8th pass murugesan earning crores of rupees from banana waste

ਕੇਲੇ ਦੇ ਕਚਰੇ ਨਾਲ ਕਰੋੜਾਂ ਰੁਪਏ ਕਮਾ ਰਹੇ 8ਵੀਂ ਪਾਸ ਪ੍ਰਗਤੀਸ਼ੀਲ ਕਿਸਾਨ ਮੁਰੂਗੇਸਨ
ਕੌਮਾਂਤਰੀ ਪੱਧਰ ’ਤੇ ਆਪਣੀ ਪਹਿਚਾਣ ਬਣਾ ਚੁੱਕੇ ਮੁਰੂਗੇਸਨ ਆਪਣੇ ਉਤਪਾਦ ਲਈ ਕਈ ਪੁਰਸਕਾਰਾਂ ਨਾਲ ਵੀ ਨਵਾਜੇ ਜਾ ਚੁੱਕੇ ਹਨ ਮੁਰੂਗੇਸਨ ਕੌਮਾਂਤਰੀ ਪੱਧਰ ’ਤੇ ਆਪਣਾ ਕਾਰੋਬਾਰ ਚਲਾਉਂਦੇ ਹਨ ਉਨ੍ਹਾਂ ਦਾ ਅਵਿਸ਼ਕਾਰ ਹੀ ਉਨ੍ਹਾਂ ਦੇ ਉਤਪਾਦਨ ’ਚ ਕੰਮ ਆਉਂਦਾ ਹੈ ਅਤੇ ਉਸ ਨੂੰ ਉਹ ਬੇਹੱਦ ਆਸਾਨੀ ਨਾਲ ਪ੍ਰਭਾਵੀ ਅਤੇ ਆਕਰਸ਼ਕ ਉਤਪਾਦਾਂ ਦਾ ਨਿਰਮਾਣ ਕਰਦੇ ਹਨ

ਜ਼ਰੂਰਤ ਨੂੰ ਅਵਿਸ਼ਕਾਰ ਦੀ ਜਣਨੀ ਕਿਹਾ ਜਾਂਦਾ ਹੈ ਤਮਿਲਨਾਡੂ ਦੇ ਮਦੁਰਈ ਦੇ ਮੇਲਾਕੱਲ ਪਿੰਡ ਦੇ ਰਹਿਣ ਵਾਲੇ 57 ਸਾਲ ਦੇ ਪੀਐੱਮ ਮੁਰੂਗੇਸਨ ਨੇ ਗੱਲ ਨੂੰ ਸਾਬਤ ਕੀਤਾ ਹੈ ਮੁਰੂਗੇਸਨ ਕੇਲੇ ਦੇ ਫਾਈਬਰ ਨਾਲ ਰੱਸੀ ਬਣਾ ਕੇ ਇਸ ਨਾਲ ਤਰ੍ਹਾਂ-ਤਰ੍ਹਾਂ ਦੇ ਉਤਪਾਦ ਬਣਾ ਕੇ ਅੱਜ ਦੁਨੀਆਂਭਰ ’ਚ ਆਪਣੀ ਇੱਕ ਵੱਖ ਪਹਿਚਾਣ ਬਣਾ ਚੁੱਕੇ ਹਨ ਉਨ੍ਹਾਂ ਦੇ ਈਕੋ ਫਰੈਂਡਲੀ ਉਤਪਾਦ ਦੇ ਉਤਪਾਦਨ ਲਈ ਉਨ੍ਹਾਂ ਨੂੰ ਭਾਰਤ ਹੀ ਨਹੀਂ ਸਗੋਂ ਦੁਨੀਆਂਭਰ ਦੇ ਦੂਸਰੇ ਦੇਸ਼ਾਂ ’ਚ ਵੀ ਜਾਣਿਆ ਜਾਂਦਾ ਹੈ ਲੋਕ ਉਨ੍ਹਾਂ ਤੋਂ ਵਿਦਸ਼ਾਂ ’ਚ ਵੀ ਇਨ੍ਹਾਂ ਸਮਾਨਾਂ ਦੀ ਖਰੀਦਦਾਰੀ ਕਰਨ ਆਉਂਦੇ ਹਨ

Also Read :-

ਕੌਮਾਂਤਰੀ ਪੱਧਰ ’ਤੇ ਆਪਣੀ ਪਹਿਚਾਣ ਬਣਾ ਚੁੱਕੇ ਮੁਰੂਗੇਸਨ ਆਪਣੇ ਉਤਪਾਦ ਲਈ ਕਈ ਪੁਰਸਕਾਰਾਂ ਨਾਲ ਵੀ ਨਵਾਜੇ ਜਾ ਚੁੱਕੇ ਹਨ ਮੁਰੂਗੇਸਨ ਕੌਮਾਂਤਰੀ ਪੱਧਰ ’ਤੇ ਆਪਣਾ ਕਾਰੋਬਾਰ ਚਲਾਉਂਦੇ ਹਨ ਉਨ੍ਹਾਂ ਦਾ ਅਵਿਸ਼ਕਾਰ ਹੀ ਉਨ੍ਹਾਂ ਦੇ ਉਤਪਾਦਨ ’ਚ ਕੰਮ ਆਉਂਦਾ ਹੈ ਅਤੇ ਉਸ ਨੂੰ ਉਹ ਬੇਹੱਦ ਆਸਾਨੀ ਨਾਲ ਪ੍ਰਭਾਵੀ ਅਤੇ ਆਕਰਸ਼ਕ ਉਤਪਾਦਾਂ ਦਾ ਨਿਰਮਾਣ ਕਰਦੇ ਹਨ ਆਪਣੇ ਇਸ ਅਵਿਸ਼ਕਾਰ ਦੇ ਦਮ ’ਤੇ ਉਨ੍ਹਾਂ ਨੇ ਆਪਣਾ ਵਪਾਰ ਤਾਂ ਖੜ੍ਹਾ ਕੀਤਾ ਹੀ ਹੈ ਨਾਲ ਹੀ ਆਪਣੇ ਪਿੰਡ ਦੇ ਲੋਕਾਂ ਨੂੰ ਵੀ ਵੱਡੇ ਪੱਧਰ ’ਤੇ ਰੁਜ਼ਗਾਰ ਦਿੱਤਾ ਹੈ ਪੀਐੱਮ ਦੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਜ਼ਿੰਦਗੀ ਮੁਸ਼ਕਲਾਂ ਭਰੀ ਰਹੀ ਹੈ ਅੱਠਵੀਂ ’ਚ ਹੀ ਪੜ੍ਹਾਈ ਛੱਡਣੀ ਪਈ ਸੀ ਪਰਿਵਾਰ ਆਰਥਿਕ ਮੰਦੀ ਤੋਂ ਲੰਘ ਰਿਹਾ ਸੀ ਤੇ ਘਰ ’ਚ ਖਾਣ ਲਈ ਵੀ ਪੈਸੇ ਨਹੀਂ ਸਨ ਅਜਿਹੇ ’ਚ ਉਨ੍ਹਾਂ ਦੀ ਪੜ੍ਹਾਈ ਦਾ ਖਰਚ ਉਠਾਉਣਾ ਪਰਿਵਾਰ ਦੀ ਆਰਥਿਕ ਸਥਿਤੀ ਦੇ ਉੱਪਰ ਬੋਝ ਬਣ ਰਿਹਾ ਸੀ ਮੁਰੂਗੇਸਨ ਨੇ ਪੜ੍ਹਾਈ ਛੱਡ ਕੇ ਪਿਤਾ ਦੇ ਨਾਲ ਉਨ੍ਹਾਂ ਦੇ ਕੰਮ ’ਚ ਹੱਥ ਵਟਾਉਣਾ ਸ਼ੁਰੂ ਕੀਤਾ

ਇਸ ਪਲ ’ਚ ਬਦਲੀ ਜ਼ਿੰਦਗੀ

ਮੁਰੂਗੇਸਨ ਖੇਤੀਬਾੜੀ ਵਾਲੇ ਪਰਿਵਾਰ ਤੋਂ ਹਨ ਤਾਂ ਉਨ੍ਹਾਂ ਨੇ ਬਚਪਨ ਤੋਂ ਹੀ ਇਸ ਖੇਤਰ ’ਚ ਅਸਫਲਤਾਵਾਂ ਹੀ ਦੇਖੀਆਂ ਸਨ ਉਨ੍ਹਾਂ ਦਾ ਕਹਿਣਾ ਹੈ ਕਿ ਸੂਬੇ ਦੇ ਖੇਤੀ ਵਿਭਾਗ ਦੀ ਮੱਦਦ ਦੇ ਬਾਵਜ਼ੂਦ ਵੀ ਖੇਤੀ ’ਚ ਕੁਝ ਖਾਸ ਕਮਾਈ ਨਹੀਂ ਹੋ ਪਾਉਂਦੀ ਸੀ ਅਜਿਹੇ ’ਚ ਜਦੋਂ ਆਪਣੇ ਆਸ-ਪਾਸ ਕੋਈ ਮੌਕਾ ਤਲਾਸ਼ਣ ਦੀ ਕੋਸ਼ਿਸ਼ ਕਰਦੇ ਤਾਂ ਉਨ੍ਹਾਂ ਨੂੰ ਹਮੇਸ਼ਾ ਨਿਰਾਸ਼ਾ ਹੀ ਹੱਥ ਲਗਦੀ, ਪਰ ਇੱਕ ਦਿਨ ਉਨ੍ਹਾਂ ਨੇ ਆਪਣੇ ਪਿੰਡ ’ਚ ਕਿਸੇ ਨੂੰ ਫੁੱਲਾਂ ਦੀ ਮਾਲਾ ਬਣਾਉਂਦੇ ਸਮੇਂ ਧਾਗੇ ਦੀ ਜਗ੍ਹਾ ਕੇਲੇ ਦੇ ਫਾਈਬਰ ਦਾ ਇਸਤੇਮਾਲ ਕਰਦੇ ਹੋਏ ਦੇਖਿਆ ਇਹੀ ਪਲ ਸੀ ਜਿਸ ਨੇ ਉਸ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ

ਕਚਰੇ ਤੋਂ ਮਿਲੀ ਪਹਿਚਾਣ

ਉਨ੍ਹਾਂ ਨੇ ਇਸ ਸਮੇਂ ਫੈਸਲਾ ਕੀਤਾ ਕਿ ਉਹ ਕੇਲੇ ਦੇ ਕਚਰੇ ਨਾਲ ਬਣਾਏ ਗਏ ਉਤਪਾਦਾਂ ਦਾ ਵਪਾਰ ਸ਼ੁਰੂ ਕਰਨਗੇ ਇਹ ਗੱਲ ਤਾਂ ਤੁਸੀਂ ਜਾਣਦੇ ਹੀ ਹੋ ਕਿ ਕੇਲੇ ਦੇ ਪੇੜ ਦੇ ਪੱਤੇ ਅਤੇ ਫਲ ਆਦਿ ਸਭ ਕੁਝ ਇਸਤੇਮਾਲ ’ਚ ਆਉਂਦੇ ਹਨ, ਪਰ ਇਨ੍ਹਾਂ ਤੋਂ ਉਤਰਨ ਵਾਲੀ ਸਭ ਤੋਂ ਬਾਹਰੀ ਛਾਲ ਕਚਰੇ ’ਚ ਜਾਂਦੀ ਹੈ ਇਨ੍ਹਾਂ ਨੂੰ ਕਿਸਾਨ ਜਾਂ ਤਾਂ ਜਲਾ ਦਿੰਦੇ ਹਨ ਜਾਂ ਲੈਂਡਫਿਲ ਲਈ ਭੇਜ ਦਿੰਦੇ ਹਨ ਹਾਲਾਂਕਿ ਮੁਰੈਗੇਸਨ ਨੂੰ ਕੇਲੇ ਦੇ ਇਸੇ ਫਾਈਬਰ ਨੇ ਪਹਿਚਾਣ ਦਿਵਾਈ ਦੁਨੀਆਂਭਰ ’ਚ ਇਸੇ ਕਚਰੇ ਦੇ ਚੱਲਦਿਆਂ ਉਹ ਆਪਣੀ ਇੱਕ ਵੱਖਰੀ ਛਵ੍ਹੀ ਖੜ੍ਹੀ ਕਰ ਸਕੇ

ਸ਼ੁਰੂਆਤ ’ਚ ਆਈਆਂ ਕਈ ਪ੍ਰੇਸ਼ਾਨੀਆਂ

ਸਾਲ 2008 ’ਚ ਮੁਰੂਗੇਸਨ ਨੇ ਕੇਲੇ ਦੇ ਫਾਈਬਰ ਨਾਲ ਰੱਸੀ ਬਣਾਉਣ ਦਾ ਕੰਮ ਸ਼ੁਰੂ ਕੀਤਾ ਉਨ੍ਹਾਂ ਨੇ ਕੇਲੇ ਦੇ ਫਾਈਬਰ ਦਾ ਇਸਤੇਮਾਲ ਕਰਦੇ ਹੋਏ ਪਹਿਲੀ ਵਾਰ ਫੁੱਲਾਂ ਦੀ ਮਾਲਾ ਬਣਾਉਂਦੇ ਸਮੇਂ ਦੇਖਿਆ ਸੀ ਉੱਥੋਂ ਉਨ੍ਹਾਂ ਨੂੰ ਇਸ ਗੱਲ ਦੀ ਪ੍ਰੇਰਨਾ ਮਿਲੀ ਸੀ ਇਸ ਬਾਰੇ ਉਨ੍ਹਾਂ ਨੇ ਆਪਣੇ ਪਰਿਵਾਰ ਨਾਲ ਚਰਚਾ ਕੀਤੀ ਅਤੇ ਇਸ ਤੋਂ ਬਾਅਦ ਸਖ਼ਤ ਮਿਹਨਤ ਦੇ ਨਾਲ ਇਸ ਕੰਮ ਦਾ ਆਗਾਜ਼ ਕੀਤਾ ਸ਼ੁਰੂਆਤ ’ਚ ਇਹ ਕੰਮ ਬਹੁਤ ਹੀ ਜ਼ਿਆਦਾ ਮੁਸ਼ਕਲ ਸੀ ਉਹ ਸਭ ਕੁਝ ਆਪਣੇ ਹੱਥਾਂ ਨਾਲ ਹੀ ਕਰ ਰਹੇ ਸਨ ਅਜਿਹੇ ’ਚ ਸਮਾਂ ਵੀ ਕਾਫੀ ਲਗਦਾ ਸੀ ਅਤੇ ਫਾਈਬਰ ਨਾਲ ਰੱਸੀ ਬਣਾਉਂਦੇ ਸਮੇਂ ਇਹ ਕਈ ਵਾਰ ਅਲੱਗ ਵੀ ਹੋ ਜਾਂਦੀ ਸੀ,

ਜੋ ਕਿ ਉਨ੍ਹਾਂ ਲਈ ਕਾਫੀ ਪ੍ਰੇਸ਼ਾਨੀ ਖੜ੍ਹੀ ਕਰ ਦਿੰਦੀ ਸੀ ਇਸ ਲਈ ਉਨ੍ਹਾਂ ਨੇ ਨਾਰੀਅਲ ਦੀ ਛਾਲ ਨਾਲ ਰੱਸੀ ਬਣਾਉਣ ਵਾਲੀ ਮਸ਼ੀਨ ’ਤੇ ਇਸ ਦਾ ਸਭ ਤੋਂ ਪਹਿਲਾ ਟਰਾਇਲ ਕੀਤਾ, ਪਰ ਉਨ੍ਹਾਂ ਨੂੰ ਸਫਲਤਾ ਨਹੀਂ ਮਿਲੀ ਇਸ ਤੋਂ ਬਾਅਦ ਉਨ੍ਹਾਂ ਨੇ ਨਾਰੀਅਲ ਦੀ ਛਾਲ ਨੂੰ ਪ੍ਰੋਸੈੱਸ ਕਰਨ ਵਾਲੀ ਮਸ਼ੀਨ ’ਤੇ ਕੇਲੇ ਦੇ ਫਾਈਬਰ ਦੀ ਪ੍ਰੋਸੈਸਿੰਗ ਦਾ ਟਰਾਇਲ ਕੀਤਾ ਇਹ ਵੀ ਕੰਮ ਨਹੀਂ ਆਇਆ, ਪਰ ਇਸ ਦੌਰਾਨ ਉਨ੍ਹਾਂ ਨੂੰ ਇੱਕ ਆਈਡਿਆ ਮਿਲ ਗਿਆ ਮੁਰੂਗੇਸਨ ਨੇ ਫਾਈਬਰ ਦੀ ਮਸ਼ੀਨ ਬਣਾਉਣ ਲਈ ਕਈ ਟਰਾਇਲ ਕੀਤੇ ਅਤੇ ਆਖਰਕਾਰ ਉਨ੍ਹਾਂ ਨੇ ਪੁਰਾਣੀ ਸਾਈਕਲ ਦੀ ਰਿੰਗ ਅਤੇ ਪੁਤਲੀ ਦਾ ਇਸਤੇਮਾਲ ਕਰਕੇ ਇੱਕ ਡਿਵਾਇਜ਼ ਬਣਾਈ ਇਹ ਕਾਫੀ ਘੱਟ ਪੈਸਿਆਂ ’ਚ ਅਤੇ ਉਨ੍ਹਾਂ ਦੇ ਕਾਫੀ ਮੱਦਦਗਾਰ ਵੀ ਸਾਬਤ ਹੋਈ

ਮਸ਼ੀਨ ਨੂੰ ਮਿਲਿਆ ਸਨਮਾਨ

ਮੁਰੂਗੇਸਨ ਦਾ ਕਹਿਣਾ ਹੈ ਕਿ ਫਾਈਬਰ ਦੀ ਪ੍ਰੋਸੈਸਿੰਗ ਤੋਂ ਬਾਅਦ ਇਸ ਤੋਂ ਜੋ ਵੀ ਉਤਪਾਦ ਬਣਾ ਰਹੇ ਸਨ ਉਹ ਬਾਜ਼ਾਰ ਦੇ ਅਨੁਕੂਲ ਸਨ ਇਸ ਲਈ ਉਨ੍ਹਾਂ ਨੇ ਰੱਸੀ ਦੀ ਗੁਣਵੱਤਾ ’ਤੇ ਕੰਮ ਕਰਨਾ ਸ਼ੁਰੂ ਕੀਤਾ ਅਤੇ ਲਗਾਤਾਰ ਇਸ ਖੇਤਰ ’ਚ ਕੰਮ ਕਰਦੇ ਰਹੇ ਇਸ ਦੌਰਾਨ ਉਨ੍ਹਾਂ ਦੀ ਪਹਿਲੀ ਮਸ਼ੀਨ ਕਰੀਬ ਡੇਢ ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਈ ਇਸ ਮਸ਼ੀਨ ਲਈ ਉਨ੍ਹਾਂ ਨੂੰ ਪੇਟੈਂਟ ਵੀ ਮਿਲ ਗਿਆ ਮਸ਼ੀਨ ਤੋਂ ਬਾਅਦ ਬਾਇਓਟੈਕਨੋਲਾੱਜੀ ਇੰਡਸਟਰੀ ਰਿਸਰਚ ਅਸਿਸਟੈਂਟ ਕਾਊਂਸÇਲੰਗ ਨਾਲ ਉਨ੍ਹਾਂ ਨੇ ਸੰਪਰਕ ਕੀਤਾ ਉਨ੍ਹਾਂ ਨੇ ਆਪਣੀ ਡਿਵਾਇਜ਼ ਨੂੰ ਦਿਖਾਇਆ ਅਤੇ ਉੱਥੇ ਵੀ ਉਨ੍ਹਾਂ ਨੂੰ ਕਾਫ਼ੀ ਮੱਦਦ ਮਿਲੀ

ਇਸ ਤੋਂ ਬਾਅਦ ਉਹ ਪਿੰਡ ਆ ਕੇ ਮਸ਼ੀਨ ਦੇਖ ਕੇ ਗਏ ਅਤੇ ਉਨ੍ਹਾਂ ਦੇ ਇਸ ਆਈਡੀ ਨੂੰ ਪਸੰਦ ਵੀ ਕੀਤਾ ਉਨ੍ਹਾਂ ਨੇ ਇਲਾਕੇ ਦੇ ਦੂਸਰੇ ਕਿਸਾਨਾਂ ਨੂੰ ਵੀ ਇਸ ਮਸ਼ੀਨ ਦਾ ਇਸਤੇਮਾਲ ਸਿਖਾਇਆ ਅਤੇ ਆਪਣੇ ਕੇਲੇ ਦੇ ਕਚਰੇ ਦਾ ਕੰਮ ਸ਼ੁਰੂ ਕੀਤਾ ਅਜਿਹੇ ’ਚ ਉਨ੍ਹਾਂ ਨੇ ਸਾਲ 2017 ’ਚ ਰੱਸੀ ਬਣਾਉਣ ਲਈ ਇੱਕ ਆਟੋਮੈਟਿਕ ਮਸ਼ੀਨ ਵੀ ਬਣਾਈ ਇਸ ਮਸ਼ੀਨ ਦੀ ਖਾਸੀਅਤ ਇਹ ਸੀ ਕਿ ਇਹ ਰੱਸੀ ਬਣਾਉਣ ਦੇ ਨਾਲ ਹੀ 2 ਰੱਸੀਆਂ ਨੂੰ ਆਪਸ ’ਚ ਜੋੜ ਦਿੰਦੀ ਸੀ

ਕਈ ਸਨਮਾਨਾਂ ਨਾਲ ਕੀਤਾ ਗਿਆ ਸਨਮਾਨਿਤ

ਇਸ ਮਸ਼ੀਨ ’ਤੇ ਕੰਮ ਕਰਨ ਲਈ ਇਕੱਠਿਆਂ 5 ਜਣਿਆਂ ਦੀ ਜ਼ਰੂਰਤ ਹੁੰਦੀ ਸੀ, ਜਿਸ ਤੋਂ ਢਾਈ ਹਜ਼ਾਰ ਮੀਟਰ ਲੰਬੀ ਰੱਸੀ ਬਣ ਸਕਦੀ ਸੀ ਅਜਿਹੇ ’ਚ ਇਸ ਨਾਲ ਕੰਮ ਵੀ ਜਲਦੀ ਹੋਣ ਲੱਗਿਆ ਆਪਣੇ ਇਸ ਅਵਿਸ਼ਕਾਰ ਅਤੇ ਕਾਰੋਬਾਰ ਲਈ ਮੁਰੂਗੇਸਨ ਨੂੰ ਹੁਣ ਤੱਕ 7 ਕੌਮਾਂਤਰੀ ਅਤੇ ਕਈ ਸੂਬਾ ਪੱਧਰੀ ਸਨਮਾਨਾਂ ਨਾਲ ਨਵਾਜ਼ਿਆ ਜਾ ਚੁੱਕਿਆ ਹੈ ਉਨ੍ਹਾਂ ਨੂੰ ਸਰਕਾਰ ’ਚ ਸੂਖਮ, ਛੋਟੇ ਅਤੇ ਮੱਧਮ ਉੱਧਮ ਮੰਤਰਾਲੇ ਦੇ ਅਧੀਨ ਖਾਦੀ ਵਿਕਾਸ ਅਤੇ ਪੇਂਡੂ ਉਦਯੋਗ ਕਮਿਸ਼ਨ ਵੱਲੋਂ ਪੀਐੱਈਜੀਪੀ ਸਨਮਾਨ ਨਾਲ ਵੀ ਨਵਾਜ਼ਿਆ ਜਾ ਚੁੱਕਿਆ ਹੈ ਇਸ ਤੋਂ ਇਲਾਵਾ ਉਨ੍ਹਾਂ ਨੂੰ ਕੇਂਦਰੀ ਖੇਤੀ ਮੰਤਰਾਲੇ ’ਚ ਕੌਮਾਂਤਰੀ ਕਿਸਾਨ ਵਿਗਿਆਨਕ ਪੁਰਸਕਾਰ ਅਤੇ ਜਬਲਪੁਰ ’ਚ ਖੇਤੀ ਵਿਗਿਆਨ ਕੇਂਦਰ ਤੋਂ ਸਰਵੋਤਮ ਉੱਦਮੀ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਿਆ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!