cycling is a good option for exercise

ਐਕਸਰਸਾਈਜ਼ ਲਈ ਸਭ ਤੋਂ ਚੰਗਾ ਆੱਪਸ਼ਨ ਹੈ ਸਾਈਕÇਲੰਗ

ਸਰੀਰਕ ਫਿਟਨੈੱਸ ਨੂੰ ਲੈ ਕੇ ਹਮੇਸ਼ਾ ਇਹ ਉੱਲਝਣ ਰਹੀ ਹੈ ਕਿ ਕਿਹੜੀਆਂ ਗਤੀਵਿਧੀਆਂ ਤੰਦਰੁਸਤ ਬਾਡੀ ਲਈ ਮੱਦਦਗਾਰ ਹਨ ਸਾਡੇ ’ਚੋਂ ਜ਼ਿਆਦਾ ਲੋਕ ਬਾਹਰ ਘੁੰਮਣ ਤੋਂ ਪਰਹੇਜ਼ ਕਰਦੇ ਹਨ, ਕਿਉਂਕਿ ਅਸੀਂ ਆਪਣੀਆਂ ਹੋਰ ਸਮੱਸਿਆਵਾਂ ਨੂੰ ਦੂਰ ਕਰਨ ’ਤੇ ਜ਼ਿਆਦਾ ਸਮਾਂ ਬਿਤਾਉਂਦੇ ਹਾਂ ਸਾਈਕÇਲੰਗ ਸਾਡੇ ’ਚੋਂ ਉਨ੍ਹਾਂ ਲੋਕਾਂ ਲਈ ਇੱਕ ਖਾਸ ਬਦਲ ਹੈ,

ਜੋ ਜਿੰਮ ਦੀ ਚਾਰਦੀਵਾਰੀ ਤੋਂ ਵੱਖ ਕਸਰਤ ਸਬੰਧੀ ਹੋਰ ਗਤੀਵਿਧੀਆਂ ਨੂੰ ਪਸੰਦ ਨਹੀਂ ਕਰਦੇ ਹਨ ਸਾਈਕਲ ’ਤੇ ਘੁੰਮਣਾ ਸਰੀਰਕ ਰੂਪ ਨਾਲ ਲਾਭਦਾਇਕ ਹੋ ਸਕਦਾ ਹੈ ਤੁਸੀਂ ਸਾਈਕਲ ਦੇ ਪੈਡਲ ਮਾਰ ਕੇ ਹੀ ਇਹ ਮਹਿਸੂਸ ਕਰ ਸਕਦੇ ਹੋ ਕਿ ਤੁਹਾਡੀਆਂ ਮਾਸਪੇਸ਼ੀਆਂ ’ਚ ਉਤੇਜਨਾ ਵਧੀ ਹੈ ਸਰੀਰਕ ਗਤੀਵਿਧੀ ਦਾ ਏਡ੍ਰੇਨਲਿਨ ਨਾਲ ਸਬੰਧ ਹੈ ਜੋ ਤੁਹਾਨੂੰ ਬੇਹੱਦ ਤਾਕਤਵਾਰ ਕਸਰਤ ਦਾ ਮੌਕਾ ਦਿੰਦੀ ਹੈ ਇਹ ਤੁਹਾਨੂੰ ਬਾਕੀ ਕਸਰਤਾਂ ਲਈ ਵੀ ਉਤਸ਼ਾਹਿਤ ਕਰਦੀ ਹੈ

Also Read :-

ਹਾੱਰਟ ਲਈ ਲਾਭਦਾਇਕ ਹੈ ਸਾਈਕÇਲੰਗ:

ਜਿੰਮ ਦੀ ਤੁਲਨਾ ’ਚ ਜਿਹੜੇ ਕਾਰਨਾਂ ਨੇ ਸਾਈਕÇਲੰਗ ਨੂੰ ਜ਼ਿਆਦਾ ਪ੍ਰਭਾਵੀ ਬਣਾਇਆ ਹੈ, ਉਹ ਮੁੱਖ ਤੌਰ ’ਤੇ ਕਾਫ਼ੀ ਸਮਾਨ ਹੈ ਸਰੀਰ ’ਚ ਸਿਰਫ਼ ਇੱਕ ਮਾਸਪੇਸ਼ੀ ਦੀ ਕਸਰਤ ਜ਼ਰੀਏ ਹੀ ਤੁਸੀਂ ਆਪਣੇ ਹਾੱਰਟ ਨੂੰ ਤਰੋਤਾਜ਼ਾ ਰੱਖ ਸਕਦੇ ਹੋ ਦਿਲ ਲਈ ਕਸਰਤ ਕਰਨਾ ਜਿਸ ਨਾਲ ਦਿਲ ਸਬੰਧੀ ਵੱਖ-ਵੱਖ ਰੋਗਾਂ ਦਾ ਜ਼ੋਖਮ ਘਟਦਾ ਹੈ ਸਿਰਫ਼ ਇੱਕ ਸਿਹਤਮੰਦ ਸਰੀਰ ਦੀ ਤੁਲਨਾ ’ਚ ਸਿਹਤਮੰਦ ਦਿਲ ਜ਼ਿਆਦਾ ਮਹੱਤਵਪੂਰਨ ਹੈ ਬ੍ਰਿਟਿਸ਼ ਮੈਡੀਕਲ ਐਸੋਸੀਏਸ਼ਨ ਅਨੁਸਾਰ, ਹਰ ਹਫ਼ਤੇ ਸਿਰਫ਼ 32 ਕਿੱਲੋਮੀਟਰ ਸਾਈਕÇਲੰਗ ਕਰਨ ਨਾਲ ਦਿਲ ਦੀ ਕੋਰੋਨਰੀ ਬਿਮਾਰੀ ਦੇ ਖਤਰੇ ਨੂੰ 50 ਪ੍ਰਤੀਸ਼ਤ ਤੱਕ ਘੱਟ ਕੀਤਾ ਜਾ ਸਕਦਾ ਹੈ ਇੱਕ ਅਧਿਐਨ ’ਚ ਇਹ ਵੀ ਪਤਾ ਚੱਲਿਆ ਹੈ ਕਿ ਜੋ ਵਿਅਕਤੀ ਹਰ ਹਫ਼ਤੇ 32 ਕਿੱਲੋਮੀਟਰ ਤੱਕ ਸਾਈਕਲ ਚਲਾਉਂਦੇ ਹਨ, ਉਨ੍ਹਾਂ ਨੂੰ ਦਿਲ ਦੀ ਕਿਸੇ ਬਿਮਾਰੀ ਦੇ ਹੋਣ ਦੀ ਉਮੀਦ ਨਹੀਂ ਰਹਿੰਦੀ ਹੈ

ਦਿਨ ’ਚ ਕਿੰਨਾ ਸਾਈਕਲ ਚਲਾਓ?

ਮਾਹਿਰਾਂ ਮੁਤਾਬਕ ਹਰ ਰੋਜ਼ 30 ਤੋਂ 60 ਮਿੰਟ ਤੱਕ ਸਾਈਕਲ ਚਲਾਉਣਾ ਚੰਗੀ ਸਿਹਤ ਲਈ ਜ਼ਰੂਰੀ ਹੈ ਜੇਕਰ ਤੁਸੀਂ ਸਾਈਕਲ ਚਲਾਉਣਾ ਸ਼ੁਰੂ ਕਰ ਰਹੇ ਹੋ ਤਾਂ ਸ਼ੁਰੂਆਤ ’ਚ ਅੱਧਾ ਘੰਟੇ ਤੋਂ ਜ਼ਿਆਦਾ ਸਾਈਕਲ ਨਾ ਚਲਾਓ ਅੱਧਾ ਘੰਟਾ ਸਾਈਕਲ ਚਲਾਉਣ ਨਾਲ ਤੁਸੀਂ ਲਗਭਗ 300 ਕੈਲੋਰੀ ਤੱਕ ਬਰਨ ਕਰ ਸਕਦੇ ਹੋ

ਹੈਲਦੀ ਡਾਈਟ ਵੀ ਜ਼ਰੂਰੀ:

ਮਾਹਿਰਾਂ ਦੀ ਮੰਨੋ ਤਾਂ ਸਾਨੂੰ ਐਕਸਰਸਾਈਜ਼ ਜ਼ਰੀਏ ਇੱਕ ਹਫ਼ਤੇ ’ਚ ਘੱਟ ਤੋਂ ਘੱਟ ਦੋ ਹਜ਼ਾਰ ਕੈਲੋਰੀ ਬਰਨ ਕਰਨੀ ਚਾਹੀਦੀ ਹੈਅਤੇ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਸਥਿਰ ਅਤੇ ਨਿਯਮਤ ਰੂਪ ਨਾਲ ਸਾਈਕਲ ਚਲਾਉਣ ਨਾਲ ਹਰ ਘੰਟੇ 300 ਕੈਲੋਰੀ ਬਰਨ ਹੁੰਦੀ ਹੈ ਅਜਿਹੇ ’ਚ ਤੁਸੀਂ ਜਿੰਨਾ ਜ਼ਿਆਦਾ ਸਾਈਕਲ ਚਲਾਓਗੇ ਤੁਹਾਡੀ ਕੈਲੋਰੀ ਓਨੀ ਜ਼ਿਆਦਾ ਬਰਨ ਹੋਵੇਗੀ ਅਤੇ ਸਰੀਰ ਤੋਂ ਫੈਟ ਘੱਟ ਹੋਵੇਗਾ, ਪਰ ਇਸ ਦੇ ਲਈ ਬੇਹੱਦ ਜ਼ਰੂਰੀ ਹੈ ਕਿ ਤੁਸੀਂ ਸਾਈਕਲ ਚਲਾਉਣ ਦੇ ਨਾਲ ਹੀ ਹੈਲਫੀ ਡਾਈਟ ਵੀ ਲੈਂਦੇ ਰਹੋ ਸਵੇਰੇ ਫਰੂਟ ਦਾ ਸੇਵਨ ਕਰੋ ਜੇਕਰ ਤੁਹਾਡਾ ਵਜ਼ਨ ਜ਼ਿਆਦਾ ਹੈ ਤਾਂ ਤੁਸੀਂ ਦੁਪਹਿਰ ਵੇਲੇ ਇੱਕ ਰੋਟੀ ਦੇ ਨਾਲ ਸਲਾਦ ਵੀ ਖਾ ਸਕਦੇ ਹੋ ਰਾਤ ਦੇ ਸਮੇਂ ਹਲਕਾ ਨਾਸ਼ਤਾ ਕਰੋ ਦਾਲ ਅਤੇ ਸਿੰਪਲ ਰੋਟੀ ਖਾਓ

ਰੂਟੀਨ ’ਚ ਸ਼ਾਮਲ ਕਰੋ ਸਾਈਕÇਲੰਗ:

  • ਤੁਸੀਂ ਸਮਾਨ ਲੈਣ ਬਜ਼ਾਰ ਜਾਣਾ ਹੋਵੇ ਜਾਂ ਫਿਰ ਆਫ਼ਿਸ ਜਾਣਾ ਜਾਂ ਸਕੂਲ ਜਾਣਾ ਹੋਵੇ ਤਾਂ ਸਾਈਕਲ ਦੀ ਵਰਤੋਂ ਕਰੋ
  • ਜੇਕਰ ਤੁਸੀਂ ਆਫਿਸ ਤੋਂ ਛੁੱਟੀ ਲਈ ਹੈ, ਤਾਂ ਤੁਸੀਂ ਸਵੇਰੇ-ਸਵੇਰੇ ਆਸ-ਪਾਸ ਦੇ ਪਾਰਕਾਂ ’ਚ ਜਾਓ ਅਤੇ ਉੱਥੇ ਸਾਈਕÇਲੰਗ ਕਰੋ
  • ਜੇਕਰ ਤੁਸੀਂ ਘਰ ਦਾ ਕੋਈ ਬਿੱਲ ਭਰਨਾ ਹੈ, ਸਵੇਰੇ ਦੁੱਧ ਲੈ ਕੇ ਆਉਣਾ ਹੈ ਤਾਂ ਉਸ ਦੇ ਲਈ ਵੀ ਤੁਸੀਂ ਸਾਈਕਲ ਦੀ ਵਰਤੋਂ ਕਰੋ
  • ਕੈਲਰੀਜ਼ ਬਰਨ ਕਰਨ ’ਚ ਮੱਦਦ ਕਰਨ ਦੇ ਨਾਲ ਹੀ ਸਾਈਕਲ ਚਲਾਉਣ ਨਾਲ ਤੁਸੀਂ ਕਈ ਤਰ੍ਹਾਂ ਦੀਆਂ ਗੰਭੀਰ ਬਿਮਾਰੀਆਂ ਤੋਂ ਬਚ ਸਕਦੇ ਹੋ
  • ਸਾਈਕÇਲੰਗ ਇੱਕ ਲੋਅ-ਇੰਮਪੈਕਟ ਐਕਸਰਸਾਈਜ਼ ਹੈ, ਜਿਸ ਨੂੰ ਹਰ ਉਮਰ ਦੇ ਲੋਕ ਇਨਜੁਆਏ ਕਰ ਸਕਦੇ ਹਨ

ਸਾਈਕਲ ਚਲਾਉਣ ਦੇ ਫਾਇਦੇ:

ਵੇਟ ਕੰਟਰੋਲ ਕਰਦੀ ਹੈ ਐਕਸਰਸਾਈਜ਼:

ਵਜ਼ਨ ਕੰਟਰੋਲ ਕਰਨਾ ਚਾਹੁੰਦੇ ਹੋ ਤਾਂ ਸਾਈਕਲ ਚਲਾਓ ਸਾਈਕਲ ਚਲਾਉਣ ਨਾਲ ਨਾ ਸਿਰਫ ਦਿਲ ਦੀ ਗਤੀ ਵਧਦੀ ਹੈ, ਸਗੋਂ ਤੇਜ਼ੀ ਨਾਲ ਫੈਟ ਵੀ ਘੱਟ ਹੁੰਦਾ ਹੈ ਸਾਈਕਲ ਚਲਾਉਣ ਨਾਲ ਕੈਲਰੀਜ਼ ਤੇਜ਼ੀ ਨਾਲ ਬਰਨ ਹੁੰਦੀ ਹੈ

ਸ਼ੂਗਰ ਹੁੰਦੀ ਹੈ ਕੰਟਰੋਲ:

ਜੋ ਲੋਕ ਹਰ ਦਿਨ 30 ਮਿੰਟਾਂ ਤੋਂ ਜ਼ਿਆਦਾ ਸਾਈਕਲ ਚਲਾਉਂਦੇ ਹਨ ਉਨ੍ਹਾਂ ਨੂੰ ਭਵਿੱਖ ’ਚ ਸ਼ੂਗਰ ਦਾ 40 ਪ੍ਰਤੀਸ਼ਤ ਘੱਟ ਖਤਰਾ ਰਹਿੰਦਾ ਹੈ ਸਾਈਕਲ ਚਲਾਉਣ ਨਾਲ ਸ਼ੂਗਰ ਕੰਟਰੋਲ ਰਹਿੰਦੀ ਹੈ

ਹੱਡੀਆਂ ਮਜ਼ਬੂਤ ਹੁੰਦੀਆਂ ਹਨ:

ਸਾਈਕÇਲੰਗ ਕਰਨ ਨਾਲ ਮਸਲਾਂ ਦੀ ਚੰਗੀ ਐਕਸਰਸਾਈਜ਼ ਹੁੰਦੀ ਹੈ ਜੇਕਰ ਤੁਹਾਨੂੰ ਆੱਸਿਟਓ-ਆਰਥਰਾਈਟਿਸ ਹੈ ਤਾਂ ਸਾਈਕਲ ਚਲਾਉਣਾ ਤੁਹਾਡੇ ਲਈ ਇੱਕ ਬਹੁਤ ਚੰਗੀ ਐਕਸਰਸਾਈਜ਼ ਹੈ ਸਾਈਕÇਲੰਗ ਘੱਟ ਪ੍ਰਭਾਵ ਵਾਲੀ ਐਕਸਰਸਾਈਜ਼ ਹੈ ਜੋ ਜੋੜਾਂ ’ਤੇ ਥੋੜ੍ਹਾ ਤਨਾਅ ਪਾਉਂਦੀ ਹੈ

ਡਿਪੈ੍ਰੇਸ਼ਨ ਦਾ ਇਲਾਜ ਹੁੰਦਾ ਹੈ:

ਲਗਾਤਾਰ ਸਾਈਕਲ ਚਲਾਉਣ ਨਾਲ ਅਵਸਾਦ, ਤਨਾਅ ਅਤੇ ਚਿੰਤਾ ਨੂੰ ਘੱਟ ਕੀਤਾ ਜਾ ਸਕਦਾ ਹੈ

ਤੇਜ਼ੀ ਨਾਲ ਕੈਲੋਰੀ ਬਰਨ ਹੁੰਦੀ ਹੈ:

ਐਕਸਰਸਾਈਜ਼ ਜ਼ਰੀਏ ਤੁਸੀਂ ਇੱਕ ਹਫ਼ਤੇ ’ਚ ਘੱਟ ਤੋਂ ਘੱਟ 2 ਹਜ਼ਾਰ ਕੈਲੋਰੀ ਬਰਨ ਕਰ ਸਕਦੇ ਹੋ ਤੁਸੀਂ ਜਿੰਨਾ ਸਾਈਕਲ ਚਲਾਓਗੇ ਤੁਹਾਡੀ ਕੈਲੋਰੀ ਓਨੀ ਜ਼ਿਆਦਾ ਬਰਨ ਹੋਵੇਗੀ

ਵਜ਼ਨ ਘੱਟ ਕਰਨ ਲਈ ਚਲਾਓ ਸਾਈਕਲ

ਦੇਰ ਤੱਕ ਚਲਾਉਣ ਨਾਲ ਹੋਵੇਗਾ ਫਾਇਦਾ:

ਵੇਟਲਾੱਸ ਲਈ ਲਾਂਗ ਰਾਈਟਸ ਲੈਣਾ ਬਿਹਤਰ ਹੈ ਮਾਹਿਰਾਂ ਅਨੁਸਾਰ, ਪੇਟ ਦੀ ਚਰਬੀ ਯਾਨੀ ਬੈਲੀ ਫੈਟ ਘੱਟ ਕਰਨ ਲਈ ਲੰਬੀ ਰਾਈਡਸ ਲੈਣਾ ਚੰਗਾ ਹੁੰਦਾ ਹੈ ਘੱਟ ਭੀੜਭਾੜ ਵਾਲੀ ਸੜਕ ’ਤੇ ਰਾਈਡ ਲਈ ਜਾਓ, ਤਾਂ ਕਿ ਲੰਬੇ ਸਮੇਂ ਤੱਕ ਸਾਈਕÇਲੰਗ ਕਰ ਸਕੋ ਅਤੇ ਸਰੀਰ ਦੀ ਚਰਬੀ ਨੂੰ ਆਸਾਨੀ ਨਾਲ ਬਰਨ ਕਰੋ

ਪੈਡÇਲੰਗ ਟਾਈਮ ’ਤੇ ਧਿਆਨ ਦਿਓ:

ਹੁਣ ਜਦੋਂ ਤੁਸੀਂ ਸਾਈਕਲ ਚਲਾ ਕੇ ਆਪਣਾ ਵਜ਼ਨ ਘਟਾਉਣ ਦਾ ਯਤਨ ਕਰ ਰਹੇ ਹੋ, ਤਾਂ ਪੈਡÇਲੰਗ ’ਚ ਬਿਤਾਇਆ ਗਿਆ ਕੁੱਲ ਸਮਾਂ ਬਹੁਤ ਮਹੱਤਵਪੂਰਨ ਹੈ ਸਮਾਂ ਤੈਅ ਕਰਦੇ ਸਮੇਂ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਹਰ ਵਿਅਕਤੀ ਦਾ ਮੈਟਾਬਾੱਲਿਜ਼ਮ ਅਲੱਗ ਹੁੰਦਾ ਹੈ ਅਤੇ ਕਿਸੇ ਵੀ ਰੂਟੀਨ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਆਪਣੇ ਸਰੀਰ ਦੀ ਜ਼ਰੂਰਤ ਨੂੰ ਸਮਝਣਾ ਹੋਵੇਗਾ ਕਿ ਊਰਜਾ ਬਚਾਉਣ ਅਤੇ ਯਾਤਰਾ ਦਾ ਆਨੰਦ ਲੈਣ ਲਈ ਕਿੱਥੇ ਤੇਜ਼ੀ ਨਾਲ
ਪੈਡÇਲੰਗ ਕਰਨੀ ਹੈ ਅਤੇ ਕਿੱਥੇ ਆਰਾਮ ਨਾਲ ਰਾਈਡ ਕਰਨਾ ਹੈ ਇੱਕ ਘੰਟੇ ਦੀ ਸਾਈਕÇਲੰਗ ਕਰਨ ’ਤੇ ਤੁਸੀਂ 500 ਕੈਲੋਰੀ ਤੱਕ ਬਰਨ ਕਰ ਸਕਦੇ ਹੋ ਇਸ ਲਈ ਜੇਕਰ ਤੁਸੀਂ ਲਗਾਤਾਰ ਸਾਈਕÇਲੰਗ ਕਰਦੇ ਹੋ ਨਾਲ ਹੀ ਸਿਹਤ ਆਹਾਰ ਲੈਂਦੇ ਹੋ, ਤਾਂ ਤੁਸੀਂ ਇੱਕ ਹਫਤੇ ’ਚ 500 ਗ੍ਰਾਮ ਵਜ਼ਨ ਅਸਾਨੀ ਨਾਲ ਘੱਟ ਕਰ ਸਕੋਂਗੇ

ਟਾਈਮ ਫਿਕਸ ਕਰੋ:

ਜੇਕਰ ਤੁਸੀਂ ਸਾਈਕਲ ਚਲਾ ਕੇ ਵਜ਼ਨ ਘੱਟ ਕਰਨ ਦਾ ਫੈਸਲਾ ਲਿਆ ਹੈ, ਤਾਂ ਆਪਣੇ ਰੂਟੀਨ ਨੂੰ ਸਹੀ ਤਰ੍ਹਾਂ ਨਾਲ ਪਲਾਨ ਕਰੋ ਰੋਜ਼ ਸਵੇਰੇ ਨਾਸ਼ਤਾ ਕਰਨ ਤੋਂ ਪਹਿਲਾਂ ਸਾਈਕÇਲੰਗ ਜ਼ਰੂਰ ਕਰੋ ਖਾਲੀ ਪੇਟ ਸਾਈਕਲ ਚਲਾਉਣ ਨਾਲ 20 ਪ੍ਰਤੀਸ਼ਤ ਤੇਜ਼ੀ ਅਤੇ ਪ੍ਰਭਾਵੀ ਤਰੀਕੇ ਨਾਲ ਫੈਟ ਨੂੰ ਬਰਨ ਕਰਨ ’ਚ ਮੱਦਦ ਮਿਲਦੀ ਹੈ ਧਿਆਨ ਰੱਖੋ ਸਾਈਕਲ ਚਲਾਉਣ ਨਾਲ ਤੁਹਾਡਾ ਦਿਮਾਗ ਹਮੇਸ਼ਾ ਫਰੈੱਸ਼ ਰਹੇਗਾ, ਨਾਲ ਹੀ ਇਹ ਤੁਹਾਨੂੰ ਦਿਨ ਦੀ ਸ਼ੁਰੂਆਤ ਕਰਨ ਲਈ ਊਰਜਾ ਨਾਲ ਭਰ ਦੇਵੇਗਾ

ਚੜ੍ਹਾਈ ’ਤੇ ਚਲਾਓ ਸਾਈਕਲ:

ਇੱਕ ਵਾਰ ਜਦੋਂ ਤੁਸੀਂ ਸਿੱਧੀ ਸੜਕ ’ਤੇ ਸਾਈਕਲ ਚਲਾਉਣ ’ਚ ਸਹਿਜ ਹੋ ਜਾਓਗੇ, ਤਾਂ ਢਲਾਣ ’ਤੇ ਸਾਈਕਲ ਚਲਾਉਣ ਦੀ ਸ਼ੁਰੂਆਤ ਕਰੋ ਹਾਲਾਂਕਿ, ਤੁਹਾਨੂੰ ਚੜ੍ਹਾਈ ਕਰਨ ਲਈ ਜ਼ੋਰ ਲਗਾਉਣਾ ਪਵੇਗਾ ਇਹ ਤੁਹਾਨੂੰ ਜ਼ਿਆਦਾ ਕੈਲੋਰੀ ਜਲਾਉਣ ਅਤੇ ਤੇਜ਼ੀ ਨਾਲ ਵਜ਼ਨ ਘੱਟ ਕਰਨ ’ਚ ਮੱਦਦ ਕਰੇਗਾ

ਪਾੱਸ਼ਚਰ ’ਤੇ ਫੋਕਸ ਕਰੋ:

ਸਿਰਫ਼ ਸਾਈਕਲ ਚਲਾਉਣਾ ਹੀ ਵਜ਼ਨ ਘੱਟ ਕਰਨ ਲਈ ਕਾਫੀ ਨਹੀਂ ਹੈ, ਸਗੋਂ ਇਸ ਨੂੰ ਚਲਾਉਂਦੇ ਸਮੇਂ ਤੁਹਾਡਾ ਪਾੱਸ਼ਚਰ ਕਿਹੋ ਜਿਹਾ ਹੈ ਇਸ ’ਤੇ ਵੀ ਧਿਆਨ ਦੇਣਾ ਚਾਹੀਦਾ ਹੈ ਇਸ ਲਈ ਸਾਈਕਲ ਚਲਾਉਣ ਦੌਰਾਨ ਤੁਸੀਂ ਸਹੀ ਪਾੱਸ਼ਚਰ, ਸਪੀਡ, ਗਰਿੱਪ ’ਤੇ ਪੂਰਾ ਫੋਕਸ ਕਰੋ ਇਸ ਤੋਂ ਇਲਾਵਾ ਰਾਈਡ ਦੌਰਾਨ ਸੀਟ ਦੀ ਸਥਿਤੀ ਬਦਲਦੇ ਰਹੋ, ਤਾਂ ਕਿ ਤੁਹਾਡੇ ਸਰੀਰ ਦੇ ਵੱਖ-ਵੱਖ ਹਿੱਸਿਆਂ ’ਤੇ ਦਬਾਅ ਘੱਟ ਹੋ ਸਕੇ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!