏ ਦੱਸਦੇ ਹਨ ਕਿ ਤੀਜੇ ਦਿਨ ਕੁਝ ਸਤਿਸੰਗੀ ਭਾਈ ਦੋ ਊਠਾਂ ਨੂੰ ਨਾਲ ਲੈ ਕੇ ਸਰਸਾ ਦਰਬਾਰ ’ਚ ਆ ਗਏ ਚੌਥੇ ਦਿਨ ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਊਠ ਦੀ ਸਵਾਰੀ ਕਰਦੇ ਹੋਏ ਪਹਿਲਾਂ ਕਰੰਡੀ ਪਿੰਡ ’ਚ ਪਧਾਰੇ ਇੱਥੇ ਸੂਰਜਾ ਰਾਮ ਦੇ ਘਰ ਠਹਿਰੇ ਬਾਅਦ ’ਚ ਸੇਵਾਦਾਰ ਦੱਲੂਰਾਮ, ਹੇਤਰਾਮ ਕਾਨਹਾਵਾਲਾ, ਛੱਜੂਰਾਮ, ਵੈਦ ਸੰਪਤ ਗੋਦਾਰਾ, ਜਗਮਾਲ, ਰਾਮੇਸ਼ਵਰ ਦਾਸ ਅਤੇ ਸਾਬਕਾ ਸਰਪੰਚ ਸਹੀਰਾਮ ਜਾਂਗੂ ਸਮੇਤ ਕਾਫੀ ਸਾਧ-ਸੰਗਤ ਉੱਥੇ ਪਹੁੰਚ ਗਈ ਕਰੰਡੀ ਪਿੰਡ ਤੋਂ ਖੈਰਾ ਖੁਰਦ ਦਾ ਫਾਸਲਾ ਥੋੜ੍ਹਾ ਹੀ ਹੈ

ਇਹ ਸਾਰੇ ਸਤਿਸੰਗੀ ਪੂਜਨੀਕ ਸਾਈਂ ਜੀ ਦੇ ਨਾਲ-ਨਾਲ ਪਿੰਡ ’ਚ ਆਏ ਇੱਥੇ ਪਿੰਡ ਵਾਲਿਆਂ ਨੇ ਸ਼ਾਨਦਾਰ ਤਰੀਕੇ ਨਾਲ ਪੂਜਨੀਕ ਸਾਈਂ ਜੀ ਦਾ ਸਵਾਗਤ ਕੀਤਾ ਢੋਲ ਵਜਾਇਆ ਗਿਆ, ਮੰਗਲਗੀਤ ਗਾਏ ਗਏ ਉਸ ਦਿਨ ਸ਼ਾਹੀ ਉਤਾਰਾ ਸੇਠ ਰਾਮੇਸ਼ਵਰ ਦਾਸ ਦੇ ਘਰ ਸੀ ਰਾਤ ਨੂੰ ਪਿੰਡ ਦੀ ਚੌਪਾਲ ’ਚ ਚੌਧਰੀ ਗਣਪਤ ਰਾਮ ਦੇ ਘਰ ਦੇ ਅੱਗੇ ਬੜੀ ਧੂਮ-ਧਾਮ ਨਾਲ ਸਤਿਸੰਗ ਹੋਇਆ ਦੱਸਦੇ ਹਨ ਕਿ ਉਸ ਦਿਨ ਸਤਿਸੰਗ ’ਚ ਜਿਸ ਵੀ ਕਵੀਰਾਜ ਨੇ ਭਜਨ ਬੋਲਿਆ, ਉਸ ਨੂੰ ਪੂਜਨੀਕ ਸਾਈਂ ਜੀ ਨੇ ਨੋਟਾਂ ਦੇ ਹਾਰ ਪਹਿਨਾਏ ਅਗਲੇ ਦਿਨ ਪੁਰਾਣੇ ਪ੍ਰੇਮੀਆਂ ਦੀ ਜ਼ਿੰਮੇਵਾਰੀ ਲੈ ਕੇ ਕਈ ਜੀਵਾਂ ਨੂੰ ਨਾਮ-ਦਾਨ ਦਿੱਤਾ

ਦੂਜੇ ਦਿਨ ਪੂਜਨੀਕ ਸਾਈਂ ਜੀ ਸੰਗਤ ਨਾਲ ਮੁਖਾਤਬ ਹੋ ਰਹੇ ਸਨ ਉਦੋਂ ਕੁਝ ਪੁਰਾਣੇ ਸਤਿਸੰਗੀ ਕਹਿਣ ਲੱਗੇ ਕਿ ਸਾਈਂ ਜੀ! ਇੱਥੇ ਡੇਰਾ ਬਣਾਓ ਜੀ ਇਸ ’ਤੇ ਪੂਜਨੀਕ ਸਾਈਂ ਜੀ ਨੇ ਫਰਮਾਇਆ, ‘ਭਾਈ, ਕੱਲ੍ਹ ਦੇਖੇਂਗੇ’ ਦੱਸਦੇ ਹਨ ਕਿ ਅਗਲੇ ਦਿਨ ਸਵੇਰ ਸ਼ਹਿਨਸ਼ਾਹ ਜੀ ਉੱਠਦੇ ਹੀ ਘੁੰਮਣ ਲਈ ਬਾਹਰ ਨਹਿਰ ਦੇ ਪਾਰ ਚਲੇ ਗਏ ਉਸ ਦੌਰਾਨ ਕਈ ਸੇਵਾਦਾਰ ਵੀ ਨਾਲ ਸਨ ਜਦੋਂ ਚੱਲਦੇ-ਚੱਲਦੇ ਪਿੰਡ ਦੇ ਨਾਲ ਲੱਗਦੀ ਸਾਂਝੀ ਸ਼ਾਮਲਾਟ ਦੀ ਜ਼ਮੀਨ ਤੋਂ ਲੰਘ ਰਹੇ ਸਨ ਤਾਂ ਪਿੰਡ ਦੇ ਇਨ੍ਹਾਂ ਸਤਿਸੰਗੀਆਂ ਨੇ ਅਰਜ਼ ਕੀਤੀ ਕਿ ਸ਼ਹਿਨਸ਼ਾਹ ਜੀ! ਇੱਥੇ ਸਾਰੇ ਪਿੰਡ ਦੀ ਸਾਂਝੀ ਜ਼ਮੀਨ ਹੈ, ਇੱਥੇ ਡੇਰਾ ਬਣਾਓ ਜੀ ਇਹ ਸੁਣ ਕੇ ਸਰਵ-ਸਮਰੱਥ ਸਤਿਗੁਰੂ ਜੀ ਨੇ ਇੱਕ-ਦੋ ਮਿੰਟ ਖਾਮੋਸ਼ੀ ਧਾਰ ਲਈ ਫਿਰ ਸ਼ਹਿਨਸ਼ਾਹ ਜੀ ਨੇ ਆਪਣੀ ਸ਼ਾਹੀ ਡੰਗੋਰੀ ਉਠਾਈ ਅਤੇ ਕੋਲ ਮਿੱਟੀ ਦੇ ਵੱਡੇ ਢੇਰ ਦੀ ਇੱਕ ਸਾਈਡ ’ਚ ਡੰਗੋਰੀ ਟਿਕਾਉਂਦੇ ਹੋਏ

ਇੱਕ ਲਕੀਰ ਖਿੱਚਣੀ ਸ਼ੁਰੂ ਕਰ ਦਿੱਤੀ ਚਾਰੇ ਪਾਸੇ ਹੱਦਬੰਦੀ ਦੇ ਰੂਪ ’ਚ ਸ਼ਾਹੀ ਲਕੀਰ ਬਣਾਉਣ ਤੋਂ ਬਾਅਦ ਬਚਨ ਫਰਮਾਇਆ, ‘ਯਹਾਂ ਡੇਰਾ ਬਨਾਕਰ ਕਿਆ ਕਰੋਗੇ, ਇਸ ਜਗਹ ਪਰ ਕਾਲ ਕਾ ਬਹੁਤ ਜ਼ੋਰ ਹੈ’ ਇਸ ’ਤੇ ਇੱਕ ਪ੍ਰੇਮੀ ਭਾਈ ਨੇ ਬੇਨਤੀ ਕੀਤੀ, ਬਾਬਾ ਜੀ! ਆਪ ਜੀ ਦੇ ਅੱਗੇ ਕਾਲ ਦਾ ਕੀ ਜ਼ੋਰ ਚੱਲ ਸਕਦਾ ਹੈ, ਤੁਸੀਂ ਡੇਰਾ ਜ਼ਰੂਰ ਬਣਾਓ ਜੀ ਫਿਰ ਬਚਨ ਫਰਮਾਇਆ, ‘ਡੇਰਾ ਬਨਾਕਰ ਤੁਮ ਦੁਖੀ ਹੋਵੋਗੇ ਕਾਲ-ਦਿਆਲ ਕੀ ਲੜਾਈ ਹੋਤੀ ਰਹੇਗੀ ਲੇਕਿਨ ਜੀਤ ਦਿਆਲ ਕੀ ਹੀ ਹੋਗੀ ਅਗਰ ਆਪਨੇ ਡੇਰਾ ਬਨਾਨਾ ਹੀ ਹੈ ਤੋ ਇਸਕਾ ਨਾਮ ਹਰੀਪੁਰਾ ਧਾਮ ਰੱਖੋ ਫਿਰ ਹਰੀਪੁਰਾ ਹਰਾ-ਭਰਾ ਹੀ ਰਹੇਗਾ ਯਹਾਂ ਤੀਨ ਕਿਸਮੋਂ ਕੇ ਬ੍ਰਿਕਸ਼ ਲਗਾਨਾ-ਬਡ, ਪੀਪਲ, ਨੀਮ ਇਸਕੋ ਤ੍ਰਿਵੇਣੀ ਸਮਝਣਾ ਏਕ ਡਿੱਗੀ ਬਨਾਨਾ, ਇਨ ਬ੍ਰਿਕਸ਼ੋ ਕੋ ਉਸਮੇਂ ਸੇ ਪਾਨੀ ਦੇਤੇ ਰਹਿਣਾ’ ਬਚਨ ਦੀ ਲੜੀ ਨੂੰ ਜਾਰੀ ਰੱਖਦਿਆਂ ਸ਼ਾਹੀ ਮੁਖਾਰਬਿੰਦ ਤੋਂ ਫਰਮਾਇਆ-‘ਸਿਮਰਨ ਕਰਨੇ ਵਾਲਾ, ਹੱਕ-ਹਲਾਲ ਕੀ ਕਮਾਈ ਕਰਨੇ ਵਾਲਾ, ਦ੍ਰਿੜ ਵਿਸ਼ਵਾਸੀ ਪ੍ਰੇਮੀ ਯਦੀ ਵਿਸ਼ਵਾਸ਼ ਸੇ ਦਰਬਾਰ ਮੇਂ ਆਕਰ ਪਾਨੀ ਪੀ ਲੇਗਾ ਤੋ ਉਸਕੀ ਬਿਮਾਰੀ ਖ਼ਤਮ ਹੋ ਜਾਏਗੀ’

66 ਸਾਲ ਦੇ ਓਮ ਪ੍ਰਕਾਸ਼ ਇੰਸਾਂ ਦੱਸਦੇ ਹਨ ਕਿ ਜਦੋਂ ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਡੇਰਾ ਬਣਾਉਣ ਲਈ ਨਿਸ਼ਾਨਦੇਹੀ ਕਰ ਰਹੇ ਸਨ, ਉਦੋਂ ਇੱਕ ਸੇਵਾਦਾਰ ਨਿਆਮਤ ਰਾਮ ਬੋਲਿਆ ਕਿ ਬਾਬਾ ਜੀ, ਡੇਰਾ ਤਾਂ ਛੋਟਾ ਰਹਿ ਗਿਆ ਇਹ ਸੁਣਦੇ ਹੀ ਪੂਜਨੀਕ ਸਾਈਂ ਜੀ ਨੇ ਫਰਮਾਇਆ- ‘ਕਾਲ ਚਿੜ੍ਹ ਪਿਆ ਭਾਈ, ਕਾਲ ਚਿੜ੍ਹ ਪਿਆ’ ਇਹ ਫਰਮਾਉਂਦੇ ਹੋਏ ਪੂਜਨੀਕ ਸਾਈਂ ਜੀ ਥੋੜ੍ਹਾ ਸਾਈਡ ’ਚ ਜਾ ਕੇ ਖੜ੍ਹੇ ਹੋ ਗਏ ਉਹ ਦੱਸਦੇ ਹਨ ਕਿ ਉਸ ਦਿਨ ਪੂਜਨੀਕ ਸਾਈਂ ਜੀ ਦੇ ਹੁਕਮ ਅਨੁਸਾਰ ਹੇਤਰਾਮ ਕਾਹਨਾਵਾਲਾ ਪੌਦੇਂ ਲੈ ਕੇ ਆਇਆ ਸੀ ਪੂਜਨੀਕ ਸਾਈਂ ਜੀ ਨੇ ਆਪਣੇ ਪਾਵਨ ਕਰ-ਕਮਲਾਂ ਨਾਲ ਤ੍ਰਿਵੈਣੀ ਦੇ ਰੂਪ ’ਚ ਪਿੱਪਲ, ਬੋਹੜ ਅਤੇ ਨਿੰਮ ਦਾ ਪੌਦਾ ਲਗਾਇਆ ਸੀ ਉਸ ਦਿਨ ਗੁਲਰ ਦਾ ਵੀ ਪੌਦਾ ਲਗਾਇਆ ਗਿਆ ਸੀ ਇਹ ਤ੍ਰਿਵੈਣੀ ਲਗਾਉਂਦੇ ਹੋਏ ਬਚਨ ਫਰਮਾਇਆ ਸੀ

ਕਿ ‘ਯਹਾਂ ਸੱਚੀ ਤ੍ਰਿਵੈਣੀ ਲਗਾ ਰਹੇ ਹੈਂ, ਕਹੀਂ ਭੀ ਹਵਾ ਨਹੀਂ ਚੱਲ ਰਹੀ ਹੋਗੀ ਤੋ ਭੀ ਯਹਾਂ ਪਰ ਹਵਾ ਲਗੇਗੀ ਯਹ ਸੱਚਾ ਸ਼ਿਮਲਾ ਹੈ’ ਸਤਿਸੰਗੀ ਓਮ ਪ੍ਰਕਾਸ਼ ਦੱਸਦੇ ਹਨ ਕਿ ਇਸ ਦੌਰਾਨ ਪੂਜਨੀਕ ਸਾਈਂ ਜੀ ਨੇ ਭਵਿੱਖ ਦੇ ਸਬੰਧ ’ਚ ਇਸ਼ਾਰਾ ਕਰਦੇ ਹੋਏ ਫਰਮਾਇਆ ਸੀ ਕਿ ‘ਜਹਾਂ ਤੁਮਨੇ (ਸੇਵਾਦਾਰਾਂ ਨੂੰ ਫਰਮਾਇਆ) ਹਮਾਰਾ ਡੇਰਾ (ਉਤਾਰਾ) ਲਗਾਇਆ ਥਾ, ਵਹਾਂ ਤੋ ਆਗ ਬਲ (ਜਲ) ਰਹੀ ਥੀ, ਯੇ ਤੋ ਗਰੀਬ ਮਸਤਾਨਾ ਥਾ ਜੋ ਵਹਾਂ ਠਹਿਰ ਗਿਆ, ਕੋਈ ਔਰ ਹੋਤਾ ਤੋ ਕਬ ਕਾ ਖ਼ਤਮ ਹੋ ਜਾਤਾ’ ਫਿਰ ਆਪਣੀ ਡੰਗੋਰੀ ਨੂੰ ਇੱਕ ਜਗ੍ਹਾ ’ਤੇ ਵਾਰ-ਵਾਰ ਟਿਕਾਉਂਦੇ ਹੋਏ ਬਚਨ ਫਰਮਾਇਆ-‘ਵਹਾਂ ਸੇ ਆਗ ਚਲੇਗੀ ਔਰ ਯਹਾਂ ਆਕਰ ਭਾਂਬੜ ਮਚੇਗਾ’ ਤਿੰਨ ਵਾਰ ਇਹ ਬਚਨ ਦੁਹਰਾਇਆ ਇਨ੍ਹਾਂ ਰੂਹਾਨੀ ਬਚਨਾਂ ਦੀ ਸੱਚਾਈ ਪੂਰੇ ਪਿੰਡ ਨੇ ਆਪਣੀਆਂ ਖੁੱਲ੍ਹੀਆਂ ਅੱਖਾਂ ਨਾਲ ਪੂਰੀ ਹੁੰਦੀ ਦੇਖੀ ਹੈ

ਰੋਜ਼ਾਨਾ ਦੀ ਤਰ੍ਹਾਂ ਤੀਜੇ ਦਿਨ ਵੀ ਸਵੇਰ ਦੇ ਸਮੇਂ ਸੋਹਣੇ ਸਤਿਗੁਰੂ ਜੀ ਟਹਿਲਣ ਲਈ ਨਹਿਰ ਦੇ ਪਾਰ ਚਲੇ ਗਏ ਸੇਵਾਦਾਰਾਂ ਨੂੰ ਹੁਕਮ ਫਰਮਾਇਆ, ‘ਵਾਪਸ ਆਕਰ ਡੇਰੇ ਮੇਂ ਸਤਿਸੰਗ ਕਰੇਂਗੇ’ ਸਤਿਸੰਗ ਦਾ ਪਿੰਡ ’ਚ ਢਿੰਡੋਰਾ ਪਿਟਵਾ ਦਿੱਤਾ ਵਾਪਸ ਆ ਕੇ ਸ਼ਹਿਨਸ਼ਾਹ ਜੀ ਨੇ ਸਤਿਸੰਗ ਕਰਨਾ ਸ਼ੁਰੂ ਕਰ ਦਿੱਤਾ ਕਾਫੀ ਦੇਰ ਬਚਨ-ਬਿਲਾਸ ਕਰਨ ਤੋਂ ਬਾਅਦ ਸਾਧ-ਸੰਗਤ ਨੂੰ ਹੁਕਮ ਫਰਮਾਇਆ, ‘ਬ੍ਰਿਕਸ਼ ਲਗਾਓ, ਡਿੱਗੀ ਖੋਦੋ ਔਰ ਜੋ ਡੇੇਰੇ ਕੀ ਸੀਮਾ ਪਰ ਲਕੀਰ ਖੀਂਚੀ ਹੈ ਵਹਾਂ ਪਰ ਕਾਂਟੇਦਾਰ ਝਾੜਿਓਂ ਕੀ ਬਾੜ ਕਰ ਦੋ ਹਮ ਸ਼ਾਮ ਕੋ ਸਤਿਸੰਗ ਕਰਨੇ ਕੇ ਲੀਏ ਝੰਡਾ ਖੁਰਦ ਜਾਏਂਗੇ’ ਬੇਪਰਵਾਹ ਜੀ ਸ਼ਾਮ ਨੂੰ ਪਿੰਡ ਝੰਡਾ ਖੁਰਦ ’ਚ ਰਾਤ ਦਾ ਸਤਿਸੰਗ ਕਰਨ ਚਲੇ ਗਏ ਅਗਲੇ ਦਿਨ ਪੂਜਨੀਕ ਸਾਈਂ ਜੀ ਸਰਸਾ ਦਰਬਾਰ ਲਈ ਰਵਾਨਾ ਹੋ ਗਏ ਉੱਧਰ ਖੈਰਾ ਖੁਰਦ ਦੀ ਸਾਧ-ਸੰਗਤ ਨੇ ਡਿੱਗੀ ਖੋਦ ਲਈ, ਪੌਦੇ ਵੀ ਲਗਾ ਦਿੱਤੇ ਸੇਵਾਦਾਰ ਝਾੜੀਆਂ ਨਾਲ ਡੇਰੇ ਦੀ ਵਾੜ ਕਰਨ ਦੀ ਸੇਵਾ ’ਚ ਜੁਟ ਗਏ ਦੱਸਦੇ ਹਨ ਕਿ ਉਦੋਂ ਸੇਵਾਦਾਰ ਦੱਲੂਰਾਮ, ਛੱਜੂਰਾਮ, ਹੇਤਰਾਮ ਕਾਹਨਾਵਾਲਾ ਸਮੇਤ ਕਈ ਸਤਿਸੰਗੀ ਕੱਚੀਆਂ ਇੱਟਾਂ ਕੱਢਦੇ ਅਤੇ ਉਨ੍ਹਾਂ ਨੂੰ ਇਕੱਠੀਆਂ ਕਰਨ ਲੱਗੇ ਹੌਲੀ-ਹੌਲੀ ਇਨ੍ਹਾਂ ਕੱਚੀਆਂ ਇੱਟਾਂ ਨਾਲ ਪਹਿਲਾਂ ਇੱਕ ਗੁਫ਼ਾ (ਤੇਰਾਵਾਸ) ਤਿਆਰ ਕੀਤੀ ਗਈ ਜ਼ਿਕਰਯੋਗ ਹੈ ਕਿ ਇਹ ਗੁਫ਼ਾ ਜ਼ਮੀਨ ’ਚ ਕਰੀਬ 8 ਫੁੱਟ ਗਹਿਰੀ ਸੀ, ਇਸ ਦੇ ਨਾਲ-ਨਾਲ ਦੋ ਮਕਾਨ ਵੀ ਬਣਾਏ ਗਏ ਸੰਗਤ ਦੀ ਸੁਵਿਧਾ ਲਈ ਰਸੋਈ ਵੀ ਬਣਾਈ ਗਈ ਇਸ ਪ੍ਰਕਾਰ ਸ਼ਹਿਨਸ਼ਾਹੀ ਹੁਕਮ ਨਾਲ ਕਰੀਬ-ਕਰੀਬ ਡੇਰਾ ਤਿਆਰ ਹੋ ਗਿਆ

ਪੂਜਨੀਕ ਸਾਈਂ ਜੀ ਦੂਜੀ ਵਾਰ ਪਿੰਡ ’ਚ ਪਧਾਰੇ,ਇੱਕ ਮਹੀਨੇ ਤੱਕ ਲੁਟਾਈਆਂ ਖੁਸ਼ੀਆਂ

ਫਰਵਰੀ 1955 ਦਾ ਸਮਾਂ ਸੀ, ਸਰਸਾ ਦਰਬਾਰ ’ਚ ਮਹੀਨੇਵਾਰ ਸਤਿਸੰਗ ਸੁਣਨ ਲਈ ਪਿੰਡ ਤੋਂ ਕਈ ਸਤਿਸੰਗੀ ਪਹੁੰਚੇ ਇਨ੍ਹਾਂ ਸਤਿਸੰਗੀਆਂ ਨੇ ਬਾਅਦ ’ਚ ਪੂਜਨੀਕ ਸਾਈਂ ਜੀ ਦੇ ਚਰਨਾਂ ’ਚ ਅਰਜ਼ ਕੀਤੀ ਕਿ ਸਾਈਂ ਜੀ, ਡੇਰਾ ਬਣ ਕੇ ਤਿਆਰ ਹੋ ਚੁੱਕਿਆ ਹੈ ਜੀ, ਆਪਣੇ ਪਾਵਨ ਚਰਨ ਟਿਕਾਓ ਜੀ ਪੂਜਨੀਕ ਸਾਈਂ ਜੀ ਨੇ ਉਨ੍ਹਾਂ ਦੀ ਅਰਜ਼ ਸਵੀਕਾਰ ਕਰਦੇ ਹੋਏ ਅਗਲੇ ਮਹੀਨੇ ਮਾਰਚ ਦਾ ਸਤਿਸੰਗ ਮਨਜ਼ੂਰ ਕਰ ਦਿੱਤਾ ਪਿੰਡ ’ਚ ਇਹ ਗੱਲ ਇੱਕ ਸੌਗਾਤ ਦੇ ਰੂਪ ’ਚ ਪਹੁੰਚੀ ਮੰਨੋ ਪੂਰਾ ਪਿੰਡ ਹੀ ਪੂਜਨੀਕ ਸਾਈਂ ਜੀ ਦੇ ਦਰਸ਼ਨਾਂ ਲਈ ਬੇਚੈਨ ਹੋ ਉੱਠਿਆ ਪੂਰੀਆਂ ਤਿਆਰੀਆਂ ਹੋ ਗਈਆਂ, ਦਰਬਾਰ ਨੂੰ ਸਜਾਇਆ ਗਿਆ ਦੂਜੇ ਪਾਸੇ ਪਿੰਡ ’ਚ ਵੀ ਢੋਲ ਵਜਾ-ਵਜਾ ਕੇ ਇਹ ਦੱਸਿਆ ਗਿਆ ਕਿ ਫਲਾਂ ਦਿਨ ਪੂਜਨੀਕ ਸਾਈਂ ਜੀ ਪਧਾਰ ਰਹੇ ਹਨ

ਤੈਅ ਸਮੇਂ ’ਤੇ ਪੂਜਨੀਕ ਸਾਈਂ ਜੀ ਹਰੀਪੁਰਾ ਧਾਮ ’ਚ ਆ ਪਧਾਰੇ ਉਸ ਦਿਨ ਸੱਚੇ ਪਾਤਸ਼ਾਹ ਜੀ ਨੇ ਡੇਰੇ ’ਚ ਹੀ ਬੜੀ ਧੂਮ-ਧਾਮ ਨਾਲ ਸਤਿਸੰਗ ਕੀਤਾ ਇਸ ਦੌਰਾਨ ਪੂਜਨੀਕ ਸਾਈਂ ਜੀ ਨੇ ਕੱਪੜੇ ਨਾਲ ਬਣੀ ਖਾਕੀ ਗੁਥਲੀ ’ਚੋਂ ਨੋਟ ਕੱਢ-ਕੱਢ ਕੇ ਲੋਕਾਂ ਨੂੰ ਵੰਡੇ ਦੱਸਦੇ ਹਨ ਕਿ ਇਸ ਦਰਮਿਆਨ ਪੂਜਨੀਕ ਸਾਈਂ ਜੀ ਇੱਕ ਮਹੀਨੇ ਦੇ ਕਰੀਬ ਇੱਥੇ ਰਹੇ ਕਈ ਵਾਰ ਪਿੰਡ ’ਚ ਚਲੇ ਜਾਂਦੇ ਅਤੇ ਉੱਥੇ ਵੀ ਸਤਿਸੰਗ ਲਗਾਉਂਦੇ, ਲੋਕਾਂ ਨੂੰ ਰਾਮ-ਨਾਮ ਨਾਲ ਜੋੜਦੇ ਰਹਿੰਦੇ ਪਿੰਡ ਦੀਆਂ ਚਾਰੇ ਦਿਸ਼ਾਵਾਂ ’ਚ ਆਪਣੀ ਪਾਵਨ ਦ੍ਰਿਸ਼ਟੀ ਦਾ ਅਸ਼ੀਰਵਾਦ ਦਿੰਦੇ ਅਤੇ ਅਸੀਮ ਖੁਸ਼ੀਆਂ ਲੁਟਾਉਂਦੇ ਰਹਿੰਦੇ

ਪਿੰਡ ਦੇ ਬਜ਼ੁਰਗਵਾਰ ਦੱਸਦੇ ਹਨ ਕਿ ਡੇਰੇ ’ਚ ਸ਼ੁੁਰੂ ’ਚ ਸੇਵਾ ਦੇ ਕਾਰਜ ਦੌਰਾਨ ਥੋੜ੍ਹੇ ਹੀ ਮਕਾਨ ਬਣਾਏ ਗਏ ਸਨ ਜੋ ਤੇਰਾਵਾਸ ਬਣਾਇਆ ਗਿਆ ਸੀ, ਉਸ ’ਚ ਇੱਕ ਵਿਅਕਤੀ ਦੇ ਬੈਠਣ ਦੀ ਥੋੜ੍ਹੀ ਹੀ ਜਗ੍ਹਾ ਸੀ ਇੱਧਰ ਡੇਰੇ ’ਚ ਕੱਚੀ ਉਸਾਰੀ ਚੱਲ ਰਹੀ ਸੀ, ਉੱਧਰ ਨਾਲ ਹੀ ਸਰਕਾਰੀ ਸਕੂਲ ਵੀ ਬਣ ਕੇ ਤਿਆਰ ਹੋ ਰਿਹਾ ਸੀ, ਉਦੋਂ ਇਹ ਸਕੂਲ ਵੀ ਕੱਚੀਆਂ ਇੱਟਾਂ ਨਾਲ ਬਣਾਇਆ ਗਿਆ ਸੀ ਉਹ ਦੱਸਦੇ ਹਨ ਕਿ ਪੂਜਨੀਕ ਸਾਈਂ ਜੀ ਜਦੋਂ ਦੂਜੀ ਵਾਰ ਇੱਥੇ ਪਧਾਰੇ ਤਾਂ ਕਈ ਨਿਰਾਲੇ ਚੋਜ਼ ਦਿਖਾਏ ਪੂਜਨੀਕ ਸਾਈਂ ਜੀ ਕਈ ਵਾਰ ਸਕੂਲ ’ਚ ਚਲੇ ਜਾਂਦੇ ਅਤੇ ਬੱਚਿਆਂ ਦੀ ਕੁਸ਼ਤੀ ਕਰਵਾਉਣ ਲਗਦੇ ਕੁਸ਼ਤੀ ’ਚ ਜਿੱਤਣ ਵਾਲੇ ਨੂੰ ਇੱਕ ਰੁਪਇਆ ਅਤੇ ਹਾਰਨ ਵਾਲੇ ਨੂੰ ਦੋ ਰੁਪਏ ਦਾ ਇਨਾਮ ਦਿੰਦੇ ਕਈ ਵਾਰ ਪਿੰਡ ਦੀ ਚੌਪਾਲ ’ਚ ਜਾ ਕੇ ਰਾਮ-ਨਾਮ ਦੀ ਚਰਚਾ ਵੀ ਕਰਦੇ ਅਤੇ ਸਤਿਸੰਗੀਆਂ ਦੇ ਘਰਾਂ ’ਚ ਵੀ ਚਰਨ ਟਿਕਾਉਂਦੇ, ਉਨ੍ਹਾਂ ਨੂੰ ਖੁਸ਼ੀਆਂ ਨਾਲ ਮਾਲਾਮਾਲ ਕਰਦੇ ਰਹਿੰਦੇ


ਦੱਸਦੇ ਹਨ ਕਿ ਉਸ ਸਮੇਂ ਪੂਜਨੀਕ ਸਾਈਂ ਜੀ ਦੀਆਂ ਰਹਿਮਤਾਂ ਦੀ ਖੂਬ ਚਰਚਾ ਹੋਣ ਲੱਗੀ ਦੂਰ-ਦਰਾਜ ਤੋਂ ਵੀ ਲੋਕ ਦਰਸ਼ਨਾਂ ਲਈ ਪਹੁੰਚਣ ਲੱਗੇ ਉਨ੍ਹਾਂ ਦਿਨਾਂ ’ਚ ਨਜ਼ਦੀਕੀ ਪਿੰਡ ਆਹਲੂਪੁਰ ’ਚ ਇੱਕ ਤਥਾਕਥਿਤ ਮਹਾਤਮਾ ਹੋਇਆ ਕਰਦਾ ਸੀ ਪੂਜਨਂੀਕ ਸਾਈਂ ਜੀ ਦੀ ਵਾਹੇਵਾਹੀ ਤੋਂ ਉਹ ਚਿੜਨ ਲੱਗਿਆ, ਇੱਕ ਦਿਨ ਉਹ ਡੇਰੇ ਦੇ ਨਜ਼ਦੀਕ ਤੰਬੂ ਲਗਾ ਕੇ ਸਤਿਸੰਗ ਕਰਨ ਲੱਗਿਆ ਪੂਜਨੀਕ ਸਾਈਂ ਜੀ ਹਮੇਸ਼ਾ ਸਾਦਗੀ ਪੂਰਨ ਰਹਿੰਦੇ ਅਤੇ ਬਹਿਸਬਾਜ਼ੀ ਤੋਂ ਪਰਹੇਜ਼ ਰੱਖਦੇ ਸਨ ਬੁਰਾਈ ਨੂੰ ਚਿੜ੍ਹਦਾ ਦੇਖ ਪੂਜਨੀਕ ਸਾਈਂ ਜੀ ਨੇ ਬਚਨ ਫਰਮਾਇਆ ‘ਸਾਰੀ ਦੁਨੀਆ ਬਹਿਸੋਂ, ਵਾਦ-ਵਿਵਾਦੋਂ ਮੇਂ ਹੀ ਜ਼ਿੰਦਗੀ ਬਰਬਾਦ ਕਰ ਗਈ’ ਘਟ-ਘਟ ਦੇ ਜਾਣਨਹਾਰ ਪੂਜਨੀਕ ਸਾਈਂ ਜੀ ਅਕਸਰ ਫਰਮਾਉਂਦੇ ਕਿ ‘ਭਾਈ! ਅਸੀਂ ਤੋ ਅਨਪੜ੍ਹ ਹਾਂ ਬੇ-ਇਲਮੀ ਬਾੱਡੀ ਹੈ, ਹਮੇਂ ਕੁਛ ਨਹੀਂ ਆਤਾ’ ਭਾਵ ਭੋਲ਼ੇ-ਭਾਲ਼ੇ ਬਣ ਜਾਂਦੇ ਪੂਜਨੀਕ ਸਾਈਂ ਜੀ ਅਕਸਰ ਅਜਿਹੇ ਚੋਜ਼ ਦਿਖਾਉਂਦੇ ਅਤੇ ਲੋਕਾਂ ’ਚ ਖੁਦ ਨੂੰ ਗਰੀਬ ਮਸਤਾਨਾ ਹੀ ਦਰਸਾਉਣ ਦਾ ਯਤਨ ਕਰਦੇ ਕਰੀਬ ਇੱਕ ਮਹੀਨੇ ਤੱਕ ਅਜਿਹੀਆਂ ਰਹਿਮਤਾਂ ਲੁਟਾਉਣ ਤੋਂ ਬਾਅਦ ਇੱਕ ਦਿਨ ਪੂਜਨੀਕ ਸਾਈਂ ਜੀ ਨੇ ਸ਼ਾਮ ਨੂੰ ਹੀ ਸਰਸਾ ਦਰਬਾਰ ਵੱਲ ਰਵਾਨਾ ਹੋਣ ਦਾ ਹੁਕਮ ਫਰਮਾ ਦਿੱਤਾ ਚੌਧਰੀ ਰਾਮਜੀ ਲਾਲ ਦੇ ਊਠ ’ਤੇ ਸਵਾਰ ਹੋ ਕੇ ਭਾਵਦੀਨ ਪਿੰਡ ਦੇ ਬੱਸ ਅੱਡੇ ’ਤੇ ਪਹੁੰਚ ਗਏ, ਉੱਥੇ ਬੱਸ ’ਚ ਸਵਾਰ ਹੋ ਕੇ ਸਰਸਾ ਦਰਬਾਰ ਆ ਪਧਾਰੇ

ਜਦੋਂ ਸੱਚਾਈ ਦੀ ਹੋਈ ਜਿੱਤ

ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਦੇ ਜੋਤੀ-ਜੋਤ ਸਮਾਉਣ ਤੋਂ ਬਾਅਦ ਹਰੀਪੁਰਾ ਧਾਮ ’ਚ ਇੱਕ ਵਾਰ ਕਾਲ ਦੇ ਨੁੰਮਾਇੰਦਿਆਂ ਨੇ ਕਬਜ਼ਾ ਕਰਨ ਦਾ ਯਤਨ ਕੀਤਾ ਇਸ ਦੌਰਾਨ ਕਾਲ ਅਤੇ ਦਿਆਲ ਦੀ ਖੂਬ ਲੜਾਈ ਹੋਈ, ਪਰ ਜਿੱਤ ਆਖਰ ਸੱਚ ਦੀ ਹੋਈ ਪੂਜਨੀਕ ਸਾਈਂ ਜੀ ਦੇ ਬਚਨ ਅਨੁਸਾਰ ਦਿਆਲ ਦੀ ਜਿੱਤ ਤਾਂ ਨਿਸ਼ਚਤ ਸੀ ਇੱਕ ਘਟਨਾਕ੍ਰਮ ਤੋਂ ਬਾਅਦ ਉਨ੍ਹਾਂ ਦਬੰਗਾਂ ਨੂੰ ਇੱਥੋਂ ਭੱਜਣਾ ਪਿਆ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਪਿੰਡ ਦੀ ਸਾਧ-ਸੰਗਤ ਦੀ ਅਰਜ਼ ’ਤੇ ਪੂਜਨੀਕ ਸਾਈਂ ਜੀ ਦੇ ਸਮੇਂ ਦੇ ਸੇਵਾਦਾਰ ਹਾਕਮ ਸਿੰਘ ਦੀ ਇੱਥੇ ਦਰਬਾਰ ’ਚ ਡਿਊਟੀ ਲਾ ਦਿੱਤੀ ਉਸ ਦੌਰਾਨ ਬਾੜ ਨੂੰ ਹਟਾ ਕੇ ਫੱਟਿਆਂ ਦੀ ਮੱਦਦ ਨਾਲ ਕੱਚੀਆਂ ਦੀਵਾਰਾਂ ਕੱਢੀਆਂ ਗਈਆਂ ਜ਼ਿਕਰਯੋਗ ਹੈ

ਕਿ ਮਿੱਟੀ ਨੂੰ ਗੁੰਨ੍ਹ ਕੇ ਦੋ ਫੱਟਿਆਂ ’ਚ ਪਾ ਕੇ ਉਸ ਨੂੰ ਦੀਵਾਰ ਦਾ ਆਕਾਰ ਦਿੱਤਾ ਜਾਂਦਾ ਹੈ ਇਨ੍ਹਾਂ ਦੀਵਾਰਾਂ ਦੀ ਉੱਚਾਈ ਸਾਢੇ ਚਾਰ ਫੁੱਟ ਦੇ ਆਸ-ਪਾਸ ਸੀ ਬਾਅਦ ’ਚ ਪੂਜਨੀਕ ਪਰਮ ਪਿਤਾ ਜੀ ਨੇ ਪੱਕਾ ਡੇਰਾ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਸੇਵਾਦਾਰ ਦਰਸ਼ਨ ਸਿੰਘ ਨੂੰ ਖੈਰਾ ਖੁਰਦ ’ਚ ਡੇਰਾ ਬਣਾਉਣ ਲਈ ਭੇਜ ਦਿੱਤਾ ਭਾਈ ਦਰਸ਼ਨ ਸਿੰਘ ਜੀ ਨੇ ਸਰਪੰਚ ਰਾਮੇਸ਼ਵਰ ਦਾਸ ਨੂੰ ਨਾਲ ਲੈ ਕੇ ਕਰੰਡੀ ਦੇ ਭੱਠੇ ਤੋਂ ਇੱਟਾਂ ਮੰਗਵਾਈਆਂ ਅਤੇ ਸਾਧ-ਸੰਗਤ ਦੇ ਸਹਿਯੋਗ ਨਾਲ ਕੱਚਾ ਡੇਰਾ ਡਿਗਵਾ ਕੇ ਪੱਕਾ ਡੇਰਾ ਬਣਾਉਣਾ ਸ਼ੁਰੂ ਕਰ ਦਿੱਤਾ ਚਾਰ ਕਮਰੇ ਪੱਕੇ, ਇੱਕ ਰਸੋਈ ਅਤੇ ਬਾਥਰੂਮ ਅਤੇ ਟੀਨ ਦਾ ਇੱਕ ਬਰਾਮਦਾ ਤਿਆਰ ਕਰ ਦਿੱਤਾ ਸਾਰੇ ਕਮਰੇ, ਰਸੋਈ ਅਤੇ ਬਾਥਰੂਮ ਅਤੇ ਬਰਾਮਦੇ ਦੀ ਪੱਕੀ ਚਾਰਦੀਵਾਰੀ ਕਰ ਦਿੱਤੀ ਸਾਧ-ਸੰਗਤ ਦਾ ਉਤਸ਼ਾਹ ਦੇਖ ਕੇ ਡੇਰੇ ਦੀ ਸਾਰੀ ਜ਼ਮੀਨ ਦੀ ਪੱਕੀ ਚਾਰਦੀਵਾਰੀ ਵੀ ਬਣਾ ਦਿੱਤੀ ਗਈ ਡੇਰੇ ਦਾ ਇੱਕ ਵੱਡਾ ਮੇਨਗੇਟ ਅਤੇ ਉਸ ਦੇ ਅੱਗੇ ਇੱਕ ਵੱਡਾ ਕਮਰਾ ਵੀ ਬਣਾ ਦਿੱਤਾ ਗਿਆ ਹੈ

ਉੱਥੇ ਸ਼ਾਹੀ ਹੁਕਮ ਅਨੁਸਾਰ ਤੇਰਾਵਾਸ ’ਚ ਥੋੜ੍ਹਾ ਬਦਲਾਅ ਵੀ ਕੀਤਾ ਗਿਆ ਪਰ ਇੱਕ ਵਾਰ ਫਿਰ ਤੋਂ ਕਾਲ ਦੀ ਤਾਕਤ ਮੁਖਰ ਹੋ ਉੱਠੀ ਦਰਬਾਰ ’ਚ ਫਿਰ ਤੋਂ ਕਾਫਰਾਂ ਦਾ ਦਬਦਬਾ ਹੋ ਗਿਆ ਇਹ ਦੇਖ ਕੇ ਪਿੰਡ ਦੀ ਸੰਗਤ ਵੈਰਾਗ ’ਚ ਆ ਗਈ ਸਰਪੰਚ ਰਾਮੇਸ਼ਵਰ ਦਾਸ ਦੀ ਮਾਤਾ ਮੂਲੀ ਦੇਵੀ ਅਤੇ ਭੈਣ ਗੋਮਤੀ ਦੇਵੀ ਸਮੇਤ ਕੁਝ ਸਤਿਸੰਗੀ ਡੇਰਾ ਸੱਚਾ ਸੌਦਾ ਪਹੁੰਚੇ ਅਤੇ ਸ਼ਾਹੀ ਹਜ਼ੂਰੀ ’ਚ ਪੇਸ਼ ਹੋ ਡੇਰੇ ਨੂੰ ਫਿਰ ਤੋਂ ਬਹਾਲ ਕਰਨ ਦੀ ਅਰਜ਼ ਕਰਨ ਲੱਗੇ ਪੂਜਨੀਕ ਪਰਮ ਪਿਤਾ ਜੀ ਨੇ ਫਰਮਾਇਆ ਕਿ ‘ਬੇਟਾ ਫਿਕਰ ਨਾ ਕਰੋ, ਕਿਸੇ ਨੂੰ ਫੁੱਲ ਜਿੰਨੀ ਚੋਟ ਨਹੀਂ ਆਉਣ ਦੇਵਾਂਗੇ ਸਭ ਕੁਝ ਠੀਕ ਹੋ ਜਾਵੇਗਾ’ ਇਸ ਤੋਂ ਬਾਅਦ ਸਰਸਾ ਦਰਬਾਰ ਤੋਂ ਗੁਰਮੇਲ ਸਿੰਘ, ਰੇਸ਼ਮ ਸਿੰਘ, ਮਿਲਖਾ ਰਾਮ, ਮੁਖਤਿਆਰ ਸਿੰਘ ਅਤੇ ਰਾਮ ਕੁਮਾਰ ਭੱਟੂ ਸਮੇਤ ਅੱਠ-ਦਸ ਸਤਿਸੰਗੀ ਖੈਰਾ ਖੁਰਦ ਦੇ ਦਰਬਾਰ ’ਚ ਆ ਗਏ ਸਰਪੰਚ ਰਾਮੇਸ਼ਵਰ ਦਾਸ ਦੇ ਯਤਨ ਸ਼ਲਾਘਾਯੋਗ ਰਹੇ ਦਰਬਾਰ ’ਚ ਫਿਰ ਸੇਵਾ ਦਾ ਕਾਰਜ਼ ਸ਼ੁਰੂ ਹੋ ਗਿਆ

ਵੋ ਤੋ ਹਮਨੇ ਕਾਲ ਕੋ ਜਲਾਇਆ ਹੈ!

ਜ਼ਿਕਰਯੋਗ ਹੈ ਕਿ ਇੱਕ ਸਮਾਂ ਅਜਿਹਾ ਆਇਆ ਜਦੋਂ ਇਸ ਦਰਬਾਰ ’ਤੇ ਤਥਾਕਥਿਤ ਲੋਕਾਂ ਨੇ ਕਬਜ਼ਾ ਕਰਨ ਦਾ ਯਤਨ ਕੀਤਾ ਉਸ ਸਮੇਂ ਸੇਵਾਦਾਰ ਦੱਲੂਰਾਮ ਦਰਬਾਰ ’ਚ ਦੇਖ-ਰੇਖ ਦਾ ਕੰਮ ਕਰਦਾ ਸੀ ਉਨ੍ਹਾਂ ਲੋਕਾਂ ਨੇ ਇਸ ਸੇਵਾਦਾਰ ਨੂੰ ਇੱਥੋਂ ਬਾਹਰ ਕੱਢ ਦਿੱਤਾ ਜਿਸ ਤੋਂ ਬਾਅਦ ਦੱਲੂਰਾਮ ਸਿੱਧਾ ਡੇਰਾ ਸੱਚਾ ਸੌਦਾ ਸਰਸਾ ਦਰਬਾਰ ’ਚ ਜਾ ਪਹੁੰਚਿਆ ਅਤੇ ਪੂਜਨੀਕ ਸਾਈਂ ਜੀ ਦੀ ਹਜ਼ੂਰੀ ’ਚ ਪੇਸ਼ ਹੋ ਕੇ ਸਾਰਾ ਘਟਨਾਕ੍ਰਮ ਕਹਿ ਸੁਣਾਇਆ ਚੋਜ਼ੀ ਦਾਤਾਰ ਜੀ ਨੇ ਇਹ ਸਭ ਕੁਝ ਸੁਣਦੇ ਹੋਏ ਉਕਤ ਸੇਵਾਦਾਰ ਨੂੰ ਬਚਨ ਫਰਮਾਏ-‘ਜਾ ਦੱਲੂਰਾਮ, ਵਾਪਸ ਜਾ ਔਰ ਡੇਰੇ ਕੋ ਆਗ ਲਗਾ ਦੇ’ ਸਤਿਬਚਨ ਕਹਿੰਦੇ ਹੋਏ ਸੇਵਾਦਾਰ ਫਿਰ ਵਾਪਸ ਖੈਰਾ ਖੁਰਦ ਦੇ ਦਰਬਾਰ ਦੇ ਗੇਟ ’ਤੇ ਆ ਪਹੁੰਚਿਆ ਦਰਬਾਰ ਦੇ ਅੰਦਰ ਦਬੰਗ ਲੋਕ ਮੌਜ਼ੂਦ ਸਨ, ਤਾਂ ਦੱਲੂਰਾਮ ਨੇ ਸੋਚਿਆ ਕਿ ਬਚਨ ਨੂੰ ਪੂਰਾ ਤਾਂ ਕਰਨਾ ਹੈ,

ਇਸ ਲਈ ਉਸ ਨੇ ਡੇਰੇ ਦੀ ਵਾੜ ’ਚ ਇੱਕ ਜਗ੍ਹਾ ਅੱਗ ਲਾ ਦਿੱਤੀ, ਇਹ ਦੇਖ ਕੇ ਉਹ ਦਬੰਗ ਉਸ ਦੇ ਵੱਲ ਭੱਜੇ ਤਾਂ ਉਹ ਘਬਰਾ ਗਿਆ ਅਤੇ ਜਾਨ ਬਚਾਉਂਦੇ ਹੋਏ ਉੱਥੋਂ ਪਿੰਡ ਵੱਲ ਭੱਜਣ ਲੱਗਿਆ ਥੋੜ੍ਹੀ ਦੂਰ ਜਾਣ ਤੋਂ ਬਾਅਦ ਜਦੋਂ ਉਸਨੇ ਵਾਪਸ ਮੁੜ ਕੇ ਦੇਖਿਆ ਤਾਂ ਦਰਬਾਰ ਦੇ ਅੰਦਰੋਂ ਅੱਗ ਦੀਆਂ ਵੱਡੀਆਂ-ਵੱਡੀਆਂ ਲਪਟਾਂ ਨਿਕਲ ਰਹੀਆਂ ਸਨ, ਮੰਨੋ ਸਭ ਕੁਝ ਅੱਗ ਦੀ ਭੇਂਟ ਚੜ੍ਹ ਗਿਆ ਹੋਵੇ ਰਾਤੋ-ਰਾਤ ਸਰਸਾ ਦਰਬਾਰ ਆ ਪਹੁੰਚਿਆ ਅਤੇ ਸਵੇਰੇ ਫਿਰ ਆਪਣੇ ਮੁਰਸ਼ਿਦ ਦੇ ਚਰਨਾਂ ’ਚ ਹਾਜ਼ਰ ਹੋ ਗਿਆ ਪੂਜਨੀਕ ਸਾਈਂ ਜੀ ਨੇ ਪੁੱਛਿਆ- ‘ਹਾਂ ਭਈ ਦੱਲੂਰਾਮ, ਕੀ ਹੋਇਆ?’ ਜੀ, ਸਭ ਕੁਝ ਜਲ ਗਿਆ ‘ਨਹੀਂ ਭਈ, ਤੂਨੇ ਜਹਾਂ ਆਗ ਲਗਾਈ ਥੀ ਓਤਨਾ ਹੀ ਜਲਾ ਹੈ, ਵੋ ਤੋ ਹਮਨੇ ਕਾਲ ਕੋ ਜਲਾਇਆ ਹੈ’ ਅਗਲੇ ਦਿਨ ਪਿੰਡ ਦੇ ਹੋਰ ਲੋਕਾਂ ਨੇ ਉੱਥੇ ਜਾ ਕੇ ਦੇਖਿਆ ਤਾਂ ਦਰਬਾਰ ’ਚ ਸਭ ਕੁਝ ਸਹੀ ਸਲਾਮਤ ਸੀ ਸਿਰਫ ਵਾੜ ’ਚ ਅੱਗ ਨਾਲ ਥੋੜ੍ਹਾ ਜਿਹਾ ਨੁਕਸਾਨ ਹੋਇਆ ਸੀ ਦੱਸਦੇ ਹਨ ਕਿ ਕੁਝ ਸਮੇਂ ਬਾਅਦ ਦਬੰਗ ਲੋਕਾਂ ਨੂੰ ਉੱਥੋਂ ਨਿਕਲਣਾ ਪਿਆ ਅਤੇ ਦਰਬਾਰ ’ਚ ਫਿਰ ਤੋਂ ਰਾਮ-ਨਾਮ ਦੀ ਗੂੰਜ ਸੁਣਾਈ ਦੇਣ ਲੱਗੀ

ਪੂਜਨੀਕ ਪਰਮ ਪਿਤਾ ਜੀ ਨੇ ਲੁਟਾਇਆ ਰਹਿਮੋ-ਕਰਮ

ਸੰਨ 1960 ’ਚ ਡੇਰਾ ਸੱਚਾ ਸੌਦਾ ਹਰੀਪੁਰਾ ਧਾਮ ’ਚ ਕਾਲ ਦੀ ਤਾਕਤ ਬੜੀ ਬਲਬੱਤੀ ਹੋ ਕੇ ਸੁਲਗ ਰਹੀ ਸੀ ਹਾਲਾਂਕਿ ਕਾਲ ਅਤੇ ਦਿਆਲ ਦੀ ਇਸ ਲੜਾਈ ’ਚ ਉਨ੍ਹਾਂ ਸਤਿਸੰਗੀ ਲੋਕਾਂ ਨੂੰ ਕੋਈ ਖਰੌਂਚ ਤੱਕ ਨਹੀਂ ਆਈ, ਜਿਨ੍ਹਾਂ ਨੂੰ ਆਪਣੇ ਸਤਿਗੁਰੂ ’ਤੇ ਪੂਰਾ ਦ੍ਰਿੜ੍ਹ ਵਿਸ਼ਵਾਸ ਸੀ ਇਸੇ ਕਸ਼ਮਕਸ਼ ’ਚ ਕਰੀਬ 29 ਸਾਲ ਦਾ ਸਮਾਂ ਗੁਜ਼ਰ ਗਿਆ ਪਿੰਡ ਵਾਲਿਆਂ ਅਨੁਸਾਰ ਸੰਨ 1989 ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਇੱਥੇ ਪਧਾਰ ਕੇ ਫਿਰ ਤੋਂ ਦਰਬਾਰ ਨੂੰ ਹਰਿਆ-ਭਰਿਆ ਕਰ ਦਿੱਤਾ 19 ਫਰਵਰੀ ਨੂੰ ਪੂਜਨੀਕ ਪਰਮ ਪਿਤਾ ਜੀ ਨੇ ਦਰਬਾਰ ’ਚ ਵੱਡਾ ਰੂਹਾਨੀ ਸਤਿਸੰਗ ਫਰਮਾਇਆ, ਜਿਸ ’ਚ ਪੂਰਾ ਪਿੰਡ ਹੀ ਉੱਮੜ ਪਿਆ ਸੀ ਇਹੀ ਨਹੀਂ, ਆਸ-ਪਾਸ ਦੇ ਪਿੰਡਾਂ ਤੋਂ ਵੀ ਵੱਡੀ ਤਾਦਾਦ ’ਚ ਸੰਗਤ ਇੱਥੇ ਆਈ ਸੀ ਸਰਦ ਮੌਸਮ ’ਚ ਖੁੱਲ੍ਹੇ ’ਚ ਸ਼ਾਹੀ ਸਟੇਜ਼ ਲਗਾਈ ਗਈ ਸੀ ਦੱਸਦੇ ਹਨ

ਕਿ ਸ਼ਾਹੀ ਸਟੇਜ਼ ਦੀ ਪਿਛਲੀ ਸਾਈਡ ’ਚ ਸਿਰਫ਼ ਇੱਕ ਪਰਦਾ ਲੱਗਾ ਹੋਇਆ ਸੀ, ਜਿਸ ਨੂੰ ਪੂਜਨੀਕ ਪਰਮ ਪਿਤਾ ਜੀ ਨੇ ਖੁਦ ਕਹਿ ਕੇ ਹਟਵਾ ਦਿੱਤਾ ਸੀ ਉਸ ਸਮੇਂ ਸਰਦ ਹਵਾ ਬੜੀ ਜ਼ੋਰ ਨਾਲ ਚੱਲ ਰਹੀ ਸੀ ਜਾਣਕਾਰ ਇਹ ਵੀ ਦੱਸਦੇ ਹਨ ਕਿ ਪੂਜਨੀਕ ਪਰਮ ਪਿਤਾ ਜੀ ਨੇ ਉਸ ਸਮੇਂ ਬਚਨ ਫਰਮਾਏ ਸਨ ਕਿ ਬੜੀ ਸਰਦ ਹਵਾ ਹੈ, ਇਹ ਹਵਾ ਸਾਡੇ ਸਰੀਰ ਨੂੰ ਚੀਰ ਕੇ ਨਿਕਲ ਰਹੀ ਹੈ ਭਾਵ ਸੰਗਤ ’ਤੇ ਆਉਣ ਵਾਲੇ ਕਸ਼ਟ ਨੂੰ ਪੂਜਨੀਕ ਪਰਮ ਪਿਤਾ ਜੀ ਆਪਣੇ ਸਰੀਰ ’ਤੇ ਝੱਲ ਰਹੇ ਸਨ ਪ੍ਰਭਾਵਸ਼ਾਲੀ ਸਤਿਸੰਗ ਫਰਮਾਉਣ ਤੋਂ ਬਾਅਦ ਉਸ ਦਿਨ 1389 ਜਣਿਆਂ ਨੂੰ ਗੁਰਮੰਤਰ ਦੀ ਦਾਤ ਦਿੱਤੀ ਗਈ, ਜੋ ਕਾਲ ਦੇ ਮੂੰਹ ’ਤੇ ਤਮਾਚਾ ਸੀ ਪਿੰਡ ਦੇ ਕਈ ਬਜ਼ੁਰਗਵਾਰ ਤਾਂ ਇਹ ਵੀ ਦੱਸਦੇ ਹਨ ਕਿ ਪੂਜਨੀਕ ਪਰਮ ਪਿਤਾ ਜੀ ਇਸ ਤੋਂ ਪਹਿਲਾਂ ਸੰਨ 1980 ਦੇ ਆਸ-ਪਾਸ ਵੀ ਪਿੰਡ ’ਚ ਪਧਾਰੇ ਸਨ

ਪੂਜਨੀਕ ਹਜ਼ੂਰ ਪਿਤਾ ਜੀ ਦੋ ਵਾਰ ਇੱਥੇ ਪਧਾਰੇ, ਦੁੱਗਣੀਆਂ ਖੁਸ਼ੀਆਂ ਵਰ੍ਹੀਆਂ

ਹਰੀਪੁਰਾ ਧਾਮ ਡੇਰਾ ਸੱਚਾ ਸੌਦਾ ਦੀਆਂ ਤਿੰਨੇ ਪਾਤਸ਼ਾਹੀਆਂ ਦੀ ਪਾਵਨ ਦ੍ਰਿਸ਼ਟੀ ਨਾਲ ਗੁਲਜ਼ਾਰ ਰਿਹਾ ਹੈ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਇੱਥੇ ਦਰਬਾਰ ’ਚ ਪਹਿਲੀ ਵਾਰ ਸੰਨ 1995-96 ’ਚ ਪਧਾਰੇ ਪੂਜਨੀਕ ਪਿਤਾ ਜੀ ਉਸ ਦਿਨ ਅਚਾਨਕ ਹੀ ਇੱਥੇ ਪਹੁੰਚੇ ਸਨ, ਉਸ ਦੌਰਾਨ ਦਰਬਾਰ ’ਚ ਪੰਜ ਸੇਵਾਦਾਰ ਸਨ ਕੁਝ ਸਮੇਂ ਰਹਿਮਤਾਂ ਲੁਟਾਉਣ ਤੋਂ ਬਾਅਦ ਪੂਜਨੀਕ ਹਜ਼ੂਰ ਪਿਤਾ ਜੀ ਇੱਥੋਂ ਜੀਵਾਂ ਦੇ ਉੱਧਾਰ ਲਈ ਯਾਤਰਾ ’ਤੇ ਚਲੇ ਗਏ ਉਸ ਤੋਂ ਬਾਅਦ ਸੰਨ 2000 ਦੇ ਕਰੀਬ ਫਿਰ ਤੋਂ ਦਰਬਾਰ ਸ਼ਾਹੀ ਮੌਜ਼ੂਦਗੀ ਨਾਲ ਰੌਸ਼ਨ ਹੋ ਉੱਠਿਆ ਉਸ ਦਿਨ ਦਰਬਾਰ ’ਚ ਰੂਹਾਨੀ ਮਜਲਿਸ ਵੀ ਲਗਾਈ ਗਈ, ਜਿਸ ’ਚ ਕਵੀਰਾਜਾਂ ਨੇ ਭਜਨ ਗਾਏ ਉਸ ਦੌਰਾਨ ਪੂਜਨੀਕ ਹਜ਼ੂਰ ਪਿਤਾ ਜੀ ਨੇ ਕਈ ਸਤਿਸੰਗੀਆਂ ਦੇ ਘਰਾਂ ’ਚ ਵੀ ਪਾਵਨ ਚਰਨ ਟਿਕਾਏ ਅਤੇ ਪਰਿਵਾਰਾਂ ਨੂੰ ਬੇਅੰਤ ਖੁਸ਼ੀਆਂ ਵੰਡੀਆਂ ਪੂਜਨੀਕ ਹਜ਼ੂਰ ਪਿਤਾ ਜੀ ਦੀ ਅਪਾਰ ਰਹਿਮਤ ਨਾਲ ਹਰੀਪੁਰਾ ਧਾਮ ’ਚ ਕਈ ਵਿਸਥਾਰ ਕਾਰਜ ਵੀ ਹੋਏ ਹਨ

ਦਰਬਾਰ ’ਚ ਪਹਿਲਾਂ ਤੋਂ ਬਣੀ ਚਾਰਦੀਵਾਰੀ ਜ਼ਮੀਨ ਦੀ ਨਮੀ ਕਾਰਨ ਢਹਿਣ ਲੱਗੀ ਸੀ ਉਸ ਦੌਰਾਨ ਦਰਬਾਰ ’ਚ ਬੇਰੀਆਂ ਦਾ ਬਾਗ ਲੱਗਿਆ ਹੋਇਆ ਸੀ, ਕਈ ਲੋਕ ਅਕਸਰ ਬੇਰੀਆਂ ਨੂੰ ਨੁਕਸਾਨ ਪਹੁੰਚਾ ਜਾਂਦੇ ਸਨ ਸਾਧ-ਸੰਗਤ ਦੀ ਅਰਜ਼ ’ਤੇ ਪੂਜਨੀਕ ਹਜ਼ੂਰ ਪਿਤਾ ਜੀ ਨੇ ਇਹ ਚਾਰਦੀਵਾਰੀ ਦੋਬਾਰਾ ਤੋਂ ਪੱਕੀਆਂ ਇੱਟਾਂ ਨਾਲ ਤਿਆਰ ਕਰਵਾਈ ਦੂਜੇ ਪਾਸੇ ਦਰਬਾਰ ’ਚ ਪੂਜਨੀਕ ਪਰਮ ਪਿਤਾ ਜੀ ਦੇ ਸਮੇਂ ਸਿੰਚਾਈ ਲਈ ਇੱਕ ਟਿਊਬਵੈੱਲ ਲਗਾਇਆ ਗਿਆ ਸੀ, ਜਿਸ ’ਚ ਜਲ ਪੱਧਰ ਕਾਫੀ ਹੇਠਾਂ ਜਾ ਚੁੱਕਿਆ ਸੀ ਸੇਵਾਦਾਰਾਂ ਨੇ ਸਰਸਾ ਦਰਬਾਰ ’ਚ ਪਹੁੰਚ ਕੇ ਇਸ ਬਾਰੇ ਅਰਜ਼ ਕੀਤੀ ਤਾਂ ਪੂਜਨੀਕ ਹਜ਼ੂਰ ਪਿਤਾ ਜੀ ਨੇ ਬਚਨ ਫਰਮਾਇਆ ਕਿ

‘ਬੇਟਾ, ਨਵਾਂ ਟਿਊਬਵੈੱਲ ਡੂੰਘਾ (ਗਹਿਰਾਈ) ਕਰਕੇ ਲਗਾਨਾ’ ਪਰ ਸੇਵਾਦਾਰ ਉਸ ਗੱਲ ਨੂੰ ਸਮਝ ਨਹੀਂ ਸਕੇ ਅਤੇ ਦਰਬਾਰ ’ਚ ਆ ਕੇ ਕਰੀਬ 150 ਫੁੱਟ ਗਹਿਰਾਈ ’ਚ ਹੀ ਟਿਊਬਵੈੱਲ ਲਾ ਕੇ ਚਲਾ ਦਿੱਤਾ ਜਦੋਂ ਪਾਣੀ ਦਾ ਸਵਾਦ ਚੱਖਿਆ ਤਾਂ ਉਹ ਨਮਕੀਨ ਸੀ ਫਿਰ ਸੇਵਾਦਾਰਾਂ ਨੇ ਜਾ ਕੇ ਮੁਆਫ਼ੀ ਮੰਗੀ ਦੁਬਾਰਾ ਤੋਂ ਫਿਰ 250 ਫੁੱਟ ਗਹਿਰਾਈ ’ਚ ਟਿਊਬਵੈੱਲ ਲਗਾਇਆ ਗਿਆ ਤਾਂ ਪਾਣੀ ’ਚ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਅੱਜ ਉਹੀ ਟਿਊਬਵੈੱਲ ਦਰਬਾਰ ਦੇ ਨਾਲ-ਨਾਲ ਆਸ-ਪਾਸ ਦੇ ਖੇਤਾਂ ’ਚ ਸਿੰਚਾਈ ਦਾ ਜ਼ਰੀਆ ਬਣਿਆ ਹੋਇਆ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!