anmol vachan made through online gurukul -sachi shiksha punjabi

ਪਿਆਰੀ ਸਾਧ-ਸੰਗਤ ਜੀਓ! ਅਸੀਂ ਤੁਹਾਨੂੰ ਦਸ ਚਿੱਠੀਆਂ ਲਿਖੀਆਂ…
ਆਨਲਾਈਨ ਗੁਰੂਕੁਲ ਜ਼ਰੀਏ ਫਰਮਾਏ ਅਨਮੋਲ ਬਚਨ

ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ (ਉੱਤਰ ਪ੍ਰਦੇਸ਼) ’ਚ ਪ੍ਰਵਾਸ ਦੌਰਾਨ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅਕਸਰ ਸਾਧ-ਸੰਗਤ ਨਾਲ ਲਾਈਵ ਪ੍ਰੋਗਰਾਮ ’ਚ ਰੂਬਰੂ ਹੋ ਕੇ ਰੂਹਾਨੀ ਬਚਨਾਂ ਦੀ ਬਰਸਾਤ ਨਾਲ ਸਭ ਨੂੰ ਭਰਪੂਰ ਖੁਸ਼ੀਆਂ ਲੁਟਾਉਂਦੇ ਰਹੇ ਪੂਜਨੀਕ ਗੁਰੂ ਜੀ ਵੱਲੋਂ ਵੱਖ-ਵੱਖ ਸਮੇਂ ’ਚ ਸਤਿਸੰਗ ਦੌਰਾਨ ਫਰਮਾਏ ਗਏ ਬਚਨਾਂ ਨੂੰ ਕ੍ਰਮਬੱਧ ਕਰਨ ਦਾ ਯਤਨ ਕੀਤਾ ਗਿਆ ਹੈ

ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਸਮਾਜ ਦਾ ਭਲਾ ਕਰਨਾ, ਹਰ ਧਰਮ, ਜਾਤ, ਮਜ਼੍ਹਬ ਦਾ ਸਾਥ ਦੇਣਾ ਹੀ ਤੁਹਾਡਾ ਕੰਮ ਹੈ ਅਤੇ ਸਤਿਕਾਰ ਕਰਨਾ ਹੈ, ਸਭ ਦੀ ਇੱਜ਼ਤ ਕਰਨੀ ਹੈ ‘‘ਤੈਨੂੰ ਯਾਰ ਨਾਲ ਕੀ ਤੈਨੂੰ ਚੋਰ ਨਾਲ ਕੀ, ਤੂੰ ਆਪਣੀ ਨਿਬੇੜ ਤੈਨੂੰ ਹੋਰ ਨਾਲ ਕੀ’’, ਸੋ ਕਹਿਣ ਦਾ ਮਤਲਬ ‘‘ਇਸ ਜਨਮ ਮੇਂ ਯੇ ਦੋ ਕਾਮ ਕਰੋ ਏਕ ਨਾਮ ਜਪੋ ਔਰ ਪੇ੍ਰਮ ਕਰੋ, ਕਿਸੀ ਜੀਵ ਕਾ ਦਿਲ ਨਾਲ ਦੁਖਾਨਾ ਕਭੀ, ਮੌਤ ਯਾਦ ਰੱਖੋ, ਮਾਲਿਕ ਸੇ ਡਰੋ’’ ਹਮੇਸ਼ਾ ਖੁਸ਼ੀ ਨਾਲ ਸਤਿਗੁਰੂ ਜੀ ਦੇ ਇਹ ਬਚਨ ਮੰਨਿਆ ਕਰੋ ਪਰਮ ਪਿਤਾ ਜੀ ਦੇ ਬਚਨ ਹਨ ਕਿ ਜੋ ਇਹ ਦੋ ਲਾਈਨਾਂ ਨੂੰ ਮੰਨ ਲੈਂਦਾ ਹੈ, ਉਸ ਨੂੰ ਵੀ ਖੁਸ਼ੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਤਾਂ ਤੁਸੀਂ ਜ਼ਰੂਰ ਅਮਲ ਕਰਿਆ ਕਰੋ ਕਿਸੇ ਨਾਲ ਨਫ਼ਰਤ ਨਹੀਂ ਕਰਨੀ, ਕਦੇ ਕਿਸੇ ਦਾ ਬੁਰਾ ਨਹੀਂ ਕਰਨਾ, ਮਾਲਕ ਤੁਹਾਡੇ ਉੱਪਰ ਰਹਿਮੋ-ਕਰਮ ਕਰੇ ਤੁਸੀਂ ਇਨ੍ਹਾਂ ਪੰਜ ਸਾਲਾਂ ’ਚ ਐਨੇ ਭਲਾਈ ਦੇ ਕੰਮ ਕੀਤੇ ਹਨ ਦਿਨ-ਰਾਤ ਤੁਸੀਂ ਅਖੰਡ ਸਿਮਰਨ ਕੀਤਾ ਹੈ

ਕੁਝ ਲੋਕਾਂ ਨੇ ਕਿਹਾ ਕਿ ਪਿਤਾ ਜੀ ਤਾਂ ਅਖੰਡ ਸਿਮਰਨ ਲਈ ਕਹਿੰਦੇ ਨਹੀਂ ਸਨ ਅਰੇ ਅਸੀਂ ਹੀ ਕਹਿ ਕੇ ਭੇਜਦੇ ਸੀ ਕਿ ਅਖੰਡ ਸਿਮਰਨ ਕਰਿਆ ਕਰੋ, ਤਾਂ ਕਿ ਮਾਨਵਤਾ ਦਾ ਭਲਾ ਹੋਵੇ, ਆਉਣ ਵਾਲੀਆਂ ਬੁਰਾਈਆਂ, ਆਉਣ ਵਾਲੇ ਰੋਗਾਂ ਤੋਂ ਮਾਨਵਤਾ ਬਚੀ ਰਹੇ, ਇਨਸਾਨੀਅਤ ਬਚੀ ਰਹੇ, ਇਨਸਾਨੀਅਤ ਨੂੰ ਖੁਸ਼ੀਆਂ ਮਿਲਣ, ਉਹ ਚੀਜ਼ਾਂ ਸਾਧ-ਸੰਗਤ ਨੇ ਕੀਤੀਆਂ ਹਨ ਭਗਵਾਨ ਨੂੰ ਇਹੀ ਪ੍ਰਾਰਥਨਾ ਹੈ ਕਿ ਤੁਸੀਂ ਅਜਿਹਾ ਹਮੇਸ਼ਾ ਕਰਦੇ ਰਹੋ ਉਨ੍ਹਾਂ ਖੁਸ਼ੀਆਂ ’ਚ ਤੁਹਾਡੀਆਂ, ਤੁਹਾਡੇ ਪਰਿਵਾਰਾਂ ਦੀਆਂ ਖੁਸ਼ੀਆਂ ਵੀ ਸ਼ਾਮਲ ਹਨ

Also Read :-

ਪਿਆਰੀ ਸਾਧ-ਸੰਗਤ ਜੀਓ ਨਾ ਤਾਂ ਕਿਸੇ ਨੂੰ ਬੁਰਾ ਕਹੋ, ਨਾ ਤਾਂ ਕਿਸੇ ਦੀ ਨਿੰਦਾ ਕਰੋ, ਨਾ ਕਿਸੇ ਵੀ ਨਿੰਦਾ ਕਰਨ ਵਾਲੇ ਦੀ ਹਾਂ ’ਚ ਹਾਂ ਮਿਲਾਓ, ਇਹ ਅਸੀਂ ਚਿੱਠੀਆਂ ’ਚ ਲਿਖਿਆ, 10 ਚਿੱਠੀਆਂ ਤੁਹਾਨੂੰ ਲਿਖ ਕੇ ਭੇਜੀਆਂ ਹਨ ਅਸੀਂ ਭਗਵਾਨ ਨੂੰ ਇਹੀ ਪ੍ਰਾਰਥਨਾ ਕਰ ਰਹੇ ਹਾਂ ਕਿ ਹੇ ਪ੍ਰਭੂ! ਸਾਰੇ ਸੰਸਾਰ ’ਚ ਸ਼ਾਂਤੀ ਦਿਓ ਸਾਡੇ ਇਸ ਦੇਸ਼ ’ਚ ਸ਼ਾਂਤੀ ਰਹੇ ਹੇ ਪ੍ਰਭੂ! ਹੇ ਮੇਰੇ ਮਾਲਕ! ਇਹ ਜੋ ਤੂਫਾਨ ਉੱਠ ਰਹੇ ਹਨ, ਤੂੰ ਦਇਆ ਦਾ ਸਾਗਰ ਹੈ, ਤੂੰ ਰਹਿਮਤ ਦਾ ਦਾਤਾ ਹੈ, ਇਨ੍ਹਾਂ ਤੂਫਾਨਾਂ ਨੂੰ ਰੋਕ ਦੇ ਇਨਸਾਨ ਨੂੰ ਸੋਝੀ ਦੇ, ਕਿਉਂਕਿ ਇਹ ਇਨਸਾਨੀਅਤ ਲਈ ਚੰਗੀਆਂ ਚੀਜ਼ਾਂ ਨਹੀਂ ਹਨ ਰਾਮਜੀ ਨੂੰ ਦੁਆ ਕਰ ਸਕਦੇ ਹਾਂ, ਸ਼ਾਹ ਸਤਿਨਾਮ, ਸ਼ਾਹ ਮਸਤਾਨ ਜੀ ਦਾਤਾ ਨੂੰ ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਸ਼ਾਹ ਸਤਿਨਾਮ ਜੀ ਦਾਤਾ ਰਹਿਬਰ ਨੇ ਰਹਿਮਤ ਕੀਤੀ ਹੈ, ਹਮ ਥੇ, ਹਮ ਹੈਂ, ਹਮ ਹੀ ਰਹੇਂਗੇ

ਉਹ ਸ਼ਾਹ ਸਤਿਨਾਮ ਜੀ, ਸ਼ਾਹ ਮਸਤਾਨ ਜੀ ਦਾਤਾ ਰਹਿਬਰ ਸਾਡੇ ’ਚ ਹਨ, ਇਸ ਲਈ ਉਨ੍ਹਾਂ ਨੇ ਐੱਮਐੱਸਜੀ ਬਣਾ ਦਿੱਤਾ ਸਾਨੂੰ ਅਸੀਂ ਹਮੇਸ਼ਾ ਇਹ ਕਿਹਾ ਕਰਦੇ ਹਾਂ ਕਿ ਬੇਪਰਵਾਹ ਸ਼ਾਹ ਮਸਤਾਨਾ ਜੀ ਨੇ ਐਨੀ ਰਹਿਮਤ ਕੀਤੀ ਹੈ ਕਿ ਸਾਡੇ ਹੱਥਾਂ ’ਚ ਉਨ੍ਹਾਂ ਦਾ ਨਾਂਅ ਹੈ ਰਾਮ-ਨਾਮ ਜਪਣਾ ਹਮੇਸ਼ਾ ਤੋਂ ਹੀ ਖੁਸ਼ੀਆਂ ਲੈ ਕੇ ਆਉਂਦਾ ਹੈ, ਕਦੇ ਵੀ ਤੁਸੀਂ ਟੈਨਸ਼ਨ ਨਾ ਲਿਆ ਕਰੋ, ਕਦੇ ਚਿੰਤਾ ਨਾ ਕਰਿਆ ਕਰੋ, ਕਦੇ ਕਿਸੇ ਦੀ ਨਿੰਦਾ ਨਹੀਂ ਕਰਨੀ, ਅਸੀਂ ਤਾਂ ਰਾਮ ਦਾ ਨਾਮ ਜਪਣਾ ਹੈ, ਸਮਾਜ ਦਾ ਭਲਾ ਕਰਨਾ ਹੈ

ਘਰ ਛੱਡਣਾ ਜਾਂ ਖੁਦਕੁਸ਼ੀ ਸਮੱਸਿਆ ਦਾ ਹੱਲ ਨਹੀਂ’

ਪੂਜਨੀਕ ਗੁਰੂ ਜੀ ਨੇ ਇੰਸਟਾਗ੍ਰਾਮ ’ਤੇ ਫਰਮਾਇਆ ਕਿ ਕਈ ਵਾਰ ਕੀ ਹੁੰਦਾ ਹੈ ਕਿ ਘਰ ’ਚ ਕੋਈ ਪ੍ਰੇਸ਼ਾਨੀ ਆ ਜਾਂਦੀ ਹੈ ਜਾਂ ਬਿਜਨੈੱਸ ’ਚ ਕੋਈ ਲਾੱਸ ਹੋ ਜਾਂਦਾ ਹੈ ਜਾਂ ਸੰਬੰਧ ਵਿਗੜ ਜਾਂਦੇ ਹਨ ਤਾਂ ਤੁਸੀਂ ਸੋਚਣ ਲਗਦੇ ਹੋ ਕਿ ਘਰ ਛੱਡ ਕੇ ਚਲਾ ਜਾਵਾਂ, ਛੱਡਣਾ ਬੜਾ ਆਸਾਨ ਹੈ, ਘਰ ਬਣਾਉਣ ’ਚ ਪਸੀਨੇ ਆ ਜਾਂਦੇ ਹਨ, ਸੰਬੰਧ ਵਿਗਾੜਨਾ ਬੜਾ ਆਸਾਨ ਹੈ, ਬਣਾਉਣ ’ਚ ਬਹੁਤ ਸਮਾਂ ਲਗਦਾ ਹੈ, ਕਦੇ ਇਸ ਵੱਲ ਧਿਆਨ ਦਿਆ ਕਰੋ, ਤੁਸੀਂ ਆਪਣੇ ਬਾਰੇ ’ਚ ਸੋਚੋ, ਖੁਦ ਦੇ ਬਾਰੇ ’ਚ ਸੋਚੋ ਅਤੇ ਇਹ ਸੋਚੋ ਕਿ ਤੁਸੀਂ ਜੋ ਕਦਮ ਉਠਾਉਣ ਜਾ ਰਹੇ ਹੋ ਉਹ ਕਿੰਨਾ ਗਲਤ ਹੈ, ਤੁਸੀਂ ਸੋਚਦੇ ਹੋ ਕਿ ਮੈਂ ਛੱਡ ਕੇ ਚਲਾ ਜਾਵਾਂਗਾ ਸਭ ਕੁਝ ਠੀਕ ਹੋ ਜਾਏਗਾ,

ਤੁਸੀਂ ਬਰਬਾਦ ਹੋ ਰਹੇ ਹੋ, ਨਹੀਂ ਸਾਰਾ ਪਰਿਵਾਰ ਬਰਬਾਦ ਹੋ ਰਿਹਾ ਹੈ, ਤੁਸੀਂ ਸੋਚਦੇ ਹੋ ਸੰਬੰਧ ਤੋੜ ਦੇਈਏ ਤਾਂ ਕੁਝ ਹੋ ਜਾਏਗਾ, ਕੀ ਹੋ ਜਾਏਗਾ, ਤੁਸੀਂ ਜਿਵੇਂ ਹੋ ਉਵੇਂ ਰਹੋਗੇ, ਹੋ ਸਕਦਾ ਹੈ ਉਸ ਤੋਂ ਵੀ ਬੁਰਾ ਤੁਹਾਨੂੰ ਮਿਲ ਜਾਏ ਇਸ ਲਈ ਤੁਸੀਂ ਇਹ ਸੋਚਣਾ ਛੱਡ ਦਿਓ ਕਿ ਭਈ ਸੰਬੰਧ ਖਰਾਬ ਹੋ ਗਿਆ ਜਾਂ ਘਰ ’ਚ ਕੁਝ ਪ੍ਰੇਸ਼ਾਨੀ ਆ ਗਈ ਤਾਂ ਮੈਂ ਸੁਸਾਇਡ ਕਰ ਲੈਣਾ ਹੈ ਜਾਂ ਘਰ-ਬਾਰ ਛੱਡ ਦੇਣਾ ਹੈ, ਆਤਮਘਾਤੀ ਮਹਾਂਪਾਪੀ, ਹਰ ਧਰਮ ’ਚ ਇਹ ਲਿਖਿਆ ਹੋਇਆ ਹੈ ਸਗੋਂ ਆਪਣੀ ਆਤਮਾ ਨੂੰ ਬਲ ਦਿਓ, ਰਾਮ ਦੇ ਨਾਮ ਨਾਲ, ਓਮ, ਹਰੀ, ਈਸ਼ਵਰ, ਮਾਲਕ, ਪਰਮਾਤਮਾ ਦੇ ਨਾਮ ਨਾਲ, ਐਨਾ ਮਜ਼ਬੂਤ ਕਰ ਲਓ ਆਤਮਬਲ ਨੂੰ, ਐਨਾ ਆਤਮਾ ਨੂੰ ਮਜ਼ਬੂਤ ਕਰ ਲਓ ਕਿ ਤੁਸੀਂ ਇਹਨਾਂ ਚੀਜ਼ਾਂ ਤੋਂ ਦੂਰ ਹੋ ਜਾਓ ਅਤੇ ਯਕੀਨ ਮੰਨੋ ਇਸ ਨਾਲ ਤੁਹਾਨੂੰ ਇੱਕ ਸੰਤੁਸ਼ਟੀ ਵੀ ਮਿਲੇਗੀ ਆਤਮਬਲ ਅਜਿਹੀ ਚੀਜ਼ ਹੈ, ਜੋ ਤੁਹਾਨੂੰ ਹਰ ਗ਼ਮ ਦੁੱਖ, ਦਰਦ, ਚਿੰਤਾ ’ਚ ਰਸਤਾ ਦਿਖਾ ਸਕਦਾ ਹੈ, ਜ਼ਰਾ ਆਤਮਬਲ ਵਧਾ ਕੇ ਤਾਂ ਦੇਖੋ ਕਈ ਵਾਰ ਖਿਆਲਾਂ ’ਚ, ਵਿਚਾਰਾਂ ’ਚ ਇਨਸਾਨ ਤੋਂ ਕੁਝ ਗਲਤੀਆਂ ਹੋ ਜਾਂਦੀਆਂ ਹਨ ਤਾਂ ਤੁਹਾਡੇ ਅੰਦਰ ਸ਼ਾਇਦ ਇਹ ਭਾਵਨਾ ਆਉਂਦੀ ਹੋਵੇਗੀ ਕਿ ਕੀ ਕਰੀਏ? ਅਸੀਂ ਹਮੇਸ਼ਾ ਕਿਹਾ ਕਰਦੇ ਹਾਂ ਕਿ ਪੰਜ ਮਿੰਟ ਸਿਮਰਨ ਕਰੋ, ਜੋ ਵੀ ਤੁਹਾਡੇ ਖਿਆਲਾਂ ’ਚ, ਵਿਚਾਰਾਂ ’ਚ ਕੁਝ ਗਲਤ ਵਿਚਾਰ ਆ ਜਾਂਦਾ ਹੈ ਤਾਂ ਪੰਜ ਮਿੰਟ ਸਿਮਰਨ ਨਾਲ ਉਹ ਗਲਤ ਵਿਚਾਰ ਜਾਂ ਸੋਚ ਦਾ ਫਲ ਖ਼ਤਮ ਹੋ ਜਾਂਦਾ ਹੈ, ਤੁਹਾਨੂੰ ਉਹ ਫਲ ਨਹੀਂ ਮਿਲੇਗਾ ਉਹ ਤੁਸੀਂ ਧਿਆਨ ਰੱਖਿਆ ਕਰੋ ਹਮੇਸ਼ਾ

ਆਤਮਬਲ ਵਧਣ ਨਾਲ ਚਮਕ ਜਾਏਗੀ ਤੁਹਾਡੀ ਕਿਸਮਤ’

ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਮਾਲਕ ਨੇ ਲਿਖਿਆ ਹੈ ਉਹ ਹੋਵੇਗਾ, ਭਗਵਾਨ ਨੇ ਜੋ ਲਿਖਿਆ ਹੈ ਉਹ ਜ਼ਰੂਰ ਹੋਵੇਗਾ ਪਰ ਉਨ੍ਹਾਂ ਦੇ ਲਿਖੇ ’ਚ ਇੱਕ ਗੱਲ ਹੋਰ ਹੈ ਕਿ ਮਨੁੱਖ ਸਰੀਰ ਜੋ ਹੈ, ਇਹ ਖੁਦ-ਮੁਖਤਿਆਰ ਹੈ, ਮਰਜ਼ੀ ਦਾ ਮਾਲਕ ਹੈ ਕਾਫ਼ੀ ਹੱਦ ਤੱਕ, ਜਿਸ ਦੀ ਵਜ੍ਹਾ ਨਾਲ ਇਹ ਆਪਣੇ ਚੰਗੇ ਕਰਮ ਨਵੇਂ ਜਾਂ ਬੁਰੇ ਖੁਦ ਬਣਾ ਸਕਦਾ ਹੈ ਇਹ ਇਨਸਾਨ ਦੇ ਹੱਥ ’ਚ ਭਗਵਾਨ ਨੇ ਤਾਕਤ ਦਿੱਤੀ ਹੈ ਸੋ ਕਹਿਣ ਦਾ ਮਤਲਬ ਕਿਸਮਤ ਨੂੰ ਕੁਝ ਹੱਦ ਤੱਕ ਬਦਲਿਆ ਵੀ ਜਾ ਸਕਦਾ ਹੈ ਕਿਉਂ? ਕਿਉਂਕਿ ਪੰਜ ਤੱਤ ਹੁੰਦੇ ਹਨ ਇਨਸਾਨ ’ਚ, ਪੂਰੀ ਸ੍ਰਿਸ਼ਟੀ ਉਸੇ ਨਾਲ ਬਣੀ ਹੋਈ ਹੈ, ਧਰਤੀ, ਪਾਣੀ, ਅੱਗ, ਹਵਾ ਅਤੇ ਆਕਾਸ਼ ਆਕਾਸ਼ ਤੱਤ ਬੁੱਧੀ ਦੇਣ ਵਾਲਾ ਹੈ ਅਤੇ ਉਹ ਇਨਸਾਨ ’ਚ ਸਭ ਤੋਂ ਜਿਆਦਾ ਪਾਇਆ ਜਾਂਦਾ ਹੈ, ਇਸ ਲਈ ਭਗਵਾਨ ਨੇ ਇਹ ਸ਼ਕਤੀ ਦਿੱਤੀ ਹੈ ਕਿ ਤੁਸੀਂ ਆਪਣੀ ਕਿਸਮਤ ਨੂੰ ਕੁਝ ਹੱਦ ਤੱਕ ਬਦਲ ਸਕਦੇ ਹੋ ਅਤੇ ਕਿਸਮਤ ਬਦਲਣ ਲਈ ਕੀ ਕਰਨਾ ਚਾਹੀਦਾ? ਕਿਸਮਤ ਬਦਲਣ ਲਈ ਆਤਮਬਲ ਦਾ ਹੋਣਾ ਬੜਾ ਜ਼ਰੂਰੀ ਹੈ ਆਤਮਬਲ ਕਦੋਂ ਆਉਂਦਾ ਹੈ? ਜਦੋਂ ਤੁਸੀਂ ਕਰਮਯੋਗੀ ਅਤੇ ਗਿਆਨਯੋਗੀ ਬਣਦੇ ਹੋ ਜਦੋਂ ਤੱਕ ਤੁਸੀਂ ਕਰਮਯੋਗੀ ਅਤੇ ਗਿਆਨਯੋਗੀ ਨਹੀਂ ਤਾਂ ਆਤਮਬਲ ਵਧੇਗਾ ਨਹੀਂ ਤਾਂ ਕਿਹੜਾ ਕਰਮ ਕਰਨਾ ਚਾਹੀਦਾ ਜਿਸ ਨਾਲ ਆਤਮਬਲ ਵਧ ਜਾਏ?

ਇੱਕ ਅਜਿਹਾ ਕਰਮ ਹੈ ਜੋ ਆਤਮਬਲ ਦੀ ਸਪੈਸ਼ਲ ਖੁਰਾਕ ਭਗਵਾਨ ਨੇ ਬਣਾ ਰੱਖੀ ਹੈ ਅਤੇ ਉਹ ਕਰਮ ਹੈ ਓਮ, ਹਰੀ, ਅੱਲ੍ਹਾ, ਰਾਮ, ਗੌਡ, ਖੁਦਾ, ਰੱਬ ਦਾ ਨਾਮ ਲੈਣਾ, ਉਸ ਦੀ ਭਗਤੀ ਇਬਾਦਤ ਕਰਨਾ, ਗੌਡਸ ਪ੍ਰੇਅਰ, ਮੈਥਡ ਆਫ਼ ਮੈਡੀਟੇਸ਼ਨ, ਜੇਕਰ ਤੁਸੀਂ ਕਰਦੇ ਹੋ, ਪ੍ਰਭੂ ਦਾ ਸਿਮਰਨ ਕਰਦੇ ਹੋ, ਪ੍ਰਭੂ ਦਾ ਨਾਮ ਲੈਂਦੇ ਹੋ ਤਾਂ ਤੁਹਾਡੇ ਅੰਦਰ ਦਾ ਆਤਮਬਲ ਵਧਦਾ ਜਾਏਗਾ ਆਤਮਬਲ ਵਧਣ ਨਾਲ ਤੁਸੀਂ ਕਰਮਯੋਗੀ ਬਹੁਤ ਚੰਗੇ ਬਣ ਜਾਓਗੇ ਕਰਮ ਦੋ ਪ੍ਰਕਾਰ ਦੇ ਹਨ, ਚੰਗੇ ਕਰਮ ਅਤੇ ਬੁਰੇ ਕਰਮ ਬੁਰੇ ਕਰਮ ਕਰਨ ਨਾਲ ਤੁਹਾਡੀ ਕਿਸਮਤ ਬੁਰੀ ਹੁੰਦੀ ਹੈ, ਆਉਣ ਵਾਲਾ ਸਮਾਂ ਬੁਰਾ ਹੁੰਦਾ ਹੈ ਅਤੇ ਚੰਗੇ ਕਰਮ ਕਰਨ ਨਾਲ ਆਉਣ ਵਾਲਾ ਸਮਾਂ ਚੰਗਾ ਹੋ ਜਾਂਦਾ ਹੈ

ਹਰ ਇਨਸਾਨ ’ਚ ਇਹ ਦੋਨੋਂ ਗੁਣ ਹੋਣਾ ਬਹੁਤ ਜ਼ਰੂਰੀ ਹੈ, ਕਰਮਯੋਗੀ ਅਤੇ ਗਿਆਨਯੋਗੀ ਕਿਉਂਕਿ ਜੇਕਰ ਤੁਸੀਂ ਇਨ੍ਹਾਂ ’ਚੋਂ ਇੱਕ ਹੋ ਜਾਂਦੇ ਹੋ, ਸਿਰਫ਼ ਕਰਮ ਕਰਦੇ ਹੋ ਅਤੇ ਗਿਆਨ ਤੁਹਾਨੂੰ ਨਹੀਂ ਜਾਂ ਗਿਆਨ ਹੈ ਅਤੇ ਕਰਮ ਤੁਸੀਂ ਨਹੀਂ ਕਰਦੇ ਤਾਂ ਉਸ ਦਾ ਫਾਇਦਾ ਤੁਹਾਨੂੰ ਨਹੀਂ ਹੋਵੇਗਾ ਜਿਵੇਂ ਤੁਹਾਨੂੰ ਇਹ ਪਤਾ ਹੈ ਕਿ ਧਰਤੀ ’ਚ ਪਾਣੀ ਹੈ, ਪਰ ਕੱਢਣ ਦੀ ਵਿਧੀ ਨਹੀਂ ਆਉਂਦੀ, ਤਾਂ ਤੁਸੀਂ ਧਰਤੀ ਦੇ ਉੱਪਰ ਆਲਥੀ-ਪਾਲਥੀ ਮਾਰ ਕੇ ਬੈਠ ਜਾਓ ਅਤੇ ਤੁਸੀਂ ਇਹ ਸੋਚਦੇ ਰਹੋ ਕਿ ਪਾਣੀ ਬਾਹਰ ਆਏਗਾ ਜਾਂ ਫਿਰ ਉਸ ਨੂੰ ਪੁਕਾਰੋ ਕਿ ਹੇ ਪਾਣੀ! ਬਾਹਰ ਆ ਜਾ, ਪਾਣੀ ਬਾਹਰ ਆ ਜਾ ਤਾਂ ਕੀ ਪਾਣੀ ਬਾਹਰ ਆ ਜਾਏਗਾ? ਨਹੀਂ ਆਏਗਾ ਦੁੱਧ ’ਚ ਘਿਓ ਹੈ, ਪਰ ਤੁਸੀਂ ਤਾਂ ਕਰਮਯੋਗੀ ਹੋ, ਗਿਆਨ ਦਾ ਤੁਹਾਨੂੰ ਪਤਾ ਨਹੀਂ ਹੈ ਤਾਂ ਅਗਰ ਬੈਠੇ-ਬੈਠੇ ਤੁਸੀਂ ਇਹ ਕਹੋ ਕਿ ਹੇ ਘਿਓ! ਮੈਨੂੰ ਪਤਾ ਹੈ

ਕਿ ਤੂੰ ਦੁੱਧ ’ਚ ਛੁਪਿਆ ਬੈਠਾ ਹੈ, ਨਿਕਲ ਬਾਹਰ, ਬਾਹਰ ਆ ਜਾ, ਤਾਂ ਕੀ ਦੁੱਧ ’ਚੋਂ ਘਿਓ ਨਿਕਲ ਕੇ ਬਾਹਰ ਆ ਜਾਏਗਾ? ਕਦੇ ਨਹੀਂ ਆਉਂਦਾ, ਉਸ ਦੇ ਲਈ ਗਿਆਨਯੋਗੀ ਹੋਣਾ ਬਹੁਤ ਜ਼ਰੂਰੀ ਹੈ ਅਗਰ ਤੁਸੀਂ ਆਪਣੀ ਕਿਸਮਤ ਬਦਲਣਾ ਚਾਹੁੰਦੇ ਹੋ ਤਾਂ ਕਿਸਮਤ ਬਦਲਣ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਇਹ ਧਿਆਨ ਰੱਖੋ ਕਿ ਕਰਮ ਕਰਦੇ ਸਮੇਂ, ਗਿਆਨਯੋਗੀ ਬਣਦੇ ਸਮੇਂ ਤੁਸੀਂ ਹਮੇਸ਼ਾ ਚੰਗੇ ਕਰਮ ਕਰੋ ਪ੍ਰਭੂ ਦਾ ਨਾਮ ਜਪੋ, ਸਿਮਰਨ ਕਰੋ, ਪਰ ਇਸ ਦੇ ਨਾਲ ਜ਼ਰੂਰੀ ਹੈ ਕਿ ਮਿਹਨਤ ਵੀ ਕਰੋ ਮਿਹਨਤ ਦੀ ਕਰਕੇ ਖਾਓ, ਹੱਕ ਹਲਾਲ ਦੀ ਰੋਜ਼ੀ, ਹੱਕ ਹਲਾਲ ਦੀ ਰੋਜ਼ੀ ਰੋਟੀ ਖਾਣਾ, ਮਿਹਨਤ ਦੀ ਕਰਕੇ ਖਾਣਾ, ਹਾਰਡ ਵਰਕ ਕਰਕੇ ਖਾਣਾ, ਇਹ ਤੁਹਾਡੀ ਮੱਦਦ ਕਰੇਗਾ ਕਿ ਤੁਸੀਂ ਪ੍ਰਭੂ ਵੱਲ ਵੀ ਜਾਓਗੇ ਅਤੇ ਪ੍ਰਭੂ ਮੱਦਦ ਕਰਨਗੇ ਕਿ ਤੁਹਾਡੇ ਜੋ ਦੁਨਿਆਵੀਂ ਕੰਮ ਹਨ, ਉਨ੍ਹਾਂ ’ਚ ਤੁਹਾਡੀ ਮੱਦਦ ਹੋਵੇਗੀ, ਉਨ੍ਹਾਂ ’ਚ ਤੁਸੀਂ ਤਰੱਕੀ ਕਰੋਂਗੇ ਇਸ ਤਰ੍ਹਾਂ ਨਾਲ ਕਿਸਮਤ ਬਦਲੀ ਜਾ ਸਕਦੀ ਹੈ ਪਰ ਉਸ ਦੇ ਲਈ ਸਾਧਨਾ ਤਾਂ ਜ਼ਰੂਰੀ ਹੈ

ਤੁਹਾਨੂੰ ਰਾਮ ਦਾ ਨਾਮ ਜਪਣਾ ਪਏਗਾ, ਪ੍ਰਭੂ ਦੇ ਨਾਮ ਦਾ ਸਿਮਰਨ ਕਰਨਾ ਪਏਗਾ, ਜੋ ਤੁਹਾਨੂੰ ਵਾਰ-ਵਾਰ ਅਸੀਂ ਇਸ ਲਈ ਕਹਿ ਰਹੇ ਹਾਂ ਕਿ ਤੁਸੀਂ ਸੋਚਦੇ ਹੋ ਕਿ ਪਤਾ ਨਹੀਂ ਪਹਾੜਾਂ ’ਤੇ ਜਾਣਾ ਹੋਵੇਗਾ, ਜੰਗਲਾਂ ’ਚ, ਉਜਾੜਾਂ ’ਚ, ਪਤਾ ਨਹੀਂ ਕਿੱਥੇ ਜਾਣਾ ਹੈ? ਨਹੀਂ…ਨਹੀਂ…ਕਿਤੇ ਨਹੀਂ ਜਾਣਾ ਧਰਮ ਨਹੀਂ ਬਦਲਣਾ, ਧਰਮ ਬਦਲਣ ਨਾਲ ਕਰਮ ਨਹੀਂ ਬਦਲਦੇ, ਇਸ ਲਈ ਜੋ ਤੁਹਾਡਾ ਧਰਮ ਹੈ ਉਸ ਨੂੰ ਪਕੜ ਕੇ ਰੱਖੋ, ਧਰਮ ਨਾ ਬਦਲੋ, ਆਪਣੇ ਕਰਮ ਬਦਲੋ, ਆਪਣੇ ਗਿਆਨ ਨੂੰ ਮਹੱਤਵ ਦਿਓ ਜੋ ਵੀ ਤੁਹਾਡੇ ਧਰਮ ’ਚ ਲਿਖਿਆ ਹੈ, ਜੋ ਤੁਹਾਨੂੰ ਹੁਣ ਦੱਸਿਆ ਕਿ ਗਿਆਨਯੋਗੀ ਅਤੇ ਕਰਮਯੋਗੀ, ਹਰ ਧਰਮ ਦੀ ਇਹ ਕੁੰਜੀ ਹੈ ਤਾਂ ਉਸ ਨੂੰ ਫੜ ਕੇ ਚੱਲਦੇ ਹੋਏ ਤੁਸੀਂ ਦੁਨੀਆਂ ’ਚ ਬਹੁਤ ਤਰੱਕੀ ਕਰ ਸਕਦੇ ਹੋ, ਆਪਣੀ ਕਿਸਮਤ ਬਦਲ ਸਕਦੇ ਹੋ ਕਈ ਵਾਰ ਤੁਹਾਡੇ ਅੰਦਰ ਆਉਂਦਾ ਹੈ ਕਿ ਮੈਂ ਜਿਸ ਚੀਜ਼ ਨੂੰ ਵੀ ਹੱਥ ਪਾਉਂਦਾ ਹਾਂ ਉਹ ਰਾਖ ਬਣ ਜਾਂਦੀ ਹੈ ਬਹੁਤ ਵਾਰ, ਬਹੁਤ ਸਾਰੇ ਭੈਣ, ਭਰਾ, ਬਜ਼ੁਰਗ ਕਹਿੰਦੇ ਹਨ

ਕਿ ਗੁਰੂ ਜੀ ਕੀ ਕਰੀਏ ਅਸੀਂ ਤਾਂ ਕਦੇ ਕੋਈ ਬੁਰਾ ਕਰਮ ਵੀ ਨਹੀਂ ਕੀਤਾ, ਪਰ ਫਿਰ ਵੀ ਸਾਡੀ ਕਿਸਮਤ ਐਨੀ ਬੁਰੀ ਕਿਉਂ ਹੈ? ਕੋਈ ਨਸ਼ਾ ਨਹੀਂ ਕਰਦੇ ਅਸੀਂ, ਕੋਈ ਬੁਰਾ ਕਰਮ ਨਹੀਂ ਕਰਦੇ, ਫਿਰ ਵੀ ਸਾਨੂੰ ਫਾਇਦਾ ਨਹੀਂ ਹੁੰਦਾ ਕਿਸੇ ਬਿਜਨੈੱਸ ’ਚ ਹੱਥ ਪਾਉਂਦੇ ਹਾਂ ਤਾਂ ਘਾਟਾ, ਇੱਥੋਂ ਤੱਕ ਕਹਿ ਦਿੰਦੇ ਹਨ ਕਿ ਸੋਨੇ ਨੂੰ ਹੱਥ ਪਾਉਂਦੇ ਹਾਂ ਤਾਂ ਰਾਖ ਬਣ ਜਾਂਦਾ ਹੈ ਤਾਂ ਇਸ ਦਾ ਕਾਰਨ ਹੈ, ਅਸੀਂ ਜੋ ਆਪਣੇ ਧਰਮਾਂ ਨੂੰ ਪੜਿ੍ਹਆ, ਸਭ ਧਰਮਾਂ ਨੂੰ ਦੇਖਿਆ, ਇਸ ਦਾ ਕਾਰਨ ਹੈ ਸੰਚਿਤ ਕਰਮ, ਜਨਮਾਂ-ਜਨਮਾਂ ਦੇ ਇਕੱਠੇ ਹੋਏ ਕਰਮ, ਜੋ ਉਹ ਸਰੀਰ ਨਹੀਂ ਭੋਗ ਸਕਦੇ, ਇਸ ਲਈ ਇਸ ਸਰੀਰ ਨੂੰ ਭੋਗਣੇ ਪੈਂਦੇ ਹਨ, ਉਹ ਕਰਮ ਕਰ ਸਕਦੇ ਹੋ, ਪਰ ਭੋਗਣ ਦੀ ਤਾਕਤ ਨਹੀਂ ਹੁੰਦੀ ਤਾਂ ਇਸ ਸਰੀਰ ’ਚ ਜਦੋਂ ਉਹ ਕਰਮ ਭੋਗਣੇ ਪੈਂਦੇ ਹਨ ਤਾਂ ਆਦਮੀ ਬੜੀ ਮੁਸ਼ਕਲ ’ਚ ਆ ਜਾਂਦਾ ਹੈ, ਕਿਸਮਤ ਇਸ ਤਰ੍ਹਾਂ ਦੀ ਹੋ ਜਾਂਦੀ ਹੈ

ਤਾਂ ਉਸ ਨੂੰ ਬਦਲਣ ਦਾ ਤਰੀਕਾ ਸਿਰਫ਼ ਇੱਕ ਹੀ ਹੈ, ਆਪਣੇ ਘਰ-ਪਰਿਵਾਰ ’ਚ ਰਹੋ, ਘੁੰਮਦੇ, ਲੇਟ ਕੇ, ਬੈਠ ਕੇ, ਕਿਤੇ ਵੀ, ਆਪਣੇ ਧਰਮ ’ਚ ਰਹਿੰਦੇ ਹੋਏ, ਬਸ ਕੁਝ ਨਹੀਂ ਬਦਲਣਾ, ਨਾ ਕੋਈ ਕੱਪੜਾ ਬਦਲਣਾ ਹੈ ਬਸ ਆਪਣੇ ਕਰਮ ਬਦਲ ਦਿਓ, ਤੁਸੀਂ ਕਰਮਯੋਗੀ ਅਤੇ ਗਿਆਨਯੋਗੀ ਬਣ ਕੇ ਪ੍ਰਭੂ ਦਾ ਨਾਮ ਜਪਦੇ ਰਹੋ, ਪ੍ਰਭੂ ਦੀ ਭਗਤੀ ਕਰਦੇ ਰਹੋ ਤਾਂ ਯਕੀਨ ਮੰਨੋ ਤੁਹਾਡੀ ਕਿਸਮਤ ਬਦਲ ਜਾਏਗੀ ਅਤੇ ਜੋ ਤੁਹਾਡੇ ਅੰਦਰ ਇਹ ਗੱਲ ਆ ਰਹੀ ਹੈ ਕਿ ਮੈਂ ਹੱਥ ਪਾਉਂਦਾ ਹਾਂ ਸੋਨੇ ਨੂੰ ਤਾਂ ਮਿੱਟੀ ਬਣਦਾ ਹੈ, ਹੋ ਸਕਦਾ ਹੈ ਪ੍ਰਭੂ ਜੀ ਅਜਿਹੇ ਕਰਮ ਬਣਾ ਦੇਣ ਮਿੱਟੀ ਨੂੰ ਹੱਥ ਪਾਓ ਅਤੇ ਉਹ ਸੋਨਾ ਬਣ ਜਾਏ ਤਾਂ ਯਕੀਨ ਤਾਂ ਕਰਕੇ ਦੇਖੋ ਤੁਸੀਂ, ਅਗਰ ਕਰੋਗੇ ਤਾਂ ਰਿਜ਼ਲਟ 100 ਪਰਸੈਂਟ ਜ਼ਰੂਰ ਆਏਗਾ

ਹੌਂਸਲੇ ਬੁਲੰਦ ਰੱਖੋ

ਇਹ ਕਲਿਯੁਗ ਹੈ, ਬੁਰਾਈ ਦਾ ਸਮਾਂ ਹੈ ਕੋਈ ਵੀ ਬੁਰਾ ਕਰਮ ਕਰਦਾ ਹੈ, ਇਨਸਾਨ ਤਾਂ ਇੱਥੇ ਫਲਦਾ-ਫੁੱਲਦਾ ਨਜ਼ਰ ਆਉਂਦਾ ਹੈ ਪਰ ਚੰਗਾ ਕਰਮ ਕਰਦਾ ਹੈ, ਕਿਉਂਕਿ ਇਹ ਕਲਿਯੁਗ ਹੈ ਤਾਂ ਕਾਲ-ਮਹਾਂਕਾਲ ਉਸ ਨੂੰ ਜ਼ਰੂਰ ਰੋਕਦਾ ਹੈ ਕਾਲ ਕਦੇ ਨਹੀਂ ਚਾਹੁੰਦਾ ਕਿ ਰੂਹਾਂ, ਆਤਮਾਵਾਂ ਚੰਗਾ ਕਰਮ ਕਰਕੇ ਓਮ, ਹਰੀ, ਅੱਲ੍ਹਾ, ਵਾਹਿਗੁਰੂ ਰਾਮ ’ਚ ਜਾ ਵਿਰਾਜੇ ਇਸ ਲਈ ਉਹ ਅਜਿਹੀਆਂ-ਅਜਿਹੀਆਂ ਅੜਚਨਾਂ ਅੜਾਉਂਦਾ ਹੈ, ਜਿਸ ਨਾਲ ਚੰਗਿਆਈ ਕਰਨ ਵਾਲੇ, ਚੰਗਿਆਈ ’ਤੇ ਚੱਲਣ ਵਾਲੇ ਦੂਰ ਹੋ ਜਾਣ ਪਰ ਬੁਲੰਦ ਹੌਂਸਲੇ ਰੱਖੋ, ਰਾਮ ਦਾ ਨਾਮ ਜਪਦੇ ਰਹੋ, ਆਪਣੇ ਵਿੱਲ ਪਾਵਰ ਨੂੰ ਉੱਚਾ ਰੱਖੋ ਤਾਂ ਤੁਸੀਂ ਹਰ ਮੁਸ਼ਕਲਾਂ ਨੂੰ ਪਾਰ ਕਰ ਸਕਦੇ ਹੋ ਕੋਈ ਵੀ ਬੁਰਾਈ ਤੁਹਾਨੂੰ ਨਹੀਂ ਰੋਕ ਸਕੇਗੀ, ਪਰ ਆਦਮੀ ਦੇ ਅੰਦਰ ਜ਼ਰੂਰ ਆਉਂਦਾ ਹੈ ਕਿ ਮੈਂ ਤਾਂ ਹਮੇਸ਼ਾ ਚੰਗੇ ਕਰਮ ਕਰਦਾ ਰਿਹਾ ਹਾਂ, ਮੇਰੇ ’ਤੇ ਬਹੁਤ ਜ਼ੁਲਮ ਹੋ ਰਿਹਾ ਹੈ, ਤਾਂ ਇਹ ਸੰਚਿਤ ਕਰਮ ਵੀ ਹੁੰਦੇ ਹਨ, ਪਰ ਅਗਰ ਫਿਰ ਵੀ ਤੁਹਾਨੂੰ ਲਗਦਾ ਹੈ

ਕਿ ਅਜਿਹਾ ਕਿਉਂ ਹੋ ਰਿਹਾ ਹੈ ਤਾਂ ਇਹ ਵੀ ਹੋ ਸਕਦਾ ਹੈ, ਕਹਿੰਦੇ ਹਨ ਕਿ ਸ਼ੇਰ ਜਦੋਂ ਦੋ ਕਦਮ ਪਿੱਛੇ ਹਟਦਾ ਹੈ ਤਾਂ ਉਹ ਜੰਪ ਮਾਰ ਕੇ ਬਹੁਤ ਅੱਗੇ ਦੀ ਮੰਜ਼ਿਲ ਪਾ ਜਾਂਦਾ ਹੈ ਤਾਂ ਹੋ ਸਕਦਾ ਹੈ ਕਿ ਇਹ ਬੁਰਾਈ ਤੁਹਾਨੂੰ ਬਹੁਤ ਕੁਝ ਸਿਖਾ ਰਹੀ ਹੋਵੇ, ਤਾਂ ਕਿ ਆਉਣ ਵਾਲੇ ਸਮੇਂ ’ਚ ਤੁਸੀਂ ਬਹੁਤ ਅੱਗੇ ਨਿਕਲ ਜਾਓ ਤਾਂ ਬੁਰਾਈ ਦੇ ਸਮੇਂ ’ਚ ਘਬਰਾਓ ਨਾ ਚੰਗਿਆਈ ਕਦੇ ਮਰਿਆ ਨਹੀਂ ਕਰਦੀ ਅਤੇ ਬੁਰਾਈ ਕਦੇ ਆਸਮਾਨ ਨਹੀਂ ਛੂੰਹਦੀ ਬੁਰਾਈ ਇੱਕ ਦਿਨ ਜ਼ਰੂਰ ਖ਼ਤਮ ਹੁੰਦੀ ਹੈ ਅਤੇ ਚੰਗਿਆਈ ਇੱਕ ਦਿਨ ਜ਼ਰੂਰ ਉੱਚਾਈਆਂ ’ਤੇ ਜਾਂਦੀ ਹੈ, ਤਾਂ ਇਸ ਲਈ ਟੈਨਸ਼ਨ ਛੱਡੋ, ਇਹ ਨਾ ਸੋਚੋ ਮੇਰੇ ਨਾਲ ਕਿਉਂ ਹੋਇਆ, ਇਹ ਸੋਚੋ ਕਿ ਅਗਰ ਤੁਸੀਂ ਭਗਤੀ ਕਰ ਰਹੇ ਹੋ, ਰਾਮ ਦਾ ਨਾਮ ਲੈ ਰਹੇ ਹੋ ਫਿਰ ਵੀ ਤੁਹਾਡੇ ਨਾਲ ਬੁਰਾ ਹੋ ਰਿਹਾ ਹੈ ਤਾਂ ਚੰਗੇ ਲਈ ਹੋ ਰਿਹਾ ਹੈ, ਭਗਵਾਨ ਕਦੇ ਵੀ ਆਪਣੇ ਭਗਤਾਂ ਦੇ ਬੁਰੇ ਲਈ ਕੁਝ ਵੀ ਨਹੀਂ ਕਰਦੇ, ਹਮੇਸ਼ਾ ਚੰਗੇ ਲਈ ਕਰਦੇ ਹਨ, ਉਸ ਦੀ ਰਜ਼ਾ ’ਚ ਰਹਿ ਕੇ ਦੇਖੋ, ਜ਼ਰੂਰ ਮਾਲਕ ਤੁਹਾਨੂੰ ਚੰਗਿਆਈ ਵੱਲ ਲੈ ਕੇ ਜਾਣਗੇ, ਤਰੱਕੀ ਦਿਵਾਉਣਗੇ

ਸਾਡੇ ਵੇਦ ਅਤੇ ਪਵਿੱਤਰ ਗ੍ਰੰਥ 100 ਪ੍ਰਤੀਸ਼ਤ ਸੱਚ ਹਨ’

ਧਰਮਾਂ ਦੇ ਬਾਰੇ ’ਚ ਕੁਝ ਲੋਕਾਂ ਵੱਲੋਂ ਫੈਲਾਈਆਂ ਜਾ ਰਹੀਆਂ ਭ੍ਰਾਂਤੀਆਂ ਨੂੰ ਦੂਰ ਕਰਦੇ ਹੋਏ ਆਪ ਜੀ ਨੇ ਫਰਮਾਇਆ ਕਿ ਅਸੀਂ ਗੁਰੂ ਜੀ ਦੀ ਕ੍ਰਿਪਾ ਨਾਲ ਸਾਰੇ ਧਰਮਾਂ ਨੂੰ ਪੜਿ੍ਹਆ, ਸੁਣਿਆ, ਮਹਿਸੂਸ ਕੀਤਾ ਇੱਕ ਵੱਡੀ ਭ੍ਰਾਂਤੀ ਜਿਹੀ ਚੱਲ ਰਹੀ ਹੈ ਕੁਝ ਪੜ੍ਹੇ-ਲਿਖੇ ਲੋਕ ਇਹ ਕਹਿੰਦੇ ਹਨ ਕਿ ਇਹ ਜੋ ਧਾਰਮਿਕ ਗ੍ਰੰਥ ਹਨ, ਉਹ ਕਹਾਣੀਆਂ ਹਨ ਕੋਈ ਕਹਿੰਦਾ ਹੈ ਕਿ ਸਾਇੰਸ ਸਹੀ ਹੈ, ਇਤਿਹਾਸ ਸਹੀ ਹੈ ਸਾਡੇ ਪਵਿੱਤਰ ਗ੍ਰੰਥਾਂ ਨੂੰ ਉਹ ਲੋਕ ਬੋਲਦੇ ਹਨ ਕਿ ਇਹ ਸਹੀ ਨਹੀਂ ਹਨ ਤਾਂ ਭਾਈ ਇਤਿਹਾਸ ਨੂੰ ਲਿਖਣ ਵਾਲਾ ਇਨਸਾਨ ਹੈ ਅਤੇ ਪਵਿੱਤਰ ਗ੍ਰੰਥਾਂ ਨੂੰ ਲਿਖਣ ਵਾਲੇ ਸੰਤ-ਮਹਾਂਪੁਰਸ਼ ਹਨ ਸਾਨੂੰ ਬੜੀ ਹੈਰਾਨੀ ਹੁੰਦੀ ਹੈ ਜਦੋਂ ਲੋਕ ਕਹਿ ਦਿੰਦੇ ਹਨ ਕਿ ਨਹੀਂ, ਇਤਿਹਾਸ ਇਹ ਕਹਿ ਰਿਹਾ ਹੈ, ਧਰਮ ਇਹ ਕਹਿ ਰਿਹਾ ਹੈ ਜਿਵੇਂ ਪਵਿੱਤਰ ਰਮਾਇਣ ਦੇ ਬਾਰੇ ’ਚ ਗੱਲ ਕਰ ਲਓ, ਪਵਿੱਤਰ ਵੇਦਾਂ ਦੇ ਬਾਰੇ ’ਚ ਗੱਲ ਕਰ ਲਓ ਅਸੀਂ ਇਹ ਤੁਹਾਨੂੰ ਗਰੰਟੀ ਦਿਵਾਉਂਦੇ ਹਾਂ ਕਿ ਸਾਡੇ ਜੋ ਧਰਮ ਹਨ ਉਹ ਜੋੜਨਾ ਸਿਖਾਉਂਦੇ ਹਨ, ਤੋੜਨਾ ਨਹੀਂ ਧਰਮ ਬਦਲਣਾ ਨਹੀਂ ਸਿਖਾਉਂਦੇ, ਇਸ ’ਤੇ ਚੱਲਣਾ ਸਿੱਖਣਾ ਚਾਹੀਦਾ ਹੈ

ਤਾਂ ਤੁਹਾਡਾ ਜੋ ਵੀ ਧਰਮ ਹੈ, ਉਸੇ ਧਰਮ ਨੂੰ ਫੜ ਕੇ ਰੱਖੋ, ਬਦਲਣ ਨਾਲ ਕੋਈ ਫਾਇਦਾ ਹੋਣ ਵਾਲਾ ਨਹੀਂ ਹੈ, ਕਿਉਂਕਿ ਸਮੁੰਦਰ ਹਨ ਸਾਡੇ ਧਰਮ ਅਸੀਂ ਜੋ ਦੇਖਿਆ ਪਵਿੱਤਰ ਵੇਦ ਇੱਕ ਅਜਿਹਾ ਸਮੁੰਦਰ ਹੈ, ਜਿਸ ’ਚੋਂ ਬਹੁਤ ਸਾਰੀਆਂ ਨਦੀਆਂ ਨਿਕਲੀਆਂ, ਕਿਉਂਕਿ ਸੇਮ ਥਿੰਗ ਮਿਲਦੀ ਹੈ ਸਾਨੂੰ ਅਸੀਂ ਪਵਿੱਤਰ ਵੇਦਾਂ ਨੂੰ ਪੜਿ੍ਹਆ ਹੋਰ ਵੀ ਬਹੁਤ ਸਾਰੇ ਪਵਿੱਤਰ ਗ੍ਰੰਥਾਂ ਨੂੰ ਪੜਿ੍ਹਆ ਤਾਂ ਜੋ ਪਵਿੱਤਰ ਵੇਦਾਂ ’ਚ ਲਿਖਿਆ ਹੈ, ਕਈ ਗ੍ਰੰਥ ਉਸੇ ਨੂੰ ਫਾਲੋ ਕਰ ਰਹੇ ਹਨ ਪਵਿੱਤਰ ਗ੍ਰੰਥ ਹਰ ਧਰਮ ’ਚ ਹਨ, ਬਹੁਤ ਵਧੀਆ ਸਿਖਾਉਂਦੇ ਹਨ ਤਾਂ ਇਸ ਦਾ ਮਤਲਬ ਸਭ ਤੋਂ ਪਹਿਲਾਂ ਬਣੇ ਵੇਦ, ਉਸ ਚੀਜ਼ ਤੋਂ ਬਾਅਦ ਜੋ ਦੂਜੇ ਜੋ ਪਵਿੱਤਰ ਗ੍ਰੰਥ ਆਏ ਤਾਂ ਉਨ੍ਹਾਂ ’ਚ ਵੈਸੀਆਂ ਹੀ ਚੀਜ਼ਾਂ ਲਿਖੀਆਂ ਹੋਈਆਂ ਪਾਈਆਂ ਗਈਆਂ ਤਾਂ ਸਾਰੇ ਧਰਮ ਹੀ ਆਪਣੀ ਜਗ੍ਹਾ 100 ਪਰਸੈਂਟ ਸਹੀ ਹਨ ਕੁਝ ਵੀ ਗਲਤ ਨਹੀਂ ਹੈ ਉਨ੍ਹਾਂ ’ਚ ਕਈ ਵਾਰ ਚਰਚਾਵਾਂ ਹੋਈਆਂ ਇਸ ਗੱਲ ’ਤੇ ਕਿ ਇਹ ਜੋ ਸਾਰੇ ਸਾਡੇ ਪਵਿੱਤਰ ਗ੍ਰੰਥ ਹਨ, ਇਹ ਸਨ ਅਤੇ ਇਨ੍ਹਾਂ ’ਚ ਜੋ ਲਿਖਿਆ ਹੈ ਉਹ ਜਿਉਂ ਦਾ ਤਿਉਂ ਸੀ ਤਾਂ ਕਹਿਣ ਲੱਗੇ ਕਿ ਗੁਰੂ ਜੀ ਤੁਸੀਂ ਕੁਝ ਅਜਿਹਾ ਦੱਸੋ ਕਿ ਜੋ ਇਹ ਸਾਬਤ ਕਰਨ ਕਿ ਹਾਂ, ਪਵਿੱਤਰ ਵੇਦ, ਪਵਿੱਤਰ ਗ੍ਰੰਥ, ਜਿੰਨੇ ਵੀ ਹਨ ਧਰਮਾਂ ਦੇ, ਉਹ ਸਹੀ ਹਨ ਤਾਂ ਅਸੀਂ ਕਿਹਾ ਕਿ ਸਾਡੇ ਪਵਿੱਤਰ ਵੇਦਾਂ ’ਚ ਇੱਕ ਜਗ੍ਹਾ ਇਹ ਜਿਕਰ ਆਉਂਦਾ ਹੈ ਕਿ ਜੋ ਸੋਨਾ, ਹੀਰੇ, ਮੋਤੀ, ਜਵਾਹਰਾਤ ਕੱਢੇ ਜਾਂਦੇ ਸਨ, ਉਹ ਸਮੁੰਦਰ

ਦੀ ਤਲਹਟੀ ਤੋਂ ਯਾਨੀ ਬਿਲਕੁਲ ਹੇਠਾਂ ਜਾ ਕੇ ਸਮੁੰਦਰ ’ਚੋਂ ਕੱਢੇ ਜਾਂਦੇ ਸਨ ਸੁਣਨ ਨੂੰ ਇਹ ਗੱਲ ਛੋਟੀ ਜਿਹੀ ਲਗਦੀ ਹੈ, ਪਰ ਗੌਰ ਕਰੋ, ਇਸ ਦਾ ਮਤਲਬ ਉਸ ਸਮੇਂ ਵੀ ਸਾਇੰਸ ਨਹੀਂ, ਧਰਮ ਨੇ ਐਨੀ ਤਰੱਕੀ ਕਰ ਰੱਖੀ ਸੀ ਕਿ ਉਹ ਪਨਡੁੱਬੀ ਟਾਈਪ ਜਾਂ ਆਕਸੀਜਨ ਸਿਲੰਡਰ ਲੈ ਕੇ ਗਏ ਹੋਣਗੇ, ਉਨ੍ਹਾਂ ਦਾ ਕੁਝ ਅਲੱਗ ਤਰੀਕਾ ਹੋਵੇਗਾ, ਪਰ ਸਮੁੰਦਰ ਦੀ ਬਿਲਕੁਲ ਤਹਿ ’ਚ ਹੇਠਾਂ ਜਾ ਕੇ ਉਨ੍ਹਾਂ ਨੇ ਉਹ ਹੀਰੇ, ਮੋਤੀ ਜਾਂ ਸੋਨਾ ਕੱਢਿਆ, ਜੋ ਅੱਜ ਵੀ ਕੱਢਿਆ ਜਾ ਰਿਹਾ ਹੈ ਤਾਂ ਤੁਸੀਂ ਉਨ੍ਹਾਂ ਨੂੰ ਝੁਠਲਾ ਕਿਵੇਂ ਸਕਦੇ ਹੋ? ਉਨ੍ਹਾਂ ਦੀ ਤਰਜ਼ ’ਤੇ ਤੁਸੀਂ ਸਮੁੰਦਰ ਤੋਂ ਅੱਜ ਵੀ ਸੋਨਾ ਕੱਢ ਰਹੇ ਹੋ ਅਤੇ ਉਨ੍ਹਾਂ ਨੇ ਹਜ਼ਾਰਾਂ ਸਾਲ ਪਹਿਲਾਂ ਇਹ ਚੀਜ਼ ਸਿੱਧ ਕਰ ਦਿੱਤੀ ਹੈ ਕਿ ਅਜਿਹਾ ਹੋਇਆ

ਸਾਡੇ ਪਵਿੱਤਰ ਵੇਦਾਂ ’ਚ ਸਾਫ ਲਿਖਿਆ ਹੈ ਕਿ ਕੀਟਾਣੂ, ਜੀਵਾਣੂ ਹੋਇਆ ਕਰਦੇ ਸਨ, ਸ਼ੁੱਧ ਵਾਤਾਵਰਨ ਹੋਣਾ ਚਾਹੀਦਾ, ਜਿਵੇਂ ਸਾਡੇ ਪਵਿੱਤਰ ਯੱਗ ਵਗੈਰਾ ਕੀਤੇ ਜਾਂਦੇ ਸਨ, ਉਸ ਦਾ ਮੁੱਖ ਕਾਰਨ ਇਹੀ ਸੀ ਕਿ ਉਹ ਵਾਤਾਵਰਨ ਸ਼ੁੱਧ ਹੋ ਜਾਏ, ਜੋ ਆਹੂਤੀਆਂ ਦਿੱਤੀਆਂ ਜਾਂਦੀਆਂ ਸਨ, ਜੋ ਅਗਨੀ ਜਵੰਲਿਤ ਕੀਤੀ ਜਾਂਦੀ ਸੀ ਉਸ ਨਾਲ ਵਾਇਰਸ ਬੈਕਟੀਰੀਆ ਜਲ ਜਾਂਦੇ ਸਨ, ਖ਼ਤਮ ਹੋ ਜਾਂਦੇ ਸਨ ਤਾਂ ਉਸ ਏਰੀਆ ਤੋਂ ਬਿਮਾਰੀਆਂ ਚਲੀਆਂ ਜਾਂਦੀਆਂ ਸਨ ਕਿਉਂਕਿ ਅਸੀਂ ਸਾਡੇ ਧਰਮਾਂ ਨੂੰ ਸਾਇੰਸ ਦੇ ਨਜ਼ਰੀਏ ਨਾਲ ਪੜਿ੍ਹਆ ਤਾਂ ਇਹ ਸਾਫ਼ ਪਤਾ ਚੱਲ ਰਿਹਾ ਸੀ ਕਿ ਹਾਂ, ਵਾਕਈ ਧਰਮ ਮਹਾਂਵਿਗਿਆਨ ਹਨ, ਮਹਾਂਸਾਇੰਸ ਹਨ ਬਿਲਕੁਲ ਸਹੀ ਹੈ, ਪਰ ਫਿਰ ਵੀ ਲੋਕ ਕਹਿ ਦਿੰਦੇ ਹਨ ਕਿ ਧਰਮਾਂ ’ਚ ਇਹ ਜੋ ਲਿਖਿਆ ਹੈ ਇਹ ਕਾਲਪਨਿਕ ਚੀਜ਼ਾਂ ਹਨ ਨਹੀਂ, ਇਹ ਗਲਤ ਹੈ, ਇਹ ਸਹੀ ਨਹੀਂ ਹੈ

ਧਰਮਾਂ ’ਚ ਜੋ ਲਿਖਿਆ ਹੈ ਉਸੇ ਨੂੰ ਅੱਜ ਸਾਇੰਸ ਫਾਲੋ ਕਰ ਰਹੀ ਹੈ, ਜਿਵੇਂ ਹੁਣ ਅਸੀਂ ਗੱਲ ਕਰ ਰਹੇ ਸੀ ਜੀਵਾਣੂ, ਕੀਟਾਣੂ ਦੀ, ਬੈਕਟੀਰੀਆ, ਵਾਇਰਸ ਦੀ ਗੱਲ ਕਰ ਲਓ ਤਾਂ ਧਰਮਾਂ ’ਚ ਹਜ਼ਾਰਾਂ ਸਾਲ ਪਹਿਲਾਂ ਇਸ ਦੇ ਬਾਰੇ ’ਚ ਦੱਸ ਦਿੱਤਾ ਗਿਆ ਸਾਇੰਸ ਨੇ ਸ਼ਾਇਦ ਬੈਕਟੀਰੀਆ 1840 ’ਚ ਇਸ ਦਾ ਪਤਾ ਕੀਤਾ ਅਤੇ 1890 ’ਚ ਵਾਇਰਸ ਦਾ ਪਤਾ ਚੱਲਿਆ ਤਾਂ ਫਿਰ ਸਾਇੰਸ ਕਹਿਣ ਲੱਗੀ ਕਿ ਹਾਂ, ਬੈਕਟੀਰੀਆ, ਵਾਇਰਸ ਹੁੰਦੇ ਹਨ ਹੁਣ ਤੁਸੀਂ ਦੱਸ ਦਿਓ ਕਿ ਧਰਮ ਜ਼ਿਆਦਾ ਵੱਡੀ ਸਾਇੰਸ ਹੈ ਜਾਂ ਸਾਇੰਸ ਹੀ ਸਭ ਕੁਝ ਹੈ? ਅਗਰ ਤੁਸੀਂ ਤਰਕ ਦਿੰਦੇ ਹੋ ਕਿ ਇਤਿਹਾਸ ’ਚ ਇੰਜ ਲਿਖਿਆ ਹੈ ਤਾਂ ਲਿਖਣ ਵਾਲਾ ਕੌਣ? ਆਦਮੀ ਅਤੇ ਹਜ਼ਾਰਾਂ ਸਾਲ ਪਹਿਲਾਂ ਦਾ ਇਤਿਹਾਸ ਤੁਸੀਂ ਮੰਨਦੇ ਹੋ ਕਿ ਸਹੀ ਹੈ ਤਾਂ ਧਰਮ ਨੂੰ ਲਿਖਣ ਵਾਲੇ ਸਾਡੇ ਸੰਤ ਹੋਏ, ਰਿਸ਼ੀ-ਮੁੰਨੀ ਹੋਏ, ਤਾਂ ਹੁਣ ਤੁਸੀਂ ਇਹ ਦੱਸੋ ਕਿ ਅਗਰ ਇੱਕ ਆਦਮੀ ਦੇ ਲਿਖੇ ਨੂੰ ਤੁਸੀਂ ਸਹੀ ਮੰਨ ਰਹੇ ਹੋ ਅਤੇ ਸਾਡੇ ਸੰਤ-ਮਹਾਂਪੁਰਸ਼, ਜਿਨ੍ਹਾਂ ਨੇ ਸਾਰੀ ਜਿੰਦਗੀ ਜੰਗਲਾਂ ’ਚ ਬਿਤਾਈ, ਸਾਰਾ ਸਮਾਂ ਜੰਗਲਾਂ ’ਚ ਬਿਤਾਇਆ, ਕਿਸ ਦੇ ਲਈ? ਸਾਡੇ ਲਈ, ਸਮਾਜ ਲਈ, ਉਹ ਝੂਠ ਕਿਉਂ ਬੋਲਣਗੇ? ਤਾਂ ਉਨ੍ਹਾਂ ਨੂੰ ਸੱਚ ਅਸੀਂ ਕਿਉਂ ਨਹੀਂ ਮੰਨਦੇ? ਉਨ੍ਹਾਂ ਦੇ ਪਰੂਫ ਮਿਲਦੇ ਹਨ

ਸਾਨੂੰ, ਜੋ ਉਨ੍ਹਾਂ ਨੇ ਗੱਲਾਂ ਕਹੀਆਂ ਹਨ ਅੱਜ ਪੂਰੀਆਂ ਹੋ ਰਹੀਆਂ ਹਨ ਉਨ੍ਹਾਂ ਨੇ ਹਜ਼ਾਰਾਂ ਸਾਲ ਪਹਿਲਾਂ ਸਾਡੇ ਪਵਿੱਤਰ ਵੇਦਾਂ ’ਚ ਲਿਖਿਆ ਸਾਡੇ ਨਜ਼ਰੀਏ ਨਾਲ ਸਾਡੇ ਪਵਿੱਤਰ ਵੇਦ ਸਭ ਤੋਂ ਪੁਰਾਤਨ ਗ੍ਰੰਥ ਹਨ ਅਤੇ ਉਨ੍ਹਾਂ ’ਚ ਜੋ ਚੀਜ਼ਾਂ ਲਿਖੀਆਂ ਹਨ ਜਬਰਦਸਤ ਉਨ੍ਹਾਂ ’ਚ ਲਿਖਿਆ ਹੈ ਕਿ ਲੱਖਾਂ ਚੰਦਰਮਾ ਹਨ, ਲੱਖਾਂ ਸੂਰਜ ਹਨ, ਨਕਸ਼ਤਰ ਗ੍ਰਹਿ ਹਨ, ਤਾਂ ਪਹਿਲਾਂ ਉਨ੍ਹਾਂ ਦਾ ਮਜ਼ਾਕ ਉਡਾਇਆ ਗਿਆ ਕਿ ਇਹ ਤਾਂ ਹੋ ਹੀ ਨਹੀਂ ਸਕਦਾ ਪਰ ਹੁਣ ਸਾਇੰਸ ਕਹਿ ਰਹੀ ਹੈ ਕਿ ਹਾਂ, ਥੋੜ੍ਹੇ ਜਿਹੇ ਏਰੀਆ ’ਚ ਹੀ ਲੱਖਾਂ ਚੰਦਰਮਾ, ਸੂਰਜ ਪਾਏ ਗਏ, ਉਨ੍ਹਾਂ ਨੇ ਖੋਜੇ ਫਿਰ ਸਾਇੰਸ ਉਨ੍ਹਾਂ ਨੂੰ ਫਾਲੋ ਕਰ ਲੈਂਦੀ ਹੈ ਤਾਂ ਸੱਚ ਹੈ ਹੁਣ ਇਹ ਮੋਬਾਇਲ ਦੀ ਹੀ ਗੱਲ ਕਰ ਲਓ ਤੁਸੀਂ, ਮਹਾਂਭਾਰਤ ਕਾਲ ’ਚ ਇਹ ਕਿਹਾ ਗਿਆ ਕਿ ਧਰਿਤਰਾਸ਼ਟਰ ਨੂੰ ਸੰਜੈ ਨੇ ਯੁੱਧ ਦਾ ਸਭ ਕੁਝ ਦਿਖਾਇਆ ਜਦੋਂ ਭਗਵਾਨ ਸ੍ਰੀ ਕ੍ਰਿਸ਼ਨ ਜੀ ਨੇ ਉਨ੍ਹਾਂ ਨੂੰ ਬੋਲਿਆ ਜਾਂ ਉਨ੍ਹਾਂ ਨੂੰ ਸ਼ਕਤੀ ਦਿੱਤੀ ਤਾਂ ਉਨ੍ਹਾਂ ਦੀਆਂ ਅੱਖਾਂ ਤੋਂ ਉਨ੍ਹਾਂ ਨੇ ਲਾਈਵ ਕੁਮੈਂਟਰੀ ਕੀਤੀ, ਅਗਰ ਅੱਜ ਦੀ ਭਾਸ਼ਾ ’ਚ ਬੋਲੇ ਤਾਂ ਯੁੱਧ ’ਚ ਕੀ-ਕੀ ਹੋ ਰਿਹਾ ਹੈ, ਅਤੇ ਉਨ੍ਹਾਂ ਦਾ ਕੈਮਰਾ ਵੀ ਇੱਕ ਜਗ੍ਹਾ ਫਿਕਸ ਨਹੀਂ ਸੀ,

ਇਸ ਜਗ੍ਹਾ ਕੀ ਹੋ ਰਿਹਾ ਹੈ, ਧਰਿਤਰਾਸ਼ਟਰ ਪੁੱਛਦੇ ਸਨ ਤਾਂ ਉੱਥੇ ਕੈਮਰਾ ਚਲਿਆ ਜਾਂਦਾ ਸੀ ਤਾਂ ਪਹਿਲਾਂ ਮਜ਼ਾਕ ਉਡਾਇਆ ਗਿਆ ਕਿ ਅਜਿਹਾ ਵੀ ਕਦੇ ਹੁੰਦਾ ਹੈ, ਅਜਿਹਾ ਨਹੀਂ ਹੋ ਸਕਦਾ ਪਰ ਅੱਜ ਅਸੀਂ ਤੁਹਾਨੂੰ ਬੋਲ ਰਹੇ ਹਾਂ, ਅਗਰ ਤੁਸੀਂ ਚਾਹੋ ਤਾਂ ਇਸ ਨੂੰ ਯੂਐੱਸਏ ’ਚ ਵੀ ਸੁਣਿਆ ਜਾ ਸਕਦਾ ਹੈ, ਆਹਮਣੇ-ਸਾਹਮਣੇ ਬੈਠੇ ਨਜ਼ਰ ਆ ਸਕਦੇ ਹੋ ਤਾਂ ਕੀ ਅੱਜ ਤੋਂ 100 ਸਾਲ ਪਹਿਲਾਂ ਤੁਸੀਂ ਮੰਨ ਸਕਦੇ ਸੀ ਕਿ ਅਜਿਹਾ ਮੋਬਾਇਲ ਵੀ ਆਏਗਾ, ਅਜਿਹਾ ਫੋਨ ਵੀ ਆਏਗਾ ਨਹੀਂ, ਹੁਣ ਇਹ ਸਾਹਮਣੇ ਆ ਗਿਆ ਤਾਂ ਅਗਰ ਇਹ ਹੋ ਸਕਦਾ ਹੈ ਤਾਂ ਉਸ ਸਮੇਂ ਜੋ ਪਵਿੱਤਰ ਗੀਤਾ ’ਚ ਗਿਆਨ ਹੈ ਜਾਂ ਮਹਾਂਭਾਰਤ ’ਚ ਜੋ ਗਿਆਨ ਹੈ, ਸਾਡੇ ਪਵਿੱਤਰ ਗ੍ਰੰਥਾਂ ਨੂੰ ਤੁਸੀਂ ਝੁਠਲਾ ਕਿਵੇਂ ਸਕਦੇ ਹੋ? ਉਸ ’ਚ ਸਾਫ਼ ਲਿਖਿਆ ਹੈ ਕਿ ਅਜਿਹਾ ਉਨ੍ਹਾਂ ਨੇ ਦੱਸਿਆ, ਤਾਂ ਇਹ ਤੁਸੀਂ ਮੋਬਾਇਲ ਹੀ ਮੰਨ ਲਓ ਹਾਂ, ਇਹ ਅਲੱਗ ਗੱਲ ਹੈ ਭਗਵਾਨ ਨੇ ਆਪਣੀ ਸ਼ਕਤੀ ਨਾਲ ਉਨ੍ਹਾਂ ਦੀਆਂ ਅੱਖਾਂ ਨੂੰ ਮੋਬਾਇਲ ਬਣਾ ਦਿੱਤਾ ਜਾਂ ਇੰਜ ਕਹਿ ਲਓ ਕਿ ਉਨ੍ਹਾਂ ਨੇ ਕੁਝ ਅਜਿਹੀ ਸ਼ਕਤੀ ਦਿੱਤੀ ਹੋਵੇਗੀ ਕਿ ਉਹ ਲਾਈਕ ਏ ਮੋਬਾਇਲ ਬਿਲਕੁਲ ਅਜਿਹਾ ਹੀ ਕੁਝ ਹੋਵੇਗਾ ਤਾਂ ਸਾਡੇ ਧਰਮ ਜੋ ਹਨ ਉਹ ਮਹਾਂਵਿਗਿਆਨ ਹਨ ਅਤੇ ਅਸੀਂ ਗਰੰਟੀ ਲੈਂਦੇ ਹਾਂ ਇਸ ਗੱਲ ਦੀ ਕਿ ਇਹ ਜੋ ਪਵਿੱਤਰ ਵੇਦ ਹਨ ਸਾਡੇ, ਪਵਿੱਤਰ ਗ੍ਰੰਥ ਹਨ ਸਾਡੇ ਇਹ 100 ਪਰਸੈਂਟ ਸੱਚ ਸਨ, ਸੱਚ ਹਨ ਅਤੇ ਸੱਚ ਰਹਿਣਗੇ, ਤੁਹਾਡੇ ਕਹਿਣ ਨਾਲ ਗ੍ਰੰਥਾਂ ਨੂੰ ਝੁਠਲਾਇਆ ਨਹੀਂ ਜਾ ਸਕਦਾ

ਬੁੁਰੇ ਸਮੇਂ ’ਚ ਘਬਰਾਓ ਨਾ, ਚੰਗਾ ਸਮਾਂ ਵੀ ਤੁਹਾਡੇ ਇੰਤਜ਼ਾਰ ’ਚ

ਸਮਾਂ ਕਦੇ ਇੱਕ ਜੈਸਾ ਨਹੀਂ ਰਹਿੰਦਾ ਕਈ ਵਾਰ ਤੁਹਾਡਾ ਬਹੁਤ ਚੰਗਾ ਸਮਾਂ ਚੱਲਦਾ ਹੈ ਤਾਂ ਤੁਹਾਨੂੰ ਸਮੇਂ ਦਾ ਪਤਾ ਨਹੀਂ ਚੱਲਦਾ ਪਰ ਜਦੋਂ ਗਮ, ਦੁੱਖ, ਦਰਦ, ਚਿੰਤਾ, ਪ੍ਰੇਸ਼ਾਨੀ ਆ ਜਾਂਦੀ ਹੈ, ਹਤਾਸ਼ ਹੋ ਜਾਂਦੇ ਹੋ ਤੁਸੀਂ ਹਰ ਤਰ੍ਹਾਂ ਨਾਲ, ਤਾਂ ਅਜਿਹਾ ਲਗਦਾ ਹੈ ਕਿ ਸਮਾਂ ਰੁਕ ਗਿਆ ਹੈ, ਇੱਕ-ਇੱਕ ਪਲ ਇੰਜ ਲੰਘਦਾ ਹੈ ਜਿਵੇਂ ਘੰਟੇ ਗੁਜ਼ਰ ਰਹੇ ਹੋਣ, ਇੱਕ-ਇੱਕ ਦਿਨ ਇੰਜ ਲੰਘਦਾ ਹੈ, ਜਿਵੇਂ ਮਹੀਨੇ ਗੁਜ਼ਰ ਰਹੇ ਹੋਣ, ਤਾਂ ਤੁਹਾਨੂੰ ਲਗਦਾ ਹੈ ਮੇਰਾ ਕੋਈ, ਨਹੀਂ ਇਹ ਤੁਹਾਡਾ ਭਰਮ ਹੈ,

ਤੁਹਾਡਾ ਉਹ ਹੈ ਜੋ ਸਾਰੀ ਦੁਨੀਆਂ ਦਾ ਮਾਲਕ ਹੈ ਉਹ ਤਾਂ ਤੁਹਾਡੇ ਅੰਦਰ ਹੈ, ਤਾਂ ਸਮਾਂ ਅਗਰ ਬੁਰਾ ਆਇਆ ਹੈ ਚੰਗਾ ਵੀ ਆਏਗਾ, ਪਰ ਅਗਰ ਚੰਗਾ ਆਇਆ ਹੈ, ਤਾਂ ਉਸ ’ਚ ਚੰਗਿਆਈ ਦਾ ਕੰਮ ਕਰਦੇ ਚਲੋ ਤਾਂ ਯਕੀਨ ਮੰਨੋ ਤਾਂ ਉਹ ਸਮਾਂ ਚੰਗਾ ਹੀ ਰਹੇਗਾ ਸਮਾਂ ਬਦਲਦਾ ਰਹਿੰਦਾ ਹੈ, ਸਮਾਂ ਕਦੇ ਇੱਕ ਜਗ੍ਹਾ ਰੁਕਦਾ ਨਹੀਂ, ਕਦੇ ਘੜੀ ਨੂੰ ਇੱਕ ਜਗ੍ਹਾ ਰੁਕਦੇ ਹੋਏ ਦੇਖਿਆ ਹੈ, ਨਹੀਂ ਤੁਸੀਂ ਰੁਕਣ ਨਹੀਂ ਦਿੰਦੇ, ਸੈੱਲ ਪਾ ਦਿੰਦੇ ਹੋ, ਤਾਂ ਸਾਡੇ ਸਮੇਂ ਦੀ ਘੜੀ ’ਚ ਭਗਵਾਨ ਜੀ ਹਮੇਸ਼ਾ ਪਾਵਰ ਰੱਖਦੇ ਹਨ ਤਾਂ ਕਿ ਸਮਾਂ ਚੱਲਦਾ ਰਹੇ, ਬਦਲਦਾ ਰਹੇ, ਤਾਂ ਬੁਰੇ ਸਮੇਂ ਘਬਰਾਓ ਨਾ, ਯਕੀਨ ਮੰਨੋ ਬੁਰਾ ਆਇਆ ਹੈ, ਤਾਂ ਆਉਣ ਵਾਲੇ ਸਮੇਂ ’ਚ ਚੰਗਾ ਸਮਾਂ ਵੀ ਤੁਹਾਡੇ ਇੰਤਜ਼ਾਰ ’ਚ ਹੈ

ਕਿਤੇ ਲੋਕ ਕਹਿੰਦੇ ਹਨ ਕਿ ਬਿੱਲੀ ਨੇ ਰਸਤਾ ਕੱਟ ਦਿੱਤਾ, ਅਸੀਂ ਤਾਂ ਜਾਂਦੇ ਨਹੀਂ ਪੜ੍ਹੇ ਲਿਖੇ ਵੀ ਭਰਮ ਕਰਦੇ ਹਨ ਪੁਰਾਤਨ ਸਮੇਂ ’ਚ ਤਾਂ ਭਰਮ ਸੀ, ਪਾਖੰਡ ਸੀ ਹੀ, ਬਿੱਲੀ ਵਿਚਾਰੀ ਇਹ ਕਹਿੰਦੀ ਹੈ ਕਿ ਇਹ ਦੋ ਲੱਤਾਂ ਵਾਲਾ ਕਿੱਥੋਂ ਆ ਗਿਆ, ਮੇਰਾ ਰਸਤਾ ਕੱਟ ਰਿਹਾ ਹੈ ਅਤੇ ਤੁਸੀਂ ਕਹਿੰਦੇ ਹੋ ਕਿ ਮੇਰਾ ਰਸਤਾ ਬਿੱਲੀ ਕੱਟ ਰਹੀ ਹੈ ਬਿੱਲੀ ਦੀ ਜੀਟੀ ਰੋਡ ਨਹੀਂ ਹੁੰਦੀ, ਉਹ ਤਾਂ ਵਿਚਾਰੀ ਜਿੱਥੋਂ ਜਗ੍ਹਾ ਮਿਲੇਗੀ ਉੱਥੋਂ ਭੱਜੇਗੀ ਰਸਤਾ ਤਾਂ ਤੁਸੀਂ ਉਸ ਦਾ ਕੱਟ ਰਹੇ ਹੋ ਤਾਂ ਇਸ ਪਖੰਡ ’ਚ ਨਾ ਪਓ, ਇਸ ਭਰਮ ’ਚ ਨਾ ਪਓ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!